Ram Prasad Bismil ਰਾਮ ਪ੍ਰਸਾਦ ਬਿਸਮਿਲ

ਰਾਮ ਪ੍ਰਸਾਦ ਬਿਸਮਿਲ (੧੧ ਜੂਨ ੧੮੯੭-੧੯ ਦਿਸੰਬਰ ੧੯੨੭) ਪ੍ਰਸਿੱਧ ਦੇਸ਼ ਭਗਤ ਸਨ । ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਹਿਰ ਸ਼ਾਹਜਹਾਂਪੁਰ ਵਿੱਚ ਹੋਇਆ । ਉਹ ਦੇਸ਼ ਭਗਤ ਹੋਣ ਦੇ ਨਾਲ ਨਾਲ ਉਰਦੂ ਅਤੇ ਹਿੰਦੀ ਦੇ ਕਵੀ ਵੀ ਸਨ । ਉਹ ਕ੍ਰਾਂਤੀਕਾਰੀਆਂ ਦੀ ਜਥੇਬੰਦੀ ਹਿੰਦੁਸਤਾਨ ਰੀਪਬਲੀਕਨ ਆਰਗੇਨਾਈਜੇਸ਼ਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸਨ । ਉਨ੍ਹਾਂ ਨੂੰ ਕਾਕੋਰੀ ਕਾਂਡ ਵਿੱਚ ਸ਼ਾਮਿਲ ਹੋਣ ਕਰਕੇ ੧੯ ਦਿਸੰਬਰ ੧੯੨੭ ਨੂੰ ਫਾਂਸੀ ਦੇ ਦਿੱਤੀ ਗਈ ।