Simbran Kaur Sabri
ਸਿਮਬਰਨ ਕੌਰ ਸਾਬਰੀ

ਸਿਮਬਰਨ ਕੌਰ ਸਾਬਰੀ ਪੰਜਾਬੀ ਕਵਿੱਤਰੀ ਹੈ । ਇਹਨਾਂ ਦਾ ਜਨਮ 6 ਜੁਲਾਈ 2000 ਨੂੰ ਅਸਾਮ ਵਿੱਚ ਹੋਇਆ। ਉਹਨਾਂ ਦੇ ਮਾਤਾ ਦਾ ਨਾਂ ਨਵਨੀਤ ਕੌਰ ਹੈ। ਇਹ ਹੁਣ ਅੰਮ੍ਰਿਤਸਰ ਵਿੱਚ ਪਿੰਡ ਛੱਜਲਵੱਡੀ ਵਿਖੇ (ਪੰਜਾਬ) ਰਹਿੰਦੇ ਹਨ। ਸਿਮਬਰਨ ਕੌਰ ਸਾਬਰੀ ਨੂੰ ਸਾਹਿਤ ਨਾਲ ਬਹੁਤ ਪਿਆਰ ਹੈ । ਇਹਨਾਂ ਨੂੰ ਕਿਤਾਬਾਂ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ । ਇਹਨਾਂ ਦੀ ਵਿੱਦਿਅਕ ਯੋਗਤਾ ਈ.ਟੀ.ਟੀ ( ਡੀ.ਐੱਲ.ਐੱਡ ) ਅਤੇ ਬੀ.ਏ ਹੈ । ਕਿੱਤੇ ਵਜੋਂ ਇਹ ਅਧਿਆਪਕ ਹਨ ਅਤੇ ਅੱਗੇ ਵੀ ਪੜ੍ਹ ਰਹੇ ਹਨ । ਸਿਮਬਰਨ ਕੌਰ ਸਾਬਰੀ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਵੀ ਆਪਣੀਆਂ ਲਿਖਤਾਂ ਛਪਵਾ ਚੁੱਕੇ ਹਨ, ਇਹਨਾਂ ਦੀਆਂ ਲਿਖਤਾਂ ਮੈਗਜ਼ੀਨ, ਅਖਬਾਰਾਂ ਆਦਿ ਵਿੱਚ ਵੀ ਛਪਦੀਆਂ ਰਹਿੰਦੀਆਂ ਹਨ। ਇਨ੍ਹਾਂ ਦਾ ਕਾਵਿ ਸੰਗ੍ਰਹਿ 'ਜਿੱਥੇ ਭਾਸ਼ਾ ਨੂੰ ਬਰਫ਼ ਪੈਂਦੀ ਹੈ' ਛਪ ਚੁੱਕਿਆ ਹੈ । ਸਿਮਬਰਨ ਕੌਰ ਨੂੰ ਕੀਰਤਨ , ਗੁਰਬਾਣੀ ਅਤੇ ਆਰਟ ਪੇਂਟਿੰਗ ਨਾਲ ਵੀ ਬਹੁਤ ਪ੍ਰੇਮ ਹੈ। ਇਹ ਯੂ.ਕੇ. ਕੋਹੇਨੂਰ ਰੇਡੀਓ ਉੱਤੇ ਵੀ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਸਿਮਬਰਨ ਕੌਰ ਕਵੀ ਦਰਬਾਰਾਂ ਵਿੱਚ ਵੀ ਹਿੱਸਾ ਲੈਂਦੇ ਰਹਿੰਦੇ ਹਨ ।