Naseer Baloch ਨਸੀਰ ਬਲੋਚ

ਨਸੀਰ ਅਹਿਮਦ ਨਸੀਰ (06-04-1956-16-12-2021) ਜਿਨ੍ਹਾਂ ਦਾ ਕਲਮੀ ਨਾਂ ਨਸੀਰ ਬਲੋਚ ਹੈ, ਪੰਜਾਬੀ ਅਤੇ ਉਰਦੂ ਦੇ ਪ੍ਰਸਿੱਧ ਕਵੀ ਅਤੇ ਲੇਖਕ ਹਨ ।
ਉਨ੍ਹਾਂ ਦਾ ਜਨਮ ਪਿਤਾ ਦਾਨ ਮੁਹੰਮਦ ਦੇ ਘਰ ਚੱਕ ਨੰਬਰ : 592 ਜੀ. ਬੀ. ਤਹਿਸੀਲ ਟਾਂਡਲੀਆਂ ਵਾਲਾ ਜਿਲ੍ਹਾ ਫ਼ੈਸਲਾਬਾਦ ਵਿੱਚ ਹੋਇਆ । ਉਨ੍ਹਾਂ ਦੀ ਸਿੱਖਿਆ ਐਮ. ਏੇ. ਸੀ. ਟੀ. ਸੀ ਅਤੇ ਅਧਿਆਪਨ ਉਨ੍ਹਾਂ ਦਾ ਕਿੱਤਾ ਸੀ । ਉਨ੍ਹਾਂ ਦੀਆਂ ਛਪੀਆਂ ਕਿਤਾਬਾਂ ਢਾਰਸ (ਉਰਦੂ) ਅਤੇ ਤੇਰਾ ਹਿਜਰ ਗੁਲਾਬ ਜੇਹਾ (ਪੰਜਾਬੀ) ਹਨ ।
ਉਨ੍ਹਾਂ ਦੀਆਂ ਅਣਛਪੀਆਂ ਕਿਤਾਬਾਂ ਹਨ : ਪੰਜਾਬੀ ਸ਼ਾਇਰੀ ਮਜਮੂਆ, ਉਰਦੂ ਨਸਰੀ ਮਜ਼ਾਮੀਨ, ਪੰਜਾਬੀ ਨਸਰੀ ਮਜ਼ਾਮੀਨ ਅਤੇ ਅਫ਼ਸਾਨਵੀ ਤਹਿਰੀਰ ।
ਉਨ੍ਹਾਂ ਨੂੰ ਮਿਲੇ ਸਨਮਾਨ ਹਨ : ਮਸੂਦ ਖੱਦਰ ਪੋਸ਼ ਸਨਮਾਨ, ਮਹਿਕਾਂ ਪੰਜਾਬੀ ਅਦਬੀ ਸਨਮਾਨ ਅਤੇ ਦਿਲ ਦਰਿਆ ਪਾਕਿਸਤਾਨ ਅਦਬੀ ਸਨਮਾਨ ।