Samarjeet Singh Shammi ਸਮਰਜੀਤ ਸਿੰਘ ਸ਼ਮੀ

ਜ਼ਿਲ੍ਹਾ ਪਟਿਆਲਾ ਦੇ ਜੰਮਪਲ ਸਮਰਜੀਤ ਸਿੰਘ ਸ਼ਮੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਤਲਵਾੜਾ ਟਾਊਨਸ਼ਿਪ ਵਿਖੇ ਰਹਿੰਦੇ ਹਨ। ਕਿੱਤੇ ਵਜੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਲੈਕਚਰਾਰ ਅੰਗਰੇਜ਼ੀ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੀਆਂ ਹੁਣ ਤੱਕ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ : ਡੱਬੂ ਸ਼ਾਸਤਰ (2010) ਵਿਅੰਗ-ਸੰਗ੍ਰਹਿ ਅਤੇ ਦਿਲ ਤੋਂ ਦਿਲ ਤੱਕ (2016) ਕਾਵਿ ਸੰਗ੍ਰਹਿ। ਉਹਨਾਂ ਦੀਆਂ ਸਾਹਿਤਕ ਰਚਨਾਵਾਂ ਅਕਸਰ ਪੰਜਾਬੀ ਅਖਬਾਰਾਂ ਅਤੇ ਸਾਹਿਤ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਦੋਆਬਾ ਰੇਡੀਓ ਰਾਹੀਂ ਵਿਦਿਅਕ ਅਤੇ ਮਨੋਰੰਜਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਰਾਹੀਂ ਪੰਜਾਬੀ ਪੌਡਕਾਸਟਿੰਗ ਵਿਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਨ।