Madandeep Banga ਮਦਨਦੀਪ ਬੰਗਾ

ਮਦਨਦੀਪ ਬੰਗਾ ਬਰਾਂਪਟਨ(ਕੈਨੇਡਾ) ਵੱਸਦਾ ਪੰਜਾਬੀ ਕਵੀ ਹੈ ਜਿਸ ਨੇ ਹੋਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਪੱਕਾ ਵਿੱਚ 11ਮਾਰਚ 1974 ਨੂੰ ਮਾਤਾ ਜੀ ਜਸਵੰਤ ਕੌਰ ਤੇ ਪਿਤਾ ਜੀ ਸਃ ਦਰਸ਼ਨ ਸਿੰਘ ਦੇ ਘਰ ਜਨਮ ਲਿਆ। ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਇਮਰੀ ਪਾਸ ਕਰਕੇ ਮਦਨਦੀਪ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ (ਹੋਸ਼ਿਆਰਪੁਰ) ਤੋਂ ਸੀਨੀਅਰ ਸੈਕੰਡਰੀ ਪਾਸ ਕੀਤੀ। ਗੋਸਵਾਮੀ ਗਣੇਸ਼ ਦੱਤ ਕਾਲਿਜ ਹਰਿਆਨਾ(ਹੋਸ਼ਿਆਰਪੁਰ) ਤੋਂ ਗਰੈਜੂਏਸ਼ਨ ਤੇ ਗੌਰਮਿੰਟ ਕਾਲਿਜ ਹੋਸ਼ਿਆਰਪੁਰ ਤੋਂ ਸਾਲ 1999 ਚ ਐੱਮ ਏ ਪੰਜਾਬੀ ਤੇ 2001 ਵਿੱਚ ਡੀ ਏ ਵੀ ਕਾਲਿਜ ਹੋਸ਼ਿਆਰਪੁਰ ਤੋਂ ਐੱਮ ਏ ਪੁਲਿਟੀਕਲ ਸਾਇਸ ਪਾਸ ਕੀਤੀ।
2004 ਵਿੱਚ ਅਮਨਦੀਪ ਕੌਰ ਨਾਲ ਵਿਆਹ ਕਰਵਾ ਕੇ ਬਰਾਂਪਟਨ(ਕੈਨੇਡਾ) ਚਲੇ ਗਏ। ਆਪਣੀ ਜੀਵਨ ਸਾਥਣ ਅਮਨਦੀਪ ਤੋਂ ਦੀਪ ਲੈ ਕੇ ਉਹ ਮਦਨ ਤੋ ਮਦਨਦੀਪ ਬਣ ਗਿਆ ਹੈ। ਬੰਗਾ ਉਸ ਦੀ ਪਛਾਣ ਹੈ। ਜੀਵਨ ਸਾਥਣ ਅਮਨਦੀਪ ,ਸਪੁੱਤਰ ਅਮਿਤੋਜ ਤੇ ਬੇਟੀ ਮੇਘਨ ਨਾਲ ਉਹ ਸਫ਼ਲ ਜੀਵਨ ਯਾਤਰਾ ਦੇ ਨਾਲ ਉਹ ਸਾਹਿੱਤ ਸਿਰਜਣਾ ਵੀ ਕਰ ਰਿਹਾ ਹੈ।
2011 ਵਿੱਚ ਉਸ ਦੀ ਪਹਿਲੀ ਰਚਨਾ ਤੂਫ਼ਾਨਾਂ ਦੇ ਨਾਲ ਨਾਲ ਛਪੀ ਸੀ ਤੇ ਹੁਣ ਦੂਜੀ ਕਾਵਿ ਪੁਸਤਕ ਖ਼ਤ ਤਾਰਿਆਂ ਨੂੰ ਛਪ ਰਹੀ ਹੈ। ਸ਼ਬਦ ਬੀੜਨ ਦੀ ਸੇਧ ਲਈ ਬਰਾਂਪਟਨ ਵੱਸਦੇ ਕਵੀ ਤੇ ਲੋਕ ਗਾਇਕ ਰਾਜਿੰਦਰ ਸਿੰਘ ਰਾਜ਼ ਦਾ ਧੰਨਵਾਦ ਕਰਦਾ ਹੈ। -ਗੁਰਭਜਨ ਗਿੱਲ

Khat Tarian Nu : Madandeep Banga

ਖ਼ਤ ਤਾਰਿਆਂ ਨੂੰ : ਮਦਨਦੀਪ ਬੰਗਾ

 • ਜੁਗਨੂੰ ਫੜਨ ਦੀ ਖ਼ਾਹਿਸ਼
 • ਇਤਰਾਜ਼ ਤੇਰੇ ’ਤੇ ਕੀ ਕਰਨਾ
 • ਪਿਆਰ ਦੇ ਸੌਦਾਗਰਾਂ ਦਿਲ ਲੁੱਟਿਆ ਹੈ ਫੇਰ
 • ਨਦੀ ਕਿਨਾਰੇ ਬੈਠਾ ਮੈਂ
 • ਨਾ ਖਾਇਆ ਕਰ ਕਸਮ
 • ਇਸ਼ਕ ਦੀ ਮਹਿਫੂਜ਼ ਨਿਸ਼ਾਨੀ ਰਹੀ
 • ਦਰਦ ਏ ਦਿਲ ਉਸਨੂੰ ਸੁਣਾ ਕੇ ਕੀ ਕਰਾਂ
 • ਕਿਆਸੇ ਸੀ ਅਸਾਂ ਤਾਂ ਮੋਹ-ਮੁਹੱਬਤ
 • ਓਦਰੇ ਰੁੱਖਾਂ ’ਤੇ ਕਿੱਦਾਂ ਪੌਣ ਦੀ
 • ਜਿਸਦੀ ਨੀਂਹ ਵਿਚ ਦਫ਼ਨ ਸੀ ਕੋਈ
 • ਚੁੱਪ ਦੇ ਹੋਠੀਂ ਵਿਲਕਦੀ
 • ਤਿਰਹਾਈ ਉਮਰਾ ਦੇ ਇੰਞ ਲੰਘਦੇ
 • ਹਰ ਪੜਾਅ ’ਤੇ ਮਿਲੀ ਬੇਵੱਸੀ
 • ਸਾਡੇ ਨੈਣੀ ਪੰਘਰੇ ਖ਼ਾਬ!
 • ਯਾਦ ਜਦੋਂ ਵੀ ਆਵੇਂ ਤੂੰ!
 • ਕਿਸ ਬਿਧ ਅਉਧ ਹੰਢਾਈਏ
 • ਤੇਰਾ ਅਹਿਸਾਸ ਮੇਰੇ ਹੋਂਦ ’ਚੋਂ
 • ਸੱਜਣਾ ਕੀ ਤੂੰ ਕੋਲ ਬਿਠਾਇਆ
 • ਤੇਰੀਆਂ ਯਾਦਾਂ ’ਚੋਂ ਜਦ ਕਿਧਰੇ
 • ਨਾ ਸੀ ਨਸੀਬ ਕਿ ਐਸਾ ਹੁੰਦਾ!
 • ਖੌਰੇ ਝੱਖੜ ਰੁੱਖ ਨੂੰ ਕੀ ਕਹਿ ਗਿਆ?
 • ਪਤਾ ਨਈਂ ਕਦ ਮੈਂ ਰਲ਼ ਜਾਵਾਂ
 • ਮੁਸ਼ਕਿਲ ਹੈ ਜੇ ਲਫ਼ਜ਼ਾਂ ਵਿਚ ਇਜ਼ਹਾਰ ਕਰਾਂ
 • ਮੈਂ ਰੱਖਦਾ ਹਾਂ ਜਿਨ੍ਹਾਂ ਦੀ ਤਾਂਘ
 • ਆਖਦੇ ਨੇ ਲੋਕ ਕਿ ਮਸ਼ਹੂਰ ਹੋ ਗਿਆ
 • ਸੋਚਿਆ ਨਹੀਂ ਸੀ ਕਿ ਵਿਚਾਲ਼ੇ
 • ਪਿਆਰ ਦੇ ਸੌਦਾਗਰਾਂ ਦਿਲ ਲੁੱਟਿਆ
 • ਭਰਿਆ ਬੜਾ ਹੀ ਕੀਮਤੀ
 • ਵਹਾਏ ਅਸ਼ਕ ਜਿੰਨੇ, ਸਾਰਿਆਂ ਦੇ ਖ਼ਤ
 • ਕਿਆਸੇ ਸਨ ਅਸਾਂ ਤਾਂ ਮੋਹ ਮੁਹੱਬਤ
 • ਤੇਰੇ ਬਾਝੋਂ ਮੈਂ ਇਹਨਾਂ ਮੰਜ਼ਿਲਾਂ ਦਾ
 • ਜਜ਼ਬਾਤ ਜਦ ਮੈਂ ਵਰਕਿਆਂ ਅੰਦਰ ਸਮੇਟਦਾਂ!
 • ਕਰੀਂ ਕੋਸ਼ਿਸ਼ ਕਿ ਪੂਰਾ ਐਤਕੀਂ
 • ਗੀਤ ਹਜ਼ਾਰਾਂ ਬਹੁੜੇ ਸਨ
 • ਕਿਸ ਤਰ੍ਹਾਂ ਸੁਰ-ਸਾਜ਼ ਤੋਂ ਵੱਖਰੇ
 • ਸੂਹੇ ਗੁਲਾਬ ਸਾਰੇ
 • ਤੂੰ ਮੈਨੂੰ ਆਖਦੈਂ ਜ਼ੰਜੀਰ ਵਰਗਾ
 • ਹਉਕੇ, ਹਾਸੇ, ਯਾਦਾਂ, ਮਹਿਕਾਂ
 • ਜਿਸਦੇ ਜ਼ਖ਼ਮਾਂ ਦਾ ਦਿਲ ’ਤੇ
 • ਯਾਦ ਤੇਰੀ ਤੋਂ ਦਿਲ ਇਹ ਮੁਨਕਰ
 • ਕਦੇ ਹਰ ਪੀੜ ਤੇ ਹਰ ਭਟਕਣਾ
 • ਤੇਰੀਆਂ ਯਾਦਾਂ ਨੇ ਫਿਰ
 • ਜਦੋਂ ਵੀ ਦਿਲ ਨੂੰ ਉਸ ’ਤੇ
 • ਸ਼ੇਅਰ