Pritam Singh Kasad ਪ੍ਰੀਤਮ ਸਿੰਘ ਕਾਸਦ

ਪ੍ਰੀਤਮ ਸਿੰਘ 'ਕਾਸਦ' (ਸਾਹਨੀ) (1924-2008) ਦਾ ਜਨਮ ਧਨ ਪੁਠੋਹਾਰ (ਪੱਛਮੀ ਪੰਜਾਬ) ਦੇ ਪ੍ਰਸਿੱਧ ਪਿੰਡ 'ਗਹਿਆ' ਤਹਿਸੀਲ ਚਕਵਾਲ, ਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿਚ, ਸਰਦਾਰਨੀ ਭਾਗਵੰਤੀ ਦੀ ਸੁਭਾਗੀ ਕੁਖੋਂ, ਦਫੇਦਾਰ ਗੋਦੜ ਸਿੰਘ 'ਸਾਹਣੀ' ਦੇ ਘਰ ਹੋਇਆ । ਉਹ ਪੰਜਾਬੀ ਕਵੀ ਅਤੇ ਨਾਟਕਕਾਰ ਸਨ । ਉਨ੍ਹਾਂ ਨੂੰ ਪੰਜਾਬੀ ਸਟੇਜੀ ਸ਼ਾਇਰੀ ਦਾ ਥੰਮ੍ਹ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਆਜ਼ਾਦੀ ਦੀ ਵੇਦੀ 'ਤੇ, ਜਾਗ ਮਨੁਖਤਾ ਜਾਗ, ਕੇਸਰੀ ਨਿਸ਼ਾਨ, ਖੜਗ ਖਾਲਸਾ, ਰੁੱਤਾਂ ਦੇ ਪਰਛਾਵੇਂ ਸ਼ਾਮਿਲ ਹਨ।

ਜਾਗ ਮਨੁਖਤਾ ਜਾਗ ਪ੍ਰੀਤਮ ਸਿੰਘ ਕਾਸਦ