Sain Maula Shah ਸਾਈਂ ਮੌਲਾ ਸ਼ਾਹ

ਸਾਈਂ ਮੌਲਾ ਸ਼ਾਹ (੧੮੩੬-੧੯੪੪), ਜਿਨ੍ਹਾਂ ਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਸੂਫ਼ੀ ਕਵੀ ਸਨ । ਉਨ੍ਹਾਂ ਨੇ ਕਈ ਲੋਕ ਕਹਾਣੀਆਂ ਨੂੰ ਕਵਿਤਾ ਦਾ ਰੂਪ ਦਿੱਤਾ । ਉਨ੍ਹਾਂ ਦੀਆਂ ਰਚਨਾਵਾਂ ਵਿਚ ਸੱਸੀ ਪੁਨੂੰ, ਬੁੱਘਾ ਮੱਲ ਬਿਸ਼ਨੂੰ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਜ਼ੋਹਰਾ ਮੁਸ਼ਤਰੀ ਅਤੇ ਚੰਦਰ ਬਦਨ ਸ਼ਾਮਿਲ ਹਨ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਉਰਦੂ, ਪੰਜਾਬੀ, ਫਾਰਸੀ ਅਤੇ ਅੰਗਰੇਜੀ ਦੀ ਵਰਤੋਂ ਕੀਤੀ । ਆਪਣੇ ਅੰਤਲੇ ਦਿਨ ਉਹਨਾਂ ਨੇ ਤਿੱਬਰ ਸ਼ਰੀਫ਼, ਗੁਰਦਾਸ ਪੁਰ (ਪੰਜਾਬ) ਵਿਚ ਬਾਗ਼ਬਾਨੀ ਦਾ ਕੰਮ ਕਰਦੇ ਹੋਏ ਗੁਜ਼ਾਰੇ ।