Prof. Hardev Singh Virk ਪ੍ਰੋ : ਹਰਦੇਵ ਸਿੰਘ ਵਿਰਕ

ਪ੍ਰੋਫੈਸਰ ਹਰਦੇਵ ਸਿੰਘ ਵਿਰਕ ਦਾ ਜੀਵਨ ਸਫਰ ਪਾਕਿਸਤਾਨ ਦੇ ਜਿਲ੍ਹਾ ਲਾਇਲਪੁਰ ਦੇ ਇਕ ਗੁੰਮਨਾਮ ਪਿੰਡ ਮਾਝੀਵਾਲਾ ਭੁਲੇਰ ਤੋਂ ਸ਼ੁਰੂ ਹੋ ਕੇ ਮਲੇਰਕੋਟਲੇ ਦੇ ਨਜ਼ਦੀਕ ਇਕ ਹੋਰ ਛੋਟੇ ਜਿਹੇ ਪਿੰਡ ਸ਼ੋਕਰਾਂ ਵਿੱਚ ਜਾਰੀ ਰਹਿੰਦਾ ਹੈ। ਸਕੂਲ ਅਤੇ ਕਾਲਜ ਦੀ ਵਿਦਿਆ ਪੰਜਾਬ ਵਿੱਚ ਗ੍ਰਹਿਣ ਕਰਕੇ ਪਹਿਲਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ 1970 ਵਿੱਚ ਪੈਰਿਸ ਦੀ ਮੇਰੀ ਕਿਊਰੀ ਯੂਨੀਵਰਸਿਟੀ ਤੋਂ ਵਜ਼ੀਫਾ ਪ੍ਰਾਪਤ ਕਰਕੇ ਭੌਤਿਕ ਵਿਗਿਆਨ ਵਿੱਚ ਡਾਕਟਰੇਟ ਦੀ ਉਪਾਧੀ ਹਾਸਲ ਕੀਤੀ। ਮਹਿੰਦਰਾ ਕਾਲਜ ਦੀ ਪੜ੍ਹਾਈ ਦੌਰਾਨ ਕਵਿਤਾ ਲਿਖਣ ਦਾ ਸ਼ੌਕ ਪੈਦਾ ਹੋਇਆ ਜੋ ਵਿਗਿਆਨਕ ਖੋਜ ਦੇ ਭਾਰ ਥੱਲੇ ਦੱਬਿਆ ਗਿਆ। ਪ੍ਰੋ: ਵਿਰਕ ਦੀਆਂ ਹੁਣ ਤੱਕ 45 ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 24 ਵਿਗਿਆਨ ਅਤੇ ਟੈਕਨਾਲੋਜੀ ਦੇ ਵਿਸ਼ਿਆਂ ਨਾਲ ਸੰਬੰਧਿਤ ਹਨ ਅਤੇ 21 ਪੁਸਤਕਾਂ ਪੰਜਾਬੀ ਵਿੱਚ ਮਾਧਿਅਮ ਪ੍ਰੀਵਰਤਨ ਸਕੀਮ, ਸਿੱਖ ਧਰਮ ਅਤੇ ਸਹਿਤ ਦੇ ਘੇਰੇ ਵਿੱਚ ਆਉਂਦੀਆਂ ਹਨ। ਪ੍ਰੋ: ਵਿਰਕ ਆਪਣੀ ਵਿਗਿਆਨਕ ਖੋਜ ਲਈ 50 ਤੋਂ ਵਧੇਰੇ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ ਅਤੇ ਸਫਰਨਾਮਿਆਂ ਦੀਆਂ ਤਿੰਨ ਪੁਸਤਕਾਂ ਪਾਠਕਾਂ ਦੀ ਭੇਟ ਕਰ ਚੁੱਕੇ ਹਨ। ਉਹ 1970 ਤੋਂ ਹੁਣ ਤੱਕ ਵਿਗਿਆਨਕ ਖੋਜ ਨੂੰ ਪ੍ਰਣਾਏ ਹੋਏ ਹਨ ਅਤੇ 470 ਦੇ ਕਰੀਬ ਖੋਜ ਪਰਚੇ ਕੌਮੀ ਅਤੇ ਅੰਤਰ-ਰਾਸ਼ਟਰੀ ਰਸਾਲਿਆਂ ਵਿੱਚ ਛਪਵਾ ਚੁੱਕੇ ਹਨ ਜੋ ਭੌਤਿਕ ਵਿਗਿਆਨ ਵਿੱਚ ਇਕ ਨਵਾਂ ਰੀਕਾਰਡ ਜਾਪਦਾ ਹੈ। ਉਮੀਦ ਹੈ ਪਾਠਕ ਪ੍ਰੋ: ਵਿਰਕ ਦੇ ਜੀਵਨ ਸਫ਼ਰ ਤੋਂ ਆਪਣੇ ਜੀਵਨ ਲਈ ਕੋਈ ਸੇਧ ਜ਼ਰੂਰ ਪ੍ਰਾਪਤ ਕਰਨਗੇ।
ਪੰਜਾਬੀ ਭਾਸ਼ਾ ਪੁਸਤਕਾਂ ਦੀ ਸੂਚੀ :
A. Books of Science :
1. ਬ੍ਰਹਮੰਡੀ ਕਿਰਨਾਂ ਦੀ ਕਹਾਣੀ (ਜ਼ਰਮੇਨ ਅਤੇ ਆਰਥਰ ਬੀਜ਼ਰ; ਦੀ ਸਟੋਰੀ ਆਫ਼ ਕਾਸਮਿਕ ਰੇਜ਼)(1969)
2. ਧੁਨੀ ਵਿਗਿਆਨ (ਪੰਜਾਬੀ ਯੂਨੀਵਰਸਿਟੀ ਪਟਿਆਲਾ) (1973)
3. ਭੌਤਿਕ ਵਿਗਿਆਨ ਦੀ ਪਾਠ ਪੁਸਤਕ (ਪੰਜਾਬ ਸਕੂਲ ਬੋਰਡ, 1975)
4. ਐਟਮੀ ਭੌਤਿਕ ਵਿਗਿਆਨ (ਪੰਜਾਬੀ ਯੂਨੀਵਰਸਿਟੀ ਪਟਿਆਲਾ) (1975)
5. ਤਾਪ ਅਤੇ ਤਾਪਗਤੀ ਵਿਗਿਆਨ (ਪੰਜਾਬੀ ਯੂਨੀਵਰਸਿਟੀ ਪਟਿਆਲਾ) (1977)
6. ਐਟਮ ਅਤੇ ਇਸਦਾ ਨਿਊਕਲੀਅਸ (ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ ਚੰਡੀਗੜ੍ਹ) (1977)
7. ਵਾਯੂ ਮੰਡਲ (ਭਾਸ਼ਾ ਵਿਭਾਗ ਪਟਿਆਲਾ) (1980)
B. Popular Science Books
1. ਬ੍ਰਹਮੰਡ ਦੀ ਰਚਨਾ (ਸਿੰਘ ਬ੍ਰਦਰਜ਼ ਅੰਮ੍ਰਿਤਸਰ, 1978)
2. ਆਦਰਸ਼ ਅਤੇ ਹਕੀਕਤ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, 1988)
3. ਸਾਡੇ ਵਿਗਿਆਨੀ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, 1990)
4. ਵਿਗਿਆਨ ਦੇ ਕ੍ਰਿਸ਼ਮੇ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, 1994)
5. ਵਿਗਿਆਨ ਅਤੇ ਵਿਗਿਆਨੀ (ਨੈਸ਼ਨਲ ਬੁਕ ਟ੍ਰਸਟ ਦਿੱਲੀ, 2004)
6. ਸਿੱਖ ਧਰਮ ਅਤੇ ਵਿਗਿਆਨ (ਤਰਲੋਚਨ ਪਬਲੀਸ਼ਰਜ਼ ਚੰਡੀਗੜ੍ਹ, 2008)
C. Books of Literature
1. ਅਮਰੀਕਾ ਕੈਨੇਡਾ ਦੀ ਯਾਤਰਾ (ਤਰਲੋਚਨ ਪਬਲੀਸ਼ਰਜ਼ ਚੰਡੀਗੜ੍ਹ, 2008)
2. ਮੇਰੀ ਵਿਸ਼ਵ ਯਾਤਰਾ (ਤਰਲੋਚਨ ਪਬਲੀਸ਼ਰਜ਼ ਚੰਡੀਗੜ੍ਹ, 2008)
3. ਯੂਰਪ ਦਾ ਸਫ਼ਰਨਾਮਾ (ਤਰਲੋਚਨ ਪਬਲੀਸ਼ਰਜ਼ ਚੰਡੀਗੜ੍ਹ, 2009)
4. ਪ੍ਰੋਫੈਸਰ ਪੂਰਨ ਸਿੰਘ: ਕਵੀ, ਵਿਗਿਆਨੀ ਅਤੇ ਦਾਰਸ਼ਨਿਕ (ਤਰਲੋਚਨ ਪਬਲੀਸ਼ਰਜ਼ ਚੰਡੀਗੜ੍ਹ, 2008)
5. ਮੇਰਾ ਜੀਵਨ ਸਫ਼ਰ (ਗ੍ਰੇਸ਼ੀਅਸ ਬੁਕਸ ਪਟਿਆਲਾ, 2017)
6. ਇੱਕੀਵੀਂ ਸਦੀ ਦਾ ਜ਼ਫ਼ਰਨਾਮਾ (ਪੰਜ ਪਾਣੀ ਪਰਕਾਸ਼ਨ ਮੁਹਾਲੀ, 2017)
7. ਗੁਰਬਾਣੀ ਦੀ ਸਰਲ ਵਿਆਖਿਆ (ਪੰਜ ਪਾਣੀ ਪਰਕਾਸ਼ਨ ਮੁਹਾਲੀ, 2017)
8. ਸਿੱਖ ਕੌਮ ਦਾ ਦਰਦ ਅਤੇ ਸੰਤਾਪ (ਤਰਲੋਚਨ ਪਬਲੀਸ਼ਰਜ਼ ਚੰਡੀਗੜ੍ਹ, 2008)