Prabhjot Kaur ਪ੍ਰਭਜੋਤ ਕੌਰ

ਪ੍ਰਭਜੋਤ ਕੌਰ (੬ ਜੁਲਾਈ ੧੯੨੪-੨੫ ਨਵੰਬਰ ੨੦੧੬) ਉੱਘੀ ਪੰਜਾਬੀ ਕਵਿਤਰੀ, ਕਹਾਣੀਕਾਰ, ਅਨੁਵਾਦਕ ਅਤੇ ਲੇਖਕ ਸੀ। ਉਨ੍ਹਾਂ ਦਾ ਜਨਮ ਪਿੰਡ ਲੰਗੜਆਲ, ਜਿਲ੍ਹਾ ਗੁਜਰਾਤ (ਪੰਜਾਬ) ਵਿੱਚ ਪਿਤਾ ਸ. ਨਿਧਾਨ ਸਿੰਘ ਸੱਚਰ ਅਤੇ ਮਾਤਾ ਸ੍ਰੀਮਤੀ ਰਜਿੰਦਰ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਉਘੇ ਨਾਵਲਕਾਰ, ਲੇਖਕ ਅਤੇ ਪੱਤਰਕਾਰ ਕਰਨਲ ਨਰਿੰਦਰਪਾਲ ਸਿੰਘ ਨਾਲ ਵਿਆਹ ਕਰਵਾਇਆ। ਉਨ੍ਹਾਂ ਨੂੰ ਪਦਮ ਸ਼੍ਰੀ ਅਤੇ ਸਾਹਿਤਕ ਅਕਾਦਮੀ ਇਨਾਮ ਤੋਂ ਇਲਾਵਾ ਹੋਰ ਵੀ ਕਿੰਨੇ ਹੀ ਮਾਨ ਸਨਮਾਨ ਮਿਲੇ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ-ਸੰਗ੍ਰਹਿ: ਲਟ ਲਟ ਜੋਤ ਜਗੇ (੧੯੪੩), ਪਲਕਾਂ ਓਹਲੇ (੧੯੪੪), ਕੁਝ ਹੋਰ (੧੯੪੬), ਅਜ਼ਲ ਤੋਂ (੧੯੪੬), ਕਾਫ਼ਲੇ (੧੯੪੭), ਸੁਪਨੇ ਸੱਧਰਾਂ (੧੯੪੯), ਚੋਣਵੀ ਕਵਿਤਾ (੧੯੪੯), ਦੋ ਰੰਗ (੧੯੫੧), ਪੰਖੇਰੂ (੧੯੫੬), ਸ਼ਾਹਰਾਹ (ਉਰਦੂ ਲਿਪੀ, ੧੯੫੭), ਬਣ ਕਪਾਸੀ (੧੯੫੮), ਬਣ ਕਪਾਸੀ (ਉਰਦੂ ਲਿਪੀ ੧੯੬੨), ਪੱਬੀ (੧੯੬੨), ਖਾੜੀ (੧੯੬੭), ਵੱਡਦਰਸ਼ੀ ਸ਼ੀਸ਼ਾ (੧੯੭੩), ਮਧਿਆਂਤਰ (੧੯੭੪), ਚੰਦਰ ਯੁਗ (੧੯੭੭), ਪਾਰਦਰਸ਼ੀ (੧੯੯੦), ਕੁੰਠਿਤ (੧੯੯੦), ਮੈਂ ਤੈਨੂੰ ਮੁਖਾਤਿਬ ਹਾਂ (੨੦੦੦), ਚਰਮ ਸੀਮਾ (੨੦੦੨), ਨੀਲ ਕੰਠ (੨੦੦੫), ਬੋਲਨ ਦੀ ਨਹੀਂ ਜਾ ਵੇ ਅੜਿਆ (੨੦੦੬), ਅੰਤਰਨਾਦ (੨੦੦੮), ਮੰਤਰ ਮੁਗਦ (੨੦੦੮), ਕਰਕ ਕਲੇਜੇ ਮਾਹਿ (੨੦੧੨); ਕਹਾਣੀ ਸੰਗ੍ਰਹਿ: ਅਮਨ ਦੇ ਨਾਂ, ਕਿਣਕੇ, ਜ਼ਿੰਦਗੀ ਦੇ ਕੁਝ ਪਲ; ਬਾਲ ਸਾਹਿਤ: ਆਲ ਮਾਲ ਹੋਇਆ ਥਾਲ, ਝੂਟੇ ਮਾਈਆਂ, ਬਾਲ ਗੀਤ, ਅਮਨ ਦਾ ਪੈਗੰਬਰ, ਸਾਡੇ ਤਿਉਹਾਰ, ਇੱਕ ਵਾਰੀ ਦੀ ਗੱਲ ਸੁਣਾਵਾ, ਅੱਡੀ ਟੱਪਾ; ਸਵੈ-ਜੀਵਨੀ: ਜੀਣਾ ਵੀ ਇੱਕ ਅਦਾ ਹੈ-।, ਜੀਣਾ ਵੀ ਇੱਕ ਅਦਾ ਹੈ-॥, ਮੇਰੀ ਸਾਹਤਿਕ ਸਵੈ-ਜੀਵਨੀ, ਕਾਵਿ ਕਲਾ ਤੇ ਮੇਰਾ ਅਨੁਭਵ; ਅਨੁਵਾਦ: ਸ਼ੋਫ਼ਰੋ, ਸੱਚ ਦੀ ਭਾਲ, ਕੰਧਾਰੀ ਹਵਾ, ਵਿਵੇਕਾਨੰਦ ਦੀ ਜੀਵਨੀ, ਮੇਰੀ ਵਸੀਅਤ, ਸ਼ਾਹਦਾਣੇ ਦਾ ਬਗ਼ੀਚਾ, ਸਹਰ ਹੋਨੇ ਤਕ, ਸਾਡੀ ਲੰਮੀ ਉਡਾਰੀ ਵੇ, ਹਿੰਮ ਹੰਸ, ਸਮਾਨ ਸਵਰ, ਸਮ-ਰੂਪ, ਭਾਵ-ਚਿੱਤਰ।

ਪੰਜਾਬੀ ਕਵਿਤਾ ਪ੍ਰਭਜੋਤ ਕੌਰ

 • ਧੀਆਂ ਪ੍ਰਦੇਸਣਾਂ ਨੀ ਮਾਂ
 • ਹਾੜਾ ਨੀ ਅੰਮੀਏ
 • ਕਿਹਾ ਵਰ ਟੋਲਿਆ !
 • ਕਿਥੇ ਤਾਂ ਲਾਵਾਂ ਜੀ ਮੈਂ ਟਾਹਲੀਆਂ ?
 • ਨਨਦੀ ਵੀਰਨ ਨੂੰ ਸਮਝਾ
 • ਹਰਿਆ ਨੀ ਹੋ ਹਰਿਆ !
 • ਟੁਰੀ ਜਵਾਨੀ ਕੱਲੀ
 • ਮੁਸਕਾਣ ਲਈ
 • ਕਾਬਲ
 • ਸਮੇਂ ਨੂੰ ਖੰਭ ਲਾਉ
 • ਅੱਜ ਮੈਂ ਸੁਹਾਗਣ
 • ਟੁਰਦੇ ਜਾਣ ਕਾਫ਼ਲੇ ਵਾਲੇ
 • ਮਾਂਝੀ ਠੇਲ੍ਹ ਦੇ ਬੇੜੀ ਮੇਰੀ
 • ਇਹ ਹੈ ਨੀਂਦ ਮਹਾਨ
 • ਨਜ਼ਰ ਵਿਚ ਨੂਰ ਹੀ ਨੂਰ ਸਮਇਆ
 • ਆਏ ਕਾਫ਼ਲੇ ਵਾਲੇ ਆਏ
 • ਆਂਗਨ ਭਰਿਆ ਭਰਿਆ
 • ਰੋਜ਼ ਗੀਤ ਮੈਂ ਗਾਵਾਂ
 • ਸ਼ਿਵ ਨਚਦਾ ਪਿਆਂ ਤਾਂਡਵ ਨਾਚ !
 • ਵੇ ਕੋਈ ਦਸੋ ਦਾਰੂ
 • ਭੁਲ ਨਾ ਕਦੀ
 • ਇਕ ਪ੍ਰਦੇਸੀ ਆਇਆ
 • ਚਲੀ ਨੀ ਮੈਂ ਦੇਸ਼ ਪੀਆ ਦੇ ਚਲੀ
 • ਹਰ ਸਹਾਰਾ ਧੋਖਾ ਦੇ ਦੇ ਜਾਏ
 • ਨੀ ਮੈਂ ਨੈਣ ਛੁਪਾ ਕੇ ਰਖਦੀ
 • ਕਿੰਜ ਜੀਵਾਂ
 • ਲਖ ਪਰਛਾਂਵੇਂ ਤੈਨੂੰ ਕਿਵੇਂ ਪਛਾਣਾ
 • ਜਾਗ ਪਿਆ ਹੈਵਾਨ
 • ਹੋਈ ਨੀ ਮੈਂ ਜੋਗਣ ਹੋਈ
 • ਸਾਥੀ, ਨੈਣ ਮੇਰੇ ਭਰ ਆਏ
 • ਸੰਝ ਦੀ ਲਾਲੀ
 • ਹੋਰ ਜਨਮ ਦਾ ਚਾਅ
 • ਮੈਂ ਰਾਹੀ ਅਨਜਾਣ
 • ਅੰਧਕਾਰ
 • ਬਾਲ ਮੇਰੇ ਰਾਹਾਂ ਦੇ ਦੀਵੇ
 • ਬਹਿ ਜਾ ਰਾਹੀਆ ਦੋ ਕੂ ਪਲ
 • ਘਿਰ ਘਿਰ ਆਈ ਘੋਰ ਘਟਾ
 • ਡੋਰੀ ਤੂੰ
 • ਚਾਨਣੀ ਅੱਜ ਲਾ ਧੁੰਦਲੀ ਹੋ
 • ਜਿੰਦਗੀ ਝੁਲਸ ਗਈ