Tara Singh Khoje Puri
ਤਾਰਾ ਸਿੰਘ ਖੋਜੇ ਪੁਰੀ

ਤਾਰਾ ਸਿੰਘ ਖੋਜੇ ਪੁਰੀ (1931 -2014) ਦਾ ਜਨਮ ਪਿੰਡ ਖੋਜੇ ਪੁਰ (ਗੁਰਦਾਸਪੁਰ) ਵਿਖੇ ਮਾਤਾ ਧਨ ਕੌਰ ਦੀ ਕੁੱਖੋਂ ਪਿਤਾ ਸ. ਮਘਰ ਸਿੰਘ ਦੇ ਗ੍ਰਹਿ ਵਿਖੇ ਹੋਇਆ।ਸਕੂਲ ਅਤੇ ਕਾਲਜ ਦੀ ਪੜ੍ਹਾਈ ਕਰਨ ਉਪ੍ਰੰਤ ਖੇਤੀ ਬਾੜੀ ਮਹਿਕਮੇ ਵਿੱਚ ਬਤੌਰ ਕਲਰਕ ਭਰਤੀ ਹੋਏ ਅਤੇ ਕੁਝ ਸਮੇਂ ਬਾਅਦ ਪਿੰਡ ਰਣਜੀਤ ਬਾਗ (ਗੁਰਦਾਪੁਰ) ਵਿਖੇ ਆ ਵੱਸੇ ਅਤੇ ਆਪਣੀ ਮਿਹਣਤ ਸਦਕਾ ਮਹਿਕਮੇ ਵਿਚੋਂ ਬਤੌਰ ਸੁਪਰਟੈਂਡੈਟ ਸੇਵਾ ਮੁਕਤ ਹੋਏ।ਕਵਿਤਾ ਲਿਖਣ ਦੀ ਰੁਚੀ ਉਨ੍ਹਾਂ ਨੂੰ ਸੇਵਾ ਕਾਲ ਤੋਂ ਹੀ ਆਰੰਭ ਤੋਂ ਹੀ ਹੋਈ, ਤੇ ਉਹ ਦਰਜਨਾਂ ਕਿਤਾਬਾਂ ਦੇ ਰਚੇਤਾ ਬਣੇ।ਇਹ ਹੀ ਉਨ੍ਹਾਂ ਦੀ ਲਿਖਣ ਪ੍ਰਤੀ ਰੁਚੀ ਦੀ ਵਿਲੱਖਣਤਾ ਹੈ,ਹਾਸ ਰੱਸ ਤੇ ਵਿਅੰਗ ਦੇ ਸੁਮੇਲ ਨਾਲ ਵੱਖ ਵੱਖ ਵਿਸ਼ਿਆਂ ਤੇ ਕਵਿਤਾਵਾਂ ਲਿਖਣ ਵਿੱਚ ਉਹ ਆਪਣੀ ਮਿਸਾਲ ਆਪ ਸਨ।