Munir Niazi ਮੁਨੀਰ ਨਿਆਜ਼ੀ

ਮੁਨੀਰ ਨਿਆਜ਼ੀ (੧੯ ਅਪ੍ਰੈਲ ੧੯੨੮-੨੬ ਦਿਸੰਬਰ ੨੦੦੬) ਦਾ ਜਨਮ ਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਫਤੇਹ ਮੁਹੰਮਦ ਖ਼ਾਂ ਨਿਆਜ਼ੀ ਦੇ ਘਰ ਹੋਇਆ। ਉਨ੍ਹਾਂ ਦਾ ਨਾਂ ਮੁਨੀਰ ਅਹਿਮਦ ਖ਼ਾਂ ਰੱਖਿਆ ਗਿਆ, ਪਰ ਉਹ ਸਾਹਿਤਿਕ ਖੇਤਰ ਵਿੱਚ ਉਹ ਮੁਨੀਰ ਨਿਆਜ਼ੀ ਵਜੋਂ ਜਾਣੇ ਜਾਂਦੇ ਹਨ।੧੯੪੭ ਦੀ ਵੰਡ ਨੇ ਉਨ੍ਹਾਂ ਤੋਂ ਜਨਮ-ਭੂਮੀ ਛੁਡਾ ਕੇ ਉਨ੍ਹਾਂ ਨੂੰ ਪਾਕਿਸਤਾਨੀ ਪੰਜਾਬ ਵਿੱਚ ਜ਼ਿਲ੍ਹਾ ਸਾਹੀਵਾਲ ਦੇ ਵਾਸੀ ਬਣਾ ਦਿੱਤਾ। ਉਨ੍ਹਾਂ ਨੇ ਉਰਦੂ ਅਤੇ ਪੰਜਾਬੀ ਵਿੱਚ ਕਵਿਤਾ ਲਿਖੀ ਅਤੇ ਫ਼ਿਲਮਾਂ ਦੇ ਗੀਤ ਵੀ ਲਿਖੇ।ਪੰਜਾਬੀ ਵਿੱਚ ਉਨ੍ਹਾਂ ਦੀਆਂ ਤਿੰਨ ਕਾਵਿ-ਪੁਸਤਕਾਂ ਹਨ-ਸਫ਼ਰ ਦੀ ਰਾਤ, ਚਾਰ ਚੁੱਪ ਚੀਜ਼ਾਂ ਅਤੇ ਰਸਤਾ ਦੱਸਣ ਵਾਲੇ ਤਾਰੇ।