Najam Hussain Syed

ਨਜਮ ਹੁਸੈਨ ਸੱਯਦ

ਨਜਮ ਹੁਸੈਨ ਸੱਯਦ (ਜਨਮ ੧੯੩੬-) ਪਾਕਿਸਤਾਨੀ ਪੰਜਾਬੀ ਲੇਖਕ ਹਨ। ਉਹਨਾਂ ਦੀ ਪਛਾਣ ਦੋਹਾਂ ਪੰਜਾਬਾਂ ਵਿੱਚ ਇੱਕ ਪ੍ਰਬੁੱਧ ਗਲਪਕਾਰ, ਆਲੋਚਕ, ਸ਼ਾਇਰ, ਨਾਟਕਕਾਰ ਅਤੇ ਇੱਕ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਸਥਾਪਤ ਹੈ। ਉਹ ਕਿਸੇ ਤੁੱਕ, ਸ਼ਬਦ, ਰਚਨਾ ਦੀ ਵਿਆਖਿਆ ਆਪਣੇ ਖਾਸ ਅੰਦਾਜ਼ ਵਿੱਚ ਕਰਦੇ ਹਨ ਅਤੇ ਸਰੋਤੇ/ਪਾਠਕ ਨੂੰ ਲੁਕੀਆਂ ਰਮਜ਼ਾਂ ਸਮਝਾ ਜਾਂਦੇ ਹਨ। ਉਨ੍ਹਾਂ ਦਾ ਬਟਾਲਾ (ਪੰਜਾਬ) ਵਿੱਚ ਹੋਇਆ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤੇ ਸਰਕਾਰੀ ਨੌਕਰੀ ਤੇ ਲੱਗ ਗਏ। ਉਹ ਪਾਕਿਸਤਾਨ ਦੀ ਮਿਲਟਰੀ ਸਰਵਿਸਿਜ਼ ਵਿੱਚ ਚੀਫ ਅਕਾਊਂਟੈਂਟ ਰਹੇ ਤੇ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਰਹੇ।
ਜੁੰਮੇ ਦੀ ਸੰਗਤ : ਨਜਮ ਹੁਸੈਨ ਹੁਰਾਂ ਦੀ ਲਾਹੌਰ ਵਿੱਚ ਰਿਹਾਇਸ (15 ਜੇਲ੍ਹ ਰੋਡ, ਲਾਹੌਰ) ਜੁੰਮੇ ਵਾਲੇ ਦਿਨ ਉਥੇ ਜੁੜਦੀ ਸੰਗਤ ਕਰ ਕੇ ਜਾਣੀ ਜਾਂਦੀ ਹੈ। ਤਲਵਿੰਦਰ ਸਿੰਘ ਦੇ ਸ਼ਬਦਾਂ ਵਿੱਚ, "ਪਿਛਲੇ ਕਈ ਸਾਲਾਂ ਤੋਂ ਸਾਂਝੀ ਪੰਜਾਬੀਅਤ ਨੂੰ ਸਮਰਪਤ ਜੁੰਮੇ ਦੀ ਸ਼ਾਮ ਨੂੰ ਸੰਗਤ ਜੁੜ ਬੈਠਦੀ ਹੈ ਤੇ ਸੰਗਤ ਦੀ ਇਸ ਲਗਾਤਾਰਤਾ ਨੇ ਕਈ ਪ੍ਰੋਢ ਲੇਖਕ ਪੈਦਾ ਕੀਤੇ ਹਨ। ਉਹਨਾਂ ਨੂੰ ਵਿਰਸੇ ਨਾਲ ਜੁੜਨ ਦੀ ਗੰਭੀਰ ਸਮਝ ਦਿੱਤੀ ਹੈ। ਮਕਸੂਦ ਸਾਕਿਬ, ਜ਼ੁਬੈਰ ਅਹਿਮਦ, ਨਾਦਰ ਅਲੀ, ਇਕਬਾਲ ਕੈਸਰ ਤੇ ਹੋਰ ਲੇਖਕ ਬੜੇ ਮਾਣ ਨਾਲ ਆਪਣੇ ਆਪ ਨੂੰ ਨਜਮ ਹੋਰਾਂ ਦੀ ਸੰਗਤ ਵਿੱਚੋਂ ਨਿਖਰ ਕੇ ਨਿਕਲੇ ਹੋਏ ਮੰਨਦੇ ਹਨ।"
ਉਨ੍ਹਾਂ ਦੀਆਂ ਰਚਨਾਵਾਂ ਹਨ ; ਵਾਰਤਕ : ਦੀਵਾ ਮੁੰਦਰੀ, ਗਿਆਨ ਕਥਾ ਜੱਗ ਤੁਰਨੀ, ਗੱਲ ਵਾਰ ਦੀ, ਸੇਧਾਂ, ਸਾਰਾਂ, ਅਕੱਥ ਕਹਾਣੀ, ਸੱਚ ਸਦਾ ਅਬਾਦੀ ਕਰਨਾ, ਅਕੱਥ ਕਹਾਣੀ, ਖਾਕ ਜੇਡ ਨਾ ਕੋਈ, ਆਹੀਆਂ ਵਿੱਚੋਂ ਨਾਹੀਆਂ; ਕਵਿਤਾ ਸੰਗ੍ਰਹਿ : ਬਾਰ ਦੀ ਵਾਰ, ਖੱਪੇ, ਆਮ ਦਿਨਾਂ ਦੇ ਨਾਂ, ਕਾਲ ਥਾਲ, ਉਨਵਾਨ, ਦਿਨ ਵਿੱਚ ਦੀਵਾ ਰੈਣ; ਨਾਟਕ : ਜੰਗਲ ਦਾ ਰਾਖਾ, ਤਖ਼ਤ ਲਾਹੌਰ, ਹਾੜ ਦੇ ਫੁੱਲ, ਇਕ ਰਾਤ ਰਾਵੀ, ਰੰਗ ਰੰਗਾਂ ਵਿੱਚ, ਪਾਣੀ ਕਰੇ ਕਹਾਣੀ।

ਪੰਜਾਬੀ ਕਲਾਮ : ਨਜਮ ਹੁਸੈਨ ਸੱਯਦ

Punjabi Poetry : Najam Hussain Syed