Punjabi Poetry : Gurmeet Singh

ਪੰਜਾਬੀ ਕਵਿਤਾਵਾਂ : ਗੁਰਮੀਤ ਸਿੰਘ

1. ਸੁਫਨਾ

ਸੁਰਖ਼ ਸਵੇਰੇ ਸੁਫਨਾ ਆਇਆ
ਮਾਂ ਮੇਰੀ ਮੈਨੂੰ ਗੱਲ ਨਾਲ ਲਾਇਆ
ਘੁੱਟ ਕੇ ਸੀਨੇ ਲਾ ਕੇ ਅੰਮੜੀ
ਮੱਥਾ ਚੁੰਮ ਮੈਨੂੰ ਕੋਲ ਬਿਠਾਇਆ
ਸੁਰਖ਼ ਸਵੇਰੇ ਸੁਫਨਾ ਆਇਆ

ਸੁਫਨੇ ਵਿੱਚ ਮੈ ਘਰ ਸੀ ਪਹੁੰਚਿਆ
ਮਿਲਣੇ ਨੂੰ ਮੇਰਾ ਦਿਲ ਸੀ ਲੋਚਿਆ
ਚਾਰ ਸਾਲਾਂ ਦੀ ਦੂਰੀ ਪਿੰਡ ਤੋਂ
ਇੱਕ ਇੱਕ ਪਲ ਬੜਾ ਔਖਾ ਲੰਘਾਇਆ
ਸੁਰਖ਼ ਸਵੇਰੇ ਸੁਫਨਾ ਆਇਆ

ਸੁਫਨਾ ਵੀ ਮੈਨੂੰ ਸੱਚ ਸੀ ਜਾਪਿਆ
ਜਦ ਮਾਂ ਨੇ ਮੈਨੂੰ ਪੁੱਤ ਆਖਿਆ
ਕੰਨਾਂ ਵਿੱਚ ਰਸ ਘੁੱਲ ਗਿਆ ਸੀ
ਏਨੇ ਪਿਆਰ ਨਾਲ ਨਾ ਕਿਸੇ ਬੁਲਾਇਆ
ਸੁਰਖ਼ ਸਵੇਰੇ ਸੁਫਨਾ ਆਇਆ

ਭੈਣ-ਭਾਈ ਤੇ ਬਾਪੂ ਨੂੰ ਮਿਲਿਆ
ਫੁੱਲ ਸਧਰਾਂ ਦਾ ਦਿਲ 'ਚ ਖਿਲਿਆ
ਦਾਦੇ ਨੂੰ ਮੈ ਫ਼ਤਿਹ ਬੁਲਾਈ
ਮੈਨੂੰ ਦਾਦੀ ਘੁੱਟ ਸੀਨੇ ਨਾਲ ਲਾਇਆ
ਸੁਰਖ਼ ਸਵੇਰੇ ਸੁਫਨਾ ਆਇਆ

ਸੁਫਨਾ ਮੇਰਾ ਟੁਟਿਆ ਜਦ ਸੀ
ਵਿਛੋੜੇ ਦੀ ਫਿਰ ਹੋ ਗਈ ਹੱਦ ਸੀ
ਰੂਹ ਮੇਰੀ ਨੂੰ ਹੌਲ ਜੇਹੇ ਪੈ ਗਏ
ਜਦ ਮੁੜ ਤੋਂ ਆਪ ਨੂੰ ਕੱਲਿਆ ਪਾਇਆ
ਸੁਰਖ਼ ਸਵੇਰੇ ਸੁਫਨਾ ਆਇਆ

2. ਕੁੱਖਾਂ

ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਜੋ ਭੋਰਾ ਨੀ ਸੀ ਕੰਬਦੀਆਂ

ਭਗਤ ਸਿੰਘ, ਸਰਾਭੇ, ਉੱਧਮ ਜੇਹੇ ਸਰਦਾਰ ਜਣੇ
ਆਪਾ ਮਿਟਾ ਕੇ ਜਿਹੜੇ ਕੌਮ ਦੀ ਸੀ ਸ਼ਾਨ ਬਣੇ
ਅੱਜ ਕੱਲ ਮਾਂਵਾਂ ਨਾਂ ਬਸੰਤੀ ਰੰਗ ਪੱਗਾਂ ਦੇ ਰੰਗਦੀਆਂ
ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਦੇਖ ਭੋਰਾ ਨੀ ਸੀ ਕੰਬਦੀਆਂ

ਧੰਨ ਉਹ ਮਾਂਵਾਂ ਜਿਨਾ ਤਸ਼ੱਸਦ ਹੰਢਾਏ ਸੀ
ਪੁੱਤਰਾਂ ਦੇ ਕਲ਼ੇਜੇ ਜਿਹਨਾਂ ਦੇ ਮੂੰਹਾਂ ਵਿੱਚ ਪਾਏ ਸੀ
ਅੱਜ ਸਿਫ਼ਤਾਂ ਹੀ ਕਰਨ ਪੁੱਤਰਾਂ ਦੇ ਗੋਰੇ ਚੰਮ ਦੀਆਂ
ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਜੋ ਭੋਰਾ ਨੀ ਸੀ ਕੰਬਦੀਆਂ

ਲੱਕ ਨਾਲ ਬੰਨ੍ਹ ਜਵਾਕ ਜੰਗ ਵਿੱਚ ਲੜੀ ਸੀ
ਝਾਂਸੀ ਦੀ ਓਹ ਰਾਣੀ ਨਾ ਕਿਸੇ ਕੋਲੋਂ ਡਰੀ ਸੀ
ਦੱਸਾਂ ਕੀ ਕਹਾਣੀਆਂ ਮਾਈ ਭਾਗੋ ਦੇ ਕੰਮ ਦੀਆਂ
ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਜੋ ਭੋਰਾ ਨੀ ਸੀ ਕੰਬਦੀਆਂ

ਸੂਰਮਿਆਂ ਬਿਨਾ ਨਾਂ ਕਦੇ ਕੌਮ ਪਾਰ ਲੱਗਦੀ
ਅਣਖ ਤੇ ਗ਼ੈਰਤ ਹੁਣ ਵਿਰਲੀ ਹੀ ਲੱਭਦੀ
ਅੰਮ੍ਰਿਤ ਛੱਡ ਬੋਤਲਾਂ ਖਾਲ਼ੀ ਕੀਤੀਆਂ ਰੰਮ ਦੀਆਂ
ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਜੋ ਭੋਰਾ ਨੀ ਸੀ ਕੰਬਦੀਆਂ

ਕਰਾਂ ਅਰਦਾਸ ਸੁੱਤੀ ਅਣਖ ਜਗਾ ਦੇ ਰੱਬਾ
ਡੁੱਬਦੀ ਹੋਈ ਕੌਮ ਦਾ ਬੇੜਾ ਪਾਰ ਲਾ ਦੇ ਰੱਬਾ
ਚਾਲਾਂ ਹਾਕਮ ਦੀਆਂ ਜੜ੍ਹਾਂ ਸਾਡੀਆਂ ਹੁਣ ਵੱਢਦੀਆਂ
ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਜੋ ਭੋਰਾ ਨੀ ਸੀ ਕੰਬਦੀਆਂ

3. ਸੰਘਰਸ਼

ਕਈ ਵਾਰੀ ਮੈਂ ਡਿਗਿਆ ਕਈ ਵਾਰੀ ਉਠ ਖੜਿਆ ਹਾਂ
ਔਕੜਾਂ ਵਿੱਚੋਂ ਹੋ ਲੰਘਿਆ ਹਾਲਾਤਾਂ ਨਾਲ ਲੜਿਆ ਹਾਂ

ਹਾਰ ਮੰਨੀ ਨਹੀਂ ਕਦੀ ਵੀ ਨਾ ਕਿਸੇ ਮੂਹਰੇ ਝੁਕਿਆ ਹਾਂ
ਕਈਆਂ ਰੋੜੇ ਸੁੱਟੇ ਰਾਹਾਂ 'ਚ ਨਾ ਫਿਰ ਵੀ ਕਦੇ ਰੁਕਿਆ ਹਾਂ
ਓਟ ਨਾਨਕ ਦੀ ਮੇਰੇ ਸਿਰ ਜੋ ਕਦੇ ਪਿੱਠ ਨੀ ਲੱਗਣ ਦਿੰਦੀ
ਏਹ ਦੁਆ ਮੇਰੀ ਮਾਂ ਦੀ ਜੋ ਮੈਨੂੰ ਥੱਲੇ ਨੀ ਡਿੱਗਣ ਦਿੰਦੀ
ਰੱਬ ਵਰਗੇ ਯਾਰਾਂ ਕਰਕੇ ਪੌੜੀ ਮੰਜਿਲਾਂ ਦੀ ਚੜ੍ਹਿਆ ਹਾਂ
ਕਈ ਵਾਰੀ ਮੈਂ ਡਿਗਿਆ ਕਈ ਵਾਰੀ ਉਠ ਖੜ੍ਹਿਆ ਹਾਂ
ਔਕੜਾਂ ਵਿੱਚੋਂ ਹੋ ਲੰਘਿਆ ਹਾਲਾਤਾਂ ਨਾਲ ਲੜਿਆ ਹਾਂ

ਮੇਹਨਤ ਦਾ ਕੋਈ ਤੋੜ ਨਾ ਰੱਖ ਸੋਚ ਉੱਚੀ ਹੀ ਸਦਾ ਰੱਖੀ
ਜਿਤੂੰਗਾ ਜ਼ਰੂਰ ਜਿੰਦਗੀ ਤੋਂ ਉਮੀਦ ਵੀ ਮੇਰੀ ਏਹ ਪੱਕੀ
ਨਾ ਹਾਰਨ ਵਾਲਾ ਜਜ਼ਬਾ ਹੀ ਬੰਦੇ ਨੂੰ ਕੱਖ ਤੋਂ ਲੱਖ ਬਣਾਵੇ
ਏਹੋ ਜੇਹਾ ਬੰਦਾ ਫਿਰ ਬਿਨ ਖੰਭੋਂ ਅੰਬਰੀਂ ਉਡਾਰੀ ਲਾਵੇ
ਵਿਸ਼ਵਾਸ ਰੱਖ ਆਪਣੇ ਤੇ ਪੱਲਾ ਨਾਨਕ ਦਾ ਫੜਿਆ ਹਾਂ
ਕਈ ਵਾਰੀ ਮੈਂ ਡਿਗਿਆ ਕਈ ਵਾਰੀ ਉਠ ਖੜ੍ਹਿਆ ਹਾਂ
ਔਕੜਾਂ ਵਿੱਚੋਂ ਹੋ ਲੰਘਿਆ ਹਾਲਾਤਾਂ ਨਾਲ ਲੜਿਆ ਹਾਂ

ਜ਼ਿੰਦਗੀ ਨਾਂ ਸੰਘਰਸ਼ ਦਾ ਹਰ ਮੋੜ ਤੇ ਲੜਿਆ ਹਾਂ
ਡਟਿਆ ਰਿਹਾ ਹਾਲਾਤਾਂ ਅੱਗੇ ਕਦੇ ਵੀ ਡਰਿਆ ਨਾ
ਕਈ ਗਲਤ ਲਏ ਫ਼ੈਸਲਿਆਂ ਮੈਨੂੰ ਬਹੁਤ ਕੁਝ ਸਿਖਾਇਆ
ਦੇਖ ਹਨੇਰੇ ਚਾਰੇ ਪਾਸੇ ਦਿਲ ਫਿਰ ਵੀ ਨਾ ਘਬਰਾਇਆ
ਕੀਤੀਆਂ ਜੋ ਗਲਤੀਆਂ ਓਨ੍ਹਾਂ ਗਲਤੀਆਂ ਤੋਂ ਪੜ੍ਹਿਆ ਹਾਂ
ਕਈ ਵਾਰੀ ਮੈਂ ਡਿਗਿਆ ਕਈ ਵਾਰੀ ਉਠ ਖੜ੍ਹਿਆ ਹਾਂ
ਔਕੜਾਂ ਵਿੱਚੋਂ ਹੋ ਲੰਘਿਆ ਹਾਲਾਤਾਂ ਨਾਲ ਲੜਿਆ ਹਾਂ

ਜਿੱਤ ਦੀ ਖ਼ੁਸ਼ੀ ਦੇ ਨਾਲ ਸਵਾਦ ਹਾਰਾਂ ਦਾ ਵੀ ਚੱਖਿਆ
ਜ਼ਿੰਦਗੀ ਨੂੰ ਦੇ ਕੇ ਪਹਿਲ ਮੌਤ ਨੂੰ ਵੀ ਚੇਤੇ ਰੱਖਿਆ
ਏਸੇ ਪਲ ਨੂੰ ਮੁੱਖ ਰੱਖਦਾ ਨਾ ਕੱਲ੍ਹ ਦੀ ਸੋਚ ਸਤਾਉਂਦੀ
ਜੱਗ ਮੁਸਾਫ਼ਰ ਖਾਨਾ ਜਿੰਦ ਬਹੁਤਾ ਚਿਰ ਨਾ ਟਿਕ ਪਾਉਂਦੀ
ਨਵਿਆਂ ਨੂੰ ਮੌਕਾ ਦੇਣ ਲਈ ਫੁੱਲ ਟਾਹਣੀ ਤੋਂ ਝੜਿਆ ਹਾਂ
ਕਈ ਵਾਰੀ ਮੈਂ ਡਿਗਿਆ ਕਈ ਵਾਰੀ ਉਠ ਖੜ੍ਹਿਆ ਹਾਂ
ਔਕੜਾਂ ਵਿੱਚੋਂ ਹੋ ਲੰਘਿਆ ਹਾਲਾਤਾਂ ਨਾਲ ਲੜਿਆ ਹਾਂ

4. ਵੰਗਾਰ

ਕਰਲਾ ਜ਼ੁਲਮ ਭਾਵੇਂ ਧੱਕੇ ਲੱਖ ਕਰ ਲਈਂ
ਇੱਕੋ ਗੱਲ ਮੇਰੀ ਸਰਕਾਰੇ ਪੱਲੇ ਧਰ ਲਈਂ
ਹਨੇਰਿਆਂ ਤੋਂ ਬਾਦ ਸਦਾ ਚਾਨਣ ਨੇ ਆਉਂਦੇ
ਅਣਖੀ ਜੋ ਬੰਦੇ ਨਾ ਜ਼ੁਲਮ ਕਦੇ ਸਹਿੰਦੇ
ਹੱਕ ਸਾਰੇ ਲੈਣੇ ਜੇਹੜੇ ਤੇਰੇ ਤੇ ਉਧਾਰ ਨੀ
ਜ਼ੁਲਮਾਂ ਦੇ ਮੁਹਰੇ ਤੇਰੇ ਮੰਨਣੀ ਨਾ ਹਾਰ ਨੀ

ਸੱਚ ਨੂੰ ਦਬਾਉਣਾ ਤੇਰੀ ਆਦਤ ਪੁਰਾਣੀ ਆ
ਸਾਡੀ ਵੀ ਅਣਖ ਵਾਲੀ ਵੱਖਰੀ ਕਹਾਣੀ ਆ
ਦਬ ਕੇ ਨਾ ਰਹਿੰਦੇ ਨਾ ਝੁਕਣਾ ਹੀ ਜਾਣਦੇ
ਖ਼ੌਫ਼ ਕੱਢ ਦਿਲ 'ਚੋਂ ਅਜ਼ਾਦੀ ਰਹੀਏ ਮਾਣਦੇ
ਝਾਤੀ ਇਤਿਹਾਸ ਵੱਲੇ ਲਈ ਕਦੇ ਮਾਰ ਨੀ
ਜ਼ੁਲਮਾਂ ਦੇ ਮੁਹਰੇ ਤੇਰੇ ਮੰਨਣੀ ਨਾ ਹਾਰ ਨੀ

ਦੰਗਿਆ ਫ਼ਸਾਦਾਂ ਵਾਲੀ ਰਾਜਨੀਤੀ ਕਰਦੀ
ਕੁਰਸੀ ਨਾ ਖੁਸੇ ਏਸੇ ਗੱਲੋਂ ਰਹੇ ਡਰਦੀ
ਖੂਨ ਬਹਾਏ ਹੋਰ ਪਤਾ ਨੀ ਕੀ ਕੀ ਕਰੇ
ਸਬਰਾਂ ਦੇ ਘੁੱਟ ਅਸੀਂ ਹਰ ਵਾਰੀ ਭਰੇ
ਐਤਕੀਂ ਤੈਨੂੰ ਅਸੀਂ ਪਾਉਣੀ ਆ ਵੰਗਾਰ ਨੀ
ਜ਼ੁਲਮਾਂ ਦੇ ਮੁਹਰੇ ਤੇਰੇ ਮੰਨਣੀ ਨਾ ਹਾਰ ਨੀ

ਤੇਰੇ ਹੀ ਲਾਲਚ ਨੇ ਗੱਲ ਤੇਰਾ ਘੁੱਟਣਾ
ਢੋਲ ਏ ਗੁਲਾਮੀ ਵਾਲਾ ਲਾਹ ਅਸੀਂ ਸੁੱਟਣਾ
ਤਾਨਾਸ਼ਾਹੀ ਤੇਰੀ ਦਾ ਹਨੇਰ ਦੂਰ ਕਰਨਾ
ਪਊ ਹਰਜਾਨਾ ਇੱਕ ਦਿਨ ਤੈਨੂੰ ਭਰਨਾ
ਭਗਤ ਤੇ ਸਰਾਭੇ ਸਾਡੀ ਸੋਚ ਦੇ ਅਧਾਰ ਨੀ
ਜ਼ੁਲਮਾਂ ਦੇ ਮੁਹਰੇ ਕਦੇ ਮੰਨਣੀ ਨਾ ਹਾਰ ਨੀ

5. ਹੀਰ

ਸੁਰਖ਼ ਬੁਲ੍ਹੀਆਂ ਪੱਤ ਗੁਲਾਬ ਹੋਵਣ
ਹੁਸਨਾਂ ਦੇ ਮਾਲਕ ਜਨਾਬ ਹੋਵਣ
ਮੁੱਖ ਨਾਲ ਸ਼ਰਮ ਦੇ ਢੱਕਦੀ ਹੋਵੇ
ਨੀਵੀਂ ਪਾ ਜਦ ਕੋਲ ਦੀ ਲੰਘਦੀ ਹੋਵੇ
ਕੋਈ ਐਸੀ ਆ ਦਿਲ ਦੇ ਬੂਹੇ ਖਲੋਵੇ
ਰੱਬਾ ਸਾਡੀ ਵੀ ਕੋਈ ਹੀਰ ਹੋਵੇ

ਆਕੜ ਰੱਖੇ ਥੋੜਾ ਨਖ਼ਰਾ ਵੀ ਹੋਵੇ
ਸੋਚ ਉੱਚੀ ਦਿਲ ਉਹਦਾ ਸੁਥਰਾ ਹੋਵੇ
ਮੋਢੇ ਨਾਲ ਜੋੜ ਮੋਢਾ ਖੜ੍ਹਦੀ ਹੋਵੇ
ਬਹੁਤਾ ਹੱਸ ਕਦੇ ਕਦੇ ਲੜਦੀ ਹੋਵੇ
ਸਾਡੀ ਦੋਹਾਂ ਦੀ ਸਾਂਝੀ ਤਕਦੀਰ ਹੋਵੇ
ਰੱਬਾ ਸਾਡੀ ਵੀ ਕੋਈ ਹੀਰ ਹੋਵੇ

ਮੁੱਖ ਤੱਕਦਿਆਂ ਜਿਹਨੂੰ ਭੁੱਖ ਲਹਿ ਜੇ
ਅੱਖਾਂ ਰਾਹੀਂ ਓ ਦਿਲ ਦੀ ਗੱਲ ਕਹਿ ਜੇ
ਸੁਪਨਿਆਂ ਮੇਰਿਆਂ ਦੀ ਓਹ ਰਾਣੀ ਹੋ ਜੇ
ਇੰਝ ਪਿਆਰ ਦੀ ਸ਼ੁਰੂ ਕਹਾਣੀ ਹੋ ਜੇ
ਓਹਦੇ ਦਿਲ 'ਚ ਮੇਰੀ ਤਸਵੀਰ ਹੋਵੇ
ਰੱਬਾ ਸਾਡੀ ਵੀ ਕੋਈ ਹੀਰ ਹੋਵੇ

ਜਿਹਨੂੰ ਡਰ ਨਾ ਹੋਵੇ ਦੁਨੀਆਂ ਦਾ
ਪੱਗਾਂ ਨਾਲ ਮੈਚ ਕਰੇ ਰੰਗ ਚੁੰਨੀਆਂ ਦਾ
ਸੂਟ ਪਾ ਮੇਰੇ ਮੂਹਰੇ ਆ ਖੜ੍ਹ ਜਾਵੇ
ਬਣ ਭਰਿੰਡ ਦਿਲ ਮੇਰੇ ਤੇ ਲੜ ਜਾਵੇ
ਤਰਾਸ਼ੀ ਮੂਰਤ ਓਹ ਰੱਬ ਦੀ ਹਸੀਨ ਹੋਵੇ
ਰੱਬਾ ਸਾਡੀ ਵੀ ਕੋਈ ਹੀਰ ਹੋਵੇ

ਕਰ ਕਬੂਲ ਅੱਜ ਮੇਰੀ ਅਰਦਾਸ ਰੱਬਾ
ਭੇਜ ਜ਼ਿੰਦਗੀ ਚ ਸੱਜਣ ਕੋਈ ਖ਼ਾਸ ਰੱਬਾ
ਔਖੇ ਦਿਨ ਨਿਕਲਣ ਹੁਣ ਕੱਲਿਆਂ ਦੇ
ਜਜ਼ਬਾਤ ਤਾਂ ਸਮਝ ਆਸ਼ਕ ਝੱਲਿਆਂ ਦੇ
ਸ਼ਿੰਗਾਰ ਕੇ ਰੱਖੀ ਮੈਂ ਦਿਲ ਦੀ ਸੇਜ ਰੱਬਾ
ਮੇਰੀ ਹੀਰ ਤਾਂ ਹੁਣ ਤੂੰ ਭੇਜ ਰੱਬਾ
ਮੇਰੀ ਹੀਰ ਤਾਂ ਹੁਣ ਤੂੰ ਭੇਜ ਰੱਬਾ

6. ਕੁਝ ਬੋਲ ਯਾਰਾਂ ਲਈ

ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ
ਹਾਲਾਤਾਂ ਵਾਲੀ ਤੱਕੜੀ 'ਚ ਸਾਰੇ ਪੁਣੇ ਨੇ
ਮਿਹਨਤੀ ਨੇ ਰੱਜ ਕੇ ਧੱਕ ਪਾਉਂਦੇ ਗੱਜ ਕੇ
Driver, Teacher, IT ਤੇ ਕੁਝ ਮੰਜੇ ਨਾਲ ਜੁੜੇ ਨੇ
ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ

Circle ਰੱਖਿਆ ਛੋਟਾ ਦਿਲ ਅੰਬਰੋਂ ਵੱਡੇ ਨੇ
ਕਹੇ ਜੋ ਬੋਲ ਯਾਰਾਂ ਸਭ ਪੁਗਾ ਕੇ ਛੱਡੇ ਨੇ
ਵਾਧੇ ਘਾਟੇ ਨਾ ਦੇਖ ਬੱਸ ਯਾਰੀਆਂ ਨਿਭਾਈਆਂ
ਮੋਢੇ ਨਾਲ ਜੋੜਨ ਮੋਢਾ ਐਸੇ ਯਾਰ ਬਣੇ ਨੇ
ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ

ਮੇਹਨਤਾਂ ਦੀ ਸੂਈ ਏਹ ਚੜ੍ਹਾਈ ਰੱਖਦੇ ਨੇ
ਮਹਿਫ਼ਲਾਂ ਵੀ ਆਏ ਦਿਨ ਸਜਾਈ ਰੱਖਦੇ ਨੇ
ਅੱਖਾਂ 'ਚ ਜੋ ਸਜਾਏ ਸੁਪਨੇ ਪੂਰੇ ਕਰਨੇ ਨੇ
ਛੋਟੇ ਛੋਟੇ ਖ਼ੁਆਬ ਸਭਨਾਂ ਹੀ ਬੁਣੇ ਨੇ
ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ

ਬਹਾਰਾਂ ਵਿੱਚੋਂ ਹੋ ਲੰਘੇ ਕਈ ਝੱਖੜ ਹੰਢਾਏ
ਉਮਰਾਂ ਦੀ ਮੈਂ ਪੂੰਜੀ ਬੱਸ ਯਾਰ ਕਮਾਏ
ਕਾਲੇ ਬੱਦਲ਼ਾਂ ਨੂੰ ਦੇਖ ਪੈਰ ਪਿੱਛੇ ਨੀ ਪੱਟਿਆ
ਚੰਗੇ ਮਾੜੇ ਸਮੇਂ 'ਚ ਮੇਰੇ ਨਾਲ ਖੜੇ ਨੇ
ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ

ਯਾਰੀਆਂ ਰੱਖੀਂ ਸਲਾਮਤ ਗੁਰਮੀਤ ਅਰਦਾਸਾ ਕਰਦਾ
ਬੁਰੀ ਨਜ਼ਰ ਜ਼ਮਾਨੇ ਦੀ ਦਿਲ ਲੱਗਣ ਤੋਂ ਡਰਦਾ
ਯਾਰੀਆਂ ਲੇਖੇ ਉਮਰ ਮੈਂ ਲਾਵਾਂ ਏਹੀ ਮੰਗਦਾ ਹਾਂ
ਸਭਨਾਂ ਦੇ ਮੇਰੇ ਸਿਰ ਤੇ ਅਹਿਸਾਨ ਬੜੇ ਨੇ
ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ -੨

7. ਕੁਝ ਖ਼ਾਸ ਲਿਖਾਂ

ਦਿਲ ਕਰਦਾ ਏ ਕੁਝ ਖ਼ਾਸ ਲਿਖਾਂ
ਤੇਰੇ ਕੋਲ ਹੋਣ ਦਾ ਅਹਿਸਾਸ ਲਿਖਾਂ
ਤੈਨੂੰ ਹਰ ਅੱਖਰ 'ਚ ਪਰੋ ਲਵਾਂ
ਦਿਲ ਦੀਆ ਗਹਿਰਾਈਆਂ 'ਚ ਲਕੋ ਲਵਾਂ
ਏਨਾ ਹੋ ਕੇ ਤੇਰੇ ਪਾਸ ਲਿਖਾਂ
ਦਿਲ ਕਰਦਾ ਏ ਕੁਝ ਖ਼ਾਸ ਲਿਖਾਂ
ਤੇਰੇ ਕੋਲ ਹੋਣ ਦਾ ਅਹਿਸਾਸ ਲਿਖਾਂ

ਤੇਰੇ ਮੱਥੇ ਦੀ ਮੈਂ ਚਮਕ ਲਿਖਾਂ
ਤੇਰੀਆਂ ਅੱਖਾਂ ਵਾਲਾ ਸੁਰਮਾ ਵੀ
ਕਿਵੇਂ ਨਜ਼ਰ ਲੁਕੋ ਕੇ ਲੰਘ ਜਾਣਾ
ਕਿਵੇਂ ਮੜਕਾਂ ਦੇ ਨਾਲ ਤੁਰਨਾ ਵੀ
ਤੇਰੀ ਵੱਖਰੀ ਕੋਈ ਐਸੀ ਬਾਤ ਲਿਖਾਂ
ਦਿਲ ਕਰਦਾ ਏ ਕੁਝ ਖ਼ਾਸ ਲਿਖਾਂ
ਤੇਰੇ ਕੋਲ ਹੋਣ ਦਾ ਅਹਿਸਾਸ ਲਿਖਾਂ

ਤੇਰੀ ਹਰ ਅਦਾ ਸੋਹਣੀ ਲੱਗਦੀ ਏ
ਅੱਖਰਾਂ ਦਾ ਦਿਲ ਏਹ ਠੱਗਦੀ ਏ
ਕਲਮ ਝੂੰਮ ਉੱਠਦੀ ਤੇਰਾ ਨਾਂ ਸੁਣ
ਪੰਨਿਆਂ ਨੂੰ ਵੀ ਖੁਸ਼ ਏਹ ਕਰਦੀ ਏ
ਉਸ ਅਦਾ ਨੂੰ ਦੇਖਣ ਦੀ ਆਸ ਲਿਖਾਂ
ਦਿਲ ਕਰਦਾ ਏ ਕੁਝ ਖ਼ਾਸ ਲਿਖਾ
ਤੇਰੇ ਕੋਲ ਹੋਣ ਦਾ ਅਹਿਸਾਸ ਲਿਖਾਂ

ਜਦ ਲਿੱਖਦਾ ਸੀ ਗੁਰੂ ਤੇਰੇ ਬਾਰੇ ਮੈਂ
ਤੇਰੇ ਕੋਲ ਹੋਣ ਦਾ ਅਹਿਸਾਸ ਹੋਇਆ
ਇਹ ਅੱਖਰ ਸਫਲ ਜੇਹੇ ਲੱਗਦੇ ਨੇ
ਇਹਨਾਂ ਅੱਖਰਾਂ ਰਾਹੀਂ ਮੈਂ ਤੇਰੇ ਪਾਸ ਹੋਇਆ
ਇਹਨਾਂ ਅੱਖਰਾਂ ਨੂੰ ਮੈਂ ਅਰਦਾਸ ਲਿਖਾਂ
ਦਿਲ ਕਰਦਾ ਏ ਕੁਝ ਖ਼ਾਸ ਲਿਖਾਂ
ਤੇਰੇ ਕੋਲ ਹੋਣ ਦਾ ਅਹਿਸਾਸ ਲਿਖਾਂ

8. ਗੁਆਚੀਆਂ ਅਣਖਾਂ

ਕਿੱਥੇ ਗਈਆਂ ਅਣਖਾਂ ਓਹ ਕਿੱਥੇ ਗਏ ਜਜ਼ਬੇ
ਗੱਭਰੂ ਪੰਜਾਬੀ ਨਸ਼ਿਆ ਦੇ ਵਿੱਚ ਵਹਿ ਗਏ
ਜਿਹੜੇ ਜਾਣਦੇ ਸੀ ਬਾਜ਼ੀ ਲਾਉਣੀ ਸਿਰ ਧੜ ਦੀ
ਓਹ ਅੱਲ੍ਹੜਾਂ ਦੇ ਝਾਕੇ ਜੋਗੇ ਰਹਿ ਗਏ

ਪੜ੍ਹੋ ਇਤਿਹਾਸ ਸਿੱਖੋ ਕੁੱਝ ਉੱਚਾ ਕਰਨਾ
ਵੇਹਲੇ ਰਹਿ ਤੇਰਾ ਨੀ ਪੰਜਾਬੀਆਂ ਓਏ ਸਰਨਾ
ਤੂੰ ਮੇਹਨਤਾਂ ਕਰ ਸਦਾ ਢਿੱਡ ਆਪਣਾ ਭਰਿਆ
ਹੱਥ ਅੱਡਣੇ ਤੋਂ ਚੰਗਾ ਸਮਝੀਂ ਤੂੰ ਮਰਨਾ

ਕੱਲੀ ਪੱਗ ਮੁੱਛ ਨਾਲ ਸਰਦਾਰੀ ਨਹੀਂ ਮਿਲਦੀ
ਰੂਹ ਦੀ ਸਰਦਾਰੀ ਦਾ ਵੀ ਧਿਆਨ ਪੈਂਦਾ ਰੱਖਣਾ
ਹੁੰਦਾ ਜ਼ੁਲਮ ਵੇਖ ਨਾ ਤੂੰ ਅੱਖਾਂ ਬੰਦ ਕਰ ਲਈਂ
ਨੱਥ ਜਬਰ ਨੂੰ ਪਾਉਣ ਲਈ ਹਾਕਮ ਪੈਣਾ ਡੱਕਣਾ

ਸਾਂਭ ਆਪਣਾ ਤੂੰ ਵਿਰਸਾ ਜਵਾਨੀ ਸਾਂਭ ਸੱਜਣਾਂ
ਪਿੱਛੇ ਦੇਖ ਇਤਿਹਾਸ ਪਤਾ ਲੱਗੂ ਕਿਵੇਂ ਗੱਜਣਾ
ਕਿਵੇਂ ਜੰਗ ਦੇ ਮੈਦਾਨ 'ਚ ਸ਼ਹੀਦੀਆਂ ਨੇ ਪਾਉਣੀਆਂ
ਕਿਵੇਂ ਬਿਨਾ ਖ਼ੌਫ਼ ਲਾੜੀਆਂ ਮੌਤਾਂ ਨੇ ਵਿਹਾਉਣੀਆਂ

ਕਿਵੇਂ ਹਰੀ ਸਿੰਘ ਨਲੂਏ ਮੈਦਾਨ ਫ਼ਤਿਹ ਕੀਤਾ ਸੀ
ਕਿਵੇਂ ਹੱਸ ਖੋਪੜ ਲਵ੍ਹਾ ਕੇ ਸਿੰਘਾਂ ਸੀ ਵੀ ਨਾ ਕੀਤਾ ਸੀ
ਭੀੜ ਪਈ ਤੇ ਲੋਕ ਸਾਡਾ ਸਾਥ ਸੀ ਕਦੇ ਲੋਚਦੇ
ਅੱਜ ਕਿਉਂ ਅਸੀਂ ਸਾਰਿਆ ਦੇ ਦਿਲ ਤੋਂ ਹੀ ਲਹਿ ਗਏ

ਕਿੱਥੇ ਗਈਆਂ ਅਣਖਾਂ ਓਹ ਕਿੱਥੇ ਗਏ ਜਜ਼ਬੇ
ਗੱਭਰੂ ਪੰਜਾਬੀ ਨਸ਼ਿਆ ਦੇ ਵਿੱਚ ਵਹਿ ਗਏ
ਜਿਹੜੇ ਜਾਣਦੇ ਸੀ ਬਾਜ਼ੀ ਲਾਉਣੀ ਸਿਰ ਧੜ ਦੀ
ਓਹ ਅੱਲ੍ਹੜਾਂ ਦੇ ਝਾਕੇ ਜੋਗੇ ਰਹਿ ਗਏ

9. ਜ਼ਿੰਦਗੀ ਦੀ ਦੌੜ

ਬਚਪਨ ਲੰਘਿਆ ਜਵਾਨੀ ਚੜ੍ਹ ਆਈ
ਜ਼ਿੰਦਗੀ ਨੂੰ ਜਾਵਾਂ ਘੋੜੇ ਵਾਂਗ ਦੌੜਾਈ
ਨਾ ਪਿੱਛਾ ਮੈ ਦੇਖਾਂ ਨਾ ਪਾਸਾ ਹੀ ਕੋਈ
ਸਮਝ ਤੋਂ ਬਾਹਰ ਜੋ ਜ਼ਿੰਦਗੀ ਏ ਹੋਈ
ਸੋਚਾਂ ਜੇ ਰੁਕਿਆ ਤਾਂ ਰਹਿ ਜਾਣਾ ਪਿੱਛੇ
ਏਸ ਦੌੜ ਨਾਲ ਵੀ ਕੁਝ ਅੱਗੇ ਨਾ ਦਿੱਸੇ
ਕੁਝ ਪਲ ਰੁਕ ਕੇ ਤੂੰ ਯਾਦਾਂ 'ਚ ਹੋ ਲੈ
ਲੱਭ ਕੋਈ ਸਹਾਰਾ ਦਿਲ ਖੋਲ੍ਹ ਕੇ ਰੋ ਲੈ
ਜ਼ਿੰਦਗੀ ਵਿਚਾਰੀ ਕਿਉਂ ਦੁੱਖਾਂ 'ਚ ਪਾਉਂਨਾ
ਅੱਖੀਆਂ ਨੂੰ ਦੱਸ ਤੂੰ ਕਾਹਤੋਂ ਰਵਾਉਨਾ
ਫੁਰਸਤ ਦੇ ਦੋ ਪਲ ਕੱਢ ਕੇ ਤਾਂ ਦੇਖੀਂ
ਜ਼ਿੰਦਗੀ ਤੂੰ ਆਪਣੀ ਸਮਝ ਕੇ ਤਾਂ ਦੇਖੀਂ
ਪਤਾ ਫਿਰ ਲੱਗਣਾ ਜੋ ਕਰਦਾ ਸੀ ਕਾਰੇ
ਨਾ ਮਕਸਦ ਜ਼ਿੰਦਗੀ ਦਾ ਬੇਕਾਰ ਸੀ ਸਾਰੇ
ਪਰ ਓਸ ਵੇਲੇ ਨਾ ਤੂੰ ਬਹੁਤਾ ਘਬਰਾਈਂ
ਨਵੀਂ ਸੋਚ ਵਾਲਾ ਪਹੀਆ ਫਿਰ ਚਲਾਈਂ
ਜ਼ਿੰਦਗੀ ਦਾ ਅਸੂਲ ਏਹ ਸਿਖਾਉਂਦੀ ਜ਼ਰੂਰ
ਸਿਖਾਉਣ ਤੋਂ ਪਹਿਲਾਂ ਏ ਭੰਨਦੀ ਗਰੂਰ
ਕਈ ਵਾਰ ਡਿੱਗ ਕਈ ਵਾਰ ਉੱਠ ਖਲੋਣਾ
ਲੜਨਾ ਜ਼ਿੰਦਗੀ ਹਾਲਾਤਾਂ ਨਾਲ ਸਿਖਾਉਣਾ
ਡਿੱਗ ਉਠ ਕੇ ਹੀ ਸਦਾ ਜ਼ਿੰਦਗੀ ਬਣਦੀ
ਹਾਲਾਤਾਂ ਤੋਂ ਜਿੱਤ ਹਿੱਕ ਫ਼ਖ਼ਰ ਨਾਲ ਤਣਦੀ
ਹਾਲਾਤਾਂ ਤੋਂ ਜਿੱਤ ਹਿੱਕ ਫ਼ਖ਼ਰ ਨਾਲ ਤਣਦੀ

10. ਮੁਹੱਬਤ ਦੇ ਤਰਾਨੇ

ਤਰਾਨੇ ਮੁਹੱਬਤ ਦੇ ਝੋਲੀ 'ਚ ਪਾ ਦੇ
ਖੁਸੀਆਂ ਓਹ ਸਾਰੀਆਂ ਮੋੜ ਲਿਆ ਦੇ
ਜੋ ਗੁਜ਼ਰੇ ਨੇ ਪਲ ਤੇਰੇ ਨਾਲ ਓ ਸੱਜਣਾਂ
ਓਹ ਪਲ ਮੇਰੀ ਜ਼ਿੰਦਗੀ 'ਚ ਮੁੜ ਤੋਂ ਲਿਆ ਦੇ
ਤਰਾਨੇ ਮੁਹੱਬਤ.....

ਸੋਚਾਂ ਚ ਲੰਘਦੀਆਂ ਮੇਰੀਆ ਏ ਰਾਤਾਂ
ਨਾ ਵਾਂਗ ਤੇਰੇ ਕੋਈ ਕਰਦਾ ਏ ਬਾਤਾਂ
ਮੈਨੂੰ ਆਸ਼ਕ ਪਰਵਾਨਾ ਲੋਕੀਂ ਨੇ ਦੱਸਦੇ
ਤੂੰ ਸਭਨਾਂ ਦੇ ਬੁੱਲ੍ਹਾਂ ਤੇ ਜਿੰਦੜਾ ਲਗਾ ਦੇ
ਤਰਾਨੇ ਮੁਹੱਬਤ ਦੇ ....

ਮੈਂ ਫੁੱਲਾਂ ਨੂੰ ਤੱਕਿਆ ਮੈ ਚੰਨ ਨੂੰ ਵੀ ਦੇਖਿਆ
ਨਾ ਤੇਰੇ ਵਰਗਾ ਮੈਨੂੰ ਕਿਤੇ ਕੋਈ ਦਿਸਿਆ
ਓ ਡੂੰਘੀਆਂ ਅੱਖਾਂ ਚਮਕਦਾ ਤੇਰਾ ਮੁੱਖੜਾ
ਇਸ਼ਕੇ ਦਾ ਜਾਮ ਤੂੰ ਫਿਰ ਤੋਂ ਪਿਲਾ ਦੇ
ਤਰਾਨੇ ਮੁਹੱਬਤ ਦੇ.....

ਮੈਂ ਯਾਦਾਂ ਚ ਹੋ ਕੇ ਜ਼ਿੰਦਗੀ ਗੁਜ਼ਾਰਾ
ਨਾ ਬਿਨ ਤੇਰੇ ਕੋਈ ਮਿਲਿਆ ਸਹਾਰਾ
ਮੈਂ ਮੌਤ ਦੇ ਵੱਲ ਨੂੰ ਵੱਧਦਾ ਹੀ ਜਾਵਾਂ
ਤੂੰ ਦੇ ਕੇ ਸਹਾਰਾ ਮੈਨੂੰ ਬਚਾ ਦੇ
ਤਰਾਨੇ ਮੁਹੱਬਤ ਦੇ ਝੋਲੀ ਚ ਪਾ ਦੇ
ਤਰਾਨੇ ਮੁਹੱਬਤ ਦੇ ਝੋਲੀ ਚ ਪਾ ਦੇ

11. ਕਾਲਾ ਦੌਰ

ਮੀਂਹ ਵਰ੍ਹਿਆ ਅੰਬਰਾਂ ਦੀ ਹਿੱਕ ਪਾੜ ਕੇ
ਧਰਤੀ ਭੁੱਬਾਂ ਮਾਰ ਮਾਰ ਓਦੋਂ ਰੋਈ ਸੀ
ਹੋ ਮਾਰੇ ਘਰੋਂ ਕੱਢ ਕੱਢ ਪੁੱਤ ਮਾਂਵਾਂ ਦੇ
ਜ਼ਾਲਮ ਦੇ ਜ਼ੁਲਮਾਂ ਦੀ ਅਤ ਜਦੋਂ ਹੋਈ ਸੀ

ਦੌਰ ਕਾਲੇ ਧਰਤੀ ਦਾ ਰੰਗ ਲਾਲ ਕਰਤਾ
ਚਿੱਟੇ ਦਿਨ ਪੈਰ ਖ਼ੂਨ ਵਹਾਉਣ ਲੱਗ ਪਏ
ਨਹੀਂ ਛੱਡਣਾ ਗੱਭਰੂ ਪੰਜਾਬ ਦਾ ਕੋਈ
ਕਹੇ ਬੋਲ ਵੈਰੀ ਦੇ ਸਤਾਉਣ ਲੱਗ ਪਏ

ਤੂੰ ਜੋਰ ਸੀ ਲਾਇਆ ਆਪਣਾ ਪੂਰਾ ਓਦੋਂ
ਖੁਸ਼ ਹੋਈ ਸੀ ਪੰਜਾਬ ਦੇ ਜਾਏ ਮਾਰ ਕੇ
ਤੇਰਾ ਭੁਲੇਖਾ ਵੀ ਇੱਕ ਦਿਨ ਕੱਢ ਦੇਣਾ
ਸੋਚੀਂ ਨਾ ਬਹਿ ਗਏ ਅਸੀਂ ਅੱਜ ਹਾਰ ਕੇ

ਓ ਸਾਨੂੰ ਗੁੜ੍ਹਤੀ ਮਿਲੀ ਸ਼ਹਾਦਤਾਂ ਦੀ
ਮੁੱਲ ਸਿਰਾਂ ਦੇ ਦੇਕੇ ਸਰਦਾਰ ਬਣਦੇ
ਝਾਤੀ ਮਾਰ ਕੇ ਦੇਖੀਂ ਇਤਿਹਾਸ ਵੱਲੇ
ਜ਼ੁਲਮਾਂ ਦੇ ਮੂਹਰੇ ਪੰਜਾਬੀ ਹਿੱਕ ਤਣਦੇ

12. ਤੱਥ ਜ਼ਿੰਦਗੀ ਦੇ

ਜਿੰਨਾਂ ਜਿੱਤਿਆ ਜਹਾਨ ਓਹ ਵੀ ਖਾਲ਼ੀਂ ਹੱਥ ਗਏ
ਵੱਡੇ ਵੱਡੇ ਖੱਬੀ ਖਾਂ ਵੀ ਮੈਦਾਨ ਵਿੱਚ ਢਏ
ਜੋ ਸੋਚਿਆ ਨਾ ਹੋਵੇ ਬੰਦਾ ਓਹ ਵੀ ਪਾ ਲੈਂਦਾ
ਗੁੱਡੀ ਅੰਬਰਾਂ ਤੇ ਚੜ੍ਹੀ ਝੱਟ ਥੱਲੇ ਆ ਪੈਂਦਾ
ਉਸ ਮਾਲਕ ਦੀ ਰਜਾ ਨਾ ਕਿਸੇ ਦਾ ਕਸੂਰ
ਕੋਈ ਬਹੁਤਾ ਓਦੇ ਨੇੜੇ ਕਿਸੇ ਨੂ ਲੱਗੇ ਓਹ ਦੂਰ
ਭਾਵੇਂ ਚੰਗੇ ਭਾਵੇਂ ਮੰਦੇ ਸਭ ਉਸਦੇ ਨੇ ਬੰਦੇ
ਕੋਈ ਚੋਰ ਕੋਈ ਸਾਧ ਵੱਖੋ ਵੱਖ ਸੱਭਦੇ ਧੰਦੇ
ਵੱਡੇ ਮਹਿਲਾਂ ਦੇ ਵਿੱਚ ਏਥੇ ਚੈਨ ਨਹੀਓਂ ਆਉਂਦਾ
ਬੇਫ਼ਿਕਰੀ ਜੇਹੀ ਨੀਂਦ ਕੋਈ ਸੜਕਾਂ ਤੇ ਹੀ ਸਾਉਂਦਾ
ਜ਼ਿੰਦਗੀ ਡੂੰਘੀ ਏ ਸਮੁੰਦਰੋਂ ਤੂੰ ਤਾਰੀ ਵਿੱਚ ਲਾ
ਨਾ ਫਿਕਰਾਂ ਦੇ ਵਿੱਚ ਬਹੁਤਾ ਸਮਾਂ ਤੂੰ ਗਵਾ
ਏਥੇ ਕਹਿਣਾ ਤੇ ਕਰਨਾ ਦੋ ਵੱਖੋ ਵੱਖ ਗੱਲਾਂ
ਦੋਹਾਂ 'ਚ ਏਨਾਂ ਹੀ ਫਰਕ ਜਿਵੇ ਪਾਣੀ ਤੇ ਛੱਲਾਂ
ਬੰਦੇ ਮਾਰ ਕੇ ਜ਼ਮੀਰ ਸਿਰ ਉੱਚਾ ਕਰ ਜਿਉਂਦੇ
ਵਾਰਸ ਅਣਖ ਤੇ ਗ਼ੈਰਤ ਦੇ ਵਿਰਲੇ ਹੀ ਹੁੰਦੇ
ਗੱਲ ਕਰਨ ਤੋਂ ਪਹਿਲਾ ਚੰਗੀ ਤਰਾਂ ਸੋਚ ਲੈਣਾ
ਬੋਲ ਨਿਕਲੇ ਜ਼ੁਬਾਨੋਂ ਫਿਰ ਵਾਪਸ ਨੀ ਪੈਣਾ
ਏਥੇ ਮੇਹਨਤ ਹੀ ਬੰਦੇ ਦੀ ਸਫਲਤਾ ਦਾ ਰਾਜ
ਜਿਵੇਂ ਗਾਉਣ ਲਈ ਹੁੰਦੇ ਨੇ ਜ਼ਰੂਰੀ ਏਥੇ ਸਾਜ
ਯਾਦ ਮੌਤ ਨੂੰ ਤੂੰ ਰੱਖ ਸੋਹਣੀ ਜ਼ਿੰਦਗੀ ਨੂੰ ਜੀਵੀ
ਸੋਚ ਰੱਖ ਕੇ ਤੂੰ ਉੱਚੀ Ego ਰੱਖੀਂ ਸਦਾ ਨੀਵੀਂ
ਮਨ ਨੀਵਾਂ ਮੱਤ ਉੱਚੀ ਬਾਣੀ ਵਿੱਚ ਕਹਿ ਰਹੇ
ਓਹੀ ਹੋਣੇ ਨੇ ਪਾਰ ਜੋ ਰਾਹ ਸੱਚ ਦੇ ਤੇ ਪਏ
ਜਿੰਨ੍ਹਾਂ ਜਿੱਤਿਆ ਜਹਾਨ ਓਹ ਵੀ ਖਾਲ਼ੀ ਹੱਥ ਗਏ
ਵੱਡੇ ਵੱਡੇ ਖੱਬੀ ਖਾਂ ਵੀ ਮੈਦਾਨ ਵਿੱਚ ਢਏ

13.

ਨਵੀਂ ਸਵੇਰ ਫੇਰ ਆ ਗਈ ਰਾਤ ਨੂੰ ਕਰਕੇ ਢੇਰ ਆ ਗਈ ਕਰ ਸੁਰੂਆਤ ਛੱਡ ਓ ਗੱਲ ਜਿਹੜੀ ਪਹਿਲਾ ਹਨੇਰ ਢਾਹ ਗਈ ਨਵੀਂ ਸਵੇਰ….. ਥੱਕਿਆ ਹੋਇਆ ਚਿੰਤਾ ਕਰ ਕਰਕੇ ਦਿਨ ਕੱਢੇ ਨੇ ਮੈਂ ਮਰ ਮਰ ਕੇ ਹੋਰਾ ਨੂੰ ਮੱਤਾਂ ਸੀ ਦਿੰਦਾ ਆਪਣੇ ਵਾਰੀ ਕਿਓਂ ਢੇਰੀ ਢਾਹ ਲਈ ਨਵੀਂ ਸਵੇਰ

14.

ਗੀਤ ਪਿਆਰਾ ਦਾ ਸੁਫਨਾ ਜੋ ਸੱਚ ਆ ਕਰਨਾ ਹੱਥਾ ਵਿੱਚ ਹੱਥ ਮੈ ਧਰਨਾ ਕੋਲ ਬਹਿ ਗੱਲਾ ਕਰਕੇ ਦੁਨੀਆ ਸਾਵੇ ਗੁੱਟ ਤੇਰਾ ਫੜਨਾ ਤੂੰ ਹੀ ਤਾਂ ਰੀਜਾ ਵਾਲੇ ਬਾਗ਼ ਦੀ ਹਾਣੀ ਨੀ ਚੱਲ ਦੁਨੀਆ ਇੰਝ ਵਸਾਈਏ ਤੂੰ ਮੱਛਲੀ ਮੈ ਪਾਣੀ ਨੀ ਚੱਲ ਦੁਨੀਆ ਇੰਝ ਵਸਾਈਏ

15. ਤਾਰਿਆਂ ਦੀ ਲੋਅ

ਤਾਰਿਆਂ ਦੀ ਲੋਅ ਤੇਰੇ ਚੇਹਰੇ ਤੇ ਪਵੇ ਓਦੋ ਮੇਰਾ ਹੀ ਏ ਦਿਲ ਮੇਰੇ ਵੱਸ ਨਾ ਰਹੇ ਤੈਨੂੰ ਨੇੜੇ ਤੋਂ ਮੇ ਤੱਕਾਂ ਤੱਕ ਤੱਕ ਕੇ ਨਾ ਥੱਕਾਂ ਗੱਲਾ ਗੱਲਾ ਵਿੱਚ ਦਿਲ ਦਿਲ ਰੋਅ ਨਾ ਪਏ ਤਾਰਿਆਂ ਦੀ ਲੋਅ ਤੇਰੇ ਚੇਹਰੇ ਤੇ ਪਵੇ ਤੇਰੀ ਗੱਲ ਸੁਣਾ ਹੀਰੇ ਹੀਰੇ ਹੱਥ ਤੇਰਾ ਫੜਾ ਕੋਈ ਦੇਖ ਨਾ ਲਵੇ ਨੀ ਲੱਗੇ ਏਸੇ ਗੱਲੋਂ ਡਰਾ ਡਰ ਦੁਨੀਆ ਦਾ ਲਾ ਕੇ ਆ ਕੇ ਕੋਲ ਮੇਰੇ ਬਹਿ ਬਹਿ ਜਾ ਗੱਲ ਕੋਈ ਕਹਿ ਕਹਿ ਕੇ ਹੱਸ ਪਿੱਛੋਂ ਪੈ ਮੁੰਡਾ ਮੁੰਦਰੀ ਨਿਸ਼ਾਨੀ ਗਾਨੀ ਗੱਲ ਵਾਲੀ ਦਏ ਤਾਰਿਆ ਦੀ ਲੋਅ ਤੇਰੇ ਚੇਹਰੇ ਤੇ ਪਵੇ ਓਦੋ ਮੇਰਾ ਹੀ ਏ ਦਿਲ ਮੇਰੇ ਵੱਸ ਨਾ ਰਵੇ

15.

ਰੂਹ ਦਾ ਬੁੱਤ ਕੀ ਕੀ ਦੱਸਾਂ ਓਹਦੇ ਬਾਰੇ ਓਹਦੇ ਵਾਂਦੇ ਓਹਦੇ ਲਾਰੇ ਗਿਣਦੇ ਗਿਣਦੇ ਮੁੱਕਣੇ ਨਹੀਓ ਮੁੱਕ ਜਾਣੇ ਅੰਬਰਾ ਦੇ ਤਾਰੇ ਮੰਨਿਆ ਓਹਦਾ ਮਿਜ਼ਾਜ ਸੀ ਚੰਗਾ ਪਰ ਕਰੇ ਨਾ ਜੇਹੜਾ ਲ਼ਿਹਾਜ ਨੀ ਚੰਗਾ ਦਿਲ ਤੇ ਸੱਟਾ ਲੱਖਾਂ ਦਿੱਤੀਆਂ ਪਰ ਕਰੇ ਨਾ ਜੇਹੜਾ ਇਲਾਜ ਨੀ ਚੰਗਾ ਖੁਸ ਆ ਰਹਿਨਾਂ ਹੁਣ ਰਜਾ ਓਹਦੀ ਚ ਉਮਰ ਗਾਲਣੀ ਸਜ਼ਾ ਓਹਦੀ ਚ ਨਸ਼ੇ ਮੈ ਬਹੁਤੇ ਕਰ ਕਰ ਛੱਡੇ ਨਸ਼ਾ ਰਹਿੰਦਾ ਹੁਣ ਅਦਾ ਓਹਦੀ ਚ ਛੱਡਿਆ ਜਦੋਂ ਦਾ ਮੁੜ ਨੀ ਮਿਲੇ ਕੁਝ ਮੇਰੀਆ ਵਧੀਕੀਆਂ ਕੁਝ ਓਹਦੇ ਸੀ ਗਿਲੇ ਮੈ ਆਪਣੇ ਰਾਹ ਓਹ ਆਪਣੇ ਪੈ ਗਈ ਬੁੱਤ ਰਹਿ ਗਿਆ ਰੂਹ ਤਾ ਨਾਲ ਈ ਲੈ ਗਈ

16.

ਅੱਖ ਵਾਲੀ ਗੱਲ ਜੇ ਅੱਖਾ ਵਾਲੀ ਗੱਲ ਬੁੱਝੇ ਅੱਜ ਨਹੀਂ ਤਾ ਕੱਲ ਬੁੱਝੇ ਵੇ ਇੱਕ ਵਾਰੀ ਤਾ ਚੱਲ ਬੁੱਝੇ ਕਰਾ ਦੁਆਵਾਂ ਕਿਹੜੇ ਪਲ ਬੁੱਝੇ ਏਸ ਦਿਲ ਦੀ ਪੀੜ ਦਾ ਹੱਲ ਬੁੱਝੇ ਮੈਨੂੰ ਤੇਰੇ ਬਿਨ ਨਾ ਕੋ ਗੱਲ ਸੁੱਝੇ ਤੇ ਤੂੰ ਅੱਖਾ ਵਾਲੀ ਨਾ ਗੱਲ ਬੁੱਝੇ ਜੇ ਕੋਲ ਮੈਨੂੰ ਤੂੰ ਆਉਣ ਦੇ ਵੇ ਚੜਦੇ ਮਹੀਨੇ ਸਾਉਣ ਦੇ ਬਾਤਾਂ ਇਸ਼ਕ ਵਾਲ਼ੀਆਂ ਪਾਉਣ ਦੇ ਭਾਵੇਂ ਗੱਲਾ ਚ ਹੀ ਸਤਾਉਣ ਦੇ ਵੇ ਗੀਤ ਨਾ ਤੇਰੇ ਲਾ ਗਾਉਣ ਦੇ ਜ਼ਿੰਦਗੀ ਇੱਕ ਪਲ ਚ ਜਿਉਣ ਦੇ ਵੇ ਜੇ ਤੂੰ ਕੋਲ ਮੈਨੂੰ ਤੇਰੇ ਆਉਣ ਦੇ

17.

ਵੰਗਾਰ ਉੱਠ ਖੜ ਪੰਜਾਬੀਆਂ ਓਏ ਕਾਹਤੋਂ ਬਹਿ ਗਿਆ ਢੇਰੀ ਢਾਹ ਕੇ ਪੱਗ ਸਿਰ ਤੇ ਬੰਨੀ ਆ ਕਿਉਂ ਨਹੀਂ ਸੁੱਟਦਾ ਗੁਲਾਮੀ ਲਾਹ ਕੇ ਯਾਦ ਕਰ ਕੁਰਬਾਨੀਆਂ ਨੂੰ ਕਿਵੇਂ ਸੀ ਬੁੱਕਦੇ ਸ਼ਹੀਦੀਆਂ ਪਾ ਕੇ ਸੀਸ ਤਲੀ ਤੇ ਰੱਖ ਜਿਉਂਦੇ ਨਹੀਂ ਜਿਊਣਾ ਕਦੇ ਝੁਕਾ ਕੇ ਵੱਡੇ ਮੰਤਰੀ ਬਣਦੇ ਜੋ ਰੱਖਦੇ ਚੋਰਾ ਦਾ ਬਾਣਾ ਪਾ ਕੇ ਵੱਖੋ ਵੱਖਰੇ ਝੰਡਿਆਂ ਦਾ ਅੱਖਾਂ ਤੋ ਦੇਖ ਨਕਾਬ ਤੂੰ ਲਾ ਕੇ ਤੇਰਾ ਲੁੱਟ ਕੇ ਹੱਕ ਖਾ ਗਏ ਤੈਨੂੰ ਵੇਚ ਆਏ ਦਿੱਲੀ ਜਾ ਕੇ ਜੇ ਹਾਲੇ ਵੀ ਨਾ ਸਮਝੇ ਤੂੰ ਕੋਣ ਸਮਝਾਵੇ ਤੈਨੂੰ ਆ ਕੇ ਉਠ ਖੜ ਪੰਜਾਬੀਆਂ ਓਏ ਕਾਹਤੋਂ ਬਹਿ ਗਿਆ ਢੇਰੀ ਢਾਹ ਕੇ

19.

ਤੂੰ ਤੇ ਮੈਂ ਤੂੰ ਤੇ ਮੈ ਹੋਈਏ ਤੇ ਪੈਂਡਾ ਲੰਮੇੜਾ ਜੇਹਾ ਹੋਵੇ ਪਤਾ ਕੋ ਨਾ ਹੋਵੇ ਮੰਜ਼ਲ ਦਾ ਬੱਸ ਇਸ਼ਕੇ ਵੱਲ ਜਾਂਦਾ ਪੇਹਾ ਹੋਵੇ ਤੁਰਦੇ ਤੁਰਦੇ ਥੱਕ ਚੂਰ ਵੀ ਹੋਈਏ ਪਰ ਹਰ ਦੁੱਖ ਸੁੱਖ ਹੱਸ ਸੇਹਾ ਹੋਵੇ ਤੂੰ ਹੱਥ ਮੇਰਾ ਫੜ ਹਾਸੇ ਕੇਰੇ ਤੇ ਮੈ ਪਿਆਰ ਨਾਲ ਤੈਨੂੰ ਰਾਣੋ ਕੇਹਾ ਹੋਵੇ ਤੂੰ ਤੇ ਮੈ ਹੋਈਏ ਤੇ ਪੈਂਡਾ ਲੰਮੇੜਾ ਜੇਹਾ ਹੋਵੇ

20.

ਪੈਰ ਪਿਛਾਂਹ ਨੂੰ ਮੋੜ ਲਏ ਪੈਰ ਪਿਛਾਂਹ ਨੂੰ ਮੋੜ ਲਏ ਸੀ ਗੂੜੇ ਰਿਸ਼ਤੇ ਤੋੜ ਲਏ ਸੀ ਗੱਲਾ ਜਿਹੜੀਆਂ ਸ਼ਹਿਦ ਕਦੇ ਸਨ ਹੁਣ ਓਹ ਬੋਲ ਸ਼ੋਰ ਜੇਹੇ ਸੀ ਸਦੀਆਂ ਤੀਕਰ ਸਾਂਭ ਰੱਖੇ ਜੋ ਹੀਰੇ ਨਹੀਂ ਓ ਰੋੜ ਜੇਹੇ ਸੀ ਰੱਬ ਤੋ ਵੱਧ ਕੇ ਪੂਜਿਆ ਜ਼ਿਹਨੂੰ ਫ਼ਰੇਬੀ, ਝੂਠੇ ਚੋਰ ਜੇਹੇ ਸੀ ਟੁੱਟ ਕੇ ਫਿਰ ਤੋ ਪੁੰਗਰ ਪਏਂ ਆ ਅਸੀ ਜ਼ਿਹਨਾਂ ਬਿਨ ਕਮਜ਼ੋਰ ਜੇਹੇ ਸੀ

2.

ਕਾਛ ਕਾਛ ਮੈ ਤੇਨੂੰ ਤੱਕਦਾ ਨਾ ਕਾਛ ਤੂੰ ਵੇਖ ਕੇ ਹੱਸਦੀ ਨਾ ਕਾਛ ਮੈ ਤੇਰਾ ਨਾਂ ਨਾ ਪੁੱਛਦਾ ਕਾਛ ਤੂੰ ਮੈਨੂੰ ਦੱਸਦੀ ਨਾ ਕਾਛ ਮੈ ਓਸ ਰਾਤ ਗਲ ਨਾ ਕਰਦਾ ਕਾਛ ਤੂੰ ਹੁੰਗਾਰਾ ਭਰਦੀ ਨਾ ਕਾਛ ਮੈ ਢਾਡੀ ਗਲੀ ਨਾ ਆਉਂਦਾ ਕਾਛ ਤੂੰ ਓਦੋ ਡਰਦੀ ਨਾ ਕਾਛ ਮੈ ਤੈਨੂੰ ਪੁੱਛਦਾ ਨਾ ਕਾਛ ਤੂੰ ਹਾਮੀ ਭਰਦੀ ਨਾ ਕਾਛ ਮੈ ਤੈਨੂੰ ਗੱਲ ਨਾ ਲਾਉਂਦਾ ਕਾਛ ਤੂੰ ਓਦੋ ਠਰਦੀ ਨਾ ਕਾਛ ਮੈ ਤੇਰੇ ਨਾਲ ਚਾਹ ਨਾ ਪੀਂਦਾ ਕਾਛ ਤੂੰ ਮੈਨੂੰ ਲੱਭਦੀ ਨਾ ਕਾਛ ਮੈ ਤੇਰੀ ਤਰੀਫ਼ ਨਾ ਕਰਦਾ ਕਾਛ ਤੂੰ ਮੈਨੂੰ ਫੱਬਦੀ ਨਾ ਕਾਛ ਮੈ ਤੈਨੂੰ ਮੁੰਦੀ ਨਾ ਦਿੰਦਾ ਕਾਛ ਤੂੰ ਮੈਨੂੰ ਕੜਾ ਦਿੰਦੀ ਨਾ ਕਾਛ ਮੈ ਤੇਰੇ ਵੱਲ ਹੱਥ ਨਾ ਵਧਾਉਂਦਾ ਕਾਛ ਤੂੰ ਹੱਥ ਫੜਾ ਦਿੰਦੀ ਨਾ ਕਾਛ ਮੈ ਤੈਨੂੰ ਮਿਲਦਾ ਨਾ ਕਾਛ ਤੂੰ ਸਹੇਲੀਆਂ ਨੂੰ ਦੱਸਦੀ ਨਾ ਕਾਛ ਮੈ ਤੇਰੇ ਕੋਲ ਦੂਰ ਹੋ ਜਾਂਦਾ ਕਾਛ ਤੂੰ ਮੈਨੂੰ ਡੱਕਦੀ ਨਾ ਕਾਛ ਮੈ ਤੇਨੂੰ ਜ਼ਿੱਦਾਂ ਚਾਹਿਆ ਕਾਛ ਤੂੰ ਓਦਾ ਚਹੁੰਦੀ ਜੇ ਕਾਛ ਮੈ ਤੈਨੂੰ ਸਮਝ ਜਾਂਦਾ ਕਾਛ ਤੂੰ ਏਦਾ ਨਾ ਹੁੰਦੀ ਜੇ…

22.

ਮੁਰੀਦ ਮੁਰੀਦ ਆ ਤੇਰੀ ਦੀਦ ਦੇ ਤੇਰੇ ਨਾਲ ਜੁੜੀ ਹਰ ਚੀਜ਼ ਦੇ ਤੇਰੇ ਰੁਮਾਲ ਤੇਰੀ ਕਮੀਜ਼ ਦੇ ਤੇਰੀ ਗਲੀ ਤੇਰੀ ਦਹਿਲੀਜ਼ ਦੇ ਅੱਖਾ ਵਾਲੀ ਤੇਰੀ ਚਮਕ ਦੇ ਕੰਨਾ ਦੇ ਵਾਲੇ ਜੇਹੜੇ ਲਮਕਦੇ ਚੁੰਨੀ ਦੇ ਤਾਰੇ ਜੋ ਟੰਮਕ ਦੇ ਝਾਂਜਰਾਂ ਦੇ ਬੋਰ ਜੇਹੜੇ ਛਣਕ ਦੇ ਬੁੱਲੀਆਂ ਚੋ ਨਿਕਲੇ ਹਾਸੇ ਦੇ ਸੋਹਣੀ ਸੂਰਤ ਤਰਾਸ਼ੇ ਦੇ ਲੱਗੀ ਰੱਬ ਵੱਲੋਂ ਰੀਜ ਖਾਸੇ ਦੇ ਠੋਡੀ ਦੇ ਤਿਲ ਇੱਕ ਪਾਸੇ ਦੇ ਲੰਮੀ ਤੇਰੀ ਧੋਣ ਦੇ ਤੇਰੇ ਨਾਲ ਖਹਿ ਲੰਘੀ ਪੋਣ ਦੇ ਯਾਦ ਤੇਰੀ ਜੋ ਨਾ ਸੋਣ ਦੇ ਗੱਲ ਅੱਖਾ ਨਾਲ ਜਦੋਂ ਹੋਣ ਦੇ ਗੁੱਤ ਤੇ ਲੱਗੀ ਤੇਰੀ ਪਰਾਂਦੀ ਦੇ ਮੜਕਾ ਨਾਲ ਤੁਰੀ ਜਾਂਦੀ ਦੇ ਪੈਰੀਂ ਜੁੱਤੀ ਪਟਿਆਲਿਓ ਲਿਆਂਦੀ ਦੇ 100 100 ਵੱਲ ਪਈ ਖਾਦੀ ਦੇ

23.

ਵੱਡੀ ਖੁਸ਼ੀ ਇੱਕ ਇੱਕ ਕਦਮ ਪੁੱਟੇ ਬਿਨਾ ਦੂਰੀ ਕਦੇ ਤੈਅ ਨਹੀ ਹੁੰਦੀ ਮਾ ਬਾਪ ਦੀ ਖੁਸ਼ੀ ਤੋ ਵੱਧ ਕਦੇ ਕੋਈ ਸੈਅ ਨਹੀ ਹੁੰਦੀ

24.

ਗਲਤੀ ਤਿਆਰ ਬੈਠੇ ਨੇ ਉਂਗਲਾਂ ਚੁੱਕਣ ਨੂੰ ਬਹਿ ਕੇ ਜੜ੍ਹਾਂ ਤੇਰੀਆਂ ਪੁੱਟਣ ਨੂੰ ਰਾਹਾਂ ਵਿੱਚ ਰੋੜੇ ਪੈਰੀ ਸੁੱਟਣ ਨੂੰ ਸਿਰ ਚੜ੍ਹ ਕੇ ਤੇਰੇ ਬੁੱਕਣ ਨੂੰ ਮਹਿਫਲਾਂ ਚ ਗੱਲ ਤੇਰੀ ਟੁੱਕਣ ਨੂੰ ਤੂੰ ਇੱਕ ਵੀ ਗਲਤੀ ਕਰ ਤੇ ਸਹੀ

25.

ਕਾਵਿ ਕਿੱਸਾ 1984 ਤੜਕੇ ਗਿਆ ਸੀ ਅੰਬਰਸਰ ਨੂੰ ਵਾਪਸ ਕਦੇ ਨਹੀਂ ਘਰ ਨੂੰ ਆਇਆ ਪਰਕਰਮਾ ਵਿੱਚ ਖਲੋਤਾ ਹੀ ਸੀ ਹਾਕਮਾਂ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਘਰੋਂ ਗਿਆ ਸੀ ਮੱਥਾ ਟੇਕਣ ਪੁੱਤ ਮੇਰਾ ਨਹੀਂ ਮੁੜ ਕੇ ਆਇਆ ਕਹਿ ਕੇ ਗਿਆ ਸੀ ਸ਼ਾਮੀਂ ਆਉਣਾ ਸਾਈਕਲ ਤੇਰਾ ਨਵਾਂ ਲਿਆਉਣਾ ਮੈਂ ਨਾਲ ਜਾਣ ਦੀ ਜ਼ਿੱਦ ਸੀ ਕੀਤੀ ਮੈਨੂੰ ਮਾਰ ਦਬਕਾ ਮਾਂ ਕੋਲ ਬਠਾਇਆ ਘਰੋਂ ਗਿਆ ਸੀ ਅੰਬਰਸਰ ਨੂੰ ਬਾਪੂ ਮੇਰਾ ਮੁੜ ਨਹੀਂ ਆਇਆ ਮੈਨੂੰ ਕਹਿੰਦੇ ਸਾਨੂੰ ਦੇਰ ਹੋ ਜਾਣੀ ਤੂੰ ਸੋ ਜਾਈ ਖਾ ਰੋਟੀ ਪਾਣੀ ਕੱਲ ਦੀ ਬੰਦ ਬੂਹੇ ਨੂੰ ਤੱਕਦੀ ਕੋਣ ਆ ਕੇ ਬੂਹਾ ਖੜਕਾਏ ਘਰੋਂ ਗਏ ਸੀ ਸ਼ਹਿਰ ਵੱਲ ਨੂੰ ਪਿਉ ਪੁੱਤ ਦੋਵੇਂ ਮੁੜ ਨਾ ਆਏ ਰੋਟੀਆਂ ਲਪੇਟ ਪੋਣੇ ਚ ਧਰ ਗਈ ਬਾਪੂ ਨਾਲ ਸੀ ਪੇਕੇ ਘਰ ਗਈ ਚਾਰੇ ਪਾਸੇ ਹਨੇਰ ਸੀ ਚੜ੍ਹਿਆ ਸੁੰਨਾਂ ਘਰ ਮਾਪਿਆ ਬਿਨ ਕੁਰਲਾਏ ਕਹਿੰਦੇ ਸੀ ਮੁੜ ਆਉਣਾ ਕੱਲ ਤਈ ਬੇਬੇ ਬਾਪੂ ਦੋਵੇਂ ਘਰ ਨਹੀਂ ਆਏ

26.

ਰਾਜ ਸ਼ੇਰ-ਏ-ਪੰਜਾਬ ਜਿੱਥੇ ਬਾਣੀ ਦੇ ਅੰਗ ਪੈਰਾ ਚ ਰੁਲਦੇ ਹਰ ਮੋੜ ਚੁਰਾਹੇ ਖ਼ੂਨ ਆ ਡੁੱਲਦੇ ਬਾਂਹ ਫੜਦਾ ਨਹੀਂ ਕੋਈ ਮਾਤਰ ਦੀ ਚੌਕੀ ਭਰਦੇ ਨੇਤਾ ਚਾਤਰ ਦੀ ਐਸਾ ਬੁਣਿਆ ਸਾਡੇ ਪੁਰਖਿਆਂ ਖ਼ੁਆਬ ਨਹੀਂ ਹੋ ਸਕਦਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਨਹੀਂ ਹੋ ਸਕਦਾ ਜਿੱਥੇ ਲੋਹੇ ਤੋ ਸੋਨਾ ਹੁੰਦਾ ਸੀ ਬੇਫ਼ਿਕਰੀ ਦੀ ਨੀਂਦ ਹਰ ਸੋਂਦਾ ਸੀ ਜਿੱਥੇ ਢਿੱਡ ਭਰਦੇ ਸੀ ਚਾਵਾਂ ਨਾਲ ਪੁੱਤ ਜਿਉਂਦੇ ਵੱਸਦੇ ਸੀ ਮਾਂਵਾਂ ਨਾਲ ਏਹ ਸਮਾ ਏਨਾ ਖਰਾਬ ਨਹੀਂ ਹੋ ਸਕਦਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਨਹੀਂ ਹੋ ਸਕਦਾ ਜਿੱਥੇ 47 ਤੋ ਬਾਅਦ 84 ਆ ਜੇ ਬਣ ਡੈਣ ਜਵਾਨ ਪੁੱਤਰਾਂ ਨੂੰ ਖਾ ਜੇ ਇਨਸਾਫ਼ ਦੇ ਨਾਂਅ ਤੇ ਲੋਕਾਂ ਉਤੇ ਕਹਿਰ ਹੋ ਜੇ ਪਾਣੀ ਅੰਮਿ੍ਰਤ ਸੀ ਜਿਹੜਾ ਜ਼ਹਿਰ ਹੋ ਜੇ ਇਸ ਤੋ ਬੁਰਾ ਤਾ ਹੋਰ ਜਨਾਬ ਨਹੀਂ ਹੋ ਸਕਦਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਨਹੀਂ ਹੋ ਸਕਦਾ ਰਾਜਾ ਹੋ ਕੇ ਵੀ ਸੇਵਾ ਕਰ ਗਿਆ ਜੋ ਛੱਲ ਫ਼ਰੇਬ ਦੀ ਸੂਲੀ ਸੀ ਚੜ ਗਿਆ ਓ ਅੱਜ ਰੀਸਾਂ ਕਰਦੇ ਜੋ ਪਾਰਸ ਦੀਆ ਗੁਰੂ ਗੋਬਿੰਦ ਦੇ ਸੱਚੇ ਵਾਰਸ ਦੀਆ ਸ਼ੇਰ ਏ ਪੰਜਾਬ ਦਾ ਕੋਈ ਖਿਤਾਬ ਨਹੀਂ ਖੋ ਸਕਦਾ ਜੇਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਕਰ ਗਏ ਉਹ ਮੁੜ ਕਦੇ ਰਾਜ ਨਹੀਂ ਹੋ ਸਕਦਾ -੨

27.

ਦਰਦ ਕਸਮੇਂ ਖੁਦਾ ਕੋਈ ਦੁੱਖ ਨਾ ਰਿਹਾ ਭਾਵੇਂ ਹਾਲ ਮੇਰਾ ਕੋਈ ਪੁੱਛ ਨਾ ਰਿਹਾ ਧਾਰੀ ਰੱਖੀ ਸੀ ਮੋਨ ਸਾਲਾਂ ਤੋਂ ਤੂੰ ਛੱਡਿਆ, ਮੈਂ ਚੁੱਪ ਨਾ ਰਿਹਾ ਟੁੱਟ ਗਏ ਜੋ ਦੁੱਖ ਸੀ ਰੂਹ ਨੂੰ ਜ਼ਿੰਦਗੀ ਚ ਵੀ, ਹਨੇਰ ਘੁੱਪ ਨਾ ਰਿਹਾ ਕਿੰਨੀ ਕੋਸ਼ਿਸ਼ ਕਰਕੇ ਵੇਖ ਲਈ ਫੇਰ ਵੀ ਦਰਦ ਚੰਦਰਾ ਲੁੱਕ ਨਾ ਰਿਹਾ

28.

ਗੱਲ ਕਰੀਏ ਚੱਲ ਓਏ ਸੱਜਣਾਂ ਗੱਲ ਕਰੀਏ ਮਸਲੇ ਸਾਰੇ ਹੱਲ ਕਰੀਏ ਕੁਝ ਤੂੰ ਲੁਕੋਈਆਂ, ਕੁਝ ਮੈਂ ਵੀ ਸਬ ਦੱਸਕੇ ਹੁਣ ਨਾ ਛੱਲ ਕਰੀਏ ਚੱਲ ਓਏ ਸੱਜਣਾਂ ਗੱਲ ਕਰੀਏ ਵਧੀਕੀਆਂ ਮੇਥੋ ਵੀ ਹੋਈਆ ਤੂੰ ਆਪਣੀਆਂ ਵੀ ਦੱਸ ਬਹਿ ਕੋਲ ਮੇਰੇ ਨਾ ਦੂਰ ਤੂੰ ਨੱਸ ਦਰਾੜਾਂ ਦਿਲਾਂ ਦੀਆ ਜੋ ਨੇ ਅੱਜ ਬਹਿ ਭਰੀਏ ਚੱਲ ਓਏ ਸੱਜਣਾਂ ਗੱਲ ਕਰੀਏ ਜਦੋਂ ਲਾਈਆਂ ਸੀ ਨਾ ਸੋਚਿਆ ਹੋਣਾ ਇੰਝ ਦੂਰ ਹੋਣ ਦਾ ਨਾ ਲੋਚਿਆ ਹੋਣਾ ਛੱਡ ਨਫ਼ਰਤ ਨੂੰ ਰਾਹ ਇਸਕ ਫੜੀਏ ਚੱਲ ਓਏ ਸੱਜਣਾਂ ਗੱਲ ਕਰੀਏ ਕੁਝ ਮਜਬੂਰੀਆਂ ਸੀ ਕੁਝ ਬੋਲ ਲੋਕਾਂ ਦੇ ਤੇਨੂੰ ਕਹਿ ਤੁਰੇ ਸੀ ਏਸ ਬਾਰੇ ਸੋਚਾਂ ਗੇ ਏਦਾ ਮੂੰਹ ਨਾ ਫੇਰ ਮੇਰੇ ਨਾਲ ਅੜੀਏ ਚੱਲ ਓਏ ਸੱਜਣਾਂ ਗੱਲ ਕਰੀਏ

29.

ਗਲ ਲਾ ਕੇ ਦੇਖੀ ਉੰਝ ਕਹਿਣ ਨੂੰ ਤਾਂ ਮੈ ਚੁੱਪ ਆ ਪਰ ਅੰਦਰ ਭਾਂਬੜ ਮੱਚਦਾ ਏ ਜੇਹੜੀ ਰੂਹ ਮੇਰੀ ਤੇ ਬੀਤੀ ਮੇਰਾ ਦਿਲ ਪਿਆ ਸਬ ਕੁਝ ਦੱਸਦਾ ਏ ਜੇਹੜੀ ਅੱਗ ਚ ਮੈ ਸੜੀ ਆ ਓਹਦਾ ਸੇਕ ਕਦੇ ਤੂੰ ਸੇਕੀ ਸਬ ਕੁਝ ਪਤਾ ਗੱਲ ਜੂ ਵੇ ਕਦੇ ਗੱਲ ਲਾ ਕੇ ਤਾਂ ਦੇਖੀ ਰੋਜ ਹੀ ਮੇਰੇ ਕੋਲ ਆ ਬਹਿ ਜੇ ਕਦੇ ਮੇਲ ਰੂਹਾਂ ਵਾਲਾ ਕਰ ਤਾਂ ਸਹੀ ਲੁੱਕ ਲੁੱਕ ਮਿਲਦਾ ਰਹਿੰਦਾ ਏ ਹੱਥ ਦੁਨੀਆ ਸਾਵੇ ਫੜ ਤਾਂ ਸਹੀ ਮੇਰੇ ਚਾਅ ਜੋ ਸਾਹਾ ਤੇ ਮਹਿੰਗੇ ਨੇ ਐਵੇ ਸਸਤੇ ਕਿਉਂ ਜਾਵੇ ਵੇਚੀ ਸਬ ਕੁਝ ਪਤਾ ਲੱਗ ਜੂ ਵੇ ਕਦੇ ਗੱਲ ਲਾ ਕੇ ਤਾਂ ਦੇਖੀ ਜਦੋਂ ਗੱਲ ਲਾਵੇ ਤਾਂ ਖਿਆਲ ਰੱਖੀ ਭੁੱਖ ਜਿਸਮਾਂ ਵਾਲੀ ਲਾ ਕੇ ਆਵੀ ਵੇ ਜੇਹੜਾ ਪਿਆਰ ਰੂਹਾਂ ਤੱਕ ਹੋ ਗੁਜ਼ਰੇ ਐਸਾ ਪਿਆਰ ਦਿਲ ਵਿੱਚ ਭਰ ਲਿਆਵੀ ਅੱਖਾਂ ਠਰ ਜਾਣ ਤੈਨੂੰ ਤੱਕਿਆ ਹੀ ਐਦਾਂ ਅੱਖ ਭਰ ਕੇ ਮੈਨੂੰ ਵੇਖੀ ਸਬ ਕੁਝ ਪਤਾ ਲੱਗ ਜੂ ਵੇ ਕਦੇ ਗੱਲ ਲਾ ਕੇ ਤਾਂ ਦੇਖੀ ਤੂੰ ਸ਼ਾਇਰ ਸਮਝੇ ਖ਼ੁਦ ਜੇ ਤਾ ਸ਼ਾਇਰਾ ਵਾਂਗ ਹੀ ਗੱਲ ਕਰੀ ਜੇਹੜੇ ਹੰਝੂ ਅੱਖ ਚ ਸੁੱਕ ਗਏ ਨੇ ਵੇ ਓਹ ਮਸਲੇ ਸਾਰੀ ਹੱਲ ਕਰੀ ਦਿਲ ਦੇ ਦਰਵਾਜ਼ੇ ਖੋਲ ਇੰਦਰਾ ਵੇ ਕਾਹਤੋ ਐਵੇਂ ਜਾਨਾ ਮੇਟੀ ਹਾ ਸਬ ਕੁਝ ਪਤਾ ਲੱਗ ਜੂ ਵੇ ਕਦੇ ਗੱਲ ਲਾ ਕੇ ਤਾਂ ਦੇਖੀ

30.

ਸਿਤਮ ਤਿੜਕਦੇ ਤਿੜਕਦੇ ਟੁੱਟ ਗਏ ਆ ਹੁਣ ਹਾਰ ਥੱਕ ਕੇ ਹੁਣ ਬਹਿਣਾ ਆ ਅਸੀਂ ਸੁਣਦੇ ਰਹੇ ਸਦੀਆਂ ਤੀਕਰ ਹੁਣ ਹਾਲ ਦਿਲ ਵਾਲਾ ਕਹਿਣਾ ਆ ਕਿੰਨੇ ਸਿਤਮ ਸਹਿ ਲਏ ਰੂਹ ਉੱਤੇ ਨਾ ਹੋਰ ਜਿਸਮ ਹੁਣ ਸਹਿਣਾ ਆ

31.

ਆਖਰੀ ਸੁਨੇਹਾ ਟੁੱਟ ਗਿਆ ਜਿਨ੍ਹਾਂ ਜੜਾ ਚੋ ਉੱਗਿਆ ਸਾ ਹੁਣ ਛੇਤੀ ਸੜ ਸੁੱਕ ਜਾਵਾਂਗਾ ਆਪਣਾ ਆਪ ਗਵਾਇਆ ਰਿਸ਼ਤੇ ਛੁੱਟੇ ਮੈਨੂੰ ਲੱਗਦਾ ਛੇਤੀ ਮਰ ਮੁੱਕ ਜਾਵਾਂਗਾ ਚੱਲ ਮਰਦੇ ਵੀ ਤਾ ਲੱਖਾਂ ਹੋਣੇ ਮੈ ਕਿਹੜਾ ਕੋਈ ਵੱਖ ਮਰਨਾ ਜਦੋਂ ਜਾਵਾ ਏਸ ਦੁਨੀਆ ਤੋ ਮੇਰੀ ਮਾਂ ਦਾ ਸਿਰ ਤੇ ਹੱਥ ਧਰਨਾ ਬੁੱਢੇ ਬਾਪੂ ਨੂੰ ਵੀ ਚੈਨ ਆ ਜਾਵੇ ਮੇਰੇ ਕੋਲ ਘੜੀ ਪਲ ਬਹਿਣ ਦਿਓ ਓਹਦੇ ਬਥੇਰਾ ਜ਼ੋਰ ਲਾਉਣਾ ਰੋਕਣ ਦਾ ਮੈਨੂੰ ਬਹੁਤਾ ਚਿਰ ਨਾ ਰਹਿਣ ਦਿਓ ਮੇਰੀ ਰੂਹ ਦੀ ਹਾਨਣ ਵੀ ਵਿਲਕੂ ਗੀ ਮੇਰਾ ਮੱਥਾ ਆਖਰੀ ਵਾਰ ਚੁੰਮਣ ਲਈ ਹੁਣ ਰਾਹ ਜ਼ਿੰਦਗੀ ਦੇ ਇਕੱਲੇ ਹੋਣੇ ਮੈ ਨਾਲ ਨਹੀਂ ਹੋਣਾ ਘੁੰਮਣ ਲਈ

3.

ਸੱਚੀਆ ਗੱਲਾਂ ਮੋਦੀ ਕਰੇ ਮਨ ਕੀ ਬਾਤ ਮੈਂ ਦਿਲ ਦੀਆ ਹੀ ਸੁਣਾਉਣੀਆ ਕਰਕੇ ਸੱਚੀਆ ਗੱਲਾਂ ਜੜਾ ਸਰਕਾਰ ਦੀਆ ਹਲ਼ਾਉਣੀਆਂ ਸ਼ੁਰੂ ਕਰੂੰ ਲਾਰਿਆ ਤੋ ਜੋ ਵੋਟਾਂ ਵੇਲੇ ਲਾਏ ਸੀ ਗੱਲੀਬਾਤੀ 15-15 ਲੱਖ ਬੈਂਕ ਖਾਤਿਆਂ ਚ ਪਾਏ ਸੀ ਨੌਕਰੀਆਂ ਵੀ ਦੇਣੀਆ ਭਾਸ਼ਨਾਂ ਚ ਕਹਿੰਦੇ ਸੀ ਮਾਫ਼ ਹੋਣੇ ਕਰਜ਼ੇ ਕਿਸਾਨਾਂ ਦੇ ਜੋ ਰਹਿੰਦੇ ਸੀ ਬਣੀ ਸਰਕਾਰ ਸਬ ਭੁੱਲ ਤੁਸੀਂ ਬਹਿ ਗਏ ਸੁਪਨੇ ਜੋ ਦਿਖਾਏ ਸਬ ਪਲਾ ਚ ਹੀ ਢਹਿ ਪਏ ਸੱਤਾ ਵਿੱਚ ਆ ਕੇ ਵੱਡੇ ਫ਼ੈਸਲੇ ਸੁਣਾਏ ਜੇਹੜੇ ਕਿੱਥੋਂ ਸ਼ੁਰੂ ਕਰਾ ਮੈਂ ਗਣਾਂਵਾ ਦੱਸੋ ਕਿਹੜੇ ਕਿਹੜੇ ਪਹਿਲਾ ਵੱਡਾ ਫੈਸਲਾ ਸੀ ਲਾਇਆ ਨੋਟ ਬੰਦੀ ਦਾ ਅੱਖੇ ਚੱਕ ਦੇਣਾ ਫੱਟਾ ਦੇਸ਼ ਵਿੱਚ ਜੇਹੜਾ ਮੰਦੀ ਦਾ ਸੁਧਾਰ ਕੀ ਸੀ ਹੋਣਾ ਉਲਟਾ ਹੀ ਕੰਮ ਕਰ ਗਏ ਕਦੇ ਬਹਿ ਗਿਣੀ ਸਰਕਾਰੇ ਓਦੋਂ ਕਿੰਨੇ ਬੰਦੇ ਮਰ ਗਏ ਓ ਗਰੀਬ ਸੀ ਵਿਚਾਰੇ ਜੇਹੜੇ ਲਾਈਨਾਂ ਚ ਖਲਾੜੇ ਗੰਦੀ ਰਾਜਨੀਤੀ ਦੇ ਹੀ ਪਾਏ ਸੀ ਪਵਾੜੇ ਕਾਲੇ ਧੰਨ ਵਾਲਾ ਲਾਇਆ ਸੀ ਤੂੰ ਜੁਮਲਾ ਭੋਲੀ ਭਾਲੀ ਜਨਤਾ ਨੂੰ ਤੂੰ ਕਰਤਾ ਸੀ ਕਮਲਾ ਦੇਸ਼ ਦੀ ਡੋਰ ਅਨਪੜ੍ਹਾ ਦੇ ਵੱਸ ਪਈ ਕਿੰਨਾ ਕਾਲਾ ਧਨ ਵਾਪਸ ਆਇਆ ਏਨਾ ਕੁ ਹੀ ਦਸ ਦਈ ਦੂਜਾ ਵੱਡਾ ਜੁਮਲਾ ਸੀ ਘਰ ਘਰ ਰੁਜ਼ਗਾਰ ਦਾ ਯਕੀਨ ਕਰ ਲੋਕਾਂ ਹੱਥ ਫੜਿਆਂ ਸਰਕਾਰ ਦਾ ਕੀ ਪਤਾ ਸੀ ਲੋਕਾਂ ਨੂੰ ਝੂਠ ਸਬ ਨਿਕਲੂ ਪਹਿਲੀਆਂ ਵੀ ਨੌਕਰੀਆਂ ਸਰਕਾਰ ਆਪ ਨਿਗਲੂ ਟੈਕੀਆ ਤੋਂ ਛਾਲਾ ਸਲਫਾਸ਼ ਖਾ ਲੋਕੀਂ ਮਰਦੇ ਨੌਕਰੀਆਂ ਲਈ ਬੇਰੁਜ਼ਗਾਰ ਥਾਂ ਥਾਂ ਧਰਨੇ ਨੇ ਕਰਦੇ ਪੁਛੀਏ ਜੇ ਨੌਕਰੀ ਤਾਂ ਕਰ ਟਿੱਚਰਾਂ ਨੇ ਹੱਸਦੇ ਅਨਪੜ੍ਹ ਨੇਤਾ ਪਕੌੜੇ ਤਲਣ ਨੂੰ ਰੁਜ਼ਗਾਰ ਦੱਸਦੇ ਫੁੱਟ ਦੀ ਰਾਜਨੀਤੀ ਤੇ ਫਿਰਕੂ ਨੇ ਵਿਚਾਰ ਮੂਰਖਾ ਦੀ ਟੋਲੀ ਦੇ ਮੂਰਖ ਹੀ ਸਰਦਾਰ ਜਾਤਾਂ ਚ ਵੰਡ ਕੇ ਬੁਰੇ ਕਰਤੇ ਤੂੰ ਹਾਲ ਗੰਦੀ ਰਾਜਨੀਤੀ ਦਾ ਫੈਲਾਇਆ ਐਸਾ ਜਾਲ ਧਰਮਾਂ ਦੇ ਨਾਂ ਤੇ ਨਿੱਤ ਕਰਦੀ ਫ਼ਸਾਦ ਤੂੰ ਚੰਗੇ ਭਲੇ ਦੇਸ਼ ਨੂੰ ਕਰਤਾ ਬਰਬਾਦ ਤੂੰ ਮੇਰੇ ਵਰਗੇ ਹੀ ਲੋਕ ਜੋ ਸੱਤਾ ਚ ਤੈਨੂੰ ਲਿਆਏ ਕੋਣ ਸਾਨੂੰ ਹਾਕ ਮਾਰ ਸੱਚ ਦੇ ਰਾਹ ਤੇ ਪਾਏ ਸਮਝ ਨਾਂ ਆਵੇ ਕੀ ਬਣੂ ਭਾਰਤ ਦੇਸ਼ ਦਾ ਮਾਨਸਿਕ ਰੋਗੀ ਲੋਕਾਂ ਨੂੰ ਕੀ ਪਤਾ ਤੇਰੇ ਭੇਸ ਦਾ ਜਲਦੀ ਹੀ ਦਿਨ ਆਊ ਜਦੋਂ ਅੱਖਾਂ ਤੈਨੂੰ ਦਿਖਾਉਣੀਆ ਤੇਰੀਆ ਹੀ ਜੁਮਲੀਆ ਤੈਨੂੰ ਉਂਗਲਾਂ ਤੇ ਗਿਣਾਉਣੀਆਂ ਮੋਦੀ ਕਰੇ ਮਨ ਕੀ ਬਾਤ ਮੈਂ ਦਿਲ ਦੀਆ ਹੀ ਸੁਣਾਉਣੀਆ ਕਰਕੇ ਸੱਚੀਆ ਗੱਲਾ ਜੜਾ ਸਰਕਾਰ ਦੀਆ ਹਲ਼ਾਉਣੀਆਂ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ