Punjabi Poetry : Gursimran Maluka

ਪੰਜਾਬੀ ਕਵਿਤਾਵਾਂ : ਗੁਰਸਿਮਰਨ ਮਲੂਕਾ

ਦੁਸਹਿਰਾ

ਸਾੜਤਾ ਰਾਵਣ ਇਹ ਸੋਚ ਕੇ ਬੁਰਾਈ ਮੁੱਕ ਗਈ ਹੋਵੇਗੀ,
ਪਰ ਕੀ ਕਰੋਂਗੇ ਆਪਣੇ ਅੰਦਰਲੇ ਰਾਵਣ ਦਾ,
ਸਾਧਾਂ ਵਾਲੇ ਭੇਸ ਚ, ਤਨ ਮਨ ਕਾਲੇ ਰੱਖੇ ਨੇ,
ਕੀ ਫਾਇਦਾ ਐਵੇਂ ਖ਼ਾਲੀ ਪੁਤਲੇ ਸਾੜਣ ਦਾ

ਨੌਂ ਦਿਨ ਕੰਜਕਾਂ ਫਿਰ ਸਾਰਾ ਸਾਲ ਬਲਾਤਕਾਰ ਹੁੰਦੇ ਨੇ,
ਬਸ ਗਿਣਵੇਂ ਦਿਨਾਂ ਲਈ ਕੁੜੀਆ ਦੇ ਸਤਿਕਾਰ ਹੁੰਦੇ ਨੇ,
ਕੀ ਫਾਇਦਾ ਫਿਰ ਐਵੇਂ fb ਤੇ ਫੋਟੋਆਂ ਚਾੜਣ ਦਾ,
ਸਾਧਾਂ ਵਾਲੇ ਭੇਸ ਚ, ਤਨ ਮਨ ਕਾਲੇ ਰੱਖੇ ਨੇ,
ਕੀ ਫਾਇਦਾ ਐਵੇਂ ਖ਼ਾਲੀ ਪੁਤਲੇ ਸਾੜਣ ਦਾ,

ਪੰਜਾਬ ਬੋਲਦਾ

ਚੌਂਕ ਚ ਖੜਾ ਇਕ ਬਜ਼ੁਰਗ
ਸਭ ਨੂੰ ਇਹ ਹੀ ਬੋਲ ਰਿਹਾ ਸੀ
ਕੇ ਮੈ ਪੰਜਾਬ ਬੋਲਦਾ
ਕੇ ਮੈ ਪੰਜਾਬ ਬੋਲਦਾ
ਤੇ ਭੀੜ ਵਿੱਚੋ ਆਵਾਜ਼ ਆਈ
ਤੇ ਕਿਸੇ ਨੇ ਮਜ਼ਾਕ ਚ ਕਿਹਾ..
ਪਰ ਬਾਪੂ
ਸਾਡਾ ਪੰਜਾਬ ਐਵੇਂ ਦਾ ਨੀ ਦਿਸਦਾ
ਤਦ ਬਜ਼ਰੁਗ ਨੇ ਅੱਖਾਂ ਭਰ ਕੇ ਕਿਹਾ..
ਤੂੰ ਸਹੀ ਐ ਪੁੱਤਰਾਂ
ਮੈ ਤੁਹਾਡਾ ਪੰਜਾਬ ਨ੍ਹੀ ਹਾਂ..
ਮੈ ਉਹ ਪੰਜਾਬ ਹਾਂ..
ਜੋ ਕਦੇ ਭਾਈਚਾਰੇ ਦਾ ਸਰੂਪ ਹੁੰਦਾ ਸੀ
ਮੈ ਉਹ ਪੰਜਾਬ ਹਾਂ
ਜਿਥੇ ਮਾਵਾਂ ਚ ਰੱਬ ਦਾ ਰੂਪ ਹੁੰਦਾ ਸੀ
ਮੈ ਉਹ ਪੰਜਾਬ ਹਾਂ
ਜਿਥੇ ਧੀਆਂ ਦੀ ਇੱਜ਼ਤ ਲਈ ਖੜ ਦੇ ਸੀ
ਮੈ ਉਹ ਪੰਜਾਬ ਹਾਂ
ਜਿਥੇ ਸੂਰਮੇ ਮੇਰੀ ਰਾਖੀ ਲਈ ਲੜ ਦੇ ਸੀ
ਪਰ ਮੈ ਤੁਹਾਡਾ ਪੰਜਾਬ ਨ੍ਹੀ ਹਾਂ ।
ਸਿਆਸਤ ਦਾ ਚਲਦਾ ਜ਼ੋਰ ਏਥੇ
ਕੁਰਸੀ ਲਈ ਮੈਂਨੂੰ ਮਾਰ ਦਿੱਤਾ
ਰਾਖੀ ਲਈ ਮੇਰੀ ਜੋ ਲੜ ਦੇ ਸੀ
ਖੂਨ ਉਹਨਾਂ ਦਾ ਵੀ ਠਾਰ ਦਿੱਤਾ..
ਮਾਵਾਂ ਸੀ ਰੱਬ ਦਾ ਰੂਪ ਜਿਥੇ
ਅੱਜ ਬਿਰਧ ਆਸ਼ਰਮਾਂ ਚ ਪਲ ਦੀਆ ਨੇ
ਦੁੱਧ ਮਲਾਈ ਭੁੱਲ ਜਿੰਦਾ
ਬੱਸ ਚਿੱਟੇ ਤੇ ਚਲਦਿਆਂ ਨੇ..
ਸੌਨੇ ਦਾ ਅਖਵਾਉਂਦਾ ਸੀ
ਅੱਜ ਕੌਡੀਆਂ ਦੇ ਭਾਅ ਤੋਲ ਤਾਂ
ਗੌਰ ਨਾਲ ਸੁਣ ਪੁੱਤਰਾਂ
ਮੈ ਤੇਰੇ ਅੱਜ ਪੰਜਾਬ ਦਾ ਸੱਚ ਬੋਲਦਾ
ਮੈ ਤੇਰੇ ਅੱਜ ਦੇ ਪੰਜਾਬ ਦਾ ਸੱਚ ਬੋਲਦਾ...

ਸਿਆਸਤ

ਸਿਆਸਤ ਦੇ ਜ਼ੋਰ ਚ
ਸੁਣਦਾ ਨਾ ਗ਼ਰੀਬਾਂ ਦਾ ਸ਼ੋਰ ਏ
ਇਨਸਾਫ ਦੇ ਬੂਹੇ ਵੀ ਬੰਦ ਨੇ
ਏਥੇ ਅਪਣੇ ਹੀ ਆਪਣੀਆ ਨੂੰ
ਲੁੱਟਣ ਦੇ ਲੱਭ ਦੇ ਨਵੇ ਢੰਗ ਨੇ

ਕੁਰਸੀ ਦੀ ਲੜਾਈ ਚ
ਗ਼ਰੀਬਾਂ ਦੀ ਨਾ ਸੁਣਵਾਈ ਏ
ਜਵਾਨੀ ਸਾਰੀ ਚਿੱਟੇ ਤੇ ਲਾ ਤੀ
ਹਾਲੇ ਕੱਲ ਇਕ ਮਾਂ ਪੁੱਤ ਨੂੰ
ਸਿਵਿਆਂ ਚ ਬਾਲ ਕੇ ਆਈ ਏ

ਚਿੱਟੇ ਕੱਪੜਿਆਂ ਪਿੱਛੇ
ਤਨ ਮਨ ਕਾਲੇ ਨੇ
ਇਹਨਾਂ ਨੇ ਗ਼ਰੀਬੀ ਭੁੱਖਮਰੀ
ਤੋ ਕਿ ਜਾਣੂ ਹੋਣਾ,
ਕਿਉਂਕਿ ਇਹ ਖੁਦ ਬੜੇ ਖੁਸ਼ਹਾਲੇ ਨੇ

ਸ਼ਿਆਸਤ ਦੇ ਨਸ਼ੇ ਨੇ
ਐਸੀ ਮੱਤ ਮਾਰਤੀ
ਜਵਾਨੀ ਨਸ਼ੇ ਤੇ ਲਾਤੀ
ਕਿਸਾਨੀ ਕਰਜ਼ੇ ਦੀ ਸੂਲੀ ਚਾੜ੍ਤੀ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ