Rahim ਰਹੀਮ

ਖਾਨਜ਼ਾਦਾ ਮਿਰਜ਼ਾ ਖਾਨ ਅਬਦੁਲ ਰਹੀਮ ਖਾਨ-ਏ-ਖਾਨਾ (੧੭ ਦਿਸੰਬਰ ੧੫੫੬-੧੬੨੭) ਨੂੰ ਰਹੀਮ ਦੇ ਨਾਂ ਨਾਲ ਵਧੇਰੇ ਜਾਣਿਆ ਜਾਂਦਾ ਹੈ।ਉਹ ਮਹਾਰਾਜਾ ਅਕਬਰ ਦੇ ਦਰਬਾਰ ਦੇ ਨੌਂ ਰਤਨਾਂ ਵਿੱਚੋਂ ਇਕ ਸਨ।ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜਿਲ੍ਹੇ ਦੇ ਪਿੰਡ ਖਾਨਖਾਨਾ ਦਾ ਨਾਂ ਉਨ੍ਹਾਂ ਦੇ ਨਾਂ ਤੇ ਹੀ ਰੱਖਿਆ ਗਿਆ ਹੈ ।ਉਹ ਅਕਬਰ ਦੇ ਸਰਪ੍ਰਸਤ ਬੈਰਮ ਖਾਂ ਦੇ ਪੁੱਤਰ ਸਨ ।ਉਨ੍ਹਾਂ ਨੇ ਬਾਬਰ ਦੀ ਕਿਤਾਬ ਬਾਬਰਨਾਮਾ ਦਾ ਫਾਰਸੀ ਵਿੱਚ ਅਨੁਵਾਦ ਕੀਤਾ ।ਉਨ੍ਹਾਂ ਨੇ ਖਗੋਲ ਵਿਦਿਆ ਤੇ ਵੀ ਕਿਤਾਬਾਂ ਲਿਖੀਆਂ । ਉਨਾਂ ਨੇ ਹਿੰਦੀ ਵਿੱਚ ਦੋਹੇ, ਨਗਰ ਸ਼ੋਭਾ, ਬਰਵੈ ਨਾਯਿਕਾ-ਭੇਦ, ਬਰਵੈ ਭਕਤੀਪਰਕ, ਸ਼੍ਰਿੰਗਾਰ-ਸੋਰਠਾ ਅਤੇ ਮਦਨਾਸ਼ਟਕ ਦੀ ਰਚਨਾ ਕੀਤੀ । ਉਨ੍ਹਾਂ ਨੇ ਸੰਸਕ੍ਰਿਤ ਵਿੱਚ ਵੀ ਸ਼ਲੋਕ ਰਚੇ ।