Niksuk : Dr Harbhajan Singh

ਨਿਕਸੁਕ : ਡਾ. ਹਰਿਭਜਨ ਸਿੰਘ


ਅਸੀਂ ਪ੍ਰਭੂ ਜੀ ਅੱਧੇ ਅੱਧਪਚੱਧੇ ਅੱਧ 'ਸਮਾਨੋਂ ਅੱਧੀ ਭੋਂ ਤੇ ਡਿੱਗੇ ਪਤਾ ਨ ਆਏ ਸੱਦੇ ਜਾਂ ਅਣਸੱਦੇ ਅੱਧੀ ਅੱਧੀ ਆਵੇਂ ਅੱਧੇ ਬੈਠੇ ਉਂਞ ਤਾਂ ਸਾਡੇ ਨਾਂ ਸਾਰੇ ਦਿਸਹੱਦੇ ਪਤਾ ਨ ਸਾਨੂੰ ਏਥੋਂ ਕੌਣ ਉਠਾਏ ਕੌਣ ਕਬੂਲੇ ਕੌਣ ਅਸਾਨੂੰ ਰੱਦੇ ਬੋਲ ਬੋਲਦੇ ਅਧਰਾਹੋਂ ਪਰਤਾਈਏ ਅਸੀਂ ਕਿਸੇ ਦੇ ਹੋ ਕੇ ਕੁਝ ਨਾ ਲੱਗੇ ਦੋ ਅੱਧੇ ਮਿਲ ਇਕ ਪੂਰਾ ਨਾ ਬਣਦੇ ਅਡਰੇ ਅਡਰੇ ਹਰ ਥਾਂ ਅੱਧਮ ਅੱਧੇ ਨਾਂਗੇ ਫ਼ਕੀਰ ਅਸੀਂ ਤਾਂ ਨਾਂਗੇ ਫ਼ਕੀਰ ਕੋਈ ਦਮ ਯਾਦ ਕਰੋਗੇ ਕੰਨ ਸਾਡੇ ਧੁਰ ਦਰਗਾਹੋਂ ਪਾਟੇ ਤਨ ਤੇ ਨਾ ਮਾਸਾ ਲੀਰ ਨੰਗ ਅਸਾਡਾ ਦੌਲਤ ਸਾਡੀ ਭਿਖਿਆ ਦੀ ਮਿਲੀ ਜਗੀਰ ਹਾਲਤ ਖਸਤੀ ਮਨ ਵਿਚ ਮਸਤੀ ਨਿਰਧਨ ਅਸੀਂ ਅਮੀਰ ਮੱਥੇ ਦਾ ਚਾਨਣ ਮਿਤਰ ਅਸਾਡਾ ਨਿਭਦਾ ਸੰਗ ਅਖ਼ੀਰ ਛਿਨ ਅਧਛਿਨ ਅਸੀਂ ਅਲਖ ਜਗਾਈਏ ਦਿਲ ਸਾਡਾ ਦਿਲਗੀਰ ਪੈਰਾਂ ਹੇਠ ਚੰਗਿਆੜਾ ਕੂਕੇ ਸਾਨੂੰ ਨਹੀਂ ਖਲ੍ਹੀਰ ਨਾ ਸਾਨੂੰ ਗੋਰਖ ਨਾ ਸਾਨੂੰ ਲਛਮਣ ਨਾ ਕੋਈ ਹਟਕ ਲਕੀਰ ਖੋਲ੍ਹ ਨੀ ਬੂਹਾ ਸੁੰਦਰਾਂ ਮਾਈਏ ਪੂਰਨ ਖੜਾ ਅਧੀਰ ਅਸੀਂ ਤਾਂ ਨਾਂਗੇ ਫ਼ਕੀਰ ਕੋਈ ਦਮ ਯਾਦ ਕਰੋਗੇ ਕਵਿਤਾ ਤੋਂ ਡਰ ਲਗਦਾ ਹੈ ਮੈਂ ਅਜੇ ਸ਼ਿਅਰ ਕਿਹਾ ਵੀ ਨਹੀਂ ਸੀ ਕਿ ਸ਼ੰਕਰ ਜੀ ਪ੍ਰਗਟ ਹੋਏ ਤੇ ਕਿਹਾ ਅਸੀਂ ਬਹੁਤ ਪ੍ਰਸੰਨ ਹਾਂ ਤੇਰੇ ਤੇ ਮੰਗ ਲੈ ਆਪਣੇ ਮਨ ਦੀ ਮੁਰਾਦ ਮੈਂ ਅਜੇ ਸੋਚ ਹੀ ਰਿਹਾ ਸਾਂ ਕਿ ਕੀ ਮੰਗਾਂ ਕਿ ਉਹਨਾਂ ਆਪਣਾ ਨਾਗ ਆਪਣੇ ਗਲੋਂ ਲਾਹ ਕੇ ਮੇਰੇ ਗਲ 'ਚ ਪਾ ਦਿੱਤਾ ਤੇ ਕਿਹਾ ਇਹ ਤੇਰਾ ਸਦਾ ਸਦਾ ਦਾ ਸਾਥੀ ਐਰ ਗ਼ੈਰ ਦੁਨੀਆਂ ਤੋਂ ਤੇਰੀ ਰਖਿਆ ਕਰੇਗਾ ਤੇਰੇ ਨੇੜੇ ਨਹੀਂ ਆਉਣ ਦਏਗਾ ਤੂੰ ਦੁਨੀਆਂ ਨੂੰ ਕੁਝ ਦੇ ਸਕੇਂਗਾ ਤੇ ਬਦਲੇ ਵਿਚ ਕੁਝ ਲੈਣ ਦੀ ਮਜਬੂਰੀ ਤੋਂ ਬਚਿਆ ਰਹੇਂਗਾ ਮੈਂ ਅਜੇ ਫਣੀਅਰ ਦੇ ਫੁੰਕਾਰੇ ਤੋਂ ਡਰਨ ਹੀ ਵਾਲਾ ਸਾਂ ਕਿ ਉਹ ਅਲੋਪ ਸੀ ਮੇਰਾ ਜੀ ਕੀਤਾ ਮੈਂ ਸ਼ਿਵ ਜੀ ਤੋਂ ਉਹਨਾਂ ਦਾ ਚੰਦਰਮਾਂ ਮੰਗ ਲਵਾਂ ਪਰ ਭੋਲੇ ਸ਼ੰਕਰ ਸਨ ਹੀ ਕਿੱਥੇ ਇਹ ਸਭ ਕੁਝ ਤਾਂ ਨਿਰਾ ਪੂਰਾ ਵਹਿਮ ਸੀ ਮੇਰਾ ਤਾਂ ਵੀ, ਚੰਨ ਵਰਗੀ ਸੋਹਣੀ ਕਵਿਤਾ ਲਿਖਣ ਦੀ ਰੀਝ ਅਜੇ ਵੀ ਬਣੀ ਹੋਈ ਹੈ ਮੇਰੀ ਚੰਨ ਤੋਂ ਉਰ੍ਹਾਂ ਉਰ੍ਹਾਂ ਜੋ ਕੁਝ ਵੀ ਮੇਰਾ ਹੈ ਲੋਕ ਉਹਨੂੰ ਸੁਣਦੇ ਨੇ ਸਲਾਹ ਵੀ ਦੇਂਦੇ ਨੇ ਕਦੀ ਕਦੀ ਪਰ ਰਹਿੰਦੇ ਨੇ ਮੈਥੋਂ ਦੂਰ ਭਰੀ ਦੁਨੀਆਂ 'ਚ ਇਕੱਲਾ ਮੈਨੂੰ ਕਈ ਵਾਰ ਲਗਦਾ ਹੈ ਕਿ ਇਕ ਸਪ ਸਦਾ ਮੇਰੇ ਅੰਗ-ਸੰਗ ਤੁਰਦਾ ਹੈ ਤੇ ਮੈਂ ਆਪਣੀ ਕਵਿਤਾ ਤੋਂ ਡਰ ਜਾਂਦਾ ਹਾਂ ਕਵਿਤਾ ਤੇ ਨਾਰ ਕਵਿਤਾ ਪੁਰਖੱਤ ਹੈ ਕਵਿਤਾ ਦੇ ਪਿੱਛੇ ਕੋਈ ਕਵੀ ਹੈ ਪੁਰਖ ਹੈ ਪੁਰਖ ਦੇ ਪਿੱਛੇ ਕੋਈ ਨਾਰ ਹੈ ਨਾਰ ਦੇ ਪਿੱਛੇ ਭਲਾ ਕੌਣ ਹੈ ? ਉਹ ਤਾਂ ਖ਼ਾਮੋਸ਼ ਹੈ ਰੂਹ ਦੇ ਅਸਮਾਨ ਨੂੰ ਵੱਜਾ ਹੋਇਆ ਜੰਦਰਾ ਅੰਦਰੇ ਅੰਦਰੇ ਰੋਜ਼ ਸੂਰਜ ਵੀ ਚੜ੍ਹਦਾ ਤਪਦਾ ਹੈ ਬਲਦਾ ਹੈ ਬਲ ਕੇ ਬੁਝ ਜਾਂਦਾ ਹੈ ਪੰਛੀਆਂ ਦੀ ਡਾਰ ਨਿਤ ਆਉਂਦੀ ਲੰਘ ਜਾਂਦੀ ਹੈ ਕੂੰਜਾਂ ਦੀ ਕੁਰਲ ਕੁਰਲ ਲੀਕ ਜਿਹੀ ਲਿਖਦੀ ਹੈ ਆਪੇ ਮਿਟ ਜਾਂਦੀ ਹੈ ਜ਼ਖ਼ਮ ਤੇ ਪਿਆ ਜਿਵੇਂ ਲੂਣ ਖੁਰ ਜਾਂਦਾ ਹੈ ਕਵਿਤਾ ਦੇ ਪਿਛੇ ਪੁਰਖ ਪੁਰਖੱਤ ਹੈ ਪੁਰਖ ਦੇ ਪਿੱਛੇ ਕੋਈ ਇਹੋ ਜਿਹੀ ਨਾਰ ਹੈ ? ਕੁਝ ਕਹੀਏ ਜੇਬ ਲਗ ਜਗ ਵਿਚ ਰਹੀਏ ਬੰਦਿਆ ਕੁਝ ਸੁਣੀਏ ਕੁਝ ਕਹੀਏ ਮਨ ਦੀ ਵਿਥਿਆ ਦਸਿਆਂ ਬਾਝੋਂ ਤਿਲ ਤਿਲ ਸੂਲਾਂ ਸਹੀਏ ਹੰਝੂ ਡਕਿਆਂ ਵਿਹੁ ਬਣ ਜਾਂਦੇ ਵਿਹੁ ਵਿਚ ਘੁਲਦੇ ਰਹੀਏ ਅਪਣੇ ਸਿਰ ਤੇ ਭਾਰ ਬਣੇ ਹਾਂ ਅਪਣੇ ਸਿਰ ਤੋਂ ਲਹੀਏ ਦੇਸ ਨਾਲ ਪਿਆਰ ਹੈ ਦੇਸ ਨਾਲ ਪਿਆਰ ਹੈ ਪਿਆਰ ਦਾ ਹੀ ਬੱਝਾ ਪਰਦੇਸ ਚਲਾ ਜਾਵਾਂਗਾ ਦੇਸ ਵਿਚ ਰਹਿਣਾ ਮੇਰੇ ਦੇਸ ਉਪਰ ਭਾਰ ਹੈ ਦੇਸ ਨਾਲ ਪਿਆਰ ਹੈ ਭੀੜਾਂ ਵਿਚ ਵਾਧੂ ਮੈਂ, ਵਾਫ਼ਰ ਮੈਂ, ਅਣਚਾਹਿਆ ਤੂੰ ਵੀ ਤਾਂ ਵਾਫ਼ਰ ਹੈਂ ਤੂੰ ਹੀ ਦਸ, ਤੇਰੇ ਬਿਨਾ ਮੇਰੀ ਕਿਨੂ ਸਾਰ ਹੈ ਦੇਸ ਨਾਲ ਪਿਆਰ ਹੈ ਦੇਸ ਮੇਰਾ ਬਾਬਲ ਹੈ, ਮਾਂ ਵੀ, ਪਰਮਾਤਮ ਵੀ ਲੋੜ ਸਮੇਂ ਕੁਝ ਮੰਗਾਂ ਭਾਵੇਂ ਅਧਿਕਾਰ ਹੈ ਤਾਂ ਵੀ ਸੰਗ ਆਉਂਦੀ ਹੈ ਆਸੇ ਵੀ ਪਾਸੇ ਵੀ ਲੋੜਵੰਦ ਲੋਕਾਂ ਦੀ ਕਤਾਰ ਦਰ ਕਤਾਰ ਹੈ ਦੇਸ ਨਾਲ ਪਿਆਰ ਹੈ ਪਰਦੇਸੀਂ ਜਾਵਾਂਗਾ ਅਪਣੇ ਹੀ ਦੇਸ ਵਾਂਗ ਅਜਨਬੀ ਭੀੜਾਂ ਵਿਚ ਵਾਫ਼ਰ ਲੁਕ ਜਾਵਾਂਗਾ ਗ਼ੈਰਾਂ ਵਿਚ ਗ਼ੈਰ ਵਾਂਗ ਹੋਣ ਦਾ ਕੀ ਮਿਹਣਾ ਹੈ ਅਪਣਿਆਂ 'ਚ ਗ਼ੈਰ ਜਿਹਾ ਜੀਣਾ ਸ਼ਰਮਸਾਰ ਹੈ ਦੇਸ ਨਾਲ ਪਿਆਰ ਹੈ ਸਮਝਾ ਲਿਆ ਹੈ ਦਰਦ ਦਾ ਅੰਗਿਆਰ ਦਿਲ ਨੇ ਖਾ ਲਿਆ ਹੈ ਜ਼ਿੰਦਗਾਨੀ ਦਾ ਅਸਾਂ ਫਲ ਪਾ ਲਿਆ ਹੈ ਨੈਣ ਵਿਚ ਜੋ ਚਿਣਗ ਹੈ ਉਹ ਪਰਖ ਵੇਖਾਂ ਨੈਣ ਵਿਚ ਪਾਣੀ ਸੀ ਜੋ ਅਜ਼ਮਾ ਲਿਆ ਹੈ ਹੁਣ ਤੇਰਾ ਸੂਰਜ ਚੜ੍ਹੇ ਬੇਸ਼ਕ ਸਵੇਰੇ ਦਿਲ ਬੜਾ ਕਾਹਲਾ ਸੀ ਪਰ ਸਮਝਾ ਲਿਆ ਹੈ ਸ਼ੁਕਰ ਹੈ ਦਿਤੇ ਨੇ ਤੂੰ ਕੁਝ ਤਾਂ ਤਸੀਹੇ ਇਸ ਬਹਾਨੇ ਹੀ ਰਤਾ ਮੁਸਕਾ ਲਿਆ ਹੈ ਤੜਪ ਤੇਰੀ ਦਾ ਵੀ ਕੁਝ ਹੀਲਾ ਕਰਾਂਗਾ ਅਪਣਾ ਦਿਲ ਤਾਂ ਮੈਂ ਬੜਾ ਤੜਪਾ ਲਿਆ ਹੈ ਤੂੰ ਮੇਰਾ ਅਪਣਾ ਨਹੀਂ ਫਿਰ ਭੀ ਨਾ ਜਾਣਾ, ਕਿਉਂ ਤੇਰੀ ਕਰਨੀ ਤੇ ਮੈਂ ਸ਼ਰਮਾ ਲਿਆ ਹੈ ਮੇਰੇ ਨੈਣਾਂ ਵਿਚ ਤੇਰੇ ਨੈਣਾਂ ਦਾ ਹੰਝੂ ਲੋਕ ਕਹਿੰਦੇ ਨੇ ਕਿ ਮੈਂ ਭਰਮਾ ਲਿਆ ਹੈ ਸੁਣ ਰਿਹਾ ਹਾਂ ਉਹ ਮੇਰੇ 'ਤੇ ਮਰ ਰਹੇ ਨੇ ਭਾਰ ਇਸ ਤੁਹਮਤ ਦਾ ਵੀ ਮੈਂ ਚਾ ਲਿਆ ਹੈ ਬੰਦਾ ਅਞਾਣਾ ਅਸਾਂ ਵੀ ਦੂਰ ਜਾਣਾ ਹੈ ਅਸਾਂ ਵੀ ਗ਼ਮ ਕਮਾਣਾ ਹੈ ਨਿਰਾਸਾ ਹੁਸਨ ਕਿਉਂ ਏਨਾ ਮੇਰਾ ਦਿਲ ਆ ਹੀ ਜਾਣਾ ਹੈ ਹੁਣੇ ਵਗਿਆ ਜੋ ਨੈਣਾਂ 'ਚੋਂ ਬੜਾ ਹੰਝੂ ਪੁਰਾਣਾ ਹੈ ਮੇਰਾ ਹਉਕਾ ਤੁਸੀਂ ਲੈ ਲਓ ਚਿਰਾਂ ਤੋਂ ਬੇਠਿਕਾਣਾ ਹੈ ਤਿਰਾ ਦਿਲ ਹੈ ਤਿਰਾ ਦਿਲ ਹੈ ਚਲੋ ਕੀ ਆਜ਼ਮਾਣਾ ਹੈ ਰਤਾ ਦੋ ਬੋਲ ਤਾਂ ਬੋਲੋ, ਅਸਾਂ ਦਿਲ ਨੂੰ ਦੁਖਾਣਾ ਹੈ ਰੁਕਾਵਟ ਹੁਣ ਭਲਾ ਕਾਹਦੀ ਨਾ ਚੱਪੂ ਨਾ ਮੁਹਾਣਾ ਹੈ ਅਜੇ ਵੀ ਆਸ ਹੈ ਰੱਬ ਤੋਂ ਬੜਾ ਬੰਦਾ ਅਞਾਣਾ ਹੈ ਕੀਤਾ ਹੈ ਕੀ ਤੁਸਾਂ ? ਬਾਕੀ ਬਚੀ ਏ ਰਹਿਣ ਨੂੰ ਥੋੜ੍ਹੀ ਜਹੀ ਹੀ ਥਾਂ ਸਿਰ ਤੇ ਨੇ ਧੁੱਪਾਂ ਗਾੜ੍ਹੀਆਂ ਵਿਰਲੀ ਜਹੀ ਏ ਛਾਂ ਕਾਹਨੂੰ ਬੁਲਾਉਂਦੇ ਹੋ ਪਏ ਜਿੰਦਾਂ ਪਿਆਰੀਆਂ ਧਰਤੀ ਹੀ ਜਦ ਕਿ ਆਪਣੀ ਵਧਣੀ ਨਹੀਂ ਅਗਾਂਹ ਮੈਂ ਕੋਈ ਰਕਤਬੀਜ ਨਾ ਦੁਸ਼ਮਣ ਜਹਾਨ ਦਾ ਮੇਰੇ ਲਹੂ ਦੇ ਬੀਜ ਕਿਉਂ ਡੁੱਲ੍ਹੇ ਨੇ ਥਾਂ-ਕੁਥਾਂ ਇੱਕੋ ਹੀ ਦੀਵਾ ਬਾਲ ਕੇ ਰੋਸ਼ਨ ਜਹਾਨ ਕਰ ਕਾਹਨੂੰ ਹੋ ਨਿਤ ਧੁਖਾਉਂਦੇ ਕੌੜਾ ਜਿਹਾ ਧੂੰਆਂ ਜੋ ਕੁਝ ਬਣਾਇਆ ਸੀ ਅਸਾਂ ਭੀੜਾਂ 'ਚ ਡੁਲ੍ਹ ਗਿਆ ਰੌਲੇ ਦੇ ਵਿਚ ਗੁਆਚਿਆ ਜੋ ਵੀ ਕਿਹਾ ਅਸਾਂ ਮੈਥੋਂ ਪਛਾਣੇ ਨਾ ਗਏ ਅਪਣੇ ਹੀ ਘਰ ਦੇ ਜੀ ਲਖ਼ਤੇ ਜਿਗਰ ਤੋਂ ਪੁਛਿਆ ਲਖ਼ਤੇ ਜਿਗਰ ਦਾ ਨਾਂ ਬੱਚੇ ਦੀ ਬਾਤ ਪਾਉਂਦੇ ਵੀ ਸ਼ਰਮਸਾਰ ਹੋ ਅਪਣੇ ਹੀ ਨਾਲ ਦੋਸਤੋ ਕੀਤਾ ਏ ਕੀ ਤੁਸਾਂ ? ਰਿਸ਼ਤਿਆਂ ਦੇ ਨਾਮ ਰਿਸ਼ਤਿਆਂ ਦੇ ਨਾਮ ਤੂੰ ਜੋ ਵੀ ਧਰੇ ਤੈਥੋਂ ਹੀ ਮਹਿਫ਼ਿਲ 'ਚ ਬੋਲੇ ਨਾ ਗਏ ਸੀ ਤੇਰੇ ਜੋਗੀ ਵੀ ਸ਼ੈ ਬਾਜ਼ਾਰ ਵਿਚ ਕੋਲ ਜੇ ਹੁੰਦੇ ਤਿਰੇ ਸਿੱਕੇ ਖਰੇ ਮੁਸਕਣੀ ਗ਼ੈਰਾਂ ਦੀ ਮਹਿਫ਼ਿਲ ਜਾ ਸਜੀ ਹੰਝੂ ਸੀ ਅਪਣਾ ਰਿਹਾ ਘਰ ਦਾ ਘਰੇ ਸ਼ਿਅਰ ਵਿਚ ਮਿਲਦੀ ਏਂ ਤੁਰ ਜਾਂਦੀ ਵੀ ਏਂ ਸ਼ਿਅਰ ਤੋਂ ਬਾਹਰ ਨਹੀਂ ਏਂ ਤੂੰ ਅਜੇ ਪਰਦਿਆਂ ਉਹਲੇ ਤਿਰਾ ਇਕਰਾਰ ਏ ਪਰਦਿਓਂ ਬਾਹਰ ਉਮਰ ਕੀਕਣ ਕਟੇ ਕਿਹੜਾ ਦਿਨ ਟਿਕਿਆ ਕਦੋਂ ਕਿਸ ਦੇ ਲਈ ਕਿਉਂ ਗਿਲੇ ਕਰੀਏ ਜੇ ਰਾਹ ਤੁਰਦੇ ਮਿਲੇ ਪਰਦੇਸ ਜਾਣਦਾ ਹਾਂ ਕਿ ਤੂੰ ਕੀਤਾ ਹੈ ਇਨਕਾਰ ਜਿਹਾ ਤਾਂ ਵੀ ਬਾਕੀ ਹੈ ਅਜੇ ਤੇਰੇ ਤੇ ਇਤਬਾਰ ਜਿਹਾ ਏਸ ਪਰਦੇਸ 'ਚ ਆਵਾਜ਼ ਮਿਰੇ ਨਾਮ ਦੀ ਹੈ ਨਾਲ ਹੀ ਨਾਲ ਤੁਰੀ ਫਿਰਦਾ ਹੈ ਘਰ ਬਾਰ ਜਿਹਾ ਭਾਈ ਬੰਦੀ 'ਚ ਉਹੋ ਨਕਸ਼ ਸ਼ਰੀਕਾਂ ਵਾਲੇ ਰਿਸ਼ਤਾ ਹਰ ਥਾਂ ਹੈ ਉਹ ਪਿਆਰ 'ਚ ਤਕਰਾਰ ਜਿਹਾ ਤੂੰ ਜ਼ਰਾ ਬੈਠ ਮੈਂ ਰੁਜ਼ਗਾਰ ਤੋਂ ਵਿਹਲਾ ਹੋ ਲਾਂ ਮੇਰੇ ਮਹਿਮਾਨ ਤਿਰਾ ਕਰਨਾ ਹੈ ਸਤਿਕਾਰ ਜਿਹਾ ਦੂਰ ਹਾਂ ਤੈਥੋਂ ਤੇਰੇ ਦਰਦ 'ਚ ਸ਼ਾਮਿਲ ਵੀ ਹਾਂ ਚੰਨ ਦੇ ਗਿਰਦ ਜਿਵੇਂ ਚੰਨ ਦਾ ਪਰਵਾਰ ਜਿਹਾ ਮੈਂ ਤਾਂ ਆਵਾਂਗਾ ਬੁਲਾ ਭਾਵੇਂ ਬੁਲਾ ਨਾ ਮੈਨੂੰ ਹੈ ਮਿਰੇ ਨਾਲ ਮਿਰਾ ਅਪਣੇ ਹੀ ਇਕਰਾਰ ਜਿਹਾ ਬਹੁਤ ਦੇਰ ਤੁਸੀਂ ਨਾਲ ਰਹੇ ਮਿਲ ਕੇ ਵਿਛੜੇ ਤਾਂ ਬਹੁਤ ਦੇਰ ਤੁਸੀਂ ਨਾਲ ਰਹੇ ਤੇ ਮੈਂ ਡਰਿਆ ਕਿ ਮਤੇ ਫੇਰ ਉਹੋ ਹਾਲ ਰਹੇ ਦਰਦਮੰਦਾਂ 'ਚ ਵੀ ਹਮਦਰਦ ਨ ਅਪਣਾ ਮਿਲਿਆ ਉਜੜੇ ਉਜੜੇ ਹੀ ਮਿਰੇ ਵਾਂਗਰਾਂ ਹਮਖ਼ਿਆਲ ਰਹੇ ਜ਼ਿੰਦਗੀ ਨਾਮ ਦੇ ਕੁਝ ਪਲ ਹੀ ਮਿਲੇ ਬਸ ਮੈਨੂੰ ਉਮਰ ਦੇ ਉਂਝ ਤਾਂ ਬੜੇ ਮਾਹ ਬੜੇ ਸਾਲ ਰਹੇ ਮੈਂ ਇਕੱਲਾ ਹੀ ਭਰੇ ਦਰਿਆ 'ਚੋਂ ਕਢਿਆ ਜਾਵਾਂ ਸਖਣਾ ਸਖਣਾ ਹੀ ਮਿਰੇ ਬਾਝ ਤਿਰਾ ਜਾਲ ਰਹੇ ਮੈਂ ਗੁਨਾਹਗਾਰ ਗੁਨਾ-ਬਾਹਰ ਨਹੀਂ ਕੁਝ ਵੀ ਪਤਾ ਬੀਤ ਏਦਾਂ ਹੀ ਮਿਰੇ ਹਾੜ ਮਿਰੇ ਸਿਆਲ ਰਹੇ ਬਾਂਗ ਦੇ ਵਾਂਗਰਾਂ ਆਵਾਜ਼ ਦਈਂ ਤੂੰ ਮੈਨੂੰ ਤੇਰੇ ਮੋਮਿਨ ਨੂੰ ਤਿਰਾ ਹੋਣ ਦਾ ਕੁਝ ਖ਼ਿਆਲ ਰਹੇ ਤੈਨੂੰ ਮਿਲਦਾ ਹਾਂ ਤਾਂ ਕਿਸ ਕਿਸ ਨੂੰ ਗੁਆ ਲੈਂਦਾ ਹਾਂ ਤੈਥੋਂ ਮੁੜਦਾ ਹਾਂ ਖ਼ੁਦ ਅਪਣੀ ਹੀ ਨਿਤ ਭਾਲ ਰਹੇ ਕਿਹੜੀ ਬੋਲੀ 'ਚ ਤੇਰੇ ਨਾਮ ਸੁਨੇਹਾ ਭੇਜਾਂ ਅਪਣੀ ਬੋਲੀ 'ਚ ਅਸੀਂ ਤੇਗ਼ ਰਹੇ ਢਾਲ ਰਹੇ ਡੰਗ ਬੋਲਦਾ ਹੈ ਅਪਨੇ ਤਨ ਵਿਚ ਆਪ ਵਸਾ ਕੇ ਵੈਰੀ ਤੁਰਦੇ ਜਾਣਾ ਸੁਖ-ਨ੍ਹੇਰੇ ਵਿਚ ਦੁਖ ਦਾ ਦੀਵਾ ਲਾਜ਼ਮ ਨਹੀਂ ਬੁਝਾਣਾ ਜੋ ਸਪਣੀ ਰਾਹ ਵਿਚ ਲੜ ਜਾਵੇ ਚੁੱਕ ਗਲੇ ਵਿਚ ਪਾਣਾ ਡੰਗ ਨੂੰ ਕਹਿਣਾ ਬੋਲ ਸੁਣੇਗਾ ਤੈਨੂੰ ਕੁੱਲ ਜ਼ਮਾਨਾ ਸ਼ਿਅਰ ਸ਼ਾਇਰ ਸ਼ਿਅਰ ਮੁਸਾਫ਼ਰ ਦੋਵੇਂ ਤੁਰਦੇ ਤੁਰਦੇ ਜਾਂਦੇ ਅਪਣੇ ਦਿਲ ਤੋਂ ਸਾਡੇ ਦਿਲ ਤਕ ਕੋਈ ਖ਼ਬਰ ਪੁਚਾਂਦੇ ਹੋਰ ਮੁਸਾਫ਼ਰ ਰਾਹ ਮੁਕਾ ਕੇ ਪਹੁੰਚਣ ਕਿਸੇ ਟਿਕਾਣੇ ਸ਼ਿਅਰ ਮੁਸਾਫ਼ਰ ਘਰੋਂ ਨਿਕਲ ਕੇ ਰਾਹ ਵਿਚ ਉਮਰ ਵਿਹਾਂਦੇ ਦੁਸ਼ਮਨ ਦੁਸ਼ਮਨ ਨੀਵਾਂ ਕਦੇ ਨ ਮਿਥੀਏ ਉਹ ਮਿੱਤਰਾਂ ਤੋਂ ਵਧ ਕੇ, ਜਾਈਏ ਸਦਕੇ ਸਾਡੀ ਖ਼ਾਤਰ ਜੀਭ ਵਸਾਈ ਸਪਣੀ ਉਹਨੇ ਸਦ ਕੇ, ਜ਼ਹਿਰੀ ਹਦ ਕੇ ਉਹਦੇ ਰੋਮ ਰੋਮ 'ਚੋਂ ਡੁਲ੍ਹਦੇ ਸਾਡੇ ਨਾਮ ਦੇ ਵੱਝਕੇ, ਸ਼ੁਹਰਤ ਗੱਡ ਕੇ ਐਸੀ ਕੌਣ ਮ੍ਹਿਰੰਮਤ ਕਰਦਾ ਹਰਿ ਜੀ ਬਿਨਾ ਸਬੱਬ ਕੇ, ਨਾਲ ਅਦਬ ਕੇ ਆਲੋਚਕ ਇਸ ਦੀਵੇ ਨੇ ਕੁਝ ਘੜੀਆਂ ਪਲ ਹੀ ਜਗਣਾ ਹੈ ਅਧਰੈਣੀ ਤੋਂ ਉਰ੍ਹਾਂ ਉਰ੍ਹਾਂ ਇਸ ਨੇ ਬੁਝ ਜਾਣਾ ਛੋਟੀ ਜੇਹੀ ਲਾਟ ਏਸ ਦੀ ਕੈਂਚੀ ਲੈ ਕੇ ਕਤਰ ਰਹੇ ਹੋ ਕੈਸੀ ਚੁਸਤ ਚਲਾਕੀ ! ਪਾਣੀ ਅੰਦਰ ਪਈ ਲੀਕ ਨੂੰ ਆਪਣੀ ਪਗੜੀ ਆਪੇ ਲਾਹ ਕੇ ਪੂੰਝ ਰਹੇ ਹੋ !! ਅਜਬ ਸ਼ੁਗਲ ਹੈ !!! ਤਾਂ ਵੀ ਤੇਰੀ ਪੱਗ ਦਾ, ਯਾਰਾ, ਮੈਨੂੰ ਬੜਾ ਅਦਬ ਹੈ ਅਪਣੇ ਦਾਗ ਚੁਣੋ ਚੰਨ ਜੀ ਅਪਣੇ ਦਾਗ਼ ਚੁਣੋ ਕੌਣ ਪਛਾਣੇ ਸਾਨੂੰ ਚੰਨ ਜੀ ਸਾਡੇ ਦਾਗ਼ ਖੁਣੋ ਨਾ ਕੁਲਵੰਤੀ ਸੂਰਤਵੰਤੀ ਸਖਣੀ ਸਰਬ ਗੁਣੋ ਇਕ ਤੁਹਮਤ ਸਾਡੇ ਤਨ ਦਾ ਗਹਿਣਾ ਲੱਗਾ ਵਾਂਗ ਘੁਣੋ ਤੁਹਮਤ ਸਾਡਾ ਸਾਕ-ਸਰੀਕਾ ਇਸ ਦੀ ਬਾਤ ਸੁਣੋ ਜਿਸ ਜੀਭਾ ਨੇ ਸਾਨੂੰ ਪੁਣਿਆ ਉਹ ਨਾ ਕਦੀ ਪੁਣੋ ਊਜਾਂ ਤੋਂ ਊਜਾਂ ਤਕ ਰਬ ਦੀ ਤਾਣੀ ਉਣੋ-ਬੁਣੋ ਊਜ ਬਿਨਾ ਨਾ ਦੁਨੀਆਂ ਜੰਮੇ ਊਜਾਂ ਯੋਗ ਬਣੋ ਚੰਨ ਜੀ ਅਪਣੇ ਦਾਗ਼ ਚੁਣੋ ਕੌਣ ਪਛਾਣੇ ਸਾਨੂੰ ਚੰਨ ਜੀ ਸਾਡੇ ਦਾਗ਼ ਖੁਣੋਂ ਬਦੀਆਂ ਬਦਨਾਮੀਆਂ ਥਾਣੀਂ ਮਿੱਤਰਾਂ ਤੀਕਣ ਕਿਵੇਂ ਪੁਚਾਈਏ ਕਿੱਸਾ ਦਿਲ ਦਿਲਗੀਰਾਂ ਦਾ ਲਖ ਬਦੀਆਂ ਬਦਨਾਮੀਆਂ ਥਾਣੀਂ ਲੰਘਦਾ ਰਾਹ ਫ਼ਕੀਰਾਂ ਦਾ ਦਰਵੇਸ਼ਾਂ ਦੀ ਜੂਨ ਹੰਢਾਈ ਦਰ ਦਰ ਵੰਡਣ ਖ਼ੈਰ ਗਏ ਦਰਦ ਦੀ ਚੁਟਕੀ ਦੇਣੀ ਭੁਲ ਗਏ ਫਲ ਪਾਇਆ ਤਕਸੀਰਾਂ ਦਾ ਕੰਧਾਂ ਛਾਵੇਂ ਘੂਕ ਪਏ ਸਨ ਅਚਨ ਅਚਾਨਕ ਕੂਕ ਪਏ ਕਿਉਂ ਲੰਘਿਆ ਮੈਂ ਏਸ ਗਲੀ 'ਚੋਂ ਪਹਿਨ ਕੇ ਚੋਲਾ ਲੀਰਾਂ ਦਾ ਸੁਖਸਾਂਦੀ ਸਨ ਸ਼ੌਕ ਸ਼ੌਕ ਵਿਚ ਰੋਗ ਕੁਲਹਿਣੇ ਲਾ ਬੈਠੇ ਕਿਉਂ ਵੰਡਿਆ ਮੈਂ ਮਥਿਓਂ ਕਢ ਕੇ ਇਹ ਚੁਟਕਾ ਅਕਸੀਰਾਂ ਦਾ ਖੁਲ੍ਹੀ ਹਵਾ ਵਿਚ ਅਸਾਂ ਉਡਾਏ ਪਿੰਜਰੇ ਪਿੰਜਰੇ ਜਾ ਬੈਠੇ ਦੋਸ਼ ਉਨ੍ਹਾਂ ਤਦਬੀਰਾਂ ਦਾ ਸੀ ਯਾ ਇਹਨਾਂ ਤਕਦੀਰਾਂ ਦਾ ਇਸ ਬਗ਼ਲੀ ਵਿਚ ਉਹਨਾਂ ਖ਼ਾਤਰ ਅਜੇ ਵੀ ਜਗਮਗ ਦੀਵੇ ਨੇ ਸਾਨੂੰ ਜਿਨ੍ਹਾਂ ਬਝਾਉਣ ਲਈ ਸੀ ਲਾਇਆ ਜ਼ੋਰ ਅਖ਼ੀਰਾਂ ਦਾ ਇਕ ਸੂਰਜ ਬਦਨਾਮੀ ਦਾ ਜੋਬਨ ਰੰਗ ਬਦਾਮੀ ਦਾ ਲੀੜਿਆਂ ਉਹਲੇ ਸੂਰਜ ਤਪਦਾ ਸੁਬ੍ਹਾ ਦੁਪਹਿਰੇ ਸ਼ਾਮੀਂ ਦਾ ਇਸ ਦੀ ਜੋਤ ਭਲੇਰੀ ਸੂਰਜ ਮਨ ਮੱਥੇ ਵਿਚ ਬੈਠ ਗਈ ਜਗਮਗ ਜਗਮਗ ਜਾਪੇ ਕਿਣਕਾ ਕਿਣਕਾ ਅਪਣੀ ਖ਼ਾਮੀ ਦਾ ਇਸ ਸੂਰਜ ਦੀ ਤਪਸ਼ ਘਨੇਰੀ ਕੰਧਾਂ ਕੋਠੇ ਤਿੜਕ ਗਏ ਵਿਰਲਾਂ ਥਾਣੀਂ ਆਏ ਗੁਆਂਢੀ ਲੈ ਕੇ ਸ਼ੌਕ ਖੁਨਾਮੀ ਦਾ ਰਾਤ ਪਈ ਅਸਾਂ ਦੀਪ ਬੁਝਾਏ ਦਰ ਦਰਵਾਜ਼ੇ ਭੀੜ ਲਏ ਤਾਂ ਵੀ ਜਾ ਚੌਰਾਹੇ ਬਲਿਆ ਇਕ ਸੂਰਜ ਬਦਨਾਮੀ ਦਾ ਜੋਬਨ ਰੰਗ ਬਦਾਮੀ ਦਾ ਲੀੜਿਆਂ ਉਹਲੇ ਸੂਰਜ ਤਪਦਾ ਸੁਬ੍ਹਾ ਦੁਪਹਿਰੇ ਸ਼ਾਮੀਂ ਦਾ ਖ਼ੈਰਖ਼ਾਹ ਤਫ਼ਰਕਾ ਸੀ ਨਜ਼ਰ ਦਾ ਨਾ ਭੁਲੇਖਾ ਸੀ ਨਿਗਾਹਾਂ ਦਾ ਸੀ ਕੁਝ ਲਾਲਚ ਅਗਾਹਾਂ ਦਾ ਤੇ ਕੁਝ ਖ਼ਤਰਾ ਪਿਛਾਹਾਂ ਦਾ ਅਜੇ ਤਕ ਓਸ ਥਾਵੇਂ ਚਲ ਰਿਹਾ ਹੈ ਜਸ਼ਨ ਜੀਭਾਂ ਦਾ ਕਦੇ ਲੰਘਿਆ ਸੀ ਜਿੱਥੋਂ ਕਾਫ਼ਿਲਾਂ ਮੇਰੇ ਗੁਨਾਹਾਂ ਦਾ ਜਿੜ੍ਹੀ ਏਕਾਂਤ ਵਿਚ ਮੈਂ ਤੂੰ ਮਿਲੇ ਸਾਂ ਉਹ ਨਹੀਂ ਲਭਦੀ ਬੜਾ ਹੈ ਸ਼ੋਰ ਉਂਜ ਤਾਂ ਦੋਸਤਾ ਸਾਡੇ ਗਵਾਹਾਂ ਦਾ ਉਹ ਮੇਰੇ ਸੁਫ਼ਨਿਆਂ ਦੇ ਸੁਫ਼ਨਿਆਂ ਤਕ ਦੇ ਵੀ ਵਾਕਿਫ਼ ਨੇ ਕਿ ਹੈ ਸ਼ੀਸ਼ਾ ਦਰੋ ਦੀਵਾਰ ਮਿਰੀਆਂ ਖ਼ਾਬਗਾਹਾਂ ਦਾ ਉਹ ਮੈਨੂੰ ਕਤਲਗਾਹ ਪਹੁੰਚਾਉਣ ਖ਼ਾਤਰ ਤੁਰ ਕੇ ਨਾਲ ਆਏ ਹੈ ਕਿੰਨਾ ਆਸਰਾ ਇਤਬਾਰ ਮੈਨੂੰ ਖ਼ੈਰਖ਼ਾਹਾਂ ਦਾ ਜਿਨੂੰ ਉਹ ਦੇਰ ਤਕ ਵਿੰਹਦੇ ਰਹੇ ਬੁਝਦੇ ਸਿਫ਼ਰ ਵਾਂਗੂੰ ਉਨ੍ਹਾਂ ਦੀ ਖ਼ੈਰ ਲਈ ਬਲਦਾ ਸੀ ਦੀਵਾ ਖ਼ਾਨਕਾਹਾਂ ਦਾ ਹਜ਼ਾਰਾਂ ਦੁਸ਼ਮਨਾਂ ਵਿਚ ਇਕ ਤਾਂ ਹੁੰਦਾ ਦੋਸਤੀ ਕਾਬਿਲ ਖ਼ੁਸ਼ੀ ਦੇ ਨਾਲ ਬਣ ਜਾਂਦਾ ਮੈਂ ਲੁਕਮਾ ਕਤਲਗਾਹਾਂ ਦਾ ਨਾਮ ਵਾਲਾ ਉਠ ਮਨਾ ਕਰ ਫ਼ਿਕਰ ਅਪਣੀ ਸ਼ਾਮ ਦੀ ਸ਼ਮਅ ਦੀ ਸ਼ਿਅਰਾਂ ਦੀ ਅਪਣੇ ਜਾਮ ਦੀ ਸ਼ਹਿਰ ਵਿਚ ਇੱਕੋ ਜਿਹੀ ਬਦਨਾਮ ਹੈ ਬਾਤ ਤੇਰੇ ਜਾਮ ਦੀ ਇਲਜ਼ਾਮ ਦੀ ਨਾਮ ਵਾਲਾ ਹੈਂ ਤਾਂ ਕੁਝ ਬਦਨਾਮ ਹੋ ਨਹੀਂ ਤਾਂ ਹੋਣੀ ਭੋਗ ਲੈ ਗੁਮਨਾਮ ਦੀ ਇਹ ਤਿਰਾ ਚਿਹਰਾ ਸ਼ਹਿਰ ਵਿਚ ਐਬ ਹੈ ਤੇਰੇ ਤੇ ਤੁਹਮਤ ਹੈ ਤੇਰੇ ਨਾਮ ਦੀ ਸ਼ਹਿਰ ਬੁਝਿਆ ਖ਼ਾਸ ਤੂੰ ਹੀ ਬਲ ਰਿਹੈਂ ਇਸ 'ਚ ਜਣਿਆ ਹੈ ਨਮੋਸ਼ੀ ਆਮ ਦੀ ਜਾਮ ਪੀਣਾ ਈਂ ਤਾਂ ਪੀ ਖ਼ਾਮੋਸ਼ ਰਹਿ ਕਿਸ ਲਈ ਛੇੜੀ ਊ ਗਲ ਇਲਹਾਮ ਦੀ ਲੈ ਜਾ ਇਕ ਦੀਵਾ ਬੁਝੇ ਘਰ ਵਾਸਤੇ ਹੋਰ ਕੋਈ ਗਲ ਨਹੀਂ ਪੈਗ਼ਾਮ ਦੀ ਜੋ ਤਿਰੀ ਕਰਨੀ ਉਹੋ ਭਰਨੀ ਮਿਰੀ ਜੋ ਸ਼ੁਰੂ ਦੀ ਗਲ ਉਹੋ ਅੰਜਾਮ ਦੀ ਇਮਕਾਨ ਦਰਦ ਹੈ ਆ ਕੇ ਚਲਾ ਜਾਇਗਾ ਮਹਿਮਾਨ ਦੇ ਵਾਂਗ ਦੋ ਘੜੀ ਦਿਲ 'ਚ ਵਸਾਓ ਤਾਂ ਸਹੀ ਜਾਨ ਦੇ ਵਾਂਗ ਚੋਰੀ ਚੋਰੀ 'ਚ ਖ਼ੁਦਾ ਮਰ ਗਿਆ ਮਾਯੂਸ ਨ ਹੋ ਲੋਕ ਮਿਲਦੇ ਨੇ ਅਜੇ ਜ਼ਾਹਿਰਾ ਈਮਾਨ ਦੇ ਵਾਂਗ ਡਰ ਹੈ ਦਸਤਕ 'ਚ ਬੜਾ ਤਾਂ ਵੀ ਮੈਂ ਦਰ ਖੋਲ੍ਹਾਂਗਾ ਦੋਸਤੀ ਜਿਉਂਦੀ ਅਜੇ ਦੁਨੀਆਂ 'ਚ ਇਮਕਾਨ ਦੇ ਵਾਂਗ ਪਿਆਰ ਮਿਲਦਾ ਸੀ ਚਲਾ ਜਾਂਦਾ ਸੀ ਨਿਤ ਚੋਰ ਜਿਹਾ ਹੁਣ ਜੇ ਜ਼ਾਹਰ ਹੈ ਭਰੀ ਦੁਨੀਆਂ 'ਚ ਤਾਂ ਅਪਮਾਨ ਦੇ ਵਾਂਗ ਮੌਤ ਮਿਲਦੀ ਹੈ ਬਿਨਾ ਮੰਗਿਆਂ ਰਹਿਮਤ ਹੈ ਜਿਵੇਂ ਜ਼ਿੰਦਗੀ ਹੈ ਤਾਂ ਕਿਸੇ ਗ਼ੈਰ ਦੇ ਇਹਸਾਨ ਦੇ ਵਾਂਗ ਚਿਹਰੇ ਅਪਣੇ ਤਾਂ ਉਵੇਂ ਲਗਦੇ ਸਬੂਤੇ ਸਾਲਮ ਚੀਣਾ ਚੀਣਾ ਹੈ ਨਜ਼ਰ ਟੁਟ ਗਈ ਪਹਿਚਾਨ ਦੇ ਵਾਂਗ ਅਮੈ ਸਫ਼ਰ ਜ਼ਿੰਦਗਾਨੀ ਦਾ ਤੈਅ ਹੋ ਗਿਆ ਅਮੈ ਸੀ ਅਮੈ ਸੀ ਅਮੈ ਹੋ ਗਿਆ ਬੜਾ ਲੱਭਿਆ ਮਨਜ਼ਿਲਾਂ ਨੇ ਉਨੂੰ ਤੇ ਰਾਹਾਂ 'ਚ ਰਾਹੀ ਵਿਲੈ ਹੋ ਗਿਆ ਹਰਿਕ ਜਿੱਤ ਉਸ ਦੀ ਅਧੂਰੀ ਰਹੀ ਨਹੁੰਦਾ ਸੀ ਤਾਂ ਵੀ ਅਜੈ ਹੋ ਗਿਆ ਕਿਸੇ ਸ਼ੋਰ ਨੇ ਤਾਂ ਡਰਾਇਆ ਬੜਾ ਖ਼ਮੋਸ਼ੀ 'ਚ ਕੋਈ ਅਭੈ ਹੋ ਗਿਆ ਮਿਰਾ ਓਸ ਸੂਰਜ ਨੂੰ ਕਹਿਣਾ ਸਲਾਮ ਜੋ ਅਸਤਣ ਦੇ ਵੇਲੇ ਉਦੈ ਹੋ ਗਿਆ ਪੈਮਾਨਾ ਨਹੀਂ ਚੰਨ ਹੈ ਜੋ ਬਦਲੀਆਂ ਦੀ ਕੈਦ ਵਿਚ ਬਿਜਲੀਆਂ ਚੁੰਮ ਲੈਣ ਮੇਰਾ ਆਲ੍ਹਣਾ ਯਾਰ ਦੀ ਬੁਲ੍ਹੀਆਂ ਜੇ ਗਰਮਾਉਂਦੀ ਨਹੀਂ ਡੁਲ੍ਹ ਪਵੇ ਰੇਤੇ 'ਚ ਮੇਰੀ ਲਾਲਮਾ ਜੇ ਨਹੀਂ ਕਾਰੇ ਮਿਟਾਂ ਬੇਕਾਰ ਹੀ ਜ਼ਿੰਦਗੀ ਮੈਂ ਗਾ ਲਵਾਂ ਬੇਤਾਰ ਹੀ ਸ਼ਾਮ ਮੇਲੇ ਦਾ ਨ ਕਰ ਬੇਸ਼ਕ ਕਰਾਰ ਦੇ ਸਿਖਰ ਗਰਮੀ ਨੂੰ ਗਲਬਾਹੀਆਂ ਉਧਾਰ ਪੈ ਕੇ ਟੁਟ ਜਾਏ ਉਹੀ ਚੰਗਾ ਪਿਆਰ ਕਰ ਕੇ ਦੇਵੇਂ ਤੋੜ ਉਹ ਚੰਗਾ ਕਰਾਰ ਓ ਮਸੀਹਾ ਮੈਂ ਨ ਮੰਗਾਂਗਾ ਦਵਾ ਵੇਖ ਤਾਂ ਸਹੀ ਰੂਹ ਮੇਰੀ ਕਰ ਕੇ ਬਿਮਾਰ ਲੁਟ ਗਿਆ ਜੋਬਨ ਤਾਂ ਕੀ ਸ਼ਰਮਿੰਦਗੀ ਸਭ ਤੋਂ ਵਧ ਲਾਅਨਤ ਕੁਆਰੀ ਜ਼ਿੰਦਗੀ ਰੋ ਕੇ ਸੌਂ ਜਾਏਗੀ ਮਿੱਟੀ ਵਿਚ ਸ਼ਰਾਬ ਜਿਸ ਲਈ ਦੁਨੀਆਂ 'ਚ ਪੈਮਾਨਾ ਨਹੀਂ ਉਹ ਕੋਈ ਇਨਸਾਨ ਵੀ ਇਨਸਾਨ ਹੈ ਜਿਸ ਦਾ ਅਪਣਾ ਦਿਲ ਵੀ ਬੇਗਾਨਾ ਨਹੀਂ ਓ ਮਲਾਹ ਸਾਹਿਲ ਤੇ ਪੈ ਜਾਏਗੀ ਮੈਨੂੰ ਸ਼ਾਮ ਕੀ ਮੇਰੀ ਬੇੜੀ ਨੂੰ ਇਜਾਜ਼ਤ ਕਿਉਂ ਨਹੀਂ ਡੁਬ ਜਾਣ ਦੀ ਹੈ ਕੋਈ ਗ਼ਮ ਤਾਂ ਹੈ ਮੈਨੂੰ ਏਹੋ ਗ਼ਮ ਕਿਉਂ ਮੇਰੀ ਮਨਜ਼ਿਲ ਮੇਰਾ ਪਹਿਲਾ ਕਦਮ ਕੀ ਜੰਗਾਲੇ ਹੀ ਰਹਿਣਗੇ ਪਰ ਮਿਰੇ ਕੀ ਕਦੀ ਥਿੰਦੇ ਨ ਹੋਸਣ ਦਰ ਮਿਰੇ ਅਣਬੋਲਾ ਹੌਲੀ ਹੌਲੀ ਮੀਤਾ ਮੀਤਾ ਹੌਲੀ ਹੌਲੀ ਬੋਲ ਹੌਲੀ ਹੌਲੀ ਚੰਦਾ ਚੰਦਾ ਚਾਨਣ ਚਾਨਣ ਡੋਲ੍ਹ ਪੋਲੇ ਪੈਰੀ ਤੁਰ ਆ ਤੁਰ ਆ ਤੇ ਬਹਿ ਜਾ ਅਣਭੋਲ ਪੋਲੇ ਪੋਲੇ ਪੰਖੜੀ ਪੰਖੜੀ ਮੇਰਾ ਚਿੱਤ ਫਰੋਲ ਅਣਬੋਲੀ ਅਣਬੋਲੀ ਬਾਣੀ ਮੇਰੇ ਲੂੰ ਲੂੰ ਘੋਲ ਉਹਲੇ ਉਹਲੇ ਕੌਣ ਇਹ ਬੋਲੇ ਹੌਲੇ ਹੌਲੇ ਉਹਲੇ ਉਹਲੇ ਕਦੀ ਤਾਂ ਜਾਪੇ ਦੂਰ ਦੁਰਾਡੇ ਕਦੀ ਸੁਣੀਂਦਾ ਕੋਲੇ ਕੋਲੇ ਉਹਲੇ ਉਹਲੇ ਪਰਦੇਸਾਂ ਵਿਚ ਸਤ ਪਰਾਇਆ ਮੇਰੇ ਦੇਸ ਦੀ ਬੋਲੀ ਬੋਲੇ ਉਹਲੇ ਉਹਲੇ ਜਨਮ ਜਨਮ ਦੀਆਂ ਪੀਚ-ਪੀਚੀਆਂ ਗੰਢਾਂ ਖੋਲ੍ਹੇ ਪੋਲੇ ਪੋਲੇ ਉਹਲੇ ਉਹਲੇ ਮੈਨੂੰ ਜਾਪੇ ਮੇਰਾ ਲਹੂ ਹੀ ਉਹਦੀਆਂ ਨਾੜਾਂ ਪਿਆ ਫਰੋਲੇ ਉਹਲੇ ਉਹਲੇ ਉਹ ਮੈਂ ਦੋਵੇਂ ਉਹ ਮੈਂ ਇੱਕੋ ਆਦਿ ਜ਼ਮੀਂ ਵਿਚ ਖੇਲੇ ਡੋਲੇ ਉਹਲੇ ਉਹਲੇ ਜਨਮ ਹੋਇਆ ਮੇਰਾ ਜਨਮ ਹੋਇਆ ਮੇਰਾ ਕੋਸੀ ਕੋਸੀ ਰੁੱਤੇ ਬਾਹਰ ਬਾਬਲ ਕਿਣਮਿਣ ਬਾਣੀ ਬਰਸੇ ਅੰਦਰ ਅੰਮੜੀ ਅਣਹੋਏ ਨੂੰ ਤਰਸੇ ਭੈਣਾਂ ਜੀਕਣ ਨਦੀਆਂ ਜਲ ਠਹਿਰਾਏ ਆਵਣ ਵਾਲਾ ਆਏ ਯਾ ਨਾ ਆਏ ਜਾਗਣ ਯਾ ਨਾ ਜਾਗਣ ਕਰਮਾਂ ਸੁੱਤੇ ਮੈਂ ਆਇਆ ਇਕ ਚਾਂਗਰ ਇਕ ਚੰਗਿਆੜੀ ਮਾਂ ਦੀ ਚਿੰਤਾ ਗੂੜ੍ਹੀ ਨਾਲੇ ਗਾੜ੍ਹੀ ਅਣੀਏ ਦਸ ਦੇ ਕਿਸ ਬੂਹਾ ਖੜਕਾਇਆ ਉਹ ਸਾਡਾ ਅਪਣਾ ਜਾਂ ਕੋਈ ਪਰਾਇਆ ਅਸੀਂ ਸਪੁੱਤ ਹਾਂ ਜਾਂ ਅਜੇ ਨਿਪੁੱਤੇ ਦੂਰੋਂ ਨਜ਼ਰਾਂ ਨੰਗ ਮੇਰੇ ਨੂੰ ਛੋਹਿਆ ਨੰਗ ਬਿਨਾ ਮੈਂ ਹੋਇਆ ਵੀ ਅਣਹੋਇਆ ਹਰ ਕੋਈ ਵੇਖੇ ਹਥ ਨ ਕੋਈ ਲਾਏ ਮਤ ਚੰਗਿਆੜਾ ਹੱਥਾਂ 'ਚੋਂ ਡੁੱਲ੍ਹ ਜਾਏ ਚੁਪਚਾਣ ਗਲੀਏ ਨਾ ਭੌਂਕਣ ਕੁੱਤੇ ਆਖ਼ਰ ਬੱਝਾ ਬੱਝਾ ਦਰਿਆ ਖੁੱਲ੍ਹਾ ਚਾਨਣ ਚਾਨਣ ਹੋ ਕੇ ਸੂਰਜ ਡੁੱਲ੍ਹਾ ਰਾਜੇ ਬਾਬਲ ਝਟਪਟ ਰਾਜ ਸਦਾਏ ਰਾਜਕੰਵਰ ਲਈ ਧੌਲਰ ਦਿਓ ਪੁਆਏ ਉਸਰਣ ਲੱਗਾ ਘਰ ਘਰ ਦੇ ਸਿਰ ਉਤੇ ਜਨਮ ਹੋਇਆ ਮੇਰਾ ਕੋਸੀ ਕੋਸੀ ਰੁੱਤੇ ਮਾਂ ਤੇਰੇ ਸਦਕੇ ਮਾਂ ਤੇਰੇ ਸਦਕੇ ਮਾਂ ਤੈਥੋਂ ਵਾਰੀ ਮਾਂ ਤੇਰੇ ਜੋਗੀ ਮਾਂ ਤੁਧਵੰਤੀ ਜਦੋਂ ਜਦੋਂ ਤੈਨੂੰ ਭੁਖ ਵੇ ਸਤਾਏ ਟੁਕਰ ਬਿਗਾਨਾ ਤੈਥੋਂ ਮੰਗਿਆ ਨ ਜਾਏ ਚੁੱਪਚਾਪ ਚਾਂਗਰ ਚਿਚਲਾਏ ਉਦੋਂ ਉਦੋਂ ਹਾਜ਼ਰ ਮਾਂ ਦੁਧਵੰਤੀ ਮੁਲਕ ਤੇ ਮੌਸਮ ਜਿਸ ਦਮ ਕਾਲੇ ਰਾਹ ਨ ਰਸਤੇ ਦੇਣ ਵਿਖਾਲੇ ਕੋਈ ਨ ਕਿਧਰੇ ਬੱਤੀ ਬਾਲੇ ਉਦੋਂ ਉਦੋਂ ਬਲਦੀ ਮਾਂ ਸੁਧਵੰਤੀ ਵੈਰ ਜਦੋਂ ਮਹਿਫ਼ਿਲ ਵਿਚ ਬੋਲੇ ਕੂੜ ਕਮਾਏ ਫੱਕੜ ਤੋਲੇ ਬੋਲ ਵੀ ਤੇਰੇ ਹੋਣ ਅਬੋਲੇ ਉਦੋਂ ਉਦੋਂ ਬੋਲੇ ਮਾਂ ਬੁਧਵੰਤੀ ਕਿਰਤਘਣਾਂ ਜਦੋਂ ਤੇਗਾਂ ਫੜੀਆਂ ਪਿਆਰ ਤੇ ਬਣੀਆਂ ਪੁਠੀਆਂ ਘੜੀਆਂ ਮੈਂ ਹਾਜ਼ਰ ਤੇਰੇ ਸੰਗ ਮੈਂ ਖੜੀਆਂ ਜੂਝ ਮਰੇ ਤੇਰੀ ਮਾਂ ਜੁਧਵੰਤੀ ਨਾਗ ਨਾਗਾ ਵੇ ਨਾਗਾ ਸੋਹਣੇ ਬਿਸੀਅਰ ਕਾਲਿਆ ਹੌਲੀ ਹੌਲੀ ਫਣ ਨੂੰ ਉਲਾਰ ਉਡਣੇ ਅੰਗਾਰੇ ਜੇਹੀ ਸੋਹਣੀ ਤੇਰੀ ਜੀਭੜੀ ਹੌਲੀ ਹੌਲੀ ਚਿਣਗਾਂ ਖਲਾਰ ਚਾਨਣੀ 'ਚ ਨ੍ਹਾਤੀ ਡੂੰਘੇ ਪਾਣੀਆਂ ਦੇ ਲਹਿਰ ਤਿਵੇਂ ਸੌਲਾ ਚਮਕੀਲਾ ਤੇਰਾ ਰੰਗ ਪਹਿਲੜੇ ਪਿਆਰ ਜਿਵੇਂ ਮਿਠੇ ਮਿਠੇ ਸੁਆਸ ਉਵੇਂ ਮੱਠਾ ਮੱਠਾ ਹਾਏ ਤੇਰਾ ਡੰਗ ਪਿਆਰ ਦੇ ਹਜੂਰ ਜਿਵੇਂ ਨਿੱਕੀ ਨਿੱਕੀ ਪਿਆਸ ਤਿਵੇਂ ਨਿੱਕਾ ਨਿੱਕਾ ਡੰਗ ਦਾ ਖੁਆਰ ਨਾਗਾ ਵੇ ਨਾਗਾ ਸੋਹਣੇ ਬਿਸੀਅਰ ਕਾਲਿਆ ਹੌਲੀ ਹੌਲੀ ਫਣ ਨੂੰ ਉਲਾਰ ਰੰਗ ਰੰਗਾਂ ਵਿਚੋਂ ਕਿਹੜਾ ਰੰਗ ਭਾਵੇ ਤੈਨੂੰ ਗੋਰੀਏ ਨੀ ਰੰਗਾਂ ਵਿਚੋਂ ਕਿਹੜਾ ਰੰਗ ਭਾਵੇ ? ਕਿਹੜਾ ਰੰਗ ਤਕਣੀ 'ਚ ਕਿਹੜਾ ਰੰਗ ਮੁਸਕਣੀ ਵਿਚ ਕਿਹੜਾ ਰੰਗ ਭਰਾਂ ਨੀ ਕਲਾਵੇ ਕਿਹੜੇ ਰੰਗ ਰੰਗਾਂ ਤੇਰਾ ਡੋਰੀਆ ਨੀ ਗੋਰੀਏ ਕਿਹੜਾ ਤੇਰੇ ਅੰਗਾਂ ਨੂੰ ਸੁਖਾਵੇ ਕੇਸਾਂ ਲਈ ਥਿੰਦਾ ਥਿੰਦਾ ਬਦਲੀ ਦਾ ਰੰਗ ਲਵਾਂ ਨਿੱਕੇ ਨਿੱਕੇ ਪੁਰੇ 'ਚ ਸੁਕਾ ਨੈਣਾਂ ਲਈ ਫੂਹਰਾਂ ਨਾਲ ਧੁਪਿਆ 'ਸਮਾਨ ਵਿਚ ਤਾਰਿਆਂ ਦੀ ਨਿੰਮੀ ਨਿੰਮੀ ਭਾਅ ਮੱਥੇ ਚੰਨ ਚੌਧਵੀਂ ਸੁਹਾਵੇ ਬੁੱਲ੍ਹਾਂ ਲਈ ਨਿੰਮਾ ਨਿੰਮਾ ਸਰਘੀ ਦਾ ਰੰਗ ਲਵਾਂ ਨਿੱਕੇ ਨਿੱਕੇ ਮੀਹਾਂ 'ਚ ਨਿਤਾਰ ਦੁਧ ਚਿੱਟੀ ਬਦਲੀ 'ਚੋਂ ਧੁਪੜੀ ਨੂੰ ਛਾਣ ਤੇਰੇ ਹਾਸਿਆਂ ਦਾ ਰਚਾਂ ਨੀ ਸ਼ੰਗਾਰ ਤੇਰੇ ਬੁਲ੍ਹਾਂ ਉਤੇ ਧੁੱਪ ਮੁਸਕਾਵੇ ਰੰਗਾਂ ਵਿਚੋਂ ਕਿਹੜਾ ਰੰਗ ਭਾਵੇ ਤੈਨੂੰ ਗੋਰੀਏ ਨੀ ਰੰਗਾਂ ਵਿਚੋਂ ਕਿਹੜਾ ਰੰਗ ਭਾਵੇ ? ਨੀਵੇਂ ਪਿੰਡ ਦੀ ਧੀ ਘਰ ਘੁਮਿਆਰਾਂ, ਨਾਉਂ ਬਹਾਰਾਂ ਨੀਵੇਂ ਪਿੰਡ ਦੀ ਧੀ ਰੂਪ ਵਡੇਰਾ ਤੇ ਕੱਜਣ ਛੋਟਾ ਲੀਰਾਂ ਵਿਚ ਵਲੀ ਨਿਰੀ ਪੁਰੀ ਚਾਨਣ ਦੀ ਚਿੱਪਰ ਅਰਸ਼ੋਂ ਤਿਲਕ ਪਈ ਜਦ ਉਹ ਤੁਰੇ ਤਾਂ ਨਾਲ ਤੁਰੇਂਦੀ ਧਾਰ ਚਾਨਣੇ ਦੀ ਕੌਣ ਅਪੱਛਰਾਂ ਪਾਣੀ ਢੋਇਆ, ਕਿਸ ਦਿਉਤੇ ਮਿੱਟੜੀ ਕਿਸੁ ਪਰਜਾਪਤ ਘੜਿਆ ਇਸ ਲਾ ਕੇ ਮਨ, ਚਿਤ ਜੀਅ ਵਾਲ ਕੁੜੀ ਦੇ ਜਿਵੇਂ ਉਡੀਕਾਂ ਸਿਫ਼ਤ ਨਾ ਜਾਏ ਕਹੀ ਕਿਸ ਨੱਢੜੇ ਨੇ ਕੰਘੀ ਕਰਨੀ ਕਿਸ ਗੁੰਦਣੀ ਮੇਢੀ ਤੁਰਜਾਣੀ ਸਕਾ ਸਨੇਹੀ ਤੁਰ ਜਾਵੇ ਤਾਂ ਸੱਲ ਸੁਲਗਦੇ ਸਹੀਏ ਯਾਰ ਮਰੇ ਤਾਂ ਅੰਦਰੋਂ ਸੁੰਞ ਬਾਹਰ ਸਖਣੇ ਬਹੀਏ ਉਸ ਮਰਜਾਣੀ ਤੁਰਜਾਣੀ ਦਾ ਕਿਹੜਾ ਨਾਉਂ ਧਰਾਈਏ ਜਿਸ ਦੇ ਜ਼ਿਕਰ ਸਮੇਂ ਸਖਣੇ ਵੀ ਭਰੇ ਭਰਾਤੇ ਰਹੀਏ ਸਤਿਗੁਰ ਮਿਹਰ ਕਰੇ ਸਤਿਗੁਰ ਮਿਹਰ ਕਰੇ ਧੀ ਸਾਡੀ ਪਰਦੇਸੀਂ ਜਾਣਾ ਬੱਦਲ ਛਾਉਂ ਕਰੇ ਨੀਵਾਂ ਨੀਵਾਂ ਹੋ ਜਾਏ ਨਦੀਆਂ ਦਾ ਪਾਣੀ ਲੰਘੇ ਬਿਨਾ ਤਰੇ ਜਿਨ੍ਹਾਂ ਜਿਨ੍ਹਾਂ ਰਾਹੀਂ ਧੀ ਸਾਡੀ ਲੰਘੇ ਹੋਵਣ ਹਰੇ ਭਰੇ ਜਿਸ ਰੁਖ ਹੇਠਾਂ ਧੀ ਸਾਡੀ ਬੈਠੇ ਫਲ ਦਾ ਦਾਨ ਕਰੇ ਰਾਹ ਵਿਚ ਹੋਵਣ ਚੋਰ ਨ ਡਾਕੂ ਬੰਦੇ ਹੋਣ ਖਰੇ ਨਾ ਕੋਈ ਰਿੱਛ ਨ ਸ਼ੇਰ ਬਘੇਲਾ ਲੂਮੜ ਰਹਿਣ ਪਰੇ ਜੰਗਲ ਵਿਚ ਜੇ ਰਾਤ ਆ ਜਾਏ ਦੀਵਾ ਨਜ਼ਰ ਪਏ ਸੰਤ ਜਣਾਂ ਦੀ ਕਟੀਆ ਹੋਵੇ ਸਭ ਦੇ ਕਸ਼ਟ ਹਰੇ ਧੀਏ ਤੈਨੂੰ ਵੀਰ ਨ ਭੁਲੇ ਨਾ ਤੈਨੂੰ ਮਾਂ ਬਿਸਰੇ ਨਿਤ ਨਿਤ ਤੇਰੇ ਸਗਣ ਮਨਾਈਏ ਆਉਂਦੀ ਰਹੀ ਘਰੇ ਸਤਿਗੁਰ ਮਿਹਰ ਕਰੇ ਤੂੰ ਕਿਹਾ ਸੀ ਪੀਚ ਕੇ ਕਲੀਆਂ ਦੀ ਰੰਗਤ ਮਲ ਕੇ ਤਾਰੇ ਆਸਮਾਨੀ ਸਿਰਫ਼ ਤੇਰੇ ਹੀ ਲਈ ਸਾਜੀ ਗਈ ਮੇਰੀ ਜਵਾਨੀ ਗ਼ੈਰ ਦੀ ਨਜ਼ਰਾਂ ਤੋਂ ਪਰਦੇਸੀ ਹੈ ਪਰਛਾਵਾਂ ਵੀ ਮੇਰਾ ਸਿਰਫ਼ ਤੇਰੇ ਹੀ ਕਮਲ ਲਈ ਜਾਗਿਆ ਮੇਰਾ ਸਵੇਰਾ ਇਹ ਸਮਾਂ ਬੇਦਾਗ਼ ਇਸ ਵਿਚ ਚੰਨ ਜਿਹਾ ਇਕ ਦਾਗ਼ ਕਰ ਦੇ ਹਾਇ ਇਕ ਕੋਸਾ ਜਿਹਾ ਚੁੰਮਣ ਮੇਰੇ ਬੁਲ੍ਹਾਂ ਤੇ ਧਰ ਦੇ ਪੀਚ ਕੇ ਬਾਹਾਂ 'ਚ ਮੈਨੂੰ ਕਾਲਜੇ ਦੇ ਕਰ ਕੇ ਨੇੜੇ ਹੋਰ ਵੀ ਸੋਹਣੇ ਬਚਨ ਮੈਨੂੰ ਕਹੇ ਸਨ ਤੂੰ ਬਥੇਰੇ ਤੂੰ ਕਿਹਾ ਸੀ : ਕਿਰਮਚੀ ਤਾਰੇ ਵੀ ਤਕ ਅੰਬਰ ਦੇ ਵਿਚ ਬੇਰੰਗ ਹੋਏ ਤਕ ਹਵਾ ਦੇ ਸਹਿਕਦੇ ਨਗ਼ਮੇ ਵੀ ਪਲ ਵਿਚ ਬੰਦ ਹੋਏ ਵੇਖ ਦੁਨੀਆਂ ਦੀ ਤੜਪ ਹੁਣ ਠਰ ਕੇ ਏਦਾਂ ਸੌਂ ਗਈ ਹੈ ਜਿਸ ਤਰ੍ਹਾਂ ਕਿ ਜ਼ਿੰਦਗੀ ਵਿਚ ਜ਼ਿੰਦਗੀ ਬਾਕੀ ਨਹੀਂ ਹੈ ਕੰਬਦੀਆਂ ਲਾਟਾਂ ਨੂੰ ਪੱਲਾ ਔਹ ਗਵਾਂਢਣ ਤਾਣਦੀ ਏ ਦੌੜ ਕੇ ਦਰ ਭੀੜ ਦਏ ਆਖ਼ਰ ਅਸਾਡੀ ਹਾਣ ਦੀ ਨੇ ਏਸ ਥਾਵੇਂ ਤੂੰ ਏਂ ਮੈਂ ਹਾਂ ਥਾਂ ਵੀ ਏਥੇ ਥਾਂ ਨਹੀਂ ਹੈ ਤੇਰੀ ਚੁਪ ਏ ਮੇਰੀ ਹਾਂ ਏ ਕੋਈ ਕਿਧਰੇ ਨਾਂਹ ਨਹੀਂ ਹੈ ਯਾਰ ਦਾ ਗੁਆਂਢ ਜਿਹੜੇ ਘਰ ਵਿਚ ਯਾਰ ਅਸਾਡਾ ਵਸਦਾ ਹੈ ਯਾਰ ਨ ਹੋਵੇ ਤਾਂ ਵੀ ਉਹ ਘਰ ਹਸਦਾ ਹੈ ਇਸ ਦੀ ਖ਼ਾਮੋਸ਼ੀ ਵੀ ਕੋਈ ਇਸ਼ਾਰਾ ਹੈ ਸੈਣਤ ਨਾਲ ਕਹਾਣੀ ਸਾਨੂੰ ਦਸਦਾ ਹੈ ਏਥੇ ਹੈ ਆ ਜਾਣਾ ਹੈ ਆ ਜਾਵੇਗਾ ਤੇਰਾ ਦਿਲ ਕਿਉਂ ਬੇਭਰਵਾਸੇ ਨਸਦਾ ਹੈ ਤਾਕ ਉਹਲਿਓਂ ਮੈਨੂੰ ਕੋਈ ਬੁਲਾਉਂਦਾ ਹੈ ਦਿਲ ਵਿਚ ਦਿਲ ਦੀ ਧੜਕਣ ਵਾਂਗੂੰ ਧਸਦਾ ਹੈ ਕਿਸੇ ਗੁਆਂਢਣ ਹਸ ਕੇ ਮੈਨੂੰ ਤਕਿਆ ਹੈ ਇਹ ਟੁਕੜਾ ਤਾਂ ਯਾਰ ਮਿਰੇ ਦੇ ਜਸ ਦਾ ਹੈ ਜੀ ਚਾਹੁੰਦਾ ਹੈ ਝਿੰਮਣਾਂ ਨਾਲ ਬੁਹਾਰ ਦਿਆਂ ਜਿਸ ਵਿਹੜੇ ਵਿਚ ਹਸਣਾ ਰੁਖ ਵਿਗਸਦਾ ਹੈ ਉਸ ਦਾ ਹੀ ਕੋਈ ਚਿਤਰ ਉਤਰ ਕੇ ਕਾਗ਼ਜ਼ ਤੋਂ ਰੰਗਾਂ ਦੀ ਥਾਂ ਅੰਗਾਂ ਦੇ ਵਲ ਨਸਦਾ ਹੈ ਨਾ ਹਾਜ਼ਰ ਹੋ ਕੇ ਵੀ ਯਾਰਾ ਹਾਜ਼ਰ ਤੂੰ ਏਥੇ ਤਾਂ ਦਰਿਆ ਪਿਆ ਵਗਦਾ ਰਸ ਦਾ ਹੈ ਤੂੰ ਦਰਿਆ ਜੋ ਹੋਰ ਕਿਤੇ ਵੀ ਤੁਰ ਜਾਵੇ ਤਾਂ ਵੀ ਆਪਣੀ ਥਾਵੇਂ ਵਸਦਾ-ਰਸਦਾ ਹੈ ਮੈਂ ਉਡਣਾ ਅੰਗਿਆਰਾ ਅਚਵੀ ਵਾਲਾ ਮੈਂ ਉਡ ਕੇ ਜਗਣਾ ਸ਼ੌਕ ਮਿਰੀ ਨਸ ਨਸ ਦਾ ਹੈ ਅਜ ਵੀ ਸਖਣਾ ਨਹੀਂ ਫੇਰ ਕੱਲ੍ਹ ਆਵਾਂਗਾ ਮੇਰੇ ਵਿਚ ਤੇਰਾ ਹੀ ਚਾਨਣ ਲਸਦਾ ਹੈ ਅਗਨ-ਬਿਰਛ ਜਦੋਂ ਮਿਲੇ ਸਾਂ ਪਹਿਲੀ ਵਾਰੀਂ ਮੇਰੇ ਤਨ ਮਨ ਸੂਹਾ ਸੂਹਾ ਸੂਰਜ ਸਹਿਜੇ ਚੜ੍ਹ ਆਇਆ ਸੀ ਪਹਿਲੀ ਵਾਰੀਂ - ਜਦ ਤੂੰ ਮੈਨੂੰ ਹਾਂ ਕੀਤੀ ਸੀ ਮੇਰੀ ਪਿਆਸ ਨੇ ਤੇਰੀ ਝੀਲ 'ਚੋਂ ਪਹਿਲ ਸਵੇਰਾ ਡੀਕ ਲਿਆ ਸੀ ਮੇਰੀ ਡਾਲ ਤੇ ਇਕੋ ਸਾਹੇ ਲੱਖਾਂ ਪੰਛੀ ਚੁਹਕ ਪਏ ਸਨ ਉਸ ਦਿਨ ਮੇਰਾ ਜਨਮ ਦਿਵਸ ਸੀ ਫਿਰ ਇਕ ਦਿਨ ਤੂੰ ਭੇਜ ਸੁਨੇਹਾ ਮੈਥੋਂ ਮੇਰਾ ਸਿਰ ਮੰਗਿਆ ਸੀ ਮੈਂ ਦਿਤਾ ਸੀ ਅਪਣਾ ਸੂਰਜ ਆਪ ਛਾਂਗ ਕੇ ਮੈਂ ਤੇਰੇ ਵਲ ਘਲ ਦਿਤਾ ਸੀ ਇਸ ਕਾਇਆ 'ਚੋਂ ਪੂੰਝ ਸਵੇਰਾ ਤੈਨੂੰ ਅਰਪਨ ਕਰ ਦਿਤਾ ਸੀ ਉਸ ਦਿਨ ਮੇਰਾ ਮਰਨ-ਦਿਵਸ ਸੀ ਉਸ ਦਿਨ ਤੋਂ ਮੈਂ ਅਜ ਦਿਨ ਤੀਕਰ ਸਿਵੇ ਵਾਂਗ ਤੁਰਦਾ ਫਿਰਦਾ ਹਾਂ ਅਗਨ ਬਿਰਛ ਦੀ ਡਾਲੀ ਉਪਰ ਕਦੇ ਕੋਈ ਪੰਛੀ ਨਹੀਂ ਬੈਠਾ ਅਗਨ ਬਿਰਛ ਦੀ ਛਾਂ ਨਹੀਂ ਹੁੰਦੀ ਇਸ ਦੇ ਹੇਠਾਂ ਕੋਈ ਮੁਸਾਫ਼ਰ ਬੈਠ ਨਾ ਸੱਕੇ ਅਜ ਫਿਰ ਤੇਰਾ ਸੁਨੇਹਾ ਮਿਲਿਆ ਮੈਂ ਸੁਣਿਐਂ ਇਸ ਅਗਨ-ਬਿਰਛ ਦੀ ਚੁੱਪ ਤੋਂ ਤੈਨੂੰ ਡਰ ਲਗਦਾ ਹੈ ਇਹ ਖ਼ਾਮੋਸ਼ੀ ਤੂੰ ਬੀਜੀ ਸੀ ਇਹ ਤਾਂ ਤੇਰੀ ਕਰਾਮਾਤ ਹੈ ਇਸ ਤੋਂ ਤੂੰ ਕਾਹਨੂੰ ਡਰਦੀ ਏਂ ? ਤਾਰਾ ਤਾਰਾ ਖੇਡ ਮੈਂ ਤੈਥੋਂ ਤੇਰਾ ਇਤਿਹਾਸ ਕਦੇ ਨਹੀਂ ਪੁਛਣਾ ਕੌਣ ਸਿਕੰਦਰ ਤੇਰੀ ਧਰਤੀ ਤੇ ਚੜ੍ਹ ਆਇਆ ਵਾਂਗ ਹਨੇਰੀ ਤੇ ਤੁਰ ਗਿਆ ਵਰੋਲੇ ਵਾਂਗੂੰ ਤੇਰੇ ਬੁਲ੍ਹ ਤੇ ਪਹਿਲਾ ਚੁੰਮਣ ਕਿਸਦਾ ਹੈ ਜਾਂ ਨਹੀਂ ਕਿਸੇ ਦਾ ਮੈਂ ਅਧਿਆਪਕ ਨਹੀਂ ਪਰੀਖਿਆ ਨਾ ਲੈਣੀ ਨਾ ਦੇਣੀ ਅਸੀਂ ਤਾਂ ਜਿੰਦੀਏ ਦੋ ਮਿਟੀਆਂ ਹਾਂ ਪਹਿਲੀਂ ਵਾਰੀ ਆਣ ਮਿਲੇ ਹਾਂ ਭਲਕੇ ਫੇਰ ਮਿਲਾਂਗੇ ਇਸ ਦਾ ਪਤਾ ਨਹੀਂ ਹੈ ਰਾਤ ਪਈ ਹੈ ਤਾਰੇ ਤਾਰੇ ਇਕ ਦੂਜੇ ਦੇ ਕੋਲ ਨੇ ਢੁਕੇ ਇਸ ਵੇਲੇ ਇਤਿਹਾਸ ਨ ਪੜ੍ਹੀਏ ਲੱਖ ਤਾਰਿਆਂ ਵਿਚ ਮੈਂ ਤੂੰ ਤਾਰਾ ਤਾਰਾ ਹੋ ਕੇ ਝਿਲਮਿਲ ਜੋਤ ਜਗਾਈਏ ਇਕ ਦੂਜੇ ਦੀ ਮਿਟੀ ਵਿਚੋਂ ਮਹਿਕ ਉਗਾਈਏ ਤੇ ਤੁਰ ਜਾਈਏ ਮੈਂ ਤੇਰੇ ਇਤਿਹਾਸ ਤੋਂ ਮਿਤੀਏ ਕੀ ਲੈਣਾ ਏ ਤੇ ਮੇਰੇ ਇਤਿਹਾਸ ਤੋਂ ਤੈਨੂੰ ਕੀ ਮਿਲਣਾ ਏਂ ਮਾਰੂਥਲ ਮਾਰੂਥਲ ਦੇ ਨਾਲ ਮੰਗਣੀ ਹੋਈ ਮੇਰੀ ਇਸ ਨੂੰ ਕਿਵੇਂ ਵਿਆਹਵਾਂ ਇਸ ਦਾ ਮੂੰਹ ਮੱਥਾ ਕੋਈ ਵੀ ਨਜ਼ਰ ਨ ਆਵੇ ਕਿਹੜੇ ਪਾਸੇ ਬੈਠ ਕੇ ਆਪਣੀ ਅਰਜ਼ ਸੁਣਾਵਾਂ ਮੈਂ ਤੇਰੇ ਘਰ ਗਿਆ ਤਾਂ ਉਬਲ ਰਿਹਾ ਦਰਿਆ ਸਾਂ ਜੀ ਕਹਿੰਦਾ ਸੀ ਡੋਲ੍ਹ ਕੇ ਆਪਾ ਸਾਰੀ ਧਰਤ ਨੁਹਾਲ ਦਿਆਂਗੇ ਅੰਗ-ਅੰਗ 'ਚੋਂ ਹਰਿਆ ਹਰਿਆ ਬੋਲ ਪਵਾਂਗੇ ਮਾਰੂਥਲ ਵਿਚ ਸਾਰਾ ਪਾਣੀ ਗੁੰਮ ਗੁਆਚਾ ਦਸਤਕ-ਦਸਤਕ ਤੁਬਕਾ-ਤੁਬਕਾ ਪਾਣੀ ਕਿਰਿਆ ਰੇਤ-ਰੇਤ ਹੋ ਕਿਣਕਾ-ਕਿਣਕਾ ਹਰੇ ਭਰੇ ਘਾਵਾਂ ਜਿਹੇ ਬਾਲਕ ਨਾ ਤੁਤਲਾਏ ਹੋਣ ਤੋਂ ਪਹਿਲਾਂ ਹੀ ਅਣਹੋਏ ਮਾਰੂਥਲ ਵਿਚ ਮਾਰੂਥਲ ਹੋ ਡੋਲ੍ਹ ਰਹੇ ਹਾਂ ਇਕ ਦੂਜੇ ਵਿਚ ਆਪੋ ਅਪਣੀ ਰੇਤ ਚਿਪਚਿਪ “ਅਜ ਤੋਂ ਜੋ ਕੁਝ ਵੀ ਮੇਰਾ ਉਹ ਸਭ ਤੇਰਾ ਹੈ ਅਜ ਤੋਂ ਜੋ ਕੁਝ ਵੀ ਤੇਰਾ ਉਹ ਸਭ ਮੇਰਾ ਹੈ" ਜਿਸ ਦਿਨ ਇਹ ਅਦਵੈਤ ਬਚਨ ਤੂੰ ਮੂੰਹੋਂ ਉਚਾਰੇ ਤੂੰ ਤਾਂ ਤੁਰ ਗਈ ਪਰ ਮੈਂ ਕਿੰਨੀ ਦੇਰ ਤੀਕਰਾਂ ਤੇਰੇ ਨਾਲ ਰਿਹਾ ਸਾਂ ਗੱਲਾਂ ਬਾਤਾਂ ਕਰਦਾ ਸ਼ਾਮ ਪਈ ਤਾਂ ਗੁੱਛਾ ਮੁੱਛਾ ਹੋ ਕੇ ਤੇਰੇ ਨਾਲ ਸੌਂ ਗਿਆ ਤੇਰੀ ਛਾਤੀ ਚੁੰਘਦਾ ਚੁੰਘਦਾ ਤੇਰੇ ਨਾਲ ਮੈਂ ਸੁੱਤਾ ਬੇਸ਼ਕ ਤੇਰੇ ਨਾਲ ਮੈਂ ਜਾਗ ਨ ਸਕਿਆ ਰਾਤ ਰਾਤ ਵਿਚ ਤੂੰ ਅਪਣਾ ਮਨ ਮੋੜ ਲਿਆ ਅਗਲੇ ਦਿਨ ਅਸੀਂ ਫੇਰ ਅਜਨਬੀ ਅੱਧੇ ਅੱਧੇ ਵੇਖ ਰਹੇ ਸਾਂ ਇਕ ਦੂਜੇ ਨੂੰ ਦੂਰੋਂ ਦੂਰੋਂ ਪਰ ਮੇਰੇ ਬੁੱਲ੍ਹਾਂ ਤੇ ਤੇਰੀ ਛਾਤੀ ਦਾ ਦੁਧ ਚਿਪਕ ਗਿਆ ਹੈ ਇਸ ਨੂੰ ਕਿਹੜੇ ਪਾਣੀ ਧੋਵਾਂ ਕਿਵੇਂ ਉਚੇੜਾਂ ਵਾਪਸ ਮੋੜਾਂ ਬੁੱਲ੍ਹਾਂ ਤੇ ਚਿਪਚਿਪ ਜੰਮੀ ਹੈ ਅਪਣਾ ਆਪ ਚੋਰ ਲਗਦਾ ਹੈ ਰਾਤ ਵੇਲੇ ਸੂਰਜ ਰਾਤ ਪਈ ਤਾਂ ਸੂਰਜ ਚੜ੍ਹਿਆ ਹਰਖੀ ਬਲਖ਼ੀ ਨਾਰ ਦਾ ਰੋਮ ਰੋਮ ਚੰਗਿਆੜਾ ਕੂਕੇ ਨ੍ਹੇਰੇ ਨੂੰ ਚਮਕਾਰਦਾ ਨਿਰਾ ਜਿਸਮ ਸੀ ਅਲੱਫ਼ ਅੱਲਾ ਦਾ ਖੰਡਾ ਕਿਉਂ ਦੋ ਧਾਰ ਦਾ ਅਪਣੇ ਜੋਗੇ ਵਲ ਵਧੀ ਉਹ ਵਾਰ ਕਿਸੇ ਤਲਵਾਰ ਦਾ ਤੇਸੇ ਤਾਈਂ ਕਰੜਾ ਪੱਥਰ ਕੱਟਣ ਲਈ ਲਲਕਾਰਦਾ ਨਿੱਕਾ ਜਿਹਾ ਦੀਵਾ ਨਿੱਕਾ ਜਿਹਾ ਦੀਵਾ ਤੇਰੇ ਵਿਹੜੇ ਵਿਚ ਜਗਦਾ ਦੇਵੇ ਨਾ ਬੁਝਾ ਕੋਈ ਬੜਾ ਡਰ ਲਗਦਾ ਜੰਨਤ 'ਚ ਚੋਰੀ ਚੋਰੀ ਅਸਾਂ ਅੱਗ ਬਾਲੀ ਸੀ ਜਿਸਮਾਂ ਦੇ ਉਹਲੇ ਉਹਲੇ ਕੀਤੀ ਰਖਵਾਲੀ ਸੀ ਡੁਲ੍ਹ ਪਿਆ ਬਾਹਰ ਚੰਗਿਆੜਾ ਸਾਡੀ ਅੱਗ ਦਾ ਅੱਗ ਦੀਆਂ ਪੱਤੀਆਂ ਤੇ ਨਾਵਾਂ ਕਿੱਦਾਂ ਲਿਖੀਏ ਸਾਰਾ ਜਗ ਵੇਖੀਏ ਤੇ ਜਗ ਨੂੰ ਨਾ ਦਿਖੀਏ ਕਿੱਦਾਂ ਕਹੀਏ ਲਗਦਾ ਕੀ ਸਾਡਾ ਇਹ ਕੁਲਗਦਾ ਤੇਰੇ ਲਈ ਸੇਕ ਉਹਦਾ ਤੇਰੇ ਲਈ ਚਾਨਣਾ ਸਾਡਿਆਂ ਵੀ ਭਾਗਾਂ ਵਿਚ ਸਾੜ ਇਹਦਾ ਮਾਨਣਾ ਪਿੰਡੇ ਵਿਚ ਫੋੜਾ ਜਿਹਾ ਅੱਗ ਦਾ ਸੁਲਗਦਾ ਵੱਡਾ ਵੱਡਾ ਹੋਏ ਸ਼ਾਲਾ ਅੱਗ ਦਾ ਇਹ ਬੂਟੜਾ ਲੰਮਾ ਲੰਮਾ ਮਿਲੇ ਤੇਰੀ ਹਉਮੈ ਨੂੰ ਝੂਟੜਾ ਸਾਡਿਆਂ ਵੀ ਨੈਣਾਂ ਵਿਚੋਂ ਰਹੇ ਕੁਝ ਵਗਦਾ ਨਿੱਕਾ ਜਿਹਾ ਦੀਵਾ ਤੇਰੇ ਵਿਹੜੇ ਵਿਚ ਜਗਦਾ ਦੇਵੇ ਨਾ ਬੁਝਾ ਕੋਈ ਬੜਾ ਡਰ ਲਗਦਾ ਰੋਜ਼ ਪਰਾਇਆ ਤੇਰੇ ਘਰ ਤੋਂ ਮੇਰੀ ਘਰ ਵਾਲੀ ਦੇ ਘਰ ਤਕ ਰਸਤਾ ਜੇ ਕਰ ਝੂਠ-ਕਹਾਣੀ ਦਾ ਹੀ ਹੁੰਦਾ ਰੋਜ਼ ਨਵੀਂ ਘੜ ਲੈਂਦਾ ਜੇ ਕਰ ਸਚ ਇਕਬਾਲ ਕਰਨ ਦੇ ਬਦਲੇ ਇਕੋ ਵਾਰੀ ਫਾਂਸੀ ਮਿਲਦੀ ਜਿੰਦ ਸੁਖਾਲੀ ਹੁੰਦੀ ਤੇਰੇ ਘਰ ਤੋਂ ਮੇਰੀ ਘਰ ਵਾਲੀ ਦੇ ਘਰ ਤਕ ਸੱਚ ਝੂਠ ਦਾ ਸਿੱਕਾ ਕੋਈ ਨ ਚਲੇ ਪਤਾ ਨ ਲੱਗੇ ਕਿਹੜਾ ਪਾਸਾ ਅੰਦਰ ਕਿਹੜਾ ਬਾਹਰ ਹੰਢਾਵਾਂ ਇਸ ਰਸਤੇ ਵਿਚ ਕਿੱਥੇ ਕੁ ਤੇਰਾ ਘਰ ਮੁਕਦਾ ਹੈ ਕਿੱਥੇ ਕੁ ਹੁੰਦੀ ਸ਼ੁਰੂ ਸਲਤਨਤ ਘਰ ਵਾਲੀ ਦੀ ਜੇਕਰ ਏਨਾ ਪਤਾ ਕਦੇ ਲਗ ਜਾਵੇ ਅਪਣੇ ਧੜ ਲਈ ਦੋ ਚਿਹਰੇ ਬਣਵਾਵਾਂ ਇਕ ਨੂੰ ਸਰਹਦ ਦੇ ਉਰਲੇ ਪਾਸੇ ਛਡ ਜਾਵਾਂ ਦੂਜਾ ਥਾਂ ਸਿਰ ਫਿਟ ਕਰ ਕੇ ਲੈ ਜਾਵਾਂ ਰੋਜ਼ ਬਰੋਜ਼ੇ ਇਕੋ ਚਿਹਰਾ ਜਿਸ ਨੂੰ ਮੇਰੀ ਘਰਵਾਲੀ ਪਹਿਚਾਣੇ ਹੁਣ ਤਾਂ ਅੱਖ ਵਿਚ ਕਦੀ ਗਲੇਡੂ ਕਦੀ ਚਿੰਗਾੜਾ ਭਰ ਕੇ ਆਖੇ : ਮੈਨੂੰ ਤੇਰੀਆਂ ਸੱਭੋ ਸਿਆਣਾਂ ਭੁਲੀਆਂ ਰੋਜ਼ ਸਵੇਰੇ ਜਿਸ ਨੂੰ ਅਪਣੇ ਘਰ ਤੋਂ ਭੇਜਾਂ ਵਾਪਸ ਉਹੋ ਮਰਦ ਨ ਆਵੇ ਚਿਹਰਾ ਰੋਜ਼ ਕਿਤੇ ਭੁਰ ਜਾਵੇ ਅੱਧਾ ਰੋਜ਼ ਕਿਤੇ ਬੁਝ ਜਾਵੇ ਤੂੰ ਮੇਰੇ ਘਰ ਰੋਜ਼ ਪਰਾਇਆ ਹੋ ਕੇ ਆਵੇਂ ਨਦੀ ਤੋਂ ਪਾਰ ਏਸ ਨਦੀ ਤੋਂ ਪਾਰ ਬਘੇਲੇ ਬਰਛ ਸੰਘਣੇ, ਦਾਵਾ ਅਗਨੀ ਜੰਗਲ ਵਾਲੇ ਇਕ ਦੂਜੇ ਨੂੰ ਖਹਿਸਰ ਕੇ ਜੀਉਂਦੇ ਮਰਦੇ ਨੇ ਟੁੱਟਣ ਤੋਂ ਪਹਿਲਾਂ ਏਥੇ ਕੋਈ ਨੇਮ ਨਹੀਂ ਹੈ ਏਥੇ ਕੋਈ ਰੱਬ ਨ ਥਾਣਾ... ਸੂਰਜ ਦੇ ਵਾਂਗੂ ਭੁਖ ਚੜ੍ਹਦੀ ਸੂਰਜ ਵਾਂਗੂ ਲਹਿ ਜਾਂਦੀ ਹੈ ਹਰ ਕੋਈ ਸਿਖਰ ਦੁਪਹਿਰਾਂ ਵਰਗੀ ਖਾਂਦਾ ਹੈ ਤਾਜ਼ਾ ਤੰਦੂਰੀ ਭਖਦੀ ਬੁਰਕੀ ਬੁਰਕੀ ਖਾਣ ਤੋਂ ਪਹਿਲਾਂ ਏਥੇ ਹਰ ਕੋਈ ਸਾਲਮ, ਪੂਰਾ, .. ਕਦੀ ਕਦਾਈਂ ਮਰਦ ਪਿੰਜਦਾ ਔਰਤ ਦਾ ਪਿੰਡਾ ਏਥੇ ਔਰਤ ਖਾਲਸ ਔਰਤ ਨਾ ਬੀਵੀ ਨਾ ਪ੍ਰੇਮਣ ਜੰਗਲ ਵਿਚ ਲਲਕਾਰ ਮਾਰ ਕੇ ਅਪਣੇ ਵਲ ਬੁਲਾਵੇ ਖਾਲਸ ਹਾਣੀ ਮਰਦ ਉਹਦੇ ਚੱਟਾਣੀ ਕੰਦਰ ਵਿਚੋਂ ਖੌਲਦਾ ਦਰਿਆ ਬਣ ਕੇ ਸ਼ੂਕੇ ਅਬ ਮਿੱਟੀ ਦੇ ਵਿਚ ਸੜਦੇ ਸਰਕੜਿਆਂ ਦੀ ਫ਼ਸਲ ਉਦੈ ਹੁੰਦੀ ਹੈ ਪਛਿਆ ਤਛਿਆ ਅਪਣਾ ਆਪ ਸੁਲਗਦਾ ਸੱਚਾ ਸੁੱਚਾ ਜਾਪੇ ਇਸ ਦੇ ਬਾਅਦ ਜਨੌਰੀ ਮਿੱਟੀ ਪੁੰਨਿਆ ਦੇ ਵਿਚ ਨਿਤਰੀ ਝੀਲ ਵਾਂਗ ਸੌਂ ਜਾਂਦੀ ਰਿਸ਼ੀ ਮੁਨੀ ਤੋਂ ਸੱਚੀ, ਸ਼ਾਂਤ, ਅਸੀਲ ਇਸ ਜੰਗਲ ਵਿਚ ਹਰ ਵੇਲੇ ਨਾ ਔਰਤ ਯੋਨੀ ਨਾ ਹਰ ਵੇਲੇ ਲਿੰਗ-ਵਿਖਾਵਾ ਮਰਦ ਕੁਕਰਮੀ ਜੀਅ ਚਾਹੁੰਦੈ ਇਸ ਜੰਗਲ ਦੇ ਵਿਚ ਕੁਝ ਚਿਰ ਜੀਵਾਂ ਭਾਵੇਂ ਬੁਰਕੀ ਖਾਣ ਤੋਂ ਪਹਿਲਾਂ ਖ਼ੁਦ ਬੁਰਕੀ ਬਣ ਜਾਵਾਂ ਜੀਵਾਂ ਸਾਲਮ ਪੂਰਾ, ਅਪਣੀ ਹਉਂ ਦਾ ਮਾਲਕ ਮੈਨੂੰ ਰਬ ਨਾ ਕਤਰੇ, ਨਾ ਮੇਰੀ ਬੀਵੀ ਕੁਤਰੇ ਰੇਗਿਸਤਾਨ ਅੰਦਰ ਬਾਹਰ ਸੰਘਣੀ ਹੈ ਏਸ ਧੁੱਪ ਵਿਚ ਤੂੰ ਲੇਟੀ ਏਂ ਰੇਗਿਸਤਾਨ ਜਹੀ ਅਲਬੇਲੀ ਸੋਹਣੀ ਨੰਗ ਮੁਨੰਗੀ, ਕੱਲੀ ਜੀਅ ਚਾਹੁੰਦਾ ਹੈ ਤੇਰੀ ਛਾਂ ਵਿਚੋਂ ਲੰਘ ਜਾਵਾਂ ਮੈਂ ਵੀ ਕਿੰਨਾ ਮਨਮੂਰਖ ਹਾਂ ਅਜੇ ਤੀਕ ਵੀ ਸਮਝ ਨਾ ਸਕਿਆ ਰੇਗਿਸਤਾਨ ਦੀ ਛਾਂ ਨਹੀਂ ਹੁੰਦੀ ਕੱਲਮੁਕੱਲਾ ਠੰਡੇ ਠੰਡੇ ਸ਼ਹਿਰ 'ਚ ਮੇਰਾ ਨਿੱਘਾ ਨਿੱਘਾ ਘਰ ਹੈ ਬੰਦ ਬਾਰੀਆਂ ਬੂਹੇ ਨੰਗੇ ਪਿੰਡੇ ਨੀਂਦਰ ਪਿਆ ਬੁਲਾਵਾਂ ਸਾਰੇ ਦਿਨ ਦੀਆਂ ਕਾਰ-ਵਿਹਾਰਾਂ ਦੇਹੀ ਦੇ ਵਿਚ ਅਜੇ ਧੁਖਦੀਆਂ ਸੂਰਜ ਦੀਆਂ ਤੱਤੀਆਂ ਛਿਲਤਾਂ ਮਿੱਟੀ ਦੇ ਵਿਚ ਪੁੜੀਆਂ ਜੀਅ ਚਾਹੁੰਦਾ ਮੈਂ ਕੱਲਾ ਕੱਲਾ ਹੋਆਂ ਕਿਸੇ ਨਾਲ ਨਾ ਕੂੰਆਂ ਬਸ ਮੈਨੂੰ ਨੀਂਦਰ ਆ ਜਾਵੇ ਆਸੇ ਪਿੰਟੂ ਪਾਸੇ ਰਸ਼ਮੀ ਮੇਰੇ ਬੱਚੇ ਘੂਕ ਘੁਰਾੜੇ ਸੁੱਤੇ ਅੱਖੀਆਂ ਦੇ ਵਿਚ ਸ਼ਾਇਦ ਚਮਕ ਰਹੇ ਨੇ 'ਇਕ ਸੀ ਰਾਜਾ ਇਕ ਸੀ ਰਾਣੀ' ਮੇਰੇ ਅਪਣੇ ਬੱਚੇ ਮੈਨੂੰ ਅਪਣੇ ਸੁਪਨੇ ਵਿਚ ਵੀ ਬਹਿਣ ਨਾ ਦੇਂਦੇ ਮੇਰੇ ਨਾਲ ਉਹ ਗੁੱਛਾਮੁੱਛਾ ਸੁੱਤੇ ਤਾਂ ਵੀ ਛਡ ਗਏ ਮੈਨੂੰ ਕੱਲਮੁਕੱਲਾ ਦੋ ਮੰਜਿਆਂ ਦੀ ਵਿਥ ਤੇ ਸੁੱਤੀ ਸੁੱਤੀ ਜਾਗੇ ਮੇਰੀ ਸਾਥਣ ਥੱਕੀ ਥੱਕੀ ਨਦੀ ਵਾਂਗਰਾਂ ਨੀਂਦਰ ਦੇ ਵਿਚ ਤੁਰਦੀ ਟੁਟਦੀ ਤੇ ਫਿਰ ਤੁਰਦੀ ਸੁਪਨੇ ਵਿਚ ਤਿਹਾਈ ਸਾਥਣ ਕੱਲੀ ਕਾਰੀ ਖੂਹਾਂ ਵਿਚ ਪਲਮਦੀ ਤ੍ਰੇਲ ਸਮਝ ਕੇ ਪੱਥਰ ਚਟਦੀ ਮਾਰੂ ਰੋੜ੍ਹਾਂ ਦੇ ਵਿਚ ਰੁੜ੍ਹਦੀ ਆਸੇ ਪਾਸੇ ਮਹਾ ਸਮੁੰਦਰ ਉਸ ਵਿਚ ਇਕ ਨਿਗੂਣੇ ਦੀਵੇ ਵਾਂਗੂ ਤਰਦੀ ਡੁਬਦੀ ਤਰਦੀ ਬੁਝਦੀ ਜਗਦੀ ਉਸ ਨੂੰ ਇਕੋ ਝੋਰਾ ਨੰਗੇ ਪਿੰਡੇ ਸੁਤਾ ਮੇਰਾ ਬੰਦਾ ਇਕ ਅਧ ਰੌਸ਼ਨਦਾਨ ਅਜੇ ਵੀ ਖੁਲ੍ਹਾ ਇਸ ਦੇ ਰਾਹੀਂ ਗੂੜ੍ਹੀ ਰਾਤੀਂ ਮੇਰਾ ਬੰਦਾ ਬਾਹਰ ਪਲਮ ਜਾਵੇਗਾ ਹੋਰ ਕਿਸੇ ਦੇ ਪਾਣੀ ਵਿਚ ਨਹਾ ਕੇ ਮੁੜ ਆਵੇਗਾ ਬਾਹਰ ਬਹੁਤ ਗੁਆਂਢੀ ਪਾਣੀ ਫਿਰਨ ਤਿਹਾਏ ਕਲਮੁਕੱਲੇ ਅਭੜਵਾਹੇ ਬੋਲੀ ਮਖੇ ਜਰਾ ਉਠ ਕੇ ਤਾਂ ਵੇਖੋ ਮੈਨੂੰ ਲਗਦੈ ਸਾਡੇ ਘਰ ਵਿਚ ਕੋਈ ਕਲਮੁਕੱਲਾ ਪੱਲੇ ਪੋਲੇ ਪੈਰੀਂ ਆਇਆ ਕੋਈ ਪਰਾਇਆ ਸਾਹ ਲੈਂਦਾ ਹੈ ਹੁਣੇ ਕਿਸੇ ਨੇ ਤੀਲ੍ਹੀ ਬਾਲ ਬੁਝਾਈ ਸੁੱਤਾ ਹੋਇਆ ਬਾਲਕਾ ਟਿਕੀ ਹੋਈ ਰਾਤ ਸੀ ਤੂੰ ਸੈਂ ਮੈਂ ਸਾਂ ਤੇ ਡਰ ਸੀ ਤੇਰੇ ਤੇ ਮੇਰੇ ਵਿਚਕਾਰ ਮਿੱਟੀ ਵਿਚ ਸੁੱਤਾ ਹੋਇਆ ਬਾਲ ਸੀ ਡਰ ਸੀ ਮਤੇ ਜਿਸਮਾਂ ਦੀ ਮਹਿਕ ਵਿਚ ਗੁਆਚੇ ਅਸੀਂ ਦੋਵੇਂ ਸੌਂ ਜਾਈਏ ਤੇ ਮਿੱਟੀ ਵਿਚ ਸੁੱਤਾ ਬਾਲਕਾ ਇਹ ਜਾਗ ਪਏ ਨਿਕਲ ਤੁਰੇ ਸਾਨੂੰ ਲੱਭਣ ਦੇ ਵਾਸਤੇ ਚੁਪਚਾਪ ਰਾਤ ਵਿਚ ਧਰਤੀ 'ਚੋਂ ਜਨਮਦੀ ਨਿੱਕੀ ਜਿਹੀ ਤਿੜ ਦੇ ਖੜਾਕ ਦਾ ਵੀ ਖਟਕਾ ਸੀ ਤੇਰੇ ਤੋਂ ਪਰਤ ਕੇ ਕੋਸ਼ਿਸ਼ ਮੈਂ ਕੀਤੀ ਅਪਣੇ ਤਕ ਅਪੜਣ ਦੀ ਅਪਣੀ ਇਕਾਂਤ ਵਿਚ ਨਿਰਾ ਪੁਰਾ ਮੈਂ ਸਾਂ ਅਣਕੀਤਾ ਜੁਰਮ ਸੀ ਸੁਤੇ ਹੋਏ ਬਾਲ ਦੀ ਮੇਰੇ ਨਾਂ ਵਾਜ ਸੀ : "ਮੈਥੋਂ ਕਿਉਂ ਜਾਗਣ ਦਾ ਮੌਕਾ ਤੁਸਾਂ ਖੋਹ ਲਿਆ ਹੋਣ ਤੋਂ ਪਹਿਲਾਂ ਨਹੁੰਦਾ ਮੈਂ ਹੋ ਗਿਆ" ਪੋਲੇ ਪੋਲੇ ਪੈਰੀਂ ਮੇਰੇ ਮਗਰੇ ਮਗਰ ਬਹੁਤ ਦੂਰ ਤਕ ਚਲੀ ਆਈ 'ਵਾਜ ਅਣਹੋਏ ਦੀ ਇਹ ਬਾਲ ਮੈਨੂੰ ਜਾਣਦਾ ਲਭਦਾ ਮੈਨੂੰ ਗੁਆਚੇ ਨੂੰ ਮੱਥੇ ਮੇਰੇ ਵਿਚ ਸੁੱਤਾ ਸ਼ਹਿਰ ਸਾਰਾ ਸੁਣਦਾ ਪਛਾਣਦਾ ਆਵਾਜ਼ ਇਸ ਨਹੋਏ ਦੀ ਮੇਰੇ ਤੇ ਪਹਿਲਾਂ ਕਿਸੇ ਅਣਹੋਏ ਦਾ ਭਾਰ ਤਦੇ ਸੁੱਤੇ ਸ਼ਹਿਰ ਦੇ ਜਾਗਣ ਦਾ ਖ਼ਤਰਾ ਹੈ ਤੂੰ ਸੁਣਾ ਤੇਰਾ ਕੀ ਹਾਲ ਹੈ ਬਾਹਰੋਂ ਤਾਂ ਖ਼ਬਰ ਹੈ ਤੇਰੀ ਸੁਖ-ਸਾਂਦ ਦੀ ਅੰਦਰੋਂ ਕਿਹੋ ਜਿਹੀ ਹੈਂ ਸ਼ਹਿਰ ਤੇਰਾ ਸੁੱਤਾ ਰਹੇ ਅਣਹੋਇਆ ਖ਼ਾਮੋਸ਼ ਰਹੇ ਇਹੋ ਅਰਦਾਸ ਹੈ ਗ਼ਰਕੇ ਜਹਾਜ਼ ਵਿਚ ਮਾਂ ਮਾਂ ਕਿਤੇ ਗਈ ਨਹੀਂ ਸੀ ਸਵੇਰ ਸਾਰ ਤੋਂ ਤਿਕਾਲ ਸੰਧਿਆ ਤਕ ਕੰਮ ਕਰਦੀ ਕਰਦੀ ਥਕ ਗਈ ਸੀ ਲੰਮੇ ਦਿਨ ਦੀ ਸਾਰੀ ਕਾਰ ਮੁਕਾ ਕੇ ਉਹਨੇ ਮੇਰਾ ਕਮਰਾ ਖੋਲ੍ਹਿਆ ਤੇ ਸਹਿਜ ਭਾਅ ਨਾਲ ਸੌਂ ਗਈ ਘਰ ਦੇ ਆਰਪਾਰ ਲੰਘਦੀ ਹਵਾ ਦੇ ਅੰਗ-ਸੰਗ ਉਹਦੇ ਸਾਹ ਚੜ੍ਹਦੇ ਲਹਿੰਦੇ ਸਨ ਸੁਤਨੀਂਦਰੇ ਵਿਚ ਉਠ ਕੇ ਉਹ ਬਾਹਰ ਗੇਟ ਤਕ ਗਈ ਤੇ ਗਲੀ ਵਿਚ ਮੇਰੇ ਨਾਂ ਦੀ ਆਵਾਜ਼ ਦਿਤੀ ਮੈਂ ਕਿਤੇ ਦੂਰ ਭੀੜਾਂ ਵਿਚ ਗੁਆਚਾ ਹੋਇਆ ਸਾਂ ਮੈਨੂੰ ਤਾਂ ਆਪਣੀ ਹੀ ਆਵਾਜ਼ ਨਹੀਂ ਸੀ ਸੁਣਦੀ ਉਹਦੀ ਕਿਵੇਂ ਸੁਣਦਾ ? ਮਾਂ ਪੂਰੀ ਸੁੱਤੀ ਵੀ ਨਹੀਂ ਉਹਨੂੰ ਮੇਰੇ ਮੁੜ ਆਉਣ ਦੀ ਬਿੜਕ ਸੀ ਸਮੁੰਦਰ ਵਿਚ ਗ਼ਰਕ ਗਏ ਜਹਾਜ਼ ਦੇ ਉਸ ਕੱਲੇਕਾਰੇ ਮੁਸਾਫ਼ਰ ਵਾਂਗ ਜੋ ਅਜੇ ਜਿਉਂਦਾ ਹੈ ਤੇ ਗ਼ਰਕੇ ਜਹਾਜ਼ ਦੇ ਤਹਿਖ਼ਾਨੇ ਵਿਚ ਆਪਣੇ ਨਿੱਕੇ ਨਿਆਣਿਆਂ ਨੂੰ ਲਭਦਾ ਉਹਨਾਂ ਦੇ ਨਾਂ ਦੀਆਂ ਵਾਜਾਂ ਮਾਰਦਾ ਹੈ ਦੈਂਤ ਰਾਤ ਏਸੇ ਫ਼ਿਕਰ ਗੁਜ਼ਾਰੀ ਹੈ ਦਿਨ ਚੜ੍ਹੇ ਫੇਰ ਕਿਸ ਦੀ ਵਾਰੀ ਹੈ ਦੀਵਾ ਬਲਦਾ ਬੁਝੇ ਬੁਝੇ ਦੀ ਤਰ੍ਹਾਂ ਕੋਈ ਗ਼ਮ ਰੌਸ਼ਨੀ ਤੇ ਭਾਰੀ ਹੈ ਸੁਪਨੇ ਸੁਪਨੇ 'ਚ ਲੋਕ ਬਰੜਾਉਂਦੇ ਕਿਸ ਦੇ ਨਾਂ ਅਜ ਦਾ ਵੈਣ ਜਾਰੀ ਹੈ ਲੀਕ ਦੇ ਪਾਰ ਜਾਂ ਉਰਾਰ ਖੜਾਂ ਦੋਵੇਂ ਥਾਂ ਇਕ ਜਿਹੀ ਖੁਆਰੀ ਹੈ ਦੈਂਤ ਨੂੰ ਦੈਂਤ ਕਿਸ ਤਰ੍ਹਾਂ ਆਖਾਂ ਜਾਨ ਉਸ ਤੋਂ ਲਈ ਉਧਾਰੀ ਹੈ ਜੀ ਰਹੇ ਚੁਪ ਨੇ ਮਰ ਗਿਆਂ ਵਾਂਗੂੰ ਖ਼ੌਫ਼ ਇਕੋ ਜਿਹਾ ਹੀ ਤਾਰੀ ਹੈ ਹਰ ਜਗ੍ਹਾ ਹਰ ਸਮੇਂ ਨ ਹਾਜ਼ਰ ਮੈਂ ਸ਼ਰਮਸਾਰੀ 'ਚ ਪਰਦਾਦਾਰੀ ਹੈ ਫੇਰ ਆਵਾਂਗਾ ਤੇਰੀ ਦੁਨੀਆਂ 'ਚ ਫੇਰ ਆਵਾਂਗਾ ਤੈਨੂੰ ਤੇਰੀ ਕਥਾ ਸੁਣਾਵਾਂਗਾ ਅਣਸੁਣੀ ਹੀ ਰਹੀ ਜੋ ਅਧਰਾਹੇ ਬਿਨ ਕਹੀ ਬਾਤ ਉਹ ਸੁਣਾਵਾਂਗਾ ਜ਼ਖ਼ਮ ਬਣ ਕੇ ਜ਼ਮੀਨ ਤੇ ਡੁਲ੍ਹਿਆ ਮਲ੍ਹਮ ਬਣ ਕੇ ਉਸੇ ਤੇ ਲਾਵਾਂਗਾ ਮਰਨ ਵੇਲੇ ਤਾਂ ਕੋਈ ਵੈਣ ਨ ਸੀ ਮੁੜ ਜਨਮ ਲੈ ਕੇ ਗੀਤ ਗਾਵਾਂਗਾ ਸ਼ਰਮਸਾਰਾਂ ਦੇ ਜੀ ਤੇ ਕੀ ਗੁਜ਼ਰੀ ਸ਼ਰਮਸਾਰ ਹੋ ਕੇ ਜਾਣ ਜਾਵਾਂਗਾ ਇਸ ਜਨਮ ਸਹਿਮ ਅਪਣਿਆਂ ਦਾ ਬੜਾ ਇਕ ਜਨਮ ਹੋਰ ਵਿਚ ਭੁਲਾਵਾਂਗਾ ਉਸ ਨਹੁੰਦੇ ਜਹਾਨ ਦਾ ਸੁਨਿਹਾ ਏਸ ਹੁੰਦੇ ਦੇ ਘਰ ਪੁਚਾਵਾਂਗਾ ਸੁਬ੍ਹਾ ਦੇ ਲਈ ਨ ਏਸ ਰਾਹ ਦੇ ਲਈ ਨਾ ਮੈਂ ਓਸ ਰਾਹ ਦੇ ਲਈ ਘਰੋਂ ਨਿਕਲਿਆ ਸਾਂ ਯਾਰਾ ਕਿਸੇ ਸ਼ੁਦਾ ਦੇ ਲਈ ਨ ਅਪਣੇ ਹਾਣ ਦਾ ਕੋਈ ਗੁਨ੍ਹਾ ਮਿਨੂੰ ਮਿਲਿਆ ਮੈਂ ਭਟਕਦਾ ਹੀ ਰਿਹਾ ਅਜਨਬੀ ਖ਼ੁਦਾ ਦੇ ਲਈ ਹਨੇਰੇ ਰਾਹ 'ਚ ਮਿਲੇ ਕੁਝ ਬੁਝੇ ਬੁਝੇ ਦੀਵੇ ਜਲਾਇ ਜਿਹੜੇ ਸੀ ਲੋਕਾਂ ਨੇ ਰਾਹ-ਵਿਖਾ ਦੇ ਲਈ ਹਨੇਰੀ ਰਾਤ 'ਚ ਬੁਝਣਾ ਹੈ ਮਿਹਣਾ ਦੀਵੇ ਨੂੰ ਖ਼ਮੋਸ਼ ਰਹਿਣਾ ਵੀ ਮਿਹਣਾ ਹੈ ਬਾਵਫ਼ਾ ਦੇ ਲਈ ਟਿਕਾ ਦੇ ਮੇਰੀ ਤਲੀ ਤੇ ਜੋ ਸਿਰ ਮਿਰਾ ਕਟਿਆ ਹੈ ਦੂਰ ਵਾਅਦਾ ਮੈਂ ਜਾਣਾ ਉਦੇ ਨਿਭਾ ਦੇ ਲਈ ਹੈ ਅਖ ਤਾਂ ਮੇਰੀ ਨਜ਼ਰ ਓਸ ਵਿਚ ਪਰਾਈ ਹੈ ਮਸੀਹਾ ਕੋਇ ਬੁਲਾਓ ਮਿਰੀ ਨਿਗ੍ਹਾ ਦੇ ਲਈ ਬਹੁਤ ਦਿਨਾਂ ਤੋਂ ਸਿਰਫ਼ ਰਾਤ ਉਸ ਦੇ ਬਾਦ ਵੀ ਰਾਤ ਉਡੀਕ ਮੇਰੀ ਹੈ ਤਾਂ ਵੀ ਕਿਸੇ ਸੁਬ੍ਹਾ ਦੇ ਲਈ ਖ਼ਬਰ ਖ਼ਬਰ ਅਜੇ ਕਲ੍ਹ ਸੀ ਚਰਚੇ ਹੋ ਰਹੇ ਮੇਰੇ ਇਸ਼ਕ ਤੇਰੇ ਸ਼ਬਾਬ ਦੇ ਤੇ ਖ਼ਬਰ ਖ਼ਬਰ ਨੇ ਕਤਰ ਲਏ ਸਾਡੇ ਗਾਉਂਦੇ ਬਾਗ਼ ਗੁਲਾਬ ਦੇ ਜੋ ਖ਼ਬਰ ਹੈ ਓਸ ਦਾ ਜ਼ੁਹਫ਼ ਹੈ ਜੋ ਖ਼ਬਰ ਨਹੀਂ ਉਦਾ ਖ਼ੌਫ਼ ਹੈ ਇਹ ਕੀ ਦਿਨ ਬਦਿਨ ਮੈਨੂੰ ਹੋ ਗਿਆ ਇਹ ਕੀ ਤੌਰ ਬਦਲੇ ਜਨਾਬ ਦੇ ਇਹ ਜੋ ਜ਼ਖ਼ਮ ਜ਼ਖ਼ਮ ਤੁਸਾਂ ਲਿਖੇ ਉਹ ਤਾਂ ਪੜ੍ਹ ਲਏ ਮਿਰੀ ਪੀੜ ਨੇ ਜੋ ਇਨ੍ਹਾਂ ਤੋਂ ਵਖਰੇ ਨੇ ਉਹ ਵਿਖਾ ਮੀਆਂ ਹਰਫ਼ ਅਪਣੀ ਕਿਤਾਬ ਦੇ ਨਵੇਂ ਖੰਡਰਾਂ 'ਚ ਖੜੀ ਖੜੀ ਮੇਰੀ ਆਸ ਹਾਲੇ ਉਦਾਸ ਨਹੀਂ ਅਜੇ ਜੀਂਵਦੇ ਅਜੇ ਜਾਗਦੇ ਇਹ ਜੋ ਸ਼ਹਿਰ ਨੇ ਮਿਰੇ ਖ਼ਾਬ ਦੇ ਇਹ ਜੋ ਲੋਕ ਕੁਝ ਵੀ ਨ ਬੋਲਦੇ ਇਹ ਜੋ ਵੇਖਦੇ ਇਹ ਜੋ ਤੋਲਦੇ ਇਹ ਖ਼ਮੋਸ਼ ਰਬ ਦੇ ਸਵਾਲ ਨੇ ਤਿਰੇ ਪਾਸ ਹੈ ਤਾਂ ਜਵਾਬ ਦੇ ਕੋਈ ਬੋਲ ਬੋਲੇ ਤਾਂ ਕਿਸ ਤਰ੍ਹਾਂ ਤੁਸੀਂ ਸੁਣ ਜੁ ਸਕਦੇ ਨ ਜਿਸ ਤਰ੍ਹਾਂ ਅਸੀਂ ਚੁਪ ਰਹੇ ਤੁਸੀਂ ਜਾਣ ਗਏ ਇਹ ਨੇ ਤੌਰ ਸਾਡੇ ਅਦਾਬ ਦੇ ਇਹ ਸ਼ਹਿਰ ਨਮੋਸ਼ੀ ਦਾ ਮਾਰਿਆ ਜਾਂ ਖ਼ਮੋਸ਼ ਹੈ ਜਾਂ ਬਿਹੋਸ਼ ਹੈ ਮੈਂ ਬੁਲਾ ਰਿਹਾ ਨਹੀਉਂ ਬੋਲਦੇ ਜੋ ਸੀ ਲੋਕ ਮੇਰੇ ਹਿਸਾਬ ਦੇ ਮੈਂ ਜੋ ਮਰ ਗਿਆਂ ਲਈ ਮੌਨ ਹਾਂ ਭਲਾ ਜਿਉਂਦਿਆਂ ਦਾ ਮੈਂ ਕੌਣ ਹਾਂ ਮਿਰਾ ਵੈਣ ਹੈ ਉਨ੍ਹਾਂ ਵਾਸਤੇ ਜੋ ਨੇ ਜਿਉਂਦੇ ਰੂਪ ਅਜ਼ਾਬ ਦੇ ਇਹ ਜੋ ਸ਼ਹਿਰ ਸ਼ਹਿਰ 'ਚ ਕਹਿਰ ਹੈ ਕਿਸੇ ਸ਼ਿਅਰ ਦੀ ਕਦੋਂ ਖ਼ੈਰ ਹੈ ਇਹ ਜੋ ਰਿਸ ਪਏ ਇਹ ਜੋ ਫਿਸ ਪਏ ਇਹ ਤਾਂ ਸ਼ੌਕ ਖ਼ਾਨਾ ਖ਼ਰਾਬ ਦੇ ਇਬਨੇ ਅਰਬੀ ਸ਼ਮਸੀ ਤੇਰਾ ਨਾਮ ਲਵਾਂ ਤਾਂ ਫੈਲਾਂ ਬਣ ਖ਼ੁਸ਼ਬੋਆਂ ਜਾਂ ਮੁਖ ਵੇਖਾਂ ਤੇਰਾ ਸੂਰਜ ਚਾਨਣ ਚਾਨਣ ਚੋਆਂ ਜ਼ੁਲਫ਼ਾਂ ਖੋਲ੍ਹੇਂ ਤਾਂ ਅੰਬਰ ਵਿਚ ਰਾਤ ਕਾਲਖ਼ੀ ਹੋਆਂ ਅਚਰਜ ਆਪੇ ਸੂਰਜ ਹੋ ਕੇ ਆਪੇ ਰਾਤਾਂ ਧੋਆਂ ਸ਼ਮਸੀ ਸ਼ਮਸੀਏ ਸ਼ਮਸੀਏ ਮੈਂ ਤੇਰਾ ਬਦਨਾਮ ਤੇਰੇ ਹੁਸਨ ਦਾ ਤੇਰੇ ਇਸ਼ਕ ਦਾ ਮੇਰੇ ਤੇ ਇਲਜ਼ਾਮ ਮੈਂ ਤੇਰਾ ਮੋਮਿਨ ਮੈਂ ਤੇਰਾ ਕਾਫ਼ਰ ਸੁਬ੍ਹਾ ਦੁਪਹਿਰੇ ਸ਼ਾਮ ਕਦੀ ਮੈਂ ਤੇਰੀ ਛਾਵੇਂ ਸੱਤਾ ਬੇਖ਼ੁਦ ਕਰਾਂ ਅਰਾਮ ਕਦੀ ਮੈਂ ਤੇਰੀ ਧੁੱਪੇ ਤੁਰਦਾ ਠਹਿਰਣ ਹੋਇਆ ਹਰਾਮ ਕਦੀ ਤੂੰ ਮੇਰੇ ਲੂੰ-ਲੂੰ ਬੋਲੇਂ ਤੂੰ ਅੱਲਾ-ਇਲਹਾਮ ਕਦੀ ਮੈਂ ਜੰਗਲ ਜੰਗਲ ਲੱਭਾਂ ਕਿੱਥੇ ਤਿਰਾ ਕਿਆਮ ਮੈਂ ਤੇਰਾ ਕੋਤਲ ਘੋੜਾ ਸ਼ਮਸੀ ਤੇਰੇ ਹੱਥ ਲਗਾਮ ਮੈਂ ਹੀ ਨਿਖਸਮਾ ਨੰਗੀ ਪਿੱਠੇ ਹਰ ਮੂੰਹ ਵਿਚ ਦੁਸ਼ਨਾਮ ਪ੍ਰਕਾਸ਼ : ਹਮਦਰਦ ਰਾਹ ਦੁਸ਼ਵਾਰ ਹੈ ਦੁਸ਼ਵਾਰੀ ਦਾ ਹਲ ਬਾਕੀ ਹੈ ਤੇਰੀ ਅਬਲਾ 'ਚ ਤਿਰੀ ਹੋਣ ਦਾ ਬਲ ਬਾਕੀ ਹੈ ਮੈਂ ਹਯਾਤੀ ਦੇ ਸੁਲਝ ਜਾਣ ਦੀ ਜਾਂ ਗਲ ਛੇੜੀ ਤੂੰ ਕਿਹਾ ਵੇਖਦੀ ਚਲ ਹਾਲੇ ਅਜਲ ਬਾਕੀ ਹੈ ਤੇਰੀ ਖ਼ਾਮੋਸ਼ੀ ਤਿਰੇ ਬਾਦ ਤਿਰਾ ਵਿਰਦ ਕਰੇ ਜੋ ਤੂੰ ਕਰਦਾ ਸੈਂ ਅਸਾਂ ਨਾਲ ਉਹ ਗਲ ਬਾਕੀ ਹੈ ਬੁਝ ਗਈ ਸ਼ਮਅ ਤੇ ਸ਼ਾਇਰ ਵੀ ਗਏ ਸ਼ਿਅਰ ਸੁਣਾ ਲੋਕ ਬੈਠੇ ਨੇ ਅਜੇ ਤੇਰੀ ਗ਼ਜ਼ਲ ਬਾਕੀ ਹੈ ਯਾਦ ਕਰੀਏ ਤਾਂ ਚਲੇ ਆਉਂਦੇ ਨੇ ਝਟ ਸ਼ਿਅਰ ਤਿਰੇ ਤੇਰੀ ਆਵਾਜ਼ ਤਿਰੀ ਰੂਹ ਸ਼ਕਲ ਬਾਕੀ ਹੈ ਸ਼ਿਅਰ ਪੁਖ਼ਤਾ ਸੀ ਤਿਰਾ ਪਿਆਰ ਵੀ ਪੁਖ਼ਤਾ ਯਾਰਾ ਕੁਝ ਨਹੀਂ ਭਰਿਆ ਉਵੇਂ ਅਸਲੋ ਅਸਲ ਬਾਕੀ ਹੈ ਤੇਰੇ ਆਕਾਸ਼ 'ਚ ਪ੍ਰਕਾਸ਼ ਹੈ ਸੂਹਾ ਸਾਲਮ ਅਸਤ ਵੇਲੇ ਵੀ ਉਦੈ ਹੋਣ ਦਾ ਵਲ ਬਾਕੀ ਹੈ ਜ਼ਖ਼ਮ ਦੁਖਦਾ ਹੈ ਤਾਂ ਲਗਦਾ ਹੈ ਮਿਰੇ ਪਾਸ ਹੈਂ ਤੂੰ ਤੁਰ ਗਿਓਂ ਘਰ 'ਚ ਤਿਰੇ ਜਾਣ ਦਾ ਸਲ ਬਾਕੀ ਹੈ ਪਲ ਰਿਹੈ ਗੋਦ ਮਿਰੀ ਜ਼ਖ਼ਮ ਤਿਰੇ ਬਾਲ ਦੇ ਵਾਂਗ ਰਬ ਅਜੇ ਜਿਉਂਦੈ ਅਜੇ ਰਬ ਦਾ ਫ਼ਜ਼ਲ ਬਾਕੀ ਹੈ ਬਰਸਾਤ ਦੱਸੋ ਨੀ ਵਾਓ ਨਚਣੀਓ ਤੁਸੀਂ ਆਈਓ ਕਿਹੜੇ ਦੇਸ ਦਸੋ ਨੀ ਵਾਓ ਨਚਣੀਓ ਤੁਸਾਂ ਜਾਣਾ ਕਿਹੜੇ ਦੇਸ ਕਿਹੜੇ ਦੇਸ ਰੰਗੀਲ ਤੁਹਾਡੇ ਮਹਿਕਾਂ ਭਰੇ ਤਲਾਅ ਨੀਝ ਵਾਂਗ ਅਣਛੋਹੇ ਪਿੰਡੇ ਆਈਓ ਜਿੱਤ ਡੁਬਾ ਕਿਸ ਰਾਜੇ ਦੇ ਹੁਕਮ ਸ਼ਤਾਬੀ ਤੁਰੀਓ ਵਾਹੋ ਦਾਹ ਨੰਗੇ ਪਿੰਡੇ ਚੋਣ ਸੁਗੰਧਾਂ ਤ੍ਰਿਪ ਤ੍ਰਿਪ ਬਾਂਵਰ ਕੇਸ ਦਸੋ ਨੀ ਵਾਓ ਨਚਣੀਓ ਤੁਸੀਂ ਆਈਓ ਕਿਹੜੇ ਦੇਸ ਰੋਕ ਨ ਸਾਡੇ ਰਥ ਵੇ ਸਾਡਾ ਪੰਧ ਪਿਆਸਾ ਅਸੀਂ ਨ ਆਈਏ ਹਥ ਵੇ ਬੁੱਲ੍ਹਾਂ ਦਾ ਹਾਸਾ ਦੂਰ ਦੁਮੇਲਾਂ ਲਾਗੇ ਬਦਲ ਨੈਣ ਭਰੇ ਬੁਲ੍ਹ ਸੁੱਕੇ ਚੰਚਲ ਲਹਿਰ ਬਲੌਰੀ ਉਤੇ ਹਉਕੇ ਵਾਂਗੂੰ ਢੁੱਕੇ ਚੁੰਮਣ ਵਿਚ ਖ਼ੁਸ਼ਬੋਆਂ ਵਿਚ ਸਾਡਾ ਵਾਸਾ ਗਲਬਾਹੀਆਂ ਵਿਚ ਲਹਿਰਾਂ ਬਦਲਾਂ ਚਾਨਣ ਕੌਟ ਹੰਢਾਏ ਸੂਰਜ ਧੁਖੇ ਮਘੇ ਮਘ ਬੁੱਝੇ ਚੰਨ ਮੌਲੇ ਕੁਮਲਾਏ ਪੀ ਪੀ ਰੂਪ ਮੇਘਲੇ ਪੀਡੇ ਨਸ਼ਿਆਏ ਬੌਰਾਏ ਭਿੰਨੇ ਪੰਖ ਅਸਾਡੇ ਉਡ ਸਕਣ ਨ ਮਾਸਾ ਇਕ ਦਿਨ ਗੂੜ੍ਹ ਤਿਕਾਲੀਂ ਧਰਤੀ ਦਰਦ ਸੁਨੇਹੇ ਘੱਲੇ ਥਲ ਮਾਰੂ 'ਚੋਂ ਲੂਹਰਾਂ ਆਈਆਂ ਅੰਗ ਪਾਣੀ ਦੇ ਸੱਲੇ ਬਦਲਾਂ ਵਿਚ ਪੁੜ ਗਏ ਲਖ ਤ੍ਰਕਲੇ ਤ੍ਰਭਕੇ 'ਥਲ ਪੁਥੱਲੇ ਲੂੰ ਲੂੰ ਪੁੜੀਆਂ ਛਿਲਤਾਂ ਵਿਝਿਆ ਹਰ ਪਾਸਾ ਏਦਾਂ ਬੁਲ੍ਹ ਸੁਨੇਹਾਂ ਖੋਲ੍ਹੇ ਜਿਉਂ ਤ੍ਰੇੜਾਂ ਤਰਿਹਾਈਆਂ ਬੋਲ ਇਵੇਂ ਜਿਵੇਂ ਡੂੰਘੀਆਂ ਗ਼ਸ਼ੀਆਂ ਕੁਝ ਕੁਝ ਹੋਸ਼ 'ਚ ਆਈਆਂ ਬੇਨਤੀਆਂ ਜਿਉਂ ਥਲ ਮਾਰੂ ਵਿਚ ਪੈਂਡਾ ਕਰਨ ਬਿਆਈਆਂ ਅਖੀਆਂ ਵਿਚ ਉਦਰੇਵੇਂ ਬਹੁ ਆਸ-ਨਿਰਾਸਾ ਏਦਾਂ ਵੇਖ ਸੁਨੇਹੇ ਬਦਲਾਂ ਸਾਰ ਧਰਤ ਦੀ ਜਾਣੀ ਉਖੜੇ ਬਾਜੂ ਉਚੜੇ ਚੁੰਮਣ ਵਿਛੜੇ ਪਲ ਵਿਚ ਹਾਣੀ ਮਹਾਸ਼ੌਕ ਜਿਹੇ ਉਡ ਪਏ ਬੱਦਲ ਫੜਦੇ ਰਹਿ ਗਏ ਪਾਣੀ ਕਲਮੁਕੱਲੀਆਂ ਜਿੰਦੀਆਂ ਅਪਣਾ ਭਰਵਾਸਾ ਡੁਲ੍ਹਦੇ ਡੁਲ੍ਹਦੇ ਲੋਕਾ ਜੀ ਅਸੀਂ ਤੇਰੇ ਸ਼ਹਿਰ ਤਕ ਆਏ ਇਸ ਦੁਨੀਆਂ 'ਤੇ ਕੱਜਣ ਜਿਉਂ ਅਸੀਂ ਅਪਣੇ ਨੰਗ ਵਿਛਾਏ ਮੈ ਅਜੇ ਵੀ ਬਹੁ ਜਗ ਨੰਗਾ ਬਹੁ ਜਗਤ ਪਿਆਸਾ ਰੋਕ ਨ ਸਾਡੇ ਰਥ ਵੇ ਸਾਡਾ ਪੰਧ ਪਿਆਸਾ ਅਸੀਂ ਨ ਆਈਏ ਹਥ ਵੇ ਬੁਲ੍ਹਾਂ ਦਾ ਹਾਸਾ ਬਾਰਸ਼ ਇਕ ਸਮੇਂ ਸਿੰਧੀ ਜਵਾਨੀ ਮੇਘ ਦੀ ਅਰਵਲੀ ਦੇ ਖਿੰਘਰਾਂ ਵਿਚ ਲੀਰ ਲੀਰ ਟੁਟ ਜਾਏ ਅੰਬਰ ਦੇ ਜਾਦੂ ਦਾ ਗ਼ਰੂਰ ਡੁਲ੍ਹ ਪਏ ਧਰਤੀ ਤੇ ਸਤਰੰਗੀ ਲਕੀਰ ਤੁਰ ਪਏ ਮੁੜ ਪਰਬਤਾਂ ਦਾ ਕਾਫ਼ਲਾ ਬਿਜਲੀਆਂ ਕਟ ਦੇਣ ਪੈਰਾਂ 'ਚੋਂ ਜ਼ੰਜੀਰ ਫੇਰ ਸਹਿਰਾ ਤੀਕ ਪਹੁੰਚੇ ਹਰ ਨਦੀ ਦਰਦ ਦਾ ਦਾਰੂ ਵਧੇ ਘਤ ਕੇ ਵਹੀਰ ਐਸੀ ਬਾਰਸ਼ ਯਾ ਖ਼ੁਦਾ ! ਯਾ ਕਵੀ !! ਕੁੰਡਲੀ ਨਾ ਮਾਰੀਂ ਨਦੀਆਂ ਨੂੰ ਕੰਡਲੀ ਨ ਮਾਰੀਂ ਵੇ ਸਾਡੇ ਮਿੱਤਰ ਪਿਆਰਿਆ ਕੁੰਡਲੀ ਤੇਰੀ ਵਿਚ ਜਲ ਸੁਕ ਜਾਊ ਰੋਵੇਗੀ ਪਿਆਸ ਵਿਚਾਰੀ ਵੇ ਸਾਡੇ ਮਿਤਰ ਪਿਆਰਿਆ ਪਾਣੀ ਤੇ ਪਿਆਸ ਦਾ ਸਾਕ ਪੁਰਾਣਾ ਜਾਣੇ ਤਾਂ ਖ਼ਲਕਤ ਸਾਰੀ ਵੇ ਸਾਡੇ ਮਿੱਤਰ ਪਿਆਰਿਆ ਪਿਆਸੇ ਪਿਆਸੇ ਦਰ ਦਰ ਰੁਲਦੇ ਜੀਣ ਹੋਇਆ ਦੁਸ਼ਵਾਰੀ ਵੇ ਸਾਡੇ ਮਿਤਰ ਪਿਆਰਿਆ ਨੀਂਦਰ ਵਿਚ ਦਰਿਆ ਪਏ ਡੁਲ੍ਹਦੇ ਚੁਲੀ ਨ ਦੇਣ ਉਧਾਰੀ ਵੇ ਸਾਡੇ ਮਿਤਰ ਪਿਆਰਿਆ ਜਾਗਦਿਆਂ ਜਲ ਕੁੰਡਲੀ ਕੁੰਡਲੀ ਨੀਤ ਜਿਨ੍ਹਾਂ ਦੀ ਮਾੜੀ ਵੇ ਸਾਡੇ ਮਿਤਰ ਪਿਆਰਿਆ ਆ ਤੁਰ ਚਲੀਏ ਮਾਰੂਥਲਾਂ ਨੂੰ ਸਿੰਜੀਏ ਧਰਤ ਕੁਆਰੀ ਵੇ ਸਾਡੇ ਮਿਤਰ ਪਿਆਰਿਆ ਹਰਿਆਵਲ ਬਣ ਕੇ ਵਿਛ ਜਾਈਏ ਭੋਂ ਸਾਰੀ ਦੀ ਸਾਰੀ ਵੇ ਸਾਡੇ ਮਿਤਰ ਪਿਆਰਿਆ ਸ਼ਾਲਾ ਕੋਈ ਨ ਪਿਆਸਾ ਥੀਵੇ ਨਾ ਜਿੰਦੜੀ ਦੁਖਿਆਰੀ ਵੇ ਸਾਡੇ ਮਿੱਤਰ ਪਿਆਰਿਆ ਕੱਲਰ ਵਿਚ ਪੁੰਨਿਆ ਚਿੱਟੀ ਰਾਤ 'ਚ ਕੱਲਰ ਸੁੱਤਾ ਹਿਕ ਲਾ ਕੇ ਖ਼ੁਸ਼ਬੋ ਇਕ ਘੁਟ 'ਵਾ ਮਹਿਕਾਂ ਦਾ ਭਰਦੀ ਇਕ ਘੁਟ ਚੰਨ ਦੀ ਲੋਅ ਹਰਮਲ ਵਿਚ ਇਕ ਤੁਬਕਾ ਡਲ੍ਹਕੇ ਵਿਚ ਤੁਬਕੇ ਦੇ ਚੰਨ ਅੱਖ ਮਿਰੀ 'ਚੋਂ ਹੰਝੂ ਤਿਲ੍ਹਕੇ ਤੋੜ ਸਬਰ ਦੇ ਬੰਨ੍ਹ ਰਾਹ ਵਿਚ ਵਗੀਆਂ ਦੁਧ ਦੀਆਂ ਧਾਰਾਂ ਵਿਚ ਚੰਨਣ ਦੀ ਜਾਗ ਗੋਰੀ ਧੂੜ ਤੇ ਕਿਧਰੇ ਕਿਧਰੇ ਸਜਰੀ ਤ੍ਰੇਲ ਦੇ ਦਾਗ ਰੌੜ ਅਲਾਣੀ ਵਾਗੀ ਸੁੱਤੇ ਜਾਗੋ ਮੀਟੋ ਮਾਲ ਗਲ ਉਹਨਾਂ ਦੇ ਟਲੀਆਂ ਊਂਘਣ ਦੰਦਾਂ ਵਿਚ ਜੁਗਾਲ ਖਲਾ ਖਲੋਤਾ ਬੂਟਾ ਸੁੱਤਾ ਲਮਕੀ ਲਮਕੀ ਵੇਲ ਪੱਤਿਆਂ ਪਿੰਡੇ ਰਿਸ਼ਮਾਂ ਸੁੱਤੀਆਂ ਫੁਲ ਦੇ ਕਿੰਗਰੇ ਵੇਲ ਕੁਲ ਆਲਮ ਤੇ ਲਿਸ਼ਕਾਂ ਵਰ੍ਹੀਆਂ ਚਾਨਣ ਭਿੰਨੇ ਅੰਗ ਕਲਮਕੱਲਾ ਇਕ ਮੈਂ ਜਾਗਾਂ ਯਾ ਜਾਗੇ ਮੇਰਾ ਡੰਗ ਪ੍ਰਭ ਜੀ ਪ੍ਰਭ ਜੀ ਤੁਮ ਇਕ ਹੋ ਜਾਂ ਦੋ ਇਨ ਕੇ ਉਨ ਕੇ ਜਾਂ ਸਭਹਿਨ ਕੇ ਸਾਚੋ ਸਾਚ ਕਹੋ ਹਮ ਸਮਝੇ ਨਿਰਬੈਰ ਤੁਸੀਂ ਹੋ ਔਰ ਤੁਸੀਂ ਨਿਰਭਉ ਬੈਰ ਕਰੋ ਤੁਮ ਔਰ ਡਰੋ ਤੁਮ ਕੈਸੇ ਗਿਆ ਇਹ ਹੋ ਪਹਿਲਾਂ ਤਾਂ ਤੁਮ ਕਰਤਾ ਬੀ ਸਉ ਹਰਤਾ ਬੀ ਤੁਮ ਸਉ ਨਵੇਂ ਨਵੇਂ ਹਰਤਾ ਅਬ ਹਰ ਥਾਂ ਪ੍ਰਭ ਜੀ ਕਿਵੇਂ ਭਯੋ ਤੁਮ ਸਉ ਕਦੀ ਪਿਤਾ ਪ੍ਰਿਤਪਾਲਕ ਮਾਤਾ ਮਮਤਾ ਮੋਹ ਐਸੇ ਨ ਸਉ ਘਾਲਕ ਸੰਘਾਰਕ ਐਸੇ ਨਾ ਸਉ ਨਿਰਮੋਹ ਹਮ ਤੋ ਛੋਡ ਸਕੇ ਨਾ ਤੁਮ ਕੋ ਤੁਮ ਹੀ ਛੋਡ ਗਿਓ ਪਹਿਲਾਂ ਸਉ ਤੁਮ ਜੈਸੇ ਪ੍ਰਭ ਜੀ ਅਬ ਨਹੀਂ ਲਗਤੇ ਵੋ ਹਾਹਾਕਾਰ ਮਚੀ ਜਗ ਅੰਤਰ ਪ੍ਰਭ ਜੀ ਇਸੇ ਸੁਨੋ ਜੈਸੇ ਸਰਬ ਪ੍ਰੇਮ ਪਹਿਲੇ ਸਉ ਪੁਨ ਵੋ ਰੂਪ ਧਰੋ ਅਨਹਦ ਬੋਲਣ ਤੇ ਪਹਿਲਾਂ ਜੋ ਬਾਜੇ ਅਨਹਦ ਬਾਜਾ ਸੋ ਸਾਜਨ ਸੋ ਮੀਤ ਹਮਾਰਾ ਸਾ'ਬ ਗ਼ਰੀਬ-ਨਿਵਾਜਾ ਪਰਮ ਗੁਫ਼ਾ ਮੇਂ ਮੀਤ ਹਮਾਰਾ ਨਾ ਦਰ ਨਾ ਦਰਵਾਜਾ ਉਸ ਮੇਂ ਕੋਈ ਖੋਟ ਨਹੀਂ ਹੈ ਉਸ ਮੇਂ ਕੋਈ ਨ ਦਾਗਾ ਮਨ ਮੇਰੇ ਜੋ ਸੋਚ ਗੜੀ ਹੈ ਅਜੇ ਨਹੀਂ ਆਵਾਜ਼ਾ ਉਸ ਕੋ ਪ੍ਰਿਤਪਾਲੋ ਮੇਰੇ ਸਾਹਿਬ ਉਸ ਕੀ ਰਾਖੋ ਲਾਜਾ ਚੁਪ ਦੀ ਬਾਣੀ ਰਬ ਚੀ ਬਾਣੀ ਨਾ ਰਈਅਤ ਨਾ ਰਾਜਾ ਬੋਲ ਕੀ ਬਾਣੀ ਹੋ ਜਾਤੀ ਹੈ ਲੋਗਨ ਕੀ ਮੁਹਤਾਜਾ ਚੁਪ ਤੇ ਬੋਲ ਤੀਕ ਰਸਤੇ ਮੈਂ ਬੈਠੇ ਰੀਤ-ਰਿਵਾਜਾ ਰੀਤ-ਰੋਗ ਸੇ ਰਸਮ-ਰੋਗ ਸੇ ਮੇਰਾ ਕਰੋ ਇਲਾਜਾ ਵੋ ਹੀ ਬੋਲੂੰ ਚੁਪ ਮੇਰੀ ਨੇ ਜੋ ਬੀ ਕੀਆ ਇਰਾਦਾ ਭੀਡ਼ ਮੇਂ ਫਸ ਕਰ ਹੋ ਨਾ ਜਾਏ ਮੇਰਾ ਕਾਜ ਕੁਕਾਜਾ ਸਨਮੁਖੀਆ ਹੋਨੇ ਸੇ ਅੱਛਾ ਮਨਮੁਖ ਬੇਲੇਹਾਜਾ ਬੋਲ ਕੇ ਆਖੋ ਅਨਹਦ ਬੋਲੇ ਛੱਡੇ ਮੂੰਹ-ਮੁਲਾਹਜਾ ਰੀਤ ਕੀ ਹਦ ਮੇਂ ਮੀਤ ਨ ਆਵੇ ਹਟਕੇ ਉਸੇ ਸਮਾਜਾ ਅਨਹਦ ਬੇਹਦ ਕਰ ਦੋ ਪ੍ਰਭ ਜੀ ਇਸ ਜਨ ਕੀ ਆਵਾਜਾ ਸੁਣਤਾ ਪ੍ਰਭ ਜੀ ਤੂੰ ਇਕ ਸਾਚਾ ਸੁਣਤਾ ਮੈਂ ਹੂੰ ਜਨਮ ਜਨਮ ਦਾ ਕਹਿਤਾ ਅਰ ਤੂੰ ਸਦਾ ਸਦਾ ਕਾ ਸੁਣਤਾ ਕਹਿਤਾ ਸੁਣਤਾ ਕਾ ਇਹ ਰਿਸ਼ਤਾ ਤਬ ਕਾ ਅਬ ਕਾ ਹੁਣ ਕਾ ਜਬ ਜਬ ਕੂੰਜਾਂ ਕੁਰਲੀਆਂ ਪ੍ਰਭ ਜੀ ਹੋਣੀ ਨੇ ਮਾਰਾ ਤੁਣਕਾ ਤੂੰ ਜਾਣੇ ਮੇਰੀ ਅਖ ਮੇਂ ਹੰਝੂ ਉਸ ਵੇਲੇ ਥਾ ਉਨ ਕਾ ਦੇਸ-ਬਿਦੇਸੇ ਕੂੰਜ ਭਟਕਤੀ ਚੁਗਤੀ ਦਾਣਾ-ਦੁਨਕਾ ਦਾਨੇ ਦਾਨੇ ਮੇਂ ਜੋ ਕਾਂਟਾ ਤੂ ਦੇਖੇ ਤੂ ਚੁਣਤਾ ਆਂਖ ਸੇ ਗਿਰਤਾ ਹਰ ਕੋਈ ਦੇਖੇ ਜੋ ਜੋ ਦੁਖ ਅਸੂਅਨ ਕਾ ਦਿਲ ਮੇਂ ਬਨੇ ਦਿਲੇ ਮਿਟ ਜਾਏ ਮੀਤ ਕੌਣ ਵੇਦਨ ਕਾ ਚੁਪ ਤੋ ਅਪਣਾ ਪਰਮ ਦੇਸ ਹੈ ਪਰਦਾ ਗੁਣ-ਅਉਗੁਣ ਕਾ ਏਸ ਦੇਸ ਤੂ ਸਾਥੀ-ਸੰਗੀ ਗੁਣ-ਅਉਗਣ ਨਹੀਂ ਪੁਣਤਾ ਚੁਪ ਤੇ ਬਾਹਰ ਲੋਗ ਖੜੇ ਹੈ ਬਹੁ ਡਰ ਲਾਗੇ ਉਨ ਕਾ ਲੋਗਨ ਤੇ ਮੇਰਾ ਸਾਚ ਬਚਾਵੋ ਬਕਸੋ ਗੁਣ-ਅਉਗਣਤਾ ਪ੍ਰਭ ਜੀ ਤੂ ਇਕ ਸਾਚਾ ਸੁਣਤਾ ਚਾਹ ਵਿਚ ਦੀਵਾ ਮੈਨੂੰ ਪਤਾ ਸੀ ਕਿ ਤੁਸੀਂ ਵੇਖੋਗੇ ਸੂਰਜ ਜਦੋਂ ਵਾਂਢੇ ਚਲਾ ਗਿਆ ਤਾਂ ਚੰਨ ਨੇ ਤਾਂ ਬੁਝਣਾ ਹੀ ਸੀ ਤਾਰਿਆਂ ਦੇ ਟਿਮਕਣੇ ਵੀ ਮੱਧਮ ਪੈ ਚੁੱਕੇ ਸਨ ਏਨੇ ਮੱਧਮ ਕਿ ਉਹਨਾਂ ਨੂੰ ਪਛਾਣਦਿਆਂ ਵੀ ਅੱਖਾਂ ਦੁਖਦੀਆਂ ਸਨ ਦਿਨ ਅਤੇ ਰਾਤ ਦਾ ਫ਼ਰਕ ਮਿਟ ਚੁੱਕਾ ਸੀ ਦਿਨ ਤਾਂ ਖ਼ੈਰ ਦਿਨ ਲਗਦਾ ਹੀ ਨਹੀਂ ਸੀ ਰਾਤ ਵੀ ਇਸ ਹਨੇਰੇ ਵਿਚ ਗੁਆਚ ਗਈ ਸੀ ਦੀਵੇ ਦਾ ਵੇਲਾ ਕਦੋਂ ਸ਼ੁਰੂ ਹੁੰਦਾ ਹੈ ਤੇ ਕਦੋਂ ਖ਼ਤਮ ਸ਼ਰਮ ਦੇ ਮਾਰੇ ਅਸੀਂ ਇਕ ਦੂਜੇ ਨੂੰ ਪੁਛਦੇ ਵੀ ਨਹੀਂ ਸਾਂ ਪਰ ਮੈਨੂੰ ਪਤਾ ਸੀ ਕਿ ਜਦੋਂ ਮੈਂ ਤਲੀ ਤੇ ਦੀਵਾ ਜਿਹਾ ਰਖ ਕੇ ਹਨੇਰੀ ਰਾਤ ਥਾਣੀ ਲੰਘਣ ਦਾ ਭਰਮ ਜਿਹਾ ਰਚਾਂਗਾ ਤੁਸੀਂ ਮੈਨੂੰ ਵੇਖੋਗੇ ਹਨੇਰੇ ਘਰਾਂ ਦੇ ਬੰਦ ਦਰਵਾਜਿਆਂ ਦੀਆਂ ਝੀਥਾਂ ਥਾਣੀਂ ਇਹ ਜਾਣੇ ਬਿਨਾ ਕਿ ਇਸ ਵੇਲੇ ਦਿਨ ਹੈ ਜਾਂ ਰਾਤ ਤੁਸੀਂ ਤਲੀ ਤੇ ਧਰ ਕੇ ਦੀਵਾ ਹਨੇਰੀ ਗਲੀ ਥਾਣੀ ਤਰਨਾ ਚਾਹੋਗੇ ਮੈਨੂੰ ਪਤਾ ਸੀ ਤੁਹਾਡੀ ਚਾਹ ਵਿਚ ਇਕ ਦੀਵਾ ਬਲ ਰਿਹਾ ਹੈ ਵਾਂਢੇ ਗਿਆ ਸੂਰਜ, ਬੁਝਿਆ ਚੰਨ, ਮੱਧਮ ਤਾਰੇ ਇਹ ਨਹੀਂ ਮੇਰੇ ਆਪਣੇ ਮੇਰੇ ਆਪਣਾ ਤਾਂ ਹੈ ਤੁਹਾਡੀ ਚਾਹ ਵਿਚ ਬਲ ਰਿਹਾ ਦੀਵਾ ਇਸ ਦੀ ਰੋਸ਼ਨੀ ਵਿਚ ਮੈਂ ਕਵਿਤਾ ਲਿਖਦਾ ਹਾਂ। ਆਖ਼ਰੀ ਖ਼ਾਹਿਸ਼ ਆਖ਼ਰੀ ਖ਼ਾਹਿਸ਼ ਬਸ ਏਨੀ ਹੈ ਮੇਰੇ ਮਰਨ ਦੀ ਖ਼ਬਰ ਤੂੰ ਆਂਪ ਓਸ ਮਿੱਤਰ ਤਕ ਪਹੁੰਚਾਣੀਂ ਜਿਸ ਨਾਲ ਤੂੰ ਵਰ੍ਹਿਆਂ ਤੋਂ ਰੁਸਿਆ ਹੋਇਆ ਹੈਂ ਤੇਰੀ ਦਸਤਕ ਸੁਣ ਕੇ ਬੂਹਾ ਫਟਾਫਟ ਨਾ ਖੁਲ੍ਹੇ ਤਾਂ ਵਾਪਸ ਮੁੜ ਨਾ ਆਈਂ ਬੂਹਾ ਖੁੱਲ੍ਹਣ ਤਕ ਉਡੀਕਦਾ ਰਹੀਂ ਜੇ ਉਹ ਤੈਨੂੰ ਵੇਖ ਕੇ ਬੂਹੇ ਵਿਚ ਮੂਰਤ ਵਾਂਗ ਖਲੋਤਾ ਰਹੇ ਤਾਂ ਵੀ ਵਾਪਸ ਨਾ ਮੁੜੀਂ ਬਲਣ ਦਾ ਜਤਨ ਕਰੀਂ ਜੇ ਪੂਰਾ ਵਾਕ ਨਾ ਬਣੇ ਤੈਥੋਂ ਤਾਂ ਸਿਰਫ਼ ਮੇਰਾ ਨਾਂ ਲੈ ਕੇ ਉਹਦੇ ਗਲ ਲਗ ਜਾਵੀਂ ਰੋਣਾ ਨਿਕਲ ਜਾਵੇ ਤਾਂ ਨਿਕਲਣ ਦੇਵੀਂ ਬਾਕੀ ਉਹ ਆਪੇ ਸਮਝ ਜਾਵੇਗਾ ਉਹਨੂੰ ਪਤੈ ਇਹੋ ਜਹੀ ਖ਼ਾਹਿਸ਼ ਮੈਂ ਹੀ ਕਰ ਸਕਦਾ ਹਾਂ ਦੁਬਾਰਾ ਆਵਾਂ ਮਾਣਸ ਜਨਮ ਦੁਬਾਰਾ ਪਾਵਾਂ ਏਸ ਹੀ ਦੇਸ ਪੰਜਾਬ 'ਚ ਆਵਾਂ ਵੱਢੀ-ਟੁੱਕੀ ਧਰਤੀ ਤੇ ਵੱਢੇ-ਟੁੱਕੇ ਘਰ ਵਿਚ ਵੱਢੀ-ਟੁੱਕੀ ਜਾਤ ਦਾ ਮੈਂ ਅਖਵਾਵਾਂ ਬਿਰਛ ਨਿਪਤਰੇ ਤੇ ਪੰਛੀ ਚੰਦਰਾ ਉਹੀਓ ਗੀਤ ਵਿਗੋਚੇ ਦੇ ਗਾਵਾਂ ਮਸਿਆ ਦਿਹਾੜੇ ਹਰਿ-ਸਰ ਜਾਵਾਂ ਪੁੰਨਿਆ ਨੂੰ ਇਸ਼ਕ-ਝਨਾਂ ਵਿਚ ਨ੍ਹਾਵਾਂ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ - ਹਰਿਭਜਨ ਸਿੰਘ ਡਾ.
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ