Manjit Indira ਮਨਜੀਤ ਇੰਦਰਾ

ਮਨਜੀਤ ਇੰਦਰਾ (24 ਫਰਵਰੀ 1950-) ਪੰਜਾਬੀ ਕਵਿਤਰੀ ਤੇ ਲੇਖਿਕਾ ਹਨ । ਉਨ੍ਹਾਂ ਦਾ ਜਨਮ ਸ. ਹਰਭਜਨ ਸਿੰਘ ਕਲਸੀ ਦੇ ਘਰ ਹੋਇਆ । ਉਨ੍ਹਾਂ ਨੇ ਐਮ ਏ (ਪੰਜਾਬੀ), ਅਤੇ ਐਮ ਫਿਲ ਤੱਕ ਵਿਦਿਆ ਪ੍ਰਾਪਤ ਕੀਤੀ। ਮਨਜੀਤ ਇੰਦਰਾ ਉਹਨਾਂ ਕਵਿਤਰੀਆਂ ਵਿਚੋਂ ਹਨ ਜੋ ਆਪਣਾ ਕਲਾਮ ਤਰੰਨਮ ਵਿੱਚ ਵੀ ਪੇਸ਼ ਕਰਨ ਦੀ ਮੁਹਾਰਤ ਰਖਦੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ ; ਕਾਵਿ ਸੰਗ੍ਰਹਿ : ਅੰਤਹਕਰਣ, ਰੋਹ ਵਿਦਰੋਹ, ਕਾਲਾ ਬਾਗ, ਚੰਦਰੇ ਹਨੇਰੇ, ਅਲਖ, ਪੂਰਤੀ-ਆਪੂਰਤੀ (ਕਵਿਤਾ), ਤਾਰਿਆਂ ਦਾ ਛੱਜ; ਤੂੰ ਆਵਾਜ਼ ਮਾਰੀ ਹੈ (ਕਾਵਿ-ਨਾਵਲ), ਜੰਗਲ ਦੇ ਦਾਅਵੇਦਾਰ (ਮਹਾਸਵੇਤਾ ਦੇਵੀ ਦੇ ਬੰਗਲਾ ਨਾਵਲ ਦਾ ਅਨੁਵਾਦ) । ਉਨ੍ਹਾਂ ਨੂੰ ਮਿਲੇ ਪੁਰਸਕਾਰ ਹਨ : ਪੋਇਟੈੱਸ ਆਫ਼ ਦ ਟਾਈਮ - ਸਾਹਿਤ ਅਕੈਡਮੀ ਜੱਬਲਪੁਰ, ਪੰਜਾਬ ਰਤਨ - ਸ਼ਹੀਦ ਮੈਮੋਰੀਅਲ, ਸਾਹਿਤ ਅਵਾਰਡ, ਸ਼ਿਰੋਮਣੀ ਪੋਇਟੈੱਸ - ਬਜ਼ਮੇ-ਅਦਬ, ਫਰੀਦਕੋਟ ।