Punjabi Poetry : Gurbachan Singh Hitaishi

ਪੰਜਾਬੀ ਕਵਿਤਾਵਾਂ : ਗੁਰਬਚਨ ਸਿੰਘ ਹਿਤੈਸ਼ੀ


ਅਮ੍ਰਿਤ ਵੇਲਾ ਅਤੇ ਭਿੰਨੀ ਰਾਤ ਹੈ

ਅਮ੍ਰਿਤ ਵੇਲਾ ਅਤੇ ਭਿੰਨੀ ਰਾਤ ਹੈ ਹੋਈ ਪਰਭਾਤ ਹੈ ਜੀ ਹੋਈ ਪਰਭਾਤ ਹੈ ਅਰਸ਼ਾਂ ਦੇ ਵਿਚ ਹੈ ਕੋਈ ਰੰਗ ਐਸਾ ਛਾ ਗਿਆ ਕੁਦਰਤ ਰਾਣੀ ਦਾ ਦਿਲ ਹਰਖਾ ਗਿਆ ਮਿੱਠੀ ਜੇਹੀ ਇਕਾਂਤ ਵਿਚ ਛਾਈ ਹੋਈ ਸ਼ਾਂਤ ਹੈ ਹੋਈ ਪਰਭਾਤ ਹੈ ਜੀ ਹੋਈ ਪਰਭਾਤ ਹੈ , ਅੰਮ੍ਰਿਤ .............. ਵੱਸ ਰਿਹਾ ਸੀ ਨੂਰ ਤੇ ਅਕਾਸ਼ ਬਾਣੀ ਹੋ ਗਈ ਜੋਤ ਹੈ ਪ੍ਰਗਟ ਜੀ ਨੂਰਾਨੀ ਹੋ ਗਈ ਹੋਈ ਨਾਨਕ ਜਨਮ ਦੀ ਹੋਈ ਗਿਆਤ ਹੈ ਹੋਈ ਪਰਭਾਤ ਹੈ ਜੀ ਹੋਈ ਪਰਭਾਤ ਹੈ , ਅੰਮ੍ਰਿਤ .............. ਕਾਲੂ ਦਾ ਚੰਦ ਤ੍ਰਿਪਤਾ ਦਾ ਜਾਇਆ ਮਾਲਕ ਤਰੈਲੋਕੀ ਜੱਗ ਤਾਰਨ ਆਇਆ ਹਿੰਦ ਮੁਰਝਾਈ ਖਿੜਾਈ ਬਾਗਾਤ ਹੈ ਹੋਈ ਪਰਭਾਤ ਹੈ ਜੀ ਹੋਈ ਪਰਭਾਤ ਹੈ ਅਮ੍ਰਿਤ ਵੇਲਾ ਅਤੇ ਭਿੰਨੀ ਰਾਤ ਹੈ

ਮੁਖੜਾ ਨੂਰਾਨੀ ਸੋਹਣਾ

ਮੁਖੜਾ ਨੂਰਾਨੀ ਸੋਹਣਾ , ਤ੍ਰਿਪਤਾ ਦੇ ਲਾਲ ਦਾ ਝੱਲਿਆ ਨਾ ਤੇਜ ਜਾਵੇ ਜੋਤਨਾ ਅਕਾਲ ਦਾ ਜੇਹੜਾ ਹੈ ਤਕਾਂਵਦਾ , ਐਸਾ ਮੋਹਿਆ ਜਾਂਵਦਾ ਆਪਾ ਹੈ ਭੁਲਾਂਵਦਾ ਤੇ ਜੀਵਣ ਲੁਟਾਂਵਦਾ ਚੰਨ ਤੋਂ ਚਕੋਰ ਬਣ ਤਨ ਮਨ ਘੁਮਾਂਵਦਾ ਦਰਸ਼ਨ ਜੋ ਪਾਂਵਦਾ , ਉਹ ਖਿੜ ਹੁਲਸਾਂਵਦਾ ਵੇਖਿਆ ਨਜ਼ਾਰਾ ਜਿਸ ਉਸ ਦੇ ਕਮਾਲ ਦਾ ਝੱਲਿਆ ਨਾ ਤੇਜ ਜਾਵੇ ਜੋਤਨਾ ਅਕਾਲ ਦਾ , ਮੁਖੜਾ ... ............ ਉਸ ਦਾ ਪਰਾਕਸ਼ ਸਾਰੇ ਜਗ ਵਿਚ ਛਾ ਗਿਆ ਕੂੜ ਦਾ ਪਸਾਰਾ ਅੰਧਕਾਰ ਸਭ ਪਲਾ ਗਿਆ ਅਰਸ਼ ਕੁਰਸ਼ ਪਾ ਕੇ ਛੂਹ ਜਗਮਗਾ ਗਿਆ ਜਲਵਾ ਇਲਾਹੀ ਐਸਾ ਮਨ ਨੂੰ ਹੈ ਭਾ ਗਿਆ ਦਿੱਸਦਾ ਨਾ ਸਾਨੀ ਤਿੰਨ ਜਹਾਨੀ ਉਹਦੇ ਨਾਲ ਦਾ ਝੱਲਿਆ ਨ ਤੇਜ ਜਾਵੇ ਜੋਤਨਾ ਆਕਾਲ ਦਾ , ਮੁਖੜਾ ... ............

ਜੱਸਾ ਸਿੰਘ ਫਿਰ ਕੌਮ ਨੂੰ ਵੰਗਾਰਿਆ

ਜੱਸਾ ਸਿੰਘ ਫਿਰ ਕੌਮ ਨੂੰ ਵੰਗਾਰਿਆ ਇਕ ਇਕ ਬੋਲ ਆਪਣਾ ਸੰਗਰਿਆ ਕਰਕੇ ਹਿਸਾਬ ਮਲਬਾ ਸਵਾਰਿਆ ਰਾਮਗੜ੍ਹ ਕਿਲ੍ਹਾ ਸਿੰਘ ਨੇ ਉਸਾਰਿਆ ਬਾਰੇ ਵਿਚੋਂ ਆਏ ਸੱਭੇ ਸਿੰਘ ਕਿਰਤੀ ਕਾਰੀਗਰੀ ਉੱਤੇ ਜਿਨ੍ਹਾਂ ਲਾਈ ਬਿਰਤੀ ਆਪ ਸੇਵਾ ਵਾਸਤੇ ਸੀ ਮਨ ਮਾਰਿਆ ਰਾਮਗੜ੍ਹ ਕਿਲ੍ਹਾ ਸਿੰਘ ਨੇ ਉਸਾਰਿਆ ਗੁਰੂ ਰਾਮਦਾਸ ਦੀ ਪਿਆਰੀ ਧਰਤੀ ਜਿੱਥੇ ਹੋਈ ਮਿਹਨਤਾਂ ਦੀ ਸੁਹਣੀ ਭਰਤੀ ਜਿੱਥੇ ਸਿੰਘ ਕਾਰ ਲਈ ਪ੍ਰਣ ਧਾਰਿਆ ਰਾਮਗੜ੍ਹ ਕਿਲ੍ਹਾ ਸਿੰਘ ਨੇ ਉਸਾਰਿਆ ਜੱਸਾ ਸਿੰਘ ਸਾਰੇ ਕੰਮ ਕਾਰ ਤੋਰਦਾ ਸਿੰਘ ਸਰਦਾਰਾਂ ਵਿੱਚ ਹੜ੍ਹ ਜੋਰਦਾ ਹੌਸਲਾ ਨਾ ਉਹਦਾ ਕਦੇ ਮੂਲ ਹਾਰਿਆ ਰਾਮਗੜ੍ਹ ਸਿੰਘ ਨੇ ਉਸਾਰਿਆ

ਹਲੂਣਾ

ਸੁੱਤੇ ਸ਼ੇਰ ਪੰਜਾਬ ਦੀ ਅੱਜ ਰੂਹ ਲਲਕਾਰੇ ਕੀਹ ਸਿੰਘ ਜੁਸ਼ੀਲੇ ਗਭਰੂ ਹੋ ਗਏ ਨਿਕਾਰੇ ਜੋ ਸਨ ਸ਼ਾਨ ਪੰਜਾਬ ਦੇ ਮਹਾਂ ਬਲੀ ਕਰਾਰੇ ਜੋ ਸ਼ੇਰਾਂ ਵਾਂਗ ਸੀ ਬੁੱਕਦੇ ਨਿਧੜਕ ਵੰਗਾਰੇ ਨਾ ਅੜਿਆ ਕੋਈ ਸੂਰਮਾ ਸਭ ਢੱਠੇ ਹਾਰੇ ਸਭ ਕੀਤੇ ਜ਼ਾਲਮ ਜ਼ੇਰ ਸਨ ਦਸਮੇਸ਼ ਦੁਲਾਰੇ ਤੋੜਿਆ ਲੱਕ ਦੁਰਾਨੀਆਂ ਠੱਲ ਪਾਈ ਕੰਧਾਰੇ ਦਿਖਾਏ ਹੈਸਨ ਪਾਮਰਾਂ ਦਿਨ ਦੀਵੀਂ ਤਾਰੇ ਇੱਜੜ ਵਾਂਗੂੰ ਹਿੱਕ ਲੈ ਲਾ ਅੱਗੇ ਸਾਰੇ ਤੇ ਜ਼ੁਲਮ ਜਬਰ ਨੂੰ ਰੋੜ੍ਹਿਆ ਵਿਚ ਸਾਗਰ ਖਾਰੇ ਇਜ਼ਤ ਖਾਤਰ ਜਾਨ ਨੂੰ ਸਿੰਘ ਹੱਸ ਹੱਸ ਵਾਰੇ ਜਦ ਅਸਮਤ ਲੁੱਟੀ ਵੇਖ ਲਈ ਜੀਵਣ ਧਿਰਕਾਰੇ ਰਾਖੀ ਕਰਦੇ ਦੇਸ਼ ਦੀ ਵਾਂਗਰਾਂ ਰਖਵਾਰੇ ਪਰ ਅਜ ਅਪਨਾ ਆਪ ਹੀ ਭੁੱਲ ਗਏ ਪਿਆਰੇ ਛੱਡ ਕੇ ਅਪਨੀ ਆਨ ਨੂੰ ਬੈਠੇ ਚੁਪ ਧਾਰੇ ਇਜ਼ਤ ਪੱਤ ਕੇ ਪਏ ਖਾਣ ਛੁਹਾਰੇ ਪੀ ਗਏ ਬੇਇਜ਼ਤੀ ਸਬਰ ਕਰ ਬਣ ਗਏ ਸੁਖਿਆਰੇ ਕਿਉਂ ਸੁਤੇ ਹੋ ਬੀਰਨੇ ਘਰਾੜੇ ਮਾਰੇ ਮੱਦ ਮਾਇਆ ਵਿਚ ਲਪਟ ਗਏ ਪੀਓ ਗੁਟਕਾਰੇ ਉਠੋ ਅਣਖੀ ਸੂਰਿਓ ਗੁਰਮੱਤ ਵਿਚਾਰੇ ਉਠੋ ਕੁਦੋ ਵਿਚ ਮੈਦਾਨ ਦੇ ਤੁਸੀਂ ਜੂਝਣ ਹਾਰੇ ਬਣ ‘ ਹਿਤੈਸ਼ੀ' ਉਤਰੋ ਤੇਜ ਸ਼ਰਾਰੇ ਕਿਉਂ ਲਾ ਕੇ ਵੱਟਾ ਅਣਖ ਨੂੰ ਪਏ ਤਕੋ ਨਜ਼ਾਰੇ ਰੂਹ ਪਈ ਰਣਜੀਤ , ਦੀ ਅੱਜ ਵਾਜਾਂ ਮਾਰੇ ਕੌਣ ਜੋ ਬਿਗੜੀ ਦੇਸ਼ ਦੀ ਤਕਦੀਰ ਸੰਵਾਰੇ

ਤਾਰ ਤੂੰ

ਡਗਮਗਾਂਦੀ ਬੇੜੀ ਮੇਰੀ , ਸਾਈਆਂ ਲਾਈਂ ਪਾਰ ਮੈਂ ਅੰਞਾਣ ਤਰ ਭੀ ਨਾ ਜਾਣਾ , ਡੁਬਦੀ ਨਈਆ ਤਾਰ ਤੂੰ ਉਠੇ ਚੁਫੇਰੇ ਤੂਫਾਨ ਨੇ ਸੌਂਪੇ ਤੈਨੂੰ ਪ੍ਰਾਨ ਨੇ ਨੇ ਹੋਰ ਨਾ ਕੋਈ ਆਸਰਾ , ਮੇਰੇ ਪ੍ਰਾਨ ਆਧਾਰ ਤੂੰ ਹਉਮੈ ਨੇ ਪਾਇਆ ਸ਼ੋਰ ਹੈ ਲੋਭ ਘਟਾ ਘਨਘੋਰ ਹੈ ਰਾਤ ਕਾਲੀ ਅਗਿਆਨਤਾ , ਦੂਰ ਕਰੀਂ ਅੰਧਕਾਰ ਤੂੰ ਸੁਣ ਅਰਦਾਸਾਂ ਮੇਰੀਆਂ ਮੈਨੂੰ ਨੇ ਆਸਾਂ ਤੇਰੀਆਂ ਕਿਉਂ ਨੇ ਲਾਈਆਂ ਦੇਰੀਆਂ ਛੇਤੀ ਦੇ ਦੀਦਾਰ ਤੂੰ ਮੇਰਾ ਕਿਨਾਰਾ ਤੂੰ ਹੀ ਤੂੰ ਮੇਰਾ ਸਹਾਰਾ ਤੂੰ ਹੀ ਤੂੰ ਹੋਰ ਨਾ ਕੋਈ ਦੂਸਰਾ , ਇਕੋ ਮੇਰਾ ਗਮਖਾਰ ਤੂੰ ਡਗਮਗਾਂਦੀ ਬੇੜੀ ਮੇਰੀ , ਸਾਈਆਂ ਲਾਈ ਪਾਰ ਤੂੰ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਗੁਰਬਚਨ ਸਿੰਘ ਹਿਤੈਸ਼ੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ