Karam Ali Shah ਕਰਮ ਅਲੀ ਸ਼ਾਹ

ਸੱਯਦ ਕਰਮ ਅਲੀ ਸ਼ਾਹ ਹੋਰਾਂ ਦੇ ਜੀਵਨ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਮਿਲਦੀ । ਆਪਦਾ ਰਚਨਾ ਕਾਲ ਆਪ ਦੀ ਰਚਨਾ ਦੀ ਅੰਦਰੂਨੀ ਗਵਾਹੀ ੧੯ ਵੀਂ ਸਦੀ ਨਾਲ ਜੋੜਦੀ ਹੈ;
ਕਰਮ ਅਲੀ ਚੱਲ ਸ਼ਹਿਰ ਵਟਾਲੇ,
ਬੈਠ ਫਲੌਰ ਦੀ ਰੇਲੇ।
ਆਪ ਕਾਦਰੀ ਸਨ ਅਤੇ ਪੀਰ ਹੁਸੈਨ ਵਟਾਲੇ ਵਾਲੇ ਦੇ ਮੁਰੀਦ ਸਨ । ਆਪ ਦੀਆਂ ਰਚਨਾਵਾਂ ਵਿੱਚ ਖ਼ਿਆਲ, ਲੋਰੀਆਂ, ਦੋਹੜੇ ਅਤੇ ਗ਼ਜ਼ਲਾਂ (ਉਰਦੂ) ਸ਼ਾਮਿਲ ਹਨ।