Punjabi Poetry : Danish Bhopal
ਪੰਜਾਬੀ ਰਚਨਾਵਾਂ : ਦਾਨਿਸ਼ ਭੋਪਾਲ
ਕਲਿ ਤਾਰਨ ਨਾਨਕ ਆਇਆ
ਸਤਪੁਰਖ ਕਰਤਾਰ ਕਲਿ ਤਾਰਨ, ਜਗ ਨਾਨਕ ਬਣ ਕੇ ਆਇਆ ਹਿੰਦੂਆਂ ਦਾ ਗੁਰੂ ਦੇਵ ਅਖਾਏ ,ਮੁਸਲਮਾਨਾਂ ਦਾ ਪੀਰ ਅਖਾਇਆ l ਮਹਿਤਾ ਕਾਲੂ ਮਾਂ ਤ੍ਰਿਪਤਾ ਦੇ ਘਰ ,ਜਨਮ ਕੱਤਕ ਪੁੰਨਿਆ ਪਾਇਆ ਮੁਖ ਤੇ ਉਸ ਦੇ ਤੇਜ ਇਲਾਹੀ ,ਭੈਣ ਨਾਨਕੀ ਲਾਡ ਲਡਾਇਆ l ਪੰਜ ਵਰ੍ਹੇ ਦੀ ਉਮਰੇ ਪੜ੍ਹਨੇ ,ਪਾਂਧੇ ਗੋਪਾਲ ਕੋਲੇ ਪਾਇਆ ਪਾਂਧਾ ਪੜ੍ਹਾਏ ਇੱਕ ਲਿਖ ਫ਼ੱਟੀ ,ਨਾਨਕ ਇੱਕ ਓਂਕਾਰ ਸਜਾਇਆ l ਨੌਂਵੇਂ ਵਰ੍ਹੇ ਤੇ ਜਨੇਓ ਪਾਵਣ,ਪਰੋਹਤ ਹਰੀਦਿਆਲ ਕੋ ਬੁਲਾਇਆ ਨਾਨਕ ਆਖੇ ਧੰਨ ਪੁਰਖ ਜਿਨਿ ਦਇਆ ਸੰਤੋਖ ਸਤ ਜਨੇਉ ਪਾਇਆ l ਇਕ ਰੋਜ ਪਿਤਾ ਵੀਹ ਰੁਪਏ ਦੇ ,ਸੱਚਾ ਸੌਦਾ ਕਰਨ ਘਲਾਇਆ ਨਾਨਕ ਆਖੇ ਸਤਬਚਨ , ਜਾ ਭੂਖੇ ਸਾਧੂਆਂ ਲੰਗਰ ਖੁਵਾਇਆ l ਮਾਪੇ ਵੀਹ ਵਰ੍ਹਿਆਂ ਦੇ ਨਾਨਕ,ਬੇਜੇਯਾ ਨਾਨਕੀ ਜੈ ਰਾਮ ਭਾਇਆ ਓਥੇ ਮੋਦੀਖਾਨੇ ਬੈਹ ਮਸਤਾਨੜੇ ,ਸਭ ਨੂ ਤੇਰਾ ਤੇਰਾ ਪਾਇਆ l ਸਭ ਪਰਵਾਰ ਚ ਵੱਜੀ ਵਧਾਇ ,ਦਿਨ ਸ਼ਗਨਾਂ ਵਾਲਾ ਆਇਆ ਕੰਧ ਬਟਾਲੇ ਬੀਬੀ ਸੁਲੱਖਣੀ ,ਨਾਨਕ ਦਾ ਵਿਆਹ ਰਚਾਇਆ l ਜੋਬਨ ਉਮਰੇ ਜਗ ਤਾਰਨ ਤਾਇ , ਨਾਨਕ ਇਲਾਹੀ ਚੋਲਾ ਪਾਇਆ ਤਿੰਨ ਰੋਜ਼ ਅਲੋਪ ਹੋਯਾ ਵਿਚ ਵੇਈਂ ,ਆਖੇ ਹੁਕਮ ਨਿਰੰਕਾਰ ਤੋਂ ਆਇਆ l ਬਾਲੇ ਮਰਦਾਨੇ ਨੂੰ ਸੰਗ ਲੇਯਾ ,ਫਰਹਿੰਦੇ ਪਾਸੋ ਰਬਾਬ ਮੰਗਾਇਆ ਮਰਦਾਨੇ ਰਬਾਬ ਛੇੜੀ ਜਦ ਹੁਕਮੇ ,ਪਹਿਲੇ ਇੱਕ ਓਂਕਾਰ ਗਾਇਆ l ਚਾਰੇ ਦਿਸ਼ਾਂ ਚ ਅਕਾਲਪੁਰਖ ਦਾ ,ਫ਼ਰਮਾਨ ਉਸ ਜਾ ਪਹੁੰਚਾਇਆ ਵੰਡ ਛਕਣਾ ਕਿਰਤ ਕਰਨਾ ,ਅਉਰ ਨਾਮ ਜਪਣਾ ਸਿਖਾਇਆ l ਨਾਮ ਦਾ ਹੌਕਾ ਦਿੱਤਾ ਜਗ ਨੂ ,ਇੱਕ ਮਾਲਿਕ ਦੀ ਭਗਤਿ ਲਾਇਆ ਜਾਤ ਪਾਤ ਸਬ ਭੇਦ ਮਿਟਾਏ ,ਸਭਨੂੰ ਇੱਕੋ ਪੰਗਤ ਛਕਾਇਆ l ਗੰਗਾ ਕਾਸ਼ੀ ਪਾਂਡੇਆਂ ਦਾ ,ਝੂਠਾ ਸਬ ਭਰਮ ਮਿਟਾਇਆ ਮਦੀਨੇ ਕਾਜ਼ੀ ਰੁਕਮਦੀਨ ਨੂੰ ,ਕਾਬਾ ਚਾਰੋ ਬੰਨੇ ਦਿਖਾਇਆ l ਸੋਨੇ ਥਾਲ ਮਲਕ ਭਾਗੋ ਦੀ ਛੱਡ ,ਪ੍ਰਸ਼ਾਦਾ ਲਾਲੋ ਘਰੋਂ ਖਾਇਆ ਹੱਕ ਹਲਾਲੇ ਦੁੱਧ ਅੰਮ੍ਰਿਤ ,ਹੱਕ ਬੇਗਾਨੇ ਲਹੂ ਦਿਖਾਇਆ l ਚਾਰ ਉਦਾਸੀ ਮਾਰ ਜਗ ਵਿਚ , ਨਾਮ ਦਾ ਮੀਂਹ ਵਰਸਾਇਆ ਆਣ ਮੁੜੇ ਪਰਿਵਾਰ ਸੰਗ ਕੀਤਾ , ਕਰਤਾਰਪੁਰ ਖੇਤਾਂ ਹੱਲ ਚਲਾਇਆ l ਭਾਈ ਲਹਿਣਾ ਨੂੰ ਅੰਗ ਲਗਾ ,ਜਗ ਤਾਰਨ ਕਾਰੇ ਲਾਇਆ ਗੁਰੂ ਘਰ ਲੜੀ ਰਾਖੀ ਜਾਰੀ ,ਆਪ ਹੀ ਅੰਗਦ ਬਣ ਕੇ ਆਇਆ l ਦੱਸੇ ਜਾਮੇ ਇੱਕ ਜੋਤ ਵਰਤਾਇ ,ਭੇਦ ਕੋਈ ਵਿਰਲੇ ਪਾਇਆ ਸਤਪੁਰਖ ਕਰਤਾਰ ਕਲਿ ਤਾਰਨ, ਜਗ ਨਾਨਕ ਬਣ ਕੇ ਆਇਆ ॥
ਨਜ਼ਰੇ ਰਹਿਮਤ
ਮਾਰ ਨਿਗਾਹ ਰਹਿਮਤਾਂ ਵਾਲੀ ਬਕਸ਼ ਕਰੀਂ ਮੇਰੇ ਸਾਇਆਂ ਸਬ ਦਰ ਛੱਡੇ ਕੀਤੇ ਨਾ ਢੋਇ ,ਹੁਣ ਦਰ ਤੇਰੇ ਆਇਆਂ ॥1 ਜਿਸ ਰੋਜ਼ ਮੈ ਦਰਸ਼ ਤੁਸਾਂ ਦਾ ਆਸ਼ਕ ਬਣ ਕੇ ਪਾਇਆ ਪਹਿਲਾਂ ਇਸ਼ਕ ਦਿਖਾਇਆਂ ਲਟਕਾਂ ,ਪਿੱਛੋਂ ਦਰਦ ਬਲਾਇਆਂ ॥2 ਅੱਗ ਬਿਰਹੋਂ ਦੀ ਹੱਡਾਂ ਸਾਡੇ ਮਾਰ ਕੇ ਲਾਟਾਂ ਮੱਚੇ ਕਿਸ ਥੀਂ ਹਾਲ ਸੁਣਾਈਏ ਹਿਜ਼ਰ ਦਾ ,ਪੀੜ ਪਾ ਕੇ ਝਾਂਜਰਾਂ ਨੱਚੇ ॥3 ਭਾਵੇਂ ਹਾਂ ਮੈ ਔਗਨਹਾਰਾ ,ਤੂੰ ਤਾਂ ਵੀ ਮੇਹਰ ਵਰਸਾਈਂ ਮੈ ਗਰੀਬ ਨਿਮਾਣੇ ਉਤੇ ਤੂੰ ਝਾਤ ਕਰਮ ਦੀ ਪਾਈਂ ॥4 ਇੱਕ ਨਜ਼ਰ ਮੇਹਰ ਦੀ ਕਰਦੇ ਅੰਦਰੋਂ ਮੈ ਬੇਬੱਸ ਵੱਸੋਂ ਲੰਗੜੇ ਮੈ ਪਾਕੇ ਘੁੰਗਰੂ ਬੁਲ੍ਹੇ ਵਾਂਗੂ, ਉੱਠ ਨਚ ਨਚ ਪਾਵਾਂ ਭੰਗੜੇ ॥5 ਰੂਹ ਮੇਰੀ ਨੂੰ ਪੰਜੇ ਡਾਕੂ ਨਿੱਤ ਲੁੱਟਣ ਬੰਨ ਕੇ ਰੱਸੇ ਕਰਮਾ ਬੋਝ ਚੁੱਕ ਨਾ ਹੋਇਆ, ਉੱਤੋਂ ਮਾਯਾ ਨਾਗਨੀ ਡੱਸੇ ॥6 ਤੂੰ ਸੰਤ ਸਿਪਾਹੀ ਬਣ ਕੇ ਆਇਓਂ ਤੂ ਕਰੀਂ ਇਨ੍ਹਾਂ ਨੂੰ ਵੱਸੇ ਤੇਰੀ ਇੱਕ ਨਜ਼ਰ ਥੀਂ ਕੰਮ ਹੈ ਸੱਜਣਾ ਵੇਖ ਛਾਂਲਾਂ ਮਾਰ ਏਹ ਨੱਸੇ ॥7
ਬਾਹਰੀ ਫ਼ਕੀਰੀ ਤੇ ਅੰਦਰੂਨੀ ਫ਼ਕੀਰੀ
ਵੇਸ਼ ਫ਼ਕੀਰੀ ਧਰਨਾ ਬਾਹਰੋਂ ਸੌਖਾ,ਪਰ ਅੰਦਰੋਂ ਧਾਰਨ ਔਖਾ ਜੀ ਪਾਖੰਡ ਵੇਸ਼ ਪਾ ਦੁਨੀ ਜੋ ਚਲਦੇ ,ਮਿਲੇ ਦੋਹੇ ਜਹਾਨੀ ਧੋਖਾ ਜੀ ਦਿਨ ਗ਼ਰੀਬੀ ਜੋ ਅੰਦਰੋਂ ਧਾਰੇ ,ਖੁਲੇ ਉਪਰ ਅੰਦਰ ਝਰੋਖਾ ਜੀ ਜੀਵੇ ਕਾਮਿਲ ਮੁਰਸ਼ਿਦ ਸੋਹਣਾ ,ਜਿਸ ਰੰਗ ਚੜ੍ਹਾਯਾ ਚੋਖਾ ਜੀ II
ਜਾਤ ਪਾਤ
ਜਾਤ ਪਾਤ ਸਬ ਖੇਲ ਦੁਨੀ ਦਾ ,ਅੰਦਰ ਜਾਤ ਨਾ ਪੁਛੇ ਕੋਈ ਅਮਲ ਜਿਨ੍ਹਾਂ ਦੀ ਭਾਰੀ ਥੀਵਨ ,ਮਿਲੇ ਧਰ ਸੱਚੇ ਓਨਾ ਢੋਇ ਜਾਤਾਂ ਪਾਤਾਂ ਵਾਲੇ ਕਮਲੇ ਲਾਣ , ਉਚੇ ਨੀਵੇਂ ਦੀਆਂ ਮੋਹਰਾਂ ਅਖੀਰ ਕਿਸੇ ਸੜ ਸਵਾਹ ਹੋਣਾ ,ਕਿਸੇ ਦੀਆਂ ਮਿੱਟੀ ਅੰਦਰ ਟੌਹਰਾਂ ਜਾਤ ਮਜ੍ਹਬ ਦੀਆਂ ਕੰਧਾਂ ਨੂੰ, ਗੁਰੂ ਘਰ ਆਣ ਹਿਲਾਈਆ ਬਾਬੇ ਨਾਨਕ ਉਪਦੇਸ਼ ਦਿਤਾ , ਬੈਠਾ ਪੰਗਤ ਲੰਗਰ ਛਕਾਇਆ ਚਾਰੀਂ ਬੰਨੇ ਦੇ ਦਰਵਾਜ਼ੇ ਖੋਲ ਹਰਿਮੰਦਰ ਸਾਹਬ ਸਜਾਇਆ ਸ਼ਤ੍ਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਸਾਂਝਾ ਗਾਇਆ
ਬਾਗ਼ੀ ਮਨ
ਮਨ ਹੋਇਆ ਬਾਗ਼ੀ ਅੰਦਰੋਂ ,ਕਿਦਾਂ ਸੂਰਤ ਸ਼ਬਦ ਸੰਗ ਜੋੜਾਂ ਵੱਸ ਕਰ ਨੋਂ ਇੰਦ੍ਰੇ ਦੀਆਂ ਵਾਗ਼ਾਂ ,ਰਾਹੇ ਹੇਠਾਂ ਵਲ ਫ਼ਿਰੇ ਦੋੜਾ ਬਹੁ ਕਰਮਾਂ ਲੱਧੀ ਭਾਰ ਫਿਰੇ , ਬੇਫਿਕਰਾ ਅਣਜਾਣ ਮਨ ਮੌੜਾ ਡਿੱਘੇ ਢੱਠੇ ਫ਼ੇਰ ਉਠ ਦੌੜੇ ,ਨਜ਼ਰ ਨਾ ਆਵੇ ਮਾਯਾ ਰੋੜਾ ॥ 1 ਅਰਜਾਂ ਲਿੱਖ ਲਿੱਖ ਥੱਕ ਬੈਠਾ,ਸਾਈਂ ਮੇਰੀ ਕਲਮ ਦਾ ਘੋੜਾ ਫੜ ਉਂਗਲ਼ ਮੇਰੀ ਮੁਰਸ਼ਦ , ਦੇਦੇ ਉੱਪਰ ਦੇ ਵਲ ਮੋੜਾ ਤੇਰੇ ਜੇਹਾ ਮੈਨੂੰ ਹੋਰ ਨਾ ਕੋਈ , ਮੈਂ ਜੇਹੇ ਤੈਂ ਲੱਖ ਕਰੋਡ਼ਾਂ ਥੱਕਿਆ ਦਰ ਤੇਰੇ ਮੈ ਆਨ ਢੁੱਕਾ, ਹੁਣ ਤੂੰ ਤਰਸ ਖਾ ਜੀ ਥੋੜਾ ॥ 2 ਚੌਰਾਸੀ ਧੱਕੇ ਖਾ ਥੱਕ ਡਿੱਗਾ,ਕਿਦਾਂ ਏਸ ਜੰਜੀਰ ਨੂੰ ਤੋੜਾਂ ਪਾਦੇ ਪਰਦਾ ਹੁਣ ਵੱਸ ਨੀ ਸਾਡੇ ,ਕਾਲ ਹਿਸਾਬੇ ਲਹੂ ਨਚੋੜਾ ਖ਼ੈਰ ਪਾਦੇ ਝੋਲੀ ਅੱਡ ਖੜ੍ਹਾ , ਤੈਂ ਧਰ ਕੇਹਾ ਚੀਜ਼ ਦੀਆਂ ਥੋੜਾਂ ਸਬੇ ਮੰਗਾਂ ਮਾਰ ਮੁਕਾਇਆਂ , ਬਸ ਦੀਦਾਰ ਤੇਰੇ ਦੀਆਂ ਲੋੜਾਂ ॥ 3 ਤੂ ਚਾਹੇ ਤਾਂ ਪਲ ਵਿਚ ਤਾਰੇਂ ,ਐ ਤੁਧ ਕੰਮ ਨਾ ਲੰਮਾ ਚੋੜਾ ਸੁੱਤੀ ਸੂਰਤ ਜਗਾ ਦੇ ਮੇਰੀ , ਮਾਰ ਨਾਮ ਦਾ ਇੱਕ ਝੰਜੋੜਾ ਪਾਲੈ ਸੰਗ ਪ੍ਰੀਤਾਂ ਆਪਣੇ ,ਚੜਾਦੇ ਉਪਰਲੀਆਂ ਪੰਜ ਪੋੜਾਂ ਚੜ੍ਹਾਦੇ ਨਾਮ ਜਹਾਜ਼ੇ ਦਾਨਾ ,ਮੈ ਵੀਂ ਘਰ ਅਪਣੇ ਨੂ ਬੋਹੜਾਂ ॥ 4
ਹਮ ਐਸੇ ਤੂੰ ਐਸਾ
ਮੈ ਟੁੱਟੇ ਕੋਈ ਤਾਰੇ ਜੇਹਾ ,ਤੂੰ ਪੂਰ ਚੰਨ ਦਾ ਨੂਰ ਜਿਵੇਂ ਮੈ ਪੱਥਰ ਕੋਈ ਕੋਇਲੇ ਜੇਹਾ , ਤੂੰ ਕੀਮਤੀ ਕੋਹਿਨੂਰ ਜਿਵੇਂ ਮੈ ਸੁੱਖੇ ਪੱਤਰਾਂ ਦੇ ਢੇਰ ਜੇਹਾ , ਤੂੰ ਖਿੜਿਆ ਫੂਲ ਗੁਲਾਬ ਜਿਵੇਂ ਮੈ ਉਲਝਣ ਭਰੇ ਸਵਾਲ ਜੇਹਾ , ਤੂੰ ਹਰ ਗੱਲ ਦਾ ਜਵਾਬ ਜਿਵੇਂ ਮੈ ਕੋਈ ਚੰਦ ਅਲਫਾਜ਼ ਜੇਹਾ , ਤੂੰ ਪੋਥਿ ਗ੍ਰੰਥ ਕਿਤਾਬ ਜਿਵੇਂ ਮੈ ਆਮਾ ਤੋਂ ਵੀ ਆਮ ਜੇਹਾ , ਤੂੰ ਖ਼ਾਸਾਂ ਤੋਂ ਵੀ ਨਾਯਾਬ ਜਿਵੇਂ ਮੈ ਫ਼ਿਰਾਂ ਕੋਈ ਬਨਜਾਰੇ ਜੇਹਾ , ਤੂੰ ਵੱਸਿਆ ਖੁਸ਼ਹਾਲ ਘਰਬਾਰ ਜਿਵੇਂ ਮੈ ਉੱਜੜੇ ਖੰਡਰ ਵੀਰਾਨ ਜੇਹਾ ,ਤੂੰ ਸਜਿਆ ਸੋਹਣਾ ਦਰਬਾਰ ਜਿਵੇਂ ਮੈ ਸੁੱਕੇ ਕੋਈ ਤਲਾਬ ਜੇਹਾ , ਤੂੰ ਵਗਦਾ ਕੋਈ ਦਰਿਆ ਜਿਵੇਂ ਮੈ ਬੁਝਦੇ ਦੀਵੇ ਦੀ ਲਾਟ ਜੇਹਾ ,ਤੂੰ ਲੱਖਾਂ ਸੂਰਜਾਂ ਪ੍ਰਕਾਸ਼ ਜਿਵੇਂ ਮੈ ਹਨ੍ਹੇਰੇ ਢੂੰਗੇ ਪਤਾਲ ਜੇਹਾ , ਤੂੰ ਰੋਸ਼ਨ ਉੱਚਾ ਅਕਾਸ਼ ਜਿਵੇਂ ਮੈ ਬੇਸੁਰ ਹਾਂ ਬੇਤਾਲ ਜੇਹਾ , ਤੂੰ ਪ੍ਰਭਾਤੀ ਸਾਰੰਗ ਰਾਗ ਜਿਵੇਂ ਮੈ ਗਰਮ ਰੇਗਿਸਤਾਨ ਜੇਹਾ , ਤੂੰ ਹਰੇਯਾ ਭਰਿਆ ਬਾਗ਼ ਜਿਵੇਂ ਮੈ ਪਾਪੀ ਗੁਨਾਹਗਾਰ ਜੇਹਾ ,ਤੂੰ ਆਪ ਸਤਿ ਕਰਤਾਰ ਥੀਵੇਂ ਮੈ ਸਭ ਛੋੜ ਤਉ ਸ਼ਰਣਿ ਪੇਆ , ਮੈਨੂੰ ਬਖ਼ਸ਼ ਬਖਸ਼ਣਹਾਰ ਕਿਵ਼ੇਂ
ਚੁੱਪ ਦਾ ਕੰਬਲ
ਸੱਜਣਾਂ ਲਾਦੇ ਚੁੱਪ ਕੰਬਲ ਜੋ ਓੜੇ ,ਵੇ ਸਾਡੀ ਰੂਹ ਦਾ ਹਾਸਾ ਬਹੁੜੇ ਸਾਹ ਮੁਕਦਿਆਂ ਰਹਿ ਗਏ ਥੋੜੇ,ਮੈਂ ਮਸਾਂ ਚਾਰ ਪਲ ਜੀਉਣ ਦੇ ਜੋੜੇ ਗਲ ਚਉਰਾਸੀ ਸੰਗਲ਼ ਕੌਣ ਤੋੜੇ, ਉੱਤੋਂ ਬੌਝ ਕਰਮਾਂ ਲਹੂ ਨਿਚੋੜੇ ਮੈ ਬੇੜੀ ਫਸੀ ਸਮੁੰਦ ਢੁੰਗੇ ਚੋੜੇ ,ਵਿਚ ਪਏ ਕਰਮਾਂ ਦੇ ਰੋੜੇ ॥1 ਤੂੰ ਕਰ ਵੱਸ ਮੈਂ ਮਨ ਦੇ ਘੋੜੇ ,ਫਿਰੇ ਰੈਣ ਜੋ ਬਾਹਰ ਨੂੰ ਦੋੜੇ ਅੰਦਰ ਪਏ ਕਲੇਸ਼ ਝਗੜ ਝਗੋੜੇ ,ਤੇਰੇ ਬਿਨ ਕੋਣ ਇਨ੍ਹਾ ਨਿਬੋੜੇ ਤੇਰੇ ਦਰ ਕੇਹਾ ਚੀਜ਼ ਦੀ ਥੋੜੇ,ਮੈਂ ਝੋਲੀ ਅੱਡ ਖੜਾ ਹੱਥ ਜੋੜੇ ਕਾਲ ਕਰਮਾਂ ਦੇ ਮਾਰੇ ਕੋਹੜੇ, ਮੰਗੈ ਹਿਸਾਬ ਓ ਕੰਨ ਮਰੋੜੇ ॥2 ਮੱਥਾ ਟੇਕਾਂ ,ਹੱਥ ਨੇ ਜੀ ਜੋੜੇ , ਤੇਰੇ ਬਿਨ ਕੌਣ ਅੰਦਰ ਨੂੰ ਮੋੜੇ ਤੂੰ ਚੜਾਦੇ ਅੰਦਰਲੇ ਪੰਜ ਪੋੜੇ ,ਪਾਲਾ ਪੱਕਿਆਂ ਗੰਡਾ ਸੰਗ ਜੌੜੇ ਤੂੰ ਕਰ ਰਹਿਮਤ ਮੇਰੀ ਰੂਹ ਜੋ ਲੋੜੇ ,ਪਯਾ ਤੈਂ ਦਰ ਸਬੈ ਦਰ ਛੋੜੇ ਵੇ ਕਰ ਬੋਲ ਮਿੱਠੜੇ ਪਾਵੇਂ ਕੌੜੇ , ਰੂਹ-ਏ-ਸਕੂਨ ਨੂੰ ਪੈਣ ਫੇਰ ਮੋੜੇ ॥3
ਮੈਨੂੰ ਕੌਣ ਸਹੇੜੇ
ਤੇਰੇ ਬਾਝੋਂ ਮੈਨੂੰ ਹੁਣ ਕੌਣ ਸਹੇੜੇ, ਤੂ ਆ ਬੈਹ ਮੇਰੇ ਵਿਹੜੇ ਸੱਭੇ ਛੱਡ ਟੁਰੇ ਮੇਰੇ ਯਾਰ ਬੇਲੜੇ , ਢੁੱਕ ਕੋਲ ਬੇਹਂਦੇ ਸੀ ਜੇਹੜੇ ਕਿਤੇ ਸ਼ਨੀ ਮੰਗਲ ਦੇ ਪਹਰੇ ਭਾਰੀ , ਕਿਤੇ ਜਾਤ ਪਾਤ ਦੇ ਝੇੜੇ ਤੂੰ ਢੋਲਾ ਆਪ ਸਮੇਟੀ ਆਕੇ ,ਅੰਦਰ ਜੋ ਮਨ ਨੇ ਪਾਏ ਖਲੇਰੇ ॥1 ਰੂਹ ਹੋਈ ਖੰਡਰ ਵੀਰਾਨ ਜਿਵੇਂ , ਉੱਤੋਂ ਕਰਮਾਂ ਪਾਏ ਨੇ ਘੇਰੇ ਢੁੰਗੇ ਸਾਗਰ ਵਿਚ ਗੋਤੇ ਖਾਵਾਂ,ਚਮਕੇ ਬਜੂਰੀ ਤੂਫ਼ਾਨ ਚੁਫੇਰੇ ਬਿਨ ਤੇਰੇ ਮੇਰਾ ਕੋ ਨਾ ਦਰਦੀ , ਬਣ ਮਲਾਂ ਬੰਨੇ ਲਾ ਇਸ ਬੇੜੇ ਸਾਈਂ ਤੇਰੇ ਹੱਥ ਮੇਰਾ ਲੇਖਾ ਜੀ, ਬਿਨ ਤੇਰੇ ਕੌਣ ਇਹ ਨਿਬੇੜੇ ॥2 ਦਾਜ ਮੈਥੋਂ ਜੀ ਕੁੱਝ ਨਾ ਜੂੜੇਆ ,ਨਾ ਕੁੱਝ ਵੱਸ ਪਯਾ ਜੀ ਮੇਰੇ ਹੁਣ ਤੂੰਹੀਓਂ ਬਾਂਹ ਫੜ ਮੇਰੀ ਢੋਲਾ, ਦੇਦੇ ਸ਼ਬਦ ਨਾਮ ਨਾਲ ਫੇਰੇ ਚੂੰਨੀ ਚੜਾ ਢੱਕ ਗੁਨਾਹਾਂ ਮੇਰੇਆਂ ,ਡੋਲਾ ਲੈਂਜ਼ੀ ਸਤਲੋਕ ਦੇ ਡੇਰੇ ਓਥੇ ਜਨਮ ਮਰਣ ਸ਼ੋਰ ਨਾਹੀ ,ਖਿੜੀਆਂ ਬਾਗ਼ ਬਹਾਰਾਂ ਚੁਫੇਰੇ ॥3
ਇਸ਼ਕ ਹਕੀਕੀ
ਇਸ਼ਕ ਹਕੀਕੀ ਅੰਦਰ ਜਿੰਨ੍ਹਾ ,ਅਪਨਾ ਆਪੁ ਗਵਾਇਆ ਗੁੰਗੀ ਗੱਲੀਂ ਕਰ ਕਰ ਅੰਦਰੋਂ ,ਦੀਦਾਰ ਸੱਚੇ ਦਾ ਪਾਇਆ ॥1 ਆਸ਼ਕ ਸੋਈ ਹਕੀਕੀ ਜਿਹੜੇ, ਹਰ ਗੱਲ ਯਾਰ ਦੀ ਮੰਨੇ ਦਰਦ ਹੰਢਾਂਦੇ ਮੁਖ ਨਾ ਮੋੜਨ ,ਧਾਰ ਤਿੱਖੀ ਚਲਣ ਖੰਨੇ ॥ 2 ਰਾਹ ਇਸ਼ਕ ਹਕੀਕੀ ਦਰਦਾਂ ਭਰਿਆ, ਜਿਸ ਵਿਰਲੇ ਮੱਥਾ ਲਾਇਆ ਅਖੀਰ ਪਾਕੇ ਘੁੰਘਰੂ ਬੁੱਲ੍ਹੇ ਵਾਂਗੂ ,ਨੱਚ ਨੱਚ ਯਾਰ ਮਨਾਇਆ ॥ 3 ਆਸ਼ਕ ਲੋਕ ਖੁਦਾ ਦੇ ਬੰਦੇ ,ਗੱਲ ਹਰਦਮ ਯਾਰ ਦੀ ਕਰਦੇ ਮੁੱਖ ਨੂਰ ਓਨਾ ਦੇ ਮਾਰੇ ਚਮਕਾਂ, ਭਾਵੇਂ ਅੰਦਰੋਂ ਬਿਰਹੀ ਜਰਦੇ ॥ 4 ਸੜ ਸੜ ਬਿਰਹੋਂ ਪਿਛਾਂ ਨਾ ਮੁੜਸਣ ,ਏਹ ਸ਼ਮ੍ਹਾਂ ਦੇ ਪਰਵਾਨੇ ਦਿਲੇ ਨੱਚੇ ਪੀੜ ਪਾ ਕੇ ਝਾਂਜਰਾਂ, ਓ ਮੁਖੋਂ ਗਾਉਣ ਤਰਾਨੇ ॥ 5 ਦਿਲ ਸ਼ਮ੍ਹਾਂ ਚਰਾਗ ਰੌਸ਼ਨ ਜਿਨਾ, ਨਾ ਬਾਹਰ ਬਾਲਣ ਦੀਵੇ ਜਿੰਦੇ ਜੀ ਮਰ ਅੰਦਰੋਂ ਮਿਲਸਣ ,ਰਹਿਣ ਦੋਹੀਂ ਜਹਾਨੀ ਜੀਵੇ ॥ 6 ਰਾਜ਼ੀ ਯਾਰ ਦੀ ਰਜ਼ਾ ਵਿਚ ਰਹਿ ਕੇ ,ਕਰਣ ਲੱਖਾਂ ਸ਼ੁਕਰਾਨੇ ਮੈ ਤੇ ਇਸ਼ਕ ਮਜਾਜ਼ੀ ਬੰਦਾ, ਮੇਰੇ ਪੱਲੇ ਵੱਸ ਬਹਾਨੇ ॥ 7 ਜੇਕਰ ਖੈਰ ਇਸ਼ਕ ਦੀ ਪਾਵੇਂ, ਮੈ ਭੀ ਕਰਾਂ ਸ਼ੁਕਰਾਨੇ ਘਰ ਅਪਨੇ ਨੂੰ ਬਹੁੜਾਂ ਤੈਂ ਸੰਗ, ਮੁੜ ਨਾ ਆਵਾਂ ਜਹਾਨੇ ॥ 8
ਪੁੱਛ ਲੈ ਸਾਡਾ ਹਾਲ
ਕਦੀ ਪੁੱਛ ਲੈ ਨਿਮਾਣੀ ਦਾ ਹਾਲ ,ਵੇ ਰੰਗ ਰਤੜੇਆ ਸਾਇਆਂ.... ਅੱਖਾਂ ਤੇਰੀ ਰਾਹ ਸੇਜ ਵਛਾਇਆਂ ,ਹਾਲ ਹੋਇਆ ਸਾਡਾ ਵਾਂਗ ਸ਼ੁਦਾਈਆਂ , ਵਿਖਾ ਕੇ ਲਟਕਾਂ ਫਿਰ ਮੁਖ ਛਪਾਇਆਂ,ਪਲੇ ਪੈ ਗਈਆਂ ਦਰਦ ਬਲਾਇਆਂ, ਵਿਛੋੜੇ ਰੋ ਰੋ ਹੋਯਾ ਬੁਰਾ ਹਾਲ , ਵੇ ਬੇਦਰਦੀਆ ਸਾਇਆਂ ॥ 1 ਕਦੀ ਪੁੱਛ ਲੈ ਨਿਮਾਣੀ ਦਾ ਹਾਲ, ਵੇ ਰੰਗ ਰਤੜੇਆ ਸਾਇਆਂ.... ਏਹ ਅਗ ਹੱਡਾਂ ਵਿਚ ਬਲਦੀ ਏ ,ਮੈ ਨਿਤ ਰੋਜ ਸੁਨੇਹੇ ਘਲਦੀ ਏਂ , ਮੇਰੀ ਪੇਸ਼ ਨਾ ਕੋਈ ਚਲਦੀ ਏ ,ਤੈਂ ਲਈਂ ਗੱਲ ਦੋ ਇੱਕ ਪਲ ਦੀ ਏ , ਆਣ ਅੰਦਰੋਂ ਕਦੀ ਲੈ ਜਾਵੀਂ ਸਾਰ ,ਵੇ ਮਨਮਤੜੇਆ ਸਾਈਆਂ ॥ 2 ਕਦੀ ਪੁੱਛ ਲੈ ਨਿਮਾਣੀ ਦਾ ਹਾਲ , ਵੇ ਰੰਗ ਰਤੜੇਆ ਸਾਇਆਂ.... ਝੋਲੀ ਨਾਮ ਦੀ ਪਾ ਦੇਉ ਖ਼ੈਰ ਜੀ ,ਸਾਡਾ ਕਰਮਾ ਦਾ ਲੱਥੇ ਜਹਿਰ ਜੀ , ਕਦੀ ਅੰਦਰ ਕਰਾ ਦੇਉ ਸੈਰ ਜੀ, ਮੈ ਧੋਵਾਂ ਚੁੰਮਾਂ ਤੇਰੇ ਪੈਰ ਜੀ , ਮੇਰੀ ਰੂਹ ਦੀ ਸੁਨ ਲੈ ਪੁਕਾਰ , ਵੇ ਮਸਤਾਨੜੇਆ ਸਾਈਆਂ ॥ 3 ਕਦੀ ਪੁੱਛ ਲੈ ਨਿਮਾਣੀ ਦਾ ਹਾਲ , ਵੇ ਰੰਗ ਰਤੜੇਆ ਸਾਇਆਂ.... ਮੁਢੋਂ ਤੇਰੇ ਬਾਗ ਦੀ ਤੁਲਸੀ ਸਾਂ ,ਪੈ ਚੋਰਾਸੀ ਜੰਗਲ ਝੁਲਸੀ ਹਾਂ ਫੱਸ ਕਰਮਾ ਚਿਕੜ ਰੁਲਸੀ ਹਾਂ,ਪਹਿਚਾਣ ਮੈ ਆਪਣੀ ਭੁੱਲਸੀ ਹਾਂ ਮੇਰੀ ਜੜੋਂ ਕਰਿ ਸੰਭਾਲ , ਵੇ ਕੱਟ ਜਨਮ-ਮਰਨ ਦੀਆਂ ਫਾਹੀਆਂ ਕਦੀ ਪੁੱਛ ਲੈ ਨਿਮਾਣੀ ਦਾ ਹਾਲ , ਵੇ ਰੰਗ ਰਤੜੇਆ ਸਾਇਆਂ....4
ਜਿੰਦੇ ਮਾਨ ਕਾਹਦਾ ਰੱਖਣਾ
ਜਿੰਦੇ ਮਾਨ ਕਾਹਦਾ ਰੱਖਣਾ ,ਸੰਭਾਲ ਵੇਲਾ ਅੱਜ ਸੁਲੱਖਣਾ ਸਿਕੰਦਰ ਵਰਗੇ ਦੁਨੀ ਜਿੱਤ, ਹੱਥ ਖਾਲੀ ਟੁਰੇ ਜਹਾਨੋਂ ਕਰਮਾਂ ਤਾਈਂ ਪੇਸ਼ ਨਾ ਜਾਂਦੀ , ਸਬ ਤਿਲਕਣ ਢੂੰਗੀ ਢਲਾਨੋ ਅਖੀਰ ਟੁਰਨਾ ਹੋਕੇ ਸੱਖਣਾ ,ਜਿੰਦੇ ਮਾਨ ਕਾਹਦਾ ਰੱਖਣਾ ॥1 ਛੱਡ ਤੁਰੇ ਰਾਜੇ ਮਹਾਰਾਜੇ ,ਗਏ ਖਾਲੀ ਹੋ ਬੇਤਖਤੇ ਤਾਜੇ ਲਸ਼ਕਰ ਤੁਰਦਾ ਸੰਗ ਜਿਨ੍ਹਾਂ , ਮੌਤ ਵਜਾਏ ਓਨਾ ਭੀ ਵਾਜੇ ਮੌਤ ਨਾਗਣੀ ਸਬ ਨੂੰ ਡੱਸਨਾ ,ਜਿੰਦੇ ਮਾਨ ਕਾਹਦਾ ਰੱਖਣਾ ॥2 ਸਾਰੀ ਉਮਰੇ ਦੇਹ ਸਵਾਰੀ ਬਣ ਬਣ ਫਿਰੇਓਂ ਸੁਲੱਖਣਾ ਅਖੀਰ ਹੱਡ ਅੱਗੀਂ ਭਖਣੇ ,ਜਾਂ ਸਵਾਦ ਮਿੱਟੀ ਚੱਖਣਾ ਅਖੀਰ ਮੋਆਂ ਮੂੰਹ ਮੱਖਣਾ , ਜਿੰਦੇ ਮਾਨ ਕਾਹਦਾ ਰੱਖਣਾ ॥3 ਖਰਚ ਕਰੋੜਾਂ ਲੱਖਾਂ ਧੇਲਾ ,ਆਣਾ ਹੱਥ ਨਾ ਮੁੜ ਏ ਵੇਲਾ ਜਗ ਚਹੁਂ ਵਰ੍ਹਿਆਂ ਦਾ ਮੇਲਾ,ਜਾਣਾ ਸਬਨੇ ਇਥੋਂ ਅਕੇਲਾ ਹੋਣਾ ਨਹੂੰਓਂ ਮਾਸ ਵੱਖਰਾ, ਜਿੰਦੇ ਮਾਨ ਕਾਹਦਾ ਰੱਖਣਾ ॥4 ਉੱਠ ਜਾਗ ਏ ਵੇਲਾ ਸੰਭਾਲ, ਕੋਈ ਮੁਰਸ਼ਿਦ ਪੂਰਾ ਭਾਲ ਜੇਹੜਾ ਕੱਟੇ ਚੌਰਾਸੀ ਜਾਲ ,ਨਾਮ ਰੰਗ ਚੜ੍ਹਾ ਕਰੇ ਨਿਹਾਲ ਸ਼ੀਸ਼ ਦੇਈਂ ਓਹਨੂੰ ਦੱਖਣਾ , ਜਿੰਦੇ ਮਾਨ ਕਾਹਦਾ ਰੱਖਣਾ ॥5
ਮਾਲਿਕ ਦਾ ਹੀ ਬੰਦਾ ਹਾਂ
ਜੀ ਭਾਂਵੇ ਚੰਗਾ ਹਾਂ ਕੇ ਮੰਦਾ ਹਾਂ ,ਉਸ ਮਾਲਿਕ ਦਾ ਹੀ ਬੰਦਾ ਹਾਂ ਜਿਦਾ ਜਾਤ ਨਾ ਵਰਨ ਨਿਸ਼ਾਨ ਹੈ , ਅਲਖ ਅਨਾਮੀ ਸਤਨਾਮ ਹੈ ਨੂਰ ਸਬਣਾ ਸਬਾਏਮਾਨ ਹੈ , ਰੂਹ ਦੀ ਅਸਲ ਪਹਿਚਾਣ ਹੈ ਓਹ ਦੀਦ ਬਖਸ਼ੇ ਤਾ ਅਨੰਦਾ ਹਾਂ ,ਉਸ ਮਾਲਿਕ ਦਾ ਹੀ ਬੰਦਾ ਹਾਂ ॥1 ਮਾਲਕ ਸਤਿਗੁਰੂ ਬਣ ਜਗ ਆਏ ਜੀ ,ਜੀਵਾਂ ਨਾਮ ਰੰਗ ਚੜਾਏ ਜੀ ਬੇੜਾ ਸਬਣਾ ਬੰਨੇ ਲਾਏ ਜੀ , ਰੂਹਾਂ ਮੁੜ ਧੁਰਧਾਮ ਪਹੁੰਚਾਏ ਜੀ ਓ ਰਹਿਮ ਕਰੇ ਤੇ ਬਖਸ਼ੰਦਾ ਹਾਂ ,ਉਸ ਮਾਲਿਕ ਦਾ ਹੀ ਬੰਦਾ ਹਾਂ ॥2 ਮੇਰੇ ਔਗੁਣ ਢੇਰ ਭਾਰਾ ਜੀ ,ਮੈ ਕਰਮਾਂ ਤਾਈਂ ਮਾਰਾ ਜੀ ਮੈ ਬੇਬਸ ਫਿਰਾਂ ਲਚਾਰਾ ਜੀ ,ਮੈ ਮੰਗਾਂ ਨਾਮ ਸਹਾਰਾ ਜੀ ਓਹੀ ਪਾਕ ਕਰੇ ਜੇ ਗੰਦਾ ਹਾਂ ,ਉਸ ਮਾਲਿਕ ਦਾ ਹੀ ਬੰਦਾ ਹਾਂ ॥3
ਰੀ ਕਿਰਤ ਕਰੋ ਗੁਣ ਗਾਵੋ
ਜੋ ਹੱਕ ਬੇਗਾਨਾ ਮੁੱਕਰ ਖਾਸੇ ਔਰ ਬੈਠੇ ਫੰਨ ਫੈਲਾਏ ਕੇ ਅੰਤ ਕਾਲ ਜੰਮ ਘੇਰ ਪਕੜ ਉਸ ਕੇਸੋਂ ਪਟਕੇਂ ਢਾਏ ਕੇ ਓ ਵੇਲੇ ਕੋਓ ਸੰਗ ਨਾ ਸਾਥੀ ਪੇਸ਼ਿ ਹੋਏ ਧਰਮ ਰਾਏ ਕੇ ਲਿਹਾਜ ਨਾ ਕਰਸੇ ਲੇਖਾ ਮੰਗੈ ਹੱਡਾਂ ਕੁ ਕੜਕਾਏ ਕੇ ਰੀ ਕਿਰਤ ਕਰੋ ਗੁਣ ਗਾਵੋ ਹੱਕ ਹਲਾਲ ਕਮਾਏ ਕੇ ॥1 ਨਾਨਕ ਮਲਿਕ ਭਾਗੋਂ ਕਾ ਭਰਮ ਮਿਟਾਯਾ ਲਾਲੋ ਘਰੋਂ ਖਾਏ ਕੇ ਹੱਕ ਹਲਾਲੇ ਦੁੱਧ ਅੰਮ੍ਰਿਤ ਹੱਕ ਬੈਗਾਨੇ ਲਹੂ ਦਿਖਾਏ ਕੇ ਦਸਾਂ ਨਹੁੰਆਂ ਦੀ ਕਿਰਤ ਸਿਖਾਇ ਖੇਤਾਂ ਹੱਲ ਚਲਾਏ ਕੇ ਲੰਗਰ ਸੇਵਾ ਲੜੀ ਚਲਾਇ ਸਬਣਾ ਵੰਡ ਛੱਕਾਏ ਕੇ ਰੀ ਕਿਰਤ ਕਰੋ ਗੁਣ ਗਾਵੋ ਠੰਡੀ ਰੁਖੀ ਮਿਸੀ ਖਾਏ ਕੇ ॥2 ਸਿਕੰਦਰ ਦੁਨੀ ਜਿੱਤ ਗਇਆ ਖਾਲੀ ਹੱਥ ਲਮਕਾਏ ਕੇ ਲਸ਼ਕਰ ਤੁਰਦਾ ਸੀ ਨਾਲ ਕਿਸੇ ਬਾਤ ਨਾ ਪੁਛਿ ਆਏ ਕੇ ਹੁਕਮਰਾਨ ਸ਼ਾਹ ਬਾਦਸ਼ਾਹ ਜੋ ਗਏ ਜ਼ੁਲਮ ਕਮਾਏ ਕੇ ਉਨ੍ਹਾਂ ਪਾਪ ਦਾਜ ਸਿਰ ਵੇਖ ਜੰਮ ਨੱਚੇ ਵਾਜੇ ਵਜਾਏ ਕੇ ਰੀ ਕਿਰਤ ਕਰੋ ਗੁਣ ਗਾਵੋ ਨਾ ਜਾਇਯੋ ਆਪ ਗਵਾਏ ਕੇ ॥3 ਹੱਕ ਹਲਾਲੇ ਬਰਕਤ ਭਾਰੀ ਨਿਕਟ ਕਰੈ ਹਰਰਾਇ ਕੇ ਸਾਗ ਰੋਟੀ ਖਾਇ ਗੋਪਾਲਾ ਸੰਗ ਧੰਨੇ ਹੱਥ ਬੰਧਾਏ ਕੇ ਸਬੈ ਕਾਜ ਸਵਾਰੇ ਠਾਕੁਰ ਸਾ ਭਗਤਾਂ ਗਲ ਲਗਾਏ ਕੇ ਸਤਿ ਖਿਮਾ ਦਾਨ ਗੁਣ ਬਕਸ਼ੇ ਭਰੋਸਾ ਮਨ ਬੰਧਾਏ ਕੇ ਰੀ ਕਿਰਤ ਕਰੋ ਗੁਣ ਗਾਵੋ ਨਾਮ ਹਰਿ ਕਾ ਧਿਆਏ ਕੇ॥4
ਉਦਾਸ ਮਨ
ਕਾਹੇ ਫਿਰੇ ਉਦਾਸ ਰੇ ਮਨ ਜੂਠੇ ਜਗਤ ਕੀ ਆਸ ਮੇ ਰੋਵਤ ਧਾਵਤ ਚੈਨ ਨਾਹੀ ਚਾਰ ਦਿਨਨ ਕੇ ਬਾਸ ਮੇ ਜਿਓਂ ਕੋਹਲੂ ਮੇ ਬੈਲ ਪਿਸੇਓ ਲਏ ਨਕੇਲ ਨਾਸ ਮੇ ਮ੍ਰਿਗ ਤ੍ਰਿਸ਼ਨਾ ਮੇ ਫੰਸੇਓ ਬਉਰਾ ਮਾਯਾ ਕਿ ਪਿਆਸ ਮੇ ਮਹਲ ਉਸਾਰੇ ਸੋਨਾ ਚਾਂਦੀ ਜੋੜੇ ਅਪਨੀ ਰਾਸ ਮੇ ਅੰਤ ਕਾਲ ਕਛੁ ਸੰਗ ਨਾ ਜਾਏ ਕਫ਼ਨ ਕੇ ਲਿਬਾਸ ਮੇ ਕਰਮ ਪਰਧਾਨਾ ਤੀਰ ਚਲੈ ਸਬੈ ਆਮ ਓ ਖਾਸ ਪੇ ਅੰਤ ਵੇਲੇ ਹੋਏ ਲਾਚਾਰਾ ਜਾ ਪਰਿਯੋ ਜੰਮ ਕੀ ਫਾਂਸ ਮੇ ਕਾਹੇ ਡੋਲਤ ਰੇ ਮਨ ਇਸ ਜੂਠ ਜਗਤ ਕੇ ਝਾਂਸ ਮੇ ਕਰਮ ਭਾਰ ਨਾ ਸਿਰ ਬੜਾਇਓ ਦੋ ਪਾਲ ਕੇ ਹਾਂਸ ਮੇ ਨਾਮ ਹਰਿ ਕਾ ਧਿਆਓ ਰੇ ਮਨ ਹਰ ਸਾਂਸੋ ਸਾਂਸ ਮੇ ਏਹੋ ਪੂੰਜੀ ਜੀਅ ਕੀ ਸੰਗ ਜਾਏ ਹਰਿ ਨਿਵਾਸ ਮੇ
ਕਾਮ ਕ੍ਰੋਧ ਕੀ ਬੀਨ
ਕਾਮ ਕ੍ਰੋਧ ਕੀ ਬੀਨ ਬਜਤ ,ਮਨ ਨਾਚਤ ਸੰਗ ਇੰਦ੍ਰਨੀਆ ਰੇ ਨਿਤ ਝੂਝ ਗਿਰੇ ਉਠ ਦੌੜੇ ,ਸਿਰ ਲਾਧੇ ਕਰਮ ਗੱਠੜੀਆ ਰੇ ਪੰਚ ਚੋਰ ਮਨ ਲਾਂਵੇ ਤਮਾਸ਼ੇ ,ਜਿਉਂ ਡਮਰੂ ਕਪਿ ਮਦਰੀਆ ਰੇ ਕੋਟ ਜਤਨ ਸੇ ਬਸ ਨਾ ਆਵੇ ,ਬਿਨ ਸਤਿਗੁਰੂ ਨਦਰੀਆ ਰੇ ਗੁਰ ਬਚਨ ਸੁਣ ਚਾਲੇ ਹੁਕਮੇ ,ਲੇ ਓਟ ਗੁਰੂ ਸਰਨਨੀਆਂ ਰੇ ਸਾਧ ਸੰਗਤ ਮਿਲ ਬੈਠ ਵਿਚਾਰੇ ,ਤੋ ਹੋਏ ਚਿਤ ਨਿਰਮਲੀਆ ਰੇ ਸ਼ਾਂਤ ਹੋਏ ਜੋ ਬੈਠੇ ਤਿਲ ਪਰ, ਪਕੜ ਕੱਸ ਡੋਰ ਸੁਮਿਰਨੀਆਂ ਰੇ ਅੰਤਰ ਧੁਨ ਸੁਣ ਹੋਏ ਮਗਨਾ ,ਜਾ ਪਹੁੰਚੇ ਭ੍ਰਮ ਤ੍ਰਿਕੁਟਿਯਾ ਰੇ ਗਾਂਠ ਖੁਲੇ ਮਨ ਸੂਰਤ ਕਿ, ਰੂਹ ਸਰਕੇ ਸਤਲੋਕ ਨਗਰੀਆ ਰੇ ਬਾਂਹ ਪਕੜ ਗੁਰ ਦਯਾ ਕਰੇਂ ,ਤਬ ਛੁੱਟੇ ਜਨਮ ਮਰਨਨੀਆਂ ਰੇ
ਬਾਰਹ ਮਾਹਾ : ਪੋਹ ਮਹੀਨਾ
ਪੋਹ ਦਿਨ ਛੋਟੇ ਰਾਤਾਂ ਲੰਮੀਆਂ, ਵਾਟਾਂ ਤੱਕਦੀ ਸਾਜਨ ਸਮੀਆਂ ਦਿਲੋਂ ਜਾਲੀ ਅਕਲੋਂ ਜੰਮੀਆਂ ,ਮੁੜ ਨਾ ਜਾਵੀਂ ਦੇਖ ਮੂੰ ਕਮੀਆਂ ਪੋਹ ਠਾਰੇ ਬਾਹਰ ਹੱਡਾਂ ਪਾਸੇ,ਅੰਦਰ ਬਿਰਹੀਂ ਹਿਜ਼ਰ ਤਪਾਸੇ ਬਿਨ ਸੱਜਣਾ ਦੇ ਕਾਹਦੇ ਹਾਸੇ,ਪੋਹ ਦੀ ਧੁੱਪੇ ਲਗਣ ਚਮਾਸੇ ਧੁੰਧ ਕੋਹਰੇ ਕੁਝ ਨਜ਼ਰ ਨ ਆਵੇ ,ਰਸਤਾ ਅੰਦਰ ਕੌਣ ਦਿਖਾਵੇ ਤੂੰ ਵੇਹੜੇ ਸਾਡੇ ਪੈਰ ਨਾ ਪਾਵੇਂ,ਬਿਰਹਾ ਹੰਜੂ ਲੇਫ ਵਿਛਾਵੇ ਤੂੰਹੀਓਂ ਪਾਯਾ ਦਿਲ ਨੇਹੂੰ ਘੇਰਾ,ਤੂੰਹੀਓਂ ਦਾਤਾ ਤੂੰਹੀ ਲੁਟੇਰਾ ਦੀਦ ਤੇਰੀ ਦੁੱਖ ਮੇਟੇ ਮੇਰਾ,ਛੇਤੀ ਪਾਇਓ ਅੰਦਰ ਫੇਰਾ ਸੁਫ਼ਨੇ ਚ ਕਦੀ ਆਵੇਂ ਜਾਵੇਂ,ਅੱਖ ਖੋਲਾਂ ਤੇ ਨਜ਼ਰ ਨਾ ਆਵੇਂ ਦਿਲ ਜਲੇਆਂ ਨੂੰ ਹੋਰ ਜਲਾਂਵੇ,ਪੋਹ ਲਗੇ ਸੁਹਾਵਾ ਜੇ ਗਲੇ ਲਗਾਵੇਂ
ਕਲਮ ਬਾਰੇ
ਕੁਝ ਕਾਫ਼ੀਆਂ ਨੇ ਕੁਝ ਕਿੱਸੇ ਨੇ ਕੁਝ ਗਰਮ ਕੁਝ ਠੰਡੇ ਮਿੱਸੇ ਨੇ ਕੁਝ ਖਵਾਬ ਅਧੂਰੇ ਪੀਸੇ ਨੇ ਕੁਝ ਜਾਤ ਹੇਠ ਆ ਫ਼ਿੱਸੇ ਨੇ ਦਿਲ ਰਿਸ਼ਤੇਆਂ ਰਾਹ ਕੜੀਸੇ ਨੇ ਕੁਝ ਦਰਦ ਆਏ ਮੇਰੇ ਹਿੱਸੇ ਨੇ ਕੁਝ ਝਖ਼ਮ ਲਹੂ ਨਾਲ ਰਿੱਸੇ ਨੇ ਉਹ ਫੱਟ ਪਾਂਦੇ ਦਿਲ ਚੀਸੇ ਨੇ ਨਾ ਸਜਦੇ ਕੀਤੇ ਨਾ ਚਲੀਸੇ ਨੇ ਪਈ ਰਹਿਮਤ ਤੇ ਧਰ ਦਿੱਸੇ ਨੇ ਰੱਬ ਬਣ ਮੁਰਸ਼ਿਦ ਜੋ ਮਿਲਸੇ ਨੇ ਹੁਣ ਦੁੱਖ ਹਿਜ਼ਰ ਦੇ ਬਿਨਸੇ ਨੇ ਬਾਗ਼ ਰੂਹ-ਏ ਮੁੜ ਖਿਲਸੇ ਨੇ ਹੁਣ ਪਹਾੜ ਕਰਮਾਂ ਦੇ ਹਿਲਸੇ ਨੇ
ਕਬਜ਼ਾ ਸਰਦਾਰ ਦਾ
ਹੁਣ ਕਬਜ਼ਾ ਮੇਰੇ ਉਤੇ ਸ਼ਾਹ ਸੋਹਣੇ ਸਰਦਾਰ ਦਾ ਮੁਖ ਤੇਜ਼ ਲੱਖਾਂ ਸੁਰਜਾਂ ਓਦੇ ਨੂਰ ਲਾਟਾਂ ਮਾਰਦਾ ਧਾਰ ਆਯਾ ਢੋਲਾ ਇਲਾਹੀ ਰੂਪ ਕਰਤਾਰ ਦਾ ਓ ਨਾਮ ਦਾ ਹੋਕਾ ਦੇ ਸੁੱਤੇ ਜਗ ਨੂੰ ਚਿਤਾਰਦਾ ਓ ਬਣ ਕੇ ਮਲਾਹ ਡੁਬਦੇ ਬੇੜੇ ਬੰਨ੍ਹੇ ਤਾਰਦਾ ਆਪੇ ਲਾਏ ਚਰਣੀ ਪਾਕੇ ਜਾਲ ਪਿਆਰ ਦਾ ਔਖੇ ਸੋਖੇ ਸਬਨਾ ਹੱਥ ਰਾਖੇ ਕਾਜ ਸਵਾਰਦਾ ਦਿਲ ਹਰ ਵੇਲੇ ਲੋਚੇ ਏਹੋ ਫ਼ਰਿਆਦ ਪੁਕਾਰਦਾ ਮੇਰੀ ਰੂਹ ਵਿਚ ਰਲੇ ਨੂਰ ਤੇਰੇ ਪਿਆਰ ਦਾ ਬਖਸ਼ੀਂ ਸਾਇਆਂ ਅੰਦਰੋਂ ਨਜ਼ਾਰਾ ਦੀਦਾਰ ਦਾ
ਜਜ਼ਬਾਤ
ਹਰ ਅੱਖਰ ਬੋਲ ਪਿਛੇ ਕੋਈ ਰਾਜ ਹੁੰਦਾ , ਸ਼ਾਇਰੀ ਛਿਪੇਆ ਸ਼ਾਇਰ ਦਾ ਜਜ਼ਬਾਤ ਹੁੰਦਾ ਬੋਲ ਭਰਣ ਦੁੱਖਾਂ ਦੀਆਂ ਆਹਾਂ ਰੋਂਦੇ , ਜਿਵੇਂ ਕੀਤਾ ਕਿਸੇ ਢੂੰਗਾ ਦਿਲੇ ਘਾਤ ਹੁੰਦਾ ਖਿਆਲਾਂ ਚ ਮਿਲੇ ਯਾਰ ਨਿਤ ਰੱਬ ਬਣ ਕੇ, ਭਾਵੇਂ ਬਾਹਰੋਂ ਵਸੇਬਾ ਦੂਰ ਦਰਾਜ਼ ਹੁੰਦਾ ਝਲਕ ਯਾਰ ਦੀ ਪਾਏ ਰੂਹ ਨੂਰ ਬਰਕਤਾਂ, ਜਿਵੇਂ ਦੀਦਾਰ-ਏ ਗਰੀਬ ਨਿਵਾਜ਼ ਹੁੰਦਾ ਜਗ ਰੁਸਦੇਆਂ ਰੁੱਸੇ ਯਾਰ ਨਾ ਰੁੱਸੇ , ਯਾਰ ਰੁੱਸੇਆਂ ਦੁਖਾਂ ਦਾ ਆਗਾਜ਼ ਹੁੰਦਾ ਦਿਲ ਨੱਚੇ ਪੀੜ ਪਾ ਕੇ ਝਾਂਜਰਾਂ, ਪੱਲੇ ਵਿਛੋੜੇ ਹੰਜੂਆਂ ਦਾ ਦਾਜ ਹੁੰਦਾ ਏਹ ਦਰਦ ਬਲਾਈਆਂ ਝੱਲੀਏ ਸਿਰ ਮੱਥੇ , ਜਿਵੇਂ ਸ਼ਹਿਨਸ਼ਾਹ ਸਿਰ ਸੱਜਿਆ ਤਾਜ ਹੁੰਦਾ ਹਾਲ-ਏ-ਦਿਲ ਓ ਮਹਿਰਮ ਆਪ ਜਾਣੇ , ਮੁੱਖੋਂ ਬੋਲੀਏ ਤਾਂ ਮਹਿਰਮ ਨਾਰਾਜ਼ ਹੁੰਦਾ
ਮੇਰਾ ਮੁਰਸ਼ਿਦ
ਨਿਕਲ ਧੁਰੋਂ ਬਣ ਮੁਰਸ਼ਿਦ ਆਇਆ, ਮੁੜ ਪਹੁੰਚਾਉਨੇ ਧੁਰ ਰੂਹਾਂ ਜੀ ਮਾਰੇ ਦ੍ਰਿਸ਼ਟ ਨਿਗਾਹ ਰਹਿਮਤਾਂ ਵਾਲੀ ,ਭਰੇ ਦਿਲ ਦਿਆਂ ਖਾਲੀ ਖੂਹਾਂ ਜੀ ਜਾਤ ਮਜਹਬ ਕੋਈ ਰੰਗ ਨ ਵੇਖੇ ,ਸੱਬਣਾ ਲਈ ਖੋਲਿਆ ਬੂਹਾ ਜੀ ਕੰਡੇ ਬਿਆਸਾ ਡੇਰਾ ਲਾਇਆ ,ਪਾਈਆਂ ਭਾਗਾਂ ਵਾਲੇਆਂ ਸੂਹਾਂ ਜੀ
ਚਾਲ ਦੀ ਧਮਾਲ
ਮੇਰੇ ਸੋਹਣੇ ਮੁਰਸ਼ਿਦ ਚਾਲ ਨਿਰਾਲੀ , ਪੌਂਦੀ ਅੰਦਰ ਦਿਲੇ ਧਮਾਲ ਜੀ ਸੋਹਣਾ ਨੂਰੀ ਰੂਪ ਇਲਾਹੀ , ਮੁਖ ਤੇ ਤੇਜ ਜਲਾਲ ਜੀ ਦ੍ਰਿਸ਼ਟ ਨਿਗਾਹੇ ਜਿਤ ਵਲ ਮਾਰੇ ,ਕਰੈ ਨਿਹਾਲੋ-ਨਿਹਾਲ ਜੀ ਕਰ ਸਤਸੰਗ ਮੁਕਾਏ ਸੰਸੇ , ਨਾਲੇ ਸਭਾਂ ਮੁਕਾਏ ਸਵਾਲ ਜੀ ਸ਼ਬਦ ਨਾਮ ਦਾ ਰੰਗ ਚੜ੍ਹਾਏ , ਮਜੀਠਾ ਗੁੜ ਲਾਲ ਜੀ ਪਾਰਸ ਮਿਲ ਪਾਰਸ ਬਨਾਈਆ ,ਸੰਗ ਲਿਆਏ ਹਜ਼ੂਰ ਦਇਆਲ ਜੀ ਅਪਨੀਆ ਰਮਜਾ ਆਪ ਹੀ ਜਾਣੇ, ਓਹ ਆਪ ਰਬ ਕਮਾਲ ਜੀ
ਮੇਰੀ ਦੀਵਾਲੀ
ਨਾਮ ਦਾ ਦੀਵਾ ਬਾਲਿਆ ਮੁਰਸ਼ਿਦ, ਰੂਹ ਅੰਦਰੋ ਹੋਇ ਨਿਰਾਲੀ ਜੀ ਆਣ ਸੰਗਤ ਵਿਚ ਦਰਸ਼ਨ ਦਿਤੇ, ਸਭ ਦੀ ਹੋਇ ਦੀਵਾਲੀ ਜੀ ਬੰਦੀ ਛੋੜ ਮੇਰਾ ਮੁਰਸ਼ਿਦ ਸੂਰਾ,ਜਿਸ ਤਾਰੇ ਲੱਖਾਂ ਸਵਾਲੀ ਜੀ ਜਗ ਆਣ ਰਾਧਾ ਸੁਆਮੀ ਬਾਂਹ ਪਕੜਿ, ਹੋਯ ਧੁਰ ਧਾਮ ਦੇ ਵਾਲੀ ਜੀ II
ਦੋ ਚੰਨ
ਚੰਨ ਵਰਗਾ ਮੇਰਾ ਸੋਹਣਾ ਮੁਰਸ਼ਿਦ ਚਮਕੇ, ਨਾਲ ਚਮਕਣ ਸੋਹਣੇ ਹਜ਼ੂਰ ਜੀ ਇਕੋ ਸ਼ਬਦਜੋਤ ਦੇ ਦੋ ਰੂਪ ਇਲਾਹੀ,ਵੇਖ ਆਈਆ ਸੰਗਤ ਸਰੂਰ ਜੀ ਨੈਨ ਦੋਹਾ ਵਲ ਤੁਰ ਤੁਰ ਤਕਦੇ ,ਲਾ ਲਾ ਵਾਰਿ ਹੋਈ ਮਜ਼ਬੂਰ ਜੀ ਫਿਰਿ ਦੋਹਾਂ ਇਕੋ ਉਪਦੇਸ਼ ਫਰਮਾਈਆ,ਭਜਨ ਸਿਮਰਨ ਕਰਨਾ ਜ਼ਰੂਰ ਜੀ ਸੱਭ ਨੂੰ ਬਾਂਹ ਫੜ ਨਾਲ ਚਲਾਇਆ , ਆਖੇ ਸੱਭ ਓਸ ਮਾਲਿਕ ਦਾ ਨੂਰ ਜੀ II
ਬਾਰਹ ਮਾਹਾ : ਮਾਘ ਮਹੀਨਾ
ਮਾਘ ਮਿਲਨ ਸੰਗ ਮਾਹੀ ਹੋਵੇ,ਨੱਚ ਨੱਚ ਲੁੱਡੀਆਂ ਪਾਵਾਂ ਬਸੰਤ ਬਹਾਰ ਖਿੜੇ ਦਿਲ ਮੇਰੇ,ਗੀਤ ਖੁਸ਼ੀ ਦੇ ਗਾਵਾਂ ਸੂਰਤ ਗੁੱਡੀ ਨੂੰ ਮਾਰੇਂ ਤੁਣਕਾ,ਪਾ ਨਾਮ ਦਿਆਂ ਤਲਾਂਵਾਂ ਕਰਮਾਂ ਗੁੰਝਲ ਖੁਲ੍ਹਣ ਮੇਰੇ, ਚੜ ਗਗਨ ਪੇਚ ਲੜਾਵਾਂ ਪੱਲੇ ਖੇੜਿਆਂ ਹੀਰ ਬੁਝੀ, ਭਖੀ ਅੰਦਰੋਂ ਮਾਰ ਅੰਗਾਰਾਂ ਇੱਕ ਝਾਤ ਰਾਂਝਣ ਜੋ ਪਾਵੇ ,ਦਿਲ ਦੀਆਂ ਪੂਰੇ ਦਰਾਰਾਂ ਰਾਂਝਣ ਢੋਲਾ ਸੋਹਣਾ ਜੋਗੀ ,ਸੈਂ ਰਾਹਾਂ ਫੁੱਲ ਖਿਲਾਰਾਂ ਵਿਚ ਤ੍ਰਿੰਞਣਾਂ ਡੇਰਾ ਲਾਯਾ,ਪਇਆਂ ਖੇੜੇ ਧੂੰਮਾ ਪੁਕਾਰਾਂ ਆਣ ਜੋਗੀ ਜੋ ਨਾਦ ਸੁਣਾਏ ,ਸੁਣ ਪੈਣ ਕਲੇਜੇ ਠਾਰਾਂ ਵਿਹੇੜੇ ਸਾਡੇ ਪੈਰ ਜੋ ਪਾਵੇ ,ਜਿੰਦ ਧਰੀਏ ਤਖਤ ਹਜ਼ਾਰਾਂ ਸੁੰਞੀ ਸੇਜ ਹਿਜ਼ਰੋਂ ਹੋਈ ,ਤੇਰੀ ਰਹਿਮਤ ਏਸ ਸਵਾਰਾਂ ਦੁੱਖ ਵਿਛੋੜੇ ਬਿਨਸਨ ਤਾਂਹੀ,ਮਾਘ ਬਕਸ਼ੇ ਦੀਦ ਨਜ਼ਾਰਾ
ਕ੍ਰੋਧ ਈਰਖਾ
ਕ੍ਰੋਧ ਈਰਖਾ ਮਨ ਭਰਮਾਏ,ਸਿਰ ਬਹੁ ਕਰਮਾ ਭਾਰ ਚੜ੍ਹਾਏ ਮੁਖ ਸੇ ਕਟੁ ਬਚਨ ਫ਼ਰਮਾਏ,ਆਪ ਜਲੇ ਓਰਨ ਭੀ ਜਲਾਏ ਮੁਖ ਆਂਖ ਜਿਉਂ ਤਨੂਰ ਜਲੈ ,ਦੇਹ ਕੰਪੈ ਨ ਸੁਣੇ ਆਪ ਭਲੈ ਵਿਵੇਕ ਮਰੈ ਬਸ ਅਹੰਕਾਰਾ,ਆਤਮ ਮੁਗਧ ਫਿਰੇ ਮੂੜ ਨਿਆਰਾ ਕ੍ਰੋਧੀ ਜਿਹਵਾ ਬਾਣ ਚਲਾਰੀ ,ਤੇਜ ਧਾਰ ਜਸ ਬਧਿਕ ਕਟਾਰੀ ਕ੍ਰੋਧ ਨਾਗ ਫੰਨ ਜਹਿਰ ਭਾਰੀ,ਧੁਨ ਬੀਨ ਬਸ ਆਏ ਪਟਾਰੀ ਸਤਿਗੁਰੂ ਬੈਦ ਰੋਗ ਮੁਕਤ ਕਰਾਇ ,ਸ਼ੀਲ ਛਿਮਾ ਬੂਟੀ ਪਿਲਾਇ
ਅਸ ਪ੍ਰੀਤ ਕਰੋ ਮਨ ਮੇਰੇ
ਅਸ ਪ੍ਰੀਤ ਕਰੋ ਮਨ ਮੇਰੇ ,ਜਸ ਧੰਨੇ ਕਰੀ ਗੋਪਾਲਾ ਸਗਲ ਸ੍ਰਿਸ਼ਟੀ ਕੋ ਨਾਰਾਇਣ,ਕੌਤਕ ਖੇਲ ਕੀਓ ਨਿਰਾਲਾ ਪਾਹਨ ਸੇ ਪਰਗਟ ਭਇਓ ,ਸੰਗ ਫਿਰੇਓ ਬਣਤ ਗ਼ਵਾਲਾ ਸਭੈ ਕਾਜ ਸਵਾਰੇ ਠਾਕੁਰ ,ਭਗਤਨ ਪੈ ਹੋਏ ਦਇਆਲਾ ਜਗਨਨਾਥ ਅਸ ਦਈਆ ਕਰ, ਦੇਓ ਦਰਸ਼ ਮੋਹੇ ਕਰੋ ਨਿਹਾਲਾ ll1 ਅਸ ਪ੍ਰੀਤ ਕਰੋ ਮਨ ਮੇਰੇ, ਜਸ ਮੀਰਾਂ ਕਰਿ ਗਿਰਧਰ ਨਾਗਰ ਗੁਰ ਰੈਦਾਸ ਕਿਰਪਾ ਕੀਨੀ ,ਦੇਈ ਨਾਮ ਅੰਮ੍ਰਿਤ ਕੀ ਗਾਗਰ ਨਾਮ ਅਮੋਲਾ ਧਨ ਪਾਈਓ, ਸਰਨ ਗੁਰੂ ਕਿ ਲਾਗਰ ਐਸੋ ਪ੍ਰੀਤ ਪੜੀ ਗੁਰ ਚਰਨਨ ,ਛਿਨ ਮੇਂ ਤਾਰੇਓ ਭੋਸਾਗਰ ਗੁਰੂਦੇਵਨ ਅਸ ਦਈਆ ਕਰ, ਮੇਰਾ ਕਰੋ ਭਾਗ ਉਜਾਗਰ ll2 ਅਸ ਪ੍ਰੀਤ ਕਰੋ ਮਨ ਮੇਰੇ ,ਜਸ ਬੁਲ੍ਹੇ ਕਰੀ ਇਨਾਯਤ ਸ਼ਾਹ ਪੱਗ ਘੁੰਗਰੂ ਲਾਜ ਛੋਡ ਜਗਤ ਕਿ ਨੱਚੇਓ ਮਸਤੀ ਬੇਪ੍ਰਵਾਹ ਸ਼ਾਹ ਇਨਾਇਤ ਢਿੱਲ ਨਾ ਕੀਨੀ,ਬਕਸ਼ਾ ਬੁਲ੍ਹੇ ਗਲੇ ਲਗਾਹ ਅੰਤਰ ਕੇ ਪਟ ਖੋਲੇਹ ਛਿਨ ਮੇ ,ਪਹੁੰਚਾਏਓ ਧੁਰ ਦਰਗਾਹ ਸਾਈਂ ਮੁਰਸ਼ਿਦੇ ਅਸ ਦਈਆ ਕਰ,ਅਬ ਕਰੋ ਮੇਰੋ ਨਿਰਬਾਹ ll3 ਅਸ ਪ੍ਰੀਤ ਕਰੋ ਮਨ ਮੇਰੇ,ਗੋਬਿੰਦ ਰਾਇ ਸਿਓਂ ਕਿ ਭਾਈ ਬੇਲਾ ਗੁਰੂ ਬਚਨ ਕਿ ਪ੍ਰੀਤ ਹੀਯਰੇ ,ਸੁਨਣ ਕੋ ਦੋੜੇ ਛੋੜ ਤਬੇਲਾ ਗੋਬਿੰਦ ਕਹੇਂ ਵਾਹ ਭਾਈ ਬੇਲਾ ਨਾ ਵਕਤ ਪਛਾਨੈ ਨਾ ਵੇਲਾ ਅੰਤਰ ਕੇ ਪਟ ਖੁਲੇ ਸਿਮਰਤੇ ,ਦੇਖ ਸਬ ਦਰਬਾਰੀ ਹੇਲਾ ਹਰਿਰਾਇ ਅਸ ਦਈਆ ਕਰ ,ਮੇਰਾ ਕਰੋ ਜਨਮ ਸੁਹੇਲਾ ll4
ਬਾਰਹ ਮਾਹਾ : ਫੱਗਣ (ਸੁਨੇਹਾ)
ਫੱਗਣ ਮਾਹ ਖਲੋਤਾ ਆਇਕੇ , ਸੁਨੇਹਾ ਦਿਓ ਸੱਜਣ ਨੂੰ ਜਾਇਕੇ ਨਿਤ ਬਿਰਹਾ ਹੱਡ ਪਇ ਜਾਲਦੀ , ਚਮਾਸਾ ਲੱਗੀ ਧੁੱਪ ਸਿਆਲ ਦੀ ਇਕ ਝਲਕ ਦੀਦ ਦੀ ਭਾਲਦੀ , ਸੁਲੱਖਣੀ ਘੜੀ ਕਰੋ ਵਸਾਲ ਦੀ ਛੇਤੀ ਗੱਲ ਲਗਾਇਓ ਆਇਕੇ , ਸੁਨੇਹਾ ਦਿਓ ਸੱਜਣ ਨੂੰ ਜਾਇਕੇ ll1 ਨਿਤ ਪੰਜੇ ਘੇਰ ਮੇਰੀ ਰੂਹ ਠੱਗਣ ,ਜ਼ਹਿਰੀ ਡੰਗ ਮਾਇਆ ਦੇ ਲੱਗਣ ਨੌ ਨਾਲੇ ਬਾਹਰ ਹੇਠਾਂ ਨੂੰ ਵੱਗਣ ,ਬਖਸ਼ੋ ਭਾਗ ਸੁੱਤੜੇ ਜੋ ਜੱਗਣ ਮੇਰੀ ਜਿੰਦ ਛੁਡਾਇਓ ਆਇਕੇ , ਸੁਨੇਹਾ ਦਿਓ ਸੱਜਣ ਨੂੰ ਜਾਇਕੇ ll2 ਕਰਮਾਂ ਬੋਝ ਪਇਓ ਮੇਰੇ ਭਾਰੀ, ਮੈਂ ਫ਼ਿਰਾਂ ਬੇਬਸ ਹੋਏ ਲਾਚਾਰੀ ਅਬ ਮਿਲ ਸਾਰ ਲੇਹੁ ਹਮਾਰੀ ,ਤਨ ਮਨ ਸੀਸ ਕਰਾਂ ਮੈ ਵਾਰੀ ਨਾਮ ਸਹਾਰਾ ਦੇਓ ਆਇਕੇ , ਸੁਨੇਹਾ ਦਿਓ ਸੱਜਣ ਨੂੰ ਜਾਇਕੇ ll3 ਹੋਲੀ ਰੰਗ ਖੇਡਣ ਸਬ ਸਖੀਆਂ ,ਮੈ ਤੇਰੀਆਂ ਵਾਟਾਂ ਤੱਕਦੀ ਥੱਕਿਆਂ ਹੰਜੂ ਭਰ ਭਰ ਦੋਵੇਂ ਅੱਖੀਆਂ ,ਦਿਲ ਆਸਾਂ ਮਿਲਣ ਦੀਆਂ ਰੱਖੀਆਂ ਨਾਮ ਰੰਗ ਲਗਾਇਓ ਆਇਕੇ , ਸੁਨੇਹਾ ਦਿਓ ਸੱਜਣ ਨੂੰ ਜਾਇਕੇ ll4
ਨਿੰਦਾ ਬਿਮਾਰੀ ਔਰ ਸਤਿਗੁਰ ਕੀ ਮੇਹਰ
ਨਿੰਦਕ ਕੀ ਗਤ ਦੇਖੀ ਨਯਾਰੀ , ਫਿਰ ਫਿਰ ਪਾਵੇ ਭੰਡੀ ਖਵਾਰੀ ਅਵਗੁਣ ਓਰਾਂ ਕਰ ਕਰ ਬਖਾਨੇ ,ਆਤਮ ਮੁਗਧ ਨ ਕਰੇ ਵੀਚਾਰੀ ਸਿਰ ਢੋਵੇ ਪਰ ਗਠੜੀ ਭਾਰੀ , ਅਪਨੇ ਪਾਂਵ ਆਪ ਕੁਲਹਾੜੀ ਆਪਣ ਬਾਗ਼ ਕੋ ਆਪ ਉਜਾੜ , ਓਰਾਂ ਬੰਜਰ ਕਰੇ ਫੁਲਵਾੜੀ ਅਜ ਰਾਜਨ ਕਿ ਜਨ ਕਰੀ ਨਿੰਦਾ ,ਬੋਝ ਪਹਾੜਾਂ ਪੰਜ ਬੁੱਕ ਰਹਾ ਰੀ ਅਓਰ ਸਬ ਵਿਕਾਰ ਰਸ ਛਾਰ , ਨਿੰਦਾ ਏਕਸ ਨੀਰਸ ਬੇਚਾਰੀ ਨਿੰਦਾ ਦ੍ਵੈਤ ਹਓਮੇ ਕੀ ਸ਼ਾਖਾ, ਅੰਤਰ ਪ੍ਰਭੂ ਸੇ ਦੂਰ ਕਰਾਰੀ ॥1 ਗੁਰੂ ਕਿਰਪਾ ਤੇ ਹੋਏ ਨਿਸਤਾਰ ,ਜਬ ਬਚਨ ਗੁਰੂ ਕਾ ਹਿਯਰੇ ਧਰਾ ਰੀ ਸਤਿਸੰਗ ਔਖਦ ਬੂਟੀ ਪੀਲਾਏ ,ਗੁਰੂ ਜੀਵ ਪੈ ਕਰਿ ਉਪਕਾਰੀ ਰਸਨਾ ਨਾਮ ਰਟਨ ਲਗਾਏ ,ਪਿਛਾ ਛੂਡਾਵੇਂ ਇਸ ਬਲਾ ਬਿਮਾਰੀ ਜਬ ਸਰੂਪ ਗੁਰੂ ਕਾ ਹਿਯਰੇ ਬਸੈ , ਸਬ ਦਿਸੇਂ ਇਕ ਜੋਤ ਨਿਰਾਰੀ ਭਾਈ ਕਨ੍ਹਈਆ ਦੇਖੇਂ ਸਬਮੇ ਗੋਬਿੰਦ ,ਹਿੰਦੂ ਤਰੁਕਾ ਭਰਮ ਉਠਾ ਰੀ ਆਨੰਦ ਹੂਏ ਦੇਖ ਗੋਬਿੰਦ ਰਾਇ ,ਮਸ਼ਕ ਕੇ ਸੰਗ ਮਰਹਮ ਦੀਆ ਰੀ ਦਾਨਾ ਬੁਰਾ ਭਲਾ ਕਿਸ ਕੋ ਕਹੇਂ, ਸਬ ਮਹਿ ਬਸੇ ਰਾਮ ਮੁਰਾਰੀ ॥2
ਝੋਕਾਂ ਇਸ਼ਕ ਦਿਆਂ
ਜਿਨ ਝੋਕਾਂ ਲਾਈਆਂ ਇਸ਼ਕ ਦਿਆਂ,ਓ ਅੱਗੇ ਸ਼ੇਰਾਂ ਤੰਨ ਜਾਂਦਾ ਛੱਡ ਲੋਕ ਲਾਜ ਜਗਤ ਦੀ ,ਕੋਈ ਪੈਰਾਂ ਘੁੰਗਰੂ ਬੰਨ ਜਾਂਦਾ ਕਿ ਸ਼ਾਹ ਗੁਲਾਮ ਤੇ ਬਾਦਸ਼ਾਹ,ਬੁਖ਼ਾਰੇ ਜੇਹੇ ਵਤਨ ਵੀ ਛੱੜ ਜਾਂਦਾ ਕੋਈ ਚਾਕ ਹੋਇਓ ਹੀਰ ਦਾ,ਕੋਈ ਘੜੀਆਂ ਪੱਤਣ ਤਰ ਜਾਂਦਾ ਓ ਖੇਡੇ ਸੌਂਵੇ ਨਾਲ ਅੰਗਾਰਿਆਂ ,ਜੋ ਅੰਦਰੋਂ ਬਿਰਹਿ ਸੜ ਜਾਂਦਾ ਕੋਈ ਪੀਏ ਪਿਆਲਾ ਜਹਿਰ ਦਾ ,ਕੋਈ ਹੱਸਦਿਆਂ ਸੂਲੀ ਚੜ੍ ਜਾਂਦਾ ਇਹ ਇਸ਼ਕ ਸ਼ਰਾ ਦਾ ਵੈਰੀ ਜੇ, ਬੰਦਾ ਰੱਬ ਥੀਂ ਅੱਗੇ ਅੜ ਜਾਂਦਾ ਉਹ ਪਿੱਛੇ ਮੁੜ ਨਾ ਵੇਖਦੇ ,ਜਿਸ ਨਾਗ ਇਸ਼ਕ ਦਾ ਲੜ ਜਾਂਦਾ ਜਦੋ ਯਾਦ ਸੱਜਣ ਦੀ ਦਿਲ ਹੋਵੇ ,ਹਰ ਸਾਹ ਇਬਾਦਤ ਬਣ ਜਾਂਦਾ ਓਸ ਲੋਡ਼ ਨ ਸਜਦੇ ਚਿੱਲੀਆਂ ਦੀ ,ਜੋ ਗੱਲ ਸੱਜਣ ਦੀ ਮਣ ਜਾਂਦਾ ਨਿਗਾਹ ਸਵੱਲੀ ਹੋਵੇ ਸੱਜਣ ਦੀ ,ਡੁਬਦਾ ਪੱਥਰ ਤਰ ਜਾਂਦਾ ਦਾਨਾ ਓ ਦੋਹੇਂ ਜਹਾਨੀ ਜੀਂਵਦਾ ,ਜੋ ਜਿਉਂਦੇ ਜੀ ਮਰ ਜਾਂਦਾ *********
राखो मेरी लाज
हे जगदीश गोपाल गोसाईं ,राखो मेरी लाज कृपा करो गुरदेव मेरे साईं , तुम हो समरथ महाराज तुम मात पिता मेरो बंधप भाई , तुम हि मेरे सिरताज करनी मौसे कछुवै नहीं होवै ,तुम जानो गरीब नीवाज़ काम क्रोध अगन मन जारा , गले परी यह खाज औगुन मेरे बहुत बहुत हैं , देख आवत मोहें लाज अजामिल से पतित उबारे ,और जल डूबत गजराज द्रौपदी की भरी सभा में ,हाथ देय राखी लाज तुम आन दयाल मेरे सवारों ,अंतर के बिगरे काज भवसागर में फंसी मँझधारा,तुम तारो ले नाम जहाज घट के पट खोल पियारे ,तिल पर होवो बिराज सुंन महल जो अनहद गाजे , सुनाओ सोइ धुन साज दाना सरन परेयो तुहारी हर जी , लाज रखो महाराज
अब के पार उतार
दीनानाथ मोहे अब के पार उतार l को गुण नाहिन औगुन बहु भारी,करम का पड़ा बहु भार l पर निंदा बैर द्वेष मन धारी ,रहूं इन भरमत होत खुआर ॥ मन माया मिल घाव लगावें ,काम क्रोध करत छल वार l कहा करुं नहीं बस मेरो, दुखद बेबस मै फिरूं लाचार ॥ बिरहै बाण लगत नित हियरे , दोए नैनन बहत जल धार l ज्योँ बाबिहा बिन स्वांति बूँद के ,त्यों बिलख रहे मेरे प्राण ॥ तुम बिन सगो नहीं को मेरो ,अब मिल लेहो मेरी सार l ज्योँ जहाज काग का आसर , त्यों मेरी तुम ठौर करतार ॥ जस जानो मोहे देहो दीदारा ,अंतर मची हाय चीख पुकार l सरन परयो दाना तबही माने ,जो होये अब मेरो निसतार ॥
गुरु करें जीव को किछ ते किछु अउर
गुरु करें जीव को किछ ते किछु अउर ll सरन बख़्श गुरु करें किरपा ,काटें जनम मरण की दौड़ गुरु मूरत नूरी रूप इलाही ,पेखत शांत होये मन शोर अज्ञान भरम की भीती रैना ,गुरु करें सत्संग की भोर गुरु देए तान सूरत गगन चढ़ावें ,बांध शब्द नाम कस डोर हंसन की देख चाल निराली ,फ़ीका नाच लगे अब मोर घट अनहद धुन गुरु सुनावें ,सुन लुपत होएं पंच चोर मन माया पै अंकुश लागै ,जब चले दयाल का ज़ोर कहे दाना जनम सफल भयो ,पाए अस पुरे गुरु की ठोर ll
मोहे देहो दीदार पिया जी
मोहे देहो दीदार पिया जी ,जाऊँ तोपे बलिहार पिया जी ll बहुत दिनन की तकत हूँ बाटां,नैनन छूटे नीर फुहार पिया जी l तिल अँगने आए पाँव धरोला ,खिले बसंत बहार पिया जी l लिख भेज्यो पर आईओ नाहीं ,पूरा करो करार पिया जी l मन माया मिल घात लगावें ,करो मेरी सम्हार पिया जी l घट ताला करम का भारी ,लगाए कुंजी खोलो किवाड़ पिया जी l जस जानो मोहे देहो दीदारा, दाना करे पुकार पिया जी ll