Punjabi Poetry : Chhinder Kaur Sirsa

ਪੰਜਾਬੀ ਕਵਿਤਾਵਾਂ : ਛਿੰਦਰ ਕੌਰ ਸਿਰਸਾ


ਬੁੱਢੀ ਮਸੀਤ

ਥੋਰ੍ਹ ਦਾ ਬੂਟਾ ਤੁਲਸੀ ਲੱਗਦਾ ਸੀ ਤੇ ਕੌੜਾ ਅੱਕ ਗੁਲਾਬ ਲੱਗਦਾ ਸੀ ਨਾ ਕੋਈ ਮਰਜ਼ ਸੀ ਨਾ ਰਮਜ਼ ਸੀ ਘਰ ਮਸੀਹੇ ਦਾ ਦਰ ਲੱਗਦਾ ਸੀ ਤੇਰੇ ਬਾਗ਼ੀ ਕੋਇਲਾਂ ਗਾਉਂਦੀਆਂ ਸਨ ਮੇਰੇ ਸਿਰ੍ਹਾਣੇ ਵਾਲਾ ਮੋਰ ਨੱਚਦਾ ਸੀ ਭੋਲ਼ੇ ਪੰਛੀ ਨੂੰ ਵਿੱਸਰੇਂ ਨਾ ਵਿਸਾਰਿਆਂ ਰੋਜ਼ਿਆਂ ‘ਤੇ ਹੈ ਜੋ ਦਮੜੇ ਚੱਬਦਾ ਸੀ ਮੇਰੀ ਨਿੱਕੀ ਸੂਈ ਦੇ ਪੈਂਡੇ ਲੰਮ-ਸਲੰਮੇ ਵਿਸਾਖ ਦਾ ਸਾਹਿਆ ਨੇੜੇ ਲੱਗਦਾ ਸੀ ਤੇਰੀ ਜੂਹ ਦਵਾਲੇ ਘੁੰਮਦੀ ਸੀ ਰੂਹ ਮੇਰੀ ਜਿਉਂ ਬੁੱਢੀ ਮਸੀਤੇ ਕਬੂਤਰ ਉੱਡਦਾ ਸੀ ਤੇਰੇ ਹੁੰਦਿਆਂ ਵੇ ਮੇਰੇ ਧਰਮੀ ਬਾਬਲਾ ਮੇਰੀਆਂ ਛੱਤਾਂ ‘ ਤੇ ਸੋਨਾ ਸੁੱਕਦਾ ਸੀ

ਕੰਤ ਜੀ

ਨਿੱਕੀ-ਨਿੱਕੀ ਕਣੀ ਦੇ ਮੀਂਹ ਕਾਲੇ ਡੋਰੀਏ 'ਚ ਮੋਤੀ ਮੜ੍ਹ ਗਏ ਕੰਤ ਜੀ ਇਸ ਰੁੱਤੇ ਸਾਨੂੰ ਚੂੜੇ ਚੜ੍ਹ ਗਏ ਨੱਚਣ ਸੱਧਰਾਂ ਅੱਥਰੀਆਂ ਲਟ-ਬਉਰੇ ਹੋ ਗਏ ਚਾਅ ਕੰਤ ਜੀ ਬਲੇ ਮਜ਼ਾਰੀਂ ਦੀਵਾ ਮੰਨਤ ਲਈਏ ਮਨਾਅ ਫੁੱਲਾਂ ਦੀ ਮਹਿੰਦੀ, ਫੁੱਲਾਂ ਦੇ ਗਜਰੇ ਵਿਹੜੇ ਫੁੱਲ ਵਿਛਾਏ ਕੰਤ ਜੀ ਅੱਜ ਫੁੱਲਾਂ ਦੇ ਘਰ ਫੁੱਲ ਪਰਾਹੁਣੇ ਆਏ ਕਾਲੀ ਬੱਦਲੀ ਲੱਸੇ ਓਢੇ ਚੰਨ ਦੇ ਹੱਥੀਂ ਘੱਲਿਆ ਰੁੱਕਾ ਕੰਤ ਜੀ ਅੱਜ ਧਰਤੀ 'ਤੇ ਜਿਉਂ ਅੰਬਰ ਢੁੱਕਾ ਸੈਦੇ ਪਿੰਡ ਦੀਆਂ ਰੌਣਕਾਂ ਹੱਡ ਨੋਚੇ ਨਾਲੇ ਸਾਹ ਨੋਚੇ ਕੰਤ ਜੀ ਤਖ਼ਤ ਹਜ਼ਾਰੇ ਨੂੰ ਸਾਡਾ ਡਾਢਾ ਜੀਅ ਲੋਚੇ ਮੁੱਕਣਾ ਕਰ ਕੇ ਬਿਰਹੜਾ ਸਾਡੇ ਖੇੜੇ ਕਰ ਦਿਉ ਦੂਣੇ ਕੰਤ ਜੀ ਹੁਣ ਆਓ ਤੋੜ ਸੁੱਟੋ ਸਭ ਟੂਣੇ

ਹਰੇ ਰੰਗ ਦੀ ਛਾਵੇਂ

ਬਾਪ ਦਾਦੇ ਦੇ ਹਾਣ ਦੇ ਕਿਸੇ ਬੋੜ੍ਹ 'ਤੇ ਪੀਂਘਾਂ ਪਾਓ ਸਭ ਤੋਂ ਖਰੇ ਰੰਗ ਦੀ ਛਾਂ ਹੇਠ ਸਾਂਵੇਂ ਖਿਡਾਓ ਦੋ ਜਹਾਨ ਦੇ ਗ਼ਮਾਂ ਦਾ ਖਨਵਾਦਾ ਘਰ ਕਰ ਗਿਆ ਸਾਡੇ ਅੰਦਰਲੀ ਘੁਟਣ ਨੂੰ ਵੀ ਜ਼ਰਾ ਹਵਾ ਲਵਾਓ ਮੱਕੇ ਦੀ ਬਣਾਵਟ ਹੋਏ ਇਸ ਦਿਲ ਦੀਆਂ ਬਰੂਹਾਂ 'ਤੇ ਥਾਲਾਂ ਦੇ ਥਾਲ ਦੀਵੇ ਜਗਾਓ ਆਰਤੀਆਂ ਗਾਓ ਅੱਖਰਾਂ ਵਿਚ ਵਲੀਆਂ ਰੰਗਦਾਰ ਰੀਝਾਂ ਨੂੰ ਸਮਝੋ ਕਿਸੇ ਕਥਾ ਨੂੰ ਸੁਣਨ ਵਾਂਗ ਸਿਰ ਹੀ ਨਾ ਹਿਲਾਓ ਨੌਂ ਰਸਾਂ ਦਾ ਮਿਸ਼ਰਣ ਇਨ੍ਹਾਂ ਅੱਖਰਾਂ ਦਾ ਵਾਸਤਾ ਰੂਹ ਨੂੰ ਹਿਜਰ ਦੇ ਅਵਸ਼ੇਸ਼ ਸਾਂਭਣ ਦੀ ਥਾਂ ਨਾ ਬਨਾਓ ਮੁਹੱਬਤ ਗੁੱਟਾਂ 'ਤੇ ਮੌਲੀਆਂ ਬੰਨ੍ਹਣ ਜੋਗੀ ਰਹਿ ਗਈ ਬਹੁਤ ਜ਼ਰੂਰੀ ਹੈ ਕਿ ਇਸ਼ਕ ਨੂੰ ਹੁਣ ਰਿਵਾਜ ਬਣਾਓ ਅਗਰਬੱਤੀ ਦਾ ਧੂੰਆਂ ਜੇ ਹੁੰਦਾ ਬ੍ਰਹਿਮੰਡੀ ਖਿੱਲਰ ਜਾਂਦਾ ਅਰਸ਼ੋਂ ਡਿੱਗੇ ਸੁਪਨੀਲੇ ਪੰਛੀ ਨੂੰ ਘੁੱਟ ਪਾਣੀ ਦਾ ਪਿਆਓ ਤੇਰਾ ਮਿਲਣਾ ਤੇ ਵਿਛੜਨਾ ਸਾਨੂੰ ਮੱਸਿਆ ਤੇ ਪੁੰਨਿਆ ਨੇ ਬਿਰਹੋਂ ਗਾਚੀ ਸੱਚਣ ਮੇਰੇ ਰਾਮ ਜੀਓ ਤੁਸੀਂ ਏਸੇ ਰੁੱਤੇ ਆਓ

ਬਾਬਲ ਦੀਆਂ ਜੂਹਾਂ

ਨਹੀਂ ਮੰਨਦੇ ਖ਼ਿਆਲ ਤੇਰੇ ਮੇਰੀ ਫ਼ਰਿਆਦ ਨੂੰ ਭੂਤਾਂ ਪ੍ਰੇਤਾਂ ਦੇ ਵਾਂਗ ਮੈਨੂੰ ਫੜ ਕੇ ਬਹਿ ਗਏ ਉੱਬੜ ਵਿਰਾਨ ਥਾਈਂ ਭਟਕਣਾ ਪੁੱਠੇ ਪੈਰੀਂ ਘੁੰਮੇ ਜਾਣ ਵਾਲੇ ਤਕਦੀਰਾਂ ਦੇ ਸਿਰਨਾਵੇਂ ਵੀ ਲੈ ਗਏ ਇਕ ਪਰਿੰਦੇ ਦੀ ਆਲ੍ਹਣੇ ਦੇ ਵਿਚ ਮੌਤ ਹੋ ਗਈ ਤਨਹਾਈ ਦੇ ਕਾਰੇ ਫੇਰ ਕਾਮਯਾਬੀ ਲੈ ਗਏ ਬਰਸਾਤੋਂ ਬਾਅਦ ਦੀ ਹਵਾ ਨੂੰ ਝੱਖੜ 'ਚ ਬਦਲ ਕੇ ਮੇਰੀ ਪਰਵਾਜ਼ ਨੂੰ ਸਗੋਂ ਹੋਰ ਉੱਚਾ ਲੈ ਗਏ ਹਨੇਰਿਆਂ ਦੇ ਖ਼ਿਲਾਫ਼ ਜੁਗਨੂੰ ਹੀ ਲੜਦੇ ਰਹੇ ਇਨਸਾਨ ਪਤਾ ਨਹੀਂ ਕਿੱਥੇ ਲੁਕ ਕੇ ਬਹਿ ਗਏ ਉਹ ਝਰਨੇ ਜੋ ਨਦੀਆਂ 'ਚ ਡਿੱਗਦੇ ਸਨ ਕਦੀ ਰੇਤਾ ਨਾਲ ਪਿਆਸ ਬੁਝਾਉਣ ਨੂੰ ਕਹਿ ਗਏ ਕੁਝ ਮਸੀਹੇ ਅਜ਼ਲਾਂ ਤੋਂ ਜ਼ਿੰਦਗੀ ਨੂੰ ਸਾਹ ਵੰਡ ਕੇ ਕਬਰਾਂ ਦੇ ਵਾਸੀਆਂ ਨੂੰ ਵੀ ਜਿਉਣ ਲਈ ਕਹਿ ਗਏ ਪੁੰਨਿਆਂ ਦੀ ਰਾਤੇ ਪੂਰੇ ਚੰਨ ਤੇ ਤਾਰਿਆਂ ਦੇ ਨਾਲ ਆਰਤੀ ਦੇ ਥਾਲ ਵਾਲੇ ਦੀਵੇ ਤੈਨੂੰ ਉਡੀਕਣ ਬਹਿ ਗਏ ਦੋ ਹੱਥ ਦੂਰ ਹੈ ਪਿੰਡ ਖੇੜਿਆਂ ਦਾ ਇਕ ਪਲ ਠਹਿਰੋ ਕਹਾਰੋ ਬਾਬਲ ਧਰਮੀ ਦੀਆਂ ਜੂਹਾਂ ਨੂੰ ਮੱਥੇ ਟੇਕਣੇ ਰਹਿ ਗਏ

ਸਮੁੰਦਰੋਂ ਡੂੰਘੇ ਦਿਲ

ਰੂਹੋਂ ਸੰਤ ਦਿਲੋਂ ਮਸਕੀਨ ਸਰਵਰੀਂ ਪਤਾਸੇ ਗਹਿਣੇ ਰੱਖਦੇ ਨੇ ਕਿਉਂ ਨਹੀਂ ਏਕਾ ਹੁੰਦਾ ਉਨ੍ਹਾਂ ਦਾ ਜੋ ਏਨਾ ਏਕਾ ਰੱਖਦੇ ਨੇ ਪੀਲਿਆ ਪੱਤਿਆਂ ਨੇ ਇਕ ਦਿਨ ਆਪੇ ਝੜ ਜਾਣਾ ਹੁੰਦਾ ਹੈ ਧੁੱਪਾਂ ਹਵਾਵਾਂ ਹਨੇਰੀਆਂ ਮੌਸਮ ਕਿਉਂ ਏਨਾ ਤੇਜ਼ ਰੱਖਦੇ ਨੇ ਦੁਨੀਆ ਗੋਲ ਏਸੇ ਲਈ ਕਿ ਵਿੱਛੜੇ ਮਿਲ ਸਕਣ ਕਦੀ ਨਾ ਮਿਲ ਸਕਣ ਦੇ ਦੁੱਖ ਗ਼ਰੀਬੜੇ ਲਿਖਣ ਕਲਾ 'ਚ ਰੱਖਦੇ ਨੇ ਉਹ ਮਸਤੀਆਂ 'ਚ ਲੀਨ ਸੀ ਮੈਂ ਹੀ ਉਸ ਦੀ ਪਤਾ ਕਰਾਇਆ ਮੇਰੀ ਖ਼ਬਰ ਵੀ ਉਹਨੂੰ ਅੱਪੜਾ ਦੇਣ ਜੋ ਮੇਰੀ ਖ਼ਬਰ ਰੱਖਦੇ ਨੇ ਕੀ ਮਾਣ ਉਸ ਸਾਗਰ ਦਾ ਮਿੱਠੇ ਪਾਣੀ ਦਾ ਨਾ ਘੁੱਟ ਜੁੜਿਆ ਕਿਸ ਗ੍ਰਹਿ ’ਤੇ ਨੇ ਉਹ ਲੋਕ ਜੋ ਸਮੁੰਦਰੋਂ ਡੂੰਘੇ ਦਿਲ ਰੱਖਦੇ ਨੇ ਗਲ ਦੁਖਿਆ, ਅੱਖਾਂ ਦੁਖੀਆਂ ਸਾਡੇ ਰੋਣ ਦਾ ਗਵਾਹ ਚੰਨ ਸੀ ਰੋਣ ਦੀ ਜੋ ਵਜ੍ਹਾ ਬਣਦੇ ਨੇ ਉਹ ਰੋਣ ਲਈ ਜਗ੍ਹਾ ਕਿੱਥੇ ਰੱਖਦੇ ਨੇ ਕਿੰਨੀਆਂ ਸੰਘਣੀਆਂ ਕਿੰਨੀਆਂ ਘਣੀਆਂ ਤੇ ਡੂੰਘੀਆਂ ਨੇ ਬਾਤਾਂ ਖ਼ਵਾਹਿਸ਼ਾਂ ਨੂੰ ਮਾਰ ਕੇ ਖੰਭਾਂ 'ਤੇ ਮਰਿਆਦਾ ਦਾ ਭਾਰ ਰੱਖਦੇ ਨੇ ਜਿਸ ਮੱਥੇ ਨੂੰ ਚੁੰਮਿਆ ਉਹਦੀ ਜਨਮਦਾਤੀ ਨੇ ਸਭ ਤੋਂ ਪਹਿਲਾਂ ਉਹਦੇ ਉਸੇ ਮੱਥੇ ਨੂੰ ਮੇਰੇ ਪਿਆਸੇ ਬੁੱਲ੍ਹ ਚੁੰਮਣ ਦੀ ਰੀਝ ਰੱਖਦੇ ਨੇ

ਬੁੱਲ੍ਹਾਂ ਦੇ ਨਿਸ਼ਾਨ

ਕਬਰਾਂ ਉੱਤੇ ਹਨੇਰਿਆਂ ਦਾ ਅਸਰ ਨਹੀਂ ਹੁੰਦਾ ਇਕ ਦੀਵਾ ਮਨ ਦੀ ਸ਼ਾਂਤੀ ਲਈ ਰੱਖ ਆਈਏ ਫੁੱਲਾਂ ਨੂੰ ਹਰ ਕੋਈ ਪਿਆਰ ਕਰਦਾ ਹੈ ਨੀ ਸਖੀਏ ਕੰਡਿਆਂ 'ਤੇ ਵੀ ਬੁੱਲ੍ਹਾਂ ਦੇ ਨਿਸ਼ਾਨ ਰੱਖ ਆਈਏ ਸਰਘੀ ਦੇ ਰੰਗ ਵਰਗਾ ਸੀ ਜੋ ਸਾਡੀ ਰੀਝ ਦਾ ਰੰਗ ਉਸ ਸਾਂਵਲੇ ਚੰਨ ਦਾ ਸੁਪਨਾ ਕਿਤਾਬੀਂ ਰੱਖ ਆਈਏ ਸੱਚਾ ਵਾਰਿਸ ਨਾ ਦਿਸਦਾ ਵਡਮੁੱਲੀ ਵਿਰਾਸਤ ਦਾ ਇਸ ਮੁਹੱਬਤ ਨੂੰ ਹੁਣ ਯਤੀਮਖ਼ਾਨੇ ਰੱਖ ਆਈਏ ਉਹ ਵੀ ਗ਼ਮਗੀਨ ਰਹਿਣ ਲੱਗ ਪਿਆ ਏ ਅੱਜਕਲ੍ਹ ਮੁਹੱਬਤ ਤੇ ਨਹੀਂ ਸੁ ਖੁੱਸ ਗਈ ਜਾ ਕੇ ਪੁੱਛ ਆਈਏ ਕਿਸੇ ਨੂੰ ਭੁੱਲ ਕੇ ਆਬਾਦ ਹੋਏ ਤੇ ਕੀ ਆਬਾਦ ਹੋਏ ਬੀਤੇ ਪਲਾਂ ਨੂੰ ਅੱਠੇ ਪਹਿਰ ਪਲਕਾਂ 'ਤੇ ਲਟਕਾਈਏ

ਜੀ ਹਜ਼ੂਰੀ

ਉਦਾਸ ਮੌਸਮਾਂ ਦੀਆਂ ਉਦਾਸੀਆਂ ਵਿਚ ਸਾਡਾ ਵਾਸ ਬੀਬਾ ਉਦਾਸ ਰੁੱਤਾਂ ਤੇ ਉਦਾਸ ਹਵਾਵਾਂ ਦਿੱਤਾ ਸਾਨੂੰ ਧਰਵਾਸ ਬੀਬਾ ਖਿੜਿਆ ਫੁੱਲ ਗੁਲਾਬੀ ਤੋੜ ਕੇ ਟਾਹਣੀਓਂ ਸੰਘੀ ਮਰੋੜ ਗਿਓਂ ਸਾਡਾ ਖਿੜਨਾ ਤੇ ਮਹਿਕਣਾ ਨਾ ਆਇਆ ਤੈਨੂੰ ਰਾਸ ਬੀਬਾ ਦਿਲ ਨਾਜ਼ੁਕ ਦੋਧੀ ਛੱਲੀ, ਗ਼ਮਾਂ ਦੇ ਤੋਤੇ ਨਿੱਤ ਡੂੰਗੇ ਮਾਰਨ ਸਾਡੇ ਠਰਦੇ ਤੇ ਮਰਦੇ ਚਾਵਾਂ ਨੂੰ ਸਬਰ ਸਿਦਕ ਤੋਂ ਆਸ ਬੀਬਾ ਛੇਕੜਲੇ ਸਾਹਵਾਂ ਤਕ ਦੀ ਅਸਾਂ ਸਾਂਝ ਤੇਰੇ ਨਾਲ ਪਾ ਲਈ ਸੀ ਚਾਂਦੀ ਰੰਗ ਵਟਾ ਗਏ ਸਮਿਉਂ ਪਹਿਲਾਂ ਸਾਡੇ ਕਾਲੇ ਕੇਸ ਬੀਬਾ ਸਿਉਂਕੀ ਮਿੱਟੀ ਦੇ ਵਾਂਗ ਅੰਦਰੇ ਅੰਦਰੀਂ ਸਿਉਂਕੀਆਂ ਗਈਆਂ ਤੇਰੇ ਰਾਜ ਦੀਆਂ ਸਾਰੀਆਂ ਰੁੱਤਾਂ ਤੋਂ ਅਸੀਂ ਨਿਰਾਸ ਬੀਬਾ ਸਾਉਣ ਚੜ੍ਹੇ ਤੋਂ ਚਾਈਂ-ਚਾਈਂ ਗੁੱਡੀਆਂ ਦੀਆਂ ਜੰਝਾਂ ਸੱਦੀਆਂ ਚੜ੍ਹੇ ਵਿਸਾਖ ਸਾਡੇ ਬਾਬਲ ਦਿੱਤਾ ਸਾਨੂੰ ਦੇਸੋਂ ਪਰਵਾਸ ਬੀਬਾ ਤੇਰੇ ਵਿਹੜੇ ਦਿਨ ਚੜ੍ਹਦੇ ਨਾਲ ਹੋਲੀਆਂ ਤੇ ਹਰ ਰਾਤ ਦੀਵਾਲੀ ਸਾਥੋਂ ਨਾ ਵਿਸਰੀ ਸਾਡੇ ਬਾਬਲ ਦੇ ਵਿਹੜੇ ਦੀ ਰਹਿਰਾਸ ਬੀਬਾ ਸੁੱਚੇ ਮੋਤੀਆਂ ਵਰਗੇ ਸਾਡੇ ਸੁੱਚੇ ਸ਼ਬਦਾਂ ਨੇ ਮੌਨ ਧਾਰ ਲਿਆ ਸਾਡੀ ਗੂੰਗੀ ਜੀਭ ਨੂੰ ਤੇਰੀ ਜੀ ਹਜ਼ੂਰੀ ਨਾ ਆਈ ਰਾਸ ਬੀਬਾ

ਇਸ਼ਕ ਪਸੀਨੇ

ਸਾਡੇ ਰੁੱਸੜੇ ਸੱਜਣ ਕਿਸੇ ਹੋਰ ਨੇ ਮਨਾ ਲਏ ਸਾਥੋਂ ਰੁੱਸੇ ਗੀਤ ਤੇ ਸਾਜ਼ਾਂ ਨੇ ਮੂੰਹ ਘੁਮਾ ਲਏ ਅਰਸ਼ੋਂ ਟੁੱਟੇ ਤਾਰੇ ਵਾਂਗ ਟੁੱਟੀਆਂ ਰੀਝਾਂ ਦੇ ਜੱਗੋਂ ਲੁਕ ਕੇ ਰੱਜ-ਰੱਜ ਸੋਗ ਮਨਾ ਲਏ ਜਦੋਂ-ਜਦੋਂ ਵੀ ਬੱਦਲੀਂ ਘਿਰਿਆ ਅਕਸ ਉਦ੍ਹਾ ਜੁਗਨੂੰਆਂ ਤੋਂ ਉਹਦੇ ਘਰ ਦੇ ਪਤੇ ਮੰਗਾਅ ਲਏ ਉਹ ਸਾਗਰ ਹੋ ਕੇ ਨਾ ਸਮਝੇ ਪਿਆਸ ਨਦੀ ਦੀ ਚੰਦਰੇ ਦੋ ਬੁੱਲ੍ਹ ਤੇਲ ਤੁਪਕਿਆਂ 'ਚ ਨਵਾਹ ਲਏ ਯਾਦਾਂ ਦੀ ਪੱਖੀ ਝੱਲਾਂ ਇਸ਼ਕ ਪਸੀਨੇ ਨਾ ਘਟੇ ਸਾਡੇ ਕੰਤ ਸੁਨੱਖੇ ਸਾਨੂੰ ਕੇਹੇ ਤਾਪ ਚੜ੍ਹਾਅ ਗਏ

ਭਰ ਜੋਬਨ ਬੰਦਗੀ

ਜੋਬਨ ਰੁੱਤੇ ਬੰਦਗੀ ਭਰ ਜੋਬਨ ‘ਤੇ ਮਿੱਟੀ ਦੇ ਬੁੱਤਾ ਤੈਨੂੰ ਰੱਬ ਬਣਾਉਣਾ ਏੇ ਸਾਡੀ ਰੱਤ ਦੇ ਨਾਲ਼ੋਂ ਮਹਿੰਗਿਆਂ ਅਸਾਂ ਕੱਚਿਆਂ ‘ਤੇ ਤਰ ਆਉਣਾ ਏ ਸਾਂਭੀ ਰੱਖਿਆ ਜੋ ਨੈਣਾਂ ਦੇ ਸਰਵਰੀਂ ਉਸ ਸੁਪਨੇ ਦਾ ਨਾਮ ਕਢਾਉਣਾ ਏ ਮੀਂਹਾਂ ਤੋਂ ਸੋਹਣਿਆਂ ਕਣੀਆਂ ਦੇ ਹਾਣੀਆਂ ਤੈਨੂੰ ਉੱਚੜੇ ਪੀਰ ਦੇ ਵਾਂਗ ਧਿਆਉਣਾ ਏ ਦੀਦ ਤੇਰੀ ਸਾਨੂੰ ਦੋ ਵੇਲੇ ਦਾ ਟੁੱਕਰ ਅਸਾਂ ਚਾੜ੍ਹ ਕਲ਼ੇਜਾ ਖਵਾਉਣਾ ਏ ਅਦਬੀ ਹਕੀਕੀ ਤੇ ਮਜਾਜੀ ਇਸ਼ਕ ਦਾ ਜਿਸਮੀਂ ਜੋੜਾ ਰੂਹਾਂ ਦਾ ਜੋੜਾ ਬਣਾਉਣਾ ਏ ਤੇਰਾ ਧਿਆਨ ਗੁੱਝੀਆਂ ਪੀੜਾ ਨੂੰ ਟਕੋਰਾਂ ਤੁਝ ਪੱਥਰ ਨੂੰ ਚੁੱਕ-ਚੁੱਕ ਸੀਨੇ ਲਾਉਣਾ ਏ ਸੂਰਜ ਚੜ੍ਹਨੋਂ ਪਹਿਲਾ ਜਾਗਦੇ ਬਿਰਹੇ ਨੂੰ ਰਾਤ ਪੈਣ ਤੋਂ ਪਹਿਲਾਂ ਸਵਾਉਣਾ ਏ

ਚਿੱਤ ਚੋਰ

ਕੀ-ਕੀ ਦੇ ਉਲ੍ਹਾਮੇ ਦੇ ਰਹੀ ਹੈ ਆਪਣੇ ਚਿੱਤ ਚੋਰ ਨੂੰ ਜੰਗਲ ਦੀ ਮੋਰਨੀ ਆਈ ਮਿਲਣ ਬਾਗਾਂ ਦੇ ਮੋਰ ਨੂੰ ਉਹਦਾ ਸੱਜਰਾ ਮੋਹ ਮੇਰੀ ਸੱਜਰੀ ਰੱਤ ਵਿਚ ਰਲਿਆ ਕਿਸੇ ਤਰੀਕੇ ਠੀਕ-ਠਾਕ ਕਰੀਏ ਮੌਸਮ ਮੂੰਹ ਜ਼ੋਰ ਨੂੰ ਹੂ-ਬ-ਹੂ ਬਿਆਨ ਕਰ ਰਹੇ ਨੇ ਬਾਗ ਦੇ ਸਾਰੇ ਫੁੱਲ ਬੜਾ ਬੇਸਮਝ ਹੈ ਕੌਣ ਸਮਝਾਏ ਉਸ ਅੱਲ੍ਹੜ ਭੌਰ ਨੂੰ ਜਿੰਦ ਚਰਖੇ ਦੀ ਘੂਕਰ ਨਿਰੋਲ ਇਸ਼ਕ ਦੇ ਗਾਣ ਨੂੰ ਸੁਣੇ ਨਾ ਸਾਹਵਾਂ ਦੀਆਂ ਅਦਿੱਖ ਮੁਦਰਾਵਾਂ ਦੇ ਸ਼ੋਰ ਨੂੰ ਕਣਕਾਂ ਤੋਂ ਪੁੱਛੇ ਕਪਾਹਾਂ ਤੋਂ ਪੁੱਛੇ ਜਾਹ ਪੁੱਛੇ ਕਰੀਰਾਂ ਤੋਂ ਗੁੱਟ ਗਾਨਾ ਮੰਗੇ ਝਾਂਜਰ ਤਰਸੇ ਉਹਦੇ ਨਾਂ ਦੇ ਬੋਰ ਨੂੰ ਦੀਵੇ ਬਲਿਆਂ ਤੋਂ ਜੁਗਨੂੰ ਪਤੰਗੇ ਆਏ ਉਹ ਵੀ ਜੇ ਆਵੇ ਮੁਹੱਬਤ ਪਰੰਪਰਾ ਕਰਾਂ ਵਿਦਿਆ ਕਰਾਂ ਗ਼ਮ ਦੇ ਦੌਰ ਨੂੰ ਸਿਰ ਨੂੰ ਮੋਢਾ ਨਾ ਸਹੀ ਮੱਥੇ ਨੂੰ ਉਹਦੇ ਪੈਰ ਨਸੀਬ ਹੋਣ ਇਸ ਤਰ੍ਹਾਂ ਹੀ ਵਰਾ ਲੈਣਾ ਹੈ ਦਿਲ ਮਾੜੂ ਤੇ ਕਮਜ਼ੋਰ ਨੂੰ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਛਿੰਦਰ ਕੌਰ ਸਿਰਸਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ