Sabir Ali Sabir ਸਾਬਿਰ ਅਲੀ ਸਾਬਿਰ
ਸਾਬਰ ਅਲੀ ਸਾਬਰ (13 ਜਨਵਰੀ 1978 -) ਲਾਹੌਰ ਵਸੇਂਦੇ, ਲਹਿੰਦੇ ਪੰਜਾਬ ਦੇ ਉੱਘੇ ਕਵੀ, ਕਹਾਣੀਕਾਰ ਅਤੇ ਲੇਖਕ ਹਨ ।
ਇਨ੍ਹਾਂ ਦੀਆਂ ਰਚਨਾਵਾਂ ਪੰਜਾਬ ਦੇ ਲਹਿੰਦੇ ਅਤੇ ਚੜ੍ਹਦੇ ਦੋਵੇਂ ਪਾਸੇ ਇੱਕੋ ਜਿੰਨੀਆਂ ਮਕਬੂਲ ਹਨ।
ਇਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਇਕੋ ਸਾਹੇ (2012), ਅਲਫ਼ ਦਾ ਪਾਂਧੀ (2014), ਪਰਛਾਵੇਂ (2016) ਅਤੇ ਇਹ ਕਿੱਥੇ ਲਿਖਿਆ ? ਸ਼ਾਮਿਲ ਹਨ ।
ਹਮਜ਼ਾਦ ਅਤੇ ਭੁੱਖ (2021) ਇਨ੍ਹਾਂ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਹਨ ।
