Rup Daburji ਰੂਪ ਦਬੁਰਜੀ

ਰੂਪ ਦਬੁਰਜੀ ਨਿਰੰਤਰ ਛਪਣ ਵਾਲਾ ਸ਼ਾਇਰ ਹੈ । ਅਕਸਰ ਹੀ ਉਸ ਦੇ ਗੀਤ, ਗ਼ਜ਼ਲ ਅਤੇ ਮਿੰਨੀ ਕਹਾਣੀਆਂ ਅਖਬਾਰਾਂ, ਰਸਾਲਿਆਂ, ਰੇਡੀਓ, ਦੂਰਦਰਸ਼ਨ, ਸੋਸ਼ਲ ਮੀਡੀਆ ‘ਤੇ ਪੜ੍ਹਣ-ਸੁਣਨ ਨੂੰ ਮਿਲ ਜਾਂਦੀਆਂ ਹਨ । ਦਬੁਰਜੀ ਦੇ ਕੁਝ ਗੀਤਾਂ ਨੂੰ ਗਾਇਕਾਂ ਨੇ ਗਾਇਆ ਵੀ ਏ । ਊਸਨੂੰ ਬੇ-ਨਿਯਮੀਆਂ, ਬੇਇਨਸਾਫੀਆਂ, ਹੇਰਾਫੇਰੀਆਂ, ਗੱਦਾਰੀਆਂ, ਬੇਵਫਾਈਆਂ, ਧੱਕੇਸ਼ਾਹੀਆਂ, ਖੁਦਗਰਜ਼ੀਆਂ ਅਤੇ ਬੇ- ਰਹਿਮੀਆਂ ਪਸੰਦ ਨਹੀਂ ।ਏਸੇ ਕਰਕੇ ਉਸਦੀਆਂ ਰਚਨਾਵਾਂ ਵਿਚ ਅਕਸਰ ਅਜਿਹੇ ਸ਼ਬਦ ਵੇਖੇ ਜਾ ਸਕਦੇ ਨੇ । ਉਸਦੀਆਂ ਭਾਵਪੂਰਤ ਰਚਨਾਵਾਂ ਵਿਚ ਸਮਾਜ ਅਤੇ ਇਨਸਾਨੀਅਤ ਦੀ ਨਿਘਰਦੀ ਹਾਲਤ ਦਾ ਚਿੰਤਾਵੀ ਪ੍ਰਗਟਾਅ ਮਹਿਸੂਸਿਆ ਜਾ ਸਕਦਾ ਹੈ ।
-ਸੁਰਜੀਤ ਸਾਜਨ (ਰੂਪ ਦਬੁਰਜੀ ਦੇ ਕਾਵਿ ਸੰਗ੍ਰਹਿ "ਤਲ਼ੀ 'ਤੇ ਜੁਗਨੂੰ" ਵਿੱਚੋਂ)
ਨਾਮ-ਰੂਪ ਦਬੁਰਜੀ
ਪਿੰਡ ਦਬੁਰਜੀ, ਜ਼ਿਲ੍ਹਾ ਕਪੂਰਥਲਾ-144601
ਮੋਬਾਇਲ-8194999333
Email: rup.kpt@gmail.com