Sukhdev Madpuri ਸੁਖਦੇਵ ਮਾਦਪੁਰੀ

ਸੁਖਦੇਵ ਮਾਦਪੁਰੀ (੧੨ ਜੂਨ ੧੯੩੫-) ਪੰਜਾਬੀ ਲੇਖਕ ਹਨ। ਉਹ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ ਨੂੰ ਸਾਂਭਣ ਲਈ ਲਗਾਤਾਰ ਕੰਮ ਕਰ ਰਹੇ ਹਨ। ੨੦੧੫ ਵਿੱਚ ਉਹਨਾਂ ਨੂੰ ਪੰਜਾਬੀ ਬਾਲ ਸਾਹਿਤ ਲਈ ਸਾਹਿਤ ਅਕਾਦਮੀ ਦੇ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦਾ ਜਨਮ ਲੁਧਿਆਣਾ ਚੰਡੀਗੜ੍ਹ ਮਾਰਗ ਉੱਤੇ ਸਮਰਾਲਾ ਦੇ ਕੋਲ ਪਿੰਡ ਮਾਦਪੁਰ ਵਿਖੇ ਹੋਇਆ। ੧੯੭੮ ਤੱਕ ਉਹ ਅਧਿਆਪਕ ਰਹੇ ਬਾਅਦ ਵਿੱਚ ਉਹ ਪੰਜਾਬ ਸਿਖਿਆ ਬੋਰਡ ਦੇ ਵਿਸ਼ਾ ਮਾਹਿਰ (ਪੰਜਾਬੀ) ਵਜੋਂ ਅਤੇ ਬਾਲ ਰਸਾਲਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿਖਿਆ' ਦੇ ਸੰਪਾਦਕ ਵਜੋਂ ਕੰਮ ਕਰਨ ਲੱਗੇ ਅਤੇ ੧੯੯੩ ਤੱਕ ਕੰਮ ਕੀਤਾ। ੧੯੯੩ ਵਿੱਚ ਸੇਵਾ ਮੁਕਤ ਹੋਣ ਦੇ ਬਾਅਦ ਉਹ ਆਪਣੇ ਮੁੱਢਲੇ ਸ਼ੌਕ, ਲੋਕ ਸੱਭਿਆਚਾਰ ਦੀ ਸਾਂਭ ਸੰਭਾਲ ਵਿੱਚ ਇੱਕਮਨ ਹੋ ਕੇ ਜੁਟੇ ਹੋਏ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਬੁਝਾਰਤਾਂ, ਜ਼ਰੀ ਦਾ ਟੋਟਾ (ਸੰਪਾਦਨ), ਪਰਾਇਆ ਧਨ (ਨਾਟਕ), ਗਾਉਂਦਾ ਪੰਜਾਬ (ਮਾਲਵੇ ਦੇ ਲੋਕ-ਗੀਤ), ਬੋਲੀਆਂ ਦਾ ਪਾਵਾਂ ਬੰਗਲਾ, ਪੰਜਾਬ ਦੀਆਂ ਵਿਰਾਸਤੀ ਖੇਡਾ, ਕਿੱਕਲੀ ਕਲੀਰ ਦੀ, ਫੁੱਲਾਂ ਭਰੀ ਚੰਗੇਰ, ਪੰਜਾਬ ਦੇ ਲੋਕ ਨਾਇਕ, ਪੰਜਾਬ ਦੀਆਂ ਲੋਕ ਖੇਡਾਂ, ਬਾਤਾਂ ਦੇਸ ਪੰਜਾਬ ਦੀਆਂ, ਨੈਣਾ ਦੇ ਵਣਜਾਰੇ, ਮਹਿਕ ਪੰਜਾਬ ਦੀ: ਪੰਜਾਬ ਦੇ ਜੱਟਾਂ ਦੀ ਲੋਕਧਾਰਾ, ਖੰਡ ਮਿਸ਼ਰੀ ਦੀਆਂ ਡਲੀਆਂ, ਲੋਕਗੀਤਾਂ ਦੀਆਂ ਕੂਲ੍ਹਾਂ: ਸ਼ਗਨਾਂ ਦੇ ਗੀਤ, ਕੱਲਰ ਦੀਵਾ ਮੱਚਦਾ: ਲੋਕ ਦੋਹੇ ਤੇ ਮਾਹੀਆ, ਪੰਜਾਬੀ ਸਭਿਆਚਾਰ ਦੀ ਆਰਸੀ: ਸੋਮੇ ਤੇ ਪਰੰਪਰਾ ਸ਼ਾਮਿਲ ਹਨ ।