ਸੰਤੋਸ਼ ਰਾਮ ਦਾ ਜਨਮ ੨੮ ਨਵੰਬਰ ੧੯੭੯ ਨੂੰ ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਿਖੇ ਇੱਕ ਰਵੀਦਾਸੀਆ ਤਰਖਾਣ ਪਰਿਵਾਰ ਵਿੱਚ ਹੋਇਆ।
ਉਨ੍ਹਾਂ ਦੇ ਮਾਤਾ-ਪਿਤਾ ਸ਼੍ਰੀ ਮਤੀ ਦਵਿੰਦਰ ਕੌਰ ਉਰਫ ਦਰੋਪਤੀ ਤੇ ਸ਼੍ਰੀ ਸੱਤਪਾਲ ਹਨ ।ਉਨ੍ਹਾਂ ਨੇ ਜਲੰਧਰ ਤੋਂ ਐਮ.ਏ.
(ਅੰਗ੍ਰੇਜ਼ੀ), ਬੀ. ਐੱਡ ਦਾ ਅਧਿਐਨ ਕਰਨ ਪਿੱਛੋਂ ਯੂ.ਜੀ.ਸੀ. ਨੈੱਟ (ਅੰਗ੍ਰੇਜ਼ੀ ਵਿਸ਼ਾ) ਤੇ ਡਿਪਲੋਮਾ ਇਨ ਮੌਨਟੇਸਰੀ ਕੀਤਾ।
ਕਾਲਜ ਦੇ ਦਿਨਾਂ ਤੋਂ ਹੀ ਉਹ ਗਿੱਧੇ, ਪੰਜਾਬੀ ਕਵਿਤਾ ਉਚਾਰਨ, ਡਿਬੇਟ-ਡੈਕਲਾਮੇਸ਼ਨ ਆਦਿ ਮੁਕਾਬਲਿਆਂ ਚ' ਮੁਹਾਰਤ ਹਾਸਿਲ਼ ਕਰਦੇ ਰਹੇ ਹਨ।
ਜਲੰਧਰ ਦੇ ਮੰਨੇ-ਪ੍ਰਮੰਨੇ ਕਾਲਜ਼ਾਂ 'ਚ ਅੰਗ੍ਰੇਜ਼ੀ ਵਿਸ਼ਾ ੮ ਸਾਲ ਪੜ੍ਹਾਇਆ।ਉਨ੍ਹਾਂ ਅੱਠ ਸਾਲਾਂ ਵਿੱਚੋਂ ਇੱਕ ਸਾਲ ਥਾਈਲੈਂਡ ਵਿੱਚ ਤੇ ਚਾਰ ਸਾਲ ਲਵਲੀ ਪ੍ਰੋਫੈਸ਼ਨਲ
ਯੂਨੀਵਰਸਿਟੀ ਵਿੱਚ ਅੰਗਰੇਜ਼ੀ ਡਿਪਾਰਟਮੈਂਟ ਵਿੱਚ ਕਾਰਜਸ਼ੀਲ ਰਹੇ।ਇੱਕ ਸਾਲ ਲਈ ਉਸ ਇੰਡੀਅਨ ਕਾਂਸੂਲੇਟ, ਬਰਮਿੰਗਮ, ਯੂ.ਕੇ ਵਿੱਚ ਵੀ ਕੰਮ ਕੀਤਾ।
੨੦੧੨ ਤੋਂ ਉਹ ਇੰਗਲੈਂਡ ਆਪਣੇ ਜੀਵਨ ਸਾਥੀ ਸ਼੍ਰੀ ਰੰਜੀਵ ਕੁਮਾਰ ਰਾਮ ਨਾਲ ਵੋਲਵਰਹੈਂਪਟਨ ਵਿਖੇ ਰਹਿ ਰਹੇ ਹਨ ਤੇ ਅੱਜ ਕੱਲ੍ਹ ਆਪਣੇ
ਕਰਿਅਰ ਤੋਂ ਬ੍ਰੇਕ ਲੈ ਆਪਣੇ ਦੋ ਬੱਚਿਆਂ : ਤ੍ਰਿਸ਼ਾ ਤੇ ਕਾਰਤਿਕ ਦੇ ਪਾਲਣ ਪੋਸ਼ਣ 'ਚ ਵਿਅਸਤ ਹੋਣ ਦੇ ਨਾਲ ਨਾਲ ਦੋ ਕਿਤਾਬਾਂ ਲਿਖੀਆਂ ਤੇ
ਉਨ੍ਹਾਂ ਇੱਕ ਇੰਟਰਨੈਸ਼ਨਲ ਵੈਬੀਨਾਰ 'ਚ ਆਧੁਨਿਕ ਸਿੱਖਿਆ ਪ੍ਰਣਾਲੀ ੨੦੨੦ ਦੇ ਸੰਦਰਭ ਚ' ਭਾਰਤੀ ਅਤੇ ਬ੍ਰਿਟੇਨ ਦੀ ਪ੍ਰਾਇਮਰੀ ਸਿੱਖਿਆ
ਦੀ ਤੁਲਨਾਤਮਕ ਰਿਪੋਰਟ ਦੀ ਪੇਸ਼ਕਾਰੀ ਕਰਦਿਆਂ ਸੁਝਾਅ ਬੁੱਧੀਜੀਵੀਆਂ ਤੱਕ ਪੁੱਜਦੇ ਕੀਤੇ॥
ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਅੰਗ੍ਰੇਜ਼ੀ ਤੇ ਪੰਜਾਬੀ ਭਾਸ਼ਾ ਵਿੱਚ ਹਨ: ੧. ਪੰਜਾਬੀ ਕਲਾਸਿਕਸ- ਜਿਸ ਵਿੱਚ ੨੯ ਮਸ਼ਹੂਰ ਪੰਜਾਬੀ ਗਾਣੇ
ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤੇ ।੨. ਤ੍ਰਿਸ਼ਾ'ਸ ਲਾਕਡਾਊਨ ਡਾਇਰੀ ।ਹੁਣ ਉਨ੍ਹਾਂ ਦੀਆਂ ਲਿਖੀਆਂ ਪੰਜਾਬੀ ਕਵਿਤਾਵਾਂ ਦੀ ਕਿਤਾਬ ਬਹੁਤ ਜਲਦ
ਹੀ ਆਉਣ ਵਾਲੀ ਹੈ।
