Punjabi Poetry : Satta Farid Sarai
ਪੰਜਾਬੀ ਕਵਿਤਾਵਾਂ : ਸੱਤਾ ਫਰੀਦ ਸਰਾਏ
ਬੰਦਨਾ ਅਤੇ ਫੁੱਟਕਲ
ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ
ਗਲ ਵਿੱਚ ਪੱਲਾ ਸੀਸ ਝੁਕਾਂਵਾਂ ਸਤਿਗੁਰ ਜੀ। ਮੇਹਰ ਕਰੋ ਜੱਸ ਤੇਰਾ ਗਾਂਵਾਂ ਸਤਿਗੁਰ ਜੀ। ਵਿੱਚ ਸਭਾ ਦੇ ਰੱਖਣੀ ਲਾਜ ਇਆਣਿਆ ਦੀ॥ ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥ ਸਿਰ ਤੇ ਰੱਖ ਕੇ ਛੜੀ ਤੇ ਅਰਥ ਕਰਾ ਦੇਵੋ। ਬੇ-ਸਮਝ ਹਾਂ ਗਿਆਨ ਦਾ ਦੀਪ ਜਗਾ ਦੇਵੋ। ਉਪਮਾਂ ਗਾਉਦੇ ਰਹੀਏ ਤੇਰੇ ਘਰਾਣਿਆਂ ਦੀ॥ ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥ ਦੀਨ ਦੁਨੀ ਦਾ ਮਾਲਕ ਤੂੰ ਸਮਰੱਥ ਦਾਤਾ। ਨੀਚੋਂ ਕਰਦੈਂ ਊਚ ਤੇਰੇ ਸਭ ਹੱਥ ਦਾਤਾ। ਹਰ ਦਮ ਓਟ ਤਕਾਂਵਾਂ ਤੇਰੇ ਭਾਣਿਆਂ ਦੀ॥ ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥ ਅਸੀਂ ਹਾਂ ਭੁੱਲਣਹਾਰੇ ਤੂੰ ਬਖਸ਼ਿੰਦ ਪਿਤਾ। ਹਮ ਕੂਕਰ ਤੇਰੇ ਦਰ ਦੇ ਤੂੰ ਮਰਗਿੰਦ ਪਿਤਾ। ਲਾਜ ਰੱਖਿਓ ਸਾਹਿਬਾ ਬਾਣੀ ਬਾਣਿਆਂ ਦੀ॥ ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥ ਸੁਰ ਕਰਿ ਦਿਓ ਸਾਈਂਆਂ ਸੁਰ ਤੇ ਤਾਲਾਂ ਨੂੰ। ਕਲ਼ਮ ‘ਸੱਤੇ’ ਦੀ ਛੂੰਹਵੇ ਉੱਚੇ ਖਿਆਲਾਂ ਨੂੰ। ਬਾਂਹ ਪਕੜ ਕੇ ਰੱਖੀਂ ਏਸ ਨਿਤਾਣਿਆਂ ਦੀ॥ ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥
ਦਾਤਾ ਤੇਰਾ ਹੀ ਦਰ ਵੱਡਾ
ਦਾਤਾ ਤੇਰਾ ਹੀ ਦਰ ਵੱਡਾ, ਬਾਕੀ ਦਰ ਸਾਰਿਆਂ ਤੋਂ॥ ਜਿੱਥੇ ਊਚ ਨੀਚ ਨਾਂ ਕੋਈ। ਮਿਲਦੀ ਦਰ ਆਏ ਨੂੰ ਢੋਈ। ਜਿੱਥੇ ਆਸ ਜਾਗ਼ਦੀ ਮੋਈ। ਲਾਂਉਦਾ ਪਾਰ ਕਿਨਾਰਿਆਂ ਤੋਂ॥ ਦਾਤਾ ਤੇਰਾ ਹੀ ਦਰ ਵੱਡਾ, ਜੀ ਬਾਕੀ ਦਰ ਸਾਰਿਆਂ ਤੋਂ॥ ਜਿੱਥੇ ਗੂੰਗੇ ਗੀਤਾ ਪੜਦੇ। ਜਿੱਥੇ ਪਿੰਗਲੇ ਪਰਬਤ ਚੜਦੇ। ਜਿੱਥੇ ਬਿਨਾਂ ਸੀਸ ਤੋਂ ਲੜਦੇ। ਬਣਦੇ ਜੇਤੂ ਹਾਰਿਆਂ ਤੋਂ॥ ਦਾਤਾ ਤੇਰਾ ਹੀ ਦਰ ਵੱਡਾ, ਜੀ ਬਾਕੀ ਦਰ ਸਾਰਿਆਂ ਤੋਂ॥ ਜਿੱਥੇ ਇੱਕ ਕਨੂੰਨ ਹੈ ਚੱਲਦਾ। ਜਿੱਥੇ ਹੱਲ ਹੁੰਦਾ ਗੱਲ ਗੱਲ ਦਾ। ਜਿਹਨੂੰ ਕਾਲ ਵੀ ਪੱਖਾ ਝੱਲ ਦਾ। ਪਾ ਕੇ ਦਰਸ ਦੀਦਾਰਿਆਂ ਤੋਂ॥ ਦਾਤਾ ਤੇਰਾ ਹੀ ਦਰ ਵੱਡਾ, ਜੀ ਬਾਕੀ ਦਰ ਸਾਰਿਆਂ ਤੋਂ॥ ਜਿਹਦੀ ਉਪਮਾਂ ਪਾਸੇ ਚਾਰੇ। ਜਿੱਥੇ ਕੌਤਕ ਨਿੱਤ ਨਿਆਰੇ। ਜਿਸ ਤੋਂ ਨੀਂਵੇ ਸਭ ਚੁਬਾਰੇ। ਇਸਦੇ ਉੱਚੇ ਮੁਨਾਰਿਆ ਤੋਂ॥ ਦਾਤਾ ਤੇਰਾ ਹੀ ਦਰ ਵੱਡਾ, ਜੀ ਬਾਕੀ ਦਰ ਸਾਰਿਆਂ ਤੋਂ॥ ਜਿਸਦੇ ਅੱਗੇ ਸੂਰਜ ਫਿੱਕਾ। ਜਿਸਨੂੰ ਦਸਾਂ ਗੁਰਾਂ ਦਾ ਟਿੱਕਾ। ਜੀਹਦਾ ਬ੍ਰਹਿਮੰਡ ਚੱਲਦਾ ਸਿੱਕਾ। ‘ਸੱਤਾ’ ਝੁਕੇ ਪਿਆਰਿਆਂ ਨੂੰ॥ ਦਾਤਾ ਤੇਰਾ ਹੀ ਦਰ ਵੱਡਾ, ਜੀ ਬਾਕੀ ਦਰ ਸਾਰਿਆਂ ਤੋਂ॥
ਸਾਰੇ ਪਾਸੇ ਠੰਢ ਵਰਤਾਈਂ ਪਾਤਿਸ਼ਾਹ
ਸਾਰੇ ਪਾਸੇ ਠੰਢ ਵਰਤਾਈਂ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥ ਅਸੀਂ ਹਾਂ ਨਚੀਨ ਦਰ ਆ ਗਏ ਚੱਲਕੇ। ਖੜੇ ਹਾਂ ਜੀ ਤੁਸਾਂ ਦਾ ਦਵਾਰਾ ਮੱਲਕੇ। ਭੁੱਲਿਆਂ ਨੂੰ ਰਸਤਾ ਦਿਖਾਈਂ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥ ਰਾਮ ਨਾਮ ਸਾਡੇ ਹਿਰਦੇ ਵਸਾ ਦਿਓ। ਦਾਤਾ ਜੀ ਜਨਮ ਸਫਲਾ ਬਣਾ ਦਿਓ। ਸਾਡੀਆਂ ਤੂੰ ਭੁੱਲਾਂ ਬਖਸ਼ਾਈ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥ ਬੜੇ ਠੇਡੇ ਖਾਦੇ ਕਿਸੇ ਗਲ ਲਾਇਆ ਨਾ। ਧੱਕੇ ਮਾਰੇ ਕੋਲ ਕਿਸੇ ਨੇ ਬਿਠਾਇਆ ਨਾ। ਚਰਨਾਂ ਦੇ ਨਾਲ ਸਾਨੂੰ ਲਾਈਂ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥ ਕੋਈ ਨਈਓ ਗੁਣ ਔਗਣਾਂ ਦਾ ਭਰਿਆ। ਪਾਕਿ ਹੋਜੂ ਤੁਸਾਂ ਨੇ ਜੇ ਹੱਥ ਧਰਿਆ। ਅਸਾਂ ਨੂੰ ਨਾ ਹੁਣ ਅਜ਼ਮਾਈਂ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥ ਨਦਰ ਸਵੱਲੀ ਕਰ ਦਿਓ ਗਰੀਬ ਤੇ। ਰੱਖ ਲੈ ਤੂੰ ਭਾਵੇ ਟੰਗ ਦੇ ਸਲੀਬ ਤੇ। ਪ੍ਰਵਾਣ ਕਰੋ ਸੱਤੇ ਦੀ ਲਿਖਾਈ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥
ਜਨਮਾਂ ਦੀ ਫਾਹੀ ਕੱਟ ਕੇ
ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥ ਸਾਰਿਆਂ ਦਰਾਂ ਤੋਂ ਵੱਡਾ ਤੇਰਾ ਦਰਬਾਰ ਜੀ। ਤੂੰ ਹੀ ਸੱਚਾ ਸਾਂਈ ਸਾਡਾ ਤੂੰ ਹੀ ਨਿਰੰਕਾਰ ਜੀ। ਜਨਮ ਮਰਨ ਵਾਲੜਾ, ਸਾਹਿਬਾ ਮੇਹਰ ਕਰੋ ਫੇਹ ਦੇਵੋ ਢੇਲਾ॥ ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥ ਕਾਂਮ ਤੇ ਕ੍ਰੋਧ ਤੂੰ ਬਚਾਈ ਹੰਕਾਰ ਤੋਂ। ਕੋਹਾਂ ਦੂਰ ਰੱਖੀਂ ਮੈਨੂੰ ਝੂਠ ਦੇ ਵਪਾਰ ਤੋਂ। ਕੁੱਝ ਵੀ ਨਈ ਨਾਲ ਜਾਂਵਣਾ, ਸਭ ਏਥੇ ਰਹਿ ਜਾਣਾ ਪੈਸਾ ਧੇਲਾ॥ ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥ ਜਿੰਦਗੀ ਜਿਊਣ ਦਾ ਸਿਖਾ ਦੇਵੋਂ ਵੱਲ ਜੀ। ਸੇਵਾ ਸਿਮਰਨ ਦਾ ਬਖਸ਼ ਦੇਵੋ ਬੱਲ ਜੀ। ਨਾਮ ਵਾਲੀ ਚਾੜੋਂ ਰੰਗਣਾਂ, ਕਿਤੇ ਲੰਘ ਹੀ ਨਾ ਜਾਵੇ ਹੱਥੋ ਵੇਲਾ॥ ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥ ਚਰਨਾਂ ਦੇ ਨਾਲ ਜੋੜੀਂ ਪਾਂਵੀ ਨਾਂ ਤੂੰ ਦੂਰੀਆਂ। ਤੇਰੇ ਦਰੋਂ ਹੁੰਦੀਆਂ ਮੁਰਾਦਾਂ ਸਭੇ ਪੂਰੀਆਂ। ਤੇਰਾ ਹੀ ਦੀਦਾਰ ਚਾਹੀਦਾ, ਸਾਨੂੰ ਹੋਰ ਨਈਉਂ ਕੋਈ ਵੀ ਝਮੇਲਾ॥ ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥ ਅਕਲਾਂ ਹਲੀਮੀਆਂ ਦੀ ‘ਸੱਤੇ’ ਨੂੰ ਵਿਚਾਰ ਦੇ। ਨਾਮ ਵਾਲਾ ਚੱਪੂ ਲਾ ਕੇ ਬੇੜਿਆਂ ਨੂੰ ਤਾਰ ਦੇ। ਤੁਸੀਂ ਜਾਣੀ ਜਾਣ ਪਾਤਿਸ਼ਾਹ ਇਹੇ ਜਗਤ ਮਦਾਰੀ ਵਾਲਾ ਖੇਲਾ॥ ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥
ਦਾਤਾ ਮੀਰੀ ਪੀਰੀ ਵਾਲਿਆ
ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥ ਛੱਡਕੇ ਜੈਕਾਰਾ ਚਾੜ ਦਿੱਤਾ ਜਿੱਥੇ ਪਿਆਰਿਆ॥ ਦੁਨੀਆਂ ਗਵਾਹ ਅਸੀਂ ਫਿਰ ਨਈ ਉਤਾਰਿਆ॥ ਲੈਕੇ ਤੇਰਾ ਓਟ ਆਸਰਾ, ਸਭ ਝੱਲ ਜਾਈਏ ਸੁੱਖ ਅਤੇ ਤੰਗੀ॥ ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥ ਦੇਣੀਆਂ ਪਈਆਂ ਨੇ ਸਾਨੂੰ ਬਹੁਤ ਕੁਰਬਾਨੀਆਂ॥ ਫਿਰ ਜਾ ਕੇ ਕੈਂਮ ਕਿਤੇ ਹੋਈਆਂ ਏ ਨਿਸ਼ਾਨੀਆਂ॥ ਝੰਡੇ ਅਤੇ ਬੁੰਗੇ ਕੇਸਰੀ, ਡੇਲੀ ਦਾਤ ਅਰਦਾਸ ਵਿੱਚੋਂ ਮੰਗੀ॥ ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥ ਉਤਾਰ ਦੇਣਾ ਜਿਹੜੇ ਲਾਈ ਫਿਰਦੇ ਨੇ ਤਾਕਤਾਂ॥ ਉਹਨਾਂ ਵਿੱਚ ਕਿੱਥੇ ਦੱਸ ਏਨੀਆਂ ਲਿਆਕਤਾਂ॥ ਲੱਜ ਪੱਤ ਰੱਖੇ ਪਾਤਿਸ਼ਾਹ, ਅਸੀਂ ਖੰਘਣ ਨੀਂ ਦਿੱਤੇ ਸੀ ਫਰੰਗੀ॥ ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥ ਹੁੰਦੇ ਨੇ ਦੀਦਾਰ ਇਹਦੇ ਦੂਰੋਂ ਕਈ ਮੀਲਾਂ ਤੋ॥ ਏਦੇ ਹੇਠਾ ਹੋਣ ਫੈਸਲੇ ਜੋ ਹੋਣ ਨਾਂ ਵਕੀਲਾਂ ਤੋ॥ ਇੱਕੋ ਹੀ ਨਿਸ਼ਾਨ ਅਸਾਂ ਦਾ, ਰੰਗ ਕੇਸਰੀ ਤੇ ਨੀਲਾ ਹੈ ਨਿਹੰਗੀ॥ ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਹਦੀ ਪੂਰੀ ਸ਼ਾਨ ਹੈ॥ ਝੁੱਕੇ ਕਇਆਨਾਤ ਇਹਨੂੰ ਦਿੰਦੀ ਸਨਮਾਨ ਹੈ॥ ਫਰਲੇ ਚ’ ਖੰਡਾ ਫੱਬਦਾ, ਦਿਲੋਂ ਸੱਤਿਆ ਲੱਗੀ ਏ ਗੱਲ ਚੰਗੀ॥ ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥
ਖਿੜ ਕਵਿਤਾ ਬਾਗ਼ ਜਾਵੇ
ਖਿੜ ਕਵਿਤਾ ਬਾਗ਼ ਜਾਵੇ, ਗਾਈਏ ਤੇ ਆਂਵਣ ਖੁਸ਼ਬੋਈਆਂ॥ ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥ ਤੂੰ ਗਿਆਨ ਦਾ ਚਸ਼ਮਾ ਏ, ਜੀ ਗੁਣ ਕਹਿਣ ਸੁਨਣ ਤੋਂ ਬਾਹਰੇ। ਇੱਕ ਕਿਣਕਾ ਬਖਸ਼ ਦਿਓ, ਦਾਤਾ ਆ ਗਏ ਤੇਰੇ ਦੁਆਰੇ। ਕਰ ਰਹਿਮਤ ਦਾਸਾਂ ਤੇ, ਤਲਬਾਂ ਦਿਲ ‘ਚੋ ਉੱਠ ਖਲੋਈਂਆਂ॥ ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥ ਇਹ ਗੇੜ ਚੌਰਾਸੀ ਦਾ, ਕੱਟ ਕੇ ਕਰ ਦਿਓ ਜਨਮ ਸੁਹੇਲਾ। ਦਰ ਦਰ ਤੇ ਭਟਕਾਂ ਨਾ, ਜਿੰਦਗੀ ਚੌਂਹ ਕੁ ਦਿਨਾਂ ਦਾ ਮੇਲਾ। ਲਾ ਚਰਨੀ ਤਾਰ ਦਿਓ, ਰੂਹਾਂ ਪਿਆਰ ‘ਚ ਭਿੱਜੀਆਂ ਹੋਈਆਂ॥ ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥ ਤੇਰੀ ਜੂਹ ‘ਚੋ ਮੁੜਦਾ ਨਈ, ਸਾਹਿਬਾ ਕੋਈ ਸਵਾਲੀ ਸੱਖਣਾਂ। ਅਸੀਂ ਪਾਪੀ ਜਨਮਾਂ ਦੇ, ਦਾਤਾ ਹੱਥ ਮਿਹਰਾਂ ਦਾ ਰੱਖਣਾਂ। ਇੱਕ ਤੇਰੇ ਘਰ ਬਾਜੋਂ, ਸੁਣਿਆ ਕਿਤੇ ਨਾਂ ਮਿਲਦੀਆਂ ਢੋਈਆਂ॥ ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥ ਦਮ ਦਮ ਹੀ ਜੱਸ ਗਾਈਏ, ਸਾਨੂੰ ਕਦੇਂ ਨਾ ਮਨੋਂ ਵਸਾਰੀਂ। ਅਕਲਾਂ ਦਾ ਦਾਨ ਦਿਓ, ‘ਸੱਤਾ’ ਲਿਖਦਾ ਛੰਦ ਲਿਖਾਰੀ। ਹਿਰਦੇ ਵਿੱਚ ਨਾਮ ਦੀਆਂ, ਮਾਲਾ ਸਦਾਂ ਹੀ ਰਹਿਣ ਪ੍ਰੋਈਆਂ। ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥
ਦਾਤਾ ਬਖਸ਼ੋ ਅਵਗੁਣ ਮੇਰੇ
ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ॥ ਮੈਂ ਖਿਣ-ਖਿਣ ਭੁੱਲਣਹਾਰਾ, ਤੂੰ ਹੈ ਬਖਸ਼ਣਹਾਰ ਦੁਤਾਰਾ ਤੇਰਾ ਬੈਠੇ ਮੱਲ ਦੁਵਾਰਾ, ਰਹਿਮਤ ਝੋਲੀ ਪਾਓ ਜੀ॥ ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ॥ ਮੈਂ ਤਾਂ ਮੂਰਖ ਹਾਂ ਅਗਿਆਨੀ, ਤੇਰੇ ਜਿਹਾ ਨਾ ਕੋਈ ਗਿਆਨੀ ਦੇ ਕੇ ਅਕਲਾਂ ਦਿਲਬਰ ਜਾਨੀ, ਗਿਆਨ ਦਾ ਦੀਪ ਜਗਾਓ ਜੀ॥ ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ। ਕਿੰਨ੍ਹੇ ਠੱਗ ਚੋਰ ਬੁਰਿਆਰੇ, ਸਭ ਤੂੰ ਚਰਨੀ ਲਾ ਕੇ ਤਾਰੇ ਸਾਈਆਂ ਕਰਦੋ ਵਾਰੇ ਨਿਆਰੇ, ਅਸਾਂ ਤੇ ਰਹਿਮ ਕਮਾਓ ਜੀ॥ ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ। ਤੁਸੀਂ ਪਾਤਿਸ਼ਾਹ ਕਰਮ ਕਮਾਵੋ, ਮੇਰੇ ਸੁੱਤੇ ਭਾਗ ਜਗਾਵੋ ਇੱਕੋ ਨਜ਼ਰ ਮੇਹਰ ਦੀ ਪਾਵੋ, ਕਾਗ਼ੋ ਹੰਸ ਬਣਾਓ ਜੀ॥ ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ। ਨਈ ਵੱਲ੍ਹ ਮੰਗਣ ਦਾ ਆਉਦਾ, ਤੂੰ ਤਾਂ ਜਾਣੀ ਜਾਣ ਕਹਾਉਦਾ “ਸੱਤਾ” ਤੇਰੀ ਉਪਮਾਂ ਗਾਉਦਾ, ਸੋਹਣੇ ਛੰਦ ਲਿਖਾਓ ਜੀ॥ ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ।
ਕਰ ਦਿਓ ਸੁਰ ਆਵਾਜਾਂ
ਕਰ ਦਿਓ ਸੁਰ ਆਵਾਜਾਂ ਮਿੱਠੀਆਂ ਹੇਕਾਂ ਲਾਵਾਂ ਮੈਂ ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ ਹੱਥ ਜੋੜ ਕੇ ਖੜੇ ਸਵਾਲੀ ਤੇਰੇ ਦਰ ਉੱਤੇ ਨਦਰ ਉਪੱਠੀ ਕਰਕੇ ਭਾਗ ਜਗਾ ਦਿਓ ਜੀ ਸੁੱਤੇ ਤੇਰੇ ਦਰ ਦਾ ਕੂਕਰ ਤੇਰੀ ਓਟ ਤਕਾਵਾਂ ਮੈਂ ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ ਤੇਰੇ ਦਰ ਤੋਂ ਦਾਤਾ ਜੀ ਕੋਈ ਖਾਲੀ ਮੁੜਦਾ ਨਾ ਜੀਹਦੀ ਬਾਂਹ ਤੂੰ ਪਕੜੀ ਉਹੋ ਕਦੇ ਵੀ ਰੁੜਦਾ ਨਾ ਸਿਰ ਤੇ ਰੱਖਿਓ ਹੱਥ ਜੀ ਕਿਧਰੇ ਡੋਲ ਨਾ ਜਾਵਾਂ ਮੈਂ ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ ਜੋ ਵੀ ਆਇਆ ਚੱਲਕੇ ਕਰੋ ਮੁਰਾਦਾਂ ਪੂਰੀਆਂ ਜੀ ਦਿਓ ਪ੍ਰਤੱਖ ਦੀਦਾਰੇ ਦੇਵੋ ਮੇਟ ਦੂਰੀਆਂ ਜੀ ਰੱਖ ਲਵੀਂ ਤੂੰ ਲਾਜਾਂ ਏਹੀ ਕਰਾਂ ਦੁਆਵਾਂ ਮੈਂ ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ ਕਵਿਤਾ ਦੇ ਵਿੱਚ ਸੁੱਚੇ ਮੋਤੀ ਹਾਰ ਪ੍ਰੋ ਦੇਵੋ ਫੁੱਟਣ ਦਿਮਾਗ਼ੋਂ ਫੁਰਨੇ ਦਾਤਾ ਉੱਜਲੀ ਲੋ ਦੇਵੋ ਫਰੀਦ ਸਰਾਈਏ ਸੱਤੇ ਕੋਲੋ ਛੰਦ ਲਿਖਾਵਾਂ ਮੈਂ ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ
ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ
ਚਿੰਤਾ ਤਾਂ ਹੁੰਦੀ ਚਿਖਾ ਦੇ ਸਮਾਨ ਹੈ, ਕਹਿੰਦੇ ਵਿਦਵਾਨ ਹੈ॥ ਖਾ ਜਾਦੀ ਚੰਗੇ ਭਲੇ ਇੰਨਸਾਨ ਹੈ, ਛੱਡਦੀ ਨਾ ਜਾਨ ਹੈ॥ ਜਿੰਨ੍ਹਾ ਵੱਧ ਬੋਝ ਸਿਰ ਤੇ ਉਠਾਏਂਗਾ, ਬੈਠਦਾ ਤੂੰ ਜਾਏਂਗਾ॥ ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥ ਟੈਸ਼ਨਾ ਫ਼ਜ਼ੂਲ ਜਿੰਨੀਆਂ ਤੂੰ ਚੁੱਕੇਗਾ, ਦਿਨੋਂ ਦਿਨ ਸੁੱਕੇਗਾ॥ ਸੋਚ ਸੋਚ ਜਿੰਨਾਂ ਅੰਦਰਾਂ ਚ’ ਲੁਕੇਂਗਾ, ਓਨਾਂ ਛੇਤੀ ਮੁੱਕੇਗਾ॥ ਨਿੱਕੀ ਨਿੱਕੀ ਗੱਲ ਦਿਲ ਉੱਤੇ ਲਾਏਂਗਾ, ਓਨਾਂ ਹੇਠ ਆਏਂਗਾ॥ ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥ ਸੋਚੇ ਸੋਚ ਕੁੱਝ ਵੀ ਨੀਂ ਹੋਣਾ ਸਰ ਜੀ, ਭੱਜ ਜਿੱਥੇ ਮਰਜ਼ੀ॥ ਆਖਰ ਨੂੰ ਖੱਫਣ ਤਾਂ ਸੀਊ ਦਰਜ਼ੀ, ਜਦੋ ਆ ਗੀ ਅਰਜ਼ੀ॥ ਹੱਸਕੇ ਤੂੰ ਜੀ ਲੈ ਸਭਨਾਂ ਨੂੰ ਭਾਂਏਂਗਾ, ਨਈ ਤਾਂ ਪੱਛੋਤਾਏਂਗਾ॥ ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥ ਚਾਰ ਦਿਨ ਜਿੰਦਗੀ ਅਨੰਦ ਮਾਣ ਲੈ, ਖੁਦ ਨੂੰ ਪਛਾਣ ਲੈ॥ ਖੁਸ਼ੀਆਂ ਦਾ ਸਿਰ ਤੇ ਛਤਰ ਤਾਣ ਲੈ, ਇਹੇ ਪੱਕੀ ਠਾਣ ਲੈ॥ ਜਿੰਨ੍ਹੀ ਵੱਧ ਮੁੱਖੋਂ ਸੁਖਮਨੀ ਗਾਏਂਗਾ, ਸੁੱਖਾਂ ਚ’ ਨਹਾਏਂਗਾ॥ ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥ ਪੁੱਛਦਾ ਨੀਂ ਕੋਈ ਮੁਰਝਾਏ ਫੁੱਲ ਨੂੰ, ਬੱਤੀ ਹੋਈ ਗੁੱਲ ਨੂੰ॥ ਖਿੜਿਆ ਗੁਲਾਬ ਮਿਲਦਾ ਹੈ ਮੁੱਲ ਨੂੰ, ਤਾਂਘ ਸਦਾ ਕੁੱਲ ਨੂੰ॥ ਸੱਤਿਆ ਤੂੰ ਜਿੰਨ੍ਹੀ ਕਲ਼ਮ ਘਸਾਏਂਗਾ, ਓਨਾਂ ਵੱਧ ਛਾਏਂਗਾ॥ ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥
ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ
ਰਹਿੰਦੀ ਹਰ ਵੇਲੇ ਸੂਈ ਤੇਰੀ ਲਾਲ ਟੱਕ ਤੇ॥ ਮੱਖੀ ਬਹਿਣ ਨਾ ਤੂੰ ਦੇਵੇ ਹੰਕਾਰੀ ਨੱਕ ਤੇ॥ ਮੰਦੇ ਹਰ ਵੇਲ਼ੇ ਬੋਲੇ ਮੂੰਹ ਚੋ” ਬੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਕਦੇ ਹੱਸਕੇ ਬੁਲਾਇਆ ਨੀਂ ਤੂੰ ਮਾਈ ਬਾਪ ਨੂੰ॥ ਜਰਾ ਟੋਲ ਕੇ ਤਾ ਵੇਖੀ ਆਪਣੇ ਚੋ’ ਆਪ ਨੂੰ॥ ਰਹਿੰਦਾ ਦੂਰ-ਦੂਰ ਹੋ ਕੇ ਵੀ ਤੂੰ ਕੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਤੈਨੂੰ ਵੱਡੇ ਛੋਟਿਆ ਦਾ ਸਤਿਕਾਰ ਭੁੱਲਿਆ॥ ਜਮ੍ਹਾਂ ਸੱਚ ਦੱਸਾਂ ਤੈਨੂੰ ਨਿਰੰਕਾਰ ਭੁੱਲਿਆ॥ ਭਰੀ ਫਿਰਦਾ ਤੂੰ ਹੈਂਕੜ ਦਾ ਡੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਫੂਕ ਜਾਊਗੀ ਨਿਕਲ ਫੁੱਲਿਆ ਗੁਬਾਰਾ ਜੋ॥ ਏਹੇ ਨਾਲ ਨਈਉਂ ਜਾਣਾ ਛੱਤਿਆ ਚਬਾਰਾ ਜੋ॥ ਇਸ ਦਮਾਂ ਨੂੰ ਨਾਂ ਮਾਇਆ ਨਾਲ ਤੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਵੱਟ ਵੱਢ ਕੇ ਗੁਆਢੀ ਦੀ ਚਲਾਕ ਬਣਦੈ॥ ਖਾ ਕੇ ਮਾੜਿਆਂ ਦਾ ਹੱਕ ਉੱਤੋਂ ਸੀਨਾ ਤਣਦੈ॥ ਹੋਜੂ ਇੱਕ ਦਿਨ ਤੇਰੇ ਨਾ ਕਲੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਤੈਨੂੰ ਮਿਲਿਆ ਹੈ ਸਮਾਂ ਬਿਲਕੁੱਲ ਸੀਂਮਤ॥ ਇਸ ਜਿੰਦਗੀ ਦੀ ਝੱਲਿਆ ਤੂੰ ਜਾਣ ਕੀਂਮਤ॥ ਐਵੇ ਜਨਮ ਮਨੁੱਖਾ ਨਾਂ ਤੂੰ ਰੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਇੱਕੋਂ ਟੱਬਰ ਨੇ ਇੱਕੋ ਘਰ ਪੈਦਾ ਹੋਣਾ ਨਈ॥ ਵੇਲਾ ਖੁਸ ਗਿਆ ਮੁੜ ਫਿਰ ਹੱਥ ਆਉਣਾ ਨਈ॥ ਭੈਣ, ਭਾਈ, ਬੇਬੇ, ਬਾਪੂ ਅਨਮੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਲਾਉਣੇ ਛੱਡਦੇ ਤੂੰ ਐਵੇਂ ਮਾੜਿਆਂ ਨੂੰ ਰਗੜੇ॥ ਵੰਡ ਮੋਂਹ ਦੀਆਂ ਤੂੰ ਤੰਦਾਂ ਵਾਧੂ ਛੱਡ ਝਗੜੇ॥ ਸਾਰਾ-ਸਾਰਾ ਦਿਨ ਫੋਨ ਨਾ ਫਰੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਮੰਨ ਟੰਗੀ ਫਿਰੇ ਐਵੇ ਮਾਇਆ ਦੀ ਸਲੀਬ ਤੇ॥ ਰੋਅਬ ਝਾੜਦਾ ਤੂੰ ਨਿੱਤ ‘ਸੱਤਿਆ’ ਗਰੀਬ ਤੇ॥ ਤੇਰੇ ਦਿਲ ਵਿੱਚੋ ਜਾਦਾ ਕਿਉਂ ਨੀਂ ਪੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਚੜਿਆ ਏ ਸਾਲ ਨਵਾਂ ਨਵੇਂ ਨਵੇਂ ਰੰਗ ਨੇ ਖੁਸ਼ੀਆਂ ਮਨਾ ਰਹੇ ਸਾਰੇ ਹੀ ਨਿਸ਼ੰਗ ਨੇ ਅਸੀਂ ਹਾਂ ਨਾਚੀਜ ਸਾਡਾ ਰੱਖਿਓ ਖਿਆਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਕੀਤੀ ਸ਼ੁਰੂਆਤ ਕਈਆਂ ਗੁਰੂ ਘਰ ਆਏ ਕੇ ਸੁਖਮਨੀ ਪੜੀ ਕਈਆਂ ਮੰਨ ਚਿੱਤ ਲਾਏ ਕੇ ਕਰਨ ਅਰਦਾਸਾਂ ਆਏ ਨੰਨ੍ਹੇ ਨੰਨ੍ਹੇ ਬਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਪਿੱਛਲੇ ਜੋ ਸਾਲ ਭੁੱਲਾਂ ਕੀਤੀਆਂ ਮੈਂ ਦਾਤਾ ਜੀ ਆਪਣਾ ਸਮਝ ਤੂੰ ਬਖਸ਼ ਲਈ ਵਧਾਤਾ ਜੀ ਚੰਗੀ ਤਰਾਂ ਜਾਣਦੇ ਹੋ ਤੁਸੀਂ ਸਾਡੇ ਹਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਸੁੱਖ ਵਰਤਾਈ ਦਾਤਾ ਸਾਰੀ ਕਇਆਨਾਤ ਚ ਰੱਝਵੇਂ ਰਿੱਝਕ ਪਾਈ ਸਭਦੀ ਪਰਾਤ ਚ ਭੁੱਖਾ ਨਾ ਕੋਈ ਸੋਂਵੇ ਹੋਵੇ ਦੇਸ਼ ਖੁਸ਼ਹਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਕੌਂਮੀ ਘਰ ਹੋਵੇ ਸਾਡਾ ਰੋਜ਼ ਦੀ ਜੋ ਮੰਗ ਹੈ ਆਪ ਤੂੰ ਸਹਾਈ ਹੋਈ ਸਾਡੇ ਅੰਗ ਸੰਗ ਹੈ ਉੱਗਲੀ ਨੂੰ ਫੜਕੇ ਸਿਖਾਵੋ ਨਵੀਂ ਚਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਇਸ ਸਾਲ ਲੋਭ ਦੀ ਸਤਾਵੇ ਨਾਂ ਕੋਈ ਲਾਲਸਾ ਸਦਾ ਹੀ ਬੁਲੰਦੀਆਂ ਨੂੰ ਛੂੰਹਵੇ ਤੇਰਾ ਖਾਲਸਾ ਸਿਰ ਉੱਤੇ ਹੱਥ ਰੱਖੀ ਸਾਈਆਂ ਬਣ ਢਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਕੋਈ ਵੀ ਧਨਾਡ ਲਾਵੇ ਮਾੜੇ ਨੂੰ ਨਾ ਰਗੜਾ ਕੌਂਮ ਤੇਰੀ ਆਪਸ ਚ ਕਰੇ ਨਾਂ ਕੋਈ ਝਗੜਾ ਭਰੋ ਸਚਿਆਈ ਨਾਲ ਸਾਡਾ ਵਾਲ ਵਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਦੇਸ਼ਾ ਤੇ ਵਿਦੇਸ਼ਾ ਵਿੱਚ ਬਣੀ ਰਹੇ ਸਾਂਤੀ ਅਕਲਾਂ ਹਲੀਮੀਆਂ ਦੀ ਬਖਸ਼ੋ ਕਰਾਂਤੀ ਸੱਤੇ ਨੂੰ ਬਖਸ਼ ਦੇਵੋ ਸੁਰਾਂ ਵਾਲੀ ਤਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ
ਪਤਝੜ ਮਗਰੋਂ ਜਿੱਦਾਂ ਪੱਤੇ ਗਿਰ ਜਾਦੇ! ਬੁੱਝਦਿਲ ਬੰਦੇ ਜਿਵੇਂ ਜੁਬਾਨੋਂ ਫਿਰ ਜਾਦੇ! ਅੱਜ ਕੱਲ੍ਹ ਇਤਬਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਚੰਗੇ ਜੋ ਵਿਦਵਾਨ ਨੇ ਵੇਦ ਕੁਰਾਨਾਂ ਦੇ! ਜਾਦੇ ਡੋਲ ਈਮਾਨ ਉਹ ਖੱਬੀਖਾਨਾਂ ਦੇ! ਨਾਨਕ ਦੇ ਸਰਦਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਜੋ ਵੀ ਮੂੰਹ ਵਿੱਚ ਆਵੇ ਗਾਈ ਜਾਦੇ ਆ! ਗਾਲ਼੍ਹਾਂ ਕੱਡਕੇ ਫੈਨ ਬਣਾਈ ਜਾਦੇ ਆ! ਮੀਰਯਾਦੇ ਕਲਾਕਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਮਤਲਬ ਤੀਂਕਰ ਸੀਂਮਤ ਯਾਰੀ ਯਾਰਾਂ ਦੀ! ਕੋਈ ਨਾਂ ਜਾਣੇ ਕੀਂਮਤ ਯਾਰੀ ਯਾਰਾਂ ਦੀ! ਕ੍ਰਿਸ਼ਨ ਸੁਦਾਮੇ ਯਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਉਹ ਕਹਿੰਦਾ ਸੀ ਅੰਮਾਂ ਬੇਸ਼ੱਕ ਅੰਮਾਂ ਨੂੰ! ਡੋਲ ਗਈ ਉਹ ਵੇਖ ਚਿੱਟਿਆਂ ਚੰਮਾਂ ਨੂੰ! ਪੂਰਨ ਜਿਹੇ ਹੱਕਦਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਇੰਸਟਾ ਉੱਤੇ ਮੰਡੀ ਲੱਗਦੀ ਜਿਸਮਾਂ ਦੀ! ਵਿੱਕੇ ਵੇਸਵਾ ਉੱਥੇ ਕਿੰਨੀਆਂ ਕਿਸਮਾਂ ਦੀ! ਗਨਕਾ ਬਖਸ਼ਹਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਪਹਿਲਾਂ ਜਿਹੜੇ ਡਿੱਗਦੇ ਪੈਰੀ ਪਰਜਾ ਦੇ! ਬਾਅਦ ਵਿੱਚ ਉਹ ਬਣਦੇ ਵੈਰੀ ਪਰਜਾ ਦੇ! ਰਣਜੀਤ ਜਿਹੇ ਸਰਕਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਉਹੀ ਕਰਨ ਗਦਾਰੀ ਪੱਗ ਵਟਾਉਦੇ ਜੋ! ਚੰਮਦੇ ਬਣੇ ਵਿਪਾਰੀ ਪੱਗ ਵਟਾਉਦੇ ਜੋ! ਨੱਥੇ ਜਿਹੇ ਦਮਦਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਲਾੜੇ ਹੋਗੇ ਗਾਇਬ ਨੇ ਕਈ ਬਰਾਤਾਂ ਦੇ! ਵਿੱਕ ਚੁੱਕੀਆਂ ਕਲ਼ਮਾਂ ਸਣੇ ਦੁਵਾਤਾਂ ਦੇ! ਜੋਗੀ ਵਾਂਗ ਸੰਸਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਖਿੱਦੋ ਵਾਂਗਰ ਬਾਹਰੋਂ ਚਮਕ ਬਥੇਰੀ ਆ! ਵਿੱਚੋਂ ਪਾਟੀਆਂ ਲੀਰਾਂ ਦੀ ਬਸ ਢੇਰੀ ਆ! ‘ਸੱਤਿਆ’ ਵੇ ਸਤਿਕਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥
ਬੌਰੇ ਬੰਦਿਆ ਧੀਆਂ ਬਾਜੋਂ
ਧਰਤੀ ਦੀ ਜਿਵੇਂ ਕੁੱਖ ਦੇ ਬਾਜੋਂ, ਬੀਜ਼ ਕਮਲਿਆ ਉੱਗਦਾ ਨਈ॥ ਘੁੱਗੀਆਂ ਬਾਜੋਂ ਬੋਟ ਵਾਸਤੇ, ਚੋਗ਼ ਕੋਈ ਵੀ ਚੁੱਗਦਾ ਨਈ॥ ਪਾਣੀ ਦੇ ਬਿਨ ਕੌਣ ਬਝਾਵੇ, ਦੱਸਦੇ ਲਾਟਾਂ ਅੱਗ ਦੀਆਂ॥ ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥ ਮੱਛਲ਼ੀ ਬਾਜੋਂ ਕਿਹੜਾ ਜਾਣੇ, ਦੱਸ ਖਾਂ ਕੀਂਮਤ ਪਾਣੀ ਦੀ॥ ਜੜ੍ਹਾਂ ਡੂੰਘੀਆਂ ਜੇ ਨਾਂ ਹੋਵਣ, ਭੋਰਾ ਹੋਂਦ ਨਈ ਟਾਣੀ ਦੀ॥ ਜੇ ਨਾਂ ਬੱਦਲ ਚੜ੍ਹਕੇ ਆਵੇ, ਕਦੇ ਨਾਂ ਝੜ੍ਹੀਆਂ ਲੱਗ ਦੀਆਂ॥ ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥ ਜਿਵੇਂ ਹੰਸਣੀਂ ਬਾਜੋਂ ਮੂਰਖਾ, ਹੰਸ ਨਈ ਪੈਦਾ ਹੋ ਸਕਦਾ॥ ਉਵੇਂ ਹੀ ਔਰਤ ਜਾਤੀ ਬਾਜੋਂ, ਵੰਸ਼ ਨਈ ਪੈਦਾ ਹੋ ਸਕਦਾ॥ ਆਖਰ ਨੂੰ ਹੋ ਜਾਣ ਉਜ਼ਾਗਰ, ਠੱਗੀਆਂ ਕਾਲੇ ਠੱਗ ਦੀਆਂ॥ ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥ ਕਦੇ ਵੀ ਬੰਜ਼ਰ ਧਰਤੀ ਉੱਤੇ, ਹਲ਼ ਨੀਂ ਚੱਲਦਾ ਖੇਤੀ ਦਾ॥ ਇੱਕੋਂ ਝਟਕੇ ਢਹਿ ਜਾਦਾ ਏ, ਬਣਿਆ ਘਰ ਬਰੇਤੀ ਦਾ॥ ਬਹੁਤਾ ਚਿਰ ਨਾ ਚਮਕਾਂ ਪੈਂਵਣ, ਪਾਣੀ ਉੱਤੇ ਝੱਗ ਦੀਆਂ॥ ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥ ਰੂੰ ਦੀ ਬੱਤੀ ਬਾਜੋਂ ਦੀਵਾ, ਜਿਵੇਂ ਰੌਸ਼ਨੀ ਕਰਦਾ ਨਈ॥ ਚੱਪੂ ਬਾਜੋਂ ਬੇੜਾ ਕਦੇ ਵੀ, ਪਾਰ ਸਮੁੰਦਰ ਤਰਦਾ ਨਈ॥ ਵੀਰਾਂ ਦਾ ਏ ਮਾਣ ਹੁੰਦੀਆਂ, ਲੱਜ ਪਿਊ ਦੀ ਪੱਗ ਦੀਆਂ॥ ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥ ਉੱਲੂ ਬਾਜੋਂ ਕਿਹੜਾ ਜਾਣੇ, ਕੀਂਮਤ ਘੁੱਪ ਹਨੇਰੇ ਦੀ॥ ਅੰਧੇ ਨੂੰ ਕੋਈ ਫਰਕ ਨੀਂ ਪੈਂਦਾ, ਰੌਸ਼ਨੀ ਸੁਰਖ ਸਵੇਰੇ ਦੀ। ਸਦਾ ਹੀ ਦੁਨੀਆਂ ਸ਼ੋਭਾ ਕਰਦੀ, ਸੱਤਿਆ ਨਰ ਸਲੱਗ ਦੀਆ। ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥
ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ
ਪਹਿਲਾ ਭੱਬਾ ਧੀਏ ਭਾਣੇ ਵਿੱਚ ਰਹਿਣਾ ਹੈ॥ ਦੁੱਖ ਸੁੱਖ ਆਵੇ ਤੰਨ ਉੱਤੇ ਸਹਿਣਾ ਹੈ॥ ਝੁੱਲ ਜਾਣ ਝੱਖੜ ਤੂੰ ਕਦੇ ਹਾਰੀਂ ਨਾ॥ ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥ ਦੂਜਾ ਭੱਬਾ ਭਲਾ ਮੰਗੀ ਸਰਬੱਤ ਦਾ॥ ਮੰਨ ਨੀਵਾਂ ਕੱਦ ਉੱਚਾ ਰੱਖੀਂ ਮੱਤ ਦਾ॥ ਲਾਡਲੀਏ ਕਦੇ ਵੀ ਤੂੰ ਹੰਕਾਰੀਂ ਨਾ॥ ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥ ਤੀਜਾ ਭੱਬਾ ਗੁਰੂ ਤੇ ਭਰੋਸਾ ਰੱਖਣਾ॥ ਦਿਲ ਨੀਂ ਡਲਾਉਣਾ ਨਾਮ ਰਸ ਚੱਖਣਾ॥ ਦਰ ਦਰ ਭਟਕੇ ਜੋ ਹੁੰਦੀ ਨਾਰੀਂ ਨਾ॥ ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥ ਚੌਥਾ ਭੱਬਾ ਭੁੱਲ ਸਵੀਕਾਰ ਕਰਨੀ॥ ਉੱਚੀ ਨੀਂਵੀਂ ਗੱਲ ਹੱਸ-ਹੱਸ ਜਰਨੀ॥ ਇੱਜ਼ਤ ਤੇ ਮਾਣ ਕਦੇ ਵੀ ਤੂੰ ਮਾਰੀਂ ਨਾ॥ ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥ ਪੰਜਵਾਂ ਹੈ ਭੱਬਾ ਧੀਏ ਭਲਿਆਈ ਦਾ॥ ਮਿੱਠਾ ਬੋਲਕੇ ਹੀ ਸਦਾਂ ਮਾਣ ਪਾਈ ਦਾ॥ ਫਿੱਕੇ ਬੋਲ ‘ਸੱਤਿਆ’ ਵੇ ਤੂੰ ਉਚਾਰੀਂ ਨਾ॥ ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥
ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
ਤੇਰੀ ਸਰਕਾਰੇ ਇਹ ਕਲੋਲ ਚੰਗੀ ਨਈ। ਬਲਾਤਕਾਰੀਆਂ ਨੂੰ ਪਰੋਲ ਚੰਗੀ ਨਈ। ਕਦੋਂ ਤੱਕ ਸਾਡੇ ਤੇ ਜ਼ੁਲਮ ਢਾਉਣਗੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਪੱਗਾਂ ਵਾਲਿਆਂ ਦਾ ਕੀ ਕਸੂਰ ਦੱਸਦੇ। ਸਾਥੋਂ ਇਨਸਾਫ਼ ਕਾਹਤੋਂ ਦੂਰ ਦੱਸਦੇ। ਕਦੋਂ ਸਾਡੇ ਹੱਕ ਵਿੱਚ ਨਾਹਰਾ ਲਾਉਣਗੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਕਾਲਿਆਂ ਤੋਂ ਵਾਲ਼ ਸਾਡੇ ਬੱਗੇ ਹੋ ਗਏ। ਤੇਰੇ ਕੋਲੀ ਚੱਟ ਸੀ ਜੋ ਅੱਗੇ ਹੋ ਗਏ। ਕਦੋਂ ਤੱਕ ਸਾਡੀ ਅਲਖ ਮਕਾਉਣਗੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਕਰ ਗਏ ਨੇ ਸਿੰਘ ਤਾਂ ਸਜ਼ਾਵਾਂ ਪੂਰੀਆਂ। ਫਿਰ ਵੀ ਡਰਾਂਵੇ ਨੀਂ ਤੂੰ ਲੈ-ਲੈ ਘੂਰੀਆਂ। ਕਦੋਂ ਤੱਕ ਰੋੜ ਦਾਲਾਂ ਚ ਖਵਾਉਣੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਸਾਡੇ ਹਿੱਸੇ ਕਾਸਤੋਂ ਏ ਜੇਲ੍ਹਾਂ ਆਉਦੀਆਂ? ਸਾਡੀ ਹੀ ਜਵਾਨੀ ਕਾਸਤੋਂ ਮਕਾਉਦੀਆਂ? ਕਦੋਂ ਤੱਕ ਨਾਮ ਅਸਾਂ ਨੂੰ ਮਿਟਾਉਣਗੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਦੱਸ ਤੈਨੂੰ ਇਹਨਾਂ ਕੋਲੋ ਕਾਹਦਾ ਖਤਰਾ? ਜੀਹਦੇ ਪਿੱਛੇ ਲੱਗੀ ਏਂ ਉਹ ਬਾਹਲਾ ਚਤਰਾ। ਕਦੋਂ ਤੱਕ ਜ਼ਹਿਰਾਂ ਘੋਲਕੇ ਪਿਆਉਣਗੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਲਈਦਾ ਨੀਂ ਹੁੰਦਾ ਬਾਹਲਾ ਅੰਤ ਹਾਕਮਾਂ। ਕਦੋਂ ਫਿਰ ਜੰਮ ਪਏ ਬੇਅੰਤ ਹਾਕਮਾਂ। ਸੱਤੇ ਨਾਲ ਤੂਰ ਮਹਿਤਾਬ ਗਾਉਣਗੇ। ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ
ਸਿੰਘ ਆ ਗਏ ਸੱਜ ਧੱਜ॥ ਤੇ ਖੁਮਾਰੀ ਚੜੀ ਰੱਜ॥ ਵੇਖੋ ਪਾਉਦੇ ਗੜਗੱਜ॥ ਪੱਬ ਰੱਖਦੇ ਜਮ੍ਹਾਂ ਹੀ ਪੋਲਾ ਪੋਲਾ॥ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥ ਸੋਹਣੇ ਸਿਰਾਂ ਤੇ ਦੁਮਾਲੇ ਗੋਲ ਫੱਬਦੇ॥ ਕਾਲ ਦੰਦਾਂ ਥੱਲੇ ਫਿਰਦੇ ਨੇ ਚੱਬਦੇ॥ ਰੰਗ ਸਾਰਿਆਂ ਨੂੰ ਚੜੇ ਸੱਚੇ ਰੱਬਦੇ॥ ਅੱਡ ਗੁਰਾਂ ਅੱਗੇ ਪੱਲਾ॥ ਸਿੰਘ ਕੱਡਦੇ ਮੁਹੱਲਾ॥ ਮੁੱਖੋਂ ਬੋਲਦੇ ਵਾਹਿਗੁਰੂ ਦਾ ਬੋਲਾ॥ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥ ਅਨੰਦਗੜ੍ਹ ਵਿੱਚ ਰੌਣਕਾਂ ਨੇ ਭਾਰੀਆਂ॥ ਸਿੰਘ ਝੂੰਮਦੇ ਤੇ ਚੜੀਆਂ ਖੁਮਾਰੀਆਂ॥ ਰੂਹਾਂ ਰੱਬ ਦੀਆਂ ਜੁੜੀਆਂ ਪਿਆਰੀਆਂ॥ ਅੱਜ ਤੁਠੇ ਨੇ ਦੁਤਾਰ॥ ਖੁਸ਼ ਅੱਲ੍ਹਾ ਨਿਰੰਕਾਰ॥ ਵੇਖੋ ਚਰਨਾਂ ਤੇ ਢੱਠਾ ਚੀਨਾਂ ਗੋਲਾ॥ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥ ਚੋਟਾਂ ਪੈਂਦੀਆਂ ਨਗਾਰੇ ਵੇਖੋ ਗੂੰਜ਼ਦੇ॥ ਧੁਨ ਸੰਖ ਦੀ ਹੈ ਮਿੱਠੀ ਵਾਗੂੰ ਕੂੰਜ਼ਦੇ॥ ਪੌੜ ਹਾਥੀਆਂ ਦੇ ਧਰਤੀ ਨੂੰ ਹੂੰਜ਼ਦੇ॥ ਅੱਜ ਰੰਗ ਤੇ ਬਰੰਗ॥ ਰਲ ਮਾਈ ਭਾਈ ਸੰਗ॥ ਕਿੰਨਾਂ ਸੋਹਣਾ ਪਿਆ ਫੱਬਦਾ ਜੇ ਟੋਲਾ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥ ਖਾਲਸਾਈ ਪੂਰਾ ਜਾਹੋ ਤੇ ਜਲਾਲ ਹੈ॥ ਸਿੰਘਾਂ ਸੂਰਿਆਂ ਦੀ ਹਾਥੀਆਂ ਜਿਹੀ ਚਾਲ ਹੈ॥ ਨਾਮ ਬਾਣੀ ਵਿੱਚ ਭਿੱਜਾ ਵਾਲ ਵਾਲ ਹੈ॥ ਸਿੰਘ ਗੁਰੂ ਦੇ ਦੁਲਾਰੇ॥ ਪਏ ਛੱਡਦੇ ਜੈਕਾਰੇ॥ ਰੰਗ ਉੱਡਦੇ ਨੇ ਬਣ ਵਾਵਰੋਲਾ॥ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥ ਮੁੱਢ ਬੰਨ੍ਹਿਆਂ ਸੀ ਦਾਤੇ ਦਸ਼ਮੇਸ਼ ਨੇ॥ ਮਰਜ਼ੀਵੜੇ ਬਾਣਿਆ ਮਰਗੇਸ਼ ਨੇ॥ ਭਲਾ ਸਭਦਾ ਸਿਖਾਇਆ ਦਰਵੇਸ਼ ਨੇ॥ ਸਾਨੂੰ ਦਿੱਤੀ ਸੁੱਧ ਬੁੱਧ॥ ਕਿਵੇਂ ਕਰਨੇ ਆ ਯੁੱਧ॥ ਰੰਗ ਚਾੜਦੇ ‘ਸੱਤੇ’ ਨੂੰ ਸੱਚੇ ਢੋਲਾ॥ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥
ਮੇਰੇ ਜਜ਼ਬਾਤ
ਕੀ ਹੋਇਆ….
ਕੀ ਹੋਇਆ ਜੇ ਔੜ ਨੇ ਤੈੜਾਂ ਪਾੜਤੀਆਂ, ਉਹ ਛਹਿਬਰ ਲਾਦੂ, ਮੌਜ ਹੋਈ ਜੇ ਮਾਹੀ ਦੀ॥ ਕੀ ਹੋਇਆ ਜੇ ਰਸਤੇ ਗੁੰਝਲਦਾਰ ਬੜੇ, ਉਹ ਲੀਹ ਬਣਾ ਦੂ, ਮੌਜ ਹੋਈ ਜੇ ਰਾਹੀ ਦੀ॥ ਕੀ ਹੋਇਆ ਜੇ ਸ਼ੇਰ ਸ਼ਿਕਾਰੀ ਬੋਟੀ ਦਾ, ਉਹ ਘਾਹ ਚਰਾ ਦੂ, ਮੌਜ ਹੋਈ ਜੇ ਘਾਹੀ ਦੀ॥ ਕੀ ਹੋਇਆ ਜੇ ਮਾਣ ‘ਸੱਤਿਆ’ ਮੱਲਾਂ ਨੂੰ, ਉਹ ਕੰਡ ਲਵਾ ਦੂ, ਮੌਜ ਹੋਈ ਜੇ ਸਿਪਾਹੀ ਦੀ॥
ਲਾਲਣ….
ਜਦ ਆਟਾ ਜੁੜ ਗਿਆ ਦੋ ਬੁੱਕ ਤੇ ਖੁਸ਼ ਹੋਈ, ਪਕਾਉਣ ਲੱਗੀ ਤੇ ਵੇਖਿਆ ਬਾਲਣ ਹੈਗਾ ਈ ਨਈ॥ ਜਦ ਟਾਕੀਆਂ ਲਾ ਕੇ ਸੀਤਾ ਝੱਗ੍ਹਾ ਅੰਮੜ੍ਹੀ ਨੇ, ਪਵਾਉਣ ਲੱਗੀ ਤੇ ਵੇਖਿਆ ਲਾਲਣ ਹੈਗਾ ਈ ਨਈ॥ ਜਦ ਥੱਕ ਟੁੱਟ ਕੇ ਕੂੰਜਾਂ ਮੁੜੀਆਂ ਵਾਪਿਸ ਨੂੰ, ਸੌਂਣ ਲੱਗੀਆਂ ਤੇ ਵੇਖਿਆ ਆਲ੍ਹਣ ਹੈਗਾ ਈ ਨਈ॥
ਕੌਣ ਕਹਿੰਦਾ ਕਿ….
ਕੌਣ ਕਹਿੰਦਾ ਕਿ ਧੀਆਂ ਘਰ ਦੀਆਂ ਨੀਹਾਂ ਨਈ ਜੋ ਲਵਾਉਣ ਕੰਧਾਂ ਤੇ ਕੱਚ ਉਹਦਾ ਕੀ ਕਰੀਏ? ਕੌਣ ਕਹਿੰਦਾ ਨਈ ਦੇਣਾ ਹੱਕ ਬਰਾਬਰ ਦਾ ਜੋ ਫਿਰਨ ਲਕੌਦੀਆਂ ਸੱਚ ਉਹਦਾ ਕੀ ਕਰੀਏ? ਕੌਣ ਕਹਿੰਦਾ ਕਿ ਕੁੱਖ ਵਿੱਚ ਮਾਰੋ ਧੀਆਂ ਨੂੰ ਜੋ ਹੀਰ ਬਣਦੀਆਂ ਜੱਚ ਉਹਦਾ ਕੀ ਕਰੀਏ? ਕੌਣ ਕਹਿੰਦਾ ਏ ਭਰੀਆਂ ਨਾਲ ਚਲਿੱਤਰਾਂ ਦੇ ਜੋ ਚਾਲ ਖੇਡਦੀਆਂ ਬੱਚ ਉਹਦਾ ਕੀ ਕਰੀਏ? ਕੌਣ ਕਹਿੰਦਾ ਕਿ ਔਰਤ ਮੁੱਢ ਲੜਾਈ ਦੀ ਜੋ ਕਹਿਣ ਸਿਵੇ ਨੂੰ ਮੱਚ ਉਹਦਾ ਕੀ ਕਰੀਏ? ਕੌਣ ਕਹਿੰਦਾ ਏ ‘ਸੱਤਿਆ’ ਜੱਗ ਦੀ ਜੰਨਣੀ ਨਈ ਜੋ ਅਲ਼ਫ ਰਹੀਆਂ ਨੇ ਨੱਚ ਉਹਦਾ ਕੀ ਕਰੀਏ?
ਮਾਂ….
ਵਾਹਿਗੁਰੂ ਜੀ ਰਾਮ, ਗੁਸਾਈ, ਹਰੀ, ਗੋਬਿੰਦ, ਗੋਪਾਲਾ ਜੀ॥ ਬੀਠਲ, ਪਾਰਬ੍ਰਹਮ, ਪ੍ਰਭੂ ਜੀ, ਠਾਕੁਰ, ਅੱਲ੍ਹਾ ਤਾਲਾ ਜੀ॥ ਮੰਦਰ, ਮਸਜਿਦ, ਗੁਰਦੁਆਰੇ, ਜਾ ਕੇ ਤੈਨੂੰ ਲੱਭਿਆ ਨਈ॥ ਜਦ ਵੀ ਲੱਭਾ ਮਾਂ ਚੋ’ ਲੱਭਾ, ਐਵੇ ਬਾਹਲਾ ਜੱਭਿਆ ਨਈ॥ ਉਹ ਸੁਰਗਾ ਦੀ ਜੰਨਤ ਨਾਲੋ, ਥਾਂ ਵੱਡਾ ਮੇਰੀ ਮਾਂ ਦਾ ਹੈ॥ ਇਹਨਾਂ ਸਾਰਿਆਂ ਤੋਂ ਜੇ ਵੱਡਾ, ਨਾਂ ਵੱਡਾ ਮੇਰੀ ਮਾਂ ਦਾ ਹੈ॥
ਹੌਸਲੇ ਬੁਲੰਦ….
ਘਸ ਜਾਦਾ ਲੋਹਾ ਵੀ ਘਸਾਉਣ ਵਾਲਾ ਚਾਹੀਦਾ. ਪੱਥਰਾਂ ਚੋਂ' ਉੱਗਦਾ ਉਗਾਉਣ ਵਾਲਾ ਚਾਹੀਦਾ. ਵੱਢੀਆਂ ਬਾਂਹਾਂ ਤੋਂ ਕਈ ਪੁੱਜ ਜਾਦੇ ਮੰਜ਼ਿਲਾਂ ਤੇ, ਮਿੱਟਦੀਆਂ ਲੀਕਾਂ ਵੀ ਮਿਟਾਉਣ ਵਾਲਾ ਚਾਹੀਦਾ. ਭੀੜ ਵਿੱਚੋ ਅੱਗੇ ਆਉਣਾ ਹੱਥ ਵੱਸ ਮਿਹਨਤਾਂ ਦੇ, ਆਇਆ ਜਾਦਾ ਅੱਗੇ ਬਸ ਆਉਣ ਵਾਲਾ ਚਾਹੀਦਾ. ਵੱਡੇ- ਵੱਡੇ ਮੱਲ ਏਥੇ ਢੱਠਦੇ ਮੈੰ ਅੱਖੀਂ ਵੇਖੇ, ਢਹਿ ਜਾਦੇ ਯੋਧੇ ਏਥੇ ਢਾਉਣ ਵਾਲਾ ਚਾਹੀਦਾ. ਹੌਸਲੇ ਬੁਲੰਦ ਹੋਣ ਕਿੱਦਾਂ ਧਾਂਕ ਜੰਮਦੀ ਨਈ, ਜੰਮਦੀ ਆ ਧਾਂਕ ਵੀ ਜਮਾਉਣ ਵਾਲਾ ਚਾਹੀਦਾ. ਥੱਕ ਟੁੱਟ ਬੈਠ ਜਾਣਾ ਬਣਦਾ ਨਈ ਨਾਮ ਸਾਥੋਂ, ਬਣਦਾ ਏ ਨਾਮ ਵੀ ਬਣਾਉਣ ਵਾਲਾ ਚਾਹੀਦਾ. ਮੰਜ਼ਿਲਾਂ ਦਾ ਪੰਦ ਥੋੜ੍ਹਾ ਕਰੜਾ ਜਰੂਰ ਹੁੰਦਾ, ਪਾਇਆ ਜਾਦਾ ਮੰਜ਼ਿਲਾ ਨੂੰ ਪਾਉਣ ਵਾਲਾ ਚਾਹੀਦਾ. ਪੱਲੇ ਗੰਢ ਹੋਵੇ ਤਾਂ ਸਲੂਟ ਕਿੱਦਾਂ ਵੱਜਦੇ ਨਈ, ਵੱਜਦੇ ਸਲੂਟ ਵੀ ਮਰਾਉਣ ਵਾਲਾ ਚਾਹੀਦਾ. ਐਵੇ ਥੋੜ੍ਹੀ ਨਾਂ ਦੇ ਪਿੱਛੇ ਲੱਗਦਾ ਫਰੀਦ ਸਰਾਏ, ਲੱਗਦਾ ਜਰੂਰ ਪਰ ਲਾਉਣ ਵਾਲਾ ਚਾਹੀਦਾ.
ਹਾਸੇ ਵਿੱਕਦੇ….
ਏਥੇ ਕੀਮਤ ਨਈਓ ਪੈਦੀ ਰੌਂਦੇ ਚੇਹਰਿਆਂ ਦੀ……., ਏਥੇ ਹਾਸੇ ਵਿੱਕਦੇ 'ਸੱਤਿਆ' "ਹੱਸਦਾ" ਰਿਹਾ ਕਰ ਤੂੰ! ਜੇ ਫੁਰਸਤ ਮਿਲੇ ਵੇ ਤੈਨੂੰ ਸ਼ਾਹੀ ਜਿੰਦਗੀ ਚੋ"……., ਹਾਲ ਚਾਲ ਵੇ ਪੁੱਛਦਾ "ਦੱਸਦਾ" ਰਿਹਾ ਕਰ ਤੂੰ! ਅੱਗ ਬਬੂਲਾ ਹੋ ਕੇ ਸਿਰ ਦਿਆ ਸਾਈਆਂ ਵੇ……., ਐਵੇ ਨਾਂ" ਤਾਹਨੇ ਮੇਹਣੇ "ਕੱਸਦਾ" ਰਿਹਾ ਕਰ ਤੂੰ! ਏ ਮਿਲੇ ਨੇ ਸਾਸ ਉਧਾਰੇ ਗਵਾ ਨਾਂ ਟੈਂਸ਼ਨ 'ਚ ਜੋ ਹੋਣਾ ਉਈਓ ਹੋਣਾ "ਵੱਸਦਾ" ਰਿਹਾ ਕਰ ਤੂੰ! ਮਾਣ ਮੁਹੱਬਤਾਂ ਰੱਜਕੇ ਮੇਲਾ ਲੁੱਟ ਸੱਜਣਾਂ……., ਐਵੇ ਨਾਂ' ਵਿੱਚ ਕੜਿੱਕੀ "ਫੱਸਦਾ" ਰਿਹਾ ਕਰ ਤੂੰ! ਕਰਿਆ ਕਰ ਵੇ ਕਦਰਾਂ ਕਦਰਾਂ ਕਰਦਾ ਜੋ……., ਹਰ ਵੇਲੇ ਨਾਂ" ਨਾਗ਼ਾ "ਡੱਸਦਾ" ਰਿਹਾ ਕਰ ਤੂੰ! ਮੋਇਆਂ ਪਿੱਛੋ ਯਾਰ ਏ ਮੋਤੀ ਨਈ ਲੱਭਣੇ……., ਨਾਂ" ਬੇਮੁੱਲੇ ਇਹ ਮੋਤੀ "ਧੱਸਦਾ" ਰਿਹਾ ਕਰ ਤੂੰ! 'ਫਰੀਦਸਰਾਈਆਂ' ਆਪਣੇ ਛੱਡਕੇ ਗੈਰ ਦੀਆਂ……., ਤਲੀਆਂ ਨਾਂ" ਵੇ ਐਵੇ "ਝੱਸਦਾ" ਰਿਹਾ ਕਰ ਤੂੰ!
ਉਸਤਾਦ….
ਕੀ ਮਿੱਤਰ ਤੇ ਕੀ ਸਾਧ ਦੀ ਗੱਲ ਕਰਾਂ॥ ਕੀ ਆਦਿ ਤੇ ਕੀ ਜੁਗਾਦਿ ਦੀ ਗੱਲ ਕਰਾਂ॥ ਫਿਰ ਲਿਖਣਾਂ ਮੁਸ਼ਕਿਲ ਹੋ ਜਾਦਾ……., ਜਦ ਗੁਰੂ ਤੇ ਉਸਤਾਦ ਦੀ ਗੱਲ ਕਰਾਂ॥ ਕੀ ਨਿਮਰਤਾ ਕੀ ਸਰਦਾਰੀ ਦੀ ਗੱਲ ਕਰਾਂ॥ ਕੀ ਯਾਰੀ ਤੇ ਕੀ ਦਿਲਦਾਰੀ ਦੀ ਗੱਲ ਕਰਾਂ॥ ਉਹ ਰੌਣਕ ਦੱਸਦੇ ਮਹਿਫਲਾਂ ਦੀ…….., ਜਦ ਤਿਆਰੀ ਤੇ ਗੱਲਕਾਰੀ ਦੀ ਗੱਲ ਕਰਾਂ॥ ਕੀ ਬੁੱਧੀ ਤੇ ਕੀ ਗਿਆਨ ਦੀ ਗੱਲ ਕਰਾਂ॥ ਕੀ ਬੋਲੀ ਤੇ ਕੀ ਜੁਬਾਨ ਦੀ ਗੱਲ ਕਰਾਂ॥ ਇਸ ਰੁਤਬੇ ਮੂਹਰੇ ਛੋਟੇ ਆ………, ਜਦ ਮਾਣ ਤੇ ਸਨਮਾਨ ਦੀ ਗੱਲ ਕਰਾਂ॥
ਗੁਰੂ….
ਗੁਰੂ ਤੋਂ ਗਿਆਨ ਲੈਕੇ, ਉੱਚੇ ਫੁਰਮਾਨ ਲੈਕੇ ਅਕਲਾਂ ਦਾ ਦਾਨ ਲੈਕੇ, ਬੰਦਾ ਚੜੇ ਪੌੜੀਆਂ॥ ਜੋ ਨੀਵੇਂ ਹੋਕੇ ਸਿੱਖਦੇ ਨੇ, ਵੱਖਰੇ ਹੀ ਦਿੱਖਦੇ ਨੇ 'ਸੱਤੇ' ਜਿਹੇ ਲਿੱਖਦੇ ਨੇ, ਉਹਨਾਂ ਦੀਆਂ ਘੌੜੀਆਂ॥ ਸਬਰਾਂ ਦੀ ਜੰਗ ਨਾਲ, ਮੇਹਨਤਾਂ ਦੇ ਰੰਗ ਨਾਲ ਗੁਰੂ ਜੀ ਦੇ ਢੰਗ ਨਾਲ, ਕਦਮਾਂ ਵਿਧਾਉਦੇ ਜੋ॥ ਲੱਗਦੇ ਕਿਨਾਰੇ ਉਹੀ, ਜਾਦੇ ਸਤਿਕਾਰੇ ਉਹੀ ਬਣਦੇ ਸਤਾਰੇ ਉਹੀ, ਗੁਰੂ ਨੂੰ ਧਿਆਉਦੇ ਜੋ॥
ਧੀ ਦੇ ਜਜ਼ਬਾਤ….
ਮੈਂ ਸਾਂ ਧੀ ਲਾਡਲੀ ਅੜੀਓ ਰਾਜੇ ਬਾਬੁਲ ਦੀ, ਜੋ ਸੀ ਰਾਣੀਆਂ ਨਾਲੋਂ ਵੱਧਕੇ ਲਾਡ ਲਡਾਉਦਾ॥ ਬੇਸ਼ੱਕ ਕੁੜਤਾ ਭਿੱਜਾ ਰਹਿੰਦਾ ਅੱਤ ਗਰੀਬੀ ਚ, ਮੇਰੀਆਂ ਸਭੇ ਰੀਝਾਂ ਤਾਵੀ ਰਿਹਾ ਪੁਗਾਉਦਾ॥ ਮੈਂ ਵੀ ਇੱਕ ਹਾਕ ਤੇ ਭੱਜੀ ਆਉਣਾ ਸੱਚ ਜਾਣੀ, ਮੈਨੂੰ ਲਾਡੋ ਰਾਣੀ ਕਹਿ ਕੇ ਰਿਹਾ ਬਲਾਉਦਾ॥ ਜਦ ਵੀ ਘਰ ਨੂੰ ਮੁੜਦਾ ਸੀ ਉਹ ਆਥਣ ਵੇਲ਼ੇ ਨੂੰ, ਮੱਥਾ ਚੁੰਮਕੇ ਸੀ ਫਿਰ ਘੁੱਟਕੇ ਸੀਨੇ ਲਾਉਦਾ॥ ਬਾਬੁਲ ਬੋਹੜਿਆ ਨਈਉਂ ਕਿੰਨੇ ਅਰਸੇ ਬੀਤ ਗਏ, ਅੱਖਾਂ ਥੱਕ ਗਈਆਂ ਤੂੰ ਕਿਉਂ ਵਾਪਿਸ ਆਉਦਾ॥ ਦੱਸ ਤੂੰ ਕਿੱਥੇ ਲੈ ਜਾਦਾ ਏ ਖੋਹ ਕੇ ਪਿਆਰਿਆਂ ਨੂੰ, ਕਿਉਂ ਨੀਂ ਵਿਛੜੀਆਂ ਰੂਹਾ ਫਿਰ ਆਪ ਮਿਲਾਉਦਾ॥
ਅਸੂਲ….
ਮੈਂ ਪਰਦੇ ਪਾਉਦਾ ਆਇਆ ਹਾਂ, ਹਰ ਵਾਰੀ ਤੇਰੀਆਂ ਭੂਲਾਂ ਤੇ॥ ਤੂੰ ਲੱਖ ਅਜਾਤੀਆਂ ਕਰ ਭਾਵੇ, ਮੈਂ ਟੱਕਰੂੰ ਖੜਾ ਅਸੂਲਾਂ ਤੇ॥ ਤੂੰ ਕਲੈਵਰ ਦੱਸਦਾਂ ਖੁਦ ਨੂੰ ਉਏ, ਏ ਕਿੱਡਾ ਵੱਡਾ ਭਰਮ ਤੇਰਾ ਮੈਂ ਰੌਂਡੱਪ ਕਰਕੇ ਰੱਖਦਾ ਹਾਂ, ਏਹੋ ਜਿਹੀਆਂ ਊਲ ਜਲੂਲਾਂ ਤੇ॥ ਦੀਵੇ ਨਾਲ ਮੱਠੀ ਪੈਦੀ ਨਈ, ਸੂਰਜ ਦੀ ਤਿੱਖੀ ਲੋਅ ਸੱਤਿਆ ਕੋਈ ਨੀਂ ਫਾਇਦਾ ਤੇਲ ਦੀਆਂ, ਐਵੇਂ ਪਚਕਾਰੀਆਂ ਛੱਡਣ ਦਾ॥ ਉਮਰ ਗਾਲ੍ਹਣੀ ਪੈਦੀ ਨਿੱਕਿਆ, ਮਿਲਦੇ ਐਵੇ ਤੁਜਰਬੇ ਨਈ ਬਾਪ ਤੇ ਅਕਸਰ ਬਾਪ ਹੁੰਦਾ, ਕੀ ਫਾਇਦਾ ਅੱਖਾਂ ਕੱਡਣ ਦਾ॥
ਅੱਜ ਪੱਜ….
ਭੋਰਾ ਨਾਂ ਤੂੰ ਲੱਜ ਕਰੇ ਐਵੇ ਅੱਜ ਪੱਜ ਕਰੇ ਜਾਣਦੇ ਆਂ ਚੰਗੀ ਤਰਾਂ ਝੂਠੇ ਮੂਠੇ ਹੱਜ ਕਰੇ ਉੱਤੋ ਚਿੱਟੇ ਕੋਟ ਤੇਰੇ ਦਿਲ ਵਿੱਚ ਖੋਟ ਤੇਰੇ ਖੂਨ ਨਾਲ ਪਲਦੇ ਨੇ ਭੋਰਾ-ਭੋਰਾ ਬੋਟ ਤੇਰੇ ਲੱਭਦਾ ਸ਼ਿਕਾਰ ਰਵੇਂ ਪਾਲਦਾ ਵਕਾਰ ਰਵੇਂ ਚੌਵੀ ਘੰਟੇ ਹੈਂਕੜ ਦੇ ਘੌੜੇ ਤੇ ਸਵਾਰ ਰਵੇਂ ਨਫਰਤ ਭਰੀ ਫਿਰੇਂ ਮਾਤੜਾਂ ਤੇ ਵਰੀ ਫਿਰੇਂ ਫੁੱਲਿਆ ਗੁਮਾਨ ਵਿੱਚ ਹਿੱਕ ਚੌੜੀ ਕਰੀ ਫਿਰੇਂ ਭਰੀ ਚੱਲ ਬੋਰੀਆਂ ਤੂੰ ਕਰ-ਕਰ ਚੋਰੀਆਂ ਤੂੰ ਏਥੇ ਸਭ ਕਿਰ ਜਾਣਾ ਕੱਡ ਬੈਠਾ ਮੋਰੀਆਂ ਤੂੰ
ਅਰਥੀ….
ਝੂਠ ਬੋਲਕੇ ਬਹਿ ਜਾਈਦਾ ਦਾ ਤਖਤਾਂ ਤੇ, ਪਰ ਸੱਚ ਬੋਲਿਆਂ ਹਾਕਮ ਸੂਲੀ ਚਾੜ ਦਿੰਦੇ॥ ਜੇ ਦੁਸ਼ਮਣ ਮਾਰੇ ਪੱਥਰ ਪੀੜਾ ਹੁੰਦੀ ਨਈ, ਆਪਣਿਆਂ ਦੇ ਫੁੱਲ ਵੀ ਹਿਰਦਾ ਪਾੜ ਦਿੰਦੇ॥l ਮਿੱਟ ਜਾਦੇ ਨੇ ਦਾਗ ਵੇ ਕੱਪੜੇ ਧੋਣ ਪਿੱਛੋ, ਦਿਲ ਤੇ ਪੈ ਗਏ ਦਾਗ ਨੀਂ ਮਿੱਟਦੇ ਚੰਦਰਿਆ॥ ਜਿਊਦੇ ਜੀ ਜੋ ‘ਸੱਤਿਆ’ ਕਰਦੇ ਕਦਰ ਨਈ, ਉਹ ਅਰਥੀ ਪਿੱਛੇ ਆਮ ਹੀ ਪਿੱਟਦੇ ਚੰਦਰਿਆ॥
ਚਲਾਕੀ….
ਹੁਣ ਵੀ ਦੱਸਦੇ ਰਹਿ ਗਈ ਕੋਈ ਬਾਕੀ ਆ॥ ਅਜੇ ਵੀ ਕਰਦੈਂ ਅਸਾਂ ਦੇ ਨਾਲ ਚਲਾਕੀ ਆ॥ ਜਦੋ ਲੋੜ ਸੀ ਢੁਕ ਢੁਕ ਕੋਲੇ ਬਹਿੰਦਾ ਸੈਂ... ਮਤਲਬ ਕੱਡਕੇ ਮਾਰ ਗਿਊ ਝੱਟ ਪਲਾਕੀ ਆ॥ ਜੋ ਕਹਿੰਦਾ ਸੈਂ ਦੀਦ ਨੂੰ ਅੱਖੀਆਂ ਤਰਸ ਗਈਆਂ, ਕਿਉਂ ਬੇਕਦਰਾ ਉਹ ਬੰਦ ਹੋ ਗਈ ਤਾਕੀ ਆ॥ ਪੱਥਰ ਦਿਲ ਹੀ ਬਣ ਗਿਊ ਦੀਦੇ ਫੱਟ ਨਈ, ਕਦੇ ਫੱਟਾਂ ਤੇ ਬੰਨ੍ਹਦਾ ਰਿਹਾ ਤੂੰ ਟਾਕੀ ਆ॥
ਟਾਂਚਾਂ….
ਮੈਂ ਜਰਾ ਕੁ ਲੀਹ ਤੋਂ ਕੀ ਲੱਥਾ, ਉਹ ਲੀਹਾਂ ਪੁੱਟਣ ਡਹਿ ਗਏ ਸੀ! ਮੈਂ ਆਪਣੇ ਸਮਝਕੇ ਗਲ਼ ਲਾਏ, ਉਹ ਗਲ਼ਾ ਈ ਘੁੱਟਣ ਡਹਿ ਗਏ ਸੀ! ਮੈਂ ਗੇਮ ਤੋਂ ਨਿਗ੍ਹਾ ਹਟਾਈ ਕੀ, ਉਹ ਗੇਮਾਂ ਡੂੰਘੀਆਂ ਪਾਉਣ ਲੱਗੇ! ਮੈਂ ਟਰਮ ਜਰਾ ਕੁ ਬਦਲੀ ਕੀ, ਉਹ "ਸੱਤਿਆ" ਟਾਂਚਾਂ ਲਾਉਣ ਲੱਗੇ!
ਭੋਲੇਪਣ ਦਾ ਫਾਇਦਾ….
ਮੈਂ ਨੀਵਾਂ ਹਾਂ ਪਰ ਗਿਰਿਆ ਨਈ, ਉਹ ਨੀਂਵੇ ਪਣ ਤੇ ਹੱਸਦੇ ਨੇ! ਮੈਂ ਸਿੱਧਾ ਹਾਂ ਪਰ ਸਿੱਧਰਾ ਨਈ, ਉਹ ਸਿੱਧਰਾ ਮੈਨੂੰ ਦੱਸਦੇ ਨੇ! ਜਜਬਾਤੀ ਹਾਂ ਮੈਂ ਪੱਥਰ ਨਈ, ਉਹ ਪੱਥਰ ਕਹਿਕੇ ਪਰਤ ਜਾਦੇ! ਮੈਂ ਭੋਲਾ ਹਾਂ ਪਰ ਭੁਲੱਕੜ ਨਈ, ਉਹ ਭੋਲੇਪਣ ਨੂੰ ਵਰਤ ਜਾਦੇ!
ਸਟ੍ਰਗਲ….
ਬਸ ਚਾਲ ਹੀ ਮੱਠੀ ਕੀਤੀ ਆ, ਕੋਈ ਰੁਕੇ ਥੋੜੀ ਆਂ॥ ਨੀਂਵੇ ਜਿਹੇ ਹੋ ਕੇ ਰਹਿੰਦੇ ਆ, ਕੋਈ ਝੁਕੇ ਥੋੜੀ ਆਂ॥ ਬੇ-ਨਿਕਾਬ ਹਾਂ ਘੁੰਮਦੇ ਬਿਲਕੁੱਲ ਆਮ ਸਟ੍ਰੀਟਾਂ ਤੇ, ਬਸ ਸਟ੍ਰਗਲ ਚੱਲਦੀ ਆ, ਕੋਈ ਲੁਕੇ ਥੋੜੀ ਆਂ॥
ਪਰ ਏਦਾ ਮਤਲਬ….
ਬਸ ਕੱਲੇ ਰਹਿਣ ਨੂੰ ਜੀ ਕਰਦਾ, ਹੁਣ ਕੋਈ ਵੀ ਚੰਗਾ ਲੱਗਦਾ ਨਈ ਪਰ ਏਦਾ ਮਤਲਬ ਇਹ ਤਾਂ ਨਈ, ਮੈਂ ਤੈਨੂੰ ਨਫਰਤ ਕਰਦਾ ਹਾਂ॥ ਬਸ ਲਿਫ ਜਾਈਦਾ ਅੜਨ ਨਾਲੋ, ਨਈ ਫਾਇਦਾ ਬਾਹਲੇ ਝੇੜਿਆਂ ਚ’ ਪਰ ਏਦਾ ਮਤਲਬ ਇਹ ਤਾਂ ਨਈ, ਮੈਂ ਸੋਹਣਿਆਂ ਤੈਥੋਂ ਡਰਦਾ ਹਾਂ॥ ਬਸ ਹਾਣੀ ਟੱਪ ਗਏੇ ਬਾਡਰਾਂ ਨੂੰ, ਤੇ ਨਿੱਕਿਆਂ ਨਾ ਮੱਤ ਰਲ਼ਦੀ ਨਈ ਪਰ ਏਦਾ ਮਤਲਬ ਇਹ ਤਾਂ ਨਈ, ਕਿ ਮੈਂ ਹੀ ਕੱਲਾ ਚੱਜਦਾ ਹਾਂ॥ ਬਸ ਮੂੰਹ ਚੋ’ ਨਿਕਲੀ ਹਾਂ ਸਦਾ, ਫਿਰ ਗਿਆ ਵਰਤਿਆ ਹਰ ਵਾਰੀ ਪਰ ਏਦਾ ਮਤਲਬ ਇਹ ਤਾਂ ਨਈ, ਮੈਂ ਤੈਥੋਂ ‘ਸੱਤਿਆ’ ਭੱਜਦਾ ਹਾਂ॥
ਮਤਲਬ ਖੋਰੇ….
ਬਾਹਰੋ ਬਾਣੇ ਚਿੱਟੇ ਅੰਦਰੋਂ ਕਾਲੇ ਨੇ॥ ਮਤਲਬ ਖੋਰੇ ਬੰਦੇ ਅੱਜਕੱਲ੍ਹ ਬਾਹਲੇ ਨੇ॥ ਮੂੰਹ ਦੇ ਮਿੱਠੇ ਚੁੱਕੀ ਫਿਰਦੇ ਛੁਰੀਆਂ ਜੋ, ਆਮ ਹੀ ਫਿਰਦੇ ਥੋਡੇ ਆਲ ਦੁਆਲੇ ਨੇ॥ ਗੈਰਤ ਦੀ ਅਵਾਜ਼ ਉਸ ਚੋ ਆਉਦੀ ਨਈ, ਜਿਸਨੂੰ ਪੈ ਜੇ ਆਦਤ ਤਲਵੇ ਚੱਟਣ ਦੀ॥ ਉਸਨੇ ਰੁੱਖ ਲਗਾ ਕੇ ਪਾਣੀ ਪਾਉਣਾ ਕੀ, ਜਿਸਨੂੰ ਆਦਤ ਜੜ੍ਹਾਂ ਸੱਤਿਆ ਪੱਟਣ ਦੀ॥
ਕੀ ਫਾਇਦਾ….
ਜੇ ਤੁੰਮੇ ਨਿਕਲੇ ਕੌੜੇ ਨਾ ਤੇ ਕੀ ਫਾਇਦਾ॥ ਜੇ ਸੱਤਿਆ ਅਰਕ ਨਿਚੌੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਉਹ ਵੱਜਦੇ ਮਾਹਰ ਰਿਕਾਰਡਾਂ ਦੇ, ਜੇ ਥਾਪੀ ਮਾਰ ਕੇ ਤੋੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਉਹ ਭੇਤੀ ਬਣਕੇ ਸੁੱਟਦੇ ਆ, ਜੇ ਰਾਹ ਚੋ’ ਭੋਰੇ ਰੋੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਜੇ ਮਸਲਾ ਰਾਹੂ ਕੇਤੂਆਂ ਦਾ, ਜੇ ਅੱਗੇ ਪਿੱਛੇ ਦੌੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਉਹ ਕਰਜ ਚਾੜਦੇ ਹਰ ਵਾਰੀ, ਜੇ ਦੂਣੇ ਕਰਕੇ ਮੋੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਉਹ ਹੱਥ ਗਲਵੇ ਨੂੰ ਪਾਉਦੇ ਨੇ, ਜੇ ਹੱਥ ਉਹਨਾ ਨੇ ਜੋੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਉਹ ਦੇਣ ਡਰਾਵਾ ਗੋਲੀ ਦਾ, ਜੇ ਹੱਥਾਂ ਤੇ ਕੱਡੇ ਫੌੜੇ ਨਾ ਤੇ ਕੀ ਫਾਇਦਾ॥
ਸ਼ੋਰ ਸ਼ਰਾਬੇ….
ਇਸ ਜੱਗ ਦੇ ਸ਼ੋਰ ਸ਼ਰਾਬੇ ਤੋਂ, ਮੇਰੀ ਰੂਹ ਹੀ ਥੱਕੀ ਪਈ ਸੱਜਣਾ। ਇਸ ਮਤਲਬ ਖੌਰੇ ਬਾਬੇ ਤੋਂ, ਇਹ ਜਿੰਦੜੀ ਅੱਕੀ ਪਈ ਸੱਜਣਾ। ਏਥੇ ਕੋਈ ਕਿਸੇ ਦਾ ਬੇਲੀ ਨਈ, ਸਭ ਆਪਣੇ ਆਪ ਨੂੰ ਰੋਂਦੇ ਆ, ਇਸ ਚਿੱਟੇ ਖੂਨ ਸਲ਼ਾਬੇ ਤੋਂ, ਮੈਂ ਕਣ-ਕਣ ਡੱਕੀ ਪਈ ਸੱਜਣਾ।
ਜਾਂਦਾ ਰਿਹਾ….
ਉਹ ਹਵਾਂ 'ਚ ਛੱਡਦੇ ਰਹੇ, ਮੈਂ ਧੁਰ ਤੱਕ ਜਾਂਦਾ ਰਿਹਾ. ਉਹ ਜੱਭਲੀਆਂ ਵੱਢਦੇ ਰਹੇ, ਮੈਂ ਸੁਰ ਤੱਕ ਜਾਂਦਾ ਰਿਹਾ. ਉਹ ਸਿਧਰਾ ਸਮਝਦੇ ਰਹੇ, ਮੈਂ ਸਿੱਧਾ ਚੱਲਦਾ ਰਿਹਾ. ਉਹ ਮਜ਼ਾਕ ਉਡਾਉਦੇ ਰਹੇ, ਮੈਂ ਹੱਸਕੇ ਝੱਲਦਾ ਰਿਹਾ. ਉਹ ਹੱਦਾਂ ਟੱਪਦੇ ਰਹੇ, ਮੈਂ ਹੱਦ 'ਚ ਰਹਿੰਦਾ ਰਿਹਾ. ਉਹ ਤੂੰ ਅਲਾਪਦੇ ਰਹੇ, ਮੈਂ ਜੀ-ਜੀ ਕਹਿੰਦਾ ਰਿਹਾ. ਉਹ ਸ਼ਕਲਾਂ ਵੇਂਦੇ ਰਹੇ, ਮੈਂ ਅਕਲਾਂ ਪੜ੍ਹਦਾ ਰਿਹਾ. ਉਹ ਕੱਪੜੇ ਨਿੰਦ ਦੇ ਰਹੇ, ਮੈਂ ਮੂਹਰੇ ਖੜ੍ਹਦਾ ਰਿਹਾ. ਉਹ ਢੋਲ ਵਜਾਉਦੇ ਰਹੇ, ਮੈ ਤਾਲ ਸਮਝਦਾ ਰਿਹਾ. ਉਹ ਚਾਲਾਂ ਚੱਲਦੇ ਰਹੇ, ਮੈਂ ਚਾਲ ਸਮਝਦਾ ਰਿਹਾ. ਉਹ ਗਲਤੀ ਕਰਦੇ ਰਹੇ, ਮੈਂ ਵਿਸ਼ਵਾਸ਼ ਕਰਦਾ ਰਿਹਾ. ਉਹ 'ਸੱਤਿਆ' ਗਿਰਦੇ ਰਹੇ, ਮੈਂ ਉਡਾਰੀ ਭਰਦਾ ਰਿਹਾ.
ਅਸੀਂ ਗੱਡਿਆਂ ਵਾਲੇ ਹਾਂ….
ਉਹ ਜ਼ੋਰ ਲਗਾਉਦੇ ਨੇ, ਵੱਢਣ ਲਈ ਰੁੱਖਾਂ ਨੂੰ॥ ਅਸੀਂ ਫਿਰ ਤੋਂ ਫੁੱਟ ਪੈਂਦੇ, ਦੇ ਪਾਣੀ ਕੁੱਖਾਂ ਨੂੰ॥ ਅਸੀਂ ਮੋਂਹ ਦੇ ਭਿੱਜ਼ੇ ਆਂ, ਉਹਨੂੰ ਮਾਣ ਦੌਲਤਾਂ ਦਾ॥ ਅਸੀਂ ਰਾਜੇ ਕੁੱਲੀਆਂ ਦੇ, ਉਹਨੂੰ ਮਾਣ ਸ਼ੌਹਰਤਾਂ ਦਾ॥ ਅਸੀਂ ਰਹਿਮ ਦਿਲ ਬੰਦੇ, ਉਹਨਾਂ ਹੱਥ ਦਾਤਰ ਨੇ॥ ਅਸੀਂ ਸਿੱਧੇ ਸਾਦੇ ਜਿਹੇ, ਉਹ ਸੱਤਿਆ ਚਾਤਰ ਨੇ॥ ਅਸੀਂ ਬਾਬੇ ਕਿਆਂ ਵਾਲੇ, ਓ ਬਾਬਰ ਕਹਿਲਾਉਦੇ ਨੇ॥ ਅਸੀਂ ਹਾਸੇ ਵੰਡਦੇ ਆਂ, ਉਹ ਪਰਜ਼ਾ ਰਵਾਉਦੇ ਨੇ! ਅਸੀਂ ਗੱਡਿਆਂ ਵਾਲੇ ਹਾਂ, ਉਹ ਮਾਲਕ ਗੱਡੀਆਂ ਦੇ॥ ਅਸੀਂ ਇੱਜਤਾਂ ਵਾਲੇ ਹਾਂ, ਉਹ ਸ਼ੌਕੀ ਨੱਡੀਆਂ ਦੇ॥ ਅਸੀਂ ਸੱਚ ਦੇ ਸਾਗਰ ਹਾਂ, ਉਹ ਕੱਚੇ ਚਿੱਠੇ ਆ॥ ਅਸੀਂ ਅਕਲਾਂ ਵਾਲੇ ਆਂ, ਉਹ ਅਕਲੋਂ ਗਿੱਠੇ ਆ॥
ਕੀ ਹੋਇਆ….
ਕੀ ਹੋਇਆ ਅੱਜ ਗ਼ਮੀਆਂ ਨੇ, ਕੱਲ੍ਹ ਚੰਨ ਚੜੂਗਾ ਸੁੱਖਾਂ ਦਾ! ਕੀ ਹੋਇਆ ਅੱਜ ਕਮੀਆਂ ਨੇ, ਕੱਲ੍ਹ ਆਗੂ ਬਣੂ ਮਨੁੱਖਾਂ ਦਾ! ਸਾਨੂੰ ਰੌਦੇ ਵੇਖਕੇ ਹੱਸਦਾਂ ਏ, ਇਹ ਹਾਸੇ ਤੈਨੂੰ ਰਵਾ ਦੇਣਗੇ! ਤੂੰ ਵੇਟ ਕਰੀਂ ਤੰਜ ਕੱਸਦਾਂ ਏ, ਤੰਜ ਤੈਨੂੰ ਸੋਚੀਂ ਪਾ ਦੇਣਗੇ!
ਉਹਦੇ ਬਾਜੋਂ….
ਭਰਨੀ ਉਡਾਰੀ ਭਰੀਂ ਆਪਣੇ ਹੀ ਦਮ ਉੱਤੇ, ਸੱਤਿਆ ਕਿਸੇ ਦਾ ਕਦੇ ਆਸਰਾ ਤਕਾਈਂ ਨਾ! ਦੁਨੀਆਂ ਖੜ੍ਹੱਪਾ ਸੱਪ ਬਚ ਜਿੰਨਾਂ ਬਚ ਹੁੰਦਾ, ਜਣਾਂ ਖਣਾਂ ਲੁੱਚਾ ਬੰਦਾ ਮਿੱਤਰ ਬਣਾਈੰ ਨਾ! ਗੱਲ ਗੱਲ ਉੱਤੇ ਸੂਹਾਂ ਰੱਖਦੇ ਨੇ ਭੈੜੇ ਲੋਕੀਂ ਪਰਖੇ ਬਗ਼ੈਰ ਬਾਹਲੀ ਨੇੜਤਾ ਵਧਾਈ ਨਾ! ਤੇਰੇ ਬਾਜੋਂ ਕੌਣ ਤੇਰਾ ਸੋਚਕੇ ਤਾਂ ਵੇਖੀਂ ਕੇਰਾਂ, ਕਿਸੇ ਉੱਤੇ ਐਵੇਂ ਝੂਠਾ ਹੱਕ ਤੂੰ ਜਤਾਈ ਨਾ! ਪ੍ਰਵਰਦਗਾਰ ਉੱਤੇ ਦਿਲ ਤੋਂ ਭਰੋਸਾ ਰੱਖੀਂ, ਉਹਦੇ ਬਾਜੋਂ ਆਸ ਕਦੇ ਕਿਸੇ ਤੇ ਲਾਈਂ ਨਾ!
ਮਜ਼ਾਕ….
ਹਰ ਵੇਲ਼ੇ 'ਸੱਤਿਆ' ਮਜ਼ਾਕ ਚੰਗਾ ਹੁੰਦਾ ਨਈ! ਦੁਸ਼ਮਣ ਕਦੇ ਵੀ ਹਲ਼ਾਕ ਚੰਗਾ ਹੁੰਦਾ ਨਈ! ਮਰਦਾਂ ਨੂੰ ਕੰਮ ਸਦਾ ਮਰਦਾਂ ਦੇ ਸੋਭਦੇ ਆ ਜਨਾਨੀਬਾਜ਼ ਬੰਦੇ ਨਾਲ ਸਾਕ ਚੰਗਾ ਹੁੰਦਾ ਨਈ! ਲਾਲਚ ਦੇ ਵਿੱਚ ਆ ਕੇ ਨਾਤਾ ਕਦੇ ਜੋੜੀਏ ਨਾਂ ਜੋੜ ਲਈਏ ਨਾਤਾ ਤੇ ਤਲਾਕ ਚੰਗਾ ਹੁੰਦਾ ਨਈ! ਸੱਜਣਾਂ ਦੇ ਘਰ ਜਾਈਏ ਅੱਖ ਨੀਂਵੀਂ ਰੱਖੀਏ ਜੀ ਚੌਕੇ ਵੱਲ ਝਾਕੇ ਜੋ ਚਲਾਕ ਚੰਗਾ ਹੁੰਦਾ ਨਈ! ਜਿਹੜੀ ਕੁੱਖ ਜੰਮਿਆਂ ਜੇ ਉਸੇ ਨੂੰ ਠੁੱਡੇ ਲਾਵੇ ਏਹੋ ਜਿਹਾ ਲਾਹਨਤੀ ਜਵਾਕ ਚੰਗਾ ਹੁੰਦਾ ਨਈ! ਰੱਬ ਦੇ ਪਿਆਰਿਆਂ ਨੂੰ ਕਦੇ ਫਟਕਾਰੀਏ ਨਾ, ਮੁੱਖ ਵਿੱਚੋਂ ਨਿਕਲਿਆ ਵਾਕ ਚੰਗਾ ਹੁੰਦਾ ਨਈ!
ਚੁੱਪ ਕੀਤਿਆਂ ਤੋਂ….
ਯਾਰਾ ਫਾਇਦਾ ਚੁੱਕਦਾਂ ਏ, ਚੁੱਪ ਕੀਤਿਆਂ ਤੋਂ। ਭੋਰਾ ਵੀ ਨਈ ਰੁੱਕਦਾਂ ਏ, ਚੁੱਪ ਕੀਤਿਆਂ ਤੋਂ। ਸਦੀਆਂ ਪਿੱਛੋਂ ਫਿਰ ਤੋਂ, ਅੱਲੇ ਜ਼ਖਮਾਂ ਤੇ,, ਲੂਣ ਜ਼ਾਲਮਾਂ ਭੁੱਕਦਾਂ ਏ, ਚੁੱਪ ਕੀਤਿਆਂ ਤੋਂ। ਇਊ ਜਾਪੇ ਜਿਊ ਪਰਖੇ, ਮੇਰੀ ਸ਼ਰਾਫ਼ਤ ਨੂੰ,, ਤਾਹੀਊ ਜਿਆਦਾ ਬੁੱਕਦਾਂ ਏ, ਚੁੱਪ ਕੀਤਿਆਂ ਤੋਂ। ਮਜ਼ਾਕ ਬਣਾਵੇਂ ਸੱਤਿਆ, ਸਾਡੀ ਫਕੀਰੀ ਦਾ, ਮੋਢਿਆਂ ਉੱਤੋਂ ਥੁੱਕਦਾਂ ਏ, ਚੁੱਪ ਕੀਤਿਆਂ ਤੋਂ।
ਬੀਤਿਆ ਵੇਲਾ….
ਲੰਘੇ ਪਾਣੀ, ਬੀਤਿਆ ਵੇਲਾ, ਮੁੜਨੇ ਨਈ ਅਖੀਰਾਂ ਨੂੰ! ਜ਼ਰ ਮੁੱਕ ਜਾਣੀ, ਵਾਜ਼ਾ ਵੱਜਣਾਂ, ਬੇਸ਼ੱਕ ਸਾਂਭ ਸਰੀਰਾਂ ਨੂੰ! ਅੱਜ ਦਾ ਕੀ ਆ, ਕੱਲ੍ਹ ਦਾ ਕੀ ਆ, ਖੁੱਲਕੇ ਮਾਣ ਹੁਲਾਰੇ ਨੂੰ! ਕੀਮਤ ਹੱਸਦੇ ਚੇਹਰੇ ਦੀ ਆ, ਪੁੱਛਦਾ ਕੌਣ ਵਿਚਾਰੇ ਨੂੰ!
ਫਿਰ….
ਜਦ ਬੱਦਲ ਚੜਦੇ ਨੇ, ਫਿਰ ਵਰਖਾ ਵਰਦੀ ਏ॥ ਜਦ ਭਾਈ ਖੜਦੇ ਨੇ, ਫਿਰ ਖਲਕਤ ਡਰਦੀ ਏ॥ ਉਹਦੇ ਇੱਕ ਝਟਕੇ ਤੇ, ਇਹ ਧਰਤੀ ਡੋਲ ਜਾਵੇ… ਜਦ ਪਾਠੀ ਪੜਦੇ ਨੇ, ਫਿਰ ਸ਼੍ਰਿਸਟੀ ਠਰਦੀ ਏ॥
ਦਿਲ ਦੇ ਅੱਖਰ
ਸੱਜਣਾ….
ਰਤਾ ਵੀ ਸਕਦੇ ਹਿੱਲ ਨਈ ਸੱਜਣਾਂ॥ ਪਰ ਤੂੰ ਕਰਦਾ ਢਿੱਲ ਨਈ ਸੱਜਣਾਂ॥ ਗੱਲ ਗੱਲ ਉੱਤੇ ਰੁੱਠ ਜਾਨਾਂ ਏ, ਸਾਡਾ ਦਿਲ ਕੀ ਦਿਲ ਨਈ ਸੱਜਣਾਂ॥ ਤੜਫ ਪਵੇਂ ਅੱਖ ਵੇਖ ਕੋਈ ਰੋਂਦੀ, ਕੀ! ਸਾਡੇ ਨੈਣੀਂ ਸਿੱਲ ਨਈ ਸੱਜਣਾਂ॥ ਤੂੰ ਹੋਰਾਂ ਦੇ ਤਿੱਲ ਫਿਰੇਂ ਹੂੰਝਦਾ, ਸਾਡੇ ਤਿੱਲ ਕੀ ਤਿੱਲ ਨਈ ਸੱਜਣਾਂ॥ ਜਿੰਦ ਨਿਸ਼ਾਵਰ ਕਰ ਬੈਠੇ ਆਂ, ਪਰ ਤੂੰ ਲਾਉਂਦਾ ਟਿੱਲ ਨਈ ਸੱਜਣਾਂ॥ ਕੋਸ਼ਿਸ਼ ਕਰ ਲੈ! ਅਸਾਂ ਦੇ ਵਰਗਾ, ਪਰ ਕੋਈ ਸਕਦਾ ਮਿਲ ਨਈ ਸੱਜਣਾ॥ ਲਿਖ ਕੇ ‘ਸੱਤਿਆ’ ਗੱਡ ਦਿੱਤੇ ਜੋ, ਇਹ ਕੀ ਦੱਸਦੈ ਕਿੱਲ ਨਈ ਸੱਜਣਾਂ॥
ਪਲ ਦੀ ਝਲਕ….
ਐਸੀ ਚੱਲੀ ਚਾਲ, ਰਤਾ ਵਾਜ਼ ਹੋਈ ਨਾਂ॥ ਠੱਕ-ਠੱਕ ਐਸੀ, ਮੱਠੀ ਸਾਜ਼ ਹੋਈ ਨਾਂ॥ ਐਸੀ ਸੀ ਚਮਕ, ਦਿਲ ਖਿੱਚ ਲੈ ਗਈ॥ ਭੋਰਾ ਵੀ ਨਾਂ ਬੋਲੀ, ਬੜਾ ਕੁੱਝ ਕਹਿ ਗਈ॥ ਐਸਾ ਸੀ ਹੁਸਨ, ਜਿਊ ਕਪਾਹੀ ਫੁੱਟੀਆਂ॥ ਨਿਰੀਆਂ ਸੁਗੰਦਾਂ, ਲਿੱਲੀ ਦੀਆਂ ਗੁੱਟੀਆਂ॥ ਫ਼ੀਮ ਜਿਹੇ ਰੰਗ ਦਾ, ਨੈਣਾਂ ਚ’ ਕੱਜਲ। ਸੁਰਤੀ ਤੇ ਬਿਰਤੀ, ਪਈ ਹੁੰਦੀ ਖੱਜਲ। ਪਲ ਦੀ ਝਲਕ, ਉਮਰਾਂ ਦਾ ਰੋਗ ਸੀ॥ ਹੱਸੇ ਜੱਗ ਸਾਰਾ, ਮੇਰੇ ਭਾਅ ਦਾ ਸੋਗ ਸੀ॥
ਮੇਰੇ ਮਾਲਕੋ….
ਤੁਸੀਂ ਦਿਲ ਨੂੰ ਸਿੱਧਾ ਡੱਸਦੇ ਓ, ਮੇਰੇ ਮਾਲਕੋ॥ ਤੁਸੀਂ ਬਾਹਲਾ ਸੋਹਣਾ ਹੱਸਦੇ ਓ, ਮੇਰੇ ਮਾਲਕੋ॥ ਮੈਂ ਸਾਹ ਵੀ ਗਿਰਵੀ ਧਰ ਸਕਦਾ ਹਾਂ ਥੋਡੇ ਲਈ, ਤੁਸੀਂ ਰੋਮ ਰੋਮ ਜਿਊ ਵੱਸਦੇ ਓ, ਮੇਰੇ ਮਾਲਕੋ॥ ਮੈਂ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹਰ ਵੇਲੇ, ਤੁਸੀਂ ਦੂਰ-ਦੂਰ ਕਿਉਂ ਨੱਸਦੇ ਓ, ਮੇਰੇ ਮੇਲਕੋ॥ ਇਊ ਜਾਪੇ ਇਹ ਸੂਰਤ ਜੀਂਕਣ ਘਰ ਕਰ ਗਈ ਤੁਸੀਂ ਰੂਹ ਵਿੱਚ ਜਾਂਦੇ ਧੱਸਦੇ ਓ, ਮੇਰੇ ਮਾਲਕੋ॥ ਹੁਣ ਸਮਝ ਨਾ ਆਵੇ ਸੱਤਿਆ ਹੱਲ ਸਮੱਸਿਆ ਦਾ ਤੁਸੀਂ ਇਲਾਜ਼ ਕਿਉਂ ਨੀਂ ਦੱਸਦੇ ਓ, ਮੇਰੇ ਮੇਲਕੋ॥
ਮੇਰੇ ਭਾਅ ਦਾ….
ਤੇਰਾ ਨੂਰ ਝਾੜਦਾ ਬੂਰ ਹਾਂ ਬਾਗ਼ੀ ਫੁੱਲਾਂ ਤੋੰ, ਤੂੰ ਬੋਲੇ ਬੁੱਲਬਲ ਵਾਂਗੂੰ ਲੱਗੇ ਪਿਆਰੀ ਨੀ! ਤੂੰ ਖੰਡ ਮੇਰੀ ਗੁਲਕੰਦ ਮੇਰੀ ਹਾਏ ਨੀਂ ਪਰੀਏ, ਤੇਰੇ ਹੁਸਨ ਉੱਤੋਂ ਮੈਂ ਵਾਰੀ ਜਾਂਵਾਂ ਵਾਰੀ ਨੀ! ਤੂੰ ਰੁੱਸਦੀ ਏਂ ਜਦ ਮੇਰੇ ਭਾਅ ਦਾ ਰੱਬ ਰੁੱਸ ਜੇ, ਤੂੰ ਹੱਸਦੀ ਏਂ ਜੱਗ ਹੱਸਦਾ-ਹੱਸਦਾ ਲੱਗਦਾ ਏ! ਦਿਲ ਕਰਦਾ ਏ ਦਿਲ ਮਰਦਾ ਏ ਨੀ ਤੇਰੇ ਤੇ, ਇੱਕ ਤੇਰੇ ਕਰਕੇ "ਸੱਤਾ" ਤੇਰਾ ਜਗ਼ਦਾ ਏ!
ਤੁਸੀਂ ਤਾਂ ਅਕਲਾਂ ਵਾਲੇ ਹੋ….
ਤੁਸੀਂ ਹੋ ਚੰਨ ਮੇਰੇ ਸੱਜਣੋ, ਤੁਸਾਂ ਦੀ ਮੈਂ ਚਕੋਰੀ ਹਾਂ। ਤੁਸੀਂ ਹੋ ਗੜਵਾ ਸੋਨੇ ਦਾ, ਤੇ ਮੈਂ ਗੜਵੇ ਦੀ ਡੋਰੀ ਹਾਂ। ਤੁਸੀਂ ਸਾਹਾਂ ਦੇ ਵਾਲੀ ਹੋ, ਤੇ ਮੈਂ ਧੜਕਣ ਹਾਂ ਸਾਹਾਂ ਦੀ। ਤੁਸੀਂ ਰਾਹਾਂ ਦੇ ਮਾਲਕ ਹੋ, ਤੇ ਮੈਂ ਪਗਡੰਡੀ ਰਾਹਾਂ ਦੀ। ਤੁਸੀਂ ਲਫਜ਼ਾ ਦੇ ਸਾਗਰ ਹੋ, ਤੇ ਲਫਜ਼ਾ ਦੀ ਕਹਾਣੀ ਮੈਂ। ਤੁਸੀਂ ਤਾਂ ਅਕਲਾਂ ਵਾਲੇ ਹੋ, ਜਮ੍ਹਾਂ ਅਕਲੋਂ ਨਿਆਣੀ ਮੈਂ। ਤੁਸੀਂ ਜਿੰਦਗੀ ਸਕੂਨਾਂ ਦੀ, ਤੇ ਮੈਂ ਮਾਣਾਂ ਸਕੂਨਾਂ ਨੂੰ। ਤੁਸੀਂ ਬੰਦਸ਼ਾ ਦੇ ਪੱਕੇ ਹੋ, ਤੇ ਮੈਂ ਮੰਨਦੀ ਕਨੂੰਨਾਂ ਨੂੰ। ਤੁਸੀਂ ਰੂਹਾਂ ਦੇ ਹਾਣੀ ਹੋ, ਵੇਖਾਂ ਜਾਂ ਰੂਹਾਂ ਖਿੜ੍ਹਦੀਆਂ ਨੇ। ਤੁਸੀਂ ਹੋ ਰਤ ਸਰੀਰਾਂ ਦੀ, ਜਿਸ ਨਾਲ ਨਾੜ੍ਹਾਂ ਗਿੜ੍ਹਦੀਆਂ ਨੇ। ਤੁਸੀਂ ਦੀਵੇ ਦੀ ਲਾਟ ਜਿਹੇ, ਤੇ ਮੈਂ ਬਲ਼ਦੇ ਘਿਊ ਵਰਗੀ। ਤੁਸੀਂ ਹੋ ਪਿਊ ਦੀ ਪੱਗ ਜੀਂਕਣ, ਤੇ ਸੱਤਿਆ ਮੈਂ ਪਿਊ ਵਰਗੀ।
ਬੇਕਦਰਾ….
ਬੇਕਦਰਾ ਬੇਕਦਰਾਂ ਵਾਲੀ ਕਰਦਾਂ ਏ॥ ਦੱਸ ਪਾਗ਼ਲਾ ਭੋਰਾ ਵੀ ਨਾਂ ਡਰਦਾਂ ਏ॥ ਮੋਂਹ ਦੀਆਂ ਤੰਦਾਂ ਪਾਂਵਾਂ ਤੈਨੂੰ ਅਸਰ ਨਈ, ਨਿੱਕੀ-ਨਿੱਕੀ ਗੱਲ ਦੇ ਉੱਤੇ ਵਰ੍ਹਦਾਂ ਏ॥ ਕੋਲ ਹੁੰਦਿਆਂ ਬੇਸ਼ੱਕ ਤੈਨੂੰ ਕਦਰ ਨਈ, ਅਰਥੀ ਪਿੱਛੇ ਲਾਜ਼ਮ ਹੰਝੂ ਵਹਾਏਂਗਾ॥ ਯਾਦ ਰੱਖੀਂ ਅੱਜ ਦੂਰ ਸੱਤਿਆ ਨੱਸਦਾ ਏ, ਛਾਤੀ ਉੱਤੇ ਘਿਊ ਪਾਂਵਣ ਤਾਂ ਆਏਂਗਾ।
ਅੱਲ੍ਹਾ ਦੀ ਮੂਰਤ ….
ਤੇਰੇ ਚੋ’ ਉਹ ਦਿੱਸਦਾ ਏ, ਉਹਦੇ ਚੋ’ ਤੂੰ ਸੱਜਣਾ ਵੇ ਵੱਖਰਾ ਹੀ ਨੂਰ ਹੁੰਦਾ ਏ, ਵੇਖਾਂ ਜਦ ਮੂੰਹ ਸੱਜਣਾ ਵੇ ਆਸ਼ਕ ਹੀ ਹੋ ਗਿਆ ਸੱਚੀ,ਅੱਲ੍ਹਾ ਦੀ ਮੂਰਤ ਦਾ ਓ ਪੱਕਾ ਪੁਜਾਰੀ ਬਣ ਗਿਆ, ਭੋਲੀ ਜਿਹੀ ਸੂਰਤ ਦਾ ਓ ਕਣਕਾਂ ਦੇ ਰੰਗ ਵਰਗੀ ਏ, ਉਹਦੀ ਤਾਂ ਫੱਬ ਅਨੌਖੀ ਘੜਕੇ ਕਲਬੂਤ ਬਣਾਈ, ਕਿੱਦਾ ਹਾਏ ਰੱਬ ਅਨੌਖੀ ਕੀਤਾ ਖੋਰੇ ਕਿਹੜਾ ਯਾਦੂ, ਦਿਲ ਦੇ ਵਿੱਚ ਵੜਦੀ ਜਾਵੇ ਪਿੰਡਾਂ ਦੀ ਲਾਹਨ ਦੇ ਵਾਗੂੰ, ਸਿਰ ਨੂੰ ਹੀ ਚੜਦੀ ਜਾਵੇ
ਇਜਾਜ਼ਤ….
ਕਿਤੇ ਫੁੱਟ ਪਈਏ ਤੇਰੇ ਸੀਨੇ ਵਿੱਚੋਂ ਫੁੱਲ ਬਣ ਕੇ, ਤੂੰ ਦਵੇਂ ਇਜ਼ਾਜਤ ਮਹਿਕਣ ਦੀ ਜੇ ਅੜ੍ਹੀਏ ਨੀ॥ ਏ ਚੰਨ ਵੀ ਫਿੱਕਾ ਪਾ ਦਈਏ ਤੇਰੇ ਸ਼ਹਿਰਾਂ ਦਾ, ਤੂੰ ਦਵੇਂ ਇਜ਼ਾਜਤ ਟਹਿਕਣ ਦੀ ਜੇ ਅੜ੍ਹੀਏ ਨੀ॥ ਹਾਣ ਦੀਏ ਕਿਵੇ ਵੇਖੀ ਕੋਇਲਾਂ ਕੂਕਦੀਆਂ, ਜੇ ਬਾਗਾਂ ਦੇ ਵਿੱਚ ਪੈਰ ਧਰ ਲਿਆ ਯਾਰਾ ਨੇ॥ ਤੂੰ ਕਰ ਤਾਂ ਸਹੀਂ ਇਸ਼ਾਰਾ ਬਿੱਲੀਆਂ ਅੱਖਾਂ ਚੋ, ਸੌਂਹ ਰੱਬ ਦੀ ਜਿੰਦ ਧਲ਼ੀ ਧਰੀ ਸਰਦਾਰਾਂ ਨੇ॥
ਤੂੰ ਕਹਿ ਤੇ ਸਹੀ….
ਤੇਰੀ ਪੀੜਾ ਨੂੰ ਪੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ ਤੇਰੇ ਕਦਮਾਂ ਵਿੱਚ ਖੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ ਉਹ ਜੁਲੀਅਟ ਫੁੱਲ ਖਰੀਦ ਕੇ ਮਹਿੰਗੀ ਕੀਂਮਤ ਦਾ, ਤੇਰੇ ਵਾਲਾਂ ਵਿੱਚ ਜੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ ਦੁਨੀਆਂ ਦੀ ਕੀ ਗੱਲ ਕਰਦੈਂ ਅਸੀਂ ਤੇਰੇ ਲਈ, ਰੱਬ ਨਾਲ ਵੀ ਲੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ ਤੂੰਬਾ-ਤੂੰਬਾ ਹੋ ਸਕਦੇ ਆਂ ਤੁਸਾਂ ਨੂੰ ਪਾਉਣ ਲਈ, ਤੇਰੀ ਨਾਂਹ ਦੀ ਭੇਟ ਚੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ ਹਾਏ ਲੱਕੜ ਰੰਗਿਆ ਯਾਰਾ ਵੇ ਦਿਲਦਾਰਾ ਵੇ, ਅਸੀਂ ਲੱਕੜਾਂ ਤੇ ਸੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ “ਫਰੀਦਸਰਾਈਆ” ਜ਼ਿੰਦਗੀ ਭਰ ਦੇ ਦੋਸ਼ ਤੇਰੇ, ਅਸੀਂ ਆਪਣੇ ਤੇ ਮੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥
ਪੋਹ ਦੀਆਂ ਰਾਤਾਂ
ਛੇ ਪੋਹ ੧.ਛੇ ਪੋਹ ਨੂੰ ਛੱਡ ਤਾਂ ਅਨੰਦਗੜ੍ਹ ਨੂੰ… ਕਰ ਗਏ ਸੀ ਪਾਰ ਸਰਸਾ ਦੇ ਹੜ੍ਹ ਨੂੰ। ੨.ਖੇਰੂੰ ਖੇਰੂੰ ਸਾਰਾ ਪਰਿਵਾਰ ਹੋ ਗਿਆ… ਸਭ ਕੁੱਝ ਰੁੜ ਕੇ ਖੁਵਾਰ ਹੋ ਗਿਆ। ੩.ਝੱਖੜ ਹਨ੍ਹੇਰੀਆਂ ਤੇ ਬੁਰੇ ਹਾਲ ਸੀ… ਮਾਤਾ ਗੁਜ਼ਰੀ ਦੇ ਨਾਲ ਛੋਟੇ ਲਾਲ ਸੀ। ੪.ਕਾਲੀ ਬੋਲੀ ਰਾਤ ਸਮਾਂ ਜਾਵੇ ਪੁੱਜਦਾ… ਕਿਹੜੇ ਪਾਸੇ ਜਾਣਾ ਕੋਈ ਨੀ ਰਾਂਹ ਸੁੱਜਦਾ। ੫.ਮੰਨ ਕੇ ਤੇ ਭਾਣਾ ਤੁਰ ਪਏ ਆਕਾਲ ਦਾ… ਕੋਮਲ ਸਰੀਰ ਦਿਨ ਸੀ ਸਿਆਲ ਦਾ। ੬.ਆਖਰ ਨੂੰ ਪੁੱਜੇ ਮਾਸ਼ਕੀ ਦੀ ਝੁੱਗੀ ਤੇ… ਰਾਤ ਕੱਟੀ ਤੁਰ ਪਏ ਸਵੇਰ ਉੱਗੀ ਤੇ। ਸੱਤ ਪੋਹ ੧.ਸੱਤ ਪੋਹ ਦਾ ਦਿਨ ਜਦੋ ਆਣ ਖਿਲਿਆ… ਤੁਰੇ ਜਾਦੇ ਰਸਤੇ 'ਚ ਗੰਗੂ ਮਿਲਿਆ। ੨.ਮਿਲਦਿਆਂ ਸਾਰ ਚਰਨਾਂ ਤੇ ਢਹਿ ਗਿਆ… ਮਾਤਾ ਗੁਜ਼ਰੀ ਤੇ ਲਾਲ ਖੇੜੀ ਲੈ ਗਿਆ। ੩.ਹੋਇਆ ਸੀ ਹਨ੍ਹੇਰਾ ਜਦੋ ਅੱਧੀ ਰਾਤ ਨੂੰ… ਲਾ ਗਿਆ ਕਲੰਕ ਬ੍ਰਾਹਮਣਾਂ ਜੀ ਜਾਤ ਨੂੰ। ੪.ਮੋਹਰਾਂ ਵਾਲੀ ਥੈਲੀ ਨੂੰ ਜਾਂ ਗੰਗੂ ਤੱਕਿਆ… ਲ਼ਾਲਚ ਦੇ ਵਿੱਚ ਗਿਆ ਭੈੜਾ ਡੱਕਿਆ। ੫.ਮੋਹਰਾਂ ਵਾਲੀ ਥੈਲੀ ਚੁੱਕ ਵੱਸ ਕਰ ਲਈ… ਮੰਨ 'ਚ ਵਿਊਤਾਂ ਤੇ ਸਕੀਮ ਘੜ੍ਹ ਲਈ। ੬.ਸਾਰੀਆਂ ਹੀ ਮੋਹਰਾਂ ਮੈੰ ਹੜੱਪ ਜਾਂਵਾਂਗਾਂ… ਰੱਜ਼ਵੇ ਇਨਾਮ ਸਰਕਾਰੋਂ ਪਾਵਾਂਗਾਂ। ਅੱਠ ਪੋਹ ੧.ਅੱਠ ਪੋਹ ਦੀ ਹੋਈ ਜਦੋ ਪ੍ਰਭਾਤ ਜਾਂ… ਗੰਗੂ ਝੱਟ ਆਪਣੀ ਵਖਾਈ ਔਕਾਤ ਜਾਂ। ੨.ਲਿਆ ਵੇ ਗੰਗੂ ਮੋਂਹਰਾਂ ਵਾਲੀ ਥੈਲੀ ਮੋੜ ਦੇ… ਇੱਕ ਘਰੀਂ ਰੱਖਾਂ ਦੂਜਾਂ ਕਹਿੰਦੇ ਚੋਰ ਜੇ। ੩.ਹਾਹਾਕਾਰ ਕਰ ਉਸੇ ਵੇਲੇ ਦੌੜਿਆ… ਚੰਦਰਾ ਹਰਾਮੀ ਮੁੜਿਆ ਨਾਂ ਮੋੜਿਆ। ੪.ਰਤਾਂ ਵੀ ਨਾਂ ਗੱਲਾਂ ਰਹਿਗੀਆਂ ਸੀ ਗੁੱਝੀਆਂ… ਉਸੇ ਟਾਇਮ ਖਬਰਾਂ ਮੁਰਿੰਡੇ ਪੁੱਜੀਆਂ। ੫.ਕਰਕੇ ਚੜਾਈ ਫੌਜ਼ਾ ਆਣ ਚੜੀਆਂ… ਜਾਨੀ ਮਾਨੀ ਖਾਨ ਹੱਥੀ ਲਾਈਆਂ ਕੜੀਆਂ ੬.ਲੈ ਕੇ ਤੇ ਸਿਪਾਹੀ ਪੁਜ ਗਏ ਅਖੀਰਾਂ ਨੂੰ… ਮਾਤਾ ਗੁਜ਼ਰੀ ਤੇ ਨੰਨ੍ਹੇ ਨੰਨ੍ਹੇ ਵੀਰਾਂ ਨੂੰ। ਨੌ ਪੋਹ ੧.ਨੌ ਪੋਹ ਨੂੰ ਹੁੰਦੀਆਂ ਅਖੀਰਾਂ ਜਾਪੀਆਂ… ਠੰਢੇ ਬੁਰਜ਼ ਵਿੱਚ ਕੈਦ ਕੀਤਾ ਪਾਪੀਆਂ। ੨.ਲੋਹੜਿਆਂ ਦੀ ਠੰਢ ਜਾਵੇਂ ਸੀਨਾ ਠਾਰਦੀ… ਰਤਾ ਵੀ ਨਾਂ ਘੱਟ ਚੰਦਰੀ ਗੁਜ਼ਾਰਦੀ। ੩.ਜਿੰਨਾਂ ਨੇ ਹੁਲਾਰੇ ਮਾਣੇ ਸੀ ਪਲੰਘ ਦੇ… ਉਹਨਾਂ ਹੱਡਾਂ ਤਾਂਈ ਵਿੰਨ ਬੁੱਲੇ ਲੰਘਦੇ। ੪.ਠਰੂੰ ਠਰੂੰ ਕਰਦੀਆਂ ਜਿੰਦਾਂ ਨਿੱਕੀਆਂ… ਪਾਪੀ ਦੀਆਂ ਗੈਰਤਾਂ ਜਮ੍ਹਾਂ ਹੀ ਵਿੱਕੀਆਂ। ੫.ਸੂਬੇ ਦੀ ਸੀ ਅਕਲ ਤੇ ਪਿਆ ਪਰਦਾ… ਮੰਨ ਆਈਆਂ ਕਾਫ਼ਰ ਸੀ ਪਿਆ ਕਰਦਾ। ੬.ਪ੍ਰਿਖਿਆ ਦਲੀਜ਼ੀ ਆਣ ਕੇ ਖਲੋ ਗਈ… ਕਚਹਿਰੀਆਂ 'ਚ ਪੇਸ਼ੀ ਹੋਣੀ ਸ਼ੁਰੂ ਹੋ ਗਈ। ਦਸ ਤੇ ਗਿਆਂਰਾਂ ਪੋਹ ੧.ਦੱਸ ਤੇ ਗਿਆਂਰਾਂ ਪੋਹ ਦੇ ਡੂੰਘੇ ਸੀਨ ਸੀ… ਦੇ ਕੇ ਪਾਪੀ ਲਾਲਚ ਮਨਾਉਦੇ ਈਂਨ ਸੀ। ੨.ਬੇਗਮਾਂ ਦੇ ਡੌਲੇ ਦੇ ਦਿਆਂ ਅਮੀਰੀਆਂ… ਜੇ ਮੰਨੋ ਇਸਲਾਮ ਦੇ ਦਿਆਂ ਵਜ਼ੀਰੀਆਂ । ੩.ਸਿਰ ਨਾਲ ਸਿਦਕ ਨਿਭਾਉਣਾ ਜਾਣਦੇ… ਲੋਂਭ ਲਾਲਚਾਂ ਨੂੰ ਨੱਥ ਪਾਉਣਾ ਜਾਣਦੇ। ੪.ਸੂਬਿਆ ਰਵਾਜ਼ ਹੈ ਪੁਰਾਣਾ ਸਿੱਖੀ ਦਾ… ਈਂਨ ਕਿਥੇ ਮੰਨਦਾ ਘਰਾਣਾ ਸਿੱਖੀ ਦਾ। ੫.ਗੁੱਸੇ ਵਿੱਚ ਆ ਕੇ ਆਖਦੇ ਜਲਾਦ ਨੂੰ… ਨੀਹਾਂ ਵਿੱਚ ਚਿਣੋਂ ਸੱਪਾਂ ਦੀ ਔਲਾਦ ਨੂੰ। ੬.ਝੱਟ ਪੱਟ ਵੇਂਦਿਆਂ ਤਿਆਰੀ ਹੋ ਗਈ… ਮਲੂਕੜੀਆਂ ਜਿੰਦਾਂ ਦੀ ਸ਼ਿੰਗਾਰੀ ਹੋ ਗਈ। ਬਾਂਰਾਂ ਪੋਹ ੧.ਬਾਂਰਾਂ ਪੋਹ ਦਾ ਦਿਨ ਜੈਸੇ ਗਿਆ ਝੰਬਿਆ… ਧਰਤੀ ਵੀ ਰੋਈ ਅਸਮਾਨ ਕੰਬਿਆ। ੨.ਨੀਹਾਂ ਵਿੱਚ ਚਿਣ ਤੀਆਂ ਜਿੰਦਾਂ ਨਿੱਕੀਆਂ… ਬਾਂਗਾਂ 'ਚ ਬਹਾਂਰਾਂ ਜਿਵੇਂ ਪਈਆਂ ਫਿੱਕੀਆਂ। ੩.ਠੋਡੀ ਨਜ਼ਦੀਕ ਜਦੋ ਪੁੱਜੀ ਕੰਧ ਸੀ… ਰੁੱਕ ਗਏ ਸੀ ਸਾਹ ਹੌਸਲੇ ਬੁਲੰਦ ਸੀ। ੪.ਡਿੱਗ ਪਈ ਸੀ ਕੰਧ ਤੰਨ ਕੰਬੀ ਜਾ ਰਿਹਾ… ਸਿੱਮਦੀ ਸੀ ਰਤ ਸਾਹ ਕੋਈ-ਕੋਈ ਆ ਰਿਹਾ। ੫.ਛਾਤੀ ਉੱਤੇ ਗੋਡਾ ਧਰ ਰਗਾਂ ਵੱਡੀਆਂ… ਕਾਫ਼ਰਾਂ ਨੇ ਕੂੰਜਾਂ ਸੀ ਮੁਕਾਂ ਛੱਡੀਆਂ। ੬. ਇਊ ਜਾਪੇ ਜੁਲ਼ਮ ਖਲਾਸ ਹੋ ਗਿਆ… ਸੂਬਿਆਂ ਦਾ ਸਭ ਕੁੱਝ ਨਾਸ਼ ਹੋ ਗਿਆ। ੭.ਜਦੋ ਪਤਾ ਲੱਗਾ ਗਲੀਂ ਟੁੱਟੇ ਜੋਤਰੇ… ਹੋ ਗਏ ਨੇ ਜੀ ਪਾਸ ਮੇਰੇ ਨਿੱਕੇ ਪੋਤਰੇ। ੮.ਖੁਸ਼ੀ ਖੁਸ਼ੀ ਜਾ ਵੜੇ ਖੁਦਾਈ ਬਾਗ਼ ਤੇ… ਮਾਤਾ ਨੇ ਸਵਾਸ ਸਦਾ ਲਈ ਤਿਆਗ਼ ਤੇ। ਤੇਰਾਂ ਪੋਹ ੧.ਤੇਰਾਂ ਪੋਹ ਨੂੰ ਕੀਤਾ ਸਸਕਾਰ ਸੂਰਮਿਆਂ। ਖਰੀਦ ਮਹਿੰਗੀ ਭੂਮੀ ਕਦਰਦਾਰ ਸੂਰਮਿਆਂ… ੨.ਮੋਤੀ ਰਾਮ ਮਹਿਰਾ ਵਡਿਆਈ ਖੱਟ ਗਿਆ। ਟੋਡਰ ਮੱਲ ਸੂਬਿਆ ਦੇ ਮਾਰ ਸੱਟ ਗਿਆ… ੩.ਵੇਚ ਦਿੱਤੇ ਸਭ ਘਰ ਬਾਰ ਸੂਰਿਆਂ। ਗੁਰੂ ਲੇਖੇ ਲਾ ਤੇ ਪਰਿਵਾਰ ਸੂਰਿਆਂ… ੪.ਰਹਿੰਦੀ ਦੁਨੀਆਂ ਨੇ ਜਸ ਗਾਉਣਾ ਏਨਾ ਦਾ। ਲਿਖ ਇਤਿਹਾਸ ਵੀ ਸਣਾਉਣਾ ਏਨਾ ਦਾ… ੫.ਕੌਮ ਲੇਖੇ ਜਿੰਨਾਂ ਦਾ ਸਵਾਸ ਢੁੱਕਦਾ। ਉਹਨਾ ਮੂਹਰੇ ’’ਸੱਤੇ’’ ਦਾ ਹੈ ਸਿਰ ਝੁੱਕਦਾ… ੬. "ਫਰੀਦਸਰਾਈਆ" ਕਰ ਉਪਕਾਰ ਗਏ। ਜਾਣ ਵਾਲੇ ਮੱਲਾਂ ਡਾਢੀਆਂ ਨੇ ਮਾਰ ਗਏ…
ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ
ਅਕਲੋਂ ਹਾਂ ਕੋਰੇ ਅਣਜਾਨ ਦਾਤਿਆ.... ਮੇਹਰ ਕਰ ਭਰਦੇ ਸਿਰਾਂ 'ਚ ਅਕਲਾਂ॥ ਸ਼ਕਲੋਂ ਕਰੂਪ ਲੋਕਾਂ ਦੁਰਕਾਰਿਆ.... ਮੇਹਰ ਕਰ ਪੂਜਾ ਯੋਗ ਹੋਜੇ ਸ਼ਕਲਾਂ॥ ਤੇਰੇ ਘਰ ਘਾਟਾ ਨਹੀਓ ਕੋਈ ਮਾਲਕਾ.... ਕੰਗਲੇ ਨੂੰ ਤਖ਼ਤ ਬਿਠਾਉਣ ਵਾਲਿਆ॥ ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ.... ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥ ਨਿੱਤ ਹੀ ਵਜਾਵਾਂ ਵਾਜ਼ਾ ਤੇਰੇ ਨਾਮ ਦਾ.... ਉੰਝ ਭਾਵੇ ਮੈਨੂੰ ਸੁਰਾਂ ਦਾ ਗਿਆਨ ਨਾਂ॥ ਕਾਂਵਾਂ ਰੌਲੀ ਚੱਤੋ ਪੈਰ ਜੀਭਾ ਪਾਂਵਦੀ.... ਪਰ ਤੇਰੀ ਮਹਿਮਾਂ ਹੋਂਵਦੀ ਬਿਆਨ ਨਾਂ॥ ਗਰੀਬੜੇ ਤੇ ਪਾਓ ਸ੍ਰਿਸ਼ਟੀ ਪਿਆਰ ਦੀ.... ਖੋਟਿਆ ਤੋਂ ਖ਼ਰੇ ਤੂੰ ਬਣਾਉਣ ਵਾਲਿਆ॥ ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ.... ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥ ਮੈਂ ਤਾਂ ਇੱਕ ਦਾਤਾ ਛੋਟੀ ਜਿਹੀ ਛੱਪੜੀ.... ਸਮੁੰਦਰ ਹੋ ਤੁਸੀ ਜਿਸਦਾ ਕਿਨਾਰਾ ਨਾਂ॥ ਤੁਸੀ ਤਾਂ ਹੋ ਸਾਰੀ ਦੁਨੀਆਂ ਰਹਿਬਰ.... ਸਾਡਾ ਤੇਰੇ ਬਾਜ਼ੋ ਕੋਈ ਵੀ ਸਹਾਰਾ ਨਾਂ॥ ਪਕੜ ਤੂੰ ਬਾਂਹ ਆਣਕੇ ਗਰੀਬਾਂ ਦੀ.... ਡਿੱਗਿਆਂ ਨੂੰ ਫੜਕੇ ਉਠਾਉਣ ਵਾਲਿਆ॥ ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ.... ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥ ਹਿੰਮਤ ਬਖਸ਼ ਹਿੰਮਤਾਂ ਦੇ ਬਾਨੀਆਂ.... ਢੱਠਿਆਂ ਦਿਲਾਂ 'ਚ ਭਰਦੇ ਦਲੇਰੀਆਂ॥ ਨਾਮ ਦੇ ਦਿਮਾਗਾਂ ਚੋ" ਫੁੱਟਣ ਝਰਨੇ.... ਰੋਕ ਦੇ ਵਕਾਰਾਂ ਵਾਲੀਆਂ ਹਨੇਰੀਆਂ॥ ਸਾਡੇ ਉੱਤੇ ਕਰੋ ਨਜ਼ਰਾਂ ਸਵੱਲੀਆਂ.... ਭੁੱਲਿਆਂ ਨੂੰ ਰਸਤਾ ਵਿਖਾਉਣ ਵਾਲਿਆ॥ ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ.... ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥ ਦਿਲ ਵਿੱਚ ਰਹਿੰਦੀਆਂ ਤਰਾਨਾਂ ਛਿੜੀਆਂ.... ਹਰ ਵੇਲ਼ੇ ਭੁੱਖ ਰਹਿੰਦੀ ਤੇਰੇ ਪਿਆਰ ਦੀ॥ ਅੱਖੀਆਂ ਨੇ ਰਿਮ-ਝਿਮ ਲਾਈ ਸਾਜਨਾਂ.... ਚੱਤੋ ਪਹਿਰ ਦੀਦ ਰਹਿੰਦੀ ਏ ਦੀਦਾਰ ਦੀ॥ ਉੰਝ ਤਾਂ ਤੂੰ ਭਾਂਵੇ ਦਿਲਾਂ ਵਿੱਚ ਵੱਸਦਾ.... ਧੰਨੇ ਤਾਂਈ ਦਰਸ ਦਿਖਾਉਣ ਵਾਲਿਆ॥ ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ.... ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥ ਭਰੇ ਰੱਖੀਂ ਨਾਮ ਦੇ ਭੰਡਾਰੇ ਮਾਲਕਾ.... ਮੁੱਕੇ ਨਾਂ" ਭੰਡਾਰ ਅਸਾਂ ਦੀ ਦੁਕਾਨ ਚੋ" ਰਸਨਾਂ ਤੇ ਦਇਆਵਾਨ ਦਇਆ ਕਰਨੀ.... ਕੌੜਾ ਨਾਂ' ਲਫਜ਼ ਨਿਕਲੇ ਜੁਬਾਨ ਚੋ" ਅੰਗ ਸੰਗ ਰਹੀ ਚੇਤਿਆਂ ਵੱਸਿਆ.... ਚੇਤਿਆਂ 'ਚ ਚੱਤੋ ਪਹਿਰ ਆਉਣ ਵਾਲਿਆ॥ ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ.... ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥ ਲਿਖਣੇ ਦੀ ਦਾਤ ਝੋਲੀ ਵਿੱਚ ਪਾ ਦਿਓ.... ਕਲਮਾਂ ਦੇ ਧਨੀ ਤੁਸੀ ਸੱਚੇ ਪਾਤਿਸ਼ਾਹ॥ ਅੱਖਰ ਖਜ਼ਾਨਾ ਦਿਲ 'ਚ ਵਸਾ ਦਿਓ.... ਅੱਖਰਾਂ ਦੀ ਮਨੀ ਤੁਸੀ ਸੱਚੇ ਬਾਦਸ਼ਾਹ॥ ਬਖਸ਼ਦਾ ਰਹੀ "ਸੱਤੇ" ਨੂੰ ਤੂੰ ਅਕਲਾਂ.... 'ਫਰੀਦਸਰਾਈਏ' ਤੋਂ ਲਿਖਾਉਣ ਵਾਲਿਆ॥ ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ.... ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥
ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ
ਤੇਰੀ ਸੋਚ ਦੇ ਪੱਧਰ ਤੋਂ, ਉਹਦੀਆਂ ਕਿਤੇ ਉੱਚੀਆਂ ਬਾਤਾਂ! ਸ਼ਰਧਾ ਨਾਲ ਆਵੇ ਜੋ, ਝੋਲੀ ਪਾਉਦਾ ਬਹੁਤ ਸੁਗਾਤਾਂ! ਨੀਅਤ ਦੇ ਖੋਟਿਆਂ ਨੂੰ, ਦੂਰੋਂ ਬੈਠ ਉਹ ਝੱਟ ਪਛਾਣੇ! ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ! ਤੂੰ ਸਭ ਦੀਆਂ ਅੱਖਾਂ 'ਚ ਬੇਸ਼ੱਕ ਪਾਂਉਦਾ ਫਿਰਦੈਂ ਘੱਟਾ! ਉਹ ਜਾਣਦਾ ਰਮਝਾਂ ਨੂੰ, ਚੱਲਦਾ ਕੀ ਮਿੱਠਾ ਕੀ ਖੱਟਾ! ਆਪੇ ਉਹ ਜੜ੍ਹ ਲਾਵੇ, ਆਪੇ ਵੇਖਿਆ ਵੱਢਦਾ ਢਾਹਣੇ! ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ! ਤੇਰੇ ਅੰਦਰ ਕੀ ਚੱਲਦਾ, ਬਾਹਰੋਂ ਕੀ ਤੂੰ ਕਰੇਂ ਦਿਖਾਵੇ! ਉਹਨੂੰ ਇਹ ਭਾਂਉਦੇ ਨਹੀ, ਜੋ ਤੂੰ ਦੋਗਲੇ ਕਰੇ ਛਲਾਵੇ! ਕਿੱਥੇ ਦੇਗ਼ ਵਰਤਦੀ ਪਈ, ਕਿੱਥੇ ਵਰਤ ਨੇ ਰਹੇ ਮਖਾਣੇ! ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ! ਉਹਨੂੰ ਫਿਕਰ ਸਭਦਾ ਹੈ, ਤੈਨੂੰ ਫਿਕਰ ਆਪਣਾਂ ਬੰਦਿਆ! ਉੱਥੇ ਜ਼ਿਕਰ ਸਭਦਾ ਹੈ, ਤੂੰ ਕਰੇ ਜ਼ਿਕਰ ਆਪਣਾਂ ਬੰਦਿਆ! ਉਸਨੂੰ ਪਰਵਾਣ ਨਹੀ, ਜਿਹੜੇ ਹੱਦੋਂ ਵੱਧ ਸਿਆਣੇ! ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ! ਮੇਰੇ ਵਿੱਚ ਤਾਕਤ ਨਹੀ, ਕੇ ਮੈਂ ਰਮਜ਼ ਸਮਝ ਲਾਂ ਤੇਰੀ! ਡਿੱਗਿਆਂ ਢੱਠਿਆਂ ਨੂੰ, ਪਰ ਤੂੰ ਵੇਖਿਆਂ ਦਵੇ ਦਲੇਰੀ! ਬੇ-ਸਮਝ ਮੈਂ ਕੋਰਾ ਹਾਂ, ਤੁਸੀ ਰਹਿਬਰ ਅਸੀਂ ਨਿਆਣੇ! ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ! ਬਿਨ ਬੋਲੇ ਜਾਣਦਾ ਏ, ਤੂੰ ਭਿੱਜਕੇ ਕਰ ਅਰਦਾਸਾਂ! ਫਲ਼ ਲਾਉਦਾ ਸੁੱਕਿਆ ਨੂੰ, ਉਹੋ ਨਹੀ ਤੋੜਨਾ ਆਸਾਂ! ਉਹਦੇ ਹੀ ਆਡਰ ਤੇ, ਏਥੇ ਵਰਤ ਰਹੇ ਸਭ ਭਾਣੇ! ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ! ਇੱਕ ਵਾਰ ‘ਸੱਤਿਆ' ਤੂੰ, ਅੰਦਰੋਂ ਵੇਖ ਜੋੜਕੇ ਤਾਰਾਂ! ਰਹਿਮਤ ਦੇ ਸਾਗਰ ਚੋ' ਵੇਖੀ ਜਾਊ ਫੁੱਟ ਬਹਾਰਾਂ! ਜਿਥੇ ਚੋਗ਼ ਖਲਾਰੇ ਉਹ, ਉੱਥੋਂ ਆਪ ਚੁਗਾਵੇਂ ਦਾਣੇ! ਉਹ ਦਾਤਾ ਦੁਨੀਆਂ ਦਾ, ਦਿਲਬਰ ਦਿਲਾਂ ਦੀਆਂ ਸਭ ਜਾਣੇ!
ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ
ਹੱਥ ਜੋੜ ਖੜੇ ਅਸੀਂ ਦਾਤਿਆ ਬਸ ਹਾਮੀ ਸੱਚੀ ਭਰਵਾ ਲੈਣਾ! ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ! ਗੂੰਗੂਆਂ ਤੋਂ ਅਰਥ ਕਰਾ ਦਿੰਦੇ ਸਿਰ ਉੱਤੇ ਰੱਖਕੇ ਤੇ ਛੜੀਆਂ! ਪਿੰਗਲੇ ਵੀ ਪਰਬਤ ਚੜਾ ਦਿੰਦੇ ਨਿੱਤ ਕਰਾਮਾਤਾਂ ਕਰੇਂ ਬੜੀਆਂ! ਭਗਤਾਂ ਦੀ ਪੈਜ ਰੱਖੀ ਸ਼ੁਰੂ ਤੋਂ ਨਿਮਾਣਿਆ ਨੂੰ ਚਰਨਾਂ ਨਾ ਲਾ ਲੈਣਾ! ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ! ਅੰਜ਼ਨੀ ਦੇ ਪੁੱਤ ਹਨੂੰਮਾਨ ਨੇ ਰਾਮ-ਰਾਮ ਮੁੱਖ ਧਿਆਇਆ ਸੀ! ਪੁੱਟਦਾ ਦੀ ਧਰਤੀ ਧਮਾਲ ਨਾਲ ਚੁੱਕਕੇ ਪਹਾੜ ਲੈ ਆਇਆ ਸੀ! ਨਾਰਦ ਦੀ ਤੂੰਬੀ ਸੁਰ ਕਰਕੇ ਸ਼ਿਵ ਵਾਗੂੰ ਡੰਮਰੂ ਫੜਾ ਲੈਣਾ! ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ! ਜੱਸਾ ਸਿੰਘ ਸੂਰਾ ਰਾਮਗੜੀਆ ਸੰਗਤਾਂ 'ਚ ਜੱਸ ਖੜ ਗਾਂ ਗਿਆ! ਦਿੱਤੀਆਂ ਅਸੀਸਾ ਫਿਰ ਸੰਗਤਾ ਬਾਦਸ਼ਾਹ ਦਾ ਰੁਤਬਾ ਫੇ ਪਾ ਗਿਆ! ਭਾਈ ਲਾਲੋ ਸਧਨੇ ਦੇ ਵਾਂਗਰਾਂ ਅਸਾ ਨੂੰ ਵੀ ਆਪਣੇ ਬਣਾ ਲੈਣਾ! ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ! ਹੋ ਗਿਆ ਅਮਰ ਮਰਦਾਨਾਂ ਸੀ ਪ੍ਰੀਤ ਸੱਚੇ ਗੁਰੂ ਨਾਲ ਪਾਏ ਕੇ! ਧੁਰਕੀ ਬਾਣੀ ਸੀ ਮੁੱਖੋ ਗਾਂਵਦਾ ਲਿਵ ਨਿਰੰਕਾਰ ਨਾਲ ਲਾਏ ਕੇ! ਤਾਰ ਗੀਂ ਸੀ ਜਿਹੜੀ ਠੱਗਾਂ ਚੋਰਾਂ ਨੂੰ ਫੜਕੇ ਰਬਾਬ ਨੂੰ ਵਜਾ ਲੈਣਾ! ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ! ਸ਼ਰਧਾ ਨਾ ਜਿਹੜਾ ਚੱਲ ਆ ਗਿਆ ਤੇਰੇ ਦਰੋ ਖਾਲੀ ਨਾਂ ਫੇ ਮੁੜਿਆ! ਤਾਰ ਤੇ ਤੂੰ ਸੱਚੀ ਭਵ ਸਾਗਰੋਂ ਜੋ ਵੀ ਤੇਰੇ ਘਰ ਨਾਲ ਜੁੜਿਆ! ਤੇਰੀ ਵਡਿਆਈ ਦਾ ਕੋਈ ਅੰਤ ਨਈ ਕਿਣਕਾ ਕੁ ਸਾਡੀ ਝੋਲੀ ਪਾ ਲੈਣਾ! ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ! ਰਾਮ ਰਾਮ ਰਾਮ ਰਾਮ ਜੱਪਕੇ ਸੁਣਿਆ ਮੈਂ ਮੀਂਰਾ ਬਾਈ ਤਰ ਗਈ! ਤੰਨ ਮੰਨ ਧੰਨ ਸਭ ਆਪਣਾ ਪੁਰਖ ਅਕਾਲ ਨੂੰ ਸੀ ਹਰ ਗਈ! ਪੰਨਾਂ ਪੰਨਾਂ ਸਿਫ਼ਤ ਸਲਾਹਾਂ ਦਾ ਦਾਤਾ ਵਡਿਆਈ ਨਾ ਭਰਾ ਲੈਣਾ! ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ! ਸੱਤੇ ਬਲਵੰਡ ਜੀ ਦੇ ਵਾਂਗਰਾਂ "ਸੱਤਿਆ" ਤੇ ਮੇਹਰ ਦਾਤਾ ਕਰਨੀ! ਬੇਮੁੱਖ ਹੋਇਆਂ ਨੂੰ ਤੂੰ ਦਾਤਿਆ ਆਪ ਖੁਦ ਲਾਵਦਾ ਏ ਚਰਨੀ! 'ਫਰੀਦਸਰਾਈਆ' ਕਰੇ ਜੋਦੜੀ ਸੁਰਾਂ ਦਾ ਖਜ਼ਾਨਾਂ ਪਕੜਾ ਲੈਣਾ! ਰੱਖਿਓ ਜੀ ਲਾਜਾਂ ਸੱਚੇ ਪਾਤਿਸ਼ਾਹ ਖੁਦ ਜੱਸ ਆਪਣਾ ਕਰਾ ਲੈਣਾ!
ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ!
ਸਾਨੂੰ ਆਪਣੇ ਬਣਾ ਲੈ, ਦਾਤਾ ਚਰਨਾਂ ਨਾ ਲਾ ਲੈ! ਜਿਵੇਂ ਆਪਣਾ ਬਣਾਇਆ ਤੁਸੀ ਲਾਲੂ ਪਾਤਿਸ਼ਾਹ! ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ! ਖੇੜ ਦੇ ਅਨੰਦ ਝੋਲੀ ਖੁਸ਼ੀਆਂ ਨਾ ਭਰਦੇ! ਮੇਹਰਾਂ ਵਾਲੇ ਦਾਤਾ ਸਾਡੇ ਉੱਤੇ ਮੇਹਰ ਕਰਦੇ! ਤੁਸੀ ਮੂਰਤ ਦਿਯਾ ਦੀ ਏ ਦਿਆਲੂ ਪਾਤਿਸ਼ਾਹ! ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ! ਚਾੜ ਦੇ ਸਰੂਰ ਸਾਨੂੰ ਨਾਮ ਦੀ ਖੁਮਾਰੀ ਦਾ! ਵਿਸਰੇ ਨਾਂ ਚੇਤਾ ਕਦੇ ਉਸ ਨਿਰੰਕਾਰੀ ਦਾ! ਸਾਡਾ ਰੱਖਿਓ ਖਿਆਲ ਜੀ ਖਿਆਲੂ ਪਾਤਿਸ਼ਾਹ! ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ! ਕਣ ਕਣ ਵਿੱਚੋ ਸਾਂਈਆਂ ਆਵੇ ਤੇਰੀ ਵਾਸ਼ਨਾ! ਚਰਨਾ ਨਾ ਲਾ ਕੇ ਰੱਖੀ ਤੋੜੀ ਕਦੇ ਆਸ ਨਾ! ਸਾਡੀ ਪਾਲਿਓ ਜੀ ਲਾਜ਼ ਲਾਜਾਂ ਪਾਲੂ ਪਾਤਿਸ਼ਾਹ! ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ! ਜੀਭਾਂ 'ਚ ਮਿਠਾਸ ਭਰ ਦੇਵੋ ਮੇਰੇ ਸ਼ਹਿਨਸ਼ਾਹ! ਔਗੁਣ ਅਸਾਂ ਦੇ ਹਰ ਦੇਵੋ ਮੇਰੇ ਸ਼ਹਿਨਸ਼ਾਹ! ਤੂੰ ਹੈ ਨਦਰੋ ਨਿਹਾਲ ਏ ਨਿਹਾਲੂ ਪਾਤਿਸ਼ਾਹ! ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ! ਖਿੜੇ ਰਹਿਣ ਫੁੱਲ ਕਦੇ ਵੀ ਨਾਂ ਮਰਝਾਉਣ ਜੀ! ਸਭਨਾ ਦੇ ਬੁੱਲੀਆਂ ਤੇ ਹਾਸੇ ਸਦਾ ਆਉਣ ਜੀ! ਸੱਤਾ ਫਰੀਦਸਰਾਈਆ ਘਾਲ ਘਾਲੂ ਪਾਤਿਸ਼ਾਹ! ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ!
ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ
ਪੋਹ ਦੇ ਮਹੀਨੇ ਦੇ ਕੇ ਗਰਮ ਰਜ਼ਾਈਆਂ ਸਾਨੂੰ ਆਪ ਝੱਲੀ ਕੰਢਿਆਂ ਦੀ ਮਾਰ॥ ਸਾਡੇ ਲਈ ਅਨੰਦਪੁਰੀ ਛੱਡ ਦਿੱਤੀ ਗੁਰੂ ਮੇਰੇ ਮਹਿਲ ਦਿੱਤੇ ਸਿੱਖੀ ਦੇ ਉਸਾਰ॥ ਲੱਥਣਾਂ ਕਰਜ਼ ਨਈਓ ਸਾਥੋ ਜਿੰਦ ਵਾਰਕੇ ਵੀ ਸੋਚ ਜ਼ਰਾਂ ਉੱਚੀ ਜਿਹੀ ਦੌੜਾਈ… ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ… ਟਰੈਕਟਰਾਂ ਦੀ ਬੇਸ ਉੱਚੀ ਛੱਡਕੇ ਤੇ ਵੀਰ ਮੇਰੇ ਆਉਦੇ ਨੇ ਤਿਆਗ ਕੇ ਝਮੇਲਾ॥ ਪੋਂਹ ਦੇ ਇਸ ਹਫ਼ਤੇ ਨੂੰ ਰਲਮਿਲ ਸਾਰਿਆਂ ਨੇ ਰੱਖ ਤਾ ਬਣਾ ਕੇ ਬਾਬਾ ਮੇਲਾ॥ ਗਰਮ ਜਲੇਬੀਆਂ ਤੇ ਗਰਮ ਪਕੌੜੇ ਖਾ ਕੇ ਜਾਂਵਦੀ ਸ਼ਹੀਦੀ ਨਈ ਮਨਾਈ… ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ… ਸਰਦ ਹਵਾਂਵਾਂ ਸੀਨਾਂ ਲੰਘਦੀਆਂ ਚੀਰਕੇ ਸੀ ਪੋਂਹ ਦਾ ਮਹੀਨਾਂ ਬਾਲ ਛੋਟੇ॥ ਦਿਲ ਉੱਤੇ ਹੱਥ ਰੱਖ ਕਰਕੇ ਮਹਿਸੂਸ ਦੇਖੀਂ ਤੋਰੇ ਕਿਵੇਂ ਜਿਗ਼ਰ ਦੇ ਟੋਟੇ॥ ਅਸੀਂ ਨਿੱਘ ਮਾਣਦੇ ਹਾਂ ਹੀਟਰਾਂ ਦੇ ਵਿੱਚ ਬਹਿਕੇ ਉਹ ਸੀ ਬੁਰਜ਼ ਠੰਡਾ ਭਾਈ… ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ… ਕਈ ਵੀਰ ਤਾਜ਼ੀਆਂ ਹਜ਼ਾਮਤਾਂ ਕਰਾ ਕੇ ਜਾਦੇ ਭੈਣਾਂ ਵੀ ਬਣਾਉਣ ਭਰਵੱਟੇ॥ ਸਾਰਾ ਪਰਿਵਾਰ ਉਹਨੇ ਸਿੱਖੀ ਉੱਤੋ ਵਾਰ ਦਿੱਤਾ ਏਨਾਂ ਸਿੱਖੀ ਰੋਲ ਦਿੱਤੀ ਘੱਟੇ॥ ਪੋਂਹ ਦਾ ਮਹੀਨਾਂ ਸਾਰਾ ਵਿੰਨ੍ਹਿਆ ਸ਼ਹੀਦੀਆਂ 'ਚ ਤੁਸੀ ਜਾਵੋ ਪੋਂਹ 'ਚ ਪੈਗ ਲਾਈ… ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ… ਝੱਲਕੇ ਤਸੀਹੇ ਅਤੇ ਨੀਹਾਂ ਵਿੱਚ ਖੜਕੇ ਤੇ ਜਿੰਨਾਂ ਬਾਤ ਸਿੱਖੀ ਦੀ ਸਹੇੜੀ॥ ਜੇ ਬੁੱਲਟ ਪਟਾਕੇ ਸਾਡਾ ਮਾਰੇ ਸਰਹੰਦ ਆ ਕੇ ਏਤੋਂ ਵੱਡੀ ਲਾਹਨਤ ਫੇ ਕਿਹੜੀ॥ ਸ਼ੋਰ ਸ਼ਰਾਬਾ ਵਾਧੂ ਸ਼ੋਭਦਾ ਨਹੀ ਉੱਥੇ ਜਾ ਕੇ ਜਿੱਥੇ ਕੰਧਾਂ ਦਿੰਦੀਆਂ ਦੁਹਾਈ… ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ… ਚੱਲਦੇ ਸ਼ਹੀਦੀ ਦਿਨ ਕਿੰਨੇ ਹਾਂ ਸਿਆਣੇ ਅਸੀ ਘਰਾਂ ਵਿੱਚ ਵੱਜਦੇ ਨੇ ਡੀ.ਜੇ॥ ਬਣਾ ਤਾ ਮਜ਼ਾਕ ਅਸੀਂ ਕਰਿਓ ਧਿਆਨ ਜ਼ਰਾ ਲੰਗਰਾਂ 'ਚ ਚੱਲਦੇ ਨੇ ਪੀ.ਜੇ॥ "ਫਰੀਦਸਰਾਈਆ" ਬੜਾ ਵੱਡਾ ਹੈ ਦੁਖਾਂਤ ਏਹੇ ਸੱਚੀ ਗੱਲ "ਸੱਤਿਆ" ਸੁਣਾਈ… ਭੁੱਲ ਤਾਂ ਨਈ ਗਏ ਕਿਤੇ ਸਾਕਾ ਸਰਹੰਦ ਵਾਲਾ ਲੈ ਕੇ ਉੱਤੇ ਨਿੱਘੀ ਜਿਹੀ ਰਜ਼ਾਈ…
ਮੇਰੀ ਨਮਸਕਾਰ ਲੱਖ ਵਾਰੀ ਏ!
ਗੁਰੂ ਤੇਗ ਬਹਾਦੁਰ ਨੂੰ, ਹਿੰਦ ਦੀ ਚਾਦਰ ਨੂੰ ਮੇਰੀ ਨਮਸਕਾਰ ਲੱਖ ਵਾਰੀ ਏ! ਮਾਤ ਨਾਨਕੀ ਜਾਇਆਂ ਤੈਨੂੰ, ਅੱਲ੍ਹਾ ਆਪ ਘਲਾਇਆਂ ਤੈਨੂੰ! ਮੀਰੀ ਪੀਰੀ ਦੇ ਮਾਲਕ ਨੇ, ਸੀ ਪਰਪੱਖ ਬਣਾਇਆਂ ਤੈਨੂੰ! ਸੱਚੀ ਸਰਕਾਰ ਤਾਂਈ, ਨਾਨਕ ਦੇ ਯਾਰ ਤਾਈਂ, ਅੱਜ ਝੁੱਕਦੀ ਖਲਕਤ ਸਾਰੀ ਏ! ਗੁਰੂ ਤੇਗ ਬਹਾਦੁਰ ਨੂੰ, ਹਿੰਦ ਦੀ ਚਾਦਰ ਨੂੰ ਮੇਰੀ ਨਮਸਕਾਰ ਲੱਖ ਵਾਰੀ ਏ! ਸੱਚ ਦੇ ਤੂੰ ਵਪਾਰ ਸੀ ਕੀਤੇ, ਦੁਨੀਆਂ ਤੇ ਉਪਕਾਰ ਸੀ ਕੀਤੇ! ਮੱਖਣ ਸ਼ਾਹ ਲੁਬਾਣੇ ਦੇ ਤੂੰ, ਡੁੱਬਦੇ ਬੇੜੇ ਪਾਰ ਸੀ ਕੀਤੇ! ਸੁਣੇ ਆਰਦਾਸਾਂ ਨੂੰ, ਦੁਖੀਆਂ ਦੀਆਂ ਆਸਾਂ ਨੂੰ, ਫ਼ਲ ਪਾਉਦਾ ਖੁਦ ਨਿਰੰਕਾਰੀ ਏ! ਗੁਰੂ ਤੇਗ ਬਹਾਦੁਰ ਨੂੰ ਹਿੰਦ ਦੀ ਚਾਦਰ ਨੂੰ ਮੇਰੀ ਨਮਸਕਾਰ ਲੱਖ ਵਾਰੀ ਏ! ਪੰਡਤਾਂ ਦਾ ਬਣਕੇ ਹਮਸਾਇਆ, ਉਹਨਾਂ ਨੂੰ ਤੂੰ ਸੀਨੇ ਲਾਇਆ, ਸੀਸ ਵਾਰਕੇ ਚੌਂਕ ਚਾਂਦਨੀ, ਉਹਨਾਂ ਦਾ ਤੂੰ ਦਰਦ ਵੰਡਾਇਆ! ਤੇਰੀ ਕੁਰਬਾਨੀ ਦੀ, ਪਾਤਿਸ਼ਾਹ ਦਾਨੀ ਦੀ ਪੰਡ ਕਰਜੇ ਦੀ ਸਿਰ ਭਾਰੀ ਏ! ਗੁਰੂ ਤੇਗ ਬਹਾਦੁਰ ਨੂੰ ਹਿੰਦ ਦੀ ਚਾਦਰ ਨੂੰ ਮੇਰੀ ਨਮਸਕਾਰ ਲੱਖ ਵਾਰੀ ਏ! ਜੀਵਨ ਕੀਤਾ ਬਸਰ ਤੂੰ ਸਾਦਾ, ਗੋਬਿੰਦ ਦਾ ਸੀ ਉੱਚਾ ਮਾਦਾ! ਨੰਨ੍ਹੇ-ਨੰਨ੍ਹੇ ਧਰਮ ਕਮਾ ਗਏ, ਉਹਨਾਂ ਪੋਤਿਆਂ ਦਾ ਤੂੰ ਦਾਦਾ! ਦੁੱਖੜੇ ਜਰਕੇ ਤੇ, ਤੇਰੇ ਹੀ ਕਰਕੇ ਤੇ, ਹਾਂ 'ਸੱਤਿਆ' ਅੱਜ ਸਰਦਾਰੀ ਏ! ਗੁਰੂ ਤੇਗ ਬਹਾਦੁਰ ਨੂੰ ਹਿੰਦ ਦੀ ਚਾਦਰ ਨੂੰ ਮੇਰੀ ਨਮਸਕਾਰ ਲੱਖ ਵਾਰੀ ਏ!
ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!
ਸਿਰ ਉੱਤੇ ਆਰਾ ਜਦੋ ਧਰਿਆ ਜਲਾਦਾ ਨੇ! ਮੁੱਖ ਵੱਲ ਪਿੰਜ਼ਰੇ ਦੇ ਕਰਿਆ ਜਲਾਦਾ ਨੇ! ਉਡਾ ਦਿੱਤਾ ਪਾਪੀਆਂ ਨੇ ਝੱਟ ਮਾਸ-ਮਾਸ ਨੂੰ! ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ! ਜਿਵੇਂ - ਜਿਵੇਂ ਖੁੰਬਦੇ ਗਏ ਦੰਦੇ ਤੰਨ - ਤੰਨ 'ਚ ! ਭਰ ਗਈ ਖੁਮਾਰੀ ਫਿਰ ਸੂਰਮੇ ਦੇ ਮੰਨ 'ਚ ! ਵਾਹਿਗੁਰੂ ਦੇ ਉੱਤੇ ਛੱਡ ਦਿੱਤਾ ਦਿਲੀ ਆਸ ਨੂੰ! ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ! ਹੌਸਲੇ ਦੀ ਦਾਦ ਦਿੱਤੀ ਖੁਦ ਪਾਪੀ ਮੁਗਲਾਂ! ਮੂੰਹ 'ਚ ਜਲਾਦਾ ਨੇ ਵੀ ਲੈਲੀਆਂ ਸੀ ਉੰਗਲਾਂ! ਯੋਧੇ ਨੂੰ ਵੀ ਗੁਰਾਂ ਉੱਤੇ ਸੀਗਾ ਵਿਸ਼ਵਾਸ ਨੂੰ! ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ! ਰੱਤ ਦੇ ਫੁਆਰੇ ਵਹਿ ਤੁਰੇ ਸੀ ਦੋਫਾੜ ਚੋ' ! ਜਪਜੀ ਦੀ ਅਵਾਜ਼ ਆਵੇ ਹਰ ਨਾੜ-ਨਾੜ ਚੋ! ਨਾਂਵੇ ਗੁਰੂ ਤੱਕਦੇ ਸੀ ਮੰਜ਼ਰ ਇਹ ਖਾਸ ਨੂੰ! ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ! ਕੋਲ ਤੇ ਕਰਾਰਾ ਵਾਲੀ ਪੱਕੀ ਕਰ ਲੀਹ ਗਿਆ! ਜ਼ਾਮ ਉਹ ਸ਼ਹੀਦੀ ਬਾਟੇ ਭਰ-ਭਰ ਪੀ ਗਿਆ! ਖੂਨ ਨਾ ਬੁਝਾਇਆ ਭਾਂਵੇ ਪਾਪੀਆਂ ਪਿਆਸ ਨੂੰ! ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ! ਧਰਤੀ ਤੇ ਆਣ ਡਿੱਗਾ ਦੋਫਾੜ ਹੋ ਸਰੀਰ ਸੀ! ਪਾਪੀਆਂ ਦੇ ਸਾਵੇ ਪਰ ਮਰੀਂ ਨਾਂ ਜ਼ਮੀਰ ਸੀ! ਸੂਰਮੇ ਨੇ ਪਹਿਣ ਲਿਆ ਸ਼ਹੀਦੀ ਦੇ ਲਿਬਾਸ ਨੂੰ! ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ! ਧਰਤੀ ਨੂੰ ਚੜ ਗਿਆ ਰੰਗ ਲਾਲੋ-ਲਾਲ ਸੀ! ਗੁਰਾਂ ਦੇ ਵੀ ਚੇਹਰੇ ਉੱਤੇ ਵੱਖਰਾ ਜਲਾਲ ਸੀ! ਸਤਿ ਕਰਤਾਰ ਗੁਰੂ ਬੋਲੇ ਵੇਖ ਲਾਸ਼ ਨੂੰ! ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ! ਝੁੱਕ ਗਿਆ ਸੀਸ ਮੇਰਾ ਤੇਰੀ ਕੁਰਬਾਨੀ ਨੂੰ! ਹੌਸਲੇ ਨਾ ਅਲਵਿੱਦਾ ਆਖ ਤਾ ਜਵਾਨੀ ਨੂੰ! ਫਰੀਦਸਰਾਈਆ ਸੱਤਾ ਲਿਖੇ ਇਤਿਹਾਸ ਨੂੰ! ਆਰੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਨੂੰ!
ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ!
ਕੋਈ ਫਿਕਰ ਨੀ ਹੁੰਦਾ ਕੰਮ ਤੇ ਧੰਦੇ ਦਾ! ਬੜਾ ਆਸਰਾ ਹੁੰਦਾ ਬਾਪ ਦੇ ਕੰਦੇ ਦਾ! ਜਦ ਆ ਖੜਜੇ ਨਾਲ ਚੜਾਈਆਂ ਹੁੰਦੀਆਂ ਨੇ! ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ! ਬਾਪੂ ਘਰਦਾ ਬੋਹੜ ਤੇ ਬੇਬੇ ਛਾਂ ਹੁੰਦੀ! ਘਰ ਵਿੱਚ ਏਨਾ ਬਾਜੋ ਸੁੰਨ੍ਹੀ ਥਾਂ ਹੁੰਦੀ! ਵੇਹੜੇ ਦੇ ਵਿੱਚ ਰੌਣਕਾਂ ਲਾਈਆਂ ਹੁੰਦੀਆਂ ਨੇ! ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ! ਬਿਨ ਜਹਾਜ਼ੋ ਵੇਖੇ ਮੈਂ ਬ੍ਰਹਿਮੰਡ ਭਾਰੇ! ਪਰ ਤੇਰੇ ਮੋਢੇ ਚੜਕੇ ਨੀਵੇਂ ਲੱਗਣ ਤਾਰੇ! ਉਗ਼ਲੀ ਫੜਕੇ ਤੇ ਪੜਾਈਆਂ ਹੁੰਦੀਆਂ ਨੇ! ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ! ਇੱਕ ਤੇਰੀ ਵੇਖ ਕਮਾਈ ਹੰਝੂ ਚੋ ਜਾਦੇ! ਸਿਰ ਤੇਰੇ ਕਦਮਾਂ ਅੱਗੇ ਨੀਵੇ ਹੋ ਜਾਦੇ! ਕਿੰਨੀਆਂ ਤੰਗੀਆਂ ਪੇਟ ਹੰਡਾਈਆਂ ਹੁੰਦੀਆਂ ਨੇ! ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ! ਕੀ ਕਰਨਾਂ ਮੈਂ ਏਥੇ ਲੱਖ ਕਰੋੜਾਂ ਨੂੰ! ਸਾਂਭ-ਸਾਂਭ ਮੈਂ ਰੱਖਾਂ ਸੰਘਣੇ ਬੋਹੜਾਂ ਨੂੰ! ਸੀਨੇ ਲਾ ਕੇ ਰੱਖਾਂ ਸੰਘਣੇ ਬੋਹੜਾਂ ਨੂੰ! ਖੁਸ ਜਾਣ ਏ ਨਾਂ ਭਰਾਈਆਂ ਹੁੰਦੀਆਂ ਨੇ! ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ! ਨਾਲ ਹਲਾਤਾਂ ਲੜਨਾ ਤੇਰੀ ਫਿਤਰਤ ਇਆ! ਝੱਟ ਹੀ ਚੇਹਰਾ ਪੜਨਾ ਤੇਰੀ ਫਿਤਰਤ ਇਆ! ਵਾਂਗ ਸਮੁੰਦਰ ਕੋਲ ਡੂੰਘਾਈਆਂ ਹੁੰਦੀਆਂ ਨੇ! ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ! ਬੇਸ਼ੱਕ ਸੱਤਿਆ ਉਹ ਸੁਭਾਅ ਦਾ ਗਰਮ ਬੜਾ! ਸੱਚ ਜਾਣੀ ਤੂੰ ਦਿਲ ਦਾ ਵੀ ਉਹ ਨਰਮ ਬੜਾ! ਭਾਵੇਂ ਕਿੰਨੀਆਂ ਰੋਜ਼ ਲੜਾਈਆਂ ਹੁੰਦੀਆਂ ਨੇ! ਬਾਬਲ ਹੁੰਦਿਆਂ ਬੇਪ੍ਰਵਾਹੀਆਂ ਹੁੰਦੀਆਂ ਨੇ!
ਦੀਵਾ ਜਗੇ ਸੱਚਆਈਆਂ ਦਾ
ਦੀਵਾ ਜਗੇ ਸੱਚਆਈਆਂ ਦਾ॥ ਜੱਗ ਉੱਤੇ ਕੋਈ ਤੋੜ ਨਾਂ........ ਸੱਚੀ ਅੰਮਾਂ ਜਾਏ ਭਾਈਆਂ ਦਾ॥ ਮਾਂ ਵਰਗਾ ਪਿਆਰ ਕੋਈ ਨਾਂ॥ ਦੁਨੀਆਂ ਤੇ ਲੱਖ ਯਾਰੀਆਂ........ ਪਰ ਬਾਪੂ ਜਿਹਾ ਯਾਰ ਕੋਈ ਨਾਂ॥ ਗੱਲ ਦਿਲ ਦੀ ਸੁਣਾਵਾਂ ਸੱਤਿਆ॥ ਆਪਣੀ ਥਾਂ ਤਾਈਆਂ ਚਾਚੀਆਂ........ ਮਾਂਵਾਂ ਹੁੰਦੀਆਂ ਨੇ ਮਾਂਵਾਂ ਸੱਤਿਆ॥ ਫੁੱਲ ਖਿੜਿਆ ਗੁਲਾਬੀ ਫੱਬਦਾ॥ ਜੇ ਪਤੀ ਪ੍ਰਮੇਸ਼ਰ ਹੁੰਦਾ........ ਹੁੰਦੀ ਪਤਨੀ ਵੀ ਰੂਪ ਰੱਬ ਦਾ॥ ਕਿਤੇ ਬੋਲਦਾ ਏ ਤਿੱਤਰ ਖੜਾ॥ ਭੈਣ ਤੇ ਭਰਾ ਦਾ ਰਿਸ਼ਤਾ........ ਹੁੰਦਾ ਪਾਕਿ ਤੇ ਪਵਿੱਤਰ ਬੜਾ॥ ਬੋਹੜਾਂ ਨਾਲ ਨਾਂ ਮਿਲਣ ਬੇਰੀਆਂ॥ ਦਾਦੀ ਅਤੇ ਦਾਦੇ ਵਾਂਗਰਾਂ........ ਕੋਈ ਦਿੰਦਾ ਨਈਓ ਹੱਲਾਂ ਸ਼ੇਰੀਆਂ॥ ਘਾਲੇ ਦੋਸਤੀ ਦੀ ਘਾਲ ਕੋਈ ਨਾਂ॥ ਕ੍ਰਿਸ਼ਨ ਸੁਦਾਮੇ ਵਰਗੀ........ ਕਿਤੇ ਯਾਰੀ ਦੀ ਮਸਾਲ ਕੋਈ ਨਾਂ॥ ਗੱਲਾਂ ਸੱਚੋ ਸੱਚ ਨੇ ਉਚਾਰੀਆਂ॥ ਨਾਂ ਉਹ ਉਸਤਾਦ ਰਹਿ ਗਏ........ ਨਾਂ ਉਹ ਚੇਲਿਆਂ 'ਚ ਵਫਾਦਾਰੀਆਂ॥
ੳ-ਓਟ ਧਿਆਕੇ ਤੁਰੀਏ …
ੳ ਓਟ ਧਿਆਕੇ ਤੁਰੀਏ … ਅ ਔਕੜਾਂ ਤੋਂ ਨਾਂ' ਝੁਰੀਏ … ੲ ਇੱਕ ਲੈ ਧਾਰ ਨਿਸ਼ਾਨਾ … ਸ ਸੌਖੀਆਂ ਖਿੜੂ ਤਰਾਨਾ … ਹ ਹਿੰਮਤ ਯਾਰ ਬਣਾਈਏ … ਕ ਕੋਰੀ ਬਾਤ ਸੁਣਾਈਏ … ਖ ਖੋਜ਼ ਕੇ ਮੰਨ ਨੂੰ ਭਾਈ … ਗ ਗੁਰਮੁੱਖੀ ਨਾਂ' ਭੁਲਾਈ … ਘ ਘੜ ਲੈ ਮੰਨ ਨੂੰ ਗਾੜਾ … ਙ ਙਿਆਨੁ ਅਧੂਰਾ ਮਾੜਾ … ਚ ਚੰਗੀ ਹੈ ਇਖ਼ਲਾਕੀ … ਛ ਛੱਡਦੇ ਚਰਤ ਚਲਾਕੀ … ਜ ਜੰਮਕੇ ਮਿਹਨਤ ਕਰੀਏ… ਝ ਝਗੜਾ ਕਰ ਨਾਂ' ਮਰੀਏ … ਞ ਞਾਣਹੁ ਨਾਂ' ਤੈਨੂੰ ਕਾਈ … (ਸਮਝ) ਟ ਟਾਇਮ ਕੀਂਮਤੀ ਭਾਈ … ਠ ਠੇਠ ਬੋਲੀਏ ਲਿੱਪੀ… ਡ ਡੂੰਘੀ ਸੋਚ ਦੀ ਸਿੱਪੀ … ਢ ਢਾਡੀ ਰਾਗ਼ ਪਿਆਰਾ … ਣ ਣਾ ਦਾ ਨਈ ਵਣਜ਼ਾਰਾ … ਤ ਤੁਰੀਏ ਮੰਜ਼ਿਲ ਵੱਲ ਨੂੰ … ਥ ਥੱਕ ਨਾਂ ਜਾਈ ਕੱਲ੍ਹ ਨੂੰ … ਦ ਦੁਸ਼ਮਣ ਬਣੇ ਫੇ ਮਿੱਤਰ … ਧ ਧੰਦਾ ਹੋਵੇ ਜੇ ਤਿੱਤਰ … ਨ ਨੀਤ ਨਾਂ' ਕਦੇ ਡੁਲਾਈਏ … ਪ ਪੂਰੇ ਬੋਲ ਪੁਗਾਈਏ … ਫ ਫੂੰ ਫਾਂਅ ਮੁੱਢੋ ਚੱਬ ਕੇ … ਬ ਬੰਦੇ ਬਣੀਏ ਰੱਬ ਕੇ … ਭ ਭਰਮ ਮਨਾਂ ਚੋ' ਕੱਡੀਏ … ਮ ਮਾਇਆ ਤ੍ਰਿਸ਼ਣਾ ਛੱਡੀਏ … ਯ ਯਾਦ ਮੌਤ ਨੂੰ ਰੱਖਣਾ … ਰ ਰੁਤਬਾ ਇਸ ਬਿਨ ਸੱਖਣਾ … ਲ ਲਾਂਬੂੰ ਉਹਨਾਂ ਲਾਉਣਾ … ਵ ਵਾਵਾ ਜਿਸਨੂੰ ਚਾਹੁਣਾ … ੜ ੜੜਕਿ ਦੇ ਟੁੱਟਣੇ ਟਾਣੇ … ਸ਼ ਸ਼ੱਕ ਨਿਕਲ ਸਭ ਜਾਣੇ … ਖ਼ ਖ਼ਾਸ ਖ਼ਾਸ ਇਹ ਬਾਂਤਾਂ … ਗ਼ ਗ਼ਫ਼ਲਤ ਪਾਈਆਂ ਰਾਂਤਾਂ … ਜ਼ ਜ਼ਖਮ ਭਰ ਲਈਏ ਅੱਲੇ … ਫ਼ ਫ਼ਤਹਿ ਹੋਊ ਸਭ ਹੱਲੇ … ਸੱਤਾ ਫਰੀਦ ਸਰਾਏ
ਉਹਦੀ ਬੁੱਧੀ ਅੱਗੇ ਹਨੇਰਾ ਏ
ਉਹ ਦੇਸ਼ ਮਾੜਾ ਨੀ ਹੋ ਸਕਦਾ ਜਿੱਥੇ ਗੁਰੂ ਪੀਰ ਦਾ ਪਹਿਰਾ ਏ। ਆ ਪੰਜਾਬ ਵੀ ਮੇਰਾ ਏ। ਉਹ ਪੰਜਾਬ ਵੀ ਮੇਰਾ ਏ। ਜੋ ਮੁੱਖ ਚੋ' ਮੁਰਦਾਬਾਦ ਕਹੇ, ਉਹਦੀ ਬੁੱਧੀ ਅੱਗੇ ਹਨੇਰਾ ਏ। ਇਹ ਧਰਤੀ ਜੋ ਨਨਕਾਣੇ ਦੀ, ਏਥੇ ਜਨਮ ਲਿਆ ਗੁਰੂ ਨਾਨਕ ਨੇ. ਜਿੰਨੇ ਕੁੱਲ ਸ੍ਰਿਸਟੀ ਤਾਰ ਛੱਡੀ, ਮੇਰੇ ਸਤਿਗੁਰੂ ਜਾਣੀ ਜਾਨਕ ਨੇ. ਜਿਥੇ ਸਾਂਈ ਮੀਆਂ ਮੀਰ ਜਿਹੇ, ਸੀ ਪਾ ਗਏ 'ਸੱਤਿਆ' ਫੇਰਾ ਏ। ਏ ਪੰਜਾਬ ਵੀ ਮੇਰਾ ਏ। ਤੇ ਉਹ ਪੰਜਾਬ ਵੀ ਮੇਰਾ ਏ। ਜੋ ਮੁੱਖ ਚੋ' ਮੁਰਦਾਬਾਦ ਕਹੇ, ਉਹਦੀ ਬੁੱਧੀ ਅੱਗੇ ਹਨੇਰਾ ਏ। ਇਹ ਝੁਡੂ ਮੀਡੀਆ ਵਾਲੇ ਵੀ. ਸਭ ਮਾਮੇ ਬਣੇ ਅਫ਼ਵਾਂਵਾਂ ਦੇ। ਅਕਸਰ ਤਾਂ ਮਰਨੇ ਚੰਦਰਿਓ, ਪੁੱਤ ਏਧਰ ਉਧਰ ਮਾਂਵਾਂ ਦੇ। ਤੇਰਾ ਜੰਗਾਂ ਯੁੱਧਾ ਕਰ ਲਈ ਕਿਵੇਂ ਪੈ ਜਾਦਾ ਦੱਸ ਜੇਰਾ ਏ। ਏ ਪੰਜਾਬ ਵੀ ਮੇਰਾ ਏ। ਤੇ ਉਹ ਪੰਜਾਬ ਵੀ ਮੇਰਾ ਏ। ਜੋ ਮੁੱਖ ਚੋ' ਮੁਰਦਾਬਾਦ ਕਹੇ, ਉਹਦੀ ਬੁੱਧੀ ਅੱਗੇ ਹਨੇਰਾ ਏ।
ਵੀਰੇ ਬਾਗੀ ਹੋਣਾ ਪੈਂਦਾ ਏ!
ਉਹਨੇ ਜਾਬਰ ਆਖਿਆ ਬਾਬਰ ਨੂੰ ਇਹ ਸ਼ਹਿ ਉਹਦੀ ਤੇ ਪਲਦੇ ਨੇ! ਇਹ ਪਿੱਠੂ ਬਣੇ ਹਕੂਮਤ ਦੇ ਉਹਦੇ ਨਾਲ ਇਸ਼ਾਰੇ ਚੱਲਦੇ ਨੇ! ਨਾਂ ਤਵਾਰੀਖ ਤੇ ਜੜਨ ਲਈ ਫਿਰ ਆਪਾਂ ਖੋਣਾ ਪੈਦਾ ਏ! ਏਥੇ ਸੱਚ ਦੇ ਰਾਹ ਤੇ ਚੱਲਣ ਲਈ ਵੀਰੇ ਬਾਗੀ ਹੋਣਾ ਪੈਂਦਾ ਏ! ਕੁੱਝ ਏਦਾ ਦੇ ਵੀ ਮਸਲੇ ਨੇ ਜੋ ਬਹਿ ਸੁਲਜਾਏ ਜਾਦੇ ਨੇ! ਜਦ ਗ਼ਲਵੇ ਨੂੰ ਹੱਥ ਪਾਵੇ ਕੋਈ ਫਿਰ ਗਲੇ ਦਬਾਏ ਜਾਦੇ ਨੇ! ਜਦ ਹੱਦ ਵਿਚਾਰਾਂ ਦੀ ਟੱਪ ਜੇ ਹਥਿਆਰ ਉਠਾਉਣਾ ਪੈਦਾ ਏ! ਏਥੇ ਸੱਚ ਦੇ ਰਾਹ ਤੇ ਚੱਲਣ ਲਈ ਵੀਰੇ ਬਾਗੀ ਹੋਣਾ ਪੈਂਦਾ ਏ! ਅਸੀਂ ਜ਼ੇਲਾਂ ਦੇ ਵਿੱਚ ਰੁੱਲਣ ਲਈ ਪਰਿਵਾਰ ਤੂੰ ਤਖ਼ਤ ਬਠਾਏ ਨੇ! ਬਸ ਏਸੇ ਕਰਕੇ ਨਾਲ ਤੇਰੇ ਸਾਡੇ ਰੋਲੇ ਚੱਲਦੇ ਆਏ ਨੇ! ਕੋਈ ਧੁਰੋਂ ਖਾੜਕੂ ਜੰਮਦਾ ਨਈ ਹੱਕਾਂ ਲਈ ਹੋਣਾ ਪੈਦਾ ਏ! ਏਥੇ ਸੱਚ ਦੇ ਰਾਹ ਤੇ ਚੱਲਣ ਲਈ ਵੀਰੇ ਬਾਗੀ ਹੋਣਾ ਪੈਂਦਾ ਏ! ਜਦ ਸਿਰ ਤੋਂ ਪੱਗ ਉਤਾਰੇ ਕੋਈ ਜੀਅ ਕਰਦਾ ਖੋਲ ਲੰਗਾਰ ਦਇਆ! ਉਦੋਂ ਮੌਤ ਅੰਗੜਾਈਆਂ ਲੈਦੀ ਏ ਜਾਂ ਮਰ ਜਾਵਾਂ ਜਾਂ ਮਾਰ ਦਇਆ! ਜਦ ਜ਼ੁਲਮ ਪੁੱਜਦਾ ਸਿਖਰਾਂ ਤੇ ਫਿਰ ਖੂਨ 'ਚ ਨੋਣਾ ਪੈਦਾ ਏ! ਏਥੇ ਸੱਚ ਦੇ ਰਾਹ ਤੇ ਚੱਲਣ ਲਈ ਵੀਰੇ ਬਾਗੀ ਹੋਣਾ ਪੈਂਦਾ ਏ!
ਚਰਖੇ ਕੱਤ ਕੇ ਕਦੇ ਗੁਲਾਮੀ ਟੁੱਟਦੀ ਨਈ
ਲਹਿ ਜਾਦੇ ਨੇ ਖੋਪੜ ਸਦਾ ਹੀ ਮਰਦਾਂ ਦੇ॥ ਮੋੜ ਦਿੰਦੇ ਨੇ ਮੂੰਹ ਜੋ ਤਿੱਖੀਆਂ ਕਰਦਾਂ ਦੇ॥ ਮੰਨ੍ਹਦੇ ਨਈ ਏ ਈਂਨ ਕਦੇ ਜਰਵਾਣਿਆਂ ਦੀ, ਬੇਸ਼ੱਕ ਝੱਖੜ ਝੁੱਲ ਜਾਦੇ ਨੇ ਦਰਦਾਂ ਦੇ॥ ਤਲਵੇ ਚੱਟ ਕੇ ਜੀਭ ਜੋ ਖੁੰਡੀ ਹੋ ਜਾਵੇ, ਉਸ ਜੀਭ ਚੋ’ ਬਾਤ ਅਣਖ ਦੀ ਫੁੱਟਦੀ ਨਈ॥ ਤੂੰਬਾ ਤੂੰਬਾ ਉੱਡਣਾਂ ਪੈਂਦਾ ਚਰਖੀਆਂ ਤੇ, ਚਰਖੇ ਕੱਤ ਕੇ ਕਦੇ ਗੁਲਾਮੀ ਟੁੱਟਦੀ ਨਈ॥ ਨੀਂਹਾਂ ਦੇ ਵਿੱਚ ਲਾਉਣੇ ਪੈਦੇ ਸਿਰ ਪਹਿਲਾਂ, ਫਿਰ ਜਾ ਕੇ ਕਿਤੇ ਕੰਧ ਉਸਰਦੀ ਤਖਤਾਂ ਦੀ॥ ਗੱਲਾਂ ਨਾ ਇਤਿਹਾਸ ਵੀਰਿਆ ਬਣਦੇ ਨਈ, ਪੀੜ ਝੱਲ੍ਹਣੀ ਪੈਦੀ ਡਾਡਿਆਂ ਵਖਤਾਂ ਦੀ॥ ਚੰਦ ਕੁ ਛਿੱਲੜਾਂ ਖਾਤਰ ਅਣਖ ਜੋ ਵਿੱਕ ਜਾਦੀ, ਉਹ ਕਦੇ ਵੀ ਜੜ੍ਹ ਜ਼ੁਲਮ ਦੀ ਪੁੱਟਦੀ ਨਈ॥ ਤੂੰਬਾ ਤੂੰਬਾ ਉੱਡਣਾਂ ਪੈਂਦਾ ਚਰਖੀਆਂ ਤੇ, ਚਰਖੇ ਕੱਤ ਕੇ ਕਦੇ ਗੁਲਾਮੀ ਟੁੱਟਦੀ ਨਈ॥ ਬੰਬ ਬੰਨ੍ਹਣਾ ਪੈਂਦਾ ਚੌੜੀਆਂ ਹਿੱਕਾਂ ਨਾਲ, ਟੀਸੀ ਵਾਲਾ ਬੇਰ ਤੋੜਨਾ ਸੌਖਾ ਨਹੀ॥ ਮੱਥਾ ਪਾੜਨਾ ਪੈਂਦਾ ਮੱਸ਼ਰੇ ਹਾਥੀਆਂ ਦਾ, ਅੰਗਿਆਰਿਆਂ ਦੇ ਉੱਤੇ ਦੌੜਨਾ ਸੌਖਾ ਨਹੀ॥ ਜਿਹੜੀਆਂ ਤੇਗ਼ਾ ਵਿੱਚ ਨਾਂ ਚੰਗੀ ਤੜ੍ਹ ਹੋਵੇ, ਉਹ ਕਦੇ ਵੈਰੀ ਦਾ ਚੂਰਮਾ ਕੁੱਟਦੀ ਨਈ॥ ਤੂੰਬਾ ਤੂੰਬਾ ਉੱਡਣਾਂ ਪੈਂਦਾ ਚਰਖੀਆਂ ਤੇ, ਚਰਖੇ ਕੱਤ ਕੇ ਕਦੇ ਗੁਲਾਮੀ ਟੁੱਟਦੀ ਨਈ॥ ਸੌਖਾ ਨਈ ਅਡਵਾਇਰ ਮਾਰਨਾ ਲੰਡਨ ਚ’ ਕਠਨ ਤਪੱਸਿਆ ਉਹ ਵੀ ਇੱਕੀ ਸਾਲਾਂ ਦੀ॥ ਭਗਤ ਸਿੰਘ ਜੇ ਕਦੇ ਬੰਦੂਕਾਂ ਬੀਜਦਾ ਨਾ, ਕਿਹੜਾ ਕਰਦਾ ਗੱਲ ਫੇ ਉੱਚੇ ਖਿਆਲਾਂ ਦੀ॥ ਬੇਸ਼ੱਕ “ਸੱਤਿਆ” ਫਾਂਸੀ ਟੰਗ ਜ਼ਮੀਰਾਂ ਨੂੰ, ਗੈਰਤਮੰਦ ਦਾ ਕਦੇ ਗਲਾ ਉਹ ਘੁੱਟਦੀ ਨਈ॥ ਤੂੰਬਾ ਤੂੰਬਾ ਉੱਡਣਾਂ ਪੈਂਦਾ ਚਰਖੀਆਂ ਤੇ, ਚਰਖੇ ਕੱਤ ਕੇ ਕਦੇ ਗੁਲਾਮੀ ਟੁੱਟਦੀ ਨਈ॥
ਨੀਂ ਇਹੀ ਤੇਰੀ ਨੀਤੀ ਦੋਗਲੀ!
ਅਸੀਂ ਦੇਸ਼ ਦੇ ਲਈ ਜੂਝੇ, ਦੇਸ਼ ਭਗਤ ਬਣੇ ਪੱਕੇ! ਗੱਲ ਹੱਕਾਂ ਦੀ ਜੇ ਕੀਤੀ, ਅਸੀਂ ਗਏ ਘਰੋਂ ਚੱਕੇ! ਉੰਝ ਕਾਗਜ਼ਾਂ 'ਚ ਅਸਾਂ ਨੂੰ ਅਜ਼ਾਦੀ,, ਨੀਂ ਇਹੀ ਤੇਰੀ ਨੀਤੀ ਦੋਗਲੀ! ਹੱਕ ਮੰਗੀਏ ਤਾਂ ਅਸੀਂ ਅੱਤਵਾਦੀ ਨੀਂ ਇਹੀ ਤੇਰੀ ਨੀਤੀ ਦੋਗਲੀ! ਜੇ ਗੱਲ ਪਾਣੀਆਂ ਦੀ ਕਰਾਂ, ਪੈਜੇ ਦੰਦਲਾਂ ਤੁਸਾਂ ਨੂੰ! ਕਿੰਨੇ ਬੀਤ ਗਏ ਦਹਾਕੇ, ਖਾਂਦੇ ਗੰਦਲਾਂ ਤੁਸਾਂ ਨੂੰ! ਪੱਗਾਂ ਵਾਲਿਆਂ ਦੀ ਹੋਈ ਬਰਬਾਦੀ,, ਨੀਂ ਇਹੀ ਤੇਰੀ ਨੀਤੀ ਦੋਗਲੀ! ਹੱਕ ਮੰਗੀਏ ਤਾਂ ਅਸੀਂ ਅੱਤਵਾਦੀ ਨੀਂ ਇਹੀ ਤੇਰੀ ਨੀਤੀ ਦੋਗਲੀ! ਜ਼ੇਲਾਂ ਭਰੀਆਂ ਤੂੰ ਪਈਆਂ, ਫੜ ਤਾਰੇ ਕਈ ਹਵਾਰੇ! ਤੈਨੂੰ ਚੁੰਭਦੇ ਕਿਉਂ ਰਹਿੰਦੇ, ਉੱਚੀ ਗੂੰਜ਼ਦੇ ਨਗਾਰੇ! ਸੱਚ ਬੋਲੀਏ ਤਾਂ ਆਖੇਂ ਵੱਖਵਾਦੀ,, ਨੀਂ ਇਹੀ ਤੇਰੀ ਨੀਤੀ ਦੋਗਲੀ! ਹੱਕ ਮੰਗੀਏ ਤਾਂ ਅਸੀਂ ਅੱਤਵਾਦੀ ਨੀਂ ਇਹੀ ਤੇਰੀ ਨੀਤੀ ਦੋਗਲੀ! ਕਹਿਕੇ ਦੋ ਪ੍ਰਸਿੰਟਾਂ, ਸਾਨੂੰ ਜਾਦਾ ਏ ਦਬਾਇਆ! ਸਾਡੇ ਕੇਸਾਂ ਦਸਤਾਰਿਆਂ, ਨੂੰ ਜਾਦਾ ਹੱਥ ਪਾਇਆਂ! ਕਿੰਨੇ ਬਣਦੇ ਮੁਕਾਬਲੇ ਕਮਾਦੀ,, ਨੀਂ ਇਹੀ ਤੇਰੀ ਨੀਤੀ ਦੋਗਲੀ! ਹੱਕ ਮੰਗੀਏ ਤਾਂ ਅਸੀਂ ਅੱਤਵਾਦੀ ਨੀਂ ਇਹੀ ਤੇਰੀ ਨੀਤੀ ਦੋਗਲੀ! ਸਾਡਾ ਏਹੀ ਆ ਕਸੂਰ, ਅਸੀਂ ਸਿੱਖਾਂ ਘਰ ਜੰਮੇ! ਨਾਂ' ਸਾਡੇ ਲਈ ਇੰਨਸਾਫ਼, ਖ਼ਤ ਪਾਏ ਲੰਮੇ-ਲੰਮੇ! ਧੱਕਾਂ ਕਰਦੀ ਏ ਬੇ-ਬੁਨਿਆਦੀ,, ਨੀਂ ਇਹੀ ਤੇਰੀ ਨੀਤੀ ਦੋਗਲੀ! ਹੱਕ ਮੰਗੀਏ ਤਾਂ ਅਸੀਂ ਅੱਤਵਾਦੀ ਨੀਂ ਇਹੀ ਤੇਰੀ ਨੀਤੀ ਦੋਗਲੀ!
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਚੜਿਆ ਏ ਸਾਲ ਨਵਾਂ ਨਵੇਂ ਨਵੇਂ ਰੰਗ ਨੇ ਖੁਸ਼ੀਆਂ ਮਨਾ ਰਹੇ ਸਾਰੇ ਹੀ ਨਿਸ਼ੰਗ ਨੇ ਅਸੀਂ ਹਾਂ ਨਾਚੀਜ ਸਾਡਾ ਰੱਖਿਓ ਖਿਆਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਕੀਤੀ ਸ਼ੁਰੂਆਤ ਕਈਆਂ ਗੁਰੂ ਘਰ ਆਏ ਕੇ ਸੁਖਮਨੀ ਪੜੀ ਕਈਆਂ ਮੰਨ ਚਿੱਤ ਲਾਏ ਕੇ ਕਰਨ ਅਰਦਾਸਾਂ ਆਏ ਨੰਨ੍ਹੇ ਨੰਨ੍ਹੇ ਬਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਪਿੱਛਲੇ ਜੋ ਸਾਲ ਭੁੱਲਾਂ ਕੀਤੀਆਂ ਮੈਂ ਦਾਤਾ ਜੀ ਆਪਣਾ ਸਮਝ ਤੂੰ ਬਖਸ਼ ਲਈ ਵਧਾਤਾ ਜੀ ਚੰਗੇ ਤਰਾਂ ਜਾਣਦੇ ਹੋ ਤੁਸੀ ਸਾਡੇ ਹਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਸੁੱਖ ਵਰਤਾਈ ਦਾਤਾ ਸਾਰੀ ਕਇਆਨਾਤ ਚ ਰੱਝਵੇਂ ਰਿੱਝਕ ਪਾਈ ਸਭਦੀ ਪਰਾਤ ਚ ਭੁੱਖਾ ਨਾ ਕੋਈ ਸੋਂਵੇ ਹੋਵੇ ਦੇਸ਼ ਖੁਸ਼ਹਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਕੌਂਮੀ ਘਰ ਹੋਵੇ ਸਾਡਾ ਰੋਜ਼ ਦੀ ਜੋ ਮੰਗ ਹੈ ਆਪ ਤੂੰ ਸਹਾਈ ਹੋਈ ਸਾਡੇ ਅੰਗ ਸੰਗ ਹੈ ਉੱਗਲੀ ਨੂੰ ਫੜਕੇ ਸਿਖਾਵੋ ਨਵੀਂ ਚਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਇਸ ਸਾਲ ਲੋਭ ਦੀ ਸਤਾਵੇ ਨਾਂ ਕੋਈ ਲਾਲਸਾ ਸਦਾ ਹੀ ਬੁਲੰਦੀਆਂ ਨੂੰ ਛੂੰਹਵੇ ਤੇਰਾ ਖਾਲਸਾ ਸਿਰ ਉੱਤੇ ਹੱਥ ਰੱਖੀ ਸਾਈਆਂ ਬਣ ਢਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਕੋਈ ਵੀ ਧਨਾਡ ਲਾਵੇ ਮਾੜੇ ਨੂੰ ਨਾ ਰਗੜਾ ਕੌਂਮ ਤੇਰੀ ਆਪਸ ਚ ਕਰੇ ਨਾਂ ਕੋਈ ਝਗੜਾ ਭਰੋ ਸਚਿਆਈ ਨਾਲ ਸਾਡਾ ਵਾਲ ਵਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਦੇਸ਼ਾ ਤੇ ਵਿਦੇਸ਼ਾ ਵਿੱਚ ਬਣੀ ਰਹੇ ਸਾਂਤੀ ਅਕਲਾਂ ਹਲੀਮੀਆਂ ਦੀ ਬਖਸ਼ੋ ਕਰਾਂਤੀ “ਸੱਤੇ” ਨੂੰ ਬਖਸ਼ ਦੇਵੋ ਸੁਰਾਂ ਵਾਲੀ ਤਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਤੇਰੇ ਨਾਲ ਤੇਰੇ ਆਪਣੇ ਹੀ ਕੱਢ ਜਾਂਦੇ ਖਾਰਾਂ
ਮੀਂਹ ਏਨਾਂ ਨੀਂ ਪਿਆ ਸੀ ਜਿੰਨਾਂ ਡੋਬ ਤਾਂ ਪੰਜਾਬ! ਢਹਿਗੇ ਆਲ੍ਹਣੇ ਅਸਾਂ ਦੇ ਹੋਈਆਂ ਫਸਲਾਂ ਖਰਾਬ! ਦੋਂਹੀ ਤਿੰਨੀ ਸਾਲੀਂ ਸਾਡੇ ਹਿੱਸੇ ਆਂਵਦਾ ਉਜਾੜਾ! ਕਦੀਂ ਘੱਗਰ ਨੂੰ ਕਦੀ ਪੈ ਜੇ ਸਤਲੁਜ ਪਾੜਾ! ਸਾਡੇ ਵੱਟੇ ਗਏ ਨੇ ਮੁੱਲ ਸਾਡੇ ਪੱਲੇ ਪਈਆਂ ਹਾਰਾਂ॥ ਤੈਨੂੰ ਕਾਸਤੋਂ ਪੰਜਾਬ ਸਿੰਹਾ ਪੈਦੀਆਂ ਨੇ ਮਾਰਾਂ॥ ਤੇਰੇ ਨਾਲ ਤੇਰੇ ਆਪਣੇ ਹੀ ਕੱਢ ਜਾਂਦੇ ਖਾਰਾਂ॥ ਕਦੇ ਪਾਣੀਆਂ 'ਚ ਡੋਬੇ ਕਦੇ ਨਸ਼ਿਆਂ 'ਚ ਮਾਰੇਂ! ਕਦੇ ਵੱਢ ਕੇ ਤੂੰ ਚੂੰਡੀ ਸਾਡੀ ਗੈਰਤ ਵੰਗਾਰੇ! ਕਈ ਸੁੱਕੀਆਂ ਨੇ ਨਹਿਰਾਂ ਕਈ ਟੁੱਟ ਗਏ ਨੇ ਬੰਨ੍ਹ! ਵਾਹ ਤੇਰੀਆਂ ਸਕੀਮਾਂ ਨੂੰ ਨੀਂ ਗਏ ਅਸੀਂ ਮੰਨ! ਸਾਡਾ ਰੱਜਕੇ ਉਜਾੜਾ ਕੀਤਾ ਵੱਡਿਆਂ ਗਦਾਰਾਂ॥ ਤੈਨੂੰ ਕਾਸਤੋਂ ਪੰਜਾਬ ਸਿੰਹਾ ਪੈਦੀਆਂ ਨੇ ਮਾਰਾਂ॥ ਤੇਰੇ ਨਾਲ ਤੇਰੇ ਆਪਣੇ ਹੀ ਕੱਢ ਜਾਂਦੇ ਖਾਰਾਂ॥ ਜਿੰਨਾਂ ਸਾਥੋਂ ਲਿਆ ਪਾਣੀ ਕਦੇ ਆਨੇ ਤੇ ਬਹਾਨੇ! ਸਾਨੂੰ ਡੋਬਕੇ ਉਹ ਆਪ ਬੈਠੇ ਰੜੇ ਹੀ ਮੈਦਾਨੇ! ਕੀਤੀ ਜਿੰਨਾਂ ਦੀ ਮਦਾਦ ਉਹੀ ਯਾਰ ਬਣੇ ਮਾਰੂ! ਅਸੀਂ ਜਿੰਨਾਂ ਨੂੰ ਖਵਾਇਆ ਉਹੋ ਸਾਡੇ ਉੱਤੇ ਭਾਰੂ! ਅਸੀਂ ਪੱਠੇ ਪਾਈਏ ਤੁਸੀ ਲੈਜੋ ਚੋਕੇ ਤੇ ਧਾਰਾਂ॥ ਤੈਨੂੰ ਕਾਸਤੋਂ ਪੰਜਾਬ ਸਿੰਹਾ ਪੈਦੀਆਂ ਨੇ ਮਾਰਾਂ॥ ਤੇਰੇ ਨਾਲ ਤੇਰੇ ਆਪਣੇ ਹੀ ਕੱਢ ਜਾਂਦੇ ਖਾਰਾਂ॥ ਜਿਹਨੂੰ ਰੁੜਦੇ ਹੋਏ ਨੂੰ ਦਿੱਤੇ ਆਪਣੇ ਸੀ ਕੰਦੇ! ਉਹੀ ਰੋੜਨਾਂ ਚਾਹੁੰਦੇ ਨੇ ਸਾਨੂੰ ਗੁਣਚੋਦ ਬੰਦੇ! ਅੱਜ ਉੱਠੇ ਕੀ ਉਹ ਭੋਰਾ ਸਾਡੇ ਭੁੱਲੇ ਅਹਿਸਾਨ! ਅੱਖਾਂ ਕੱਡਦੇ ਨੇ ਸਾਨੂੰ ਦਿੰਦੇ ਪੁੱਠੇ ਜਿਹੇ ਬਿਆਨ! ‘ਸੱਤਾ ਫਰੀਦ ਸਰਾਈਆ’ ਲਿਖ ਕਰਦਾ ਵਿਚਾਰਾਂ॥ ਤੈਨੂੰ ਕਾਸਤੋਂ ਪੰਜਾਬ ਸਿੰਹਾ ਪੈਦੀਆਂ ਨੇ ਮਾਰਾਂ॥ ਤੇਰੇ ਨਾਲ ਤੇਰੇ ਆਪਣੇ ਹੀ ਕੱਢ ਜਾਂਦੇ ਖਾਰਾਂ॥
ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ!
ਟੁੱਟ ਜਾਣੇ ਤੇਰੇ ਜੋੜ ਗੱਠ ਵੇਖ ਲਈ! ਹੋਇਆ ਜਦੋ ਦੂਣਾਂ ਹੋਰ ਕੱਠ ਵੇਖ ਲਈ! ਮੌਤ ਨੂੰ ਤੁਰੇ ਆ ਕਿੱਲੀ ਟੰਗ ਦਿੱਲੀਏ! ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ! ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ! ਛੇੜ ਬੈਠੀਂ ਕਾਹਨੂੰ ਖੱਖਰ ਭਰਿੰਡਾਂ ਦੇ! ਛੱਡਦੇ ਨੀ ਖੈਹੜਾ ਭੋਲੇ ਜੱਟ ਪਿੰਡਾਂ ਦੇ! ਤੇਜ਼ ਕਰੀ ਬੈਠੇ ਬਾਹਲਾ ਡੰਗ ਦਿੱਲੀਏ! ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ! ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ! ਪੱਕੇ ਸ਼ੈਡ ਪਾ ਲਏ ਵੇਖ ਲਾ ਪਤੰਦਰਾਂ! ਬੋਰ ਵੀ ਕਰਾ ਲਏ ਵੇਖ ਲਾ ਪਤੰਦਰਾਂ! ਤੇਰੀ ਨੀਤੀ ਤੈਨੂੰ ਕਰੂ ਤੰਗ ਦਿੱਲੀਏ! ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ! ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ! ਛੱਬੀ ਨੂੰ ਏ ਨੀਦਾਂ ਤੇਰੀਆਂ ਉਡਾਉਣਗੇ! ਮਾਰਦੇ ਫਰਾਟੇ ਜਦੋਂ ਫੋਰਡ ਆਉਣਗੇ! ਜਬਰੀ ਮਨਾਉਣੀ ਕਹਿੰਦੇ ਮੰਗ ਦਿੱਲੀਏ! ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ! ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ! ਮਰਾਂਗੇ ਜਾਂ ਜਿੱਤਾਂਗੇ ਏ ਧਾਰੀ ਬੈਠੇ ਨੇ! ਵਿੱਡੀ ਸੰਘਰਸ਼ ਦੀ ਤਿਆਰੀ ਬੈਠੇ ਨੇ! ਗੁੱਟਾਂ 'ਚ ਪਵਾ ਦਿਆਂਗੇ ਵੰਗ ਦਿੱਲੀਏ! ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ! ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ! ਅਣਖਾਂ ਦੇ ਨਾਲ ਮਰਨਾਂ ਕਬੂਲ ਇਆ! ਸੱਤਿਆ ਨਾਂ ਧੱਕਾ ਜਰਨਾਂ ਕਬੂਲ ਇਆ! ਤੂੰ ਲੱਖਾਂ ਅਪਨਾ ਲੈ ਭਾਵੇਂ ਢੰਗ ਦਿੱਲੀਏ! ਜਿੱਤਕੇ ਮੁੜਾਂਗੇ ਛਿੜੀ ਜੰਗ ਦਿੱਲੀਏ! ਵੇਖੀ ਚੱਲ ਮਾਲਕ ਦੇ ਰੰਗ ਦਿੱਲੀਏ!
ਤੇਰੀ ਨੀਂਦ ਉਡਾ ਦਊਗੀ ਦਿੱਲੀਏ
ਤੁਰੇ ਵੇਖ ਟਿੱਬਿਆਂ ਚੋ' ਆਉਦੇ ਫੋਰਡ ਮਾਰਦੇ ਬੜਕਾਂ! ਇਹ ਭੋਲੇ ਸ਼ਕਲਾਂ ਤੋਂ ਤੇਰੀਆਂ ਕੱਡ ਦੇਣਗੇ ਰੜਕਾਂ! ਚੰਦ ਨਵਾਂ ਚਾੜਾਂਵੇਗੀ ਮੇਰੀ ਫਰਕ ਰਹੀ ਅੱਖ ਖੱਬੀ! ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ! ਕੀ ਦਰਦ ਕਿਸਾਨਾਂ ਦਾ ਭੈੜੇ ਚਾਹ ਵਾਲਾ ਕੀ ਜਾਨਣ! ਅੰਨ੍ਹ ਪੜੇ ਵੀ ਕੁਰਸੀ ਦਾ ਏਥੇ ਖੂਬ ਨਜ਼ਾਰਾ ਮਾਨਣ! ਯਾਰੋ ਜੰਗਲ ਸਾੜ ਦਿੰਦੀ ਫੜਾਈ ਬਾਂਦਰ ਦੇ ਹੱਥ ਡੱਬੀ! ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ! ਗੋਡੇ ਟੇਕਣੇ ਪੈਣੇ ਨੇ ਚਾਹੇ ਅੱਜ ਟੇਕ ਚਾਹੇ ਭਲਕੇ! ਤੈਨੂੰ ਧੂੜ ਚਟਾਵਣਗੇ ਏਹੇ ਅੜਬ ਪੰਜਾਬੀ ਰਲਕੇ! ਪੁੱਛ ਵੱਡੇ ਵਡੇਰਿਆਂ ਤੋਂ ਇਹ ਨਈ ਗੋਲਦੇ ਕੱਤੀ ਛੱਬੀ। ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ! ਤੁਰ ਉਹ ਵੀ ਏਥੋ ਗਏ ਤੇਰੇ ਨਾਦਰ ਤੇ ਅਬਦਾਲੀ! ਇਹ ਪਾਂਧੀ ਨਾਨਕ ਦੇ ਸੱਚੇ ਕਿਰਤੀ ਤੇ ਸੱਚੇ ਹਾਲੀ! ਇਹ ਧੂੜਾਂ ਪੁੱਟ ਦਿੰਦੇ ਲਾਉਦੇ ਨੀਲੇ ਨੂੰ ਜਦ ਪੱਬੀ! ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ! ਸੁਣ ਬੜਕ ਸ਼ੇਰ ਦੀ ਨੂੰ ਜਾਦੀ ਕੰਬ ਇਆ ਕੁੱਲ ਲੋਕਾਈ! ਕਈ ਵਾਰੀ ਪਹਿਲਾਂ ਵੀ ਅਸੀਂ ਇਹ ਦਿੱਲੀ ਖੂੰਜ਼ੇ ਲਾਈ! ਫੂਲਾ ਸਿੰਘ ਅਕਾਲੀ ਦੀ ਕਦੇ ਨਈ ਜੰਗੀ ਸੈਨਾਂ ਦੱਬੀ! ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ! ਇਹ ਕਿਸੇ ਦਬਾ ਹੇਠਾ ਕਦੇ ਨੀਂ ਦੱਬਿਆ ਦੱਬਦੇ ਦਿੱਲੀਏ! ਇਹ ਸ਼ੇਰ ਪੰਜਾਬੀ ਨੇ ਕੱਡਦੇ ਭਰਮ ਦਿਲਾਂ ਚੋ' ਬਿੱਲੀਏ! ਇਹ ਜਿਧਰ ਤੁਰ ਪੈਦੇ ਧੁਰ ਤੋਂ ਮੇਹਰ ਵਰਤੀ ਰੱਬੀ! ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ! ਹੁਣ ਕਈ ਸਟੇਟਾਂ ਨਾਲ ਸਾਡੀ ਬਣ ਗਈ ਗੂੜੀ ਯਾਰੀ! ਤੂੰ ਬੁੜਕ-ਬੁੜਕ ਉੱਠਦੀ ਸਾਡਾ ਕੱਠ ਵੇਖਕੇ ਭਾਰੀ! ਭਾਈਆਂ ਦੀ ਇਕੱਤਰਤਾ ਕਮਲੀਏ ਤੈਨੂੰ ਕਿਉਂ ਨਾਂ ਫੱਬੀ! ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ! ਇਸ ਲਾਲ ਕਿਲ੍ਹੇ ਉੱਤੇ ਝੁਲਾਉਣਾ ਫਿਰ ਤੋਂ ਕੇਸਰੀ ਝੰਡਾ! ਅਸੀਂ ਫੇਲ ਕਰ ਦਿਆਂਗੇ ਫਰੀਦ ਸਰਾਈਆਂ ਲੁੱਚਾ ਫੰਡਾ! ਇਹ ਝੱਟ ਮਰੋੜ ਦਿੰਦੇ "ਸੱਤਿਆ" ਤੰਨ ਦੀ ਹੱਡੀ ਗੱਬੀ! ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ!
ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ!
ਤੁਰੇ ਚਾਰ ਕੁ ਸੀ ਜਾਣੇ ਅਸੀਂ ਪਿੰਡ ਤੋਂ ਰਾਹ 'ਚ ਕਿੰਨੇ ਗਏ ਰਲ ਮੇਰੇ ਹਾਣੀ ਨੀ! ਬੜਾ ਮੁਸ਼ਕਲ ਬੰਨ੍ਹ ਲਾਉਣਾ ਆਬ ਨੂੰ ਡੱਕ ਕਿਵੇਂ ਲਊ ਬੂੰਦ ਤੇਰਾ ਪਾਣੀ ਨੀ! ਤੈਨੂੰ ਕਰਨਗੇ ਔਖੇ ਅੱਖੀਂ ਵੇਖ ਲਈ ਛੇੜ ਕਾਹਨੂੰ ਬੈਠੀ ਪਿੰਡਾਂ ਵਾਲੇ ਡੂਮ ਨੀ! ਤੈਨੂੰ ਔਖਾ ਹੋ ਜੂ ਸੁਣ ਕੱਚੀ ਪਿੱਲੀਏ ਫਿਰ ਰੋਕਣਾ ਇਹ ਲੱਖਾਂ ਦਾ ਹਜੂਮ ਨੀ! ਤੇਰੇ ਬੈਰੀਅਰ ਨੂੰ ਕੀ ਉਹੋ ਜਾਣਦੇ ਜਿਹੜੇ ਟੱਪ ਮੈਕਸੀਕੋ ਵਾਲੀ ਕੰਧ ਗਏ! ਬੁਛਾਰਾਂ ਪੈਦੀਆਂ ਸੀ ਪਾਣੀ ਦੀਆਂ ਅੰਨ੍ਹੀਆਂ ਤਾਵੀਂ ਪਲਾਂ ਵਿੱਚ ਕੂਚ ਕਰ ਪੰਧ ਗਏ! ਤੇਰੀ ਹਿੱਕ ਨੂੰ ਲਤਾੜ ਲੰਘ ਜਾਣਗੇ ਤਦੇ ਤੁਰਦੇ ਨੇ ਹਾਥੀ ਵਾਂਗੂੰ ਝੂਮ ਨੀ! ਤੇਰੇ ਪੱਥਰ ਤੇ ਕੰਡਆਲੀ ਤਾਰ ਏ ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ! ਕਿਵੇਂ ਜੜ੍ਹ ਤੋਂ ਮਿਟਾਉਣਾਂ ਹੈ ਪੰਜਾਬ ਨੂੰ ਡੂੰਗੀ ਸੋਚ ਨਾਲ ਰਾਹਾਂ ਤੂੰ ਉਲੀਕੀਆਂ! ਅਸੀਂ ਹਿੱਕਾਂ ਡਾਹੀਆਂ ਆਈ ਵਾਰੀ 'ਸੱਤਿਆ' ਤੂੰ ਆਈ ਵਾਰ ਕਰੇ ਸਾਡੇ ਤੇ ਵਧੀਕੀਆਂ! ਕੀਤਾ ਸ਼ੁਰੂ ਤੋਂ ਤਸੱਦਦ ਤੂੰ ਹੱਸਕੇ ਮਾਰੇ ਕੋਹ ਕੋਹਕੇ ਕਿੰਨੇ ਮਜ਼ਲੂਮ ਨੀ! ਤੇਰੇ ਪੱਥਰ ਤੇ ਕੰਡਆਲੀ ਤਾਰ ਏ ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ! ਸਾਡੀ ਲੰਮੀਂ ਆਂ ਲੜਾਈ ਵੇਖੀਂ ਜਿੱਤਾਂਗੇ ਅਸੀਂ ਕਦੇ ਵੀ ਕਬੂਲੀਆਂ ਏ ਹਾਰਾਂ ਨੀ! ਸਾਡੇ ਸਬਰਾਂ ਨੂੰ ਜਦੋਂ ਵੀ ਤੂੰ ਪਰਖਿਆ ਅਸੀਂ ਬੰਨ੍ਹ-ਬੰਨ੍ਹ ਤੁਰੇ ਉਦੋਂ ਡਾਰਾਂ ਨੀ! ਆਏ ਆਈ ਤੇ ਚਗਾਠਾਂ ਪੱਟ ਦੇਣਨਗੇ ਸੀਲ ਕਿੰਨਾਂ ਵੀ ਕਰਾ ਲੀ ਭਾਵੇਂ ਰੂਮ ਨੀ! ਤੇਰੇ ਪੱਥਰ ਤੇ ਕੰਡਆਲੀ ਤਾਰ ਏ ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ! ਤੇਰੇ ਫੈਸਲੇ ਜੇ ਆਖਰੀ ਨੇ ਫੈਸਲੇ ਅਸੀਂ ਕਰਕੇ ਪੁਗਾਈਏ ਪੂਰੀ ਗੱਲ ਨੀ! ਜੇ ਤੂੰ ਜਿੱਦ ਤੇ ਅੜੀ ਆਂ ਵਹਿਮ ਕੱਡਦੇ ਸਾਡੇ ਫੈਸਲੇ ਵੀ ਹੁੰਦੇ ਆ ਅਟੱਲ ਨੀ! ਤੇਰੀ ਜੂਹ ਵਿੱਚ ਵੇਖੀਂ ਗੂੰਜਾਂ ਪੈਦੀਆਂ ਟਰੈਕਟਰਾਂ ਨੇ ਉਠਾਈ ਜਦੋਂ ਦੂਮ ਨੀ! ਤੇਰੇ ਪੱਥਰ ਤੇ ਕੰਡਆਲੀ ਤਾਰ ਏ ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ! ਨੀ ਤੂੰ ਜ਼ੋਰ ਲਾ ਲਾ ਭਾਵੇਂ ਅੱਡੀ ਚੋਟੀ ਦੇ ਏਹੇ ਤੇਰੇ ਕੋਲੋਂ ਰੁੱਕਣੇ ਇਕੱਠ ਨਈ! ਜਿੰਨਾਂ ਘੂਰੇਗੀ ਇਹ ਉੱਡ ਉੱਡ ਪੈਣਗੇ ਜ਼ਮ੍ਹਾ ਭੁੱਲ ਜਾ ਤੂੰ ਸਕਦੇ ਏ ਨੱਠ ਨਈ! ਰਹੀਏ ਕਾਸਤੋਂ ਗੁਲਾਮ ਤੇਰੇ ਦੱਸਦੇ ਤੂੰ ਪਾਈ ਫਰੀਦਸਰਾਈਏ ਨੂੰ ਕੀ ਟੂਮ ਨੀ! ਤੈਨੂੰ ਕਰੂ ਪ੍ਰੇਸ਼ਾਨ ਇਕੱਠ ਅਸਾਂ ਦਾ ਇਹ ਤਾਂ ਚੰਗੀ ਤਰਾਂ ਜਾਣਦੀ ਜਰੂਰ ਤੂੰ! ਇਹ ਨਈ ਮੁੱਕਣੇ ਨਾਂ ਤੇਰੇ ਕੋਲੋ ਰੁੱਕਣੇ ਭਾਵੇਂ ਪਹਿਲਾਂ ਵੀ ਖਪਾ ਛੱਡੇ ਪੂਰ ਤੂੰ! ਤੈਨੂੰ ਦਊਗਾ ਦਿਖਾਈ ਵੇਖੀ ਧੁੰਦਲਾ ਬੇਸ਼ੱਕ ਕਿੰਨਾਂ ਵੀ ਤੂੰ ਕਰੀਂ ਜਾਵੀਂ ਜੂਮ ਨੀ! ਤੇਰੇ ਪੱਥਰ ਤੇ ਕੰਡਆਲੀ ਤਾਰ ਏ ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ!
ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ
ਚੱਲ ਥੋੜ੍ਹਾ ਪਿੱਛੇ ਤੈਨੂੰ ਦੱਸਾਂ ਮੈਂ ਕਹਾਣੀ ਉਹ! ਸਾਡਾ ਸੀ ਰਾਜ਼ ਕਦੇ ਸਾਡੇ ਸੀਗੇ ਪਾਣੀ ਉਹ! ਝੰਡਾ ਵੀ ਝੁਲਾਇਆ ਤੇਰੀ ਹਿੱਕ ਉੱਤੇ ਦਿੱਲੀਏ ਤਵਾਰੀਖ ਦੱਸੂ ਤੈਨੂੰ ਚੀਖ਼ ਕੇ ਪੁਰਾਣੀ ਉਹ! ਸਾਡੇ ਬਿਨਾਂ ਕਿੱਥੇ ਸੀ ਵਜ਼ੂਦ ਤੇਰਾ ਨੀ ਸੱਚ ਹੁੰਦਾ ਕੌੜਾ ਤੈਨੂੰ ਨਈਓ ਜੱਚਨਾ! ਠਾਰਾਂ ਠਾਰਾਂ ਵਾਰੀ ਰੱਚ ਦਿੱਤਾ ਦਿੱਲੀਏ ਹੁਣ ਫਿਰ ਮੇਰੀ ਕੌਂਮ ਨੇ ਤਿਹਾਸ ਰੱਚਨਾ! ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ ਯਾਦ ਕਰ ਸੰਨ ਨੀਂ ਸਤਾਰਾਂ ਸੌ ਤਰਾਸੀ ਦਾ ਬਘੇਲ ਸਿੰਘ ਬਾਬਿਆਂ ਨੇ ਧੂੜਾਂ ਪੱਟੀਆਂ! ਜੱਸਾ ਰਾਮਗੜੀਆ ਤੇ ਆਹਲੂਵਾਲੀਆ ਕਰ ਗਏ ਸੀ ਤੇਰੀਆਂ ਨੀ ਜਾੜ੍ਹਾਂ ਖੱਟੀਆਂ! ਖੂਨ ਦੀ ਪਿਆਸੀ ਬਣ ਨਾਂ ਕਾਤਲ਼ੇ ਇਹ ਅਣਖਾਂ ਦਾ ਖੂਨ ਤੈਨੂੰ ਨਈ ਪੱਚਣਾ! ਠਾਰਾਂ ਠਾਰਾਂ ਵਾਰੀ ਰੱਚ ਦਿੱਤਾ ਦਿੱਲੀਏ ਹੁਣ ਫਿਰ ਮੇਰੀ ਕੌਂਮ ਨੇ ਤਿਹਾਸ ਰੱਚਨਾ! ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ ਦਿੱਲੀਏ ਨੀ ਬਿੱਲੀਏ ਨੀ ਸੁਣ ਕੱਚੀ ਪਿੱਲੀਏ ਝੱਟ ਹੀ ਏ ਲਾਉਦੇ ਬੰਬ ਨਾ ਉਡਾਉਣ ਨੂੰ! ਬਗ਼ਾਵਤਾਂ ਦੀਆਂ ਜਾਂ ਝੁੱਲਣ ਹਨੇਰੀਆਂ ਜਾਗ ਪੈਦੇ ਸ਼ੇਰ ਮਿੱਟੀ 'ਚ ਮਿਲਾਉਣ ਨੂੰ! ਏ ਜੂ.ਪੀ. ਬਿਹਾਰ ਜੰਮੂ ਕਸ਼ਮੀਰ ਨਈ ਇਹ ਖਾਲਸਾ ਗੁਰੂ ਦਾ ਹਿੱਕ ਉੱਤੇ ਨੱਚਣਾ! ਠਾਰਾਂ ਠਾਰਾਂ ਵਾਰੀ ਰੱਚ ਦਿੱਤਾ ਦਿੱਲੀਏ ਹੁਣ ਫਿਰ ਮੇਰੀ ਕੌਂਮ ਨੇ ਤਿਹਾਸ ਰੱਚਨਾ! ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ ਵਾਰ-ਵਾਰ ਛੇੜ ਨਾਂ ਤੂੰ ਜੰਗ ਚੰਦਰੀ ਯਾਦ ਨਾਂ ਕਰਾ ਨੀ ਸਾਨੂੰ ਸੰਨਤਾਲੀਆਂ! ਸ਼ਕਲਾਂ ਤੋਂ ਭੋਲੇ ਅਕਲਾਂ ਤੋਂ ਭਾਬੜ ਚੂਲ ਵਿੱਚ ਝੱਟ ਠੋਕ ਦਿੰਦੇ ਫਾਲੀਆਂ! ਮਹਿੰਗੀ ਪੈ ਜੂ ਤੈਨੂੰ ਤੇਰੀ ਰਾਜ਼ਨੀਤੀ ਨੀ ਬਲ ਗਿਆ ਭਾਬੜ ਫੇ ਬਾਹਲਾ ਮੱਚਣਾਂ! ਠਾਰਾਂ ਠਾਰਾਂ ਵਾਰੀ ਰੱਚ ਦਿੱਤਾ ਦਿੱਲੀਏ ਹੁਣ ਫਿਰ ਮੇਰੀ ਕੌਂਮ ਨੇ ਤਿਹਾਸ ਰੱਚਨਾ! ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ ਮੁੱਲ ਕਿੱਥੇ ਪਾਇਆ ਅਕਲਾਂ ਤੋਂ ਅੰਨ੍ਹੀਏ ਯਾਦ ਕਰ ਚੌਂਕ ਚਾਂਦਨੀ ਦੇ ਸਾਕੇ ਨੂੰ! ਕੀਤੇ ਤੂੰ ਫਰੇਬ ਆਈ ਵਾਰ ਸਾਡੇ ਨਾਲ 'ਫਰੀਦਸਰਾਈਆ ਸੱਤਾ' ਲਿਖੇ ਵਾਕੇ ਨੂੰ! ਅੱਕੇ ਜੇ ਕਿਸਾਨ ਕਿਤੇ ਬਾਗੀ ਹੋ ਗਏ ਤੇਰੇ ਪੱਲੇ ਕੁੱਝ ਵੀ ਨਈ ਫਿਰ ਬਚਣਾਂ! ਠਾਰਾਂ ਠਾਰਾਂ ਵਾਰੀ ਰੱਚ ਦਿੱਤਾ ਦਿੱਲੀਏ ਹੁਣ ਫਿਰ ਮੇਰੀ ਕੌਂਮ ਨੇ ਤਿਹਾਸ ਰੱਚਨਾ! ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ
ਨੀ ਝਾਂਜਰਾਂ ਪਵਾ ਕੇ ਛੱਡਾਂਗੇ!
ਤੇਰੇ ਨਾਂਹ 'ਚ ਜਵਾਬ ਜਿਹੜੇ ਦਿੱਲੀਏ ਨੀ ਹਾਂ 'ਚ ਕਰਾ ਕੇ ਛੱਡਾਂਗੇ! ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ ਨੀ ਝਾਂਜਰਾਂ ਪਵਾ ਕੇ ਛੱਡਾਂਗੇ! ਬਹੁਤਾ ਚਿਰ ਨਈਓ ਰਾਜ਼ ਭਾਗ ਰਹਿੰਦੇ ਨੀ ਪਿੱਛੇ ਝਾਤੀ ਮਾਰ ਵੇਖ ਲੈ! ਕਿਤੇ ਲੱਭਿਆਂ ਨਈ ਲੱਭੇ ਅਬਦਾਲੀ ਔਰੰਗਿਆਂ ਦੀ ਹਾਰ ਵੇਖ ਲੈ! ਅਸੀਂ ਤੋੜਣੇ ਗਰੂਰ ਬੀਬਾ ਜਾਣਦੇ ਨੀ ਜੜ੍ਹਾ ਤੋਂ ਹਲਾ ਕੇ ਛੱਡਾਂਗੇ! ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ ਨੀ ਝਾਂਜਰਾਂ ਪਵਾ ਕੇ ਛੱਡਾਂਗੇ! ਅਸੀਂ ਮੋਢਿਆਂ ਤੇ ਹਲ ਚੁੱਕ ਤੁਰ ਪਏ ਨੀ ਤੇਰੇ ਸ਼ਹਿਰ ਖੋਰੂ ਪਾਉਣ ਲਈ! ਤੇਰੀ ਹਿੱਕ ਤੇ ਪੰਜਾਬ ਚੜ ਆ ਗਿਆ ਤੇਰੇ ਭਰਮ ਮਿਟਾਉਣ ਲਈ ! ਤੈਥੋਂ ਰੱਦ ਕਰਵਾਉਣੇ ਬਿੱਲ ਥੋਪੇ ਜੋ ਨੀ ਗੂੰਠਾ ਵੀ ਲਵਾ ਕੇ ਛੱਡਾਂਗੇ! ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ ਨੀ ਝਾਂਜਰਾਂ ਪਵਾ ਕੇ ਛੱਡਾਂਗੇ! ਅਸੀਂ ਪਾ ਲਿਆ ਏ ਸੈਂਡ ਉੱਚਾ ਰੱਖ ਕੇ ਤੇ ਬੋਰ ਕਰਵਾ ਤੇ ਪੱਕੇ ਨੀ! ਕੇ. ਐੱਫ. ਸੀ. ਬਣਾ ਤੇ ਖਾਣ ਪੀਣ ਲਈ ਤੇਰੇ ਛੱਡਵਾ ਤੇ ਛੱਕੇ ਨੀ! ਨੀ ਤੂੰ ਠੰਡ ਰੱਖ ਤਵਾਰੀਖ ਮੁੜ ਤੋਂ ਫਿਰ ਦੁਹਰਾ ਕੇ ਛੱਡਾਂਗੇ! ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ ਨੀ ਝਾਂਜਰਾਂ ਪਵਾ ਕੇ ਛੱਡਾਂਗੇ! ਜਿਹੜੇ ਮੋਂਹ ਦੀਆਂ ਤੰਦਾਂ ਲੈ ਕੇ ਆਏ ਨੀ ਅਸੀਂ ਸੀਨੇ ਲਾ ਕੇ ਠਾਰ ਤੇ! ਜਿੰਨਾਂ ਅਣਖ ਵੰਗਾਰੀ ਸਾਡੀ ਪੁੱਛ ਲੀਂ ਵਾਂਗ ਛਿੱਲੜਾਂ ਖਲਾਰ ਤੇ! ਕਿਤੇ ਦਿਲ ਦੀਆਂ ਦਿਲ 'ਚ ਨਾਂ ਰਹਿ ਜਾਵੇ ਏ ਵੀ ਸਮਝਾ ਕੇ ਛੱਡਾਂਗੇ! ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ ਨੀ ਝਾਂਜਰਾਂ ਪਵਾ ਕੇ ਛੱਡਾਂਗੇ! ਦੂਜੇ ਦਿਨ ਰੱਖ ਲੈਂਦੀ ਏ ਤੂੰ ਮੀਟਿੰਗਾਂ ਤੇ ਸਿੱਟਾ ਕੋਈ ਕੱਡਦੀ ਨਈ! ਨੀ ਤੂੰ ਦਿਲ 'ਚ ਫਰੇਬ ਪਾਲੀ ਬੈਠੀ ਏ ਤੇ ਮਾਰੂ ਨੀਤੀ ਛੱਡਦੀ ਨਈ! ਇੱਕ-ਇੱਕ ਬੋਲ ਸੀਨਾਂ ਤੇਰਾ ਪਾੜ ਜਾਊ "ਸੱਤੇ" ਤੋਂ ਲਿਖਾ ਕੇ ਛੱਡਾਂਗੇ! ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ ਨੀ ਝਾਂਜਰਾਂ ਪਵਾ ਕੇ ਛੱਡਾਂਗੇ!
ਮਰੋੜਤੀਆਂ ਲੱਖਾਂ ਫੌਜਾਂ ਸਿੰਘਾਂ ਚਾਲੀਆਂ!
ਨੀਲੇ ਨੀਲੇ ਬਾਣੇ ਸਿਰ ਛੱਡੇ ਫਰਲੇ! ਬੋਲਦੇ ਰਿਕਾਰਡ ਸਾਡੇ ਦੇਸ਼ ਪਰਲੇ! ਮੀਰੀ ਪੀਰੀ ਵਾਲਿਆਂ ਦੀ ਫੌਜ਼ ਲਾਡਲੀ ਕਿਸੇ ਅੱਗੇ ਬੱਲਿਆ ਨੀ ਲਾਉਦੀ ਤਰਲੇ! ਵਾਰਿਸ ਅਕਾਲੀ ਬਾਬਾ ਫੂਲਾ ਸਿੰਘ ਦੇ ਜਿਸਨੇ ਪਠਾਣੀ ਫੌਜ਼ਾ ਫੜ ਢਾਹ ਲੀਆਂ! ਦਿੱਲੀਏ ਨੀ ਨੀਲੀ ਨੀਲੀ ਫੌਜ਼ ਵਾਲਿਆਂ ਤੇਰੀ ਹਿੱਕ ਉੱਤੇ ਛਾਹੁਣੀਆਂ ਨੇ ਪਾਈਆਂ! ਮਰਦਾ ਨੂੰ ਮੈਹਣਾਂ ਹੈ ਮੈਦਾਨੋ ਭੱਜਣਾ ਮਰੋੜਤੀਆਂ ਲੱਖਾਂ ਫੌਜਾਂ ਸਿੰਘਾਂ ਚਾਲੀਆਂ! ਵਿਛਾਤੀਆਂ ਲੱਖਾਂ ਲੋਥਾਂ ਸਿੰਘਾਂ ਚਾਲੀਆਂ! ਪੁੱਛ ਕੇ ਤੂੰ ਵੇਖੀ ਅੰਗਰੇਜ਼ੀ ਰਾਜ਼ ਤੋਂ ਕਿਵੇਂ ਪਾਈ ਭਾਜੜ ਸੀ ਟੁੰਡੀ ਲਾਟ ਨੂੰ! ਮਰਦ ਅਕਾਲੀ ਬਾਬੇ ਹਨੁਮਾਨ ਨੇ, ਤੋਰੇ ਸੀ ਜ਼ਨਾਜੇ ਸ਼ਮਸ਼ਾਨ ਘਾਟ ਨੂੰ! ਛੱਡਕੇ ਜੈਕਾਰੇ ਜਾਂ ਨਿਹੰਗ ਤੁਰਦੇ ਹੱਟਦੇ ਨਈ ਪਿੱਛੇਂ ਭਾਵੇਂ ਫੌਂਤ ਖਾ ਗੀਆਂ! ਦਿੱਲੀਏ ਨੀ ਨੀਲੀ ਨੀਲੀ ਫੌਜ਼ ਵਾਲਿਆਂ ਤੇਰੀ ਹਿੱਕ ਉੱਤੇ ਛਾਹੁਣੀਆਂ ਨੇ ਪਾ ਲੀਆਂ! ਮਰਦਾ ਨੂੰ ਮੈਹਣਾਂ ਹੈ ਮੈਦਾਨੋ ਭੱਜਣਾ ਮਰੋੜਤੀਆਂ ਲੱਖਾਂ ਫੌਜਾਂ ਸਿੰਘਾਂ ਚਾਲੀਆਂ! ਮੂੰਹ ਪਾੜ ਸੁੱਟਦੀ ਸੀ ਤੇਗ ਜੀਹਦੀ ਨੀ ਭੁੱਲਗੀ ਨਵਾਬ ਤੂੰ ਕਪੂਰ ਸਿੰਘ ਨੂੰ! ਧਲੀ ਉੱਤੇ ਸਿਰ ਰੱਖ ਜਿਹੜਾ ਲੜਿਆ ਯਾਦ ਕਰ ਉਸ ਪੂਲਿਆਂ ਦੇ ਕਿੰਗ ਨੂੰ! ਹੱਕ ਸੱਚ ਅਤੇ ਇਨਸਾਫ ਦੇ ਲਈ ਪਾ ਲੈਦੇ ਖੁਦ ਗਲ 'ਚ ਪੰਜਾਲੀਆਂ! ਦਿੱਲੀਏ ਨੀ ਨੀਲੀ ਨੀਲੀ ਫੌਜ਼ ਵਾਲਿਆਂ ਤੇਰੀ ਹਿੱਕ ਉੱਤੇ ਛਾਹੁਣੀਆਂ ਨੇ ਪਾ ਲੀਆਂ! ਮਰਦਾ ਨੂੰ ਮੈਹਣਾਂ ਹੈ ਮੈਦਾਨੋ ਭੱਜਣਾ ਮਰੋੜਤੀਆਂ ਲੱਖਾਂ ਫੌਜਾਂ ਸਿੰਘਾਂ ਚਾਲੀਆਂ! ਸਿੰਘਾਂ ਦੀ ਦਹਾੜ ਸੀ ਪਹਾੜ ਪਾੜਦੀ ਸੁਣ ਹਥਿਆਰ ਸੁੱਟੇ ਵੱਡੇ ਜਾਬਰਾਂ! ਅਟਕ ਟਕਾ ਏ ਏਨਾ ਦੈਂਤ ਬਣਕੇ ਤੂੰ ਕੀ ਬੀਬਾ ਜਾਣੇ ਏਨਾਂ ਦੀਆਂ ਪਾਵਰਾਂ! ਫਰੀਦ ਸਰਾਈਆ ਲਾਡਲੀਆਂ ਫੌਜ਼ਾ ਨੇ ਪਹਿਲਾਂ ਵੀ ਸੀ ਕਈ ਦਿੱਲੀਆਂ ਝੁਕਾ ਲੀਆਂ! ਦਿੱਲੀਏ ਨੀ ਨੀਲੀ ਨੀਲੀ ਫੌਜ਼ ਵਾਲਿਆਂ ਤੇਰੀ ਹਿੱਕ ਉੱਤੇ ਛਾਹੁਣੀਆਂ ਨੇ ਪਾ ਲੀਆਂ! ਮਰਦਾ ਨੂੰ ਮੈਹਣਾਂ ਹੈ ਮੈਦਾਨੋ ਭੱਜਣਾ ਮਰੋੜਤੀਆਂ ਲੱਖਾਂ ਫੌਜਾਂ ਸਿੰਘਾਂ ਚਾਲੀਆਂ!
ਉਹਨਾਂ ਤੇਗ਼ਾਂ ਵਾਹੀਆਂ ਰਣ 'ਚ
ਉਹਨਾਂ ਤੇਗ਼ਾਂ ਵਾਹੀਆਂ ਰਣ 'ਚ ਤੇ ਖਾਧੀਆਂ ਤੇਗ਼ਾਂ! ਉਹ ਹਾਥੀ ਵਾਂਗਰ ਝੂਲਦੇ, ਛਕ-ਛਕ ਕੇ ਦੇਗ਼ਾਂ! ਉਹਨਾਂ ਸ਼ੇਰ ਜੰਗਲੀ ਪਾੜ ਤੇ, ਫੜ-ਫੜ ਜਬਾੜਾਂ! ਉਹਨਾਂ ਦੈਤਾਂ ਵਰਗੇ ਮੁਗ਼ਲ ਵੀ, ਵਾੜ ਦਿੱਤੇ ਝਾੜਾਂ! ਉਹਨਾਂ ਮਾਰ ਨਾਗ਼ਨੀ ਚੀਰੇ ਤੇ, ਸੀ ਹਾਥੀ ਮਸ਼ਕੇ! ਉਹ ਜਿਧਰ ਚੜਦੇ ਹੋਂਵਦੀ, ਸੀ ਅਸ਼ਕੇ-ਅਸ਼ਕੇ! ਉਹਨਾਂ ਸੀਸ ਰੱਖਕੇ ਤਲੀ ਤੇ, ਉਡਾ ਤੇ ਪ੍ਰਖੱਚੇ! ਉਹ ਛਾਤੀ ਉੱਤੇ ਵੈਰੀਆਂ ਦੇ, ਚੜ-ਚੜ ਨੱਚੇ! ਉਹਨਾਂ ਹਿੱਕਾਂ ਉੱਤੇ ਠੱਲ ਲਏ, ਗੱਡੀਆਂ ਦੇ ਇੰਝਣ! ਉਹ ਸਵਾ ਲੱਖ ਦੀ ਫੌਜ਼ ਨੂੰ, ਕੱਲੇ-ਕੱਲੇ ਪਿੰਝਣ! ਉਹਨਾਂ ਮੋਢੇ ਦਿੱਤੇ ਤੋਪ ਨੂੰ, ਬਣ ਬਣਕੇ ਥੰਮ੍ਹੀਆਂ! ਉਹ ਵੈਰੀ ਇੰਝ ਉਡਾਂਵਦੇ, ਜਿਊ ਉੱਡਣ ਫੰਮੀਆਂ! ਉਹਨਾਂ ਸਣੇ ਘੋੜਿਆਂ ਟੱਪੀਆਂ, ਕਿਲ੍ਹਿਆਂ ਦੀਆਂ ਕੰਧਾਂ! ਉਹ ਵਿੱਚ ਭੱਠਦੇ ਬੈਠ ਗਏ, ਸਨ ਨਾਲ ਅਨੰਦਾਂ! ਉਹਨਾਂ ਦੇ ਦਾਹੜੇ ਦਰਸ਼ਨੀ, ਤੇ ਕੁੰਡੇ ਮੁਛਹਿਰੇ! ਉਹ ਢਾਕਾਂ ਰੱਖਣ ਬੰਨ੍ਹਕੇ, ਪਾਉਣ ਤੇੜ ਕਛਹਿਰੇ! ਉਹਨਾਂ ਦੇ ਉੱਚੇ ਕੱਦ ਸੀ, ਜਿਊ ਬੁਰਜ਼ ਖਲੀਫ਼ਾ! ਉਹ ਸਿਰ ਨੇਜ਼ੇ ਤੇ ਟੰਗਕੇ, ਫਿਰ ਖੇਡਦੇ ਫੀਫਾ! ਉਹਨਾਂ' ਆਪਣੇ ਬਲ ਤੇ, ਕਡਾ ਛੱਡੀਆਂ ਚਾਂਗਾਂ! ਉਹ ਮਾਰਨ ਪਿੱਠਾਂ ਜੋੜਕੇ, ਗੜਿਆਂ ਤਰਾਂ ਡਾਂਗਾਂ! ਉਹਨਾਂ ਵੈਰੀ ਗੱਡੇ ਧਰਤ 'ਚ ਕਰ ਕਰਕੇ ਪੁੱਠੇ! ਉਹ ਧਰਤੀ ਮੂਧੀ ਮਾਰ ਦੇਣ, ਜੇ ਮਾਲਕ ਤੁੱਠੇ! ਉਹਨਾ ਦਿੱਲੀ ਜਿੱਤਕੇ ਫਿਰ ਸੀ, ਪਾ ਦਿੱਤੀ ਝੋਲੀ! ਉਹ ਸੀਨੇ ਏਦਾਂ ਪਾੜਦੇ, ਜਿਊ ਵਰਦੀ ਗੋਲੀ! ਉਹਨਾਂ ਸਣੇ ਘੋੜਿਆਂ ਵੱਢ ਤੇ, ਕਈ ਅੰਮ੍ਹਾ ਜਾਏ! ਉਹ ਵੈਰੀ ਇੰਝ ਲਤਾੜਦੇ, ਜਿਊ ਠੇਲਾ ਆਏ! ਉਹਨਾਂ ਹੋਣੀ ਘੱਲੀ ਰਜ਼ਾ ਕੇ, ਰੱਖੀ ਨਾਂ" ਭੁੱਖੀ! ਉਹ ਸਣੇ ਦੁਸ਼ਮਣ ਉੱਡ ਗਏ, ਬਣ ਬੰਬ ਮਨੁੱਖੀ! ਉਹਨਾਂ ਅੱਗੇ ਕੁੱਸਕਿਆ, ਨਾਂ" ਕੱਚਾ ਪਿੱਲਾ! ਉਹ ਘੋੜਾ ਦੌੜਾ ਕੇ ਪੁੱਟਦੇ, ਨੇਜ਼ੇ ਨਾਲ ਕਿੱਲਾ! ਉਹਨਾਂ ਦੀ ਚੜ੍ਹਗੇ ਨਿਗ੍ਹਾ ਜੋ, ਫਿਰ ਆਏ ਖੁੱਲ੍ਹਦੇ! ਉਹ ਇੱਕੀ-ਇੱਕੀ ਸਾਲ ਦੇ, ਨਈ ਵੈਰ ਸੀ ਭੁੱਲਦੇ! ਉਹਨਾਂ ਨੇ ਪਰਬਤ ਭੋਰ ਤੇ, ਜਿਊ ਮਿਰਚਾਂ ਡੁੰਗਾਂ! ਉਹ ਜ਼ੇਲਾਂ ਵਿੱਚੋ ਫਰਾਰ ਹੋਏ, ਪੁੱਟ-ਪੁੱਟ ਸਰੁੰਗਾਂ! ਉਹਨਾਂ ਦਿੱਲੀ ਤੋਂ ਲਾਹੋਰ ਤੱਕ, ਸੀ ਝੰਡੇ ਗੱਡੇ! ਉਹ ਤਾਂਹੀ ਨੇ ਇਤਿਹਾਸ ਦੇ, ਅੱਜ ਰਾਜ਼ੇ ਵੱਡੇ! ਉਹਨਾਂ ਨੇ ਸੀ "ਸੱਤਿਆ" ਬਹੁ ਮਾਰੀਆਂ ਮੱਲਾਂ! ਤਾਂਹੀ ਅੱਜ ਸੰਸਾਰ ਵਿੱਚ, ਨੇ ਹੁੰਦੀਆਂ ਗੱਲਾਂ!
ਸਾਡਾ ਮਾਸ ਨੋਚਕੇ
ਸਾਡਾ ਮਾਸ ਨੋਚਕੇ ਉੱਚਾ ਖੜਿਆ ਇੱਲਾਂ ਨੇ॥ ਸਾਨੂੰ ਪੈਰ-ਪੈਰ ਤੇ ਪਰਖਿਆ ਤੱਤੇ ਕਿੱਲਾਂ ਨੇ॥ ਹੋਏ ਦੋ-ਫਾੜ ਸਾਂ ਅਸੀਂ ਆਰੇ ਦੇ ਦੰਦਿਆਂ ਤੋਂ॥ ਛਿਲਤਾਂ ਬਣਕੇ ਲੱਥੇ ਮਾਸ ਅਸਾਂ ਦੇ ਰੰਦਿਆਂ ਤੋਂ॥ ਝੂਟਾ ਫਿਰ ਲਿਆ ਸੀ ਜਾ ਕੇ ਖੂਨੀ ਚਰਖੀ ਦਾ॥ ਸੁਣ ਨੀ ਤੱਤੀਏ ਬਹੁਤਾ ਆਸ਼ਕ ਨੂੰ ਨੀਂ ਪਰਖੀ ਦਾ॥ ਛਾਲੇ-ਛਾਲੇ ਕੀਤਾ ਕਦੇ ਉੱਬਲਦੀਆਂ ਦੇਗ਼ਾਂ ਨੇ॥ ਕੀਤਾ ਨਮਸ਼ਕਾਰ ਸੀ ਕਿਤੇ ਅਸਾਂ ਨੂੰ ਤੇਗ਼ਾਂ ਨੇ॥ ਤਵੀਆਂ ਉੱਤੇ ਚੌਕੜੇ ਮਾਰੇ ਅਸਾਂ ਨੇ ਹੱਸ ਹੱਸਕੇ॥ ਖਿੱਚੇ ਮਾਸ ਜ਼ਮੂਰਾਂ ਨੇ ਅਸਾਂ ਦੇ ਕੱਸ ਕੱਸਕੇ॥ ਰੂੰ ਦੀ ਅੱਗ ਨੇ ਸਾੜਿਆ ਸਾਨੂੰ ਬੰਨ੍ਹਕੇ ਜੰਡਾਂ ਨਾਂ॥ ਪਾਏ ਮੁੱਲ ਸਿਰਾਂ ਦੇ ਸਨ ਨੋਟਾਂ ਦੀਆਂ ਪੰਡਾਂ ਨਾਂ॥ ਕਿਧਰੇ ਖੋਪਰ ਸਨ ਉਤਾਰੇ ਤਿੱਖੀਆਂ ਰੰਬੀਆਂ ਨੇ॥ ਸਾਡੇ ਲਹੂ ਨਚੌੜੇ ਸੰਘਣੇ ਖੂਨੀ ਬੰਬੀਆਂ ਨੇ॥ ਪਿਊ ਦੇ ਮੁੱਖ 'ਚ ਤੁੰਨਿਆਂ ਗਿਆ ਦਿਲ ਸੀ ਬੱਚੇ ਦਾ॥ ਸੀਨਾਂ ਨੇਜ਼ੇ ਨਾਲ ਪ੍ਰੋਇਆ ਉਮਰੋਂ ਕੱਚੇ ਦਾ॥ ਕਿਧਰੇ ਗ਼ਲਾਂ 'ਚ ਹਾਰ ਪਵਾਏ ਸਿਦਕੀ ਮਾਂਵਾਂ ਨੇ॥ ਨੇਜ਼ਿਆਂ ਉੱਤੇ ਲਾਲ ਟੰਗਾਏ ਸਿਦਕੀ ਮਾਂਵਾਂ ਨੇ॥ ਨਿੱਕਾ-ਨਿੱਕਾ ਟੁੱਕਿਆ ਸਾਨੂੰ ਦੀਨ ਕਬੂਲਣ ਲਈ॥ ਸਾਡੇ ਸਿਰ ਉਤਾਰੇ ਚੋਖਾ ਇਨਾਮ ਵਸੂਲਣ ਲਈ॥ ਨੀਹਾਂ ਦੇ ਵਿੱਚ ਚਿਣਿਆਂ ਸਾਡੀ ਹੋਂਦ ਮਿਟਾਂਵਣ ਨੂੰ॥ ਸੌਂਹਾ ਖਾ ਕੇ ਮੁਕਰੇ ਜ਼ਾਲਮ ਕੁਫ਼ਰ ਕਮਾਂਵਣ ਨੂੰ॥ ਉਹ ਤਾਂ ਪੂਜੇ ਜਾਦੇ ਰਜ਼ਾ ਉਹਦੀ ਵਿੱਚ ਰਾਜ਼ੀ ਜੋ॥ ਉਹਦਾ ਨਾਂ" ਨੀਂ ਰਹਿੰਦਾ ਜੱਗ ਤੇ 'ਸੱਤਿਆ' ਪਾਜ਼ੀ ਜੋ॥
ਭਾਈ ਮਰਦਾਨਾ ਯਾਰ ਨਿਰੰਕਾਰ ਦਾ
ਜਿੱਥੇ ਚੱਲੂ ਗੱਲ ਨਾਨਕ ਜਿਹੇ ਪੀਰ ਦੀ! ਮਹਿਕ ਖਿੜੂ ਉੱਥੇ ਮਰਦਾਨੇ ਵੀਰ ਦੀ! ਸੁਰਾਂ ਦਾ ਖਜਾਨਾ ਸਾਰੇ ਸੰਸਾਰ ਦਾ! ਭਾਈ ਮਰਦਾਨਾ ਯਾਰ ਨਿਰੰਕਾਰ ਦਾ! ਲੰਮਾ ਸਮਾਂ ਨਾਨਕ ਦੇ ਨਾਲ ਬੀਤਿਆ! ਰੱਬੀ ਧੁਨਾ ਗਾਉਦੇ ਕਈ ਸਾਲ ਬੀਤਿਆ! ਛੱਡ ਦਿੱਤਾ ਮੋਂਹ ਪਿੱਛੇ ਪਰਿਵਾਰ ਦਾ! ਭਾਈ ਮਰਦਾਨਾ ਯਾਰ ਨਿਰੰਕਾਰ ਦਾ! ਉਮਰਾਂ 'ਚ ਵੱਡਾ ਭਾਈ ਮਰਦਾਨਾਂ ਸੀ! ਅੰਤਾਂ ਦਾ ਇੱਕ ਦੂਜੇ ਨਾ" ਯਰਾਨਾਂ ਸੀ! ਮਨਾਂ ਮੂੰਹੀ ਮੁੱਲ ਏਨਾਂ ਦੇ ਪਿਆਰ ਦਾ! ਭਾਈ ਮਰਦਾਨਾ ਯਾਰ ਨਿਰੰਕਾਰ ਦਾ! ਰੋਟੀ ਬਿਨਾਂ ਮੇਰੀ ਆਂਦਰ ਨੀਂ ਰੱਜਦੀ! ਭੁੱਖਿਆ ਨਾਂ" ਬਾਬਾ ਜੀ ਰਬਾਬ ਵੱਜਦੀ! ਹੋ ਜਾਣਾ ਗੁੱਸੇ ਕਦੇ ਦਿਲ ਹਾਰ ਦਾ! ਭਾਈ ਮਰਦਾਨਾ ਯਾਰ ਨਿਰੰਕਾਰ ਦਾ! ਧੁਰੋਂ ਬਾਣੀ ਆਈ ਕਹਿਣਾ ਮੁੱਖੋ ਦਾਤੇ ਨੇ! ਛੇੜਣੀ ਰਬਾਬ ਫਿਰ ਮੀਰ ਯਾਦੇ ਨੇ! ਚੁਣ ਲਿਆ ਮਾਰਗ ਸੀ ਉਪਕਾਰ ਦਾ! ਭਾਈ ਮਰਦਾਨਾ ਯਾਰ ਨਿਰੰਕਾਰ ਦਾ! ਛੱਡਿਆ ਨੀਂ ਸਾਥ ਘੁੱਟ ਪੱਲਾ ਬੰਨ੍ਹਿਆ! ਨਾਨਕ ਨੂੰ ਉਹਨੇ ਸੀ ਅਕਾਲ ਮੰਨਿਆ! ਲੜ ਲਾ ਕੇ ਦਾਤੇ ਮੀਰ ਯਾਦਾ ਤਾਰ ਤਾ! ਭਾਈ ਮਰਦਾਨਾ ਯਾਰ ਨਿਰੰਕਾਰ ਦਾ! ਐਸਾ ਸੀ ਯਰਾਨਾ ਕਿ ਮਸਾਲ ਬਣ ਗਈ! ਗੁਰਪ੍ਰੀਤ ਦੀਨ ਤੇ ਦਿਆਲ ਬਣ ਗਈ! ਖੇਮਕਰਨ ਵਾਲਾ ਲਿਖਕੇ ਉਚਾਰ ਦਾ! ਭਾਈ ਮਰਦਾਨਾ ਯਾਰ ਨਿਰੰਕਾਰ ਦਾ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਨੂਰਾ ਮਾਹੀ ਹੌਲੀ-ਹੌਲੀ ਪੈਰ ਪੁੱਟਦਾ! ਜ਼ਾਰੋ ਜ਼ਾਰੀ ਨੈਣਾਂ ਵਿੱਚੋ ਨੀਰ ਸੁੱਟਦਾ! ਸੂਬਿਆਂ ਨੇ ਕੀਤੇ ਫਰਮਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ! ਲ਼ੂਣ ਖਾ ਕੇ ਗੰਗੂ ਨੇ ਹਰਾਮ ਕਰਿਆ! ਝੱਟ ਜਾ ਕੇ ਚੰਦਰਾ ਮੁਰਿੰਡੇ ਵਰਿਆ! ਚੜ ਆ ਗੇਂ ਜਾਨੀ ਮਾਨੀ ਖਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ! ਪੁੱਜਕੇ ਕਚਿਹਰੀ ਛੱਡਿਆ ਜੈਕਾਰਾ ਸੀ! ਮੁਖੜੇ ਤੇ ਲਾਲਾਂ ਦੇ ਜਲਾਲ ਭਾਰਾ ਸੀ! ਪਾਪੀਆਂ ਨੂੰ ਚੜੀ ਖੂਨੀ ਪਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ! ਠੰਡੇ ਬੁਰਜ਼ 'ਚ ਕੀਤੇ ਕੈਦ ਪਾਪੀਆਂ! ਸੀਤ ਨਾਲ ਜਿੰਦਾ ਕੁਮਲਾਈਆਂ ਜਾਪੀਆਂ! ਨਾਲ ਮਾਤਾ ਗੁਜ਼ਰੀ ਮਹਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ! ਲਾਲਚ ਵੀ ਦਿੱਤੇ ਚੰਦਰੇ ਦਲਾਲਾ ਨੇ! ਜੁੱਤੀ ਨਾਲ ਸਭ ਠੁਕਰਾ ਤੇ ਬਾਲਾ ਨੇ! ਸਕੇ ਨਾਂ ਖਰੀਦ ਮਹਿੰਗੀ ਖਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ! ਬਲਦੀ ਤੇ ਤੇਲ ਪਾਇਆ ਸੁੱਚਾ ਨੰਦ ਨੇ! ਜ਼ੁਲਮ ਕਮਾਇਆ ਸੂਬੇ ਸਰਹੰਦ ਨੇ! ਛਿੱਕੇ ਉੱਤੇ ਟੰਗ ਤੇ ਈਮਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ! ਈਂਨ ਨੀ ਕਬੂਲੀ ਤੇਰੇ ਫਰਜ਼ੰਦਾਂ ਨੇ! ਭਾਵੇਂ ਸੀ ਲਕੋਲੇ ਦੋਵੇ ਖੂਨੀ ਕੰਧਾਂ ਨੇ! ਹੌਸਲੇ ਦੀ ਬਣਗੇ ਚਟਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ! ਹਾਂ ਦਾ ਨਾਰਾ ਮਾਰਿਆ ਨਵਾਬ ਸ਼ੇਰ ਨੇ! ਰਹਿਮ ਕਰੋ ਕਿਹਾ ਸੂਰਮੇ ਦਲੇਰ ਨੇ! ਭੁੱਲ ਬੈਠਾ ਪਾਪੀ ਸੀ ਕੁਰਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ! ਟੁੱਟੀ ਇੱਟ ਲਾਂਵੀ ਨਾਂ ਜਲਾਦਾ ਘੜਕੇ! ਬੱਚਿਆ ਨੇ ਆਖਿਆ ਨੀਹਾਂ 'ਚ ਖੜਕੇ! ਸੋਚੀਂ ਪਾ ਤੇ ਬਾਲਾਂ ਨੇ ਸ਼ੈਤਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ! ਚਿਣਤੀਆਂ ਕੰਧਾਂ ਵਿੱਚ ਜਿੰਦਾਂ ਨਿੱਕੀਆਂ! ਰੁੱਕਗੀਂ ਅਵਾਜ਼ ਧੁਨਾਂ ਪਈਆਂ ਫਿੱਕੀਆਂ! ਮਾਰਕੇ ਕਟਾਰੀ ਕੱਡੀ ਜਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ! ਨਿੱਕੇ-ਨਿੱਕੇ ਬਾਲ ਸਾਕੇ ਵੱਡੇ ਕਰ ਗਏ! ਸੱਤਿਆ ਉਹ ਲਾੜੀ ਮੌਤ ਹੱਸ ਤਰ ਗਏ! ਸਿੱਖੀ ਦੀ ਵਧਾ ਗੇ ਉਹੋ ਸ਼ਾਨ ਪਾਤਿਸ਼ਾਹ! ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ!
ਹੋ ਗਿਆ ਸੀ ਪ੍ਰਕਾਸ਼ ਤੇ ਮਿਟ ਗਏ ਦੂਰ ਹਨੇਰੇ ਸੀ! ਪੰਦਰਾਂ ਸੌਂ ਚੌਂਤੀ ਨੂੰ ਜਨਮੇਂ ਸਤਿਗੁਰ ਮੇਰੇ ਸੀ! ਦਯਾ ਕੌਰ ਦੀ ਕੁੱਖ ਨੂੰ, ਸਾਰੇ ਹੀ ਵਡਿਆਉਦੇ ਨੇ! ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ! ਸਭ ਵਾਰੇ-ਵਾਰੇ ਜਾਦੀ ਸੰਗਤ ਤੱਕ ਕੇ ਬਾਲਕ ਨੂੰ! ਚਰਨੀਂ ਸੀਸ ਝਕਾਉਦੇ ਸਾਰੇ ਹੀ ਪ੍ਰਤਿਪਾਲਕ ਨੂੰ! ਹਰਿਦਾਸ ਪਿਤਾ ਜੀ ਖੁਸ਼ੀ 'ਚ ਫੁੱਲੇ ਨਾਂ' ਸਮਾਉਦੇ ਨੇ! ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ! ਭਾਗ ਲਗਾਏ ਪਾਤਿਸ਼ਾਹ ਮੇਰੇ ਚੂਨਾਂ ਮੰਡੀ ਨੂੰ! ਰਾਹ ਬਣਾਉਣਾ ਸੱਚਦਾ ਪੁੱਟਕੇ ਪਾਪ ਦੀ ਡੰਡੀ ਨੂੰ! ਐਸੇ ਰੱਬੀ ਚੇਹਰੇ ਜੱਗ ਤੋਂ ਧੁੰਦ ਮਿਟਾਉਦੇ ਨੇ! ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ! ਵੱਖਰਾ ਨੂਰ ਨਜ਼ਾਰਾ ਸੀ ਸੱਚੀਆਂ ਸਰਕਾਂਰਾਂ ਦਾ! ਨੈਣਾਂ ਦੇ ਵਿੱਚ ਮਸਤੀਂ ਜਾਪੇ ਰੂਪ ਨਿਰੰਕਾਰਾਂ ਦਾ! ਸੋਹਣਾ ਮੁੱਖੜਾ ਦਮਕੇ ਸਭ ਦੀਦਾਰੇ ਪਾਉਦੇ ਨੇ! ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ! ਜੈ ਜੈਕਾਰਾਂ ਹੋਈਆਂ ਤੇ ਵੱਜ਼ੀਆਂ ਛਹਿਨਾਈਆਂ ਜੀ! ਦਰਸ਼ਨ ਦੇ ਲਈ ਦੂਰ-ਦੂਰ ਤੋਂ ਸੰਗਤਾਂ ਆਈਆਂ ਜੀ! ਹੋਈ ਫੁੱਲਾਂ ਦੀ ਵਰਖਾ ਮੰਗਲ ਖੁਸ਼ੀ ਦੇ ਗਾਉਦੇ ਨੇ! ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ! ਚੂਨਾਂ ਮੰਡੀ ਦੇ ਵਿੱਚ ਖੂਬ ਬਹਾਰਾਂ ਖਿੜ ਰਹੀਆਂ! ਚਾਰੇ ਪਾਸੇ ਰਸ ਭਿੰਨੀਆਂ ਤਾਰਾਂ ਛਿੜ ਰਹੀਆਂ! ਭਾਗਾ ਵਾਲੀ ਧਰਤੀ ਨੂੰ ਚੁੰਮ ਮੱਥੇ ਲਾਉਦੇ ਨੇ! ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ!
ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ!
ਇੱਕ ਓਕਾਂਰ ਤੋੰ ਸ਼ੁਰੂ ਕਰਾ ਲਿਆ! ਭਾਈ ਗੁਰਦਾਸ ਜੀ ਨੇ ਹਿੱਸਾ ਪਾ ਲਿਆ! ਬੇਰੀ ਹੇਠਾਂ ਬੈਠ ਅੱਖਰ ਬਿਆਨ ਤੇ! ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ! ਛੇ ਗੁਰੂਆਂ ਨੇ ਹੱਥੀਂ ਆਪ ਸਿੰਜਿਆ! ਪ੍ਰੇਮ ਵਿੱਚ ਇੱਕ-ਇੱਕ ਬੋਲ ਪਿੰਜਿਆ! ਮਾਣ ਕਰਾਂ ਮੈਂ ਵੀ ਹੀਰਿਆ ਦੀ ਖਾਨ ਤੇ! ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ! ਗਿਆਂਰਾਂ ਭੱਟਾਂ ਸਿਫ਼ਤ ਅਲਾਹੀ ਉਸਦੀ! ਭਰਦੇ ਸਵੱਈਏ ਨੇ ਗਵਾਹੀ ਉਸਦੀ! ਮਿੱਠੜੇ ਸ਼ਬਦ ਸਭ ਦੀ ਜੁਬਾਨ ਤੇ! ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ! ਪੰਦਰਾਂ ਭਗਤ ਲਿਖ ਗੇ ਭੰਡਾਰੇ ਜੀ! ਝੁੱਕਦਾ ਜਹਾਨ ਜਿਹਨੂੰ ਪਾਸੇ ਚਾਰੇ ਜੀ! ਸਾਰਿਆ ਨੂੰ ਮਾਣ ਅੱਖਰ ਗਿਆਨ ਤੇ! ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ! ਲਿਖੀ ਸਾਰੀ ਬਾਣੀ ਵਿੱਚ ਕੱਤੀ ਰਾਗ ਨੇ! ਵੱਜਦੇ ਜਾਂ ਨਾਦ ਛੇੜਦੇ ਵਿਰਾਗ ਨੇ! ਹੋਵਾਂ ਜਦੋ ਦੂਰ ਬਣ ਆਵੇ ਜਾਨ ਤੇ! ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ! ਗੁਰੂ ਜੀ ਗ੍ਰੰਥ ਵਿੱਚ ਬਾਈ ਵਾਂਰਾਂ ਨੇ! ਗਾਂਵਦੇ ਕਵੀਸ਼ਰ ਤੇ ਲਾਉਦੇ ਟਾਂਰਾਂ ਨੇ! ਵਾਰੇ-ਵਾਰੇ ਜਾਂਵਾਂ ਤੇਰੀ ਉੱਚੀ ਸ਼ਾਨ ਤੇ! ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ! ਭਾਈ ਮਰਦਾਨਾ ਸੁੰਦਰ ਪਿਆਰਾ ਜੀ! ਸੱਤੇ ਬਲਵੰਡ ਲਿਖੀਆਂ ਨੇ ਵਾਂਰਾਂ ਜੀ! ਮਿੱਠੀ ਧੁਨੀ ਛਿੜਦੀ ਹੈ ਵਾਰ ਗਾਨ ਤੇ! ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ! ਏਕਤਾ ਦਾ ਹੋਕਾ ਦਿੱਤਾ ਗੁਰੂ ਗ੍ਰੰਥ ਨੇ! ਚੜਦੀ ਕਲਾ 'ਚ ਰਹਿਣਾ ਸਿੱਖ ਪੰਥ ਨੇ! ਲਿਖਣੇ ਦਾ "ਸੱਤਾ" ਤੈਥੋ ਮੰਗੇ ਦਾਨ ਤੇ! ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ!
ਹਿੰਮਤ ਸਿੰਘ ਦੀ ਹਿੰਮਤ ਅੱਗੇ
ਜੁਝਾਰ ਸਿੰਘ ਦੀ ਅਗਵਾਈ ਵਿੱਚ ਹਿੰਮਤ ਹਿੰਮਤ ਕਰ ਤੁਰਿਆ! ਭੁੱਖੇ ਜਿਊ ਬਘਿਆੜਾਂ ਵਾਂਗੂੰ ਮੁਗ਼ਲ ਫੌਜ਼ ਤੇ ਜਾ ਵਰਿਆ! ਘੋੜਿਆਂ ਤੋਂ ਪਲਟਾ ਕੇ ਸੁੱਟੇ ਜ਼ਾਲਮ ਰੋਡੇ ਭੋਡੇ ਸੀ! ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ! ਐਸੇ ਵਾਰ ਤੇਗ਼ ਦੇ ਕੀਤੇ ਦਿੱਤੇ ਖੋਲ ਲੰਗਾਰੇ ਸੀ! ਬੌਹੜੀ-ਬੌਹੜੀ ਕਰਦੇ ਜ਼ਾਲਮ ਬਹੁਤੇ ਜੋ ਹੰਕਾਰੇ ਸੀ! ਡੱਕਰੇ-ਡੱਕਰੇ ਕਰ-ਕਰ ਸੁੱਟੇ ਨਾਲ ਤੇਗ ਦੇ ਮੋਢੇ ਸੀ! ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ! ਮੱਚ ਗਈ ਰਣ ਵਿੱਚ ਤੜਥੱਲੀ ਵੈਰੀ ਹੋਸ਼ ਗਵਾ ਬੈਠੇ! ਹੱਥ ਸ਼ੇਰ ਦੀ ਮੁੱਛ ਨੂੰ ਗਿੱਦੜੋ ਹਿੰਮਤ ਕਹਿੰਦਾ ਪਾ ਬੈਠੇ! ਨੱਸ ਤੁਰੇ ਸਨ ਦੁਸ਼ਮਣ ਰਣ ਚੋ" ਹੋ ਕੇ ਕੋਡੇ - ਕੋਡੇ ਸੀ! ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ! ਢਾਲਾਂ ਦੇ ਨਾਲ ਤੇਗਾਂ ਖੜਕਣ ਪੈਣ ਪਟਾਕੇ ਜ਼ੋਰਾਂ ਦੇ! ਲੋਥਾਂ ਉੱਤੇ ਚੜੀਆਂ ਲੋਥਾਂ ਪੈਂਰ ਉੱਖੜ ਗਏ ਚੋਰਾਂ ਦੇ! ਧੜਾਂ ਤੋਂ ਏਦਾਂ ਸੀਸ ਲੰਮਦੇ ਜੌਂ ਟਾਹਣੀਓ ਲੰਮਣ ਡੋਡੇ ਸੀ! ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ! ਐਸੇ ਕੀਤੇ ਵਾਰ ਸੀ ਭਰਵੇਂ ਸਿਰ ਰਿੜੇ ਵਾਂਗ ਟਿੰਡਾਂ ਦੇ! ਬੀਰ ਤਾਈ ਦੀ ਖਬਰ ਫੈਲ ਗਈ ਦੂਰ-ਦੂਰ ਤੱਕ ਪਿੰਡਾਂ ਦੇ! ਬੁਰਜ਼ ਪਲਾਂ ਵਿੱਚ ਢੇਰੀ ਕਰਤੇ ਬੇਸ਼ੱਕ ਉੱਚੇ ਅੋਡੇ ਸੀ! ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ! 'ਸੱਤਿਆ' ਬੀਰ ਬਹਾਦੁਰ ਨੇ ਪੂਰਾਂ ਦੇ ਪੂਰ ਖਪਾ ਦਿੱਤੇ! ਆਖਰੀ ਦਮ ਤੱਕ ਤੇਗ਼ ਚਲਾ ਕੇ ਵੈਰੀ ਧਰਤ ਲਟਾ ਦਿੱਤੇ! ਪਹਿਲਾਂ ਵੀ ਕਈ ਵਾਰੀ ਰੋਲੇ ਵੱਡ ਵਡੇਰੇ ਥੋਡੇ ਸੀ! ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ!
ਆਪ ਹੱਥੀਂ ਕੀਤਾ ਸਸਕਾਰ!
ਮਿਲੀ ਜਾਂ ਖਬਰ ਸਿੰਘ ਹੋ ਗਏ ਸ਼ਹੀਦ ਸਭੇ ਜੂਝਕੇ ਤੇ ਵਿੱਚ ਚਮਕੌਰ! ਮੰਨ ਵਿੱਚ ਤਾਂਘ ਉੱਠੀ ਕਰਕੇ ਸਰੀਰ ਕੱਠੇ ਦੇਵਾਂ ਵੱਲ ਅਗਨੀ ਦੇ ਤੋਰ! ਲੂੰਈਂ ਕੰਡੇ ਉੱਠਦੇ ਨੇ ਪੜਕੇ ਬਹਾਦਰੀ ਨੂੰ ਕੀਤਾ ਕਿੱਡਾ ਪਰਉਪਕਾਰ! ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ ਆਪ ਹੱਥੀਂ ਕੀਤਾ ਸਸਕਾਰ! ਕਲਗੀਆਂ ਵਾਲੇ ਦੇ ਦੋ ਵੱਡੇ ਫਰਜੰਦ ਏਥੇ ਪਾ ਗਏ ਸ਼ਹੀਦੀ ਏਸੇ ਥਾਂ! ਜ਼ਾਲਮਾਂ ਨਾ" ਲੋਹਾ ਲੈਦੇ ਆਪਾ ਕੁਰਬਾਨ ਕੀਤਾ ਕੌਂਮ ਦਾ ਵੀ ਉੱਚਾ ਕੀਤਾ ਨਾਂ" ! ਤੀਰਾਂ ਨਾ" ਸਰੀਰ ਵਿੰਨੇ ਦੋਵੇਂ ਸਾਹਿਬਜ਼ਾਦਿਆਂ ਦੇ ਤੱਕਿਆ ਅਜੀਤ ਤੇ ਜੁਝਾਰ! ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ ਆਪ ਹੱਥੀਂ ਕੀਤਾ ਸਸਕਾਰ! ਜੰਗਲ ਦੇ ਵਿੱਚੋ ਕਰ ਲੱਕੜਾਂ ਇਕੱਠੀਆਂ ਹਾਂ ਸੁੱਕੀਆਂ ਤੇ ਜੋ ਸੀ ਦਮਦਾਰ! ਲਾ ਕੇ ਢੇਰ ਇੱਕ ਵੱਡਾ ਸਾਰਾ ਲੱਕੜਾਂ ਦਾ ਕਰ ਦਿੱਤੀ ਚਿਖਾ ਸੀ ਤਿਆਰ! ਜੋੜਕੇ ਤੇ ਹੱਥ ਥੋੜ੍ਹਾ ਆ ਕੇ ਵਿਰਾਗ ਵਿੱਚ ਯਾਦ ਕੀਤਾ ਪ੍ਰਵਰਦਗਾਰ! ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ ਆਪ ਹੱਥੀਂ ਕੀਤਾ ਸਸਕਾਰ! ਚੁੱਕ ਕੇ ਸ਼ਹੀਦ ਸਿੰਘ ਕੱਲੇ-ਕੱਲੇ ਸ਼ੇਰਨੀ ਨੇ ਚਿਖਾ ਉੱਤੇ ਦਿੱਤੇ ਸੀ ਟਕਾ! ਬਾਜ਼ਾ ਵਾਲੇ ਪਾਤਿਸ਼ਾਹ ਨੂੰ ਕਰਕੇ ਤੇ ਯਾਦ ਓਹਨੇ ਦਿੱਤੀ ਫਿਰ ਅਗਨੀ ਵਖਾ! ਲਾਟਾਂ ਬਣ-ਬਣ ਜਦੋ ਉੱਠੀਆਂ ਉਤਾਂਹ ਨੂੰ ਸੀ ਵਹਿ ਤੁਰੇ ਹੰਝੂ ਛੰਮਸ਼ਾਰ! ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ ਆਪ ਹੱਥੀਂ ਕੀਤਾ ਸਸਕਾਰ! ਮਚਦੀਆਂ ਲਾਟਾਂ ਜਦੋਂ ਮੁਗਲਾਂ ਨੇ ਵੇਖੀਆਂ ਜਾਂ ਰਹਿ ਗਏ ਸੀ ਸਾਰੇ ਹੱਕੇ ਬੱਕੇ! ਐਲੀ ਐਲੀ ਕਰ ਸਭ ਨੱਸੇ ਆਉਣ ਵਾਹੋ ਧਾਈ ਹੱਥਾਂ ਵਿੱਚ ਬਰਸ਼ੇ ਸੀ ਚੱਕੇ! ਹਾਂਕਮਾਂ ਤੋਂ ਮਿਲਣੇ ਇਨਾਮ ਮਿੱਟੀ ਰੋਲ ਦਿੱਤੇ ਅੱਖਾਂ ਭਖ ਹੋਈਆਂ ਅੰਗਿਆਰ! ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ ਆਪ ਹੱਥੀਂ ਕੀਤਾ ਸਸਕਾਰ! ਕੋਣ ਹੈ ਤੂੰ ਕਿੱਥੋਂ ਆਈ ਕਿਹੜਾ ਹੈ ਗਰਾਂ ਤੇਰਾ ਮੁਗਲਾਂ ਨੇ ਪਾਏ ਵੱਟ ਮੱਥੇ! ਏਨੀ ਆਖ ਬੀਬੀ ਚੁੱਕ ਚਿਖਾ ਵਿੱਚ ਸੁੱਟ ਦਿੱਤੀ ਪਾ ਗਈ ਸ਼ਹੀਦੀ ਨਾਲ ਜੱਥੇ! ਕਰਗੀ ਮਸਾਲ ਪੈਦਾ ਤਵਾਰੀਖ਼ ਪੰਨਿਆਂ ਤੇ ਬੇਸ਼ੱਕ ਆਪਾ ਦਿੱਤਾ ਵਾਰ! ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ ਆਪ ਹੱਥੀਂ ਕੀਤਾ ਸਸਕਾਰ! ਪੜ ਕੇ ਬਹਾਦਰੀ ਦਾ ਕਾਰਨਾਮਾ ਸਿੰਘਣੀ ਦਾ ਸਿੱਖ ਕੌਂਮ ਕਰੇ ਅੱਜ ਨਾਜ਼! ਏਸੇ ਨੂੰ ਤਾਂ ਕਹਿੰਦੇ ਪੀ ਕੇ ਅੰਮਿਤ ਬਾਟੇ ਵਾਲਾ ਚਿੜੀਆਂ ਮੜੌਰੇ ਫਿਰ ਬਾਜ਼! ਫਰੀਦਸਰਾਈਆ ਸੱਤਾ ਲਿਖਕੇ ਤੇ ਵਾਰਤਾ ਨੂੰ ਸਭਾ 'ਚ ਸੁਣਾਵੇ ਬਾਰ-ਬਾਰ! ਬੀਬੀ ਹਰਸ਼ਰਨ ਨੇ ਯੋਧਿਆਂ ਲੜਾਕੂਆਂ ਦਾ ਆਪ ਹੱਥੀਂ ਕੀਤਾ ਸਸਕਾਰ!
ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ।
ਦੇ ਗਿਊ ਸ਼ਹੀਦੀ ਡਾਡੀ ਕੇਸਾ ਸਣੇ ਰਤ ਪਾ ਕੇ ਸਾਨੂੰ ਏ ਪਛਾਣ ਨਈ ਜੇ ਆਈ! ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ। ਮਰਦਾਂ ਦਾ ਬਾਣਾ ਖੋਰੇ ਜੱਚਦਾ ਨਈ ਮੂਰਖਾਂ ਨੂੰ ਤਾਂਹੀ ਬਹਿੰਦੇ ਬਣ ਬਣ ਭੇਡਾਂ! ਗੱਲ ਵੀ ਆ ਠੀਕ ਸਿੱਖੀ ਖੰਡੇ ਨਾਲੋ ਤਿੱਖੀ ਬਾਬੇ ਏ ਕਿਹੜਾ ਦੁਨਿਆਵੀ ਖੇਡਾਂ! ਗੱਲ ਸੱਚੀ ਮਰਦਾਂ ਨੇ ਪਾਏ ਨਈ ਗੁਲਾਮੀ ਵਾਲੇ ਪੈਤੜੇ ਜੀ ਦੇਣੀ ਪੈਗੀਂ ਭਾਵੇ ਪਾਈ-ਪਾਈ। ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ। ਬਣ ਜਾਂ ਮੁਸਲਮਾਨ ਰਹਿਣਾਂ ਜੇ ਜਿਊਂਦਾ ਤਾਰੂ ਨਈ ਤਾਂ ਫਿਰ ਹੋਣੀਆਂ ਅਖੀਰਾਂ! ਉਦੋਂ ਨੀ ਡੌਲੀ ਸਿੱਖੀ ਤਵੀਆਂ ਤੇ ਬੈਠਕੇ ਤੇ ਨੀਂਹ ਰੱਖੀ ਅਰਜ਼ਨ ਜਿਹੇ ਪੀਰਾਂ!ਖਾਨ ਸਾਬ ਅੱਜ ਜਿਹਾ ਹੁੰਦਾ ਪਹਿਲਾ ਪੈਰਾਂ ਵਿੱਚ ਬੈਠ ਕਹਿੰਦਾ ਮੈਂ ਕੀ ਸਿੱਖੀ ਕੋਲੋ ਲੈਣਾ ਭਾਈ! ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ। ਤੇਰੀ ਕੁਰਬਾਨੀ ਏਨਾ ਨਾਲੀਆਂ 'ਚ ਰੋੜ ਛੱਡੀ ਮੂੰਹ ਉੱਤੇ ਫੇਰ ਫੇਰ ਰੰਦੇ ! ਤੇਰੀ ਤਿੱਖੀ ਰੰਬੀ ਭੁੱਲੀ ਤੇਰੀਆਂ ਹੀ ਨਸਲਾਂ ਨੂੰ ਭਰਵੱਟਿਆਂ ਤਿੱਖੇ ਕੀਤੇ ਦੰਦੇ! ਵੇਖ ਆ ਕੇ ਭੋਰਾ ਨਈ ਤੂੰ ਸੀ ਕੀਤੀ ਜਲਾਦ ਹੱਥ ਵੇਖ ਰੰਬੀ ਮੌਤ ਚਾਹੇ ਦਿੰਦੀ ਸੀ ਦਿਖਾਈ! ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ। ਟਾਂਵੇ ਟਾਂਵੇ ਪੈਦਾ ਹੁੰਦੇ ਤਾਰੂ ਸਿੰਘ ਪੂਹਲਿਆ ਜਿਹੇ ਕੌਮ ਹਿੱਤ ਦਿੰਦੇ ਕੁਰਬਾਨੀ! ਅਸਾਂ ਮੁੱਲ ਪਾਇਆ ਕਿਥੇ ਤੇਰੀ ਡੁੱਲੀ ਰੱਤ ਦਾ ਜੀ ਸੋਚ ਸੋਚ ਹੁੰਦੀ ਅ ਹਰਾਨੀ! ਮੈਨੂੰ ਤਾਂ "ਫਰੀਦਸਰਾਈਆ ਸੱਤਾ" ਆਪ ਕਿਹੜਾ ਦੁੱਧ ਧੋਤਾ ਬਿਆਨ ਸੌਖੀ ਕਰਨੀ ਲਿਖਾਈ! ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ। ਮੁੜਿਆ ਵੇ ਵੀਰਾ ਤੈਨੂੰ ਵਾਸਤਾ ਖੁਦਾ ਆਖਾਂ ਸਾਂਭ ਲਾ ਵੇ ਸਿੱਖੀ ਵਾਲੇ ਟਾਣੇ! ਰੰਬੀਆਂ ਤੇ ਆਰਿਆਂ ਦੇ ਮੁੱਖ ਮੋੜੇ ਸਿੱਖੀ ਦੇ ਲਈ ਪੜ੍ਹੋ ਇਤਿਹਾਸ ਜੋ ਪੁਰਾਣੇ! ਸਿੱਖ ਤਵਾਰੀਖ ਕੁਰਬਾਨੀਆਂ ਨਾ ਭਰੀ ਸਾਡੀ ਅਦੇ ਵਿੱਚ ਕੋਈ ਨਈ ਦੋ ਰਾਈ! ਟਕਿਆ ਦੇ ਪਿੱਛੇ ਕਈਆਂ ਧਰਮ ਤਬਦੀਲ ਕੀਤੇ ਉਹਨੇ ਕੇਸਾਂ ਸਣੇ ਖੋਪਰੀ ਲੁਹਾਈ....ਸਿੱਖੀ ਲਈ।
ਸਾਡੇ ਬੋਲਦੇ ਰਿਕਾਰਡ
ਸਾਡੇ ਬੋਲਦੇ ਰਿਕਾਰਡ ਨਾਮ ਦੁਨੀਆਂ 'ਚ ਚੱਲੇ! ਅਸੀਂ ਉਹ ਹਾਂ ਸਰਦਾਰ ਜਿੰਨਾਂ ਦੀ ਹੈ ਬੱਲੇ-ਬੱਲੇ! ਸਾਡੀ ਕਿੰਨੀ ਮਜਬੂਤ ਜੜ੍ਹ ਮੁਗਲਾਂ ਨੂੰ ਪੁੱਛੀ! ਸਿੰਘਾਂ ਤੇਗਾਂ ਮਾਰ ਲਾਹੇ ਧੜ੍ਹ ਮੁਗਲਾਂ ਨੂੰ ਪੁੱਛੀ! ਹਿੱਕਾਂ ਲੰਘ ਗਏ ਲਤਾੜ ਅਸੀਂ ਕਰ-ਕਰ ਹੱਲੇ! ਇੱਕ ਨਲਵਾ ਸੀ ਹੋਇਆ ਆਖਦੇ ਦੇ ਜਹਾਨ ਵਿੱਚ! ਨਾਮ ਅੱਜ ਵੀ ਆ ਗੂੰਜੇ ਲਾਹੋਰ ਅਫਗਾਨ ਵਿੱਚ! ਉਹਦੀ ਸ਼ੇਰ ਜਿਹੀ ਦੁਹਾੜ ਨੇ ਸੀ ਕਈ ਬਲੀ ਠੱਲੇ! ਸਾਡਾ ਤਲੀ ਉੱਤੇ ਸਿਰ ਤਾਂਵੀ ਖੰਡਾ ਖੋਰੂ ਪਾਵੇ ਬੋਲ ਮਰਦਾਂ ਪੁਗਾਉਦੇ ਸਿਰ ਜਾਦਾ ਭਾਂਵੇ ਜਾਵੇ ਅਸੀਂ ਹੋਣੀ ਦੇ ਪੈਰਾਂ 'ਚ ਮਚਾ ਛੱਡੇ ਤੜਥੱਲੇ ਅਸੀਂ ਦਿੱਲੀ ਤੋਂ ਪਸ਼ੋਰ ਮੁਲਤਾਨ ਜਿੱਤ ਛੱਡੇ! ਤੇਰੀ ਫੁਲਾਦੀ ਹਿੱਕ ਉੱਤੇ ਝੰਡੇ ਚੜ-ਚੜ ਗੱਡੇ! ਅਸੀਂ ਖੁਦ ਰਾਜ਼ ਕੀਤਾ ਲਾਹ ਕੇ ਤਖਤਾਂ ਤੋਂ ਦੱਲੇ! ਸਾਡਾ ਪੜੀ ਇਤਿਹਾਸ ਰਤ ਖਾਊਗੀ ਉਬਾਲੇ! ਅਸੀਂ ਪਹਿਲੀਆਂ 'ਚ ਠੋਕੇ ਆ ਜੋ ਚਾਂਬਲੇ ਨੇ ਬਾਹਲੇ! ਸਾਡੀ ਜੁੱਤੀ ਦੇ ਨੀ ਯਾਰ ਆ ਜੋ ਚੱਟਦੇ ਨੇ ਤੱਲੇ! ਨੀਵੇ ਹੋਕੇ ਜਿਹੜੇ ਆਏ ਏ ਛਕਾਉਦੇ ਰਹੇ ਦੇਗ਼ਾਂ ਜਿਹੜੇ ਚੜ-ਚੜ ਆਏ ਏਨਾਂ ਫੇਰੀਆਂ ਫੇ ਤੇਗ਼ਾਂ ਅਸੀਂ ਸਦਾ ਲੀ ਮਿਟਾ ਤੇ ਰਾਹ ਜਿੰਨਾਂ ਸਾਡੇ ਮੱਲੇ ਅਸੀਂ ਦੋਫਾੜ ਹੋ ਗਏ ਪਰ ਮੰਨੀਆਂ ਨੀਂ ਈਨਾਂ ਸਾਡੇ ਕੇਸਰੀ ਰਹੇ ਬਾਣੇ ਅਸੀਂ ਪਾਈਆਂ ਨੀਂ ਜੀਨਾਂ ਸਾਡੀ ਛਾਤੀਆਂ ਨੇ ਨੇਜ਼ੇ ਦੇ ਜ਼ਖਮ ਕਈ ਝੱਲੇ ਸਾਨੂੰ ਡੋਗਰੇ ਲੈ ਬੈਠੇ ਅਸੀਂ ਹਾਰੇ ਨਈਉਂ ਜੰਗਾਂ! ਸਮਾਂ ਹੁੰਦਾ ਬਲਵਾਨ ਅਸੀਂ ਪਾਈਆਂ ਨਈਉਂ ਵੰਗਾਂ! ਸੱਤਾ ਫਰੀਦਸਰਾਈਆ ਬੋਲ ਲਿਖਦਾ ਅਵੱਲੇ!
ਰਾਜ ਖਾਲਸੇ ਦਾ ਹੁੰਦਾ
ਜੇ ਸਾਡੇ ਹੁੰਦੇ ਨਾ ਗਦਾਰ ਰਾਜ ਖਾਲਸੇ ਦਾ ਹੁੰਦਾ! ਜੇ ਵਿੱਕਦੇ ਨਾਂ ਕਿਰਦਾਰ ਰਾਜ ਖਾਲਸੇ ਦਾ ਹੁੰਦਾ! ਸਾਡੀ ਵੱਖਰੀ ਪਛਾਣ ਹੋਰ ਹੋਣੀ ਸੀ ਅਲੱਗ! ਟੋਟ ਬੰਦਿਆਂ ਦਾ ਰੱਲਦਾ ਨਾਂ ਸਾਡੇ ਵਿੱਚ ਵੱਗ! ਨਾਂ ਦਾਗੀ ਹੁੰਦੀ ਦਸਤਾਰ ਰਾਜ ਖਾਲਸੇ ਦਾ ਹੁੰਦਾ! ਸਾਡਾ ਚੁੱਕਦੇ ਨਾਂ ਫੈਦਾ ਕਦੇ ਨਿੱਕਰਾਂ ਓ ਵਾਲੇ! ਸਾਡੇ ਖੋਪਰਾ ਨੂੰ ਲੱਗੇ ਜੇ ਨਾਂ ਹੁੰਦੇ ਕਦੇ ਜਾਲੇ! ਜ਼ਮੀਰ ਹੁੰਦੀ ਅੰਗਿਆਰ ਰਾਜ ਖਾਲਸੇ ਦਾ ਹੁੰਦਾ! ਸਾਡੇ ਕੁਰਸੀਆਂ ਦੀ ਭੁੱਖ ਨੇ ਤਪਾ ਰੱਖੇ ਭੱਠ! ਸਾਨੂੰ ਈਰਖਾ ਲੈ ਬੈਠੀ ਝੂਠੀ ਸ਼ੋਹਰਤ ਦਾ ਕੱਠ! ਨਾਂ ਭੇਖੀ ਹੁੰਦੇ ਸਰਦਾਰ ਰਾਜ ਖਾਲਸੇ ਦਾ ਹੁੰਦਾ! ਅਸੀਂ ਹੋ ਕੇ ਜਜਬਾਤੀ ਸ਼ਿੱਲ ਸੱਤਿਆ ਲਵਾਈ! ਲਈ ਮਰਕੇ ਆਜ਼ਾਦੀ ਸਾਡੇ ਕੰਮ ਵੀ ਨਾਂ ਆਈ! ਜੇ ਧੂਹ ਲੈਦੇ ਤਲਵਾਰ ਰਾਜ ਖਾਲਸੇ ਦਾ ਹੁੰਦਾ! ਆਊ ਹੋ ਜਾਈਏ ਕੱਠੇ ਵਖਤ ਵੈਰੀਆਂ ਨੂੰ ਪਾਈਏ! ਬਹਿਕੇ ਇੱਕੋ ਝੰਡੇ ਥੱਲੇ ਨਾਹਰੇ ਖਾਲਸੇ ਦੇ ਲਾਈਏ! ਜੇ ਸਾਡੇ 'ਚ ਪੈਦੀ ਨਾਂ ਦਰਾਰ ਰਾਜ ਖਾਲਸੇ ਦਾ ਹੁੰਦਾ!
ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ ਆ
ਪੜੋ ਇਤਿਹਾਸ ਸਿੱਖਾਂ ਦੇ ਘਰਾਣੇ ਦਾ ਧਾਰਨੀ ਰਿਹਾ ਏ ਮੁੱਢੋ ਬਾਣੀ ਬਾਣੇ ਦਾ ਖਾਲਸੇ ਗ਼ੁਲਾਮੀ ਸ਼ੁਰੂ ਤੋਂ ਤਿਆਗੀ ਆ ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ ਆ ਖਾਲਸਾ ਖੁਦਾ ਹੈ ਏਨਾਂ ਦੀ ਜੁਬਾਨ ਤੇ ਸੱਜਾ ਹੱਥ ਰਹਿੰਦਾ ਸਦਾ ਹੀ ਮਿਆਨ ਤੇ ਜੰਗਜੂ ਨੇ ਸੂਰੇ ਬੇਸ਼ੱਕ ਵਾਗ਼ੀ ਆ ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ ਆ ਖੁਦ ਵੈਰੀ ਸੋਧੇ ਰੱਖਦੇ ਵਿਚੋਲਾ ਨਈ ਛਾਤੀ ਨਾਲ ਬੰਬ ਬੱਝੇ ਕੋਈ ਓਹਲਾ ਨਈ ਹੋਣ ਨਹੀਊ ਦਿੰਦੇ ਦਸਤਾਰ ਦਾਗ਼ੀ ਆ ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ ਆ ਹਾਰ ਖਾਦੀ ਸਾਥੋਂ ਝੂਠ ਦੇ ਪਲੰਦਿਆਂ ਭਰੀ ਸੀ ਗਵਾਹੀ ਆਰੇ ਦਿਆਂ ਦੰਦਿਆਂ ਖਾੜਕੂ ਵੀ ਪੂਰੇ ਸੁਰਾਂ ਦੇ ਵੀ ਰਾਗ਼ੀ ਆ ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ ਆ ਪਿੰਜਰੇ 'ਚ ਬਾਜ਼ ਜਦੋ ਏਨਾਂ ਪਾਏ ਸੀ ਪੁੱਟਕੇ ਸਰੁੰਗਾ ਸਿੰਘ ਉੱਡ ਆਏ ਸੀ ਪਾਪ ਅਤੇ ਪੁੰਨ ਦੇ ਇਹ ਖੁਦ ਭਾਗ਼ੀ ਆ ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ ਆ ਰਹਿਣਾ ਨੀਂ ਗੁਲਾਮ ਮਰਨਾ ਕਬੂਲ ਹੈ ਜਾਗਦੀ ਜ਼ਮੀਰ ਦਾ ਪੱਕਾ ਅਸੂਲ ਹੈ ਸੁੱਤੀ ਕੌਂਮ ਫਿਰ ਇੱਕ ਵਾਰ ਜਾਗ਼ੀ ਆ ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ ਆ ਝੱਲਦੇ ਨੀਂ ਰੋਅਬ ਨਾਂ ਹੀ ਈਂਨ ਮੰਨਦੇ ਸ਼ੁਰੂ ਤੋਂ ਹੀ ਆਏ ਨੇ ਗਰੂਰ ਭੰਨ੍ਹਦੇ ਲਾਗ਼ ਬਿਨਾਂ ਕਿੱਦਾ ਮੁੜ ਜਾਊ ਲਾਗ਼ੀ ਆ ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ ਆ ਗੋਲ ਦਸਤਾਰੇ ਚੱਕਰਾਂ 'ਚ ਮੜ੍ਹਕੇ ਫਤਹਿ ਕਰੇ ਖਾਲਸਾ ਫਤਹਿ ਨੂੰ ਪੜ੍ਹਕੇ ਸਤਨਾਮ ਵਾਲੀ ਇੱਕੋਂ ਪਾ ਤੜਾਗ਼ੀ ਆ ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ ਆ
ਊਧਮ ਸਿੰਘ ਦੇ ਵਾਂਗ ਕਿਸੇ ਨਈਂ ਭਾਜੀ ਮੋੜੀ!
ਊਧਮ ਸਿੰਘ ਦੇ ਵਾਂਗ ਕਿਸੇ ਨਈਂ ਭਾਜੀ ਮੋੜੀ! ਅਡਵਾਇਰ ਠੋਕਿਆ ਸੂਰਮੇ ਸਭ ਪਾ ਗਏ ਬੋਹੜੀ! ਲੰਡਨ ਜਾ ਕੇ ਠੋਕਣਾ ਅਡਵਾਇਰ ਨਈ ਸੌਖਾ! ਇੱਕੀਆਂ ਸਾਲਾ ਬਾਅਦ ਕੋਈ ਲੈਣਾ ਵੈਰ ਨਈ ਸੌਖਾ! ਉਸਦੀ ਜੂਹ ਵਿੱਚ ਉਸਦੀ ਖੜਕਾਈ ਤੋੜੀ! ਜ਼ਲ੍ਹਿਆਂ ਵਾਲੇ ਬਾਗ ਦਾ ਉਸ ਤੱਕਿਆ ਸਾਕਾ! ਦਿਲ ਵਿੱਚ ਭਾਬੜ ਬਾਲਦਾ ਸੀ ਖੂਨੀ ਵਾਕਾ! ਜਦ ਪਿਸਟਲ ਧਰਿਆ ਹਿੱਕ ਕੋਈ ਗੱਲ ਨਾਂ ਔੜ੍ਹੀ! ਹਿੱਕ ਛਾਨਣੀ ਕਰ ਦਿੱਤੀ ਛੱਡੀ ਕਸਰ ਨਾਂ ਕਾਈ! ਕੈਕਸਟਨ ਹਾਲ 'ਚ ਮੱਚ ਗਈ ਫਿਰ ਹਾਲ ਦੁਹਾਈ! ਜਦ ਖੂਨ ਧਤੀਰੀ ਚੋ" ਗਿਆ ਚੜੇ ਚਾਹ ਕਰੋੜੀ! ਮੈਂ ਗੋਰੇ ਨੂੰ ਮਾਰਿਆ ਹੱਥ ਘੜੀਆਂ ਲਾਓ! ਬੇਸ਼ੱਕ ਮੈਨੂੰ ਹੁਣ ਭਾਵੇਂ ਫਾਂਸੀ ਲਟਕਾਓ! ਇੱਕੀਆਂ ਸਾਲਾ ਬਾਅਦ ਖੁਸ਼ੀ ਦੀ ਲਹਿਰ ਫੇ ਦੌੜੀ! ਵਾਰ - ਵਾਰ ਨਈ ਜੰਮਣੇ ਪੁੱਤ ਐਸੇ ਮਾਂਵਾਂ! ਜਿੰਦ ਵਾਰ ਚੰਮਕਾਂਵਦੇ ਜੋ ਕੌਂਮ ਦਾ ਨਾਂਵਾਂ! "ਫਰੀਦਸਰਾਈਆ ਸੱਤਿਆ" ਹੋਈ ਛਾਂਤੀ ਚੌੜੀ!
ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!
ਬੰਦਾ ਸਰਦਾਰ ਜਰੂਰੀ, ਉੱਚਾ ਕਿਰਦਾਰ ਜਰੂਰੀ! ਵੈਰੀ ਨੂੰ ਠੋਕਣ ਦੇ ਲਈ ਚੰਗਾ ਹਥਿਆਰ ਜਰੂਰੀ! ਆਪਾ ਰੱਖਣਾ ਜੇ ਚਾਹੁੰਦੇ ਹੋ ਬਚਾ ਕੇ! ਮੀਰੀ ਅਤੇ ਪੀਰੀ ਵਾਲੀਆਂ ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ! ਕਲਮ ਦੀ ਤਾਕਤ ਵੱਡੀ, ਸਾਰੇ ਚੁੱਕ ਆਂਦੇ ਅੱਡੀ! ਬੰਦੂਕਾਂ ਨਾਂ ਕਦੇ ਬੀਜਦੀ ਮਰਦ ਦੀ ਛੋਟੀ ਹੱਡੀ! ਹੱਥ ਮਾਲੇ ਵਾਲੇ ਰੱਖਣੇ ਵਧਾ ਕੇ! ਮੀਰੀ ਅਤੇ ਪੀਰੀ ਵਾਲੀਆਂ ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ! ਲੁੱਟਾਂ ਅਤੇ ਖੋਹਾਂ ਵਾਲੇ, ਘੁੰਮਦੇ ਨੇ ਚਾਰ ਦੁਆਲੇ! ਆਪਣੀ ਹਿਫ਼ਾਜ਼ਤ ਦੇ ਲਈ ਰੱਖੋ ਡੱਬ ਘੋੜੇ ਕਾਲੇ! ਚੋਰਾਂ ਚੱਕਿਆ ਨੂੰ ਰੱਖਦੋ ਹਿਲਾ ਕੇ! ਮੀਰੀ ਅਤੇ ਪੀਰੀ ਵਾਲੀਆਂ ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ! ਸ਼ਸਤਰ ਤੇ ਘੋੜ ਸਵਾਰੀ, ਸਿੰਘਾਂ ਦੀ ਮੁੱਢ ਤੋਂ ਯਾਰੀ! ਰਾਖੇ ਮਜ਼ਲੂਮਾ ਦੇ ਤੇ ਰੱਖਦੇ ਹਰਦਮ ਤਿਆਰੀ! ਝੰਡਾ ਕੇਸਰੀ ਵੀ ਰੱਖਣਾ ਝੁਲਾ ਕੇ! ਮੀਰੀ ਅਤੇ ਪੀਰੀ ਵਾਲੀਆਂ ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ! ਦਲੀਲਾਂ ਤੇ ਝੇਡਾਂ ਦੇ ਵਿੱਚ, ਨਾਚ ਤੇ ਪ੍ਰੇਡਾਂ ਦੇ ਵਿੱਚ! ਅੰਤਾਂ ਦਾ ਫਰਕ ਹੈ ਹੁੰਦਾ ਮਰਦਾਂ ਤੇ ਭੇਡਾਂ ਦੇ ਵਿੱਚ! ਸੂਰੇ ਰੱਖਦੇ ਹਥਿਆਰ ਸੀਨੇ ਲਾ ਕੇ! ਮੀਰੀ ਅਤੇ ਪੀਰੀ ਵਾਲੀਆਂ ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ! ਲੈਸ ਹੋ ਲੈਸ ਰਹਿਣਾ, ਦਾਬਾ ਨਾਂ' ਕਿਸੇ ਦਾ ਸਹਿਣਾ! ਦੁਸ਼ਮਣ ਜਦ ਚੜਕੇ ਆਵੇ ਕਰੜੇ ਹੱਥ ਉਸਨੂੰ ਲੈਣਾ! ਪਹਿਲਾ ਇੱਕ ਵਾਰ ਵੇਖੋ ਸਮਝਾ ਕੇ! ਮੀਰੀ ਅਤੇ ਪੀਰੀ ਵਾਲੀਆਂ ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ! ਸ਼ਸ਼ਤਰ ਨੇ ਪੀਰ ਅਸਾਡੇ, ਦਿੱਤੇ ਦਿਲਗੀਰ ਅਸਾਡੇ! ਢਾਕਾਂ ਤੇ ਲਮਕਣ ਤੇਗਾਂ ਭੱਥੇ ਵਿੱਚ ਤੀਰ ਅਸਾਡੇ! ਵੈਰੀ ਮੁੜਦੇ ਰਹੈ ਮੂੰਹ ਦੀ ਸਾਥੋਂ ਖਾ ਕੇ! ਮੀਰੀ ਅਤੇ ਪੀਰੀ ਵਾਲੀਆਂ ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ! ਖਾਲਸਾ ਖਾਸ "ਸੱਤਿਆ" ਸ਼ਸ਼ਤਰ ਲਿਬਾਸ "ਸੱਤਿਆ" ਕਰ ਨੀ' ਕੋਈ ਵੱਖ ਸਕਦਾ ਹੱਡੀਆਂ ਤੋਂ ਮਾਸ "ਸੱਤਿਆ" ਰਾਖੀ ਕਰਦਾ ਏ ਖੋਪਰ ਲੁਹਾ ਕੇ! ਮੀਰੀ ਅਤੇ ਪੀਰੀ ਵਾਲੀਆਂ ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!
ਕੋਈ ਜੰਮਿਆ ਨਈ ਠੰਡ ਪਾਉਣ ਵਾਲਾ
ਪੰਚਮ ਪਾਤਿਸ਼ਾਹ ਤੇਰੀਆਂ ਕਰਨੀਆਂ ਨੇ, ਬਾਦਸ਼ਾਹਾ ਦੇ ਤਖ਼ਤ ਝੁਕਾ ਛੱਡੇ. ਤੱਤੀ ਤਵੀਂ ਤੇ ਬੈਠ ਜਾਂ ਗੀਤ ਗਾਏ, ਅੰਗੂਠੇ ਮੂੰਹਾਂ ਦੇ ਵਿੱਚ ਪਵਾ ਛੱਡੇ. ਮੱਗਦੀ ਰੇਤਾਂ ਦੇ ਜਮ੍ਹਾਂ ਬੁਛਾੜ ਅੰਦਰ, ਦਿਸੇ ਕੋਈ ਨਾ ਸੁਖਮਨੀ ਗਾਉਣ ਵਾਲਾ. ਸੜਦੀ ਤਵੀਂ ਨੂੰ ਤੇਰੇ ਵਾਂਗ ਸਤਿਗੁਰੂ, ਕੋਈ ਜੰਮਿਆ ਨਈ ਠੰਡ ਪਾਉਣ ਵਾਲਾ. ਮੰਨੀ ਈਨ ਨਾ ਜ਼ਾਲਮਾ ਜੋਰ ਲਾਇਆ ਛਾਂਲੇ ਛਾਂਲੇ ਸੀ ਭਾਵੇਂ ਸਰੀਰ ਹੋਇਆ,. ਲਿਵ ਟੁੱਟੀ ਨਈ ਲੱਗੀ ਪ੍ਰਮਾਤਮਾਂ ਨਾਲ, ਤੰਨ ਸੜਕੇ ਭਾਵੇ ਅਖੀਰ ਹੋਇਆ. ਕੜਕੇ ਪੱਤ 'ਚ ਗੁੜ ਦੇ ਵਾਂਗਰਾਂ ਵੀ, ਭਾਣਾ ਮੁੱਖ ਚੋ' ਮੀਠਾ ਸਣਾਉਣ ਵਾਲਾ. ਸੜਦੀ ਤਵੀਂ ਨੂੰ ਤੇਰੇ ਵਾਂਗ ਸਤਿਗੁਰੂ, ਕੋਈ ਜੰਮਿਆ ਨਈ ਠੰਡ ਪਾਉਣ ਵਾਲਾ. ਕੜਛਾ ਤਵੀ ਤੇ ਅਗਨੀ ਪਾਉਣ ਬਾਂਤਾਂ, ਸੇਕ ਕਿੰਝ ਉਹ ਏਨਾ ਸਹਾਰ ਗਏ ਸੀ. ਤਵੀਂ ਆਖਦੀ ਦੱਸਾਂ ਮੈੰ ਕੀ ਤੱਤੀਏ, ਤਸੀਰ ਮੇਰੀ ਵੀ ਸਤਿਗੁਰੂ ਠਾਰ ਗਏ ਸੀ. ਢਹਿਕੇ ਕੜਛਾ ਵੀ ਅੰਤ ਨੂੰ ਕਹਿਣ ਲੱਗਾ ਇਹ ਤਾਂ ਮੇਰੇ ਸੀ ਭਾਗ ਜਗਾਉਣ ਵਾਲਾ. ਸੜਦੀ ਤਵੀਂ ਨੂੰ ਤੇਰੇ ਵਾਂਗ ਸਤਿਗੁਰੂ, ਕੋਈ ਜੰਮਿਆਂ ਨਈ ਠੰਡ ਪਾਉਣ ਵਾਲਾ. ਬੇਸ਼ੱਕ ਜ਼ਾਲਮਾਂ ਪੂਰਾ ਸੀ ਟਿੱਲ ਲਾਇਆ ਰਤਾ ਥਿੜਕਿਆ ਨਈ ਈਮਾਨ ਤੇਰਾ. ਰਿਹਾ ਨਿਸ਼ਾਨ ਨੀ ਕੀਤੇ ਜ਼ੁਲਮ ਜਿੰਨਾਂ ਦੁਨੀਆਂ ਵਿੱਚ ਹੈ ਪੂਰਾ ਸਨਮਾਨ ਤੇਰਾ. ਤੂੰ ਸੀ ਬਾਦਸ਼ਾਹ ਅਰਜਨ ਪਾਤਿਸ਼ਾਹ ਜੀ ਮੁਗ਼ਲ ਰਾਜ ਦਾ ਥੰਮ ਹਲਾਉਣ ਵਾਲਾ. ਸੜਦੀ ਤਵੀਂ ਨੂੰ ਤੇਰੇ ਵਾਂਗ ਸਤਿਗੁਰੂ, ਕੋਈ ਜੰਮਿਆਂ ਨਈ ਠੰਡ ਪਾਉਣ ਵਾਲਾ. ਬਹਿਕੇ ਤਵੀਂ ਤੇ ਸਿੱਖੀ ਦਾ ਮੁੱਢ ਬੰਨ੍ਹਿਆਂ, ਕੰਧਾਂ ਉਸਰੀਆਂ ਖੂਨੀ ਜੋ ਢਾਹ ਦਿੱਤੀਆਂ. ਤਸ਼ੱਦਦ ਝੱਲਕੇ ਆਪਣੇ ਸੀਸ ਉੱਤੇ, ਸ਼ਬੀਲਾ ਸਾਡੇ ਲਈ ਠੰਡੀਆਂ ਲਾ ਦਿੱਤੀਆਂ. ਏ ਤਾਂ ਆਇਆ ਸੀ 'ਸੱਤਿਆਂ' ਜੱਗ ਉੱਤੇ, ਝੰਡਾ ਸਿੱਖੀ ਦਾ ਉੱਚਾ ਝਲਾਉਣ ਵਾਲਾ. ਸੜਦੀ ਤਵੀਂ ਨੂੰ ਤੇਰੇ ਵਾਂਗ ਸਤਿਗੁਰੂ, ਕੋਈ ਜੰਮਿਆਂ ਨਈ ਠੰਡ ਪਾਉਣ ਵਾਲਾ.
ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ
ਚਰਖੀਆਂ ਆਰੇ ਯਾਦ ਰੱਖੀ ਤਿੱਖੇ ਨੇਜੇ ਨੂੰ! ਪਿਊ ਦੇ ਮੂੰਹ 'ਚ ਪਾਏ ਗਏ ਪੁੱਤ ਦੇ ਕਲੇਜੇ ਨੂੰ! ਦੇਗਾਂ ਤਵੀਆਂ 'ਚ ਭਾਵੇ ਗਿਆ ਸਾਨੂੰ ਸਾੜਿਆ! ਸਿਦਕੋ ਨਾਂ ਡੋਲੇ ਚਾਹੇ ਗਿਆ ਸਾਨੂੰ ਪਾੜਿਆ! ਜਮੂਰਾਂ ਨਾਲ ਮਾਸ ਵੀਰਾ ਖਿੱਚ ਕੀਤਾ ਲਾਸ਼ ਵੀਰਾ ਅੱਖਾਂ ਵਿੱਚ ਕਿੱਲ ਵੀ ਠੁਕਾਇਆ ਜਾਨਾ ਵਾਰਕੇ! ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ! ਮਿਲੇ ਸੀ ਇਨਾਮ ਸਿਰ ਜਿੰਨਾਂ ਸਾਡੇ ਵੱਢੇ ਸੀ! ਸੱਤ ਸੌ ਸਿਰਾਂ ਦੇ ਲੱਧੇ ਵੈਰੀਆਂ ਨੇ ਗੱਡੇ ਸੀ! ਪੁੱਠੇ ਟੰਗ ਰੁੱਖਾਂ ਨਾਲ ਖੱਲਾਂ ਨੂੰ ਉਤਾਰਿਆ ! ਗਏ ਨਿਕਲ ਪ੍ਰਾਣ ਤਾਵੀ ਹੋਸਲਾ ਨਾਂ ਹਾਰਿਆ ! ਆਵੇ ਮੂੰਹ ਵਿੱਚ ਘਾਸ ਵੀਰਾ ਰੁੱਕ ਜਾਵੇ ਸਾਸ ਵੀਰਾ ਕਿਵੇਂ ਰੰਬੀ ਨਾਲ ਖੋਪਰ ਲਵਾਇਆ ਜਾਨਾ ਵਾਰਕੇ! ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ! ਕਿਤੇ ਰੂੰ ਵਿੱਚ ਬੰਨ ਕੇ ਜਿਊਦੇ ਖਾਂਕ ਕਰਤੇ! ਕਿਤੇ ਮਾਸ ਵਿੱਚ ਚੀਰੇ ਦੇ ਕੇ ਮਿਰਚਾਂ ਸੀ ਭਰਤੇ! ਪੁੱਠੇ ਟੰਗ ਨੇਜ਼ਿਆਂ ਦੇ ਬੱਚੇ ਮਰਵਾ ਲਏ ਸੀ! ਗਲਾਂ ਵਿੱਚ ਹਾਰ ਮਾਂਵਾਂ ਪੁੱਤਾਂ ਦੇ ਪਵਾ ਲਏ ਸੀ! ਛੱਡ ਜੀਣ ਵਾਲੀ ਆਸ ਵੀਰਾ ਲੈ ਕੇ ਧਰਵਾਸ ਵੀਰਾ ਸਿੱਖੀ ਲੇਖੇ ਤੰਨ ਸੀ ਲਗਾਇਆ ਜਾਨਾ ਵਾਰਕੇ! ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ! ਜ਼ੁਲਮ ਵਾਲੀ ਕੰਧ ਉਦੋਂ ਪਾਪੀਆਂ ਉਸਾਰ ਤੀ! ਨੰਨ੍ਹੇ ਬੱਚਿਆਂ ਦੀ ਜੋੜੀ ਜਦੋ ਨੀਹਾਂ 'ਚ ਖਲਾਰ ਤੀ! ਸੱਚ ਦੱਸਾਂ ਜ਼ੁਲਮਾਂ ਦੀ ਹੱਦ ਹੀ ਮੁਕਾ ਗਏ ਸੀ! ਰੂਹ ਜਾਦੀ ਕੰਬ ਐਸੇ ਜ਼ੁਲਮ ਕਮਾ ਗਏ ਸੀ! ਅੱਜ ਚਮਕੇ ਆਕਾਸ਼ ਵੀਰਾ ਸਿੱਖੀ ਵਾਲੇ ਦਾਸ ਵੀਰਾ ਬੇਸ਼ੱਕ ਆਪਾਂ ਸੀ ਕਟਾਇਆ ਜਾਨਾ ਵਾਰਕੇ! ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ! ਤਲੀ ਉੱਤੇ ਸਿਰ ਰੱਖ ਵੈਰੀਆਂ ਨਾਂ ਲੜ ਗਏ! ਸਵਾਂ ਸਵਾਂ ਲੱਖ ਅੱਗੇ ਸਿੰਘ ਇਕੱਲੇ ਖੜ ਗਏ! ਪਿੱਠਾਂ ਜੋੜ ਟਿੱਡੀ ਦਲ ਅਸਾਂ ਨੇ ਮੁਕਾਏ ਸੀ! ਪੜੀ ਤਵਾਰੀਖ ਕਿਵੇਂ ਪੱਚਰੇ ਉਡਾਏ ਸੀ! ਸਾਡੀ ਏ ਕਲਾਸ ਵੀਰਾ ਟਾਵਿਆਂ ਨੂੰ ਰਾਸ ਵੀਰਾ ਹੋਣੀ ਨੂੰ ਵੀ ਅਸਾ ਨੇ ਡਰਾਇਆ ਜਾਨਾ ਵਾਰਕੇ! ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ! ਗਾਉਣੀਆਂ ਨੇ ਵਾਂਰਾਂ ਕਿਵੇ ਗੁਰੂ ਸਾਡੇ ਦੱਸਿਆ! ਵਾਹੁਣੀਆਂ ਨੇ ਤਲਵਾਰਾਂ ਕਮਰਕੱਸਾ ਕੱਸਿਆ! ਇਸਤਰੀ ਨਿਹੱਥੇ ਉੱਤੇ ਵਾਰ ਨਈ ਜੇ ਕਰਨਾਂ! ਵਾਧਾ ਨਈਓ ਕਰਨਾਂ ਤੇ ਵਾਧਾ ਨਈਓ ਜਰਨਾਂ! ਜੰਗੀ ਅਭਿਆਸ ਵੀਰਾ ਸਾਡਾ ਸੀ ਲਿਬਾਸ ਵੀਰਾ ਰੂੰ ਵਿੱਚ ਆਪੇ ਨੂੰ ਪੰਜ਼ਾਇਆ ਜਾਂਨਾਂ ਵਾਰਕੇ! ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ! ਦਸਤਾਰ ਉੱਤੇ ਮਾਣ ਸਰਦਾਰ ਉੱਤੇ ਮਾਣ ਇਆਂ! ਖੁਮਾਰ ਉੱਤੇ ਮਾਣ ਕਿਰਦਾਰ ਉੱਤੇ ਮਾਣ ਇਆਂ ! ਸਿੱਖ ਇਤਿਹਾਸ ਅੱਜ ਸਿੱਖਰਾਂ 'ਚ ਚਮਕਦਾ! ਫਰੀਦ ਸਰਾਏ ਵਾਲਾ ਸੱਤਾ ਲਿਖ ਦਮਕਦਾ! ਮੇਰੀ ਇੱਕੋ ਆਸ ਵੀਰਾ ਹੋ ਜਾ ਏਹਦੇ ਪਾਸ ਵੀਰਾ! ਜਿੰਨੇ ਤੈਨੂੰ ਏਥੋ ਤਾਈਂ ਪਹੁੰਚਾਇਆ ਜਾਨਾ ਵਾਰਕੇ! ਸਿੱਖ ਇਤਿਹਾਸ ਵੀਰਾ ਸਾਂਭ ਲੈ ਤੂੰ ਖਾਸ ਵੀਰਾ ਜਿਹੜਾ ਤੇਰੇ ਵੱਡਿਆਂ ਬਣਾਇਆ ਜਾਨਾ ਵਾਰਕੇ!
ਹੋਣੇ ਨਈਂਓਂ ਵਿੱਚ ਸੰਸਾਰ!
ਮੁੱਖੜੇ ਤੇ ਦਮਕਾਂ ਨਰਾਲੀਆਂ ਸੋਹਲ ਜਿੰਦਾਂ ਫੁੱਲਾਂ ਜਿਹੇ ਭਾਰ! ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ ਹੋਣੇ ਨਈਂਓਂ ਵਿੱਚ ਸੰਸਾਰ! ਕੋਮਲ ਸਰੀਰ ਨੂਰੀ ਚਮਕਾਂ ਵੇਖ-ਵੇਖ ਸੱਚੀ ਭੁੱਖਾਂ ਲਹਿੰਦੀਆਂ! ਅਕਲਾਂ ਸੀ ਚੁੰਮਦੀਆਂ ਪੈਰਾਂ ਨੂੰ ਸੋਚਾਂ ਸਦਾਂ ਉੱਚੀਆਂ ਸੀ ਰਹਿੰਦੀਆਂ! ਰੂਹਾਂ ਸੀ ਉਹ ਪਾਕਿ ਤੇ ਪਵਿੱਤਰ ਡੁੱਲ-ਡੁੱਲ ਪੈਦੀ ਗੁਲਜਾਰ! ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ ਹੋਣੇ ਨਈਂਓਂ ਵਿੱਚ ਸੰਸਾਰ! ਉਮਰਾਂ ਸੀ ਬੇਸ਼ੱਕ ਛੋਟੀਆਂ ਦਰਸ਼ ਦੀਦਾਰੇ ਬਹੁਤ ਵੱਡੇ ਸੀ! ਹੌਸਲੇ ਬੁਲੰਦ ਨਿਰੀ ਅੱਗ ਜਿਊ) ਭੱਠ 'ਚ ਤਪਾ ਕੇ ਜੈਸੇ ਕੱਡੇ ਸੀ! ਜੁੱਤੀ ਨਾਲ ਜੇੜੇ ਠੁਕਰਾ ਗਏ ਸੂਬਿਆਂ ਦੇ ਮਹਿਲ ਤੇ ਮੁਨਾਰ! ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ ਹੋਣੇ ਨਈਂਓਂ ਵਿੱਚ ਸੰਸਾਰ! ਪੈਰਾਂ ਹੇਠਾਂ ਅੱਲਾ ਪਾਕਿ ਕੀਤੀਆਂ ਆਪਣੇ ਸੀ ਹੱਥਾਂ ਦੀਆਂ ਧਲੀਆਂ! ਆਪ ਮੁਹਾਰੇ ਨੰਨ੍ਹੇ ਬਾਲਾਂ ਨੂੰ ਸੀਸ ਸੀ ਝੁਕਾਏ ਵੱਡੇ ਵਲੀਆਂ! ਦੇ-ਦੇ ਕੇ ਦਾਦੀ ਮਾਂ ਨੇ ਲੋਰੀਆਂ ਕੀਤੇ ਪ੍ਰਪੱਖ ਸੀ ਤਿਆਰ! ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ ਹੋਣੇ ਨਈਂਓਂ ਵਿੱਚ ਸੰਸਾਰ! ਰਾਜ ਭਾਗ ਦੇਵਾਂਗੇ ਵਜ਼ੀਰੀਆਂ ਮੁਗਲਾਂ ਨੇ ਆਖਿਆ ਜਬਾਨ ਤੋਂ! ਸਾਡੇ ਕਿਰਦਾਰ ਬਹੁਤ ਵੱਡੇ ਨੇ ਤੇਰੀ ਇਸ ਝੂਠੀ ਜਿਹੀ ਸ਼ਾਨ ਤੋਂ! ਰਤਾ ਨਾਂ ਡਲਾਏ ਜਿੰਨਾਂ ਹੌਸਲੇ ਨੀਹਾਂ ਵਿੱਚ ਦਿੱਤੇ ਖਲਿਆਰ! ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ ਹੋਣੇ ਨਈਓ ਵਿੱਚ ਸੰਸਾਰ ਪੱਗ ਦਾ ਮਿਆਰ ਉੱਚਾ ਗੱਡਿਆ ਬੇਸ਼ੱਕ ਧੌਣਾਂ ਨੂੰ ਕਟਾ ਲਿਆ! ਨਿੱਕੀਆਂ ਜਿੰਦਾਂ ਤੇ ਸਾਕੇ ਵੱਡੇ ਸੀ ਤਵਾਰੀਖ ਉੱਤੇ ਜੜਵਾ ਲਿਆ! ਦਾਦੇ ਅਤੇ ਬਾਬਿਆਂ ਦੇ ਵਾਗਰਾਂ ਕਦੇ ਵੀ ਨਈ ਮੰਨੀ ਉਹਨਾਂ ਹਾਰ! ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ ਹੋਣੇ ਨਈਂਓਂ ਵਿੱਚ ਸੰਸਾਰ! ਦੇਗਾਂ ਅਤੇ ਤਵੀਆਂ ਦੇ ਵਾਗਰਾਂ ਕੰਧ ਵਿੱਚੋ ਮਾਣ ਗਏ ਅਨੰਦ ਨੂੰ! ਨੈਣਾਂ ਚੋਂ' ਜਵਾਲਾ ਮੁੱਖੀ ਫੱਟਦਾ ਯਾਦ ਕਰ-ਕਰ ਸਰਹੰਦ ਨੂੰ! ਮਾਰਗੇ ਨੇ ਮੱਲਾਂ ਵੇਖ ਡਾਡੀਆਂ ਮਾਤਾ ਤੇਰੇ ਬਰਖੁਰਦਾਰ! ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ ਹੋਣੇ ਨਈਂਓਂ ਵਿੱਚ ਸੰਸਾਰ! ਲਿਖਣੇ ਤੋਂ ਬਾਹਰੀ ਨੇ ਜੀ ਸਿਫ਼ਤਾਂ ਕਰ-ਕਰ ਥੱਕਾਂ ਵਡਿਆਈ ਨੂੰ! ਹਰ ਇੱਕ ਬੋਲ ਫਿੱਕਾ ਪੈ ਜਾਦਾ ਜੇਹੜਾ ਵੀ ਪ੍ਰੋਵਾਂ ਲੈ ਕੇ ਸ਼ਾਹੀ ਨੂੰ! ਫਰੀਦ ਸਰਾਈਆ ਸੱਤਾ ਜਿੰਦਾਂ ਤੋਂ ਵਾਰੇ-ਵਾਰੇ ਜਾਦਾ ਵਾਰ-ਵਾਰ! ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ ਹੋਣੇ ਨਈਂਓਂ ਵਿੱਚ ਸੰਸਾਰ!
ਕੋਈ ਜੇਠ ਹਾੜ ਵਿੱਚ ਪਾਈ ਫਿਰਦਾ
ਕੋਈ ਜੇਠ ਹਾੜ ਵਿੱਚ ਪਾਈ ਫਿਰਦਾ ਕੋਟ ਮੋਟੇ... ਕੋਈ ਪੋਹ ਮਾਘ ਵਿੱਚ ਘੁੰਮਦਾ ਪਾ ਕੇ ਨਿੱਕਰਾਂ ਨੂੰ॥ ਕੋਈ ਬਾਗ਼ ਲਗਾਉਦਾ ਪਿਆ ਬਜ਼ੋਰੀ ਦਾਖਾਂ ਦੇ... ਕੋਈ ਪਿਆ ਬੀਜ਼ਦਾ "ਸੱਤਿਆ" ਏਥੇ ਕਿੱਕਰਾਂ ਨੂੰ॥ ਕੋਈ ਲੁਤਫ਼ ਮਾਣਦਾ ਫਿਰੇ ਸੁਨਹਿਰੀ ਜਿੰਦਗੀ ਦਾ... ਕੋਈ ਕਾਗਜ਼ ਕੱਠੇ ਕਰਦਾ ਪਿਆ ਸਬੂਤਾਂ ਦੇ॥ ਕੋਈ ਪਰਦਾ ਰੱਖਦਾ ਢਾਣੀ ਦੇ ਵਿੱਚ ਬੈਠੇ ਤੋਂ... ਕੋਈ ਪਾਜ਼ ਉਧੇੜਦਾ ਝੱਟ-ਪੱਟ ਕਰਤੂਤਾਂ ਦੇ॥ ਕੋਈ ਮੈਂ ਮੇਰੀ ਵਿੱਚ ਫਿਰੇ ਗਵਾਚਾ ਬਹੁਤ ਡੂੰਘਾ... ਕੋਈ ਲੱਭਦਾ ਫਿਰਦਾ ਆਪਣੇ ਵਿੱਚੋਂ ਆਪੇ ਨੂੰ॥ ਕੋਈ ਲੁੱਡੀਆਂ ਪਾਵੇ ਵਿੱਸਕੀ ਪੀ ਕੇ ਝੂਮ ਰਿਹਾ... ਕੋਈ ਬਿਪਤਾ ਮਾਰਾ ਕਰਦਾ ਫਿਰੇ ਸਿਆਪੇ ਨੂੰ॥ ਕੋਈ ਚੁੱਪ ਰਹਿਕੇ ਵੀ ਸਾਰਾ ਕੁੱਝ ਬਿਆਨ ਕਰੇ... ਕੋਈ ਰੌਲਾ ਪਾ-ਪਾ ਦੱਸਦਾ ਖਾਨੇ ਪੈਂਦੀ ਨਈ॥ ਕੋਈ ਇੱਕ ਮਾਰਦਾ ਜੱਭਲੀ ਕੀਂਮਤ ਲੱਖਾਂ ਦੀ... ਕੋਈ ਵੰਡਦਾ ਫਿਰੇ ਗਿਆਨ ਲੋਕਾਈ ਲੈਂਦੀ ਨਈ॥ ਕੋਈ ਕੱਪੜੇ ਲਾਹਕੇ ਮੁੱਲ ਪਵਾਉਦਾ ਰੀਲਾਂ ਤੇ... ਕੋਈ ਮਹਿੰਗੇ ਕੱਪੜਿਆਂ ਨਾਲ ਢੱਕਦਾ ਸ਼ਰਮਾਂ ਨੂੰ॥ ਕੋਈ ਮਹਿਨਤ ਕਰਕੇ ਫਿੱਟ ਹੋ ਗਿਆ ਗੂਗਲ 'ਚ ਕੋਈ 'ਫਰੀਦਸਰਾਈਆ' ਫਿਰੇ ਪਿੱਟਦਾ ਕਰਮਾਂ ਨੂੰ॥
ਮੈਂ ਉੱਥੋਂ ਦਾ ਵਾਸੀ ਆਂ
ਜਿੱਥੇ ਇੱਕ ਕਨੂੰਨ ਨਾਂ ਕੋਈ॥ ਜਿੱਥੇ ਅਣਖ ਜਨੂੰਨ ਨਾਂ ਕੋਈ॥ ਜਿੱਥੇ ਰਤਾ ਸਕੂਨ ਨਾਂ ਕੋਈ॥ ਰਹਿੰਦੀ ਭੀੜ ਸਿਆਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਚੋਰੀ ਦਿਨੇ ਹੀ ਡਾਕੇ॥ ਜਿੱਥੇ ਮਾਰਦੇ ਬੁੱਲਟ ਪਟਾਕੇ॥ ਜਿੱਥੇ ਚਿੱਟਾ ਪੀਣ ਪਏ ਕਾਕੇ॥ ਖੜਕੇ ਨਿੱਤ ਗਲਾਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਸਾਧ ਨੇ ਲੁੱਟਦੇ ਜੰਨਤਾ॥ ਜਿੱਥੇ ਭਰਮ 'ਚ ਸੁੱਟਦੇ ਜੰਨਤਾਂ॥ ਜਿੱਥੇ ਹਾਕਮ ਕੁੱਟਦੇ ਜੰਨਤਾ॥ ਧੂੰਆਂ ਕੱਡਿਆ ਨਾਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਨਿੱਤ ਹੀ ਲੱਥਣ ਪੱਗਾਂ॥ ਜਿੱਥੇ ਲੁੱਟ ਮਚਾਈ ਠੱਗਾਂ॥ ਜਿੱਥੇ ਗੁਰੂ ਗ੍ਰੰਥ ਨੂੰ ਅੱਗਾਂ॥ ਪਾਉਦੀ ਕੀਂਰਨੇ ਦਾਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਰੋੜਾਂ ਉੱਪਰ ਧਰਨੇ॥ ਜਿੱਥੇ ਗਲ ਕਰਜ਼ੇ ਦੇ ਪਰਨੇ॥ ਜਿੱਥੇ ਖੂਨ ਦੇ ਵੱਗ਼ਦੇ ਝਰਨੇ॥ ਹਕੂਮਤ ਫਿਰੇ ਪਿਆਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਗੰਦਲੇ ਹੋਗੇ ਪਾਣੀ॥ ਜਿੱਥੇ ਰਤ ਮਿੱਝਦੀ ਘਾਣੀ॥ ਜਿੱਥੇ ਰੋਲੀ ਧੁਰਕੀ ਬਾਣੀ॥ ਬਣਕੇ ਰਹਿਗੇ ਹਾਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਸੱਚ ਨੂੰ ਹੁੰਦੀਆਂ ਜ਼ੇਲਾਂ॥ ਜਿੱਥੇ ਬਲਾਤਕਾਰੀ ਨੂੰ ਬੇਲਾਂ॥ ਜਿੱਥੇ ਨਚਾਂਰਾਂ ਉੱਪਰੋ ਵੇਲਾਂ॥ ਸ਼ਰਮ 'ਚ ਡੁੱਬੇ ਨਿਵਾਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਧਰਮ ਦੇ ਨਾਂ ਤੇ ਵੰਡੀ॥ ਜਿੱਥੇ ਜਾਤ ਪਾਤ ਦੀ ਝੰਡੀ॥ ਜਿੱਥੇ ਜਿਸਮਾਂ ਦੀ ਹੈ ਮੰਡੀ॥ ਖਿੱਲੀ ਉੱਡਦੀ ਖਾਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਢਾਬਿਆਂ ਤੋਂ ਵੱਧ ਬਾਬੇ॥ ਜਿੱਥੇ ਮਾੜਿਆਂ ਨੂੰ ਨੇ ਦਾਬੇ॥ ਜਿੱਥੇ ਨਿੱਤ ਹੀ ਖੂਨ ਖਰਾਬੇ॥ ਹੱਥਾਂ ਵਿੱਚ ਗੰਡਾਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਪੁੱਤ ਨਾਂ' ਪਿਊ ਦੀ ਮੰਨੇ॥ ਜਿੱਥੇ ਕਾਮ 'ਚ ਲੋਕੀ ਅੰਨ੍ਹੇ॥ ਜਿੱਥੇ ਅਣਖ ਦੇ ਪਾਟੇ ਪੰਨ੍ਹੇ॥ ਇਸ਼ਕ ਲੜਾਵੇ ਮਾਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਮਹਿਲ ਨੇ ਉੱਚੇ-ਉੱਚੇ॥ ਜਿੱਥੇ ਬਿਰਧ ਆਸ਼ਰਮ ਸਮੁੱਚੇ॥ ਜਿੱਥੇ ਕਰਨ ਅਗਵਾਈ ਲੁੱਚੇ॥ ਲੁੱਟਣ ਦੇ ਕੇ ਝਾਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥ ਜਿੱਥੇ ਵਰਤਣ ਘੱਲੂਘਾਰੇ॥ ਜਿੱਥੇ ਰਤ ਮਿੱਝਦੇ ਗਾਰੇ॥ ਜਿੱਥੇ ਥਾਂ-ਥਾਂ ਤੇ ਹਤਿਆਰੇ॥ ਕਰਦੇ ਜੂਨ ਚੌਰਾਸੀ ਆ॥ ਸੱਚੋ ਸੱਚ ਤੂੰ ਸੁਣਿਆ ਭਾਊ, ਮੈਂ ਉੱਥੋਂ ਦਾ ਵਾਸੀ ਆਂ॥
ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ
ਮੈਨੂੰ ਚਾਂਈ ਚਾਂਈ ਤੋਰਿਆ, ਤੂੰ ਅੰਮੀਏ ਨੀਂ ਪ੍ਰਦੇਸ ਨੂੰ! ਮੇਰੇ ਚਾਅ ਹੀ ਮਰਗੇ ਆਂਉਦਿਆਂ, ਤੱਕ ਕੇ ਅਨੋਖੀ ਰੇਸ ਨੂੰ! ਉਦੋਂ ਚਾਅ ਬੜਾ ਸੀ ਡਲਕਦਾ, ਜਦ ਗਈ ਕਨੇਡਾ ਮੰਗੀ ਸਾਂ! ਏਥੋਂ ਦੀ ਜਿੰਦਗੀ ਜੀਨ ਨਾਲੋਂ ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ! ਕਦੇ ਤੀਆਂ ਵਾਂਗਰ ਲੰਘਦੇ ਸੀ, ਹੁਣ ਲੰਘਦੇ ਆ ਦਿਨ ਸ਼ਿਫਟਾਂ 'ਚ ਇੰਝ ਸਾਰਾ ਦਿਨ ਹੀ ਬੀਤ ਜਾਵੇ, ਕਦੇ ਸ਼ਿਫਟਾਂ 'ਚ ਕਦੇ ਲਿਫ਼ਟਾਂ 'ਚ ਰਿਹਾ ਚੇਹਰੇ ਉੱਤੇ ਨੂਰ ਨਾਂ, ਕਦੇ ਨੂਰ 'ਚ ਰਹਿੰਦੀ ਰੰਗੀ ਸਾਂ! ਏਥੋਂ ਦੀ ਜਿੰਦਗੀ ਜੀਨ ਨਾਲੋਂ ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ! ਤੂੰ ਚੂਰੀਆਂ ਕੁੱਟ ਖਵਾਂਉਦੀ ਸੈਂ, ਏਥੇ ਸੌਂ ਜਾਂਵਾਂ ਮੈਂ ਚੂਰ ਹੋਈ! ਇੱਕ ਦਿਨ ਵੀਂ ਸੁੱਖ ਦਾ ਵੇਖਿਆ ਨਈ ਮੈਂ ਜਦ ਦੀ ਤੈਥੋਂ ਦੂਰ ਹੋਈ,! ਸਭ ਹੀਲੇ ਜਾਪਣ ਫੇਲ ਹੋਏ, ਮੈਂ ਉੰਝ ਤਾਂ ਬੜੀ ਹੀ ਢੰਗੀ ਸਾਂ! ਏਥੋਂ ਦੀ ਜਿੰਦਗੀ ਜੀਨ ਨਾਲੋਂ ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ! ਤੂੰ ਰਾਣੀਆਂ ਵਾਂਗੂੰ ਰੱਖਿਆ ਸੀ, ਏਥੇ ਗੋਲੀ ਬਣਕੇ ਰਹਿ ਗਈ ਮੈਂ! ਆਪੇ ਹੀ ਰੋ ਕੇ ਹੱਟ ਜਾਂਵਾਂ, ਦੁੱਖ ਪਤਾ ਨੀਂ ਕਿੰਨੇ ਸਹਿ ਗਈ ਮੈਂ! ਮੈਂ ਸਹਿਮ ਜਾਦੀ ਸੀ ਇਸ ਤਰਾਂ, ਜਿਊ ਸੱਪ ਨੇ ਹੋਵੇ ਡੰਗੀ ਸਾਂ! ਏਥੋਂ ਦੀ ਜਿੰਦਗੀ ਜੀਨ ਨਾਲੋਂ ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ! ਤੂੰ ਪੈਂਰ ਨਈ ਪੁੰਝੇ ਲਾਉਣ ਦਿੱਤਾ, ਏਥੇ ਪੈਂਰ ਘਸੇ ਸਟਰੀਟਾਂ ਤੇ! ਤੂੰ ਹਾਲਾਤ ਕਨੇਡਾ ਦੇ ਅੰਮੀਏ, ਪੜੇ ਸੁਣੇ ਹੋਣਗੇ ਟਵੀਟਾਂ ਤੇ! ਚੁੰਨੀਆਂ ਤੇ ਮੁੰਨੀਆਂ ਵੇਖਕੇ, ਮੈਂ ਗਈ ਸ਼ਰਮ 'ਚ ਸੰਗੀ ਸਾਂ! ਏਥੋਂ ਦੀ ਜਿੰਦਗੀ ਜੀਨ ਨਾਲੋਂ ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ! ਮੈਂ ਰੋਂਦੀਆਂ ਵੇਖੀਆਂ ਕੰਨਿਆਂ, ਗੁਰੂ ਘਰ ਵਿੱਚ ਲੱਗਕੇ ਥੰਮ੍ਹਾਂ ਨਾ! ਕੋਈ ਕੂਕ ਸੁਣੇ ਨਾਂ" ਅੰਮੜੀਏ, ਸਭ ਬਿਜ਼ੀ ਆਪਣੇ ਕੰਮਾਂ ਨਾ! ਏਥੇ ਕੋਣ ਵਰਾਵੇ ਕਿਸੇ ਨੂੰ, ਮੈਂ ਕਈਆਂ ਕੋਲੋਂ ਲੰਘੀ ਸਾਂ! ਏਥੋਂ ਦੀ ਜਿੰਦਗੀ ਜੀਨ ਨਾਲੋਂ ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ! ਮੈਂ ਸੌਂਦੀ ਨਹੀ ਸੀ ਬਿਨ ਤੇਰੇ, ਹੁਣ ਵਿਲਕਾਂ ਤੇਰੀ ਗੋਦੀ ਨੂੰ! ਕਦ ਸ਼ਹਿਰ ਤੇਰੇ ਮੈਂ ਆਂਵਾਂਗੀ, ਸੁਲਤਾਨਪੁਰੇ ਮਾਂਏ ਲੋਧੀ ਨੂੰ! ਮੈਨੂੰ ਸੁਪਨਾਂ ਆਇਆ *'ਸੱਤਿਆ'* ਜਿਊ ਗਈ ਸੂਲੀ ਤੇ ਟੰਗੀ ਸਾਂ! ਏਥੋਂ ਦੀ ਜਿੰਦਗੀ ਜੀਨ ਨਾਲੋਂ ਮੈਂ ਸ਼ਹਿਰ ਤੇਰੇ ਵਿੱਚ ਚੰਗੀ ਸਾਂ!
ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ
ਉੱਠੋ ਯੋਧਿਓ ਪਈ ਗੈਰਤ ਵੰਗਾਰ ਦੀ॥ ਗੱਲ ਹੋਂਦ ਦੀ ਆ ਨਾਂ ਕਿ ਜਿੱਤ ਹਾਰ ਦੀ॥ ਡਿੱਗ ਰਹੇ ਸਾਡੇ ਸਿੱਖੀ ਦੇ ਮਿਆਰ ਦੀ॥ ਆਪਾਂ ਸਾਰਿਆਂ ਨੇ ਹੁਣ ਹਿੱਸਾ ਪਾ ਕੇ ਰਹਿਣਾ ਏ! ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ! ਬਣ ਗਿਆ ਏ ਸਵਾਲ ਸਾਡੀ ਪੱਗ ਦਾ॥ ਹਾਸਾ ਬਣਕੇ ਨਾਂ ਰਹਿ ਜਾਈਏ ਜੱਗ ਦਾ॥ ਬੂਥਾ ਭੰਨ ਦਈਏ ਲੋਟੂਆਂ ਦੇ ਵੱਗ ਦਾ॥ ਉੱਚੇ ਉੱਡਦੇ ਕਬੂਤਰਾਂ ਨੂੰ ਲਾਹ ਕੇ ਰਹਿਣਾ ਏ! ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ! ਵੋਟਾਂ ਆ ਗਈਆਂ ਖਾਲਸਾ ਜੀ ਨੇੜੇ ਆ॥ ਲੰਗੌਟ ਕੱਸਕੇ ਨਿੱਤਰ ਆਓ ਵੇਹੜੇ ਆ॥ ਤਿਆਗ ਦੇਵੋ ਸਭ ਆਪਸੀ ਦੇ ਝੇੜੇ ਆ॥ ਮੱਲ ਭੂਤਰਿਆ ਅੱਜ ਆਪਾਂ ਢਾਹ ਕੇ ਰਹਿਣਾ ਏ! ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ! ਹੱਕ ਮਿਲਿਆ ਨੀਂ ਸਾਨੂੰ ਹੱਕ ਮੰਗਿਆਂ॥ ਸਿਰੀ ਫਹਿਣੀਂ ਪਊ ਵਾਂਗਰ ਔਰੰਗਿਆਂ॥ ਪਾਣੀ ਮੰਗੂ ਕਿਵੇਂ ਸਿੱਖਾਂ ਕੋਲੋ ਡੰਗਿਆਂ॥ ਸੌਂਹੁ ਖਾਦੀ ਏਦਾ ਤਖਤ ਹਲਾ ਕੇ ਰਹਿਣਾ ਏ! ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ! ਬਾਜ਼ ਪਿੰਜ਼ਰੇ 'ਚ ਠਹਿਰ ਨਈਓ ਸਕਦਾ॥ ਅੱਖੀਂ ਹੁੰਦਾ ਜ਼ਰ ਕਹਿਰ ਨਈਓ ਸਕਦਾ॥ ਸਿੱਖ ਭੁੱਲ ਕਦੇ ਵੈਰ ਨਹੀਓ ਸਕਦਾ॥ ਆਪਾਂ ਸੱਤਿਆ ਵੇ ਫਰਜ਼ ਨਿਭਾ ਕੇ ਰਹਿਣਾ ਏ! ਰਾਜ ਖਾਲਸਾ ਜੀ ਖਾਲਸ ਬਣਾ ਕੇ ਰਹਿਣਾ ਏ!
ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ
ਨਾ ਪਰਖ ਤੂੰ ਸਾਡੇ ਸਬਰਾਂ ਨੂੰ, ਬੰਨ੍ਹ ਸਬਰਾਂ ਦਾ ਨਾਂ ਟੁੱਟ ਜਾਏ! ਜੋ ਜੜ੍ਹਾਂ ਪਤਾਲ 'ਚ ਤੇਰੀਆਂ ਨੀ ਕਿਤੇ ਵੇਖੀ ਨਾਂ ਕੋਈ ਪੁੱਟ ਜਾਏ! ਨੀ ਕਰ ਨਾਂ ਤੂੰ ਮਜ਼ਬੂਰ ਸਾਨੂੰ, ਤੇਰੇ ਨਾਸੀਂ ਧੂੰਆਂ ਕਡਾ ਦਿਆਂਗੇ! ਹੱਥ ਪਾ ਲਿਆ ਜੇ ਸੰਨਤਾਲੀ ਨੂੰ, ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ! ਸਾਡੇ ਨਾਂ ਤੋਂ ਬਹੁਤੇ ਕੰਬਦੇ ਨੇ, ਤਸਵੀਰ ਡਰਾਉਦੀ ਵੈਰੀ ਨੂੰ! ਹੱਥ ਸੋਚ ਸਮਝਕੇ ਪਾਵੀਂ ਤੂੰ ਇਸ ਨਾਗ ਕਰੁੰਡੀਏ ਜ਼ਹਿਰੀ ਨੂੰ! ਤੂੰ ਵਹਿਮ ਕੱਡਦੇ ਪਾਲੇ ਜੋ, ਤੇਰੇ ਵੇਖੀਂ ਤਖ਼ਤ ਹਲਾ ਦਿਆਂਗੇ! ਹੱਥ ਪਾ ਲਿਆ ਜੇ ਸੰਨਤਾਲੀ ਨੂੰ, ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ! ਜੋ ਕਹਿੰਦੇ ਡੁੱਬਿਆ ਨਸ਼ਿਆਂ ਵਿੱਚ, ਉਹਦੇ ਮੂੰਹ ਤੇ ਵੇਖ ਚਪੇੜਾਂ ਨੀ! ਅੱਜ ਸੁੱਤੇ ਸ਼ੇਰ ਜਗਾਏ ਤੂੰ, ਤੇਰੇ ਸੀਨੇ ਆ ਗਈਆਂ ਤੇੜਾਂ ਨੀ! ਤੇਰੇ ਲਾਲ ਕਿਲੇ ਦੇ ਉੱਤੇ ਨੀ, ਅਸੀਂ ਕੇਸਰੀ ਝੰਡਾ ਝੁਲਾ ਦਿਆਂਗੇ! ਹੱਥ ਪਾ ਲਿਆ ਜੇ ਸੰਨਤਾਲੀ ਨੂੰ, ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ! ਨਾਂ ਅੱਲੇ ਜਖ਼ਮ ਸਹੇੜ ਸਾਡੇ, ਨਾਂ ਯਾਦ ਕਰਾ ਸੰਨਤਾਲੀਆਂ ਨੂੰ! ਤੇਰਾ ਨਾਂ ਸੋਹਲਾ ਪੜ ਦਈਏ ਅਸੀਂ ਛੱਡਕੇ ਹੱਥੋਂ ਪੰਜ਼ਾਲੀਆਂ ਨੂੰ! ਸਿਰ ਤੋਂ ਨਾਂ ਪਾਣੀ ਲੰਘ ਜਾਵੇ ਸੱਚ ਜਾਣੀ ਗਦਰ ਉਠਾ ਦਿਆਂਗੇ! ਹੱਥ ਪਾ ਲਿਆ ਜੇ ਸੰਨਤਾਲੀ ਨੂੰ, ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ! ਲਹੂ ਪੀਤਾ ਦਾਦੇ ਬਾਬਿਆਂ ਦਾ, ਤੇਰੀ ਇਹ ਜੁਗਤ ਮਟਾ ਦੇਣੀ! ਇਸ ਨਵੀਂ ਪੀੜੀ ਨੇ ਤੇਰੇ ਨੀ, ਅੱਗ ਪੈਰਾਂ ਹੇਠ ਮਚਾ ਦੇਣੀ! ਲਿਖਤਾਂ ਦੇ ਭਾਬੜ ਲਿਖ ਲਿਖਕੇ, "ਸੱਤਾ" ਕਹੇ ਤੈਨੂੰ ਸਤਾ ਦਿਆਂਗੇ! ਹੱਥ ਪਾ ਲਿਆ ਜੇ ਸੰਨਤਾਲੀ ਨੂੰ, ਤੈਨੂੰ ਲੋਹੇ ਦੇ ਚਣੇ ਚਬਾ ਦਿਆਂਗੇ! ਤੈਨੂੰ ਦਿੱਲੀਏ ਪਾਰ ਬਲਾ ਦਿਆਂਗੇ!
ਮਾਂ ਦਾ ਸ਼ੇਰ ਪੁੱਤ ਮਾਰਕੇ
(ਸੰਦੀਪ ਨੰਗਲ ਅੰਬੀਆਂ) ਕਿਹੜੇ ਪਾਸੇ ਤੁਰ ਪਈਆਂ ਏ ਜ਼ਵਾਨੀਆਂ। ਕਿੜਾਂ ਕੱਡਦੇ ਪਤਾ ਨਹੀ ਖਾਨਦਾਨੀਆਂ। ਕੋਈ ਪਤਾ ਨੀ" ਕੀ ਨਫ਼ੇ ਅਤੇ ਹਾਨੀਆਂ। ਘੂਕੀ ਸੌਂ ਰਹੀਆਂ ਖੱਲਾਂ ਸਰਕਾਰੀਆਂ। ਮਾਂ ਦਾ ਸ਼ੇਰ ਪੁੱਤ ਮਾਰਕੇ, ਸ਼ਰੇਆਮ ਲੈਦੇ ਵੇਖੋ ਜੁੰਮੇਵਾਰੀਆਂ॥ ਇਨਸਾਨੀਅਤ ਮਰ ਗਈ ਸਰੀਰ ਚੋ" ਬੌ ਆਵੇ ਹੁਣ ਈਰਖਾ ਦੀ ਸ਼ੀਰ ਚੋ" ਬੇਵਫ਼ਾਈ ਝਾਕੇ ਅੱਖੀਂ ਡੁੱਲੇ ਨੀਰ ਚੋ" ਸਾਡੀ ਗ਼ੈਰਤ ਨੂੰ ਖਾ ਗਈਆ ਬਿਮਾਰੀਆਂ। ਮਾਂ ਦਾ ਸ਼ੇਰ ਪੁੱਤ ਮਾਰਕੇ, ਸ਼ਰੇਆਮ ਲੈਦੇ ਵੇਖੋ ਜੁੰਮੇਵਾਰੀਆਂ॥ ਕਿੰਨਾਂ ਔਖਾ ਬਾਜ਼ ਉੱਡਦੇ ਨੂੰ ਸੱਟਣਾ। ਬੜਾ ਮਹਿੰਗਾ ਨਾਮ ਜੱਗ ਉੱਤੇ ਖੱਟਣਾ। ਕਿੰਨਾਂ ਸੌਖਾ ਘਰ ਵੱਸਦੇ ਨੂੰ ਪੱਟਣਾ। ਖੜਕ ਗਈਆਂ ਨੇ ਕਨੂੰਨ ਦੀਆਂ ਬਾਰੀਆਂ। ਮਾਂ ਦਾ ਸ਼ੇਰ ਪੁੱਤ ਮਾਰਕੇ, ਸ਼ਰੇਆਮ ਲੈਦੇ ਵੇਖੋ ਜੁੰਮੇਵਾਰੀਆਂ॥ ਕੀ ਮਾਂ ਦਾ ਪੁੱਤ ਸੌਖਾ ਮੌਤ ਵੱਲੇ ਝੋਕਣਾ। ਕਿੰਨਾਂ ਸੌਖਾ ਫਾਇਰ ਹਿੱਕ ਵਿੱਚ ਠੋਕਣਾ। ਕਿੰਨਾਂ ਔਖਾ ਹੋ ਗਿਆ ਏ ਸਭ ਰੋਕਣਾ। ਬੰਦੇ ਵਿੱਚੋ ਬੰਦਾ ਲਾ ਗਿਆ ਉਡਾਰੀਆਂ। ਮਾਂ ਦਾ ਸ਼ੇਰ ਪੁੱਤ ਮਾਰਕੇ, ਸ਼ਰੇਆਮ ਲੈਦੇ ਵੇਖੋ ਜੁੰਮੇਵਾਰੀਆਂ॥ ਪੰਜ-ਆਬ ਆਇਆ ਨਜ਼ਰਾਂ ਦੀ ਦਾਬ 'ਚ ਨਿੱਤ ਰੋਜ਼ ਲਾਸ਼ਾਂ ਤਰਦੀਆਂ ਝੁਨਾਬ 'ਚ ਦਮ ਦਿੱਸਦਾ ਨਹੀ 'ਸੱਤਿਆ' ਨਵਾਬ 'ਚ ਤੇਰੇ ਹੱਥ ਹੁਣ ਡੋਰਾਂ ਰੱਬਾ ਸਾਰੀਆਂ। ਮਾਂ ਦਾ ਸ਼ੇਰ ਪੁੱਤ ਮਾਰਕੇ, ਸ਼ਰੇਆਮ ਲੈਦੇ ਵੇਖੋ ਜੁੰਮੇਵਾਰੀਆਂ॥
ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ!
ਖੂਹ ਪੂਰਕੇ ਅਸਾਂ ਨੇ, ਲਵਾ ਲਏ ਮੋਟਰ ਪੰਪ! ਅੱਗੇ ਵੱਧਣਾ ਚਾਂਵਦੇ, ਮਾਰ ਕੇ ਡੱਡੂ ਜੰਪ! ਘੜੇ ਚਾਟੀਆਂ ਹੁਣ ਤਾਂ, ਘੜਦੇ ਨਾਂ ਘੁਮਿਆਰ! ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ! ਹੁਣ ਨਾਂ ਸੱਥਾਂ ਲੱਗਦੀਆਂ, ਨਾਂ ਏਕਤਾ ਕੱਠ! ਨਾਂ ਕੋਈ ਦਾਣੇ ਭੁੰਨਦੀ, ਹੁਣ ਭੱਠਿਆਰਨ ਭੱਠ! ਸਾਂਝਾਂ ਮੁੱਕੀਆਂ ਬੇਲੀਆ, ਉਹ ਨਾਂ ਰਹੇ ਪਿਆਰ! ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ! ਕੁੜਤੇ ਘੱਗਰੇ ਚਾਦਰੇ, ਨਾਂ ਤੁਰਲੇ ਵਾਲੀ ਪੱਗ! ਹੋਰ ਈ ਪਾਸੇ ਤੁਰ ਪਿਆ, ਹੁਣ ਏ ਚੰਦਰਾ ਜੱਗ! ਸਿਰ ਤੇ ਚੁੰਨੀ ਦਿਸੇ ਨਾਂ, ਤੇ ਨਾਂ ਸੂਟ ਸਲਵਾਰ! ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ! ਨਾਂਹੀ ਹਲ ਪਜ਼ਾਲੀਆਂ, ਨਾਂ ਓ ਫੱਗਣ ਚੇਤ! ਨਾਂ ਭੱਤਾ ਲੈ ਕੇ ਜਾਂਵਦੀ, ਬਹੁ ਸਵਾਣੀ ਖੇਤ! ਸ਼ੁਭਾ ਸਵੇਰੇ ਉੱਠਕੇ, ਨਾਂ ਕੋਈ ਕੱਡਦੀ ਧਾਰ! ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ! ਚੁੱਲੇ ਚੌਕੇ ਗੁੰਮ ਗਏ, ਚੱਲੇ ਸਿਲੰਡਰ ਗੈਸ! ਪਹਿਲਾਂ ਵਾਲੇ ਪੰਜਾਬ ਦਾ, ਕਰਤਾ ਤੈਸ ਨੈਸ! ਗੱਡੇ ਵਾਲੀ ਜਗ੍ਹਾ ਤੇ, ਘੁੰਮੇ ਲਗਜ਼ਰੀ ਕਾਰ! ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ! ਮੱਖਣ ਲੱਸੀ ਦੁੱਧ ਦਹੀਂ, ਵਿੱਕਦਾ ਜਾਲੀ ਮਾਲ! ਸਾਗ ਨਾ ਰੋਟੀ ਮੱਕੀ ਦੀ, ਹੁਣ ਨੀਂ ਖਾਂਦੇ ਬਾਲ! ਤੋੜੀ ਵਾਲੀ ਦਾਲ ਦੀ, ਕੋਈ ਨਾਂ' ਲੈਦਾ ਸਾਰ! ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ! ਆਪੋ ਆਪਣੇ ਰੂਮ 'ਚ ਫੋਨ ਲੈ ਬਹਿੰਦੇ ਟੱਚ! ਫਰੀਦਸਰਾਈਏ ਲਿਖ ਤਾ, ਜਮ੍ਹਾਂ ਹੀ ਸੱਚੋ ਸੱਚ! ਮਿਲ ਨਾ ਕੱਠਾ ਬੈਠਦਾ, ਆਪੋ ਵਿੱਚ ਪਰਿਵਾਰ! ਹੌਲੀ ਹੌਲੀ ਹੋ ਗਿਆ, ਅਲੋਪ ਸੱਭਿਆਚਾਰ!
ਤੈਨੂੰ ਪਾਵਾਂ ਵਾਸਤਾ ਰੱਬਦਾ ਉਏ!
ਪੋਟਿਆਂ ਨਾ ਮਿਣ ਮਿਣ ਪਾਲੇ ਜੋ, ਤੂੰ ਪੋਟੇ ਪੋਟੇ ਕਰ ਛੱਡੇ! ਜਿਹੜੇ ਨੈਣਾਂ ਦੇ ਵਿੱਚ ਮਸਤੀ ਸੀ, ਉਹ ਹੰਝੂਆਂ ਦੇ ਨਾ ਭਰ ਛੱਡੇ! ਨੂੰਹਾਂ ਤੋਂ ਮਾਸ ਵੱਖ ਕਰ ਦੇਣਾ ਇਹ ਨਹੀ ਮੂਰਖਾ ਫੱਬਦਾ ਉਏ! ਬੰਦ ਕਰਦੇ ਹਾਕਮਾਂ ਜੰਗ ਛੇੜੀ, ਤੈਨੂੰ ਪਾਵਾਂ ਵਾਸਤਾ ਰੱਬਦਾ ਉਏ! ਕੱਲ ਵੱਸਦਾ ਸੀ ਜੋ ਸੁੱਖਾਂ 'ਚ ਅੱਜ ਪੈਣ ਧਮਾਕੇ ਬੰਬਾਂ ਦੇ! ਉਹਨਾਂ ਨਾਲ ਟੈਕਾਂ ਦੇ ਝਾੜ ਦਿੱਤੇ ਜੋ ਪਏ ਬੂਰ ਸੀ ਅੰਬਾਂ ਦੇ! ਉਹ ਪਲਾਂ 'ਚ ਗਿੱਟਾ ਤੋੜ ਦਿੰਦਾ ਏਥੇ ਹੈਂਕੜ ਵਾਲੇ ਪੱਬਦਾ ਉਏ! ਬੰਦ ਕਰਦੇ ਹਾਕਮਾਂ ਜੰਗ ਛੇੜੀ, ਤੈਨੂੰ ਪਾਵਾਂ ਵਾਸਤਾ ਰੱਬਦਾ ਉਏ! ਤੈਨੂੰ ਤਰਸ ਰਤਾ ਵੀ ਆਵੇ ਨਾਂ ਅੱਖ ਭਰ ਆਈ ਤੱਕ ਮੰਜ਼ਰ ਨੂੰ! ਕਦੇ ਸੁੱਖਾਂ ਵੱਸਦੀ ਧਰਤੀ ਸੀ ਅੱਜ ਕਰਤੀ ਖੰਜ਼ਰ ਬੰਜ਼ਰ ਤੂੰ! ਇਹ ਬਾਲ ਨਿੱਕੇ ਜੋ ਵਿਲਕ ਰਹੇ ਹੋਕਾ ਸੱਤਿਆ ਨਿਕਲੇ ਸਭਦਾ ਉਏ! ਬੰਦ ਕਰਦੇ ਹਾਕਮਾਂ ਜੰਗ ਛੇੜੀ, ਤੈਨੂੰ ਪਾਵਾਂ ਵਾਸਤਾ ਰੱਬਦਾ ਉਏ!
ਬਚ-ਬਚ ਪੈਰ ਰੱਖੀਂ ਵੀਰਿਆ
ਜਿੱਥੇ ਮਣਾਂ ਮੂੰਹੀ ਕੀਤੇ ਹੁੰਦੇ ਉੱਥੇ ਹੀ ਵੇਖੇ ਟੁੱਟਦੇ ਤਬਾਰ ਅੱਖੀਂ ਵੀਰਿਆ! ਗਲੀ-ਗਲੀ ਠੱਗ ਤੁਰੇ ਫਿਰਦੇ ਬਚ-ਬਚ ਪੈਰ ਰੱਖੀਂ ਵੀਰਿਆ! ਅੱਖ ਦੇ ਝੁਮੰਕੇ ਨਾਲ ਮਾਰਦੇ ਚੰਗੇ ਭਲੇ ਬੰਦਿਆਂ ਨਾ" ਠੱਗੀਆਂ! ਉਹ ਕਿੱਥੇ ਟਲਦੇ ਨੇ ਦੋਸਤੋ ਆਦਤਾਂ ਜਿੰਨਾਂ ਨੂੰ ਧੁਰੋਂ ਲੱਗੀਆਂ! ਹੱਕ ਤੇ ਹਲਾਲ ਕੀ ਉਹ ਜਾਣਦੇ ਜਿੰਨਾਂ ਨੇ ਆ ਰਤ ਚੱਖੀਂ ਵੀਰਿਆ! ਗਲੀ-ਗਲੀ ਠੱਗ ਤੁਰੇ ਫਿਰਦੇ ਬਚ-ਬਚ ਪੈਰ ਰੱਖੀਂ ਵੀਰਿਆ! ਭੋਲੇ ਭਾਲੇ ਮੁੱਖ ਬਾਹਰੋ ਦਿਸਦੇ ਲੋਹੜਿਆਂ ਦੇ ਅੰਦਰੋਂ ਸ਼ੈਤਾਨ ਨੇ! ਜੋ ਗੱਲੀਂ ਬਾਤੀਂ ਦੁੱਧ ਧੋਤੇ ਦੱਸਦੇ ਓ ਸਿਰੇ ਦੇ ਮੁਕਾਰ ਬੇਈਮਾਨ ਨੇ! ਭੇਤ ਲੈਕੇ ਚੋਰਾਂ ਵਾਂਗੂੰ ਆਪਣੇ ਮਾਰਦੇ ਨੇ ਛੁਰਾ ਵੱਖੀਂ ਵੀਰਿਆ! ਗਲੀ-ਗਲੀ ਠੱਗ ਤੁਰੇ ਫਿਰਦੇ ਬਚ-ਬਚ ਪੈਰ ਰੱਖੀਂ ਵੀਰਿਆ! ਕੀਹਦੇ ਉੱਤੇ ਕਰਾਂ ਇਤਿਬਾਰ ਮੈਂ ਭਰਦਾ ਨਾਂ ਹਾਂਮੀ ਦਿਲ ਚੰਦਰਾ! ਬਾਂਵਾਂ ਖੋਲ ਜੀਹਦਾ ਏਥੇ ਕੀਤਾ ਮੈਂ ਖੁਦਗਰਜ਼ ਉਹ ਬੰਦ ਰੱਖੇ ਤੰਦਰਾ! ਹੁਣ ਅੱਖਾਂ ਕੱਡਦੇ ਉਹ ਮੋਟੀਆਂ ਜੀਹਦਾ ਕੀਤਾ ਲੱਖੀਂ ਲੱਖੀਂ ਵੀਰਿਆ! ਗਲੀ-ਗਲੀ ਠੱਗ ਤੁਰੇ ਫਿਰਦੇ ਬਚ-ਬਚ ਪੈਰ ਰੱਖੀਂ ਵੀਰਿਆ! ਬਾਅਦ 'ਚ ਉਹ ਅੱਖ ਨੀ ਮਿਲਾਂਵਦੇ ਹੋ ਜਾਣ ਪੂਰੀਆਂ ਜਾਂ ਗਰਜਾਂ! ਕਰੀਂ ਇਤਬਾਰ ਨਾਂ ਤੂੰ "ਸੱਤਿਆ ਫਰੀਦਸਰਾਈਆ" ਕਰੇ ਅਰਜਾਂ! ਝੋਟਿਆ ਦੇ ਘਰੋਂ ਭਾਲੇ ਲੱਸੀਆਂ ਏ ਚੂਸ ਸੁੱਟ ਜਾਦੇ ਮੱਖੀ ਵੀਰਿਆ!
ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ
ਜੰਗ ਦੇ ਮੈਦਾਨ ਵਿੱਚ ਪਈਆਂ ਵਾਢੀਆਂ! ਲੋਥਾਂ ਉੱਤੇ ਲੋਥਾਂ ਚੜ ਗਈਆਂ ਡਾਡੀਆਂ! ਦੋਵਾਂ ਧਿਰਾਂ ਵਿੱਚ ਆ ਜਵਾਲਾ ਭੜਕੀ! ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ! ਜਸਪੱਤ ਰਾਇ ਸਿੰਘਾਂ ਨੇ ਨਾਂ ਛੱਡਿਆ! ਹਾਥੀ ਉੱਤੋ ਬੈਠੇ ਦਾ ਸੀ ਸਿਰ ਵੱਢਿਆ! ਨੇਜ਼ਿਆਂ ਚੋ' ਬਿਜਲੀ ਫੇ ਆਣ ਕੜਕੀ! ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ! ਲਾਲੋ ਲਾਲ ਹੋਗੀ ਛੰਭ ਕਾਹਨੂੰਵਾਨ ਦੀ! ਮਿਰਗਾਂ ਨੂੰ ਮੌਤ ਫਿਰਦੀ ਸੀ ਭਾਲ ਦੀ! ਮੁਗਲਾਂ ਦੀ ਟੋਲੀ ਨਾਂ ਜ਼ਰਾ ਵੀ ਅੜਕੀ! ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ! ਗੂੰਗਾ ਬੋਲਾ ਹੋ ਗਿਆ ਸੀ ਲਖਪੱਤ ਜੀ! ਵੈਰੀਆਂ ਦੀ ਸਿੰਘਾਂ ਜਾਂ ਚੁਵਾਈ ਰੱਤ ਜੀ! ਮੌਤ ਆ ਸਵਾਣੀ ਦਿਲ ਵਿੱਚ ਧੜਕੀ! ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ! ਟਿੰਡੀ ਦਲ ਸਾਰਾ ਭੋਰ-ਭੋਰ ਸੁੱਟ ਤਾ! ਮੁਗਲਾਂ ਦਾ ਖੁਰਾ ਖੋਜ਼ ਧੁਰੋ ਪੁੱਟ ਤਾ! ਘੋੜਿਆਂ ਤੋਂ ਡਿੱਗਦੇ ਸੀ ਖਾ-ਖਾ ਪੜਕੀ! ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ! ਛੱਡਦੇ ਜਾਂ ਸੂਰਮੇ ਕਮਾਨੋਂ ਤੀਰ ਸੀ! ਵਿੰਨ-ਵਿੰਨ ਸੀਨੇ ਕਰੀ ਜਾਦੇ ਲੀਰ ਸੀ! ਮੁਗਲਾਣੀ ਫੌਜ਼ ਨਾਂ ਦੁਬਾਰਾ ਬੜਕੀ! ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ! ਟੁੱਟ ਗੇ ਗੁਮਾਨ ਸਭ ਖੱਬੀ ਖਾਂਨਾਂ ਦੇ! ਮੌਤ ਨਾ ਕਰਾਏ ਫੇਰੇ ਭਲਵਾਂਨਾਂ ਦੇ! ਚਿਰਾਂ ਤੋਂ ਨਿਸ਼ਾਨ ਦੀ ਸੀ ਅੱਖ ਫੜਕੀ! ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ!
ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ
ਕਾਹਨੂੰਵਾਨ ਛੰਭ ਵਿੱਚ ਜੰਗ ਭਖਿਆਂ! ਲੱਖਪਤ ਰਾਇ ਫਿਰਦਾ ਸੀ ਖਪਿਆ! ਅੱਗ ਵਾਂਗ ਮੱਚਦਾ ਓ ਅੰਗਿਆਰਾ ਸੀ! ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ! ਲੰਘਦੇ ਸੀ ਤੀਰ ਚੀਰ-ਚੀਰ ਖੱਲ ਨੂੰ! ਸਿੰਘਾਂ ਨੇ ਚਬਾ ਤੇ ਚਣੇ ਟਿਡੀ ਦੱਲ ਨੂੰ! ਸੋਚੀਂ ਪਾ ਤਾ ਸਿੰਘਾਂ ਮੁਗਲਾਣਾ ਸਾਰਾ ਸੀ! ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ! ਬੋਲ ਦਿੱਤਾ ਹੱਲਾ ਸੂਰਮੇ ਜਮਾਤੀਆਂ! ਨੇਜ਼ਿਆਂ ਦੇ ਨਾਲ ਵਿੰਨਤੀਆਂ ਛਾਤੀਆਂ! ਸਿੰਘਾਂ ਧਾਏ ਸਭੇ ਛੱਡਕੇ ਜੈਕਾਰਾ ਸੀ! ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ! ਬਣੇ ਜੇੜੇ ਫਿਰਦੇ ਸੀ ਵੱਡੇ ਸੂਰਮੇ! ਕੁੱਟ ਦਿੱਤੇ ਝੱਟ ਮੁਗਲਾਂ ਦੇ ਚੂਰਮੇ! ਟਿੰਡੀ ਦੱਲ ਦਾ ਫੇ ਚੱਲਿਆ ਨਾਂ ਚਾਰਾ ਸੀ! ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ! ਘੋੜਿਆਂ ਦੇ ਸਣੇ ਸਿੰਘਾਂ ਵੈਰੀ ਵੱਢ ਤੇ! ਲੱਖਪਤ ਰਾਇ ਦੇ ਭੁਲੇਖੇ ਕੱਢ ਤੇ! ਯੁੱਧ ਵੀ ਗਰੀਲਾ ਸਿੰਘਾਂ ਕੀਤਾ ਭਾਰਾ ਸੀ! ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ! ਹਾਥੀਆਂ ਤੋਂ ਡਿੱਗਦੇ ਸੀ ਗਿੜ-ਗਿੜ ਕੇ! ਵੱਜਦੇ ਪੈਰਾਂ 'ਚ ਸਿਰ ਰਿੜ-ਰਿੜ ਕੇ! ਰੱਤ ਮਿੱਝ ਵਾਲਾ ਬਣ ਗਿਆ ਗਾਰਾ ਸੀ! ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ! ਗਹਿਗੱਚ ਲੜੀ ਸੀ ਲੜਾਈ ਯੋਧਿਆਂ! ਪੜੀ ਬਾਜ਼ਾਂ ਵਾਲੇ ਤੋਂ ਪੜਾਈ ਯੋਧਿਆਂ! ਸੱਤਿਆ ਸਿੰਘਾਂ ਨੇ ਜਿੱਤਿਆ ਅਖਾੜਾ ਸੀ! ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ!
ਮਾੜੀ ਹੁੰਦੀ ਪੀਤੀ 'ਚ ਦਲੇਰੀ ਬੱਲਿਆ
ਮਾੜੀ ਹੁੰਦੀ ਪੀਤੀ 'ਚ ਦਲੇਰੀ ਬੱਲਿਆ! ਛੇੜੀਏ ਨਾਂ ਨਾਗ ਕਦੇ ਜਹਿਰੀ ਬੱਲਿਆ! ਪੈ ਜਾਣ ਗੇਮਾਂ ਉਦੋਂ ਝੱਟ ਪੁੱਠੀਆਂ ਚੜੇ ਜਦੋਂ ਕਾਲ ਦੀ ਹਨੇਰੀ ਬੱਲਿਆ! ਆਖਦੇ ਸਿਆਣੇ ਨਈਉਂ ਥੁੱਕ ਚੱਟੀਦੇ! ਹਰ ਵੇਲੇ ਮੂਰਖਾ ਨਈ ਉਲਾਬੇ ਖੱਟੀਦੇ! ਵੱਜਦੇ ਸਲੂਟ ਹਾਂ ਜ਼ਮੀਰ ਸੱਚੀ ਨੂੰ ਝੂਠ ਦੀਆਂ ਨੀਹਾਂ ਤੇ ਨਈ ਦਿਨ ਕੱਟੀਦੇ! ਚੋਰੀ ਨਾਲੋ ਕਿਤੇ ਚੰਗਾ ਹੱਥ ਅੱਡਣਾ! ਮਾਂ ਬਾਪ ਚਾਹੀਦਾ ਨੀਂ ਘਰੋਂ ਕੱਡਣਾ! ਜੀਹਦੀ ਛਾਂਵੇ ਬੈਠ ਹੋਵੇ ਨੰਦ ਮਾਣਿਆ ਉਹ ਰੁੱਖ ਚਾਹੀਦਾ ਨਈ ਜੜ੍ਹੋਂ ਵੱਢਣਾ! ਪਿਓ ਦੇ ਸਮਾਨ ਵੱਡਾ ਭਾਈ ਮੰਨੀਏ! ਰਾਜ਼ਾ ਰਾਣੀ ਧੀਂ ਤੇ ਜਵਾਈ ਮੰਨੀਏ! ਮਾਂ ਹੁੰਦੀ ਮਾਂ ਕੋਈ ਨਈ ਅੱਤ ਕਥਨੀਂ ਮਾਂਵਾਂ ਦੇ ਸਮਾਨ ਚਾਚੀ ਤਾਈ ਮੰਨੀਏ! ਫਰੀਦਸਰਾਈਆ ਪੱਲੇ ਬੰਨ੍ਹੀ ਗੱਲ ਨੂੰ! ਦਾਂਗ ਨਾਂ ਲਵਾਈਏ ਦਾਦਿਆਂ ਦੀ ਅੱਲ ਨੂੰ! ਜਿੱਥੇ ਸਾਂਝ ਹੋਵੇ ਬੁਰਕੀ ਦੀ ਸੱਤਿਆ ਝਾਕੀਏ ਨਾਂ ਚੋਤਰੇ ਰਸੋਈ ਵੱਲ ਨੂੰ! ਪਿੰਡ ਵਿੱਚ ਕਦੇ ਇਸ਼ਕ ਲੜਾਈਏ ਨਾਂ! ਆਂਢ ਤੇ ਗੁਆਂਢ ਵਿੱਚ ਵੈਰ ਪਾਈਏ ਨਾਂ! ਹਿੱਕ ਟਣਕਾ ਕੇ ਸੱਚ ਨਾਲ ਖੜੀਏ ਝੂਠੇ ਦੀ ਮਕਾਣੇ ਮਿੱਤਰਾ ਉਏ ਜਾਈਏ ਨਾਂ! ਯਾਰਾਂ ਨੂੰ ਕਦੇ ਨੀ ਨਾਰਾਂ ਨਾਲ ਤੋਲੀਦਾ! ਘਰ ਦਾ ਨੀ ਭੇਦ ਢਾਣੀਆਂ 'ਚ ਖੋਲੀਦਾ! ਆਖਦੇ ਸਿਆਣੇ ਕਦੇ ਬੁੱਢੇ ਬਾਪ ਨੂੰ ਚਾਹ ਕੇ ਵੀ ਮੰਦਾ ਬੋਲ ਨਈਉਂ ਬੋਲੀਦਾ! ਅੱਤ ਦਾ ਹੈ ਅੰਤ ਧੁਰੋਂ ਮਾੜਾ ਲਿਖਿਆ! ਪੁੰਨ ਪਾਪ ਉਹਨੇ ਕਰ ਗਾੜਾ ਲਿਖਿਆ! ਕੀਹਦਾ ਟੁੱਕ ਖੋਹਿਆ ਕੀਹਦਾ ਹੱਕ ਮਾਰਿਆ ਕੀਹਦਾ-ਕੀਹਦਾ ਖਾਦਾ ਉਹਨੇ ਭਾੜਾ ਲਿਖਿਆ! ਘਰ ਆਇਆ ਮੰਗਤਾ ਕਦੇ ਨੀਂ ਮੋੜੀਦਾ! ਵੇਖਕੇ ਗਰੀਬੀ ਨਈਓ ਨਾਤਾ ਤੋੜੀਦਾ! ਚਿੱਟਾ ਚੰਮ ਵੇਖਕੇ ਕਦੇ ਵੀ ਸੱਤਿਆ ਆਖਦੇ ਸਿਆਣੇ ਨਈਓ ਪਿੱਛੇ ਦੌੜੀਦਾ! ਬਜੁਰਗਾਂ ਦੀ ਗੱਲ ਨਾਂ ਗੁੱਸਾ ਕਰੀਏ! ਝੂਠ ਦੇ ਪਲੰਦੇ ਦੀ ਨਾਂ ਹਾਮੀ ਭਰੀਏ! ਰੱਖੀਏ ਜਮੀਰ ਨੂੰ ਅਮੀਰ ਬੱਲਿਆ ਸੱਚ ਦੇ ਕਟਹਿਰੇ ਤੋਂ ਨਾਂ ਕਦੇ ਡਰੀਏ!
ਨਿਕਲੀ ਜੁਬਾਨ ਵਿੱਚੋਂ ਗੱਲ ਨਾ ਮੁੜੇ
ਨਿਕਲੀ ਜੁਬਾਨ ਵਿੱਚੋਂ ਗੱਲ ਨਾ ਮੁੜੇ ਬੀਤ ਗਿਆ 'ਸੱਤਿਆ' ਉਹ ਕੱਲ ਨਾ ਮੁੜੇ ਮੁੜਦੇ ਨਹੀ ਪਾਣੀ ਕਦੇ ਲੰਘੇ ਪੱਤਣੋਂ ਸਮੁੰਦਰਾਂ ਦੀ ਵੱਜੀ ਕਦੇ ਛੱਲ ਨਾ ਮੁੜੇ ਈਰਖਾ ਦੀ ਅੱਗ ਸਾੜਦੀ ਸਰੀਰ ਨੂੰ ਮਾੜੀ ਸੋਚ ਸਦਾ ਮਾਰਦੀ ਜਮੀਰ ਨੂੰ ਨਸ਼ਿਆ ਦੀ ਕੁੱਖ 'ਚ ਜੋ ਹੋਵੇ ਪਲਦਾ ਲੈ ਬਹਿੰਦਾ ਅੰਤ ਪੁੱਤਰ ਛਤੀਰ ਨੂੰ ਮਾਰੀਏ ਨਾਂ' ਠੁੱਡ ਕਦੇ ਦਰ ਆਏ ਨੂੰ ਕਰੀਦਾ ਜਤੀਂਮ ਨਈ ਢਿੱਡੋਂ ਜਾਏ ਨੂੰ ਮਾਪਿਆ ਦੇ ਵਾਂਗੂੰ ਸਦਾ ਸਤਿਕਾਰੀਏ ਚਾਚਾ ਚਾਚੀ ਅਤੇ ਵੱਡੇ ਤਾਂਈ ਤਾਏ ਨੂੰ ਜਿਊਦਿਆ ਨੂੰ ਗ਼ਾਫਲਾ ਕਦੇ ਨੀਂ ਭੰਡੀਦਾ ਮੋਇਆਂ ਪਿੱਛੋਂ ਕਦੇ ਨਹੀ ਸ਼ਰਾਧ ਵੰਡੀਦਾ ਇੱਕ ਤੇ ਭਰੋਸਾ ਰੱਖ ਪੈਰ ਪੁੱਟੀਏ ਬੜਾ ਨੁਕਸਾਨ ਭਰਮਾਂ ਦੀ ਮੰਡੀ ਦਾ ਤੋੜੀਏ ਨਾਂ' ਸਾਂਝਾਂ ਟੈਂਮ ਗ਼ਲ ਲਾਉਣ ਦਾ ਛੱਡ ਗਿਲੇ ਛਿਕਵੇ ਪਿਆਰ ਪਾਉਣ ਦਾ ਦੂਰ ਹੁੰਦਾ ਹੁੰਦਾ ਬੰਦਾ ਦੂਰ ਹੋ ਜਾਵੇ ਫਾਇਦਾ ਨਈਉਂ ਹੁੰਦਾ ਪਿੱਛੋ ਪੱਛੋਤਾਉਣ ਦਾ
ਉਹੀ ਅੱਜ "ਸੱਤਿਆ" ਸ਼ੈਤਾਨ ਹੋ ਗਏ!
ਜਿੰਨਾਂ ਟਾਇਮ ਜੇਬਾਂ ਏਥੇ ਰਹਿਣ ਢਿੱਲੀਆਂ! ਓਨਾਂ ਟਾਇਮ ਨੇੜੇ-ਨੇੜੇ ਬਹਿਣ ਬਿੱਲੀਆਂ! ਇੱਟ ਵਾਂਗ ਜਿਹੜੇ ਪੱਕੀ ਯਾਰੀ ਦੱਸਦੇ ਉਹੀ ਇੱਟਾਂ ਵਿੱਚੋ ਦਿੱਸਦੀਆਂ ਪਿੱਲੀਆਂ! ਪੈਸੇ ਬਿਨਾਂ ਕਿੱਥੇ ਪੁੱਗਦੀਆਂ ਯਾਰੀਆਂ ਯਾਰੀਆਂ 'ਚ ਔਖੇ ਫੁਰਮਾਨ ਹੋ ਗਏ! ਜਿਹੜੇ-ਜਿਹੜੇ ਚੇਹਰੇ ਸਾਡੇ ਖਾਸ ਸੀ ਕਦੇ ਉਹੀ ਅੱਜ "ਸੱਤਿਆ" ਸ਼ੈਤਾਨ ਹੋ ਗਏ! ਕਰਦੇ ਕਲੌਲਾਂ ਉਹ ਵੀ ਗੱਲ-ਗੱਲ ਤੇ ਬੋਲਣ ਦਾ ਵੱਲ ਜਿੰਨਾਂ ਸਾਥੋਂ ਸਿੱਖਿਆ! ਉਹੀ ਸਾਨੂੰ ਦਿੰਦੇ ਨੇ ਗਿਆਨ ਵੇਖ ਲਓ ਇਲਮ ਦਾ ਹੱਲ ਜਿੰਨਾਂ ਸਾਥੋਂ ਸਿੱਖਿਆ! ਮੂੰਹ ਉੱਤੇ ਵੀਰੇ-ਵੀਰੇ ਕਹਿਣ ਵਾਲੇ ਵੀ ਮੰਦਾ ਬੋਲ ਪਿੱਠ ਤੇ ਮਹਾਨ ਹੋ ਗਏ! ਜਿਹੜੇ-ਜਿਹੜੇ ਚੇਹਰੇ ਸਾਡੇ ਖਾਸ ਸੀ ਕਦੇ ਉਹੀ ਅੱਜ "ਸੱਤਿਆ" ਸ਼ੈਤਾਨ ਹੋ ਗਏ! ਉੱਡਣਾਂ ਸਿਖਾਇਆ ਜਿਹਨੂੰ ਖੁਦ ਡਿੱਗ ਕੇ ਉਹ ਜਸ਼ਨ ਮਨਾਵੇਂ ਅੱਜ ਸਾਡੀ ਹਾਰ ਦਾ! ਜਿਹਦੇ ਲਈ ਦੁਆਂਵਾਂ ਹਰ ਵੇਲੇ ਮੰਗੀਆਂ ਉਹ ਮੂੰਹ ਤਿੱਖਾ ਕਰੀਂ ਫਿਰੇ ਤਲਵਾਰ ਦਾ! ਜਿੰਨਾਂ ਨਾਲ ਸਾਂਝ ਬੁਰਕੀ ਦੀ ਪਾਲੀ ਮੈਂ ਬੁਰਕੀਆਂ ਵਾਲੇ ਵੀ ਹੈਵਾਨ ਹੋ ਗਏ! ਜਿਹੜੇ-ਜਿਹੜੇ ਚੇਹਰੇ ਸਾਡੇ ਖਾਸ ਸੀ ਕਦੇ ਉਹੀ ਅੱਜ "ਸੱਤਿਆ" ਸ਼ੈਤਾਨ ਹੋ ਗਏ! ਹੱਥੀਂ ਪਾਲੇ ਸਾਨੂੰ ਜੋ ਸੀ ਫੋਲੋ ਕਰਦੇ ਉਹ ਵੀ ਅੱਜ ਸਾਨੂੰ ਫਿਰਦੇ ਦਬਾਉਣ ਨੂੰ! ਜਿਹਨਾਂ ਵਿੱਚ ਸਾਡੀ ਕਲਾਕਾਰੀ ਦੌੜਦੀ ਉਹ ਕਲਾਕਾਰੀ ਸਾਨੂੰ ਫਿਰਦੇ ਸਿਖਾਉਣ ਨੂੰ! ਫਰੀਦਸਰਾਈਆ ਟੈਗ ਛੱਡ ਆਪਣਾ ਵੇਖ ਲਾ ਉਹ ਚਾਇਨਾਂ ਤੇ ਜਪਾਨ ਹੋ ਗਏ! ਜਿਹੜੇ-ਜਿਹੜੇ ਚੇਹਰੇ ਸਾਡੇ ਖਾਸ ਸੀ ਕਦੇ ਉਹੀ ਅੱਜ "ਸੱਤਿਆ" ਸ਼ੈਤਾਨ ਹੋ ਗਏ!
ਹੁਣ ਨਾੜਾਂ ਚੱਲਦੀਆਂ ਬਹੁਤ ਤੱਤੀਆਂ!
ਹੁਣ ਜਿੱਦਾ ਕੋਈ ਚੱਲੂ ਉਵੇਂ ਚੱਲਿਆ ਕਰਾਂਗੇ! ਜਿਹੜੇ ਫਿਰਦੇ ਦਬਾਉਦੇ ਉਹ ਦਬੱਲਿਆ ਕਰਾਂਗੇ! ਬੜਾ ਚਿਰ ਚੁੱਪ ਚੁੱਪ ਰਹਿ ਕੇ ਵੇਖਿਆ! ਕੋਈ ਕਰਦਾ ਸੀ ਗੱਲ ਉਹਨੂੰ ਸਹਿ ਕੇ ਵੇਖਿਆ! ਹੁਣ ਲਾਲ ਜਾਣ ਟੱਪੀਆਂ ਨਾਂ ਬੱਤੀਆਂ! ਕੈਫਿਆਂ ਤੇ ਬਹੁਤ ਪੀ ਲਈਆਂ ਪੱਤੀਆਂ! ਪਹਿਲਾਂ ਵਾਂਗ ਰਹਿਗੀਆਂ ਨਾਂ ਮਾਣ ਮੱਤੀਆਂ ਫੱਕਰ ਸੁਭਾਅ ਸਾਡਾ ਹੋਇਆ ਖਾੜਕੂ ਹੁਣ ਨਾੜਾਂ ਚੱਲਦੀਆਂ ਬਹੁਤ ਤੱਤੀਆਂ! ਜਿਹੜੇ ਚੁੱਪ ਵੇਖ ਕਹਿੰਦੇ ਕਮਜ਼ੋਰ ਸੀ! ਉਦੋਂ ਬੱਲਿਆ ਦਿਮਾਗ ਸਾਡੇ ਹੋਰ ਸੀ! ਗੁੱਡੀ ਉਦੋਂ ਵੀ ਸੀ ਉੱਡਦੀ ਅਸਮਾਨ 'ਚ ਪਰ ਲਾ ਬੈਠੇ ਕੱਚੀ ਬਾਹਲੀ ਡੋਰ ਸੀ! ਡਿੱਗ ਡਿੱਗ ਹੋ ਗਏ ਅਸਵਾਰ ਸੱਤਿਆ! ਕਰੀਂ ਬੈਠੇ ਤਿੱਖੀ ਹੁਣ ਧਾਰ ਸੱਤਿਆ! ਛੱਬੀਆਂ ਦੀ ਥਾਂ ਤੇ ਪੈਣਗੀਆਂ ਕੱਤੀਆਂ! ਕੈਫਿਆਂ ਤੇ ਬਹੁਤ ਪੀ ਲਈਆਂ ਪੱਤੀਆਂ! ਪਹਿਲਾਂ ਵਾਂਗ ਰਹਿਗੀਆਂ ਨਾਂ ਮਾਣ ਮੱਤੀਆਂ ਫੱਕਰ ਸੁਭਾਅ ਸਾਡਾ ਹੋਇਆ ਖਾੜਕੂ ਹੁਣ ਨਾੜਾਂ ਚੱਲਦੀਆਂ ਬਹੁਤ ਤੱਤੀਆਂ! ਜਿੰਨਾਂ ਪਿੱਛੇ ਮੈੰ ਤੜਾ ਛੱਡੇ ਬੂਟ ਸੀ! ਅੱਜ ਉਹੀ ਵੇਖੇ ਮਾਰਦੇ ਸਲੂਟ ਸੀ! ਕੱਲ ਲੰਘੇ ਜੋ ਮਜ਼ਾਕ ਕਰ ਹੱਸਕੇ ਅੱਜ ਵੇਖੇ ਮੈੰ ਖਲੋਤੇ ਹੋ ਮਿਊਟ ਸੀ! ਬਾਈ ਬਾਈ ਬਾਈ ਬਾਈ ਕਹਿਣ ਅੱਜ ਜੋ! ਨਾਲ ਹੋ ਕੇ ਸੈਲਫ਼ੀਆਂ ਲੈਣ ਅੱਜ ਜੋ! ਕਦੇ ਕਹਿੰਦੇ ਤੇਰੇ ਜਿਹੇ ਸੀ ਵੇਖੇ ਛੱਤੀਆਂ! ਕੈਫਿਆਂ ਤੇ ਬਹੁਤ ਪੀ ਲਈਆਂ ਪੱਤੀਆਂ! ਪਹਿਲਾਂ ਵਾਂਗ ਰਹਿਗੀਆਂ ਨਾਂ ਮਾਣ ਮੱਤੀਆਂ ਫੱਕਰ ਸੁਭਾਅ ਸਾਡਾ ਹੋਇਆ ਖਾੜਕੂ ਹੁਣ ਨਾੜਾਂ ਚੱਲਦੀਆਂ ਬਹੁਤ ਤੱਤੀਆਂ! ਕੱਲ ਦਾ ਜੁਵਾਕ ਜੋ ਸੀ ਕਹਿੰਦੇ ਫਿਰਦੇ! ਬਿਨਾਂ ਗੱਲੋਂ ਬਿਨਾਂ ਗੱਲੋਂ ਖਹਿੰਦੇ ਫਿਰਦੇ! ਫਰੀਦ ਸਰਾਈਆ ਅੱਜ ਨਾਮ ਤੇਰਾ ਉਹ ਸੱਤਾ ਸੱਤਾ ਬੁੱਲਾਂ ਵਿੱਚੋਂ ਲੈਦੇ ਫਿਰਦੇ! ਅੱਜ ਲੱਗੇ ਉੱਚੇ ਕਿਰਦਾਰ ਹੋ ਗਿਆ ! ਬਾਪੂ ਤੇਰਾ ਪੁੱਤ ਗੀਤਕਾਰ ਹੋ ਗਿਆ! ਲਾਹ ਤੀਆਂ ਕੰਨਾਂ ਵਿੱਚੋਂ ਸੋਨ ਨੱਤੀਆਂ! ਕੈਫਿਆਂ ਤੇ ਬਹੁਤ ਪੀ ਲਈਆਂ ਪੱਤੀਆਂ! ਪਹਿਲਾਂ ਵਾਂਗ ਰਹਿਗੀਆਂ ਨਾਂ ਮਾਣ ਮੱਤੀਆਂ ਫੱਕਰ ਸੁਭਾਅ ਸਾਡਾ ਹੋਇਆ ਖਾੜਕੂ ਹੁਣ ਨਾੜਾਂ ਚੱਲਦੀਆਂ ਬਹੁਤ ਤੱਤੀਆਂ!
ਮਾੜੀ ਅੱਖ ਤਕਾਈਏ ਨਾ!
ਉਹ ਜਿੱਥੇ ਹੋਵੇ ਸਾਝ ਪੁਰਾਣੀ! ਉੱਥੇ ਨਿਗ੍ਹਾ ਨਾ ਰੱਖੀਏ ਕਾਣੀ! ਬਣਕੇ ਯਾਰ ਯਾਰਾਂ ਦੇ ਡੂੰਘੇ ਪਿੱਠ ਤੇ ਛੁਰਾ ਚਲਾਈਏ ਨਾ! ਜਿੱਥੇ ਟੁੱਕ ਖਾ ਲਈਏ ਬੱਲਿਆ ਮਾੜੀ ਅੱਖ ਤਕਾਈਏ ਨਾ! ਲਾ ਕੇ ਦੋ ਲੰਡੂ ਜਿਹੇ ਹਾੜੇ! ਦਿਲ ਦੇ ਭੇਦ ਨਾਂ ਦਈਏ ਗਾੜੇ! ਬੰਦਾ ਬਿਨਾਂ ਪਰਖਿਆ ਕਦੇ ਵੀ ਵਿੱਚ ਢਾਣੀ ਦੇ ਬਾਈਏ ਨਾ। ਜਿੱਥੇ ਟੁੱਕ ਖਾ ਲਈਏ ਬੱਲਿਆ ਮਾੜੀ ਅੱਖ ਤਕਾਈਏ ਨਾ! ਦੁੱਧ ਦੀ ਰਾਖੀ ਆਪ ਹੀ ਕਰੀਏ। ਨਾ ਅੱਖਾਂ ਮੀਚ ਕਿਸੇ ਤੇ ਵਰੀਏ। ਜਦ ਧੀਆਂ ਹੋਣ ਜਵਾਨ ਤੇ ਬਹੁਤੀ ਸਾਂਝ ਵਧਾਈਏ ਨਾ। ਜਿੱਥੇ ਟੁੱਕ ਖਾ ਲਈਏ ਬੱਲਿਆ ਮਾੜੀ ਅੱਖ ਤਕਾਈਏ ਨਾ! ਨਾ ਬਹੁਤਾਂ ਧੀਂ ਨੂੰ ਲਾਡ ਲਡਾਈਏ। ਪੁੱਤ ਨਾ ਪਰੇ ਵਿੱਚ ਵਡਿਆਈਏ। ਦੁੱਧ ਤੇ ਪੁੱਤ ਕਦੋ ਕਦ ਉੱਬਲਣ ਕਦੇ ਵੀ ਧੌਖਾ ਖਾਈਏ ਨਾ! ਜਿੱਥੇ ਟੁੱਕ ਖਾ ਲਈਏ ਬੱਲਿਆ ਮਾੜੀ ਅੱਖ ਤਕਾਈਏ ਨਾ! ਬੰਦਾ ਜਿਊਂਦਾ ਮਰਿਆ ਝੂਠਾ! ਨਾ ਵੇਚੀਏ ਗੈਰਤ ਵਾਲ ਠੂਠਾ! ਬਹਿਕੇ ਭਰੀ ਪੰਚਾਇਤ 'ਚ ਸੱਤਿਆ ਬਾਹਲੀ ਜਬਾਨ ਲੜਾਈਏ ਨਾ! ਜਿੱਥੇ ਟੁੱਕ ਖਾ ਲਈਏ ਬੱਲਿਆ ਮਾੜੀ ਅੱਖ ਤਕਾਈਏ ਨਾ!
ਆਏ ਆਪਣੀ ਜੁੱਤੀ ਦੇ ਹੇਠਾਂ ਰੋਲਦੇ!
ਤੇਰੇ ਪਹਿਲਾਂ ਵੀ ਭਲੇਖੇ ਅਸੀਂ ਕੱਡੇ ਸੀ! ਜਦੋ ਹਿੱਕ ਤੇ ਨਿਸ਼ਾਨ ਸਾਹਿਬ ਗੱਡੇ ਸੀ! ਬੁਸ਼ਾਰਾਂ ਸਾਹਮਣੇ ਵਿਛਾਗੇ ਅਸੀਂ ਛਾਤੀਆਂ ਤੇਰੇ ਉੱਦੋਂ ਵੀ ਬੁਥਾੜੇ ਗਏ ਅੱਡੇ ਸੀ! ਹੋਵੇ ਥਾਪੜਾ ਗੁਰਾਂ ਦਾ ਜੀਹਦੀ ਪਿੱਠ ਤੇ ਸਣੇ ਆਂਦਰਾਂ ਵੈਰੀ ਨੂੰ ਫਿਰ ਖੋਲਦੇ! ਜਿਹੜੇ ਤਵੀਂ ਚੀਰ ਹਾਥੀ ਪਾੜ ਸਕਦੇ ਉਹ ਤੇਰੇ ਕਿੱਲ ਕੁੱਲ ਕਿੱਥੇ ਬੀਬਾ ਗੋਲਦੇ! ਤੇਰੇ ਹੈਂਕੜ ਹੰਕਾਰ ਅਸੀਂ ਮੁੱਢ ਤੋਂ ਆਏ ਆਪਣੀ ਜੁੱਤੀ ਦੇ ਹੇਠਾਂ ਰੋਲਦੇ! ਜਿਹਨਾਂ ਜਿੱਤ ਦਾ ਜਨੂੰਨ ਧੁਰੋ ਪਾਲਿਆ ਉਹ ਨਈ ਰੁੱਕਦੇ ਕਦੇ ਵੀ ਬੈਰੀਗੇਟਾਂ ਨਾਲ! ਜਿੰਨਾਂ ਤੱਤੇ ਕਿੱਲ ਅੱਖਾਂ 'ਚ ਗਡਾ ਲਏ ਉਹ ਨਈ ਦੱਬਦੇ ਕਦੇ ਵੀ ਚੋਟਾਂ ਫੇਟਾਂ ਨਾਲ! ਕਰ ਯਾਦ ਜਿੰਨਾਂ ਕੀਤੀਆਂ ਵਧੀਕੀਆਂ ਅਸੀਂ ਨੇਜਿਆਂ ਦੇ ਉੱਤੇ ਆਏ ਤੋਲਦੇ! ਜਿਹੜੇ ਤਵੀਂ ਚੀਰ ਹਾਥੀ ਪਾੜ ਸਕਦੇ ਉਹ ਤੇਰੇ ਕਿੱਲ ਕੁੱਲ ਕਿੱਥੇ ਬੀਬਾ ਗੋਲਦੇ!! ਤੇਰੇ ਹੈਂਕੜ ਹੰਕਾਰ ਅਸੀਂ ਮੁੱਢ ਤੋਂ ਆਏ ਆਪਣੀ ਜੁੱਤੀ ਦੇ ਹੇਠਾਂ ਰੋਲਦੇ! ਐਵੇਂ ਪਰਜਾ ਸਤਾਈ ਦੀ ਨਈ ਮੂਰਖਾ ਰਾਜ਼ ਕਰਨਾਂ ਤੇ ਸਿੱਖ ਰਣਜੀਤ ਤੋਂ! ਪੜ ਸਿੱਖ ਰਾਜ਼ ਲਾ ਕੇ ਜਰਾ ਬਿਰਤੀ ਦੰਗ ਰਹਿਜੇਗਾ ਜੁਝਾਰੂਆਂ ਦੀ ਰੀਤ ਤੋ! ਤੇਰੇ ਕੰਨਾਂ ਦੇ ਕੁਵਾੜ ਵੇਖੀ ਖੁੱਲਦੇ ਸਿੰਘ ਫਤਹਿ ਦਾ ਜੈਕਾਰਾ ਜਦੋ ਬੋਲਦੇ! ਜਿਹੜੇ ਤਵੀਂ ਚੀਰ ਹਾਥੀ ਪਾੜ ਸਕਦੇ ਉਹ ਤੇਰੇ ਕਿੱਲ ਕੁੱਲ ਕਿੱਥੇ ਬੀਬਾ ਗੋਲਦੇ!! ਤੇਰੇ ਹੈਂਕੜ ਹੰਕਾਰ ਅਸੀਂ ਮੁੱਢ ਤੋਂ ਆਏ ਆਪਣੀ ਜੁੱਤੀ ਦੇ ਹੇਠਾਂ ਰੋਲਦੇ! ਜਿਹੜੇ ਸ਼ੀਹਣੀਆਂ ਦੀ ਕੁੱਖੋ ਜਾਏ ਸੱਤਿਆ ਬੰਨ੍ਹ ਮਾਰ ਦਿੰਦੇ ਘਣੇ ਦਰਿਆਂਵਾਂ ਨੂੰ! ਜਿਹੜੇ ਸ਼ੇਰ ਦਾ ਜੁਬਾੜਾ ਫੜ ਪਾੜ ਗਏ ਉਹ ਕੀ ਜਾਣਦੇ ਨੇ ਗਿੱਦੜਾਂ ਤੇ ਕਾਂਵਾਂ ਨੂੰ! ਬਾਜਾਂ ਵਾਲੇ ਦੀ ਬਣਾਈ ਫੌਜ਼ ਖਾਲਸਾ ਜਿਹੜੇ ਖੰਡੇ ਨਾ ਪਤਾਸੇ ਖੁਦ ਘੋਲਦੇ! ਜਿਹੜੇ ਤਵੀਂ ਚੀਰ ਹਾਥੀ ਪਾੜ ਸਕਦੇ ਉਹ ਤੇਰੇ ਕਿੱਲ ਕੁੱਲ ਕਿੱਥੇ ਬੀਬਾ ਗੋਲਦੇ!! ਤੇਰੇ ਹੈਂਕੜ ਹੰਕਾਰ ਅਸੀਂ ਮੁੱਢ ਤੋਂ ਆਏ ਆਪਣੀ ਜੁੱਤੀ ਦੇ ਹੇਠਾਂ ਰੋਲਦੇ!
ਝੂਠੀ ਜਿਹੀ ਤਰੀਫ਼ ਦੇ ਗੁਲਾਮ ਹੋ ਗਏ
ਝੂਠੀ ਜਿਹੀ ਤਰੀਫ਼ ਦੇ ਗੁਲਾਮ ਹੋ ਗਏ! ਕਿਹੋ ਜਿਹੇ ਰਾਮ ਤੇਰੇ ਸ਼ਾਮ ਹੋ ਗਏ! ਸੱਚ ਬੋਲ ਦਈਏ ਟੁੱਟ ਜਾਦੇ ਰਿਸ਼ਤੇ ਮਿੱਠੇ-ਮਿੱਠੇ ਚੇਹਰੇ ਉੰਝ ਆਮ ਹੋ ਗਏ! ਮੂੰਹ ਉੱਤੇ ਜਿਹੜੇ ਪਰਣਾਮ ਆਖਦੇ! ਪਿੱਠ ਉੱਤੇ ਉਹੀ ਬਦਨਾਮ ਆਖਦੇ! ਉਏ-ਉਏ ਆਖ ਜੋ ਬੁਲਾਉਦੇ ਭੜੂਏ ਕੰਮ ਵੇਲੇ ਉਹ ਵੀ ਸਤਨਾਮ ਆਖਦੇ! ਨੇੜੇ ਹੋ-ਹੋ ਬਹਿੰਦੇ ਜਦੋ ਲੋੜਾਂ ਹੁੰਦੀਆਂ! ਗਲ ਲੱਗ ਲੱਗਕੇ ਵਟਾਉਦੇ ਮੁੰਦੀਆਂ! ਅੱਖ ਨੀ ਮਿਲਾਉਦੇ ਫਿਰ ਉਦੋਂ ਚੰਦਰੇ ਖੁਦਗ੍ਰਜ਼ੀ 'ਚ ਜਾਣ ਜਦੋਂ ਹਿੱਕਾਂ ਗੁੰਦੀਆਂ! ਮਾਇਆ ਰੂਪੀ ਸਾਰੇ ਏਥੇ ਯਾਰ 'ਸੱਤਿਆ" ਉੱਤੋ-ਉੱਤੋਂ ਰਹਿਗੇ ਨੇ ਪਿਆਰ 'ਸੱਤਿਆ" 'ਫਰੀਦਸਰਾਈਆ' ਜੀ-ਜੀ ਉਹਨੇ ਟਾਇਮ ਦੀ ਜਿੰਨਾਂ ਚਿਰ ਜੇਬਾਂ ਵਿੱਚ ਭਾਰ 'ਸੱਤਿਆ"
ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ
ਖੜਜਾ ਨੀ ਖੜ ਮਾਏ ਖੋਲ ਜਰਾ ਅੱਖਾ ਨੂੰ! ਆਪਣੀਆਂ ਆਂਦਰਾਂ ਦੇ ਬਾਲ ਨਾਂ ਨੂੰ ਕੱਖਾਂ ਨੂੰ! ਹੋਗੀਆਂ ਨੇ ਸੋਚਾਂ ਕਿਉਂ ਬੁਮਾਰ ਮੇਰੀ ਅੰਮੀਏ! ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ! ਮੇਰਾ ਵੀ ਤਾਂ ਦਿਲ ਚਾਹੁੰਦਾ ਵੇਖਾ ਸੰਸਾਰ ਮੈਂ! ਵੱਡੀ ਹੋ ਕੇ ਚਾਹੁੰਦੀ ਸਾਂ ਵੰਡਾਉਣਾ ਤੇਰਾ ਭਾਰ ਮੈਂ! ਏਨੀ ਛੇਤੀ ਕਾਹਤੋਂ ਗਈ ਏ ਹਾਰ ਮੇਰੀ ਅੰਮੀਏ! ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ! ਗਰਭ ਵਿੱਚ ਪਲਦੀ ਨੂੰ ਦਿੰਦੀ ਸੈਅ ਦਲੇਰੀਆਂ! ਅੱਧ ਵਿੱਚ ਮਾਏ ਕਾਹਨੂੰ ਢਾਹ ਗਈ ਏ ਢੇਰੀਆਂ! ਅੱਖਾਂ ਮੀਚ ਜ਼ਰਾ ਕੁ ਵਿਚਾਰ ਮੇਰੀ ਅੰਮੀਏ! ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ! ਤੂੰ ਚਿੰਤਾਂ ਨਾ ਕਰੀਂ ਸਾਂਭੂ ਬਾਬਲੇ ਦੀ ਪੱਗ ਨੂੰ! ਹਿੱਕ ਨਾਲ ਲਾ ਕੇ ਰੱਖੂ ਵੀਰਿਆਂ ਦੀ ਲੱਜ ਨੂੰ! ਸਮਝ ਕਾਹਨੂੰ ਬੈਠੀ ਮੈਨੂੰ ਭਾਰ ਮੇਰੀ ਅੰਮੀਏ! ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ! ਤੂੰ ਨਾਂ ਹੁੰਦੀ ਰੋਅਬ ਕਾਹਦਾ ਹੋਣਾ ਸੀ ਫੇ ਮੀਆਂ ਦਾ! ਕੋਈ ਨੀ ਫਰਕ ਬੇਬੇ ਮੁੰਡਿਆਂ ਤੇ ਧੀਆਂ ਦਾ! ਦੇ ਤਾਂ ਸਹੀ ਮੌਕਾ ਇੱਕ ਵਾਰ ਮੇਰੀ ਅੰਮੀਏ! ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ! ਮੇਰੀਆਂ ਨਾਂ ਬੇਸ਼ੱਕ ਬਾਲੀਂ ਚਾਹੇ ਲੋਹੜੀਆਂ! ਜਿੰਨਾਂ ਘਰ ਲਾਦ ਹੈਨੀਂ ਸੁੰਨੀਆਂ ਓ ਡਿਊੜੀਆਂ! ਤੂੰ ਅੱਖੀਆਂ ਤੋਂ ਪਰਦਾ ਉਤਾਰ ਮੇਰੀ ਅੰਮੀਏ! ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ! ਫਰੀਦ ਸਰਾਈਆਂ ਲੇਖੇ ਅੰਤ ਦੇਣੇ ਪੈਦੇ ਨੇ! ਮਾੜਿਆਂ ਕੰਮਾਂ ਦੇ ਦੁੱਖ ਖੁਦ ਸਹਿਣੇ ਪੈਦੇ ਨੇ! ਕਰ ਜਾ ਨੀ ਤੂੰ ਵੀ ਚੰਗੀ ਕਾਰ ਮੇਰੀ ਅੰਮੀਏ! ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ!
ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ
ਗੋਦੀ ਵਿੱਚ ਖੇਡਦਾ ਜੇ ਲਾਲ ਹੋਵੇ ਨਾਂ। ਉਸ ਮਾਂ ਦੀ ਮਮਤਾ ਦਿਆਲ ਹੋਵੇ ਨਾਂ। ਰੁੱਖਾਂ ਬਾਜੋ ਕਿਹੜਾ ਕਰੇ ਛਾਂਵਾਂ ਜੱਗ ਤੇ। ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ। ਵਿਰਲਾ ਕੋਈ ਜਾਣੇ ਪੁੱਤਾਂ ਦੀਆਂ ਭੁੱਖਾਂ ਨੂੰ। ਪੁੱਤਾਂ ਬਾਜੋਂ ਤਾਹਨੇ ਵੱਜਦੇ ਨੇ ਕੁੱਖਾਂ ਨੂੰ। ਇਹਨਾਂ ਨਾਲ ਹੁੰਦਾ ਉੱਚਾ ਨਾਂਵਾਂ ਜੱਗ ਤੇ। ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ। ਪੁੱਤਾਂ ਦਾ ਵਿਯੋਗ ਆਂਦਰਾਂ ਨੂੰ ਖਾ ਜਾਵੇ। ਸੁੰਦਰ ਸਰੀਰ ਤਾਂਈ ਰੋਗ ਲਾ ਜਾਵੇ। ਵਗ਼ਣ ਨਾਂ’ ਤੱਤੀਆਂ ਹਵਾਂਵਾਂ ਜੱਗ ਤੇ। ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ। ਮਹਿਲ ਤੇ ਮੁਨਾਰੇ ਆ ਜੋ ਪਾਕਿ ਲੱਗਦੇ। ਪੁੱਤਾਂ ਬਿਨ ਸੱਚੀ ਸਾਰੇ ਖਾਕਿ ਲੱਗਦੇ। ਖੈਰ ਸਦਾ ਪੁੱਤਾਂ ਦੀ ਮਨਾਂਵਾਂ ਜੱਗ ਤੇ। ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ। ਜਿੰਨ੍ਹਾ ਚਿਰ ਬਾਲ ਦੇ ਦੀਦਾਰ ਕਰੇ ਨਾ। ਓਨਾਂ ਚਿਰ ਮਾਂ ਦਾ ਹਿਰਦਾ ਵੀ ਠਰ੍ਹੇ ਨਾ। ਸਦਾ ਸੁੱਖੀ ਵੱਸੇ ਇਹੀ ਚਾਂਵਾਂ ਜੱਗ ਤੇ। ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ। ਪੂੰਝ-ਪੂੰਝ ਅੱਖਾਂ ਖਸ ਜਾਣ ਕੰਨੀਆਂ। ਹੋ ਜਾਣ ਪੁੱਤਾਂ ਬਿਨ੍ਹਾਂ ਮਾਂਵਾਂ ਅੰਨ੍ਹੀਆਂ। ਸੋਹਣੇ ਲਾਲਾਂ ਨਾਲ ਸਰਨਾਂਵਾਂ ਜੱਗ ਤੇ। ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ। ਰੱਖੀ ਹਰ ਘਰ ਦਾ ਚਰਾਗ਼ ਜਗਦਾ। ਪੁੱਤਾਂ ਬਿਨਾਂ ਵੇਹੜਾ ਸੁੰਨ੍ਹਾਂ ਸੁੰਨ੍ਹਾ ਲੱਗਦਾ। ਦੂਰ ਰਹਿਣ ਏਨਾਂ ਤੋਂ ਬਲਾਂਵਾਂ ਜੱਗ ਤੇ। ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ। ਏਨਾਂ ਦੇ ਲਈ ਮਾਂ ਬਣ ਜਾਵੇ ਮੰਗਤੀ। ਸੱਚ ਲਿਖੀ ਸੱਤੇ ਕੱਲੀ-ਕੱਲੀ ਪੰਗਤੀ। ਟਾਹਰਾਂ ਲਾ ਕੇ ਕੋਰੜਾ ਮੈਂ ਗਾਵਾਂ ਜੱਗ ਤੇ। ਪੁੱਤਾਂ ਬਿਨਾਂ ਸੋਹਦੀਆਂ ਨੀਂ ਮਾਂਵਾਂ ਜੱਗ ਤੇ।
ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ
ਪੁੱਤਾਂ ਬਿਨਾਂ ਜੱਗ ਤੇ ਹਨੇਰ ਘੁੱਪ ਨੇ! ਘਰ 'ਚ ਬਰੂਹਾਂ ਜਮ੍ਹਾਂ ਚੁੱਪ-ਚੁੱਪ ਨੇ! ਪੁੱਤਾਂ ਬਾਜੂ ਖਾਲੀ ਝੋਲੀ ਹੋਵੇ ਮਾਂਵਾਂ ਦੀ ਆਂਦਰਾਂ ਦੁੱਖ ਫਿਰ ਕੋਈ ਨੀ ਨਾਪਦਾ। ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ! ਦਰਾਣੀਆਂ ਜਠਾਣੀਆਂ ਵੀ ਘੂਰ ਵੇਂਹਦੀਆਂ! ਆਖਦੇ ਨਪੁੱਤੀ ਲੱਖਾਂ ਤਾਨੇ ਦੇਂਦੀਆਂ! ਧੀ ਨੂੰ ਕਲਾਵੇ ਵਿੱਚ ਲੈ ਕੇ ਰੌਦੀਂ ਨੂੰ ਪਾਟ ਦਾ ਕਲੇਜ਼ਾ ਫਿਰ ਮਾਈ ਬਾਪਦਾ! ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ! ਹੋਰਾਂ ਦੀਆਂ ਗੋਦੀਆਂ 'ਚ ਲਾਲ ਖੇਡਦੇ! ਅਸੀਂ ਬਣੇ ਪਾਤਰ ਇਹ ਕੈਸੀ ਝੇਡਦੇ! ਸ਼ਰੀਕਣਾਂ ਨੀ ਪੁੱਤ ਆਪਣਾ ਫੜਾਉਂਦੀਆਂ ਕਹਿੰਦੀਆਂ ਪੈ ਜੇ ਪਰਛਾਂਵਾਂ ਆਪਦਾ! ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ! ਕਹਿੰਦੇ ਪੁੱਤਾ ਬਾਜੋ ਬੂਟਾ ਸੰਸਾਰ ਲੱਗੇ ਨਾਂ! ਏ ਮਿਲੇ ਨਾਂ ਬਜ਼ਾਰੋ ਕੋਈ ਬਜ਼ਾਰ ਲੱਗੇ ਨਾਂ! ਪੁੱਤਾਂ ਬਾਜ਼ੋ ਕਦੇ ਚੱਲਣ ਨਾਂ ਪੀੜੀਆਂ ਤੂੰ ਹੀ ਦੱਸ ਹੱਲ ਬਾਬਾ ਇਸ ਤਾਪਦਾ! ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ! ਵੀਰਾ ਵੀਰਾ ਆਖ ਕਿਸਨੂੰ ਬੁਲਾਂਵਾਂ ਮੈਂ! ਕਿੰਨੀ ਵਾਰ ਰੌ - ਰੌਂ ਅੱਥਰੂ ਛੁਪਾਵਾਂ ਮੈਂ! ਦੇ-ਦੇ ਰੱਬਾ ਮਾਫ਼ੀ ਹੋਗੀ ਕਿਹੜੀ ਭੁੱਲਣਾ ਅੱਖਾਂ ਅੱਗੋਂ ਚੁੱਕ ਪਰਦਾ ਤੂੰ ਪਾਪਦਾ! ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ! ਤੈਨੂੰ ਤੇਰੀ ਧੀ ਪੁੱਛਦੀ ਆ ਬਾਲੜੀ! ਮੈਂ ਦੱਸ ਰੱਬਾ ਕਦੋਂ ਬਣੂ ਵੀਰਾਂ ਵਾਲੜੀ! "ਫਰੀਦਸਰਾਈਆ ਸੱਤਾ" ਕਰੇ ਅਰਜ਼ਾਂ ਪੂਰਦੇ ਤੂੰ ਖੂਹ ਚੰਦਰੇ ਸ਼ਰਾਪਦਾ! ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ!
ਸਸਤੀ L.P.G ਕਰਨੀ
ਸਸਤੀ L.P.G ਕਰਨੀ, ਵਿਧਵਾ ਨੂੰ ਮਿਲੂ ਪੈਂਨਸ਼ਨਾਂ! ਦੇਣੇ ਬੇਰੁਜ਼ਗਾਰੀ ਭੱਤੇ, ਜ਼ਵਾਨੀ ਦੀਆਂ ਮੁੱਕੂ ਟੈਂਸ਼ਨਾਂ! ਦੇਵਾਂਗੇ ਸਸਤੀ ਬਿਜ਼ਲੀ, ਫਸਲਾਂ ਦੇ ਹੋਣਗੇ ਬੀਮੇ! ਕਰਜ਼ੇ ਵੀ ਮੁਆਫ਼ ਕਰਾਂਗੇ, ਅਸੀਂ ਸਭ ਧੀਮੇ-ਧੀਮੇ! ਸਕੋਲਰਸ਼ਿਪ ਦਵਾਂਗੇ ਤਕੜੀ, ਵੰਡਾਂਗੇ ਫਰੀਂ ਕਿਤਾਬਾਂ! ਵਰਦੀ ਘਰ-ਘਰ ਪੁੱਜ ਜੂ, ਚਪਲਾਂ ਨਾਲ ਪਾਇਓ ਜ਼ਰਾਬਾਂ! ਸਸਤਾ ਪਟਰੋਲ ਕਰਾਂਗੇ, ਆਮ ਅਤੇ ਖਾਸ ਵਾਸਤੇ! ਚੱਕਣੇ ਸਭ ਟੋਲ ਪਲਾਜੇ, ਤੁਹਾਡੇ ਵਿਸ਼ਵਾਸ ਵਾਸਤੇ! ਹੋਊ ਘਰ ਘਰ ਨੌਕਰੀ, ਐਸਾ ਰੁਜ਼ਗਾਰ ਦਿਆਂਗੇ! ਨਸ਼ਿਆਂ ਦੇ ਚੜਦੇ ਦਿਨ ਤੋਂ, ਠੱਲ ਵਪਾਰ ਦਿਆਂਗੇ ! ਪਿੰਡਾਂ ਵਿੱਚ ਆਮ ਹੋਣਗੇ, 4G ਵਾਈ, ਫਾਈ! ਲੱਖਾਂ ਸਮਾਰਟ ਫੋਨ ਵੀ, ਹੱਥਾਂ ਵਿੱਚ ਦਊ ਦਿਖਾਈ! ਦੂਜੇ ਦਿਨ ਚੱਕਦੂ ਚਿੱਟਾ, ਬਾਡਰ ਸਭ ਸੀਲ ਹੋਣਗੇ! ਬੱਸਾ ਤੇ ਗੱਡੀਆਂ ਦੇ ਵੀ, ਸਸਤੇ ਸਭ ਮੀਲ ਹੋਣਗੇ! ਸਕੂਲਾਂ ਦੀ ਸੋਹਣੀ ਬਿਲਡਿੰਗ, ਉੱਚਾ ਮਿਆਰ ਵੇਖਿਓ! ਪਿੰਡਾਂ ਦੀ ਬਦਲ ਦਿਆਂਗੇ , ਕੱਲ ਤੋਂ ਨੁਹਾਰ ਵੇਖਿਓ! ਸਿਟੀਆਂ ਮਾਰਟ ਬਣੀਆਂ , ਜਾਪੂਗਾ ਫੋਰਨ ਵੇਖੀ! ਆਂਵਣਗੇ ਘੁੰਮਣ ਏਥੇ, ਅਮਰੀਕਾ ਦੇ ਬੋਰਨ ਵੇਖੀ! ਭੁੱਖਾ ਕੋਈ ਸੋਣ ਨਈ ਦੇਣਾ, ਐਸਾ ਚਲਾਉਣਾਂ ਜਾਦੂ! ਆਟਾ ਤੇਲ ਤੇ ਦਾਲਾਂ ਸੱਜਣੋਂ ਘਰ-ਘਰ ਵਿੱਚ ਕਰਾਂਗੇ ਵਾਧੂ! ਹੋਊ ਹਰ ਇੱਕ ਮਹਿਕਮਾਂ ਸੱਚਾ ਤੇ ਸੁੱਚਾ ਕੱਲ਼ ਤੋਂ! ਰਿਸ਼ਵਤਖੋਰੀ ਦਾ ਧੰਦਾ, ਹੋਊ ਬੰਦ ਲੁੱਚਾ ਕੱਲ਼ ਤੋਂ! ਲਾਂਵਾਂਗੇ ਖੁੱਡੇ ਖੂਜ਼ੇ, ਕੀਤੀ ਬੇਅਦਬੀ ਜਿੰਨਾਂ! ਚੌਖਾ ਹਿਸਾਬ ਲਵਾਂਗੇ, ਲੁੱਟਿਆ ਪੰਜਾਬ ਹੈ ਕਿੰਨਾਂ! ਪਾਣੀ ਦੇ ਮਸਲੇ ਚੁੱਕਣੇ, ਕਰਕੇ ਜ਼ਮ੍ਹਾਂ ਗੌਰਾਂ ਨੂੰ! ਰੇਤਾ ਤੇ ਬੱਜ਼ਰੀ ਵਾਲਿਆਂ, ਲੱਭਣਾ ਮੈਂ ਚੌਰਾਂ ਨੂੰ! ਇੱਕ-ਇੱਕ ਏ ਬੋਲ ਪਗਾਉਣਾਂ, ਪੱਕਾ ਕਰਾਰ ਹੈ ਮੇਰਾ ! ਗੁੱਟਕਾ ਸਾਹਿਬ ਹੱਥ 'ਚ ਮੇਰੇ, ਕਰਿਓ ਇਤਬਾਰ ਮੇਰਾ! ਹੋ ਗਏ ਤਿੰਨ ਸਾਲ ਤੋਂ ਉੱਤੇ, ਬਣੀ ਸਰਕਾਰ ਨੂੰ "ਸੱਤਿਆ" ਵਾਦਿਆਂ ਦੀ ਪੰਡ ਬੰਨ੍ਹਕੇ, ਚੁੱਕੀ ਫਿਰ ਭਾਰ ਨੂੰ "ਸੱਤਿਆ"
ਅੱਲ੍ਹਾ-ਅੱਲ੍ਹਾ ਕਹਿਣ ਵਾਲੇ ਵੀ
ਅੱਲ੍ਹਾ-ਅੱਲ੍ਹਾ ਕਹਿਣ ਵਾਲੇ ਵੀ। ਵਿੱਚ ਤਾਬਿਆ ਬਹਿਣ ਵਾਲੇ ਵੀ। ਨਾਲ ਈਰਖਾ ਲੱਦੇ ਹੋਏ ਆ... ਕੋਲ ਉਹਦੇ ਨਿੱਤ ਰਹਿਣ ਵਾਲੇ ਵੀ॥ ਧਰਮੀ” ਦੱਸ ਕੋਈ ਮੇਰੇ ਵਰਗਾ। ਕਰਮੀ” ਦੱਸ ਕੋਈ ਮੇਰੇ ਵਰਗਾ। ਛਿੱਲੜਾਂ ਤੇ ਜਦ ਵਿੱਕ ਜਾਨਾਂ ਹਾਂ... ਬੇਸ਼ਰਮੀ” ਦੱਸ ਕੋਈ ਮੇਰੇ ਵਰਗਾ॥ ਕਹਿੰਦਾ ਨਿੱਤ ਦਾ ਨੇਮ ਬੜਾ ਏ। ਬਣ-ਬਣ ਬਹਿੰਦਾ ਸੇਮ ਬੜਾ ਏ। ਬੇਸ਼ੱਕ ਚੱਪਲੀ ਚੱਟਣੀ ਪੈ ਜਾਏ... ਤਮਾਂ ਭਾਲਦੀ ਫੇਮ ਬੜਾ ਏ॥ ਵੇਖਣ ਨੂੰ ਸਰਦਾਰ ਬਹੁਤ ਆਂ। ਹੈਂਕੜ ਦਾ ਪਰ ਯਾਰ ਬਹੁਤ ਆਂ। ਦੁਨੀਆਂ ਸਾਵੇਂ ਰੱਬ ਦੇ ਘਰ ਦਾ,, ਉੰਝ ਤਾਂ ਸੇਵਾਦਾਰ ਬਹੁਤ ਆਂ॥ ਮਰਿਆਦਾ ਤੇ ਅੜ੍ਹਨ ਵਾਲੇ ਵੀ। ਸਟੇਜਾਂ ਉੱਪਰ ਚੜ੍ਹਨ ਵਾਲੇ ਵੀ। ਚਾਪਲੂਸੀਆਂ ਕਰਦੇ ਫਿਰਦੇ... ਗੁਰਬਾਣੀ ਨੂੰ ਪੜ੍ਹਨ ਵਾਲੇ ਵੀ॥ ਮੂੰਹ ਵਿੱਚ ਅੱਗ ਦੇ ਗੋਲੇ ਤੇਰੇ। ਕਿਰਦਾਰ ਫੁੱਲਾਂ ਤੋਂ ਹੋਲੇ ਤੇਰੇ। ਮੰਨ ਦੀ ਮੈਲ ਨਾ ਉੱਤਰੀ ਤੈਥੋਂ,, ਕੀ ਕਰਨਗੇ ਚਿੱਟੇ ਚੋਲੇ ਤੇਰੇ॥ ਮਲ-ਮਲ ਬਾਹਰੋਂ ਨ੍ਹਾਉਂਦੇ ਵੇਖੇ। ਅੰਦਰੋਂ ਕੂੜ ਕਮਾਉਂਦੇ ਵੇਖੇ। ‘ਸੱਤਿਆ’ ਵੰਡਕੇ ਛਕਣ ਵਾਲੇ ਵੀ,, ਲੁਕ-ਲੁਕ ਤੜਕੇ ਲਾਉਂਦੇ ਵੇਖੇ॥ ਅੱਖਾਂ ਮੁੰਦੀਆਂ ਖੋਏ ਪਏ ਆ। ਮਾਲਾ ਹਾਰ ਪ੍ਰੋਏ ਪਏ ਆ। ਢੇਰ ਸੁਖਮਨੀ ਪੜ੍ਹਨ ਵਾਲੇ ਵੀ, ਜ਼ਹਿਰ ਬਰਾਬਰ ਹੋਏ ਪਏ ਆ॥ ਨੀਲੀਆਂ ਪੀਲੀਆਂ ਚਿੱਟੀਆਂ ਪੱਗਾਂ। ਅੱਜ-ਕੱਲ੍ਹ ਬੱਧੀਆਂ ਬਹੁਤਿਆਂ ਠੱਗਾਂ। ਵਿਰਲਾ ਕੋਈ ਕਿਰਦਾਰ ਰਹਿ ਗਿਆ, ਅਣਖਾਂ ਗਿਰਵੀ ਧਰੀਆਂ ਵੱਗਾਂ॥ ਮੁੱਕਦੀ ਗੱਲ ਸਭ ਚੱਲਦਾ ਧੰਦਾ। ਬੜਾ ਹੀ ਚਾਤਰ ਹੋ ਗਿਆ ਬੰਦਾ। ਛੱਜ ਮੌਰਾਂ ਤੇ ਬੰਨ੍ਹਣਾ ਚਾਹੁੰਦਾ...,, ਦੂਜੇ ਦਾ ਪਰ ਵਰਤ ਕੇ ਕੰਦਾ।
ਜ਼ਹਿਰ ਵੀ ਚੰਗਾ ਹੋ ਸਕਦਾ ਏ
1. ਜ਼ਹਿਰ ਵੀ ਚੰਗਾ ਹੋ ਸਕਦਾ ਏ॥ ਸ਼ਹਿਰ ਵੀ ਚੰਗਾ ਹੋ ਸਕਦਾ ਏ॥ ਉੱਥੇ ਲੋਕ ਹੋਣਗੇ ਚੰਗੇ………। ਕੋਈ ਜਰੂਰੀ ਤੇ ਨਈ ਨਾਂ.... 2. ਸੁੰਦਰ ਬਹੁਤ ਸਰੀਰ ਹੋਣਗੇ॥ ਬੰਦੇ ਬੇਹੱਦ ਅਮੀਰ ਹੋਣਗੇ॥ ਉਹ ਅੰਦਰੋਂ ਹੋਣਗੇ ਰੰਗੇ……। ਕੋਈ ਜਰੂਰੀ ਤੇ ਨਈ ਨਾਂ.... 3. ਮੁਹੱਬਤੀ ਚਿੱਠੀ ਹੋ ਸਕਦੀ ਏ॥ ਜੁਬਾਨ ਤਾਂ ਮਿੱਠੀ ਹੋ ਸਕਦੀ ਏ॥ ਰੂਹ ਦੇ ਹੋਣਗੇ ਡੰਗੇ…………। ਕੋਈ ਜਰੂਰੀ ਤੇ ਨਈ ਨਾਂ.... 4. ਸ਼ਕਲ ਪਿਆਰੀ ਹੋ ਸਕਦੀ ਆ॥ ਜਿਸਮਾਨੀ ਯਾਰੀ ਹੋ ਸਕਦੀ ਆ॥ ਉਮਰਾਂ ਲਈ ਜਾਂਵਣ ਮੰਗੇ……। ਕੋਈ ਜਰੂਰੀ ਤੇ ਨਈ ਨਾਂ.... 5. ਬੰਦਾ ਭੋਲਾ ਹੋ ਸਕਦਾ ਈ॥ ਅੱਗ ਦਾ ਗੋਲਾ ਹੋ ਸਕਦਾ ਈ॥ ਪਰ ਕਰਦਾ ਹੋਵੇ ਦੰਗੇ……। ਕੋਈ ਜਰੂਰੀ ਤੇ ਨਈ ਨਾਂ.... 6. ਪੈਸੇ ਵਾਲਾ ਹੋ ਸਕਦਾ ਹੈ। ਅਕਲੋਂ ਕਾਹਲਾ ਹੋ ਸਕਦਾ ਹੈ। ਉਹ ਲੈਦਾ ਹੋਊਗਾ ਪੰਗੇ……। ਕੋਈ ਜਰੂਰੀ ਤੇ ਨਈ ਨਾਂ.... 7. ਚਾਹੁੰਦਾ ਫੋਕੀ ਤਰੀਫ਼ ਹੀ ਹੋਵੋ। ਹੋ ਸਕਦਾ ਉਹ ਸ਼ਰੀਫ਼ ਹੀ ਹੋਵੇ। ਗੱਲ-ਗੱਲ ਤੇ' ਸੱਤਿਆ' ਸੰਗੇ…। ਕੋਈ ਜਰੂਰੀ ਤੇ ਨਈ ਨਾਂ....
ਜਾਨ ਕੱਢ ਲੈਂਦੀ ਗੁਰਦੇ ਦੀ ਪੱਥਰੀ
ਜਾਨ ਕੱਢ ਲੈਂਦੀ ਗੁਰਦੇ ਦੀ ਪੱਥਰੀ ਜਿੰਨਾਂ ਝੂਠ ਬੋਲੋ ਪੀੜ ਓਨੀ ਅੱਥਰੀ ਏਦੇ ਨਾਲੋ ਚੰਗਾ ਰੱਬਾ ਜਿੰਦ ਕੱਡ ਲੈ ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ ਬਹਿਣ ਦੇਵੇ ਨਾਂ' ਹੀ ਲੰਮੇ ਪੈਣ ਦਿੰਦੀ ਐ ਸੱਚ ਦੱਸਾਂ ਪਾਸਾ ਵੀ ਨੀ' ਲੈਣ ਦਿੰਦੀ ਐ ਮਰੋੜ ਦੇਵੇ ਭਾਵੇਂ ਢਿੱਲਾ ਅੰਗ ਛੱਡ ਲੈ ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ ਵੱਖੀਂ ਵਿੱਚੋ ਜਦੋਂ ਭੈੜੀ ਭੀੜ ਉੱਠਦੀ ਅੰਦਰੋਂ ਸਮਾਨ ਸਾਰਾ ਬਹਾਰ ਸੁੱਟਦੀ ਉਦੋਂ ਬੰਦਾ ਤੇਰੇ ਅੱਗੇ ਹੱਥ ਅੱਡ ਲੈ ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ ਦਿੰਦੇ ਨੇ ਸਲਾਹਾਂ ਜਿਹੜੇ ਲੈਣ ਪਤਾ ਜੀ ਬੜੇ ਬੁਰੇ ਲੱਗਦੇ ਨੇ ਰਤਾ ਰਤਾ ਜੀ 😓 ਉਹਦੇ ਵਾਲੀ ਅੰਦਰ ਦਿਵਾਈ ਗੱਡ ਲੈ ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ ਪੀ ਪੀ ਕੇ ਖਾਰਾ ਮੰਨ ਖਾਰਾ ਹੋ ਜਾਦਾ ਦਸੀਂ ਪੰਜ਼ੀ ਮਿੰਟੀਂ ਢਿੱਡ ਭਾਰਾ ਹੋ ਜਾਦਾ ਜਾਂ ਅੰਮਾ ਨਿੰਬੂ ਕਰਦ ਨਾਲ ਵੱਢ ਲੈ ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ ਫਿਰ ਸੱਚੀ ਬੜਾ ਚੇਤਾ ਆਉਦਾ ਰੱਬ ਦਾ ਕਾਲ ਜਦੋ ਘੁੰਮਕੇ ਦੁਵਾਲੇ ਫੱਬਦਾ ਵਾਸਤਾ ਖੁਦਾ ਦਾ ਫਿਰ ਪੱਲਾ ਟੱਡ ਲੈ ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ ਹੱਥ ਲਾ ਕੇ ਮੁੜੇ ਬੰਦਾ ਜਮਰਾਜ ਨੂੰ ਫਿਰ "ਸੱਤਾ" ਰੱਬ ਉੱਤੇ ਕਰੇ ਨਾਜ਼ ਨੂੰ ਦੁੱਖਾ ਵਾਲੀ ਦਾਤਾ ਕਿਤੇ ਪੂਰ ਖੱਡ ਲੈ ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ
ਫੂਕਿਆ ਨੀਂ ਨਾੜ ਧੀ ਫੂਕਤੀ
ਫੂਕਿਆ ਨੀਂ ਨਾੜ ਧੀ ਫੂਕਤੀ ਗਰੀਬ ਦੀ! ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ! ਭਾਬੜ ਦਾ ਰੂਪ ਲੈ ਗੀ ਇੱਕ ਬਾਲ਼ੀ ਤੀਲ ਸੀ! ਪਲਾਂ ਵਿੱਚ ਖਾਂਕ ਕਰ ਦਿੱਤੇ ਕਿੰਨੇ ਮੀਲ ਸੀ! ਲਟ-ਲਟ ਮੱਚੀ ਝੁੱਗੀ ਸੜਕ ਦੇ ਕਬੀਰ ਦੀ! ਫੂਕਿਆ ਨੀਂ ਨਾੜ ਧੀਂ ਫੂਕਤੀ ਗਰੀਬ ਦੀ! ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ! ਝੁੱਗੀ ਵਿੱਚ ਬਹਿਗੀ ਸੇਕ ਅੱਗ ਦੇ ਤੋਂ ਡਰਕੇ! ਪਤਾ ਨਹੀਂ ਸੀ ਖਾਕ ਹੋਣਾ ਏਥੇ ਹੀ ਮੈਂ ਮਰਕੇ! ਸਾੜ ਦਿੱਤੀ ਡੈਰੀ ਉਹਦੇ ਕੱਚੇ ਜੇ ਨਸੀਬ ਦੀ! ਫੂਕਿਆ ਨੀਂ ਨਾੜ ਧੀਂ ਫੂਕਤੀ ਗਰੀਬ ਦੀ! ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ! ਆਪਣੇ ਸੁਆਰਥ ਲਈ ਕੀ ਕੀ ਪੰਡਾਂ ਪਾਂਏਗਾ! ਹੋਰ ਦੱਸ ਕਿੰਨਿਆਂ ਦੇ ਘਰ ਤੂੰ ਜਲਾਂਏਗਾ! ਵਾਂਗਰਾਂ ਜਲਾਦ ਸੋਚ ਘੜੇ ਤਰਤੀਬ ਦੀ! ਫੂਕਿਆ ਨੀਂ ਨਾੜ ਧੀਂ ਫੂਕਤੀ ਗਰੀਬ ਦੀ! ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ! ਏਨਾਂ ਜੜ੍ਹੋਂ ਵੱਢੇ ਰੁੱਖ ਤੁਸੀ ਅੱਗ ਨਾਲ ਸਾੜ ਤੇ! ਝੁੱਗੀਆਂ ਤੇ ਆਲ੍ਹਣੇ ਵੀ ਤੁਸਾਂ ਨੇ ਉਜਾੜ ਤੇ! ਇੱਕ ਇੱਕ ਕਰ ਹੋਊ ਮਿੰਨਤੀ ਜਰੀਬ ਦੀ! ਫੂਕਿਆ ਨੀਂ ਨਾੜ ਧੀਂ ਫੂਕਤੀ ਗਰੀਬ ਦੀ! ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ! ਮਾਂ ਬਾਪ ਸਾਵੇਂ ਮੱਚ ਨਿੱਕੀ ਜਿਹੀ ਜਾਨ ਗਈ! ਮੂਰਖਾਂ ਦੀ ਮੂਰਖਤਾ ਕਰ ਉਹ ਬਿਆਨ ਗਈ! 'ਫਰੀਦਸਰਾਈਆ' ਗੱਲ ਕਿੰਨੀ ਹੈ ਅਜੀਬ ਦੀ! ਫੂਕਿਆ ਨੀਂ ਨਾੜ ਧੀਂ ਫੂਕਤੀ ਗਰੀਬ ਦੀ! ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ!
ਆਓ ਔਰਤ ਦਿਵਸ ਮਨਾ ਲਈਏ
ਆਓ ਔਰਤ ਦਿਵਸ ਮਨਾ ਲਈਏ ,ਖਿਚਵਾਕੇ ਫੋਟਿਆਂ ਚਾਰ। ਕੀ ਹੋਇਆ ਪੱਤਾਂ ਰੁਲ਼ਦੀਆਂ ,ਉਏ ਏਥੇ ਗ਼ਲੀ ਬਜ਼ਾਰ। ਸਭ ਅਕਲੋਂ ਅੰਨ੍ਹਿਆਂ ਵਾਂਗਰਾਂ, ਇਹ ਮੈਨੂੰ ਲੱਗਣ ਗਵਾਰ। ਆਏ ਦਿਨ ਸਾਡੀ ਮਰਦਾਨਗੀ,ਹੋਵੇ ਆਮ ਹੀ ਸ਼ਰਮਸਾਰ। ੲਿਹ ਨੋਚਣ ਵਾਂਗ ਦਰਿੰਦਗੀ,ਝੱਟ ਵੇਖਕੇ ਕੱਲੀ ਨਾਰ। ਕਰ ਲੀਰਾਂ ਲੀਰਾਂ ਇੱਜ਼ਤਾਂ , ਇਹ ਦਿੰਦੇ ਖੋਲ ਲੰਗਾਰ। ਪਹਿਲਾਂ ਹਵਸ਼ ਮਟਾ ਕੇ ਤੰਨ ਦੀ,ਫਿਰ ਜਾਨੋ ਦਿੰਦੇ ਮਾਰ। ਕੋਈ ਉੱਚੀ ਸਾਹ ਨਈ ਲੈਂਵਦਾਂ,ਤੇ ਕੰਬੇ ਪਈ ਸਰਕਾਰ। ਪਏ ਜਰਵਾਣੇ ਐਸ਼ ਉਡਾਂਵਦੇ, ਏ ਭੁੱਲ ਬੈਠੇ ਕਰਤਾਰ। ਗੈਰਤ ਘੂਕਾਂ ਮਾਰੂ ਸੌ ਗਈ,ਸਿਰ ਚੜਿਆ ਫਿਰੇ ਹੰਕਾਰ। ਇਹ ਕਾਂਮ ਚ' ਅੰਨ੍ਹੇ ਹੋ ਗਏ,ਤੇ ਬੁੱਧੀ ਹੋਈ ਬੁਮਾਰ। ਤੱਕ ਕਾਂਮ ਚ' ਡੁੱਬੀਆਂ ਅਣਖਾ,ਅੱਖ ਰੋਈ ਜ਼ਾਰੋ ਜਾਰ। ਏਥੇ ਧੀਆਂ ਭੈਣਾ ਸੇਫ਼ ਨਈ, ਆ ਵੇਖ ਲੈ ਪਰਵਰਦਗਾਰ। ਜਿਹੜੇ ਰਿਸ਼ਤੇ ਸੀ ਮਾਂ ਭੈਣ ਦੇ,ਸਭ ਹੋ ਗਏ ਤਾਰੋ ਤਾਰ। ਜਿਹੜੀ ਛਾਂਤੀ ਚੋ' ਦੁੱਧ ਚੁੰਘਿਆ, ਉੱਥੇ ਕਾਂਮ ਨੇ ਪਾਇਆ ਭਾਰ। ਉੰਝ ਔਰਤ ਦਿਵਸ ਮਨਾਂਵਦਾ,ਸਭ ਹੱਦਾਂ ਕਰਕੇ ਪਾਰ। ਤੇਰੇ ਅੰਦਰੋਂ ਮਰਿਆ ਜਾਪਦਾ,ਮੈਨੂੰ ਯੌਧਾ ਸਿੰਘ ਸਰਦਾਰ। ਸੱਚ ‘ਫਰੀਦਸਰਾਈਆ ਤਿਆ',ਤੇਰਾ ਨੀਚ ਬੜਾ ਕਿਰਦਾਰ।
ਇਹ ਜਨਮ ਦੇਂਵਦੀ ਮਰਦਾਂ ਨੂੰ
ਇਹ ਜਨਮ ਦੇਂਵਦੀ ਮਰਦਾਂ ਨੂੰ. ਖ਼ੁਦ ਝੱਲਕੇ ਭਾਰੇ ਦਰਦਾਂ ਨੂੰ. ਇਹ ਸੀ-ਖੁਸੀ ਪ੍ਰਵਾਨ ਕਰੇ, ਸੀਨੇ ਤੇ ਚਲਦੀਆ ਕਰਦਾਂ ਨੂੰ. ਇਹ ਪੀਰ ਪਗੰਬਰ ਜਣਦੀ ਏ. ਮਾਂ ਭੈਣ ਤੇ ਬੇਟੀ ਬਣਦੀਏ. ਕਿਤੇ ਭਾਗੋ ਬਣਕੇ ਰਣ ਅੰਦਰ, ਹਿੱਕ ਦੁਸ਼ਮਣ ਅੱਗੇ ਤਣਦੀ ਏ. ਕਈ ਅੰਨ੍ਹੀ ਦੱਸਦੇ ਅਕਲਾਂ ਤੋਂ. ਕਈ ਭੰਡਣ ਡਾਢੇ ਸ਼ਕਲਾਂ ਤੋਂ. ਜੇ ਏਨੀ ਮੰਦੀ 'ਸੱਤਿਆ' ਏ, ਕਿਉਂ ਵਾਰੇ ਜਾਵਣ ਨਕਲਾਂ ਤੋ. ਜਦ ਜੀਅ ਕਰਿਆ ਝਾੜ ਦਿੱਤਾ. ਜਦ ਜੀਅ ਕਰਿਆ ਪਾੜ ਦਿੱਤਾ. ਕਿਤੇ ਬੇਪੱਤ ਕਰਕੇ ਗਲੀਆਂ ਚ, ਔਰਤ ਦਾ ਅਕਸ ਵਿਗਾੜ ਦਿੱਤਾ. ਇਹ ਤੁਲਦੀ ਕਿਤੇ ਦਨਾਰਾਂ ਵਿੱਚ. ਇਹ ਵਿਕਦੀ ਕਿਤੇ ਬਜਾਰਾਂ ਵਿੱਚ. ਨੰਗੀ ਨਚਵਾਈ ਜਾਏ ਸੱਤਿਆ, ਕਿਤੇ ਸ਼ਾਹਾ ਦੇ ਦਰਬਾਰਾਂ ਵਿੱਚ. ਕਿਤੇ ਅੰਬਰੋਂ ਘੇਰ ਪਰਿੰਦੇ ਕਈ. ਤੇ ਨੋਚਣ ਪਏ ਦਰਿੰਦੇ ਕਈ. ਝੱਟ ਵੇਖ ਕੇ ਕੱਲਿਆਂ ਨਾਰੀ ਨੂੰ, ਪੱਤ ਲੁੱਟਣ ਵੇਖ ਕਰਿੰਦੇ ਕਈ. ਛਾਂਤੀ ਚੋ' ਚੁੰਘਕੇ ਸੀਰਾਂ ਨੂੰ. ਪਏ 'ਸੱਤਿਆ' ਕਰਨ ਅਖੀਰਾਂ ਨੂੰ. ਅੱਜ ਰਿਸ਼ਤੇ ਤਾਰੋ-ਤਾਰ ਹੋਏ, ਇਹ ਭੁੱਲ ਗਏ ਗੁਰੂਆਂ ਪੀਰਾਂ ਨੂੰ.
ਧੀਆਂ, ਮਸ਼ੂਕਾ ਤੇ ਪਟੋਲੇ
(ਪਹਿਲਾ ਪੱਖ) ਧੀਆਂ, ਮਸ਼ੂਕਾ ਤੇ ਪਟੋਲੇ ਬਹੁਤੇ ਤੱਕਦੇ ਨੇ, ਵਿਰਲੇ ਹੀ ਦਿੰਦੇ ਸਤਿਕਾਰ ਧੀਆਂ ਨੂੰ. ਕੁੱਖਾਂ ਵਿੱਚ ਮਾਰਦੇ ਨੇ ਦਾਜ਼ ਦੇ ਲਈ ਸਾੜਦੇ ਨੇ, ਟਾਂਵੇ ਟਾਂਵੇ ਕਰਦੇ ਪਿਆਰ ਧੀਆਂ ਨੂੰ. ਪੁੱਤਾਂ ਵਾਗੂੰ ਲਾਡ ਕੋਈ ਵਿਰਲਾ ਲਡਾਉਦਾ ਏਥੇ, ਸੋਚ ਪੱਖੋ ਤਾਂਹੀ ਤਾਂ ਬਿਮਾਰ ਹੋ ਗਏ. ਤੁਰੀ ਜਾਦੀ ਸਿਰੋਂ ਲੈ ਕੇ ਪੈਰਾਂ ਤੱਕ ਨਾਪਦੇ ਕਈ, 'ਸੱਤਿਆ' ਵੇ ਨੀਵੇਂ ਕਿਰਦਾਰ ਹੋ ਗਏ. (ਦੂਜਾ ਪੱਖ) ਘਰ ਦੀ ਦਲੀਜ਼ ਟੱਪੀ ਹੀਰਾਂ ਵਾਲੀ ਲਾਇਨ ਪੈ ਕੇ, ਏਸੇ ਗੱਲੋ ਜ਼ੰਮਦੀ ਦਾ ਗਲ਼ ਘੁੱਟਿਆ. ਮਨਾਂ ਮੂੰਹੀ ਮੋਂਹ ਜਿਹਨੂੰ ਦੇ ਕੇ ਨਿਵਾਜਿਆ ਸੀ, ਚੰਦਰੀ ਨੇ ਅੱਜ ਸਭ ਕੁੱਝ ਲੁੱਟਿਆ. ਤੂੰ ਲਾ ਤਾ ਕਲੰਕ ਮਾਂ ਦੇ ਚੁੰਗੇ ਹੋਏ ਸੀਰ ਤਾਂਈ, ਵੱਸਦਿਆਂ ਘਰਾਂ ਚ' ਪਵਾ ਤੇ ਪਿੱਟਣੇ. ‘ਫਰੀਦਸਰਾਈਆ' ਲੱਗੇ ਬਾਪੂ ਵਾਲੀ ਪੱਗ ਉੱਤੇ, ਪੀੜੀਆਂ ਕਦੇ ਵੀ ਨੀ ਦਾਂਗ ਮਿੱਟਣੇ.
ਮੂੰਹ ਉੱਤੇ ਮਿੱਠਾ
ਮੂੰਹ ਉੱਤੇ ਮਿੱਠਾ ਛੁਰਾ ਪਿੱਠ ਉੱਤੇ ਗੱਡਦੇ ਜੋ। ਖਾਣ ਵੇਲੇ ਨੇੜੇ ਪਈ ਬਿਪਤਾ ਚ' ਛੱਡਦੇ ਜੋ। ਆਪਣਾ ਬਣਾਕੇ ਫਿਰ ਪਿੱਛੋ ਜੜ੍ਹਾ ਵੱਡਦੇ ਜੋ। ਏ ਤੁਰ ਜੇ ਜਹਾਨੋ ਪੱਲੇ ਸਦਾ ਲਈ ਅੱਡਦੇ ਜੋ। ਉਹ ਯਾਰ ਨਈਓ 'ਸੱਤਿਆ' ਗਦਾਰ ਹੁੰਦੇ ਆ॥ ਬੋਲਣਾ ਸਖਾਇਆ ਜਿੰਨਾਂ ਉਸੇ ਅੱਗੇ ਬੋਲਦਾ ਜੋ। ਚਿੱਟੀ ਪੱਗ ਪਿਓ ਦੀ ਹੋਵੇ ਪੈਰਾਂ ਵਿੱਚ ਰੋਲਦਾ ਜੋ। ਮਾਪਿਆਂ ਨੂੰ ਗਾਂਲ੍ਹਾਂ ਵਾਲੀ ਤੱਕੜੀ ਚ' ਤੋਲਦਾ ਜੋ। ਪਿਓ ਦੀ ਪੁੱਟੇ ਦਾੜ੍ਹੀ ਗੁੱਤ ਅੰਮ੍ਹੜੀ ਦੀ ਖੋਲਦਾ ਜੋ। ਉਹ ਪੁੱਤ ਨਈਓ 'ਸੱਤਿਆ' ਕਪੁੱਤ ਹੁੰਦੇ ਆ॥ ਘਰਦੀਆਂ ਬਰੂਹਾਂ ਟੱਪ ਇਤਬਾਰ ਮਾਰਦੀ ਜੋ। ਪਾਲਿਆ ਪੜਾਇਆ ਕਿਵੇਂ ਦਿਲ ਚੋ' ਵਸਾਰਦੀ ਜੋ। ਇਸ਼ਕਪੁਣੇ ਚ' ਅੰਨ੍ਹੀ ਹੋ ਕੇ ਦਿਲ ਹਾਰਦੀ ਜੋ। ਵੀਰਾਂ ਵਾਲੀ ਲੱਜ਼ ਤੀਲਾ ਕਰਕੇ ਖਲਾਰਦੀ ਜੋ। ਉਹ ਧੀ ਨਈਓ ਗੰਦਗੀ ਦੀ ਨੀਂਹ ਹੁੰਦੀ ਆ॥
ਕਿਸੇ ਬਦਲੇ ਤੁੜਾਉਣੇ
ਕਿਸੇ ਬਦਲੇ ਤੁੜਾਉਣੇ ਐਵੇਂ ਮਾਸ ਛੱਡਦੇ. ਯਾਰਾ ਸੱਜਣ ਬਣਾਉਣੇ ਖਾਸ-ਖਾਸ ਛੱਡਦੇ. ਮੋਇਆਂ ਪਿੱਛੋ ਮੂੰਹ ਚ' ਲੋਕੀ ਘਿਓ ਆਮ ਪਾਂਵਦੇ ਨੇ ਜਿਉਂਦਿਆਂ ਮਿਟਾਉਣਗੇ ਏ ਪਿਆਸ ਛੱਡਦੇ. ਖਿੱਦੋ ਵਾਂਗੂੰ ਵਿੱਚੋ ਸਭ ਪਾਟੀਆਂ ਨੇ ਲੀਰਾਂ ਏਥੇ ਚੰਮ ਗੋਰਾ ਚਿੱਟਾ ਵੇਖ ਆਉਣਾ ਪਾਸ ਛੱਡਦੇ. ਆਖਰ ਨੂੰ ਲਾਬੂ ਲਾਉਣਾ ਅੱਗੇ ਹੋ ਕੇ ਆਪਣਿਆਂ ਬਾਹਲਾ ਏਨਾ ਦਾ ਵੀ ਬਣਨਾ ਤੂੰ ਦਾਸ ਛੱਡਦੇ. ਯਾਦ ਰੱਖੀ ਸੜਕੇ ਸਵਾਹ ਹੋਣੀ ਟੋਮੀ ਗੁੱਚੀ ਬਾਹਲੇ ਬਦਲ ਕੇ ਪਾਉਣੇ ਉਏ ਲਿਬਾਸ ਛੱਡਦੇ. ਚੰਗਾ ਰਹੇਗਾ ਦੁਨੀਆਂ ਵਿਸਾਰ ਦੇ ਤੂੰ ਪਾਗਲਾ ਲਾਉਣੀ ਪੜੇ ਅਨਪੜ੍ਹੇ ਦੀ ਕਲਾਸ ਛੱਡਦੇ. ਫਰੀਦਸਰਾਈਆ ਰੱਖ ਆਪਣਾ ਜ਼ਮੀਰ ਕੈਂਮ ਐਵੇ ਹੋਰਾਂ ਲਈ ਤੂੰ ਰੋਕਣੇ ਸਵਾਸ ਛੱਡਦੇ. ਡਿੱਗੇ ਢੱਠੇ ਕੰਮ ਆਉਂਦੇ'ਸੱਤਿਆ' ਬੇਗਾਨੇ ਵੇਖੇ ਪਰ ਆਪਣੇ ਦੀ ਜਮ੍ਹਾ ਹੀ ਤੂੰ ਆਸ ਛੱਡਦੇ.
ਲਿਖਾਂ ਕੀ ਮੈਂ ਤੇਰੀ ਖੁਦਾਈ ਬਾਰੇ
ਲਿਖਾਂ ਕੀ ਮੈਂ ਤੇਰੀ ਖੁਦਾਈ ਬਾਰੇ ਕੋਈ ਕਹਿਰ ਨਈ ਤੇਰੇ ਕਹਿਰ ਵਰਗਾ! ਇੱਕ ਝਪਕ ਨਾਲ ਸੁੰਨਸਾਨ ਕਰਦੈ ਕੋਈ ਜ਼ਹਿਰ ਨਈ ਤੇਰੇ ਜ਼ਹਿਰ ਵਰਗਾ! ਪਰਬਤ ਆਕਾਸ਼ ਤੇ ਭੂਮੀਂ ਵੱਸ ਤੇਰੇ ਆਫ਼ਤ ਪਲਾਂ ਚ' ਲਿਆਂਵਦਾ ਵੇਖਿਆ ਮੈਂ! ਤੇਰੇ ਅੱਗੇ ਈ ਕੀਹਦਾ ਜ਼ੋਰ ਸਾਈਆਂ ਵਕਤ ਸਾਇੰਸ ਨੂੰ ਪਾਂਵਦਾ ਵੇਖਿਆ ਮੈੰ! ਤੂੰ ਚਾਵੇਂ ਤਾਂ ਪੱਤਾ ਨਈ ਹਿੱਲ ਸਕਦਾ ਤੂੰ ਚਾਵੇਂ ਤਾਂ ਬਿਰਖ ਉਖਾੜ ਦੇਵੇ! ਤੂੰ ਚਾਵੇਂ ਤਾਂ ਕੰਗਲੇ ਵੀ ਵੱਸਣ ਏਥੇ ਤੂੰ ਚਾਵੇਂ ਤਾਂ ਵੱਸਦੇ ਉਜਾੜ ਦੇਵੇ! ਪੰਛੀ ਚਹਿਕਦੇ ਜੋ ਗਗਨ ਮੰਡਲਾਂ ਚ' ਤੂੰ ਚਾਵੇਂ ਤਾਂ ਪਿੰਜ਼ਰੇ ਵੀ ਪਵਾ ਸਕਦੈ! ਡੋਰੀਂ ਜ਼ਰਾ ਜੇ ਹੱਥ ਚੋਂ ਕਰੇ ਢਿੱਲੀ ਤੂੰ ਪੁੱਠੇ ਪਰਬਤ ਆਕਾਸ਼ ਕਰਾ ਸਕਦੈ! ਕੀ ਮਜ਼ਾਲ ਈ ਤੇਰੇ ਬਿਨ ਆਡਰ ਤੋਂ ਦਾਣਾ ਅੰਨ੍ਹ ਦਾ ਅੰਦਰ ਲੰਘਾ ਜਾਵਾਂ! ਮੜਕ ਨਾਲ ਜੋ "ਸੱਤਿਆ" ਪੱਬ ਰੱਖੇ ਕੀ ਮਜ਼ਾਲ ਇਆ ਪੱਬ ਉੱਠਾ ਜਾਵਾਂ! ਚਾਹੇ ਲ਼ੱਖ ਪਤਾਲਾ ਵਿੱਚ ਹੋਏ ਲੁਕਿਆ ਵਾਰੀ ਆਈ ਉਸ ਖੁੱਡਦੀ ਵੇਖਿਆ ਮੈਂ! ਕਾਲ ਬਾਜ਼ ਜਦ ਤੇਰਾ ਆਣ ਪਰਤੇ ਖਾਂਕ ਚਿਖਾਂ ਦੀ ਉੱਡਦੀ ਵੇਖਿਆ ਮੈੰ!
ਚੁੱਲ੍ਹੇ ਦੇ ਵਿੱਚ ਕਦੇ ਨਾਂ ਪਾਈਂ
ਚੁੱਲ੍ਹੇ ਦੇ ਵਿੱਚ ਕਦੇ ਨਾਂ ਪਾਈਂ ਅੱਗ ਦੀ ਦੂਰੀ ਆ! ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ! ਭੁੱਖਾ ਢਿੱਡ ਕੋਈ ਰੋਟੀ ਦੇ ਲਈ ਹਾੜੇ ਕੱਡੇ ਨਾਂ! ਫੁੱਟਪਾਥ ਤੇ ਵਿਲਕ ਵਿਲਕ ਕੋਈ ਦਮ ਛੱਡੇ ਨਾਂ! ਕਿਸੇ ਦੇ ਉੱਤੇ ਕਦੇ ਨਾਂ ਪਾਈ ਐਸੀ ਮਜ਼ਬੂਰੀ ਆ! ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ! ਰੋਟੀ ਖਾਂਤਰ ਦਰ ਦਰ ਜਾ ਕੇ ਮੰਗਣਾ ਪੈ ਜਾਏ ਨਾਂ! ਆਪਣਾ ਆਪ ਵੀ ਸੂਲੀ ਉੱਤੇ ਟੰਗਣਾ ਪੈ ਜਾਏ ਨਾਂ! ਟੁੱਕ ਲਈ ਨਾਂ ਕਰਨੀ ਪੈ ਜਾਏ ਜੀ ਹਜ਼ੂਰੀ ਆ! ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ! ਪਾਪੀ ਪੇਟ ਲੀ ਛਪ ਜਾਵਾਂ ਨਾਂ ਕਿਤੇ ਦੀਵਾਂਰਾਂ ਤੇ! ਜਿਸਮ ਵੇਚਣਾਂ ਪੈ ਜਾਵੇ ਨਾਂ ਵਿੱਚ ਬਜ਼ਾਰਾਂ ਦੇ! ਕੋਈ ਧਨੰਤਰ ਮਾੜਿਆਂ ਨੂੰ ਨਾਂਹ ਵੱਟੇ ਘੂਰੀ ਆ! ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ! ਕਦੇ ਨਾਂ ਮਨ ਲਲਚਾਵੇਂ ਕਿਸੇ ਦੀ ਵੇਖ ਚੌਪੜੀ ਨੂੰ! ਸਬਰ ਅਤੇ ਸੰਤੋਖ ਚ' ਰੱਖੀ ਇਹ ਖੋਪਰੀ ਨੂੰ! ਦੋਂ ਟਾਇਮ ਦੀ ਦੇ ਦਈਂ ਭਾਵੇਂ ਕਿ ਸੁੱਕੀ ਭੂਰੀ ਆ! ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ! ਕਦੇ ਕੋਈ ਜਰਵਾਣਾ ਕਿਸੇ ਦੀ ਬੁਰਕੀ ਖੋਹਵੇ ਨਾਂ! ਸਤਿਗੁਰੂ ਨਾਨਕਾ ਕਦੇ ਵੀ ਕੋਈ ਭੁੱਖਾ ਸੌਵੇਂ ਨਾਂ! ਹੱਕ ਹਲਾਲ ਦੀ 'ਸੱਤੇ' ਨੂੰ ਦਿੰਦਾ ਰਹੀ ਚੂਰੀ ਆ! ਫੁੱਲਕਾ ਚੱਲਦਾ ਰੱਖੀ ਸਾਈਆਂ ਬਹੁਤ ਜਰੂਰੀ ਆ!
ਉਡਿਆ ਤੂੰ ਫਿਰੇਂ
ਉਡਿਆ ਤੂੰ ਫਿਰੇਂ ਵਿੱਚ ਫੋਕੀ ਟੌਹਰ ਦੇ , ਹੈਂਕੜ ਨੂੰ ਜ਼ੋਰ ਦੇ! ਯਾਦ ਰੱਖੀਂ ਪੈਂਰ ਨਈਓ ਹੁੰਦੇ ਚੋਂਰ ਦੇ , ਬੁੱਧੀਂ ਕਮਜ਼ੋਰ ਦੇ! ਉਹਦੀ ਦਿੱਤੀ ਕੋਣ ਖੋਲ ਲਊਗਾ ਗੰਢ ਨੂੰ , ਲੱਖਾਂ ਲਾ ਲਈਂ ਵੰਡ ਨੂੰ! ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ , ਮਾਰਕੇ ਤੇ ਚੰਡ ਨੂੰ! ਪਸ਼ੂਆਂ ਤੋਂ ਭੈੜਾ ਤੇਰਾ ਚਾਰਾ ਬੰਦਿਆ , ਕੁਕਰਮ ਭਾਰਾ ਬੰਦਿਆ! ਹਕੂਮਤ ਦਾ ਲੈ ਕੇ ਤੂੰ ਸਹਾਰਾ ਬੰਦਿਆ , ਫੇਰੇਂ ਆਰਾ ਬੰਦਿਆ! ਰੱਖ ਦਊ ਖਲਾਰ ਬਦੀਆਂ ਦੇ ਫੰਡ ਨੂੰ , ਪਾਪਾ ਵਾਲੀ ਪੰਡ ਨੂੰ! ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ , ਮਾਰਕੇ ਤੇ ਚੰਡ ਨੂੰ! ਕੀਤੇ ਤੂੰ ਤਰਕ ਸੱਚੇ ਨਿਰੰਕਾਰ ਤੇ , ਪ੍ਰਵਰਦਗਾਰ ਤੇ! ਤੂੰ ਕੀ ਜਾਣੇ ਉਹਨੇ ਤੱਪਦੇ ਵੀ ਠਾਰ ਤੇ , ਡੁੱਬੇ ਬੇੜੇ ਤਾਰ ਤੇ! ਜਿਹੜਾਂ ਕਦੇ ਲੱਗਣ ਨੀ ਦਿੰਦਾ ਕੰਡ ਨੂੰ , ਓ ਘੇਰ ਦਊ ਦੰਡ ਨੂੰ! ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ , ਮਾਰਕੇ ਤੇ ਚੰਡ ਨੂੰ! ਗੁੱਝਾ ਭੇਤ ਕੋਣ ਜਾਣੇ ਕਰਤਾਰ ਦਾ , ਨਾਨਕਾਂ ਦੇ ਯਾਰ ਦਾ! ਪੌੜੀ ਉੱਤੇ ਚਾੜ ਪਟਲਾਕੇ ਮਾਰ ਦਾ , ਜੋ ਬਾਹਲਾ ਹੰਕਾਰ ਦਾ! ਵਾਂਗਰਾਂ ਲੁਹਾਰਾਂ ਕਰ ਦਊਗਾ ਝੰਡ ਨੂੰ , ਇਹ ਸਰੀਰ ਸੰਡ ਨੂੰ! ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ , ਮਾਰਕੇ ਤੇ ਚੰਡ ਨੂੰ! ਕਰੇ ਮੰਨਮਾਨੀ ਭੁੱਲ ਬੈਠਾ ਰੱਬ ਤੂੰ , ਉਛਾਲਦਾ ਏ ਪੱਬ ਤੂੰ! ਰੱਬ ਨੂੰ ਵੀ ਏਥੇ ਦੱਸਦਾਂ ਏ ਟੱਬ ਤੂੰ , ਅਕਲਾਂ ਨੂੰ ਦੱਬ ਤੂੰ! ਪੁੱਟ ਦਊ ਪਲਾ ਚ' ਤੇਰੇ ਰੁੱਖ ਜੰਡ ਨੂੰ , ਜਰਾ ਰੱਖ ਠੰਡ ਨੂੰ! ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ , ਮਾਰਕੇ ਤੇ ਚੰਡ ਨੂੰ! ਗੁਰੂ ਘਰਾਂ ਉੱਤੇ ਉੱਗਲਾਂ ਵੀ ਉੱਠੀਆਂ, ਹੋਈਆਂ ਮੱਤਾਂ ਪੁੱਠੀਆਂ ! ਨਿੰਦਦੇ ਨਿੰਦਕ ਬੰਦ ਕਰ ਮੁੱਠੀਆਂ, ਦੇ ਦਲੀਲਾਂ ਕੁੱਠੀਆਂ! ਸਿੱਖੀ ਦੇ ਮਸੰਦ ਇਹੇ ਵੱਡੇ ਭੰਡ ਨੂੰ , ਕਰ ਦਊਗਾ ਰੰਡ ਨੂੰ! ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ , ਮਾਰਕੇ ਤੇ ਚੰਡ ਨੂੰ! ਮੁੱਖ ਵਿੱਚ ਰਾਮ ਨਾਮ ਦੀਆਂ ਧੁਰੀਆਂ, ਬਗਲਾਂ ਚ' ਛੁਪੀਆਂ ! ਫਰੀਦਸਰਾਈਆ ' ਆਦਤਾਂ ਏ ਬੁਰੀਆਂ, ਮਾਰਦਾ ਜੋ ਖੁਰੀਆਂ ! 'ਸੱਤਿਆ' ਤੂੰ ਝੂਠੀ ਕੇਰਦਾਂ ਏ ਖੰਡ ਨੂੰ , ਫੇਰਕੇ ਕਰੰਡ ਨੂੰ! ਤੋੜ ਦਿੰਦਾ ਪਲਾ ਵਿੱਚ ਉਹ ਘੁਮੰਡ ਨੂੰ , ਮਾਰਕੇ ਤੇ ਚੰਡ ਨੂੰ!
ਜਿਨ੍ਹਾਂ ਚੰਮ ਦੀਆਂ ਹੋਣ ਚਲਾਈਆਂ
ਜਿਨ੍ਹਾਂ ਚੰਮ ਦੀਆਂ ਹੋਣ ਚਲਾਈਆਂ। ਉਹ ਵੀ ਆਖ਼ਰ ਦੇਣ ਦੁਹਾਈਆਂ। ਸਾਹਮਣੇ ਨਿੱਤਰ ਆਉਣ ਸਚਾਈਆਂ। ਪਵੇਂ ਜਦ ਰੱਸਾ ਫਾਹੀਆਂ ਦਾ॥ ਹੁੰਦਾ ਆਖਰ ਨੂੰ ਪਛਤਾਵਾ ਕੀਤੀਆਂ ਧੱਕੇ ਸ਼ਾਹੀਆਂ ਦਾ॥ ਸਿੱਕਾ ਕਦੇ ਸੀ ਜੀਹਦਾ ਚੱਲਦਾ। ਅੱਖਾਂ ਅੰਤ ਵੇਖਿਆ ਮਲਦਾ। ਬੀਜਿਆ ਜੋ ਤੂੰ ਉਹੀਓ ਫਲਦਾ। ਬੂਟੇ ਰੰਗ ਰੰਗਦੇ ਵੇਖੇ ਮੈਂ॥ ਰੱਬ ਨੂੰ ਟੱਬ ਜਿੰਨਾ ਨੇ ਦੱਸਿਆ ਗਲ਼ੀ-ਗਲ਼ੀ ਮੰਗਦੇ ਵੇਖੇ ਮੈਂ॥ ਰਲ਼ਕੇ ਵੱਡੀਆਂ ਨਾਲ ਜਮਾਤਾਂ। ਛੇਤੀ ਭੁੱਲ ਗਏ ਜਿਹੜੇ ਔਕਾਤਾਂ। ਚਿੱਟੇ ਦਿਨ ਹੀ ਪੈ ਗਈਆਂ ਰਾਤਾਂ। ਹੋਇਆ ਗੁੰਮ ਰਸਤਾ ਰਾਹੀਆਂ ਦਾ॥ ਹੁੰਦਾ ਆਖਰ ਨੂੰ ਪਛਤਾਵਾ ਕੀਤੀਆਂ ਧੱਕੇ ਸ਼ਾਹੀਆਂ ਦਾ॥ ਜਿਨ੍ਹਾਂ ਚੁੱਕੀਆਂ ਬਹੁਤ ਸੀ ਅੱਤਾਂ। ਰੁੱਲਦੇ ਅੱਜ ਕਈ ਬਿਨ ਲੱਤਾਂ। ਡਾਡਾ ਜਦੋਂ ਮਾਰਦਾ ਮੱਤਾਂ। ਖੁਦ ਨੂੰ ਡੰਗਦੇ ਵੇਖੇ ਮੈਂ॥ ਰੱਬ ਨੂੰ ਟੱਬ ਜਿੰਨਾ ਨੇ ਦੱਸਿਆ ਗਲ਼ੀ-ਗਲ਼ੀ ਮੰਗਦੇ ਵੇਖੇ ਮੈਂ॥ ਜਦੋ ਤੇਰੇ ਹੱਥਾਂ ਵਿੱਚ ਸੀ ਪਾਵਰ। ਕਿੰਨੇ ਮਹਿਕਦੇ ਮਿੱਧੇ ਫੋਲਾਵਰ। ਲਾਉਂਦਾ ਰਿਹਾ ਰੱਬ ਨੂੰ ਟਾਵਰ। ਆਸਰਾ ਲੈਕੇ ਸਿਆਹੀਆਂ ਦਾ॥ ਹੁੰਦਾ ਆਖਰ ਨੂੰ ਪਛਤਾਵਾ ਕੀਤੀਆਂ ਧੱਕੇ ਸ਼ਾਹੀਆਂ ਦਾ॥ ਸਦਾ ਨਹੀ ਵੱਜਣਾ ਤੇਰਾ ਡੰਕਾ। ਕੱਡਦੇ ਆਪਣੇ ਮੰਨ ਚੋ ਛੰਕਾ। ਰਾਵਣ ਛੱਡਕੇ ਤੁਰ ਗਿਆ ਲੰਕਾ। ਖਾਕ ਹੋਏ ਅੰਗ ਦੇ ਵੇਖੇ ਮੈਂ॥ ਰੱਬ ਨੂੰ ਟੱਬ ਜਿੰਨਾ ਨੇ ਦੱਸਿਆ ਗਲ਼ੀ-ਗਲ਼ੀ ਮੰਗਦੇ ਵੇਖੇ ਮੈਂ॥ ਖੋ਼ਹਕੇ ਮਾੜਿਆਂ ਦੇ ਮੂੰਹੋਂ ਬੁਰਕੀ। ਆਪਣੇ ਘਰ ਵਿੱਚ ਆਵੇਂ ਸੁਰਕੀ। ਕੀਤੀ ਡਾਂਗ ਦੇ ਜ਼ੋਰ ਤੇ ਕੁਰਕੀ। ਜ਼ੋਰ ਅੱਜ ਰਿਹਾ ਨਾ ਬਾਹੀਆਂ ਦਾ॥ ਹੁੰਦਾ ਆਖਰ ਨੂੰ ਪਛਤਾਵਾ ਕੀਤੀਆਂ ਧੱਕੇ ਸ਼ਾਹੀਆਂ ਦਾ॥ ਰਹਿੰਦੀ ਸਦਾ ਨੀ ਚੇਹਰੇ ਲਾਲੀ। ਉੱਡਜੂ ਭੌਰ ਵੇਹੜਾ ਕਰ ਖਾਲੀ। ਏਥੇ ਰਿਹਾ ਨਾ ਠਹਿਰ ਅਬਦਾਲੀ। ਤੁਰੇ ਭਾਅ ਭੰਗਦੇ ਵੇਖੇ ਮੈਂ॥ ਰੱਬ ਨੂੰ ਟੱਬ ਜਿੰਨਾ ਨੇ ਦੱਸਿਆ ਗਲ਼ੀ-ਗਲ਼ੀ ਮੰਗਦੇ ਵੇਖੇ ਮੈਂ॥ ਜਦੋ ਕੋਈ ਹੱਦ ਜ਼ੁਲਮ ਦੀ ਕਰਦਾ। ਉੱਠਦਾ ਪਾਪਾ ਤੋਂ ਫਿਰ ਪਰਦਾ। ਬੰਦਾ ਰਿੜਕ-ਰਿੜਕ ਕੇ ਮਰਦਾ। ਹੋਵੇ ਫਿਰ ਕੰਮ ਤਬਾਹੀਆਂ ਦਾ॥ ਹੁੰਦਾ ਆਖਰ ਨੂੰ ਪਛਤਾਵਾ ਕੀਤੀਆਂ ਧੱਕੇ ਸ਼ਾਹੀਆਂ ਦਾ॥ ਜੀਹਦੇ ਹੁਕਮ ਚ’ ਪੱਤਾ ਪੱਤਾ। ਕਿਵੇਂ ਤੂੰ ਹਿੱਲ ਜਾਵੇਗਾ ਰਤਾ। ਕਹਿੰਦਾ ਫਰੀਦਸਰਾਈਆ ਸੱਤਾ। ਸੋਚ ਕਈ ਤੰਗਦੇ ਵੇਖੇ ਮੈਂ॥ ਰੱਬ ਨੂੰ ਟੱਬ ਜਿੰਨਾ ਨੇ ਦੱਸਿਆ ਗਲ਼ੀ-ਗਲ਼ੀ ਮੰਗਦੇ ਵੇਖੇ ਮੈਂ॥
ਦਿਲ ਦਾ ਪ੍ਰਾਣ ਮੇਰਾ
ਦਿਲ ਦਾ ਪ੍ਰਾਣ ਮੇਰਾ ਸੱਚੀ ਤੇਰੇ ਨਾਲ ਨੀ ਵੱਸਦਾ ਜਹਾਨ ਮੇਰਾ ਸੱਚੀ ਤੇਰੇ ਨਾਲ ਨੀ ਹੱਸਦੀ ਏ ਤੂੰ ਜਦੋ ਦਿਲ ਮੇਰਾ ਹੱਸਦਾ. ਤੇਰਾ ਹਾਸਾ ਸੱਚੀ ਮੇਰੇ ਕਾਲਜੇ ਨੂੰ ਡੱਸਦਾ. ਚੱਤੋ ਪਹਿਰ ਆਉਦੇ ਸਾਨੂੰ ਤੇਰੇ ਹੀ ਖਿਆਲ ਨੀ ਵੱਸਦਾ ਜਹਾਨ ਮੇਰਾ ਸੱਚੀ ਤੇਰੇ ਨਾਲ ਨੀ ਰੁੱਸਿਆ ਨਾਂ ਕਰ ਤੂੰ ਵੀ ਨਿੱਕੀ-ਨਿੱਕੀ ਗੱਲ ਤੇ ਸੋਹਣਿਆਂ ਵੇ ਰੋਸੇ ਅਸੀ ਬਹੁਤ ਦੂਰ ਘੱਲ ਤੇ ਖੁਦਾ ਕੋਲੋ ਮੰਗਾਂ ਤੇਰੀ ਖੁਸ਼ੀ ਹਰ ਹਾਲ ਨੀ ਵੱਸਦਾ ਜਹਾਨ ਮੇਰਾ ਸੱਚੀ ਤੇਰੇ ਨਾਲ ਨੀ ਤੇਰੇ ਉੱਤੋ ਜਿੰਦ ਕੁਰਬਾਨ ਕਰੀ ਬੈਠੇ ਆਂ ਕੱਲਾ-ਕੱਲਾ ਦਮ ਕਦਮਾਂ ਚ' ਧਰੀ ਬੈਠੇ ਆਂ ਫਰੀਦਸਰਾਈਆ ਤਾ ਬਣ ਜੂ ਮਸਾਲ ਨੀ ਵੱਸਦਾ ਜਹਾਨ ਮੇਰਾ ਸੱਚੀ ਤੇਰੇ ਨਾਲ ਨੀ
ਸਾਹਾਂ ਤੋ ਪਿਆਰੀ ਮੈਨੂੰ
ਸਾਹਾਂ ਤੋ ਪਿਆਰੀ ਮੈਨੂੰ ਸੱਚੀ ਮੇਰੀ ਮਾਂ ਇਆਂ! ਮਾਏ ਤੇਰੇ ਤੁੱਲ ਦੂਜਾ ਹੋਰ ਨਾਂ ਕੋਈ ਨਾਂ ਇਆਂ! ਸ਼ਭ ਰਿਸ਼ਤੇ ਨੇ ਫਿੱਕੇ ਤੇਰੇ ਅੱਗੇ ਮਾਏ ਮੇਰੀਏ! ਤੇਰੀ ਹਸਤੀ ਅਮੀਰ ਮੈਨੂੰ ਲੱਗੇ ਮਾਏ ਮੇਰੀਏ! ਖੁਦਾ ਤੋਂ ਵੀ ਨੇੜੇ ਤੇਰੀ ਦੁਨੀਆਂ ਚ' ਥਾਂ ਇਆਂ! ਸਾਹਾਂ ਤੋ ਪਿਆਰੀ ਮੈਨੂੰ ਸੱਚੀ ਮੇਰੀ ਮਾਂ ਇਆਂ! ਤੂੰ ਵੇਹੜੇ ਦਾ ਸ਼ਿੰਗਾਰ ਤੇ ਪਿਆਰ ਮੇਰੀ ਅੰਮੀਏ! ਸਾਰੀ ਜਿੰਦਗੀ ਮੈਂ ਤੇਰਾ ਕਰਜ਼ਦਾਰ ਮੇਰੀ ਅੰਮੀਏ! ਸਭ ਮੰਗਾਂ ਮੇਰੀਆਂ ਸੀ ਤੇਰੀ ਰਹੀ ਹਾਂ ਇਆਂ ! ਸਾਹਾਂ ਤੋ ਪਿਆਰੀ ਮੈਨੂੰ ਸੱਚੀ ਮੇਰੀ ਮਾਂ ਇਆਂ! ਤੇਰੀਆਂ ਦੁਆਵਾਂ ਤੇ ਹਵਾਂਵਾਂ ਮੇਰੇ ਨਾਲ ਨੀ! ਤੇਰੇ ਰਾਵਾਂ ਦੀਆਂ ਮਾਏ ਰਾਵਾਂ ਮੇਰੇ ਨਾਲ ਨੀ! ਜੇ ਤੂੰ ਏ ਮਾਏ ਮੇਰੀਏ ਇਹ ਸੱਤਾ ਵੀ ਤਾਂ ਇਆ! ਸਾਹਾਂ ਤੋ ਪਿਆਰੀ ਮੈਨੂੰ ਸੱਚੀ ਮੇਰੀ ਮਾਂ ਇਆਂ!
ਤੇਰਾ ਵਹਿਮ ਸੀ ਮੇਰਾ ਹੋਣਾ
ਤੇਰਾ ਵਹਿਮ ਸੀ ਮੇਰਾ ਹੋਣਾ ਖਾਮੋਸ਼ ਲਾਜ਼ਮੀਂ ਸੀ! ਮੇਰਾ ਟੈਂਮ ਸੀ ਤੇਰੀ ਉੱਡਣੀ ਹੋਸ਼ ਲਾਜ਼ਮੀਂ ਸੀ! ਤੇਰਾ ਤਕਦੀਰ ਪੁਣੇ ਨੂੰ ਧੁਰ ਤੋਂ ਦੇਣਾ ਦੋਸ਼ ਲਾਜ਼ਮੀਂ ਸੀ! ਮੇਰਾ ਫਰੀਰ ਪੁਣੇ ਨੂੰ ਕੈਂਮ ਰੱਖਣਾ ਤੇ ਜੋਸ਼ ਲਾਜ਼ਮੀਂ ਸੀ! ਤੈਨੂੰ ਹੈਂਕੜ ਵਾਲਾ ਢਿੱਡ ਚ' ਪਾਉਣਾ ਗੋਸ਼ ਲਾਜ਼ਮੀਂ ਸੀ! ਮੈਨੂੰ ਸੈਂਕੜ ਬੁੱਧੀ ਬਬੇਕੀ ਵਾਲਾ ਕੋਸ਼ ਲਾਜ਼ਮੀਂ ਸੀ!
ਹੱਸਕੇ ਬੋਲਿਆ ਕਰ
ਹਰ ਵੇਲੇ ਕਿਉਂ ਅੱਗ ਬਬੂਲਾ ਰਹਿੰਦਾ ਏ। ਨਿੱਕੀ-ਨਿੱਕੀ ਗੱਲ ਤੇ ਟੁੱਟ-ਟੁੱਟ ਪੈਂਦਾ ਏ। ਟੱਬਰ ਦੇ ਵਿੱਚ ਬਹਿਕੇ ਦੁੱਖ-ਸੁੱਖ ਫੋਲਿਆ ਕਰ॥ ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ ਮੱਥੇ ਪਈਆਂ ਤਿਊੜੀਆਂ ਚੰਗੀਆਂ ਲੱਗਦੀਆਂ ਨਈ। ਅੱਖਾਂ ਕੱਡਦੈਂ ਗੂੜੀਆਂ ਚੰਗੀਆਂ ਲੱਗਦੀਆਂ ਨਈ। ਕਦੇ ਮੂਰਖਾ ਪਿਆਰ ਦੀ ਤੱਕੜੀ ਤੋਲਿਆ ਕਰ॥ ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ ਰਹਿ ਜਾਈਦਾ ਕੱਲੇ ਆਕੜ ਕਰੀਏ ਤਾਂ। ਕੁੱਝ ਨਈ ਪੈਂਦਾ ਪੱਲੇ ਆਕੜ ਕਰੀਏ ਤਾਂ। ਯਾਰਾਂ ਬੇਲੀਆਂ ਦੇ ਨਾਲ ਘੁੰਡੀਆਂ ਖੋਲਿਆ ਕਰ॥ ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ ਮੰਦਾ ਬੋਲਕੇ ਦਿਲ ਦਿਖਾਉਣਾ ਚੰਗਾ ਨਈ। ਦਿਲ ਤੰਦੂਰ ਦੇ ਵਾਂਗ ਤਪਾਉਣਾ ਚੰਗਾ ਨਈ। ਵਾਂਗ ਸੱਪਾਂ ਦੇ ਜ਼ਹਿਰਾਂ ਨਾ ਤੂੰ ਘੋਲਿਆ ਕਰ॥ ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ ਮਾਇਆ ਦਾ ਹੰਕਾਰ ਮਾਰ ਦਾ ਅਕਲਾਂ ਨੂੰ। ਰੋਲ ਦਿੰਦਾ ਏ ਸੋਹਣੀਆਂ ਸੋਹਣੀਆਂ ਸ਼ਕਲਾਂ ਨੂੰ। ਮਿੱਟੀ ਚੋ’ ਨਾ ਭੈੜਿਆ ਹੀਰੇ ਟੋਲਿਆ ਕਰ॥ ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ ਪਤਾ ਨਹੀ ਕਦ ਕਾਲ ਬਾਜ ਨੇ ਝਪਟ ਲੈਣਾ। ਮਾਣ ਹੁਲਾਰੇ ਸਦਾ ਨੀਂ ਏਥੇ ਬੈਠ ਰਹਿਣਾ। ਬੇਸ਼ਕੀਮਤੀ ਜਿੰਦ ਮਿੱਟੀ ਨਾਂ ਰੋਲਿਆ ਕਰ॥ ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ ਪਿਆਰ ਵੰਡਿਆਂ ਦੂਣਾ ਹੋ-ਹੋ ਫੁੱਟਦਾ ਈ। ਸੱਥਾਂ ਦੇ ਵਿੱਚ ਪਿਆਰ ਹੀ ਮੇਲੇ ਲੁੱਟਦਾ ਈ। ਹਿਰਦਾ ਕਰ ਮਜ਼ਬੂਤ ਐਵੇਂ ਨਾ ਡੋਲਿਆ ਕਰ॥ ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥ ਮੱਤ ਮਾਰ ਲਈ ਤੇਰੀ ਸਗਲ ਝਮੇਲੇ ਨੇ। ਮਿੱਤਰਾਂ ਪਾਰ ਲਗਾਉਣਾ ਨਾਮ ਦੇ ਠੇਲੇ ਨੇ। ਸੱਤਿਆ ਗੱਲ ਸਿਆਣਿਆਂ ਦੀ ਤੂੰ ਗੋਲਿਆ ਕਰ॥ ਕੁੱਝ ਨਈ ਜਾਣਾ ਨਾਲ ਹੱਸਕੇ ਬੋਲਿਆ ਕਰ॥
ਵੰਡਦਾ ਰਹੀਂ ਸਭਨੂੰ
ਹੱਥ ਜੋੜਕੇ ਤੇਰੇ ਅੱਗੇ, ਕਰਦੇ ਹਾਂ ਅਰਦਾਸਾਂ॥ ਕਰੀਂ ਪੂਰੀਆਂ ਤੇਰੇ ਦਰ ਜੋ, ਆਇਆ ਲੈਕੇ ਆਸਾਂ॥ ਭੁੱਖੇ ਦੀ ਤੂੰ ਭੁੱਖ ਮਿਟਾਂਈ, ਪਿਆਸੇ ਦੀਆਂ ਪਿਆਸਾਂ॥ ਹਰ ਵੇਲੇ ਤੂੰ ਰਹੀਂ ਵੱਸਦਾ, ਸਾਈਆਂ ਦਿਲ ਦੇ ਨੇੜੇ॥ ਵੰਡਦਾ ਰਹੀਂ ਸਭਨੂੰ, ਪਾਤਿਸ਼ਾਹ ਖੁਸ਼ੀਆਂ ਖੇੜੇ॥ ਰੋਕ ਦੇਵੋ ਗਮੀਆਂ ਦੇ ਝੱਖੜ, ਆਉਣ ਖੁਸ਼ੀ ਦੇ ਬੁੱਲ੍ਹੇ॥ ਕਦੇ ਕਿਸੇ ਦੀ ਅੱਖ ਚੋ’ ਦਾਤਾ, ਕਦੇ ਨਾਂ ਹੰਝੂ ਡੁੱਲ੍ਹੇ॥ ਤੱਪਦੇ ਰੱਖਿਓ ਹਰ ਇੱਕ ਘਰ ਦੇ, ਮੇਹਰਵਾਨ ਜੀ ਚੁੱਲ੍ਹੇ॥ ਤੁਸਾਂ ਹੀ ਬਿਲੇ ਲਗਾਉਣੇ ਆਪੇ, ਅਸਾ ਜੋ ਕਾਜ਼ ਸਹੇੜੇ॥ ਵੰਡਦਾ ਰਹੀਂ ਸਭਨੂੰ, ਪਾਤਿਸ਼ਾਹ ਖੁਸ਼ੀਆਂ ਖੇੜੇ॥ ਨਿੱਤ ਨੇਮ ਤੂੰ ਰਹੀ ਬਖਸ਼ਦਾ, ਤੜਕੇ ਨਿੱਤ ਪ੍ਰਭਾਤਾਂ॥ ਮਾਂ ਦੀ ਮਮਤਾ ਪਵੇਂ ਨਾ ਫਿੱਕੀ, ਝੋਲੀ ਪਾਊ ਸੁਗਾਤਾਂ॥ ਦਾਦੀ ਮਾਂ ਪੋਤੇ ਨਾ ਪਾਉਦੀ, ਰਹੇ ਪਿਆਰ ਦੀਆਂ ਬਾਤਾਂ॥ ਪੁੱਤਾਂ ਦੇ ਨਾਲ ਸਦਾ ਸੋਭਦੇ, ਦਾਤਾ ਘਰ ਦੇ ਵੇਹੜੇ॥ ਵੰਡਦਾ ਰਹੀਂ ਸਭਨੂੰ, ਪਾਤਿਸ਼ਾਹ ਖੁਸ਼ੀਆਂ ਖੇੜੇ॥ ਸਭਨਾਂ ਨੂੰ ਰੁਜਗਾਰ ਦਈਂ ਦਸ, ਵੰਧ ਕੱਡਦੇ ਰਹੀਏ॥ ਤੇਰੀ ਕਥਾ ਕਹਾਣੀ ਸੁਣੀਏ, ਆ ਸੰਗਤ ਵਿੱਚ ਬਹੀਏ॥ ਜੀਭਾਂ ਦੇ ਵਿੱਚ ਰਸ ਭਰ ਦਿਓ, ਮੰਦਾਂ ਫਲਜ਼ ਕਹੀਏ॥ ਮੋਢਾ ਲਾ ਕੇ ਤਾਰ ਦਿਓ ਜੀ, ਏ ਜਿੰਦਗੀ ਦੇ ਬੇੜੇ॥ ਵੰਡਦਾ ਰਹੀਂ ਸਭਨੂੰ, ਪਾਤਿਸ਼ਾਹ ਖੁਸ਼ੀਆਂ ਖੇੜੇ॥ ਨੂਰੋ ਨੂਰੀ ਰਹਿਣ ਮਾਲਕਾ, ਨਾ ਮੁਰਝਾਵਣ ਚੇਹਰੇ॥ ਭੈਣਾਂ ਬੰਨ੍ਹਣ ਸ਼ਗਨਾਂ ਵਾਲੇ, ਵੀਰਾਂ ਦੇ ਸਿਰ ਸੇਹਰੇ॥ ਫਰੀਦਸਰਾਈਆ ਰਹੇ ਗਾਂਵਦਾ, ਸੱਤਾ ਸੋਹਲੇ ਤੇਰੇ॥ ਤੁਸਾਂ ਦੀ ਰਹਿਮਤ ਨਾਲ ਦਾਤਿਆ, ਮੁੱਕ ਜਾਣ ਸਭ ਝੇੜੇ॥ ਵੰਡਦਾ ਰਹੀਂ ਸਭਨੂੰ, ਪਾਤਿਸ਼ਾਹ ਖੁਸ਼ੀਆਂ ਖੇੜੇ॥
ਮੈਂ ਕਰਜ਼ਦਾਰ ਹਾਂ ਭੈਣੇ ਰੱਖੜੀ ਤੇਰੀ ਦਾ
ਯੁੱਗ-ਯੁੱਗ ਜਿਊਂਦੀ ਰਹੇ ਤੂੰ ਅੰਮੜ੍ਹੀ ਜਾਈਏ ਨੀ॥ ਤੂੰ ਸਦਾ ਮੁਹੱਬਤਾਂ ਮਾਣੇਂ ਹਰ-ਦਮ ਚਾਹੀਏ ਨੀ॥ ਹਾਏ ਤੇਰੇ ਨਾਲੋ ਵੱਧਕੇ ਕਿਹੜਾ ਪਿਆਰ ਕਰੇ, ਤੂੰ ਸਭ ਤੋਂ ਲੱਕੀ ਨੰਬਰ ਕਿਸਮਤ ਮੇਰੀ ਦਾ॥ ਲੱਖ ਵਾਰੀ ਵੀ ਚਾਹ ਕੇ ਨਈਉਂ ਮੋੜ ਹੋਣਾ, ਮੈਂ ਕਰਜ਼ਦਾਰ ਹਾਂ ਭੈਣੇ ਰੱਖੜੀ ਤੇਰੀ ਦਾ॥ ਤੂੰ ਮੋਂਹ ਦੀਆਂ ਤੰਦਾਂ ਭੇਜੀਆਂ ਨੇ ਜੋ ਚਿੱਠੀ ਚ, ਮੈਂ ਅੱਜ ਵੀ ਚੁੰਮਕੇ ਨਾਲ ਗੁੱਟ ਦੇ ਬੰਨ੍ਹੀਆਂ ਨੇ॥ ਮੈ ਬੇਸ਼ੱਕ ਭੈਣੇ ਵੱਸਦਾ ਵਿੱਚ ਕਨੇਡਾ ਦੇ, ਪਰ ਦਿਲ ਦੇ ਨੇੜੇ ਉਹ ਯਾਦਾਂ ਦੀਆਂ ਕੰਨੀਆਂ ਨੇ॥ ਹਾਏ ਸਦਾ ਸਲਾਮਤ ਰੱਖੇ ਅੱਲ੍ਹਾ ਪਾਕਿ ਤੈਨੂੰ, ਤੂੰ ਸਦਾ ਹੀ ਮਾਣ ਵਧਾਇਆ ਸੱਤੇ ਸ਼ਾਇਰੀ ਦਾ॥ ਲੱਖ ਵਾਰੀ ਵੀ ਚਾਹ ਕੇ ਨਈਉਂ ਮੋੜ ਹੋਣਾ, ਮੈਂ ਕਰਜ਼ਦਾਰ ਹਾਂ ਭੈਣੇ ਰੱਖੜੀ ਤੇਰੀ ਦਾ॥ ਉਹ ਲੜ੍ਹ ਵੀ ਪੈਂਦੀ ਬੇਸ਼ੱਕ ਥੋੜ੍ਹੀ ਝੱਲੀ ਜਿਹੀ, ਪਰ ਮਾਂ ਵਾਗੂੰ ਸਾਹ ਸਾਹਾਂ ਦੇ ਵਿੱਚ ਭਰਦੀ ਏ॥ ਉਹ ਨਿੱਤ ਦੁਆਵਾਂ ਮੰਗੇ ਰੱਬ ਤੋਂ ਮੇਰੇ ਲਈ, ਮੈਂ ਕੀ ਦੱਸਾਂ ਮੇਰਾ ਕਮਲੀ ਕਿੰਨਾ ਕਰਦੀ ਏ॥ ਇਸ ਧਾਗੇ ਨੇ ਹੀ ਗੰਢਿਆ ਕਦਰਾਂ ਕੀਮਤਾਂ ਨੂੰ, ਦਿਲ ਕਰਦਾ ਭਰਦਾਂ ਪੰਨਾ-ਪੰਨਾ ਡਾਇਰੀ ਦਾ॥ ਲੱਖ ਵਾਰੀ ਵੀ ਚਾਹ ਕੇ ਨਈਉਂ ਮੋੜ ਹੋਣਾ, ਮੈਂ ਕਰਜ਼ਦਾਰ ਹਾਂ ਭੈਣੇ ਰੱਖੜੀ ਤੇਰੀ ਦਾ॥ ਉਹ ਬਾਪੂ ਤੋਂ ਮੇਰੇ ਬਦਲੇ ਝਿੜਕਾਂ ਖਾਂਦੀ ਰਹੀ, ਹਾਏ ਮੇਰਾ ਕਰਕੇ ਬਾਪੂ ਨਾ ਲੜ ਪੈਦੀ ਸੀ॥ ਮੈਂ ਜਦ ਵੀ ਥੋੜ੍ਹਾ ਅੱਖੀਂਓ ਓਹਲੇ ਹੋ ਜਾਣਾ, ਉਹ ਸ਼ੁਦੈਣ ਜਿਹੀ ਹੋਕਾ ਜਿਹਾ ਭਰ ਲੈਦੀ ਸੀ॥ ਦਿਲ ਨਈ ਲੱਗਦਾ ਵੀਰਾ ਮਿਲਜਾ ਇੱਕ ਵਾਰੀ, ਉਹ ਰਾਹ ਉਡੀਕਦੀ ਰਹਿੰਦੀ ਸਮੇਂ ਸੁਨਹਿਰੀ ਦਾ॥ ਲੱਖ ਵਾਰੀ ਵੀ ਚਾਹ ਕੇ ਨਈਉਂ ਮੋੜ ਹੋਣਾ, ਮੈਂ ਕਰਜ਼ਦਾਰ ਹਾਂ ਭੈਣੇ ਰੱਖੜੀ ਤੇਰੀ ਦਾ॥
ਜਿਊਂਦੀਆਂ ਮਾਰੀਏ ਨਾ
ਕੱਲਯੁੱਗ ਪੂਰਾ ਸਿਖਰਾਂ ਉੱਤੇ ਨੱਚ ਰਿਹਾ, ਲਾਲਚ ਦੇ ਵੱਸ ਵੇਖ ਵੱਧ ਗਈਆਂ ਭੁੱਖਾਂ ਨੇ॥ ਰੱਬ ਵੀ ਝੁੱਕਦਾ ਜਿੱਥੇ ਮਾਂ ਦੀ ਮਮਤਾ ਨੂੰ, ਪੈਸੇ ਨੇ ਹੁਣ ਜਮ੍ਹਾਂ ਖਾ ਲਈਆਂ ਕੁੱਖਾਂ ਨੇ॥ ਜਿਹੜੇ ਸੰਘਣੇ ਰੁੱਖ ਨੇ ਕੀਤੀ ਛਾਂ ਹੋਵੇ, ਉਸੇ ਰੁੱਖ ਨੂੰ ਕਦੇ ਵੀ ਜੜ੍ਹੋ ਉਖਾੜੀਏ ਨਾਂ॥ ਕਿਤੇ ਮਹਿੰਗੀਆਂ ਮਾਂਵਾਂ ਦੌਲਤ ਸ਼ੌਹਰਤ ਤੋਂ, ਦੌਲਤ ਦੇ ਲਈ ਕਦੇ ਜਿਊਂਦੀਆਂ ਮਾਰੀਏ ਨਾ॥ ਪਾਲਿਆ ਹੋਵੇ ਜਿਸਨੇ ਤੰਗੀਆਂ ਝੱਲ-ਝੱਲ ਕੇ, ਪਾਉਣਾ ਚਾਹੀਦਾ ਮੁੱਲ ਪੁੱਤਰਾ ਤੰਗੀਆਂ ਦਾ॥ ਜੇ ਮਾਂ ਦੀ ਚੁੰਨੀ ਪਾਟੀ ਹੋਈ ਆ ਨੁੱਕਰਾਂ ਤੋਂ, ਕੀ ਫਾਇਦਾ ਏ ਤੇਰੀਆਂ ਰੰਗ ਬਰੰਗੀਆਂ ਦਾ॥ ਗੱਲੀਂ ਬਾਤੀ ਸਰਵਨ ਪੁੱਤ ਨਈ ਬਣ ਹੁੰਦਾ, ਠੰਢੇ ਦੁੱਧ ਨੂੰ ਫੂਕਾਂ ਲਾ-ਲਾ ਠਾਰੀਏ ਨਾ॥ ਕਿਤੇ ਮਹਿੰਗੀਆਂ ਮਾਂਵਾਂ ਦੌਲਤ ਸ਼ੌਹਰਤ ਤੋਂ, ਦੌਲਤ ਦੇ ਲਈ ਕਦੇ ਜਿਊਂਦੀਆਂ ਮਾਰੀਏ ਨਾ॥ ਵਿੱਚ ਬੁਢਾਪੇ ਜਿਹੜੇ ਪਾਸਾ ਵੱਟ ਜਾਦੇ, ਕੀ ਫਾਇਦਾ ਦੱਸ ਐਸੀ ਜੰਮੀਂ ਔਲਾਦ ਉੱਤੇ॥ ਸਾਂਭਣ ਦੀ ਥਾਂ ਜਿਹੜਾ ਧੱਕੇ ਮਾਰਦਾ ਏ, ਲੱਖ ਦੀ ਲਾਹਨਤ ਐਸੇ ਪੁੱਤ ਜਲ਼ਾਦ ਉੱਤੇ॥ ਮਾਂਵਾਂ ਠੰਡੀਆਂ ਛਾਂਵਾਂ ਦੇਣ ਦੁਆਂਵਾਂ ਜੀ, ਬੁੱਢੜੀ ਮਾਂ ਨੂੰ ਭੁੱਲਕੇ ਵੀ ਦੁਰਕਾਰੀਏ ਨਾ॥ ਕਿਤੇ ਮਹਿੰਗੀਆਂ ਮਾਂਵਾਂ ਦੌਲਤ ਸ਼ੌਹਰਤ ਤੋਂ, ਦੌਲਤ ਦੇ ਲਈ ਕਦੇ ਜਿਊਂਦੀਆਂ ਮਾਰੀਏ ਨਾ॥ ਜਿਸ ਛਾਤੀ ਚੋ’ ਚੁੰਘਿਆ ਹੋਵੇ ਸ਼ੀਰਾਂ ਨੂੰ, ਉਸ ਛਾਤੀ ਤੇ ਕਦੇ ਵੀ ਗੋਡਾ ਧਰੀਏ ਨਾ॥ ਜਿਸਨੇ ਜੱਗ ਵਿਖਾਇਆ ਹੋਵੇ ਚੰਦਰਿਆ, ਉਸ ਕੁੱਖ ਦੇ ਨਾਲ ਚਲਾਕੀ ਕਰੀਏ ਨਾ॥ (ਤੇਰੇ) ਸਾਫ਼ ਪੋਤੜੇ ਕੀਤੇ ਜਿੰਨੇ ਬਚਪਨ 'ਚ ਵਿੱਚ ਜਵਾਨੀ ਕਦੇ ਵੀ ਖੰਭ ਖਲਾਰੀਏ ਨਾ॥ ਕਿਤੇ ਮਹਿੰਗੀਆਂ ਮਾਂਵਾਂ ਦੌਲਤ ਸ਼ੌਹਰਤ ਤੋਂ, ਦੌਲਤ ਦੇ ਲਈ ਕਦੇ ਜਿਊਂਦੀਆਂ ਮਾਰੀਏ ਨਾ॥ ਰੱਬ ਵਾਂਗਰਾਂ ਪੂਜੀਏ ਮੁੱਖੜਾ ਮੋੜੀਏ ਨਾ, ਕਦੇ ਨਾ ਦਿਲ ਦੁਖਾਈਏ ‘ਸੱਤਿਆ’ ਮਾਂਵਾਂ ਦਾ॥ ਜੇ ਤੂੰ ਕਮਲਿਆ ਮਾਂ ਦਾ ਹਿਰਦਾ ਠਾਰਿਆ ਨਾ, ਕੀ ਫਾਇਦਾ ਤੇਰੇ ਵੱਡੇ-ਵੱਡੇ ਨਾਂਵਾਂ ਦਾ॥ ਫਰੀਦ ਸਰਾਈਆ ਤੁਰ ਤਾਂ ਜਾਣਾ ਸਾਰਿਆ ਨੇ, ਬਦੀਆਂ ਖੱਟਕੇ ਕਦੇ ਵੀ ਸਮਾਂ ਗੁਜਾਰੀਏ ਨਾ॥ ਕਿਤੇ ਮਹਿੰਗੀਆਂ ਮਾਂਵਾਂ ਦੌਲਤ ਸ਼ੌਹਰਤ ਤੋਂ, ਦੌਲਤ ਦੇ ਲਈ ਕਦੇ ਜਿਊਂਦੀਆਂ ਮਾਰੀਏ ਨਾ॥
ਛੜਿਆਂ ਦੇ ਰਾਜ ਵਿੱਚ
ਮਾਰ ਕੇ ਝੱਪਟ ਬਾਜ ਕੂੰਜਾਂ ਉੱਤੇ ਟੁੱਟਦੇ॥ ਇੱਜਤਾਂ ਦੇ ਰਾਖੇ ਏਥੇ ਇੱਜਤਾਂ ਨੇ ਲੁੱਟਦੇ॥ ਗਿਰਜਾ ਦੇ ਪੰਜੇ ਵਿੱਚ ਬੋਟੀਆਂ ਤਮਾਮ ਨੇ॥ ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥ ਭਾਰਤ ਮਾਤਾ ਦੀ ਜਿੱਥੇ ਜੈ-ਜੈਕਾਰ ਬੋਲਦੇ॥ ਉੱਥੋ ਦੇ ਦਰਿੰਦੇ ਸ਼ਰੇਆਮ ਪੱਤ ਰੋਲਦੇ॥ ਗੰਦੀਆਂ ਨੇ ਸੋਚਾਂ ਤੇ ਦਿਮਾਗ਼ ਵਿੱਚ ਕਾਮ ਨੇ॥ ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥ ਦੇਸ਼ ਦੇ ਜੋ ਰਾਖੇ ਟੀ.ਵੀ ਚੈਨਲਾ ਤੇ ਬੁੱਕਦੇ॥ ਪਰ ਇਹਨਾਂ ਕੋਲੋ ਨੰਗੇ ਨਾਚ ਨਈਓ ਰੁੱਕਦੇ॥ ਬਗਲਾਂ 'ਚ ਛੁਰੀਆਂ ਤੇ ਮੁੱਖ ਵਿੱਚ ਰਾਮ ਨੇ॥ ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥ ਜਿਸ ਮਾਂ ਦੀ ਧੀ ਖਾ ਗਏ ਵਹਿਸ਼ੀ ਨੋਚ ਨੋਚਕੇ॥ ਉਹਦੇ ਉੱਤੇ ਬੀਤ ਦੀ ਕੀ ਹੋਣੀ ਵੇਖੋ ਸੋਚ ਕੇ॥ ਦਿਨ ਦੀਂਵੀਂ ਲੁੱਟਿਆ ਏ ਘਰ ਕਾਲੀ ਸ਼ਾਮ ਨੇ॥ ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥ ਰੇਪ ਪਿੱਛੋਂ ਕਰ ਦਿੰਦੇ ਟੋਟੇ-ਟੋਟੇ ਅੰਗ ਦੇ॥ ਜਾਲਮਾਂ ਨੂੰ ਕਿਉਂ ਨਈਓ ਸੂਲੀ ਉੱਤੇ ਟੰਗ ਦੇ॥ ਏਨਾਂ ਦੀਆਂ ਫਾਸੀਆਂ ਦੇ ਰੱਸੇ ਕਾਹਤੋਂ ਜਾਮ ਨੇ॥ ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥ ਨਿੱਤ ਖੂਨ ਡੁੱਲ੍ਹੇ ਘੂਕੀਂ ਸੁੱਤੀ ਸਰਕਾਰ ਆ॥ ਵਹਿਸ਼ੀਆਂ ਦੇ ਟੋਲੇ ਕਰ ਦੇ ਬਲਾਤਕਾਰ ਆ॥ ਬਾਹਲਾ ਚਿਰ ਪੱਚਣਾਂ ਨੀਂ ਖਾਦਿਆਂ ਹਰਾਮ ਨੇ॥ ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥ ਸ਼ਾਸਤਰ ਸਿੱਖੋ ਧੀਓ ਛੱਡੋ ਅਭਿਆਸ ਨਾ॥ ਖੁਦ ਹੋਵੇ ਕੈਂਮ ਰੱਖੋਂ ਇਹਨਾ ਉੱਤੇ ਆਸ ਨਾ॥ ਲਿਖ ਤੀਂ ਲਿਖਾਈ ਸਾਰੀ ਸੱਤੇ ਸਤਨਾਮ ਨੇ॥ ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥
ਲੱਭਾ ਕੋਈ ਤੋੜ ਨਾ
ਬੱਬਰ ਵਿਧਾਵਾ ਸਿੰਘ ਦਾ, ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥ ਨਾਮ ਉੱਚਾ ਮਾਂ ਦੇ ਬਰਖੁਰਦਾਰ ਦਾ॥ ਜਿਹੜਾ ਸਿਰਾਂ ਨਾ ਬਿਆਨੇ ਰਿਹਾ ਤਾਰ ਦਾ॥ ਖੁਰਾ ਲੱਭਿਆ ਕਦੇ ਨੀ ਜੀਹਦੀ ਠਾਹਰ ਦਾ॥ ਉਹਦੀ ਵੱਖਰੀ ਹੈ ਗੱਲ। ਜੀਹਦੇ ਬਾਂਹਾਂ ਵਿੱਚ ਬੱਲ। ਲਾਇਆ ਕੱਚਾ ਕਦੇ ਸੂਰਮੇ ਨੇ ਜੋੜ ਨਾ॥ ਬੱਬਰ ਵਿਧਾਵਾ ਸਿੰਘ ਦਾ, ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥ ਜੀਹਦੇ ਸਿਰ ਤੇ ਦੁਮਾਲਾ ਗੋਲ ਫੱਬਦਾ॥ ਜੋ ਚੱਤੋ ਪਹਿਰ ਕਰੇ ਸਿਮਰਨ ਰੱਬ ਦਾ॥ ਝੋਲੀ ਚੱਕਾਂ ਕੋਲੋ ਕਦੇ ਨਈ ਸੀ ਦੱਬਦਾ॥ ਜਦੋ ਤੁਰਦਾ ਜਵਾਨ। ਡੋਲੇ ਧਰਤੀ ਦੀ ਜਾਨ। ਪੱਬਾਂ ਥੱਲੇ ਆਇਆ ਬੱਚਦਾ ਕੋਈ ਰੋੜ ਨਾ॥ ਬੱਬਰ ਵਿਧਾਵਾ ਸਿੰਘ ਦਾ, ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥ ਜੀਹਦੀ ਅੱਖ ਦਾ ਨਿਸ਼ਾਨਾ ਪਾੜੇ ਛਾਤੀਆਂ॥ ਬਹੁਤ ਸੋਧੀਆਂ ਸੂਰੇ ਨੇ ਕਮਜਾਤੀਆਂ॥ ਕਾਲ ਡਰਦਾ ਜੀਹਦੇ ਤੋਂ ਮਾਰੇ ਝਾਤੀਆਂ॥ ਜਿਹੜੀ ਆਖੀ ਗੱਲ ਭਾਈ। ਉਹੀ ਕਰਕੇ ਵਿਖਾਈ। ਕਦੇ ਸੂਰਮੇ ਨੇ ਮਾਰੀ ਕੋਈ ਚੌੜ ਨਾ॥ ਬੱਬਰ ਵਿਧਾਵਾ ਸਿੰਘ ਦਾ, ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥ ਕਹਿੰਦੇ ਜਿਗਰਾ ਪਹਾੜ ਜਿੱਡਾ ਸ਼ੇਰ ਦਾ॥ ਡਾਂਗ ਕੌਮ ਦੇ ਗਦਾਰਾਂ ਨੂੰ ਰਿਹਾ ਫੇਰਦਾ॥ (ਰਿਹਾ) ਵੱਡੇ ਖੱਬੀ ਖਾਨ ਬੇਰਾਂ ਵਾਗੂੰ ਕੇਰਦਾ॥ ਬੁੱਝ ਲੈਦਾ ਸੀ ਉਹ ਬਾਤ। ਹੋਣੀ ਵੇਖ ਕਮਜਾਤ। ਉਹਨੇ ਸਿੱਖਿਆ ਕਦੇ ਵੀ ਨਈਉਂ ਦੌੜਨਾ॥ ਬੱਬਰ ਵਿਧਾਵਾ ਸਿੰਘ ਦਾ, ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥ ਥੰਮ੍ਹ ਹਿੱਲਦੇ ਜਾ ਕਰਦਾ ਸਟੰਟ ਸੀ॥ ਬੜੇ ਸੋਧੇ ਸਰਕਾਰੀ ਉਹਨੇ ਜੰਟ ਸੀ॥ ਪੁਲੀਸ ਸੂਰਮੇ ਦਾ ਜਾਣਦੀ ਕਰੰਟ ਸੀ॥ ਨਿਸ਼ਾਨ ਖੇੜਦਾ ਅਨੰਦ। “ਸੱਤਾ” ਲਿਖੇ ਡੋਲੀ ਛੰਦ। ਉੰਝ ਏਥੇ ਕੋਈ ਲਿਖਾਰੀਆਂ ਦੀ ਥੋੜ੍ਹ ਨਾ॥ ਬੱਬਰ ਵਿਧਾਵਾ ਸਿੰਘ ਦਾ, ਮੇਰੇ ਵੀਰਿਆ ਉਏ ਲੱਭਾ ਕੋਈ ਤੋੜ ਨਾ॥
ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ
ਮਾਘ ਸੀ ਉਨੱਤੀ ਲਿਖਿਆ ਮੈਂ ਪੜ੍ਹਿਆ। ਪਾਉਂਟਾ ਸਾਹਿਬ ਵਿੱਚ ਜਦੋਂ ਚੰਨ ਚੜ੍ਹਿਆ। ਮੁੱਖ ਉੱਤੇ ਨੂਰ ਬੜਾ ਸੀ ਕਮਾਲ ਦਾ॥ ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥ ਪਟਨੇ ਦੇ ਵਿੱਚ ਲੱਗੀਆਂ ਨੇ ਛਹਿਬਰਾਂ। ਧੰਨ-ਧੰਨ ਕਿਹਾ ਵੱਡੇ-ਵੱਡੇ ਰਹਿਬਰਾਂ। ਵੇਖਣ ਹੀ ਯੋਗ ਤੇਜ਼ ਸੀਗਾ ਬਾਲ ਦਾ॥ ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥ ਤੇਗ਼ ਦੇ ਧਨੀ ਦਾ ਜਿਹਨੂੰ ਕਹਿੰਦੇ ਪੋਤਰਾ। ਜੰਗ ਦੇ ਮੈਦਾਨ ਜਿੰਨੇ ਲਾਇਆ ਜੋਤਰਾ। ਜੰਨਮਿਆਂ ਪੁੱਤ ਨਈ ਅਜੀਤ ਨਾਲ ਦਾ॥ ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥ ਵੱਡਾ ਫਰਜੰਦ ਬਾਜ਼ਾਂ ਵਾਲੇ ਪੀਰ ਦਾ। ਮਾਹਿਰ ਸੀ ਜੋ ਪੂਰਾ ਨੇਜ਼ਿਆਂ ਤੇ ਤੀਰ ਦਾ। ਪਾੜ ਦਿੰਦਾ ਸੀਨਾਂ ਪਿੱਤਲ ਦੀ ਢਾਲ ਦਾ॥ ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥ ਸੋਹਣਿਆਂ ਦਾ ਸੋਹਣਾ ਚੰਨ ਸੁਲਤਾਨ ਸੀ। ਦਾਦੀ ਗੁਜਰੀ ਦਾ ਪੋਤਰਾ ਮਹਾਨ ਸੀ। ਦਾਦੇ ਬਾਬੇ ਵਾਗੂੰ ਉੱਤਮ ਖਿਆਲ ਦਾ॥ ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥ ਰਹਿੰਦਾ ਸੀ ਦੁਮਾਲਾ ਚੱਕਰਾਂ ਚ’ ਮੜਿਆ। ਸੱਜੇ ਹੱਥ ਹੁੰਦਾ ਸੀਗਾ ਨੇਜ਼ਾ ਫੜਿਆ। ਨਿੱਤਨੇਮੀ ਪੱਕਾ ਯੋਧਾ ਹਰ ਹਾਲ ਦਾ॥ ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥ ਚਮਕੌਰ ਦੀ ਗੜ੍ਹੀ ਦਾ ਉਹੋ ਜਰਨੈਲ ਸੀ। ਕਹਿੰਦੇ ਤੇ ਕਹਾਉਂਦੇ ਜਿੰਨੇ ਕੀਤੇ ਘੈਲ ਸੀ। ਰਹਿੰਦਾ ਸੀ ਮੈਦਾਨ ਵਿੱਚ ਘਾਲਾਂ ਘਾਲ ਦਾ॥ ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥ ਮੰਨਦੀ ਹੈ ਲੋਹਾ ਜੀਦਾ ਕਇਆਨਾਤ ਜੀ। ਪੂਜਾ ਹੁੰਦੀ ਜੀਹਦੀ ਦਿਨ ਅਤੇ ਰਾਤ ਜੀ। ਵੱਲ ਸਿੱਖੇ ‘ਸੱਤਾ’ ਕੋਰੜੇ ਦੀ ਚਾਲ ਦਾ॥ ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥