Rasool Hamzatov ਰਸੂਲ ਹਮਜ਼ਾਤੋਵ

ਰਸੂਲ ਹਮਜ਼ਾਤੋਵ/ਗਮਜ਼ਾਤੋਵ (੮ ਸਿਤੰਬਰ ੧੯੨੩ – ੩ ਨਵੰਬਰ ੨੦੦੩) ਦਾ ਜਨਮ ਉੱਤਰ-ਪੂਰਬੀ ਕਾਕੇਸਸ ਦੇ ਇਕ ਅਵਾਰ ਪਿੰਡ ਤਸਾਦਾ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਹਮਜ਼ਾਤ ਤਸਾਦਾਸਾ ਇਕ ਅਵਾਰ ਲੋਕ ਕਵੀ ਸਨ ।ਰਸੂਲ ਹਮਜ਼ਾਤੋਵ ਅਵਾਰ ਬੋਲੀ ਦੇ ਮੰਨੇ-ਪ੍ਰਮੰਨੇ ਕਵੀਆਂ ਵਿੱਚ ਗਿਣੇ ਜਾਂਦੇ ਹਨ ।ਉਨ੍ਹਾਂ ਦੀ ਕਵਿਤਾ 'ਜ਼ੁਰਾਵਲੀ' ਸਾਰੇ ਰੂਸ ਵਿੱਚ ਗਾਈ ਜਾਂਦੀ ਹੈ । ਉਨ੍ਹਾਂ ਨੂੰ 'ਦ ਸਟੇਟ ਸਟਾਲਿਨ ਪ੍ਰਾਈਜ਼' ੧੯੫੨ ਵਿੱਚ, 'ਦ ਲੈਨਿਨ ਪ੍ਰਾਈਜ਼' ੧੯੬੩ ਅਤੇ 'ਲਾੱਰੀਏਟ ਆਵ ਦ ਇੰਟਰਨੈਸ਼ਨਲ ਬੋਤੇਵ ਪ੍ਰਾਈਜ਼' ੧੯੮੧ ਵਿੱਚ ਮਿਲਿਆ । ਪੰਜਾਬੀ ਉਨ੍ਹਾਂ ਨੂੰ, ਉਨ੍ਹਾਂ ਦੀ ਰਚਨਾ 'ਮੇਰਾ ਦਾਗਿਸਤਾਨ', ਕਰਕੇ ਵਧੇਰੇ ਜਾਣਦੇ ਹਨ ।