Punjabi Poetry : Jagjeevan Singh
ਪੰਜਾਬੀ ਕਵਿਤਾਵਾਂ : ਜਗਜੀਵਨ ਸਿੰਘ
1. ਮੌਤ
ਦੇਸ਼ ਤਰੱਕੀ ਵਾਲੇ ਵੀ ਸਭ ਚੁੱਪ ਕਰਕੇ ਜੇ ਬਹਿਗੇ ਨੇ ਹੱਸਦੇ-ਵਸਦੇ ਮਿਲਦੇ ਸੀ, ਅੱਜ ਕਲਮ ਕੱਲੇ ਰਹਿਗੇ ਨੇ ਨਿਤ ਕੱਢਦੇ ਸੀ ਨਵੀਂਆਂ ਕਾਢਾਂ ਆਹ ਕੀ ਚੰਨ ਚੜ੍ਹਾਏ ਨੇ ਹੁਣ ਹੱਥ ਧੋਣ ਨੂੰ ਕਹਿੰਦੇ ਹੋ, ਪਾਣੀ ਪੀਣ ਨੂੰ ਰਹਿਣ ਦਿਉ ਮੌਤ ਨੂੰ ਮਾਸੀ ਕਿਉਂ ਕਹਿੰਦੇ, ਇਹਨੂੰ ਮੌਤ ਹੀ ਰਹਿਣ ਦਿਉ ਅਸਲੇ ਦਾ ਨਾ ਮਸਲਾ ਯਾਰੋ, ਆਹ ਤਾਂ ਬੁਰੀ ਬਲਾ ਜੀ ਕਲਮ ਕੱਲੇ ਹੋਜੋ ਬੱਸ ਆਹੀ ਏ ਇਕ ਉੱਪਾਅ ਜੀ ਸੜਕਾਂ, ਸੱਥਾਂ ਸੁੰਨੀਆਂ ਹੋਈਆਂ, ਬੱਸ ਆਜ਼ਾਦ ਪਰਿੰਦੇ ਰਹਿਗੇ ਡਾਕਟਰ, ਅੱਲ੍ਹਾ ਹੱਥ ਡੋਰ ਜਿੰਦੜੀ ਇਨ੍ਹਾਂ 'ਤੇ ਹੀ ਰਹਿਣ ਦਿਉ ਮੌਤ ਨੂੰ ਮਾਸੀ ਕਿਉਂ ਕਹਿੰਦੇ, ਇਹਨੂੰ ਮੌਤ ਹੀ ਰਹਿਣ ਦਿਉ ਪੈਸੇ-ਪੈਸੇ ਕਰਦੇ ਸੀ ਅੱਜ ਘਰ ਠੱਲ੍ਹਤੇ ਨੇ ਸਾਰੇ ਬਾਈ ਬਹੁਤੇ ਚੁਸਤ ਚਲਾਕਾਂ ਦੀ ਅੱਜ ਸੁਰਤ ਟਿਕਾਣੇ ਆਗੀ ਬਾਈ ਮੁਰਗਾ, ਬਕਰਾ ਖਾਣ ਵਾਲੇ ਅੱਜ ਮੂੰਗੀ ਖਾਂਦੇ ਪਿਆਰ ਨਾਲ ਹੁਣ ਬੁਣਿਓਂ ਨਾ ਸੁਫ਼ਨੇ ਅਜਿਹੇ ਬਿਖਰੇ ਹੀ ਸਭ ਰਹਿਣ ਦਿਉ ਮੌਤ ਨੂੰ ਮਾਸੀ ਕਿਉਂ ਕਹਿੰਦੇ, ਇਹਨੂੰ ਮੌਤ ਹੀ ਰਹਿਣ ਦਿਉ ਇਕ ਮਿਆਨ 'ਚ ਦੋ ਤਲਵਾਰਾਂ ਕਦੇ ਲੋਟ ਨਾ ਆਉਂਦੀਆਂ ਨੇ ਕਾਹਦੀ ਇਹ ਤਰੱਕੀ ਜਿਸਨੇ ਵੇਖੋ ਕੂੰਡੇ ਕਰਾਤੇ ਨੇ ਜੱਫੀਆਂ ਪਾਉਣ ਵਾਲੇ ਵੀ, ਅੱਜ ਹੱਥ ਜੋੜਦੇ ਵੇਖੇ ਨੇ ਜੇ ਚਾਹੁੰਦੇ ਖੁਸ਼ਹਾਲ ਜਿਉਣਾ ਪੰਛੀ ਜਿਉਂਦੇ ਰਹਿਣ ਦਿਉ ਮੌਤ ਨੂੰ ਮਾਸੀ ਕਿਉਂ ਕਹਿੰਦੇ, ਇਹਨੂੰ ਮੌਤ ਹੀ ਰਹਿਣ ਦਿਉ ਸਿੰਘ ਜਗਜੀਵਨਾ ਕੁਦਰਤ ਨੇ ਤਾਂ ਬਦਲਾ ਪੂਰਾ ਕਰਨਾ ਏ ਗਿਣ ਗਿਣ ਪਾਉਣੀ ਭਾਜੀ, ਨਾ ਵੇਖਣਾ ਤਕੜਾ-ਮਾੜਾ ਏ ਰੱਬਾ ਕੇਹੀ ਕਿਆਮਤ ਆਈ ਨੱਥ ਪੈਂਦੀ ਨਾ ਵਿਖੇ ਵਿਖਾਈ ਕੀ ਕਰੋਗੇ ਇੰਨਾ ਪੈਸਾ ਹੁਣ ਠੱਗੀ-ਠੋਰੀ ਰਹਿਣ ਦਿਉ ਮੌਤ ਨੂੰ ਮਾਸੀ ਕਿਉਂ ਕਹਿੰਦੇ, ਇਹਨੂੰ ਮੌਤ ਹੀ ਰਹਿਣ ਦਿਉ
2. ਅੱਗੇ ਅੱਗੇ ਪਿੰਡਾਂ ਆਲੇ
ਸਿਰੀਂ ਮੰਡਾਸੇ, ਬੁੱਲ੍ਹੀਂ ਹਾਸੇ, ਬਲਦਾਂ, ਖੂਹਾਂ, ਟਿੰਡਾਂ ਆਲੇ, ਅੱਗੇ ਅੱਗੇ ਪਿੰਡਾਂ ਆਲੇ ਖਾਂਦੇ ਪੀਂਦੇ, ਮਸਤ ਨੇ ਰਹਿੰਦੇ, ਨਾ ਛੇੜੋ ਤਾਂ ਕੁਝ ਨਹੀਂ ਕਹਿੰਦੇ, ਛੱਤੇ ਜਿਵੇਂ ਭਰਿੰਡਾਂ ਆਲੇ, ਅੱਗੇ ਅੱਗੇ ਪਿੰਡਾਂ ਆਲੇ ਝੂਠ ਨਾ ਕਹਿੰਦੇ, ਗਲ ਨਾ ਸਹਿੰਦੇ, ਜੋ ਨੇ ਕਹਿੰਦੇ, ਕਰ ਕੇ ਰਹਿੰਦੇ, ਪੱਥਰ ਪੱਕੀਆਂ ਹਿੰਡਾਂ ਆਲੇ ਅੱਗੇ ਅੱਗੇ ਪਿੰਡਾਂ ਆਲੇ
3. ਪੈਸੇ ਦਾ ਯੁੱਗ
ਪੈਸੇ ਦਾ ਯੁੱਗ ਏਹ ਲੋਕੋ ਪੈਸੇ ਦੀ ਯਾਰੀ ਐ ਪੈਸੇ ਲਈ ਕਰਨ ਚਲਾਕੀ ਪੈਸੇ ਨੇ ਮਤ ਮਾਰੀ ਐ ਪੈਸਾ ਸਬ ਕੁੱਝ ਏਨਾ ਲਈ ਹੱਦੋਂ ਵੱਧ ਗਿਰ ਜਾਂਦੇ ਨੇਂ ਪੈਸੇ ਲਈ ਅੱਜ ਦੇ ਲੋਕੀ ਰਿਸ਼ਤੇ ਨਾਤੇ ਭੁੱਲ ਜਾਂਦੇ ਨੇਂ ਪੈਸੇ ਲਈ ਰੱਬ ਨੂੰ ਧਿਓਂਦੇ ਬਿਨ ਮਤਲਬ ਨਾ ਕੁੱਝ ਵੀ ਕਰਦੇ ਰੱਬ ਨੂੰ ਏਹ ਟਬ ਸਮਜਦੇ ਮਾੜੇ ਤੋਂ ਕਿੱਥੋਂ ਹਰਦੇ ਮੂੰਹ ਤੇ ਏਹ ਮਿੱਠੇ ਲੋਕੀ, ਅੰਦਰ ਏਨਾ ਮਤਲਬ ਭਾਰੀ ਪੈਸੇ ਲਈ ਭਜੀ ਫਿਰਦੀ ਅਜ ਦੀ ਏ ਦੁਨੀਆ ਸਾਰੀ ਧਰਮੀ ਏਹ ਪੂਰੇ ਬਣਦੇ, ਬਿਨ ਮਤਲਬ ਤਾ ਰੱਬ ਵੀ ਨੀ ਧਿਆਉਂਦੇ ਜਿਹੜਾ ਏਨਾ ਮਤਲਬ ਪੂਰਦਾ ਓਸੇਨੂ ਵੱਧ ਏ ਚਾਉਂਦੇ ਲਖ ਭਾਵੇਂ ਹੋਣ ਲਿਹਾਜਾਂ ਪੈਸਾ ਵਿਚ ਆ ਜਾਂਦਾ ਭੋਲ਼ਾ ਜਿਹੜਾ ਬਣ ਕੇ ਰਹਿੰਦਾ ਜੱਗ ਠੱਗ ਖ਼ਾ ਜਾਂਦਾ