Punjabi Ghazals : Raja Chitti
ਪੰਜਾਬੀ ਗ਼ਜ਼ਲਾਂ : ਰਾਜਾ ਚਿੱਟੀ
ਬਾਹਰ ਕਾਹਦਾ ਸ਼ੋਰ ਵੇ ਰੱਬਾ
ਬਾਹਰ ਕਾਹਦਾ ਸ਼ੋਰ ਵੇ ਰੱਬਾ ਡਰਦਾ ਦਿਲ ਕਮਜ਼ੋਰ ਵੇ ਰੱਬਾ ਹਾਲੇ ਅੱਖ ਨੇ ਰੱਤ ਨਹੀ ਚੋਇਆ ਇਕ ਦੋ ਦੁਖੜੇ ਹੋਰ ਵੇ ਰੱਬਾ ਕਿਸਦੇ ਮੁੱਖ ਨੂੰ ਦੇਖਣ ਗਿਝ ਗਈ ਛੱਡ ਕੇ ਚੰਨ ਚਕੋਰ ਵੇ ਰੱਬਾ ਤੈਨੂੰ ਲੱਭਣ ਤੁਰਿਆਂ ਸਾਂ ਮੈਂ ਲੱਭ ਗਿਆ ਕੋਈ ਹੋਰ ਵੇ ਰੱਬਾ ਸੁਣਿਆ ਤੇਰਾ ਵੀ ਨਹੀ ਚਲਦਾ ਹੁਣ ਆਦਮ ‘ਤੇ ਜ਼ੋਰ ਵੇ ਰੱਬਾ ਅੱਜਕੱਲ ਅੰਨ੍ਹੇ ਰਹੇ ਨੇ ਸਾਨੂੰ ਉਂਗਲ ਫੜਕੇ ਤੋਰ ਵੇ ਰੱਬਾ ਗੁੰਝਲ ਗੁੰਝਲ ਕੀਤੀ ਲੋਕਾਂ ਧਰਮਾਂ ਵਾਲੀ ਡੋਰ ਵੇ ਰੱਬਾ ਸੁਣ ਰਾਜੇ ਦੀ ਫਾਹੇ ਲਾ ਛੱਡ ਮਨ ਵਿਚ ਲੁਕਿਆ ਚੋਰ ਵੇ ਰੱਬਾ
ਖੁਸ਼ਬੂ ਭਰਿਆ ਜਿਸ ਫੁੱਲ ਦਾ
ਖੁਸ਼ਬੂ ਭਰਿਆ ਜਿਸ ਫੁੱਲ ਦਾ ਕਿਰਦਾਰ ਹੁੰਦਾ ਏ ਉਹ ਫੁੱਲ ਆਪਣੇ ਆਪ ‘ਚ ਹੀ ਗੁਲਜ਼ਾਰ ਹੁੰਦਾ ਏ ਮੁੱਲਾਂ,ਪੰਡਿਤ,ਪਾਠੀ ਖੜ ਗਏ ਵਿਚ ਅਖਾੜੇ ਦੇ ਭੋਲੇ ਨਹੀਉ ਜਾਣਦੇ ਇੱਕ ਓਂਕਾਰ ਹੁੰਦਾ ਏ ਜਿਹੜਾ ਝੂਠ ਨਾ ਬੋਲੇ ਉਸਨੂੰ ਸੁੱਚਾ ਕਹਿੰਦੇ ਨੇ ਸੱਚ ਲਈ ਦਾਰ ਜੋ ਚੜਜੈ ਉਹ ਸਰਦਾਰ ਹੁੰਦਾ ਏ ਮਾਰ ਕੇ ਪੱਥਰ ਕੁੱਤਾ ਕੱਢਿਆ ਗੁਰ ਦੇ ਘਰ ਅੰਦਰੋਂ ਆ ਕੇ ਕਹਿੰਦਾ ਰੱਬ ਸਭ ਦੇ ਵਿਚਕਾਰ ਹੁੰਦਾ ਏ ਇੱਕ ਅੱਖ ਨਾਲ ਜੋ ਪਰਜ਼ਾ ਦੇਖੇ ਰਾਜਾ ਕਹਿਲਾਉਂਦਾ ਧੜਿਆਂ ਵਿਚ ਵੰਡ ਸੁੱਟੇ ਜੋ ਗਰਦਾਰ ਹੁੰਦਾ ਏ
ਅੱਖੀਆਂ ‘ਚੋਂ ਕੱਢ ਕੇ ਜਿੰਦਗੀ
ਅੱਖੀਆਂ ‘ਚੋਂ ਕੱਢ ਕੇ ਜਿੰਦਗੀ ਦੀ ਲੋਅ ਗਿਆ ਕਾਤਲ ਖੁਸ਼ੀਆਂ ਦੇ ਵਿਹੜੇ ਗ਼ਮ ਦਾ ਬੂਟਾ ਬੋਅ ਗਿਆ ਕਾਤਲ ਤਾੜ ਕੇ ਪਿੰਜਰੇ ਦੇ ਅੰਦਰ ਸ਼ੇਰ ਬਾਘਾਂ ਨੂੰ ਆਦਮੀ ਹੀ ਆਦਮੀ ਦਾ ਹੋ ਗਿਆ ਕਾਤਲ ਲਗਦਾ ਏ ਅੱਜ ਫਿਰ ਖੂਨ ਦੇ ਹੰਝੂ ਰਵਾਏਗਾ ਰਸਤੇ ‘ਚ ਮੂਹਰੇ ਆਣ ਫਿਰ ਖਲੋ ਗਿਆ ਕਾਤਲ ਨੈਣਾਂ ‘ਚੋਂ ਭਰ ਭਰ ਤੀਰ ਮੇਰੇ ਵੱਲ ਨੂੰ ਸੁੱਟਦਾ ਸੀ ਖੌਰੇ ਕੀ ਜਾਦੂ ਸੀ ਕਿ ਮੈਨੂੰ ਮੋਹ ਗਿਆ ਕਾਤਲ ਖੌਰੇ ਕੀ ਚਲਦਾ ਹੋਏਗਾ ਮਜਬੂਰ ਦਿਲ ਅੰਦਰ ਰਾਜੇ ਨੂੰ ਖੰਜਰ ਮਾਰ ਅੱਖੀਆਂ ਚੋਅ ਗਿਆ ਕਾਤਲ
ਕੋਈ ਸੁਨੇਹਾ ਭੇਜ ਵੇ ਮਾਹੀ
ਕੋਈ ਸੁਨੇਹਾ ਭੇਜ ਵੇ ਮਾਹੀ, ਮੁੱਦਤਾਂ ਹੋਈਆਂ ਗੁੰਮ ਗਿਆ ਇਕ ਗਲੀ ਦਾ ਰਾਹੀ, ਮੁੱਦਤਾਂ ਹੋਈਆਂ ਚਾਂਵਾ ਦੇ ਦਰਿਆਵਾਂ ਨੂੰ ਵੀ ਸੋਕੇ ਪੈ ਗਏ ਕੰਢਿਆਂ ‘ਤੇ ਨਾ ਉੱਗੀ ਕਾਹੀ, ਮੁੱਦਤਾਂ ਹੋਈਆਂ ਹੁਣ ਵੀ ਮਹਿਕ ਖਿਲਾਰੇ ਮੇਰੇ ਘਰ ਦੀ ਕੰਧ ‘ਤੇ ਮੈਂ ਤੇਰੀ ਤਸਵੀਰ ਨਹੀ ਲਾਹੀ, ਮੁੱਦਤਾਂ ਹੋਈਆਂ ਉਸ ਨਹੀ ਕੱਠਿਆਂ ਜੀਣ ਮਰਣ ਦਾ ਵਾਅਦਾ ਕੀਤਾ ਹੁਣ ਪੱਥਰ ‘ਤੇ ਲੀਕ ਨਹੀ ਵਾਹੀ, ਮੁੱਦਤਾਂ ਹੋਈਆਂ ਰਾਜੇ ਨੂੰ ਕਰ ਖਲਾ ਖਲੋਤਾ ਰਾਹਾਂ ਦੇ ਵਿੱਚ ਵਾਪਿਸ ਮੁੜਕੇ ਆਇਆ ਨਾਹੀ, ਮੁੱਦਤਾਂ ਹੋਈਆਂ
ਜਿਹਨੇ ਅੱਖ ਦਾ ਤੀਰ ਚਲਾਇਆ
ਜਿਹਨੇ ਅੱਖ ਦਾ ਤੀਰ ਚਲਾਇਆ, ਤੂੰ ਹੀ ਏ ਨਾਂ? ਜਿਹਨੇ ਮੈਨੂੰ ਸੋਚੀਂ ਪਾਇਆ, ਤੂੰ ਹੀ ਏ ਨਾਂ? ਮੇਰੇ ਚਿੱਟੇ ਲਹੂ ‘ਚ ਆਪਣੇ ਹੱਥੀਂ ਜਿਸਨੇ ਸੂਹੇ ਰੰਗ ਦਾ ਇਸ਼ਕ ਮਿਲਾਇਆ, ਤੂੰ ਹੀ ਏ ਨਾਂ? ਪਤਝੜ ਵਿੱਚ ਵੀ ਜਿਹਨੂੰ ਤੱਕ ਕੇ ਫੁੱਲ ਖਿਲ ਗਏ ਨੇ ਹਵਾ ਨੂੰ ਜਿਹਨੇ ਮਹਿਕਣ ਲਾਇਆ,ਤੂੰ ਹੀ ਏ ਨਾਂ? ਦੁੱਖ ਦੇ ਸਾਗਰ ਵਿੱਚ ਡੁੱਬੇ ਨੂੰ ਸੁਪਨੀਂ ਆ ਕੇ ਜਿਹਨੇ ਪਿਆਰ ਦਾ ਗੀਤ ਸੁਣਾਇਆ,ਤੂੰ ਹੀ ਏ ਨਾਂ? ਤੇਰੇ ਗੁੱਸੇ ਤੋਂ ਡਰ ਸੂਰਜ ਸੁੰਨ ਹੋ ਜਾਵੇ ਜਿਹਨੂੰ ਤੱਕ ਕੇ ਚੰਨ ਘਬਰਾਇਆ, ਤੂੰ ਹੀ ਏ ਨਾਂ? ਰੱਖ ਕੇ ਸਿਰ ਜ੍ਹਿਨ ਆਪਣੀ ਬਾਹ ‘ਤੇ ਮੱਥਾ ਚੁੰਮਿਆ ਫੁੱਲਾਂ ਵਰਗੀ ਨੀਂਦ ਸੁਲਾਇਆ,ਤੂੰ ਹੀ ਏ ਨਾਂ? ਤੇ ਜਿਹਨੇ ਮੰਨ ਕੇ ਗੱਲਾਂ ਜਾਲਮ ਲੋਕਾ ਕੋਲੋ ਰਾਜਾ ਕਰ ਛੱਡਿਆ ਪਰਾਇਆ, ਤੂੰ ਹੀ ਏ ਨਾ?