Prof. Rakesh Raman ਪ੍ਰੋਫ਼ੈਸਰ ਰਾਕੇਸ਼ ਰਮਨ

ਪ੍ਰੋਫ਼ੈਸਰ ਰਾਕੇਸ਼ ਰਮਨ ਪੰਜਾਬੀ ਕਵੀ, ਲੇਖਕ, ਆਲੋਚਕ ਅਤੇ ਚਿੰਤਕ ਸਨ । ਉਨ੍ਹਾਂ ਨੇ ਵਿਭਿੰਨ ਵਿਧਾਵਾਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਸਿਰਜਣਾ ਕੀਤੀ ਸੀ। ਉਨ੍ਹਾਂ ਨੇ ਚਾਰ ਕਾਵਿ ਸੰਗ੍ਰਹਿ, ਦੋ ਆਲੋਚਨਾਤਮਕ ਪੁਸਤਕਾਂ, ਇੱਕ ਨਿਬੰਧ ਸੰਗ੍ਰਹਿ ਅਤੇ ਇੱਕ ਪੁਸਤਕ ਡਾ. ਤੇਜਵੰਤ ਸਿੰਘ ਗਿੱਲ ਨਾਲ ਮਿਲ ਕੇ ਸਾਹਿਤ ਦੇ ਵਿਭਿੰਨ ਵਿਸ਼ਿਆਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਦੇ ਲੇਖ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਵਿੱਚ ਅਕਸਰ ਹੀ ਛਪਦੇ ਰਹਿੰਦੇ ਸਨ। - ਪ੍ਰੋ: ਗੁਰਭਜਨ ਸਿੰਘ ਗਿੱਲ