Punjabi Poetry : Sarabjit Kaur P C

ਪੰਜਾਬੀ ਕਵਿਤਾਵਾਂ : ਸਰਬਜੀਤ ਕੌਰ ਪੀ ਸੀ


ਉਹ ਮੇਰਾ ਮਹਿਬੂਬ

ਉਹ ਮੇਰਾ ਮਹਿਬੂਬ,ਮੈਂ ਉਸ ਦੀ ਮਹਿਬੂਬਾ ਉਹ ਮੇਰੇ ਲਈ ਸੋਹਣਾ,ਮੈਂ ਓੁਹਦੇ ਲਈ ਸੋਹਣੀ ਦਿਸਦੀ ਏਨੀ ਕੁ ਦੁਨੀਆਂ ਹੋਰ ਦੁਨੀਆਂ ਤੇ ਕੌਣ ਏ? ਉਹ ਮੈਨੂੰ ਤੱਕੀ ਜਾਵੇ, ਮੈਂ ਉਸ ਨੂੰ ਤੱਕੀ ਜਾਵਾਂ ਉਹ ਮੇਰੇ ਵਿੱਚ ਵੱਸੀ ਜਾਵੇ, ਮੈਂ ਓਹਦੇ ਵੱਸੀ ਜਾਵਾਂ ਇੱਕ ਦੂਜੇ ਕੀਤਾ ਵਸੇਬਾ ਹੋਰ ਵਸਾਉਂਦਾ ਕੌਣ ਏਂ? ਧਰਤੀ ਤੋਂ ਅੰਬਰ ਤੱਕ, ਸਾਰਾ ਆਲਮ ਝੂਮਦਾ ਦੱਸਣ ਸਾਨੂੰ ਨਾ ਕੁਝ ਦਿਸੇ, ਅਸਾਂ ਨੂੰ ਤੀਰ ਨੈਣਾਂ ਦੇ ਫੱਬਣ ਵੇਖ,ਪਾਣੀ ਵਾਰ ਪੀਤਾ ਹੋਊ ਪੌਣ ਹੋਰ ਵਾਰ ਪੀਂਦਾ ਕੌਣ ਏਂ? ਐਸੀ ਸਰਬ ਰੰਗ ਵਿੱਚ ਰੰਗੀ, ਖਿੱਲਰੇ ਵਾਲ਼ ਨਾ ਕੀਤੀ ਕੰਘੀ ਲੋਕੀਂ ਆਖਣ ਨੰਗਾ-ਨੰਗੀ,ਓਹ ਸੱਚ ਜਾਣੇ ਗਈ ਕਿਸ ਮੰਗੀ ਸਤਿਕਰਤਾਰ ਦਿਲਾਂ ਦੀਆਂ ਜਾਣੇ ਹੋਰ ਜਾਣਦਾ ਕੌਣ ਏਂ? ਓਹੀ ਨਚਾਵੇ ਤਾਂ ਕੋਈ ਨੱਚੇ, ਘੜ੍ਹਦਾ ਆਪ ਹਰੇਕ ਨੂੰ ਸਾਂਚੇ ਮਹਿਬੂਬ-ਮਹਿਬੂਬ ਪੱਕਾ ਲੱਗੇ, ਬਾਕੀ ਲੱਗਣ ਉਹਨਾਂ ਕੱਚੇ ਰੰਗ-ਰੰਗਾਂ ਨਾਲ਼ ਲੱਗਕੇ ਜਚੇ ਕੱਲਾ ਜੱਚਦਾ ਕੌਣ ਏਂ? ਉਹ ਮੇਰਾ ਮਹਿਬੂਬ, ਮੈਂ ਉਸਦੀ ਮਹਿਬੂਬਾ ਉਹ ਮੇਰੇ ਲਈ ਸੋਹਣਾ,ਮੈਂ ਓਹਦੇ ਲਈ ਸੋਹਣੀ ਦਿਸਦੀ ਏਨੀ ਕੁ ਦੁਨੀਆਂ ਹੋਰ ਦੁਨੀਆਂ ਤੇ ਕੌਣ ਏ?

  • ਮੁੱਖ ਪੰਨਾ : ਪੰਜਾਬੀ ਰਚਨਾਵਾਂ, ਸਰਬਜੀਤ ਕੌਰ ਪੀ ਸੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ