Manjit Kotda ਮਨਜੀਤ ਕੋਟੜਾ

ਮਨਜੀਤ ਕੋਟੜਾ (15 ਅਕਤੂਬਰ 1978-1 ਅਗਸਤ 2017) ਦਾ ਜਨਮ ਮਾਨਸਾ ਜ਼ਿਲੇ ਦੇ ਪਿੰਡ ਕੋਟੜਾ ਕਲਾਂ ਵਿਖੇ ਹੋਇਆ। ਕਾਲਜ ਪੜ੍ਹਦਿਆਂ ਉਹ ਵਿਦਿਆਰਥੀ ਆਗੂ ਵਜੋਂ ਅਤੇ ਅਧਿਆਪਨ ਸਮੇਂ ਦੌਰਾਨ ਅਧਿਆਪਕ ਆਗੂ ਵਜੋਂ ਸਰਗਰਮ ਰਿਹਾ। ਸਾਹਿਤ ਦਾ ਗੰਭੀਰ ਪਾਠਕ ਹੋਣ ਦੇ ਨਾਲ ਨਾਲ ਉਹ ਇੱਕ ਸਮਰੱਥਾਵਾਨ ਕਵੀ ਵਜੋਂ ਵੀ ਉੱਭਰ ਰਿਹਾ ਸੀ। ਉਹ ਸਾਹਿਤ ਨੂੰ ਸਮਾਜਕ ਬਦਲਾਅ ਦੇ ਇੱਕ ਕਾਰਕ ਵਜੋਂ ਦੇਖਦਾ ਸੀ ਅਤੇ ਅਪਣੇ ਆਪ ਨੂੰ ਸਚੇਤ ਰੂਪ ਚ ਮਜ਼ਦੂਰ ਜਮਾਤ ਦਾ ਹਮਾਇਤੀ ਕਵੀ ਐਲਾਨਦਾ ਸੀ। ਗੰਭੀਰ ਸਿਹਤ ਸਮੱਸਿਆ ਕਾਰਨ ਉਹ 39 ਸਾਲ ਤੋਂ ਵੀ ਛੋਟੀ ਉਮਰ ਚ ਸਾਡੇ ਤੋਂ ਹਮੇਸ਼ਾ ਲਈ ਵਿੱਛੜ ਗਿਆ ਹੈ। ਉਸ ਦੇ ਜਿਉਂਦੇ ਜੀਅ ਉਸ ਦੀ ਕੋਈ ਕਿਤਾਬ ਨਹੀਂ ਛਪੀ।

ਮਨਜੀਤ ਕੋਟੜਾ ਪੰਜਾਬੀ ਕਵਿਤਾ

  • ਹਾਸ਼ੀਏ ਤੇ ਚਲੇ ਗਏ ਲੋਕਾਂ ਦੀ ਕਥਾ ਲਿਖ ਰਿਹਾ ਹਾਂ
  • ਗਿਰਝਾਂ, ਕਾਂਵਾਂ ਨੂੰ ਸ਼ਹਿਰ ਮੇਰੇ ਦਾ ਕਿੰਨਾ ਖਿਆਲ ਰਿਹਾ
  • ਬੁਨਿਆਦ ਦਾ ਪੱਥਰ
  • ਦੋ ਪਲ ਦੀ ਹੈ ਜ਼ਿੰਦਗੀ, ਮੌਤ ਹਜ਼ਾਰਾਂ ਸਾਲ
  • ਇੱਕ ਚੰਨ ਰੋਜ਼ ਰਾਤ ਨੂੰ ਅਸਮਾਨੀਂ ਚੜ੍ਹਦਾ
  • ਪਤਝੜ ਵੀ ਹੈ, ਹੈ ਸਾਜ਼ਸ਼ਾਂ ਦਾ ਵੀ ਸਿਲਸਿਲਾ
  • ਸਿਰਨਾਵਾਂ-ਪੀਲੇ ਭੂਕ ਪੱਤਿਓ ਲੈ ਜਾਓ ਮਾਰੂਥਲ ਦਾ ਸਿਰਨਾਵਾਂ
  • ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ
  • ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ
  • ਦਿਲ ਨੂੰ ਦਿਲ ਮਿਲੇ, ਲਹਿਰ ਨੂੰ ਲਹਿਰ ਮਿਲੇ
  • ਦੀਵੇ ਬਲਦੇ ਰੱਖਣਾ
  • ਜਸ਼ਨ ਤਰੱਕੀ ਦੇ ਲਹੂ ਦੀ ਕੀਮਤ ਉੱਤੇ ਜਰਦਾ ਰਿਹਾ
  • ਗਰਦਿਸ਼, ਧੁੰਦੂਕਾਰ ਵਿੱਚ ਘਿਰ ਗਿਆ ਨਗਰ
  • ਜ਼ਿੰਦਗੀ-ਉੱਚੇ ਅੰਬਰੀਂ ਪਰ ਤੋਲਣ ਦਾ ਹੈ ਨਾਂ ਜ਼ਿੰਦਗੀ
  • ਸਾਜ਼ ਕੋਈ ਐਸਾ ਵਜਾ ਕਿ ਰੂਹ ਤਾਈਂ ਉਤਰ ਜਾਵੇ
  • ਦਹਿਕਦੇ ਹਰਫ਼ੋ
  • ਉੱਡਦੇ ਪਰਿੰਦੇ ਓਨ੍ਹਾ ਨੂੰ ਕਦ ਰਾਸ ਆਏ
  • ਚਗਲ਼ੇ ਸਵਾਦੋ...
  • ਇੱਕ ਰੁੱਤ ਸੀ ਬਦਲੀ, ਹਰ ਇੱਕ ਨਜ਼ਾਰਾ ਬਦਲ ਗਿਆ
  • ਹਰ ਮੋੜ ਤੇ ਸੂਰਜ ਉਗਾਉਂਦਾ ਰਹਿ
  • ਨਾਨਕ ਕਰਦਾ ਫਿਰੇ ਉਦਾਸੀਆਂ
  • ਇੱਕ ਚੰਨ ਰੋਜ਼ ਰਾਤ ਨੂੰ ਅਸਮਾਨੀਂ ਚੜ੍ਹਦਾ
  • ਲਹਿਰਾਂ
  • ਪਾਸ਼ ਨੂੰ ਸਮਰਿਪਤ
  • ਧੀ ਦੀ ਪੜਚੋਲ
  • ਬੱਦਲੀ
  • ਮਰਿਯਾਦਾ