Jado Rai ਜਾਦੋ ਰਾਇ

ਜਾਦੋ ਰਾਇ ਉਦਾਸੀ ਸਾਧੂ ਬਾਲੂ ਹਸਨੇ ਦਾ ਚੇਲਾ ਸੀ । ਇਹ ਲੱਖੀ ਜੰਗਲ ਦੇ ਦਰਬਾਰ ਵਿਚ ਸ਼ਾਮਿਲ ਸੀ ਅਤੇ ਉੱਥੋਂ ਦੱਖਣ ਵੱਲ ਗੁਰੂ ਜੀ ਦੇ ਨਾਲ ਹੀ ਗਿਆ ।

ਪੰਜਾਬੀ ਕਵਿਤਾ ਜਾਦੋ ਰਾਇ

ਮਾਝ

ਜ਼ਰਾ ਨ ਡਰਾਂ ਜੇ ਸਿਟਿ ਘਤੀਵਾਂ, ਕੋਈ ਹਾ ਹੂ ਦੋਜ਼ਕ ਤਪੈ
ਜ਼ਰਾ ਨ ਡਰਾਂ ਜੇ ਸਿਟਿ ਘਤੀਵਾਂ, ਕੋਈ ਮਾਤੇ ਹਾਥੀ ਅਗੈ
ਜ਼ਰਾ ਨ ਡਰਾਂ ਬਿਧਾਤਾ ਕੋਲਹੁੰ, ਜਿਨਿ ਸੱਚੇ ਅੱਖਰ ਲਿਖੇ
'ਜਾਦੋ' ਡਰਾਂ ਵਿਛੋੜੇ ਕੰਨਹੁੰ, ਮਤ ਰਬ ਵਿਛੋੜਾ ਘੱਤੇ ।

ਕਾਫ਼ੀ

ਭਗਤ ਭਗਤ ਨਾਮ ਪਰਿਓ, ਰਾਖਹੁ ਲਾਜ ਮੋਰੀ
ਪਤਿਤ ਪਾਵਨ ਪ੍ਰਾਨ ਨਾਥ, ਚਰਨ ਸਰਣ ਤੋਰੀ ।੧।ਰਹਾਉ।

ਜਬ ਕਾ ਜਨਮ ਲੀਓ, ਸੁਕ੍ਰਿਤ ਨ ਕਛੂ ਕੀਓ ਮਾਨਸ ਦੇਹਿ ਧਾਰੀ
ਤਬ ਤੇ ਪਾਪ ਅਘ ਕੀਏ, ਕਛੁ ਸੁਰਤਿ ਨ ਸੰਮਾਰੀ ।੧।

ਬਾਲ ਬੁਧਿ ਬਾਲ ਖੋਇਓ, ਅਬ ਚਢਿਓ ਜੁਆਨੀ
ਜਬ ਕਿਛੂ ਪ੍ਰਤਾਪ ਬਢਿਓ, ਤਬ ਭਏ ਅਭਿਮਾਨੀ ।੨।

ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕੀਨਾ
ਸੇਵਾ ਤੁਮਰੀ ਕਰ ਨ ਸਾਕਉਂ, ਨਿਪਟ ਭਗਤਿ ਹੀਨਾ ।੩।

ਕ੍ਰਿਪਾ ਕੀਜੈ ਦਰਸ ਦੀਜੈ, ਗਿਰਵਰ ਗਿਰਧਾਰੀ
ਜਾਦੋ ਜਨ ਦੁਆਰ ਠਾਂਢੇ, ਨਾਮ ਕੇ ਭਿਖਾਰੀ ।੪।
(ਰਾਗ ਕਲਿਆਣ)