English Poetry in Punjabi : John Keats

ਅੰਗਰੇਜ਼ੀ ਕਵਿਤਾਵਾਂ ਪੰਜਾਬੀ ਵਿਚ : ਜੌਨ ਕੀਟਸ


1. ਟਿੱਡਾ ਅਤੇ ਝੀਂਗਰ

ਧਰਤੀ ਦਾ ਗੀਤ ਕਦੇ ਨਹੀ ਮਰਦਾ, ਨਾ ਇਹ ਸੁੱਕੇ, ਨਾ ਇਹ ਥੱਕੇ, ਕਲ਼-ਕਲ਼ ਜਾਏ ਵਗਦਾ; ਭਖਿਆ ਸੂਰਜ ਤਪੀ ਦੁਪਹਿਰੀ, ਜੀਆ ਜੰਤ ਕੁਮਲਾਇਆ, ਨੀੜਾਂ ਵਿੱਚ ਜਾ ਛੁਪੇ ਪਖੇਰੂ, ਵਣ ਤ੍ਰਿਣ ਸਭ ਤਿਹਾਇਆ; ਟੱਪੇ ਕੁੱਦੇ ਭਰੇ ਚੁੰਘੀਆਂ, ਲੂਹ ਦਾ ਜਸ਼ਨ ਮਨਾਵੇ, ਘਾਹ ਦਾ ਸਬਜ਼ ਮੜਕ ਜਿਹਾ ਟਿੱਡਾ, ਖੌਰੇ ਕੀ ਮਨ ਭਾਵੇ; ਸੁੰਨਮ-ਸੁੰਨੀਆਂ ਸਭ ਚਰਗਾਹਾਂ, ਬੰਦਾ ਨਾਹੀ ਪਰਿੰਦਾ , ਮੁੱਛਾਂ ਚਾੜ੍ਹੀਂ ਫ਼ਿਰੇ ਚੁਫ਼ੇਰੇ, ਛਿਣ ਭਰ ਟਿਕ ਨਹੀ ਬਹਿਂਦਾ, ਲਕ-ਲਕ ਖੁਭਿਆ ਵਿੱਚ ਮਸਤੀ ਦੇ, ਚਾਵਾਂ ਵਿੱਚ ਥੱਕ ਚੂਰ ਹੋ ਗਿਆ, ਘਾਹ ਦੀ ਕੁੱਛੜੇ ਜਾ ਚੜਿਆ ਹੁਣ ਮਸਤ ਨੀਂਦਰੇ ਪਿਆ ਸੌਂ ਰਿਹਾ| ਧਰਤੀ ਦਾ ਗੀਤ ਕਦੇ ਨਹੀ ਮਰਦਾ, ਨਾ ਇਹ ਸੁੱਕੇ, ਨਾ ਇਹ ਥੱਕੇ, ਕਲ਼-ਕਲ਼ ਜਾਏ ਵਗਦਾ; ਸਿਆਲਾਂ ਦੀ ਸੁੰਨੀ ਸ਼ਾਮ ਜਦੋਂ, ਕੱਕਰ ਦੇ ਜਫੇ ਜਾ ਵੜਦੀ, ਚੂੰ ਨਾ ਕਿਸੇ ਦੇ ਮੁੰਹੋਂ ਸਰਦੀ, ਸੂਲੋਂ ਤਿਖੀ ਹੂਕ ਕੋਈ, ਕਿਸੇ ਸਿੱਲ ਦੀ ਹਿੱਕੋਂ ਝੜਦੀ; ਇਹ ਤੇ ਗੀਤ ਝੀਂਗਰ ਦਾ ਸਾਈਂ, ਜਾਪੇ ਮੈਂ ਉਂਘਲਾਉਂਦਾ ਜਾਵਾਂ, ਹੋਸ਼ ਤਾਂ ਜਾਏ ਕਿਰਦੀ, ਘਾਹ ਦੇ ਕਿਸੇ ਅਣਦੇਖੇ ਟਿਲੇ, ਜਿਉਂ ਟਿਡੀ ਧੁਸ ਵੜਦੀ ਧਰਤੀ ਦਾ ਗੀਤ ਕਦੇ ਨਹੀ ਮਰਦਾ, ਨਾ ਇਹ ਸੁੱਕੇ, ਨਾ ਇਹ ਥੱਕੇ, ਕਲ਼-ਕਲ਼ ਜਾਏ ਵਗਦਾ (ਅਨੁਵਾਦ ਬਲਰਾਮ)

On the Grasshopper and Cricket

The Poetry of earth is never dead: When all the birds are faint with the hot sun, And hide in cooling trees, a voice will run From hedge to hedge about the new-mown mead; That is the Grasshopper’s—he takes the lead In summer luxury,—he has never done With his delights; for when tired out with fun He rests at ease beneath some pleasant weed. The poetry of earth is ceasing never: On a lone winter evening, when the frost Has wrought a silence, from the stove there shrills The Cricket’s song, in warmth increasing ever, And seems to one in drowsiness half lost, The Grasshopper’s among some grassy hills.

2. ਮੌਤ ਦੇ ਬਾਰੇ

ਕੀ ਤੁਸੀਂ ਮੌਤ ਦੀ ਨੀਂਦ ਸੌ ਸਕਦੇ ਹੋ? ਜਦ ਜ਼ਿੰਦਗੀ ਮਹਿਜ ਇਕ ਸੁਪਨਾ ਹੋਏ ਸੁੱਖ ਲੱਗਦਾ ਹੋਵੇ ਪਰੇਤ ਵਰਗਾ ਜਾਂ ਉਸਨੂੰ ਮ੍ਰਿਗਤ੍ਰਿਸ਼ਨਾ ਆਖ ਲਵੋ ? ਜਦ ਖੁਸ਼ੀ ਦੇ ਦ੍ਰਿਸ਼ ਦਿਸਣ ਤਾਂ ਲੱਗੇ ਕੁਝ ਪਲਾਂ ਲਈ ਹੈ ਆਨੰਦ ਹਾਏ! ਕਿੰਨੀ ਪੀੜ ਪੈਦਾ ਕਰਦਾ ਹੈ ਮਨ ਵਿਚ ਇਹ ਵਿਚਾਰ ਕਿ ਇਕ ਦਿਨ ਅਸੀਂ ਮਰਨਾ ਹੈ। ਕਿੰਨੀ ਅਜੀਬ ਗੱਲ ਹੈ, ਧਰਤੀ ਤੇ ਬੰਦਾ ਕਿੰਨਾ ਘੁੰਮਦਾ ਦੁੱਖੀ ਰਹਿੰਦਾ , ਸੋਗ ਦਾ ਮਾਰਿਆ ਮਨ ਝੂਮਣ ਨਹੀਂ ਲੱਗਦਾ ਜ਼ਿੰਦਗੀ ਦੇ ਉਘੜੇ ਦੁਗੜੇ ਰਾਹਾਂ ਤੇ ਇਕੱਲਾ ਸੰਭਲ ਨਹੀਂ ਪਾਉਂਦਾ ਭਵਿੱਖ ਜ਼ਿੰਦਗੀ ਦਾ ਅੰਤ ਹੈ ਇਹੀ ਉਸ ਅੰਦਰ ਜਿਉਣ ਦੀ ਸ਼ਕਤੀ ਜਗਾਉਂਦਾ । ਅਨੁਵਾਦ : ਸੋਨੀ ਕਲੇਰ

On Death

1. Can death be sleep, when life is but a dream And scenes of bliss pass as a phantom by? The transient pleasures as a vision seem, And yet we think the greatest pain’s to die? 2. How strange it is that man on earth should roam, And lead a life of woe, but not forsake His rugged path; nor dare he view alone His future doom which is but to awake.

  • ਮੁੱਖ ਪੰਨਾ : ਅੰਗਰੇਜ਼ੀ ਕਵਿਤਾਵਾਂ ਪੰਜਾਬੀ ਵਿਚ : ਜੌਨ ਕੀਟਸ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ