Janak Raj Kanwal
ਜਨਕ ਰਾਜ ਕੰਵਲ

ਗੁਰਦਾਸ ਪੁਰ ਸ਼ਹਿਰ ਇਤਹਾਸਕ ਸਾਹਿਤਕ,ਧਾਰਮਕ,ਸਮਾਜਕ ,ਰਾਜਨੀਤਕ ਪੱਖੋਂ ਹਰ ਤਰ੍ਹਾਂ ਨਾਲ ਆਪਣਾ ਕੀਮਤੀ ਅਤੇ ਅਮੀਰ ਵਿਰਸਾ ਸੰਭਾਲੀ ਬੈਠਾ ਹੈ,ਜਿਸ ਦਾ ਵਿਸਥਾਰ ਕਰਨਾ ਬਹੁਤ ਲੰਮਾ ਸਮਾਂ ਮੰਗਦਾ ਹੈ।ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੇ ਸਾਹਿਤਕ ਵਿਰਸੇ ਨਾਲ ਜੁੜੀਆ ਇਹੋ ਜੇਹੀਆਂ ਅਨੇਕ ਸ਼ਖਸੀਅਤਾਂ ਦਾ ਵਰਣਨ ਕਰਨ ਲਈ ਵੀ ਬਹੁਤ ਸਮਾਂ ਚਾਹੀਦਾ ਹੈ। ਇਸੇ ਤਰ੍ਹਾਂ ਹੀ ਇਸ ਸ਼ਹਿਰ ਪੰਜਾਬੀ ਮਾਂ ਬੋਲੀ ਦੇ ਲੇਖਕਾਂ ਕਵੀਆਂ, ਕਹਾਣੀ ਕਾਰਾਂ ਦੇ ਨਾਂ ਗਿਣਨੇ ਸ਼ੁਰੂ ਕਰੀਏ ਤਾਂ ਇਹ ਲੜੀ ਵੀ ਬਹੁਤ ਲੰਮੀ ਹੈ। ਹੱਥਲੇ ਲੇਖ ਵਿੱਚ ਮੈਂ ਇਸੇ ਸ਼ਹਿਰ ਦੇ ਇੱਕ ਐਸੇ ਉਰਦੂ ਸ਼ਾਇਰ ਦੀ ਗੱਲ ਕਰਨ ਲੱਗਾ ਹਾਂ ਜੋ ਉਰਦੂ ਫਾਰਸੀ ਸ਼ਾਇਰੀ ਵਿੱਚ ਪਰਪੱਕ ਸ਼ਾਇਰ ਅਤੇ ਆਪਣੀ ਰਚਨਾ ਨੂੰ ਨਵੇਕਲੇ ਅੰਦਾਜ਼ ਵਿੱਚ ਲਿਖਣ ਅਤੇ ਬੋਲਣ ਲਈ ਦਾ ਮਾਹਿਰ ਸੀ ।
ਆਪ ਦਾ ਜਨਮ ਸੰਨ 1926 ਸ੍ਰੀ ਜਗਤ ਰਾਮ ਮਹਾਜਨ ਦੇ ਗ੍ਰਿਹ ਵਿਖੇ ਗੁਰਦਾਸਪੁਰ ਵਿਖੇ ਹੋਇਆ। ਜ਼ਿਲੇ ਦੀਆਂ ਕਈ ਪੰਜਾਬੀ ਸਾਹਿਤ ਸਭਾਵਾਂ ਵਿੱਚਰਦੇ ਹੋਏ ਮੈਨੂੰ ਉਨ੍ਹਾਂ ਨੂੰ ਸੁਣਨ ਅਤੇ ਵੇਖਣ ਦਾ ਬਹੁਤ ਘੱਟ ਮਿਲਣ ਦਾ ਮੌਕਾ ਮਿਲਿਆ। ਪਰ ਜਿੰਨਾ ਕੁ ਮੈਂ ਉਨ੍ਹਾਂ ਕੁਝ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਘਰ ਅਤੇ ਦੁਕਾਨ ਤੇ ਬੈਠੇ ਕੰਮ ਕਰਦਿਆਂ ਉਨ੍ਹਾਂ ਬਾਰੇ ਜਾਣਿਆ ਉਸ ਨੇ ਮੇਰੇ ਤੇ ਬਹੁਤ ਡੂੰਘਾ ਅਸਰ ਕੀਤਾ। ਉਰਦੂ ਭਾਸ਼ਾ ਬਾਰੇ ਗਿਆਨ ਹੋਣ ਕਰਕੇ ਮੈਨੂੰ ਉਰਦੂ ਸ਼ਾਇਰੀ ਨਾਲ ਲਗਾਅ ਰਿਹਾ ਹੈ। ਡਾਕਟਰ ਇਲਾਮਾ ਇਕਬਾਲ ਦੀ ਸ਼ਾਇਰੀ ਵਿੱਚ ਮੈਂ ਇਕਾਂਤ ਵਿੱਚ ਗੜੂੰਦ ਹੋ ਕੇ ਉਨ੍ਹਾਂ ਨੂੰ ਕਈ ਵਾਰ ਪੜ੍ਹਿਆ,ਉਰਦੂ ਫਾਰਸੀ ਦਾ ਚੋਲੀ ਦਾਮਨ ਦਾ ਰਿਸ਼ਤਾ ਹੈ।ਫਾਰਸੀ ਤੇ ਉਰਦੂ ਵਿੱਚ ਕਈ ਸ਼ਾਇਰਾਂ ਦੀਆਂ ਨਜ਼ਮਾਂ ਪੜ੍ਹ ਕੇ ਮੈਨੂੰ ਪੰਜਾਬੀ ਮਾਂ ਬੋਲੀ ਵਿੱਚ ਕਵਿਤਾ ਲਿਖਣ ਵਿੱਚ ਬਹੁਤ ਸਹਾਇਤਾ ਮਿਲੀ ਹੈ।
ਜਨਕ ਰਾਜ ਕੰਵਲ ਦੀ ਦੁਕਾਨ ਸ਼ਹਿਰ ਦੇ ਅੰਦਰੂਨੀ ਬਾਜ਼ਾਰ ਵਿੱਚ ਅਜੇ ਵੀ ਹੈ। ਇਸੇ ਬਾਜ਼ਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਕਹਾਣੀ ਕਾਰ ਪ੍ਰਿੰਸੀਪਲ ਸੁਜਾਨ ਸਿੰਘ ਦੇ ਸਮਕਾਲੀ ਸਾਹਿਤ ਸਭਾ ਗੁਰਦਾਸਪੁਰ ਦੇ ਸਾਬਕਾ ਪ੍ਰਧਾਨ ਸਵ, ਪ੍ਰੀਤਮ ਸਿੰਘ ਦਰਦੀ ਦਾ ਘਰ ਵੀ ਹੈ ਜਿੱਥੇ ਮੇਰੇ ਇਕ ਲੇਖਕ ਹੋਣ ਦੇ ਨਾਤੇ ਅਕਸਰ ਮੇਰਾ ਆਉਣ ਜਾਣਾ ਵੀ ਹੁੰਦਾ ਸੀ। ਉਥੇ ਜਨਕ ਰਾਜ ਬਾਰੇ ਅਤੇ ਉਨ੍ਹਾਂ ਦੀ ਉਰਦੂ ਫਾਰਸੀ ਕਵਿਤਾ ਦੀ ਗੱਲ ਵੀ ਹੁੰਦੀ ਰਹਿੰਦੀ ਸੀ।ਦਰਦੀ ਜੀ ਕਿਸੇ ਵੇਲੇ ਡਿਪਟੀ ਕਮਿਸ਼ਨਰ ਗੁਰਦਾਸ ਪੁਰ ਬਤੌਰ ਅਸਿਸਟੈਂਟ ਕੰਮ ਕਰ ਚੁਕੇ ਅਤੇ ਸੇਵਾ ਮੁਕਤ ਅਹਿਲਕਾਰ ਸਨ ਅਤੇ ਪੰਜਾਬੀ ਸਾਹਿਤ ਨਾਲ ਡੂੰਘੀ ਰੁਚੀ ਰੱਖਣ ਵਾਲੇ ਸਾਹਿਤਕਾਰ ਸਨ।
ਇਕ ਵਾਰ ਇਹ ਹੱਥਲੀ ਪੁਸਤਕ ‘ਆਬਸ਼ਾਰ’ ਜਿਸ ਦਾ ਉਲਥਾ ਉਰਦੂ ਲਿਪੀ ਤੋਂ ਪੰਜਾਬੀ ਲਿਪੀ ਵਿੱਚ ਕੀਤਾ ਹੋਇਆ ਉਨ੍ਹਾਂ ਮੈਨੂੰ ਪੜ੍ਹਨ ਲਈ ਦਿੱਤਾ, ਜਿਸ ਦੀ ਸੰਪਾਦਕੀ ਵੀ ਦਰਦੀ ਜੀ ਨੇ ਹੀ ਕੀਤੀ ਸੀ। ਵਕਤ ਦੀ ਕਮੀ ਕਰਕੇ ਇਸ ਨੂੰ ਪੜ੍ਹ ਕੇ ਕੋਈ ਆਪਣਾ ਕੋਈ ਪ੍ਰਤੀ ਭਾਵ ਨਹੀਂ ਦੇ ਸਕਿਆ।ਪਰ ਮੈਂ ਉਨ੍ਹਾਂ ਦੀ ਬੜੀ ਮੇਹਣਤ ਕੀਤੀ ਸੰਪਾਦਕੀ ਵਾਲੀ ਪੁਸਤਕ ਨੂੰ ਬਹੁਤ ਕੀਮਤੀ ਸਮਝ ਕੇ ਹੁਣ ਤੀਕ ਸੰਭਾਲਿਆ ਹੋਇਆ ਹੈ।
ਕੰਵਲ ਜੀ ਦੇ ਉਰਦੂ ਲਿਪੀ ਵਾਲੇ ਕਾਵਿ ਸੰਗ੍ਰਹਿ ਤੇ ਸਰਵ ਸ਼੍ਰੀ ਜਗਨ ਨਾਥ ‘ਆਜ਼ਾਦ’ (ਜੰਮੂ) ਬਲਰਾਜ ਕੋਮਲ ਸਾਹਿਤ ਅਕੈਡਮੀ ਅਵਾਰਡੀ( ਨਵੀਂ ਦਿੱਲੀ) ਖਾਨ ਗਾਜ਼ੀ ਕਾਬਲੀ,(ਦਿਹਲੀ) ਡਾਕਟਰ ਫਾਰੂਕ ਅਬਦੁੱਲਾ ਸ਼੍ਰੀ ਨਗਰ ਵੱਲੋਂ ਲਿਖੇ ਇਸ ਪੁਤਕ ਬਾਰੇ ਬਹੁ ਕੀਮਤੀ ਸ਼ਬਦ ਹਨ।
ਬੇਸ਼ੱਕ ਇਸ ਸ਼ਹਿਰ ਵਿੱਚ ਉਰਦੂ ਦੇ ਸ਼ਾਇਰ ਉੰਗਲਾਂ ਤੇ ਗਿਣੇ ਜਾਣ ਵਾਲੇ ਹਨ। ਹਾਂ ਮਰਹੂਮ ਸ਼ਾਇਰ ਪੀ.ਸੀ ਵਫਾ ਜੋ ਗੁਰਦਾਸ ਪੁਰ ਡਾਕਖਾਨੇ ਵਿੱਚ ਕਲਰਕੀ ਕਰਦੇ ਸਨ ਜਿਨ੍ਹਾਂ ਨਾਲ ਇਸ ਲੇਖ ਦੇ ਲੇਖਕ ਨੂੰ ਕਾਫੀ ਸਮਾ ਵਿਚਰਣ ਦਾ ਮੌਕਾ ਮਿਲਿਆ ਜੇਕਰ ਕੁਝ ਜਾਣ ਕਾਰੀ ਮਿਲੀ ਤਾਂ ਪਾਠਕਾਂ ਨਾਲ ਜ਼ਰੂਰ ਆਪਣੇ ਕਿਸੇ ਲੇਖ ਰਾਂਹੀਂ ਸਾਂਝਾ ਕਰਨ ਦਾ ਯਤਨ ਕਰਾਂਗਾ। ਉਨ੍ਹਾਂ ਦੀ ਕਲਮ ਤੋਂ ਲਿਖੀਆਂ ਹੋਰ ਰਚਨਾਂਵਾਂ ਦਾ ਵੇਰਵਾ ਇਸ ਪ੍ਰਕਾਰ ਹੈ। 1. ਜੈ ਹਿੰਦ ( ਉਰਦੂ) 2.ਰਕਸੇ ਆਵਾਜ਼ (ਉਰਦੂ) 3. ਨਿਰਝਰ ( ਹਿੰਦੀ) 4. ਆਬਸ਼ਾਰ (ਉਰਦੂ) ਜਿਸ ਦਾ ਪੰਜਾਬੀ ਲਿਪੀ ਆਂਤਰ ਇਸ ਲੇਖ ਵਿੱਚ ਕੀਤਾ ਗਿਆ ਹੈ।
ਜਿਸ ਵਿੱਚੋਂ ਪੰਜਾਬੀ ਪਾਠਕਾਂ ਦੀ ਜਾਣਕਾਰੀ ਲਈ ਉਨ੍ਹਾਂ ਦੀ ਪੁਸਤਕ ‘ਆਬਸ਼ਾਰ’ ਵਿੱਚੋਂ ਕੁਝ ਰਚਨਾਂਵਾਂ ਵੰਨਗੀ ਮਾਤਰ ਕੁਝ ਰਚਨਾਂਵਾਂ ਜ਼ਰੂਰੀ ਅਰਥਾਂ ਸਹਿਤ ਪਾਠਕਾਂ ਦੀ ਭੇਟ ਕਰ ਰਿਹਾ ਹਾਂ ਉਮੀਦ ਹੈ ਪਾਠਕ ਇਨ੍ਹਾਂ ਨੂੰ ਪੜ੍ਹ ਕੇ ਅਨੰਦ ਮਾਨਣਗੇ।-ਰਵੇਲ ਸਿੰਘ ਇਟਲੀ

ਉਰਦੂ ਸ਼ਾਇਰੀ ਪੰਜਾਬੀ ਵਿਚ : ਜਨਕ ਰਾਜ ਕੰਵਲ

Urdu Poetry in Punjabi : Janak Raj Kanwalਆਜ ਉਨਕਾ ਸਲਾਮ ਆਇਆ ਹੈ

ਆਜ ਉਨਕਾ ਸਲਾਮ ਆਇਆ ਹੈ, ਜ਼ਿੰਦਗੀ ਕਾ ਪਿਆਮ ਆਇਆ ਹੈ। ਮੈਕਦੇ ਸੇ ਤੁਮਹਾਰੇ ਐ ਸਾਕੀ, ਕੋਈ ਯੂੰ ਤਿਸਨਾਕਾਮ ਆਇਆ ਹੈ। ਰੁਕ ਗਈਂ ਗਰਦਸ਼ੇਂ ਜ਼ਮਾਨੇ ਕੀ, ਜੱਬ ਭੀ ਗਰਦਸ਼ ਮੇਂ ਜਾਮ ਆਇਆ ਹੈ। ਦਿਲ ਮਚਲਨੇ ਲਗਾ ਹੈ ਪਹਿਲੂ ਮੇਂ, ਲਬ ਪੇ ਕਿਸ ਕਾ ਯਿਹ ਨਾਮ ਆਇਆ ਹੈ। ਤੇਰੇ ਕੂਚੇ ਮੇਂ ਦਿਲ-ਫਿਗਾਰ ਕੰਵਲ. ਸੁਬ੍ਹਾ ਆਇਆ ਹੈ ਸ਼ਾਮ ਆਇਆ ਹੈ। (ਪਿਆਮ=ਸੁਨੇਹਾ, ਮੈ ਕਦੇ- ਸ਼ਰਾਬ ਖਾਨਾ, ਤਿਸਨਾਕਾਮ-ਪਿਆਸਾ, ਕੂਚੇ=ਗਲੀ, ਦਿਲ ਫਿਗਾਰ=ਜ਼ਖਮੀ)

ਅਹਿਲੇ-ਉਲਫਤ ਕੇ ਯਹੀ ਦਸਤੂਰ ਹੈਂ

ਅਹਿਲੇ-ਉਲਫਤ ਕੇ ਯਹੀ ਦਸਤੂਰ ਹੈਂ, ਕਿਆ ਕਰੇਂ, ਐ ਦੋਸਤ, ਹਮ ਮਜਬੂਰ ਹੈਂ। ਮਿਟ ਗਿਆ ਕੁਰਬਤ ਮੇਂ ਯਿਹ ਅਹਿਸਾਸ ਭੀ, ਹਮ ਤੁਮਹਾਰੇ ਪਾਸ ਹੈਂ ਯਾ ਦੂਰ ਹੈਂ। ਹੋ ਤੋ ਜਾਏਂ, ਲਾ ਤੁਅੱਲਕ ਆਪ ਸੇ, ਜਜ਼ਬਾ- ਏ ਦਿਲ ਸੇ ਮਗਰ ਮਜਬੂਰ ਹੈਂ। ਹਮ ਬਜੁਜ਼ ਇਸ ਕੇ ਕਰੇਂ,ਕਿਆ ਆਪ ਕੋ, ਹੁਸਨ ਮੇਂ, ਤੋ ਆਪ ਰਸ਼ਕੇ ਹੂਰ ਹੈਂ, ਜਿ ਤਰਫ ਦੇਖੋ, ਜਹਾਨੇ ਇਸ਼ਕ ਮੇਂ, ਕੈਸ ਹੈਂ ਫਰਿਹਾਦ ਹੈਂ ਮਨਸੂਰ ਹੈਂ। ਹਮ ਨਹੀਂ ਕਰਤੇ ਸ਼ਿਕਾਇਤ ਐ ‘ਕੰਵਲ’ ਲੋਗ ਕਹਿਤੇ ਹੈਂ ਕਿ ਵੁਹ ਮਗਰੂਰ ਹੈਂ। (ਅਹਿਲੇ-ਉਲਫਤ=ਪਿਆਰ ਕਰਨ ਵਾਲੇ, ਕੁਰਬਤ-ਨਜ਼ਦੀਕੀ, ਬਜੁਜ਼=ਇਸ ਦੇ ਸਿਵਾ, ਰਸ਼ਕੇ ਹੂਰ- ਹੂਰ ਦੀ ਨਿਆਈਂ।)

ਇਸ਼ਕ ਕੀ ਬਾਜ਼ੀ ਸੇ ਆਖਿਰ ਕਿਆ ਹੂਆ ਹਾਸਲ ਮੁਝੇ

ਇਸ਼ਕ ਕੀ ਬਾਜ਼ੀ ਸੇ ਆਖਿਰ ਕਿਆ ਹੂਆ ਹਾਸਲ ਮੁਝੇ। ਰੋ ਰਹਾ ਹੂੰ ਦਿਲ ਕੋ ਮੈਂ, ਔਰ ਰੋ ਰਹਾ ਹੈ ਦਿਲ ਮੁਝੇ। ਡੂਬ ਮਰਨਾ ਹੀ ਅਗਰ ਕਿਸਮਤ ਮੈਂ ਹੈ ਐ ਨਾ-ਖੁਦਾ, ਰਾਸ ਆ ਜਾਏਗੀ ਫਿਰ ਤੋ ਹਸਰਤੇ ਸਾਹਿਲ ਮੁਝੇ। ਵਾਦੀਏ ਉਲਫਤ ਮੇਂ ਹੂੰ, ਸੁਬ੍ਹੋ-ਸ਼ਾਮ ਗਰਮੇ ਸਫਰ, ਔਰ ਅਭੀ ਕੁਛ ਦੂਰ ਆਤੀ ਹੈ ਨਜ਼ਰ ਮੰਜ਼ਿਲ ਮੁਝੇ। ਡਗਮਗਾਤਾ ਹੈ ਸਫੀਨਾ ਔਰ ਫਜ਼ਾ ਹੈ ਦਰਦ ਨਾਕ, ਤਕ ਰਹਾ ਹੂੰ ਦੂਰ ਸੇ,ਸਾਹਿਲ ਕੋ ਮੇਂ ਸਾਹਿਲ ਮੁਝੇ। ਜਬ ਪਲਟ ਕਰ ਡਾਲਤਾ ਹੂੰ ਅਪਨੇ ਮਾਜ਼ੀ ਪਰ ਨਜ਼ਰ, ਖੀਂਚ ਲੇਤਾ ਹੈ, ਮੇਰਾ ਤਾਰੀਕ ਮੁਸਤਕਿਬਲ ਮੁਝੇ। ਖੁਦ ਬੁਲਾ ਕਰ ਉਸ ਨੇ ਪੂਛਾ, ਆਪ ਆਏ ਕਿਸਤਰ੍ਹਾ, ਯੂੰ ਕੀਆ ਉਸ ਨੇ ‘ਕੰਵਲ’ ਰੁਸਵਾ ਸਰੇ-ਮਹਿਫਲ ਮੁਝੇ। (ਨਾ-ਖੁਦਾ=ਮਲਾਹ, ਸੁਬ੍ਹੋ-ਓ-ਸ਼ਾਮ=ਸਵੇਰ ਸ਼ਾਮ, ਮਾਜ਼ੀ=ਭੂਤ ਕਾਲ, ਤਾਰੀਕ ਮੁਸਤਕਿਬਲ=ਅੰਧੇਰਾ ਭਵਿੱਖ)

ਨਹੀਂ ਹੈ ਸ਼ਮ੍ਹੇ-ਬਜ਼ਮੇ-ਯਾਰ ਤੇਰੀ ਰੌਸ਼ਨੀ ਅੱਛੀ

ਨਹੀਂ ਹੈ ਸ਼ਮ੍ਹੇ-ਬਜ਼ਮੇ-ਯਾਰ ਤੇਰੀ ਰੌਸ਼ਨੀ ਅੱਛੀ। ਸਿਆਹ- ਬਖਤਾਨੇ-ਉਲਫਤ ਸੇ ਨਹੀਂ ਯਿਹ ਦਿਲ-ਲਗੀ ਅੱਛੀ। ਜ਼ਰਾ ਮੁਹਤਾਤ ਹੀ ਰਹਿਣਾ ਹੈ ਲਾਜ਼ਮ ਐ ਦਿਲੇ ਨਾਦਾਂ, ਨਾ ਉਨਕੀ ਦੋਸਤੀ ਅੱਛੀ ਨ ਉਨਕੀ ਦੁਸ਼ਮਣੀ ਅੱਛੀ। ਤਮੀਜ਼ੇ-ਮਰਗੋ-ਹਸਤੀ, ਕਾਹਿਸ਼ੇ-ਸੂਦੋ-ਜ਼ਿਆ ਹਰਦਮ, ਰਹੀ ਹੈ ਤੋ ਹੋਸ਼ ਤੋ ਐ ਤੋ ਹੋਸ਼ ਵਾਲੋ ਬੇਖੁਦੀ ਅੱਛੀ। ਸਰੇ ਮਹਿਫਲ ਹੂਆ ਕੁਛ ਤੰਗ ਐਸਾ ਕਾਫੀਆ ਉਨਕਾ, ‘ਕੰਵਲ’ ਦੁਸ਼ਮਨ ਭੀ ਕਹਿ ਉਠੇ, ਗ਼ਜ਼ਲ ਹੈ ਆਪ ਕੀ ਅੱਛੀ। (ਸ਼ਮ੍ਹੇ-ਬਜ਼ਮੇ-ਯਾਰ=ਬਜ਼ਮ ਚ, ਬਲਦੀ ਸ਼ਮ੍ਹਾ, ਸਿਆਹ ਬਖਤਾਨੇ ਉਲਫਤ=ਬਦਨਸੀਬ ਪ੍ਰੇਮੀ, ਤਮੀਜ਼ੇ-ਮਰਗੋ-ਹਸਤੀ=ਮੌਤ ਜ਼ਿੰਦਗੀ ਦਾ ਅੰਤਰ, ਕਾਹਿਸ਼ੇ ਸੂਦੋ ਜ਼ਿਆਂ=ਨਫੇ ਨੁਕਸਾਨ ਦਾ ਫਿਕਰ)

ਹੁਸਨ ਜਬ ਭੀ ਬੇਨਕਾਬ ਹੋਤਾ ਹੈ

ਹੁਸਨ ਜਬ ਭੀ ਬੇਨਕਾਬ ਹੋਤਾ ਹੈ। ਆਪ ਆਪਨਾ ਜੁਵਾਬ ਹੋਤਾ ਹੈ। ਬੇਰੁਖੀ ਸੇ ਨਾ ਦੇਖੀਏ ਹਮ ਕੋ, ਇਸ ਸੇ ਦਿਲ ਕੋ ਅਜ਼ਾਬ ਹੋਤਾ ਹੈ। ਸਾਜ਼ਸ਼ੇ ਚਸ਼ਮਾ-ਓ ਦਿਲ ਮੇਂ ਹੋਤੀ ਹੈਂ। ਮੁਝ ਪੈ ਨਾ-ਹੱਕ ਅਤਾਬ ਹੋਤਾ ਹੈ। ਲੁੱਤਫ ਭੀ ਉਨਕਾ ਕੰਮ ਨਹੀਂ ਹੋਤਾ, ਜੋਰ ਭੀ ਬੇ-ਹਿਸਾਬ ਹੋਤਾ ਹੇ। ਇਸ਼ਕ ਕਿਆ ਸੈ ਹੈ ਪੂਛੀਏ ਹਮ ਸੇ, ਉਮਰ ਭਰ ਕਾ ਅਜ਼ਾਬ ਹੋਤਾ ਹੈ। ਦੇਖੋ ਦੇਖੋ ਵੁਹ ਬਾਮ ਪਰ ਦੇਖੋ, ਜਲਵਾ ਗਰ ਆਫਤਾਬ ਹੋਤਾ ਹੈ। (ਬੇਨਕਾਬ=ਬੇਪਰਦਾ, ਅਜ਼ਾਬ=ਦੁੱਖ, ਚਸ਼ਮਾ-ਓ-ਦਿਲ=ਦਿਲ ਤੇ ਅੱਖਾਂ, ਜੋਰ=ਜ਼ੁਲਮ, ਆਫਤਾਬ=ਸੂਰਜ)

ਕਿਸੀ ਪਰ ਦਿਲੋ ਜਾਂ ਫਿਦਾ ਕਰ ਰਹਾ ਹੂੰ

ਕਿਸੀ ਪਰ ਦਿਲੋ ਜਾਂ ਫਿਦਾ ਕਰ ਰਹਾ ਹੂੰ। ਮੈਂ ਫਰਜ਼ੇ ਮੁਹੱਬਤ ਅਦਾ ਕਰ ਰਹਾ ਹੂੰ। ਹਰ ਇੱਕ ਕੋ ਮਿਲਾ ਤੇਰੀ ਮੁਹੱਬਤ ਕਾ ਸਦਕਾ, ਮਗਰ ਮੈਂ ਅਭੀ ਤੱਕ ਦੁਆ ਕਰ ਰਹਾ ਹੂੰ। ਮੇਰੀ ਬੇਖੁਦੀ ਕਾ ਯੇਹ ਆਲਮ ਹੈ ਯਾਰੋ, ਮੈਂ ਖੁਦ ਬੇ ਖ਼ਬਰ ਹੂੰ ਕਿ ਕਿਆ ਕਰ ਰਹਾ ਹੂੰ। ਤਗਾਫੁਲ ਮੁਨਾਸਬ ਨਹੀਂ ਅਹਿਲੇ ਦਿਲ ਸੇ। ਇਧਰ ਦੇਖ ਮੈਂ ਇਲਤਜਾ ਕਰ ਰਹਾ ਹੂੰ। ਮੇਰੇ ਦਾਗੇ ਦਿਲ ਹੈਂ ‘ਕੰਵਲ’ ਇਤਨੇ ਰੌਸ਼ਨ, ਕਿ ਮੈਂ ਦਿਨ ਸੇ ਕਸਬੇ ਜਿਆ ਕਰ ਰਹਾ ਹੂੰ। (ਫਿਦਾ=ਕੁਰਬਾਨ, ਸਦਕਾ=ਦਾਨ, ਦੁਆ=ਅਰਦਾਸ, ਆਲਮ=ਹਾਲ, ਤਗਾਫੁਲ=ਬੇਪਰਵਾਹੀ, ਇਲਤਜਾ= ਬੇਨਤੀ, ਜਿਆ=ਰੌਸ਼ਨੀ)

ਸੁਨਾ ਐ ‘ਕੰਵਲ’ ਕੋਈ ਦਿਲਕਸ਼ ਤਰਾਨਾ

ਸੁਨਾ ਐ ‘ਕੰਵਲ’ ਕੋਈ ਦਿਲਕਸ਼ ਤਰਾਨਾ, ਬੜੀ ਦੇਰ ਸੈ ਮੁੰਤਜ਼ਰ ਹੈ ਜ਼ਮਾਨਾ। ਖੁਦਾ ਹੀ ਬਚਾਏ ਦਿਲੇ ਨਾਤਵਾਂ ਕੋ, ਕਿਸੀ ਕੀ ਨਿਗਾਹੋਂ ਕਾ ਹੈ ਵੁਹ ਨਿਸ਼ਾਨਾ। ਹਕੀਕਤ ਕੋ ਝੁਟਲਾ ਰਹਾ ਹੈ ਵੁਹ ਕਾਫਿਰ, ਕਰੂੰ ਕਿਆ ਮੈਂ ਉਸ ਕੀ ਤਰਫ ਹੈ ਜ਼ਮਾਨਾ। ਸੁਨੇ ਜੋ ਕੋਈ ਤੋ ਕੰਵਲ ਹਮ ਸੁਣਾਏਂ, ਮੁਹੱਬਤ ਕੀ ਨਾਕਾਮੀਉਂ ਕਾ ਫਸਾਨਾ। (ਮੁਨਤਜ਼ਰ=ਉਡੀਕਵਾਨ, ਨਾਤਵਾਂ=ਕਮਜ਼ੋਰ, ਫਸਾਨਾ=ਕਹਾਣੀ )

ਉਨ ਕੇ ਨਕਾਬੇ-ਰੁਖ ਕੋ ਉਲਟਨੇ ਕੇ ਵਾਸਤੇ

ਉਨ ਕੇ ਨਕਾਬੇ-ਰੁਖ ਕੋ ਉਲਟਨੇ ਕੇ ਵਾਸਤੇ, ਕੀ ਹੈ ਨਿਗਾਹੇ ਸ਼ੌਕ ਨੇ ਮਲਾਹਤ ਕਭੀ ਕਭੀ, ਦੁਨੀਆ-ਏ ਰੰਗੋ ਬੂ ਕੀ ਸਲਾਹਤ, ਕਹੇਂ ਕਿਸੇ, ਅਫਸੁਰਦਗੀ ਮੇਂ ਪਾਈ ਵੁਹ ਰੰਗਤ ਕਭੀ ਕਭੀ। ਫਿਰ ਕਿਉਂ ਨਾ ਉਠਾਏਂ ਮੁਹੱਬਤ ਮੇਂ ਕੁਛ ਮਜ਼ੇ, ਹੋ ਜਾਏ ਜੋ ਆਪ ਕੀ ਅਨਾਇਤ ਕਭੀ ਕਭੀ। (ਮਲਾਹਤ=ਸਾਵਲਾ ਪਨ)

ਨਿਗਾਹ ਹਮ ਪਰ ਹੈ ਰੱਬੇ ਦੋ ਜਹਾਂ ਕੀ

ਨਿਗਾਹ ਹਮ ਪਰ ਹੈ ਰੱਬੇ ਦੋ ਜਹਾਂ ਕੀ, ਹਮੇਂ ਪ੍ਰਵਾਹ ਨਹੀਂ ਸੂਦੋ-ਜ਼ਿਆਂ ਕੀ, ਜ਼ਮੀਂ ਕੀ ਪੂਛਤਾ ਹੂੰ ਮੈਂ ਜੋ ਉਨ ਸੇ, ਬਤਾਤੇ ਹੈਂ ਮੁਝੇ ਵੁਹ ਆਸਮਾਂ ਕੀ। ਮਿਰੇ ਸਜਦੇ ਕੇ ਦਮ ਸੇ ਹੀ ਐ ਜ਼ਾਲਮ, ਬੜੀ ਤੌਕੀਰ ਤੇਰੇ ਆਸਤਾਂ ਕੀ। ‘ਕੰਵਲ’ ਕਿਉਂ ਅਹਿਲੇ ਮਹਿਫਲ ਰੋ ਰਹੇ ਹੈਂ, ਕਹਾਂ ਪਰ ਖਤਮ ਤੂ ਨੇ ਦਾਸਤਾਂ ਕੀ। (ਰੱਬੇ ਦੋ ਜਹਾਂ=ਦੋ ਜਹਾਂ ਦਾ ਮਾਲਕ ਪ੍ਰਮਾਤਮਾ, ਸੂਦੋ ਜ਼ਿਆਂ=ਨਫਾ ਨੁਕਸਾਨ, ਤੌਕੀਰ=ਇੱਜ਼ਤ, ਆਸਤਾਂ=ਦਹਿਲੀਜ਼)

ਇਕ ਜ਼ਮਾਨਾ ਥਾ ਕਿ ਰਸਤਾ ਰੋਕ ਲੇਤੇ ਥੇ ਮਿਰਾ

ਇਕ ਜ਼ਮਾਨਾ ਥਾ ਕਿ ਰਸਤਾ ਰੋਕ ਲੇਤੇ ਥੇ ਮਿਰਾ। ਫੇਰ ਕਰ ਮੁਝ ਸੇ ਨਿਗਾਹੇਂ ਅੱਬ ਗੁਜ਼ਰ ਜਾਤੇ ਹੈਂ ਲੋਗ। ਗੇਸੂ ਓ- ਲਬ ਸ਼ਿਅਰ ਓ ਨਗਮਾ, ਰੰਗਓ-ਰਾਮਸ਼, ਰਕਸ-ਓ-ਮੈ, ਫਾਂਸਨੇ ਕੇ ਆਹ ਕਿਆ ਜਾਲ ਫੈਲਾਤੇ ਹੈਂ ਲੋਗ। ਜਬ ਮੁਹੱਬਤ ਸੇ ‘ਕੰਵਲ’ਕੋਈ ਬੁਲਾਤਾ ਹੈ ਉਨ੍ਹੇਂ, ਮੋਮ ਬਨ ਕਰ ਪਿਆਰ ਕੇ ਸਾਂਚੇ ਮੇਂ ਢਲ਼ ਜਾਤੇ ਹੈਂ ਲੋਗ। (ਗੇਸੂ-ਓ-ਲਬ=ਜ਼ੁਲਫਾਂ ਤੇ ਬੁੱਲ, ਸ਼ੇਅਰ-ਓ-ਨਗਮਾ= ਸ਼ਿਅਰ ਤੇ ਗੀਤ, ਰੰਗ-ਓ-ਰਾਮਸ਼=ਖੁਸ਼ੀ ਦੇ ਰੰਗ)

ਜ਼ਿਕਰ ਛੇੜੋ ਨ ਅਹਿਦੇ ਰਫਤਾ ਕਾ

ਜ਼ਿਕਰ ਛੇੜੋ ਨ ਅਹਿਦੇ ਰਫਤਾ ਕਾ, ਜ਼ਖਮ ਦਿਲ ਕਾ ਹਰਾ ਨਾ ਹੋ ਜਾਏ। ਅਹਿਲੇ ਗੁਲਸ਼ਨ ਹੋਂ ਆਸ਼ੀਆਂ ਬਰਬਾਦ, ਤੁੰਦ ਐਸੀ ਹਵਾ ਨਾ ਹੋ ਜਾਏ। ਬੇਸਬੱਬ ਤੁਮ ਨੇ ਫੇਰ ਲੀਂ ਨਜ਼ਰੇਂ, ਕੋਈ ਬੇ ਆਸਰਾ ਨਾ ਹੋ ਜਾਏ। ਚਾਰਾਗਰ ਦੇਖ ਤੇਰੀ ਗਫਲਤੋਂ ਸੇ, ਦਰਦ ਦਿਲ ਕਾ ਸਵਾ ਨਾ ਹੋ ਜਾਏ। (ਅਹਿਦੇ-ਰਫਤਾ=ਬੀਤੇ ਸਮੇਂ ਦਾ, ਤੁੰਦ=ਤੇਜ਼, ਗਫਲਤ=ਅਨਗਹਿਲੀ)