Tarlok Singh Anand ਤਰਲੋਕ ਸਿੰਘ ਆਨੰਦ

ਪੰਜਾਬੀ ਗ਼ਜ਼ਲਕਾਰੀ ਵਿੱਚ ਕੁਝ ਸ਼ਹਿਰਾਂ ਤੇ ਸ਼ਾਇਰਾਂ ਦੀ ਪਛਾਣ ਨਿਵੇਕਲੀ ਹੈ। ਨਾਭਾ ਉਨ੍ਹਾਂ ਸ਼ਹਿਰਾਂ ਵਿੱਚੋਂ ਪ੍ਰਮੁੱਖ ਹੈ ਜਿੱਥੇ ਉਰਦੂ ਸ਼ਾਇਰ ਪ੍ਰੋ. ਆਜ਼ਾਦ ਗੁਲਾਟੀ, ਪੰਜਾਬੀ ਗ਼ਜ਼ਲਗੋ ਗੁਰਦੇਵ ਨਿਰਧਨ, ਕੰਵਰ ਚੌਹਾਨ,ਸੁਰਜੀਤ ਰਾਮਪੁਰੀ ਅਤੇ ਪ੍ਰੋ. ਸੁਖਦੇਵ ਸਿੰਘ ਗਰੇਵਾਲ ਦੇ ਨਾਲ ਨਾਲ ਤੁਰਦਿਆਂ ਡਾ. ਤਰਲੋਕ ਸਿੰਘ ਆਨੰਦ ਨੇ ਵੀ ਮੁੱਲਵਾਨ ਗ਼ਜ਼ਲਾਂ ਲਿਖ ਕੇ ਆਪਣੀ ਵਿਸ਼ੇਸ਼ ਪਛਾਣ ਬਣਾਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਦੇ ਪ੍ਰੋਫੈਸਰ ਰਹੇ ਡਾ. ਆਨੰਦ ਦੇ ਇਹ ਦੋ ਸ਼ਿਅਰ ਪੰਜਾਬੀ ਸਰੋਤਿਆਂ ਨੂੰ ਮੂੰਹ ਜ਼ਬਾਨੀ ਯਾਦ ਹਨ।
ਡੁੱਬਿਆ ਰਿਹਾ ਕੁਝ ਇਸ ਕਦਰ ਤੇਰੇ ਖ਼ਿਆਲ ਵਿੱਚ।
ਮਿਸ਼ਰੀ ਦੀ ਥਾਂ ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿੱਚ।
ਜੇ ਸੁਣ ਸਕੇਂ ਤਾਂ ਸੱਚ ਇੱਕ ਮੈਂ ਵੀ ਹੈ ਆਖਣਾ,
ਸ਼ਾਮਿਲ ਹੈ ਤੇਰਾ ਇਸ਼ਕ ਵੀ ਮੇਰੇ ਜ਼ਵਾਲ ਵਿੱਚ।
ਡਾ. ਤਰਲੋਕ ਸਿੰਘ ਆਨੰਦ ਦਾ ਜਨਮ 10ਨਵੰਬਰ 1942 ਨੂੰ ਪਿੰਡ ਦੌਲਤਾਲਾ ਤਹਿਸੀਲ ਗੁੱਜਰਖ਼ਾਨ(ਰਾਵਲਪਿੰਡੀ) ਵਿੱਚ ਸ. ਇੰਦਰ ਸਿੰਘ ਦੇ ਘਰ ਮਾਤਾ ਜੀ ਪ੍ਰੇਮ ਕੌਰ ਦੀ ਕੁੱਖੋਂ ਹੋਇਆ। ਦੇਸ਼ ਵੰਡ ਵੇਲੇ ਇਸ ਪਰਿਵਾਰ ਨੂੰ ਵੀ ਆਪਣੀ ਜੰਮਣ ਭੋਇੰ ਛੱਡ ਕੇ ਬੇਵਤਨੇ ਹੋਣਾ ਪਿਆ।
ਏਧਰ ਆਉਣ ਤੇ ਇਸ ਪਰਿਵਾਰ ਨੇ ਕੁਝ ਸਮਾਂ ਲੁਧਿਆਣਾ ਵਿੱਚ ਪੜਾਅ ਕੀਤਾ ਪਰ ਨਾਭਾ ਦੀ ਪੱਕੀ ਅਲਾਟਮੈਂਟ ਹੋਣ ਤੇ ਆਪ ਮਾਪਿਆਂ ਨਾਲ ਨਾਭਾ ਆਣ ਵੱਸੇ। ਇਥੋਂ ਹੀ ਆਪ ਨੇ 1962 ਵਿੱਚ ਰਿਪੁਦਮਨ ਕਾਲਿਜ ਨਾਭਾ ਤੋਂ ਗਰੈਜੂਏਸ਼ਨ ਕੀਤੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣਨ ਤੇ ਪਹਿਲੇ ਬੈਚ ਵਿੱਚ ਦਾਖ਼ਲ ਹੋ ਕੇ 1965 ਵਿੱਚ ਐੱਮ ਏ ਪੰਜਾਬੀ ਤੇ 1974 ਵਿੱਚ ਪ੍ਰੋ. ਪੂਰਨ ਸਿੰਘ ਰਚਨਾਵਲੀ ਬਾਰੇ ਖੋਜ ਕਾਰਜ ਕਰਕੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।
ਡਾ. ਤਰਲੋਕ ਸਿੰਘ ਆਨੰਦ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਡਾ. ਰਣਧੀਰ ਸਿੰਘ ਚੰਦ ਨੇ 1975 ਵਿੱਚ ਨਾਭਾ ਵਿਖੇ ਗੁਰਦੇਵ ਨਿਰਧਨ ਦੇ ਸਦਰ ਬਾਜ਼ਾਰ ਵਿਚਲੀ ਘੜੀ ਸਾਜ਼ ਵਾਲੀ ਦੁਕਾਨ ਵਿੱਚ ਕਰਵਾਈ। ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਉਦੋਂ ਪਹਿਲੀ ਵਾਰ ਨਾਭੇ ਗਏ ਸਾਂ। ਉਥੇ ਹੀ ਆਜ਼ਾਦ ਗੁਲਾਟੀ ਤੇ ਕੰਵਰ ਚੌਹਾਨ ਜੀ ਨਾਲ ਮੁਲਾਕਾਤ ਹੋਈ।
ਡਾ. ਤਰਲੋਕ ਸਿੰਘ ਆਨੰਦ ਜੀ ਦੀਆਂ ਸ਼ਾਇਰੀ ਦੀਆ ਹੁਣ ਤੀਕ ਸਿਰਫ਼ ਦੋ ਹੀ ਕਿਤਾਬਾਂ ਇੱਕ 'ਬਿਆਨ ਹਲਫ਼ੀਆ' ਤੇ ਇੱਕ 'ਨਿਰੰਤਰ ਮੌਤ' ਹਨ।
ਹੋਰ ਅਦਬੀ ਕੰਮ ਬਹੁਤ ਨੇ। ਸੋਹਣੀ ਫ਼ਜ਼ਲ ਸ਼ਾਹ, ਸੁਲਤਾਨ ਬਾਹੂ, ਪ੍ਰੋ. ਪੂਰਨ ਸਿੰਘ ਕਾਵਿ ਪ੍ਰਤਿਭਾ ਤੇ ਇੱਕ ਸ਼ਿਅਰ ਦੀ ਪਰਿਕਰਮਾ ਆਲੋਚਨਾ ਤੇ ਖੋਜ ਪੁਸਤਕਾ ਹਨ। ਗੁਰਮਤਿ ਬਾਰੇ ਤਿੰਨ ਕਿਤਾਬਾਂ ਇਹ ਤਉ ਬ੍ਰਹਮ ਵਿਚਾਰ ਅਤੇ ਬੋਲ ਸਦੀਵੀ ਪੰਦਾਬੀ ਵਿੱਚ ਹਨ ਜਦ ਕਿ The eternal word ਅੰਗਰੇਜ਼ੀ ਵਿੱਚ ਹੈ। ਛੇ ਸੰਪਾਦਿਤ ਪੁਸਤਕਾਂ ਹਨ। ਡਾ. ਆਨੰਦ ਨੇ ਦੋ ਪੁਸਤਕਾਂ ਫ਼ਖ਼ਰ ਜ਼ਮਾਂ ਦੀ ਚੋਣਵੀਂ ਕਵਿਤਾ ਤੇ ਅਹਿਸਾਨ ਬਟਾਲਵੀ ਦੇ ਨਾਵਲ “ਇੱਕ ਇੱਜੜ ਦੀ ਕਹਾਣੀ” ਦਾ ਲਿਪੀਅੰਤਰਣ ਵੀ ਕੀਤਾ ਹੈ।
ਡਾ. ਤਰਲੋਕ ਸਿੰਘ ਆਨੰਦ ਦੇ ਪਿਤਾ ਜੀ ਵੀ ਸਾਹਿੱਤ ਰਸੀਏ ਹੋਣ ਕਾਰਨ ਘਰ ਦੇ ਅਦਬੀ ਮਾਹੌਲ ਨੇ ਹੀ ਉਨ੍ਹਾਂ ਨੂੰ ਇਸ ਮਾਰਗ ਤੇ ਤੁਰਨ ਲਈ ਪ੍ਰੇਰਿਤ ਕੀਤਾ। ਪਿਤਾ ਜੀ ਦਾ ਮਨ ਪਸੰਦ ਕਵੀ ਪ੍ਰੋ. ਮੋਹਨ ਸਿੰਘ ਹੋਣ ਕਾਰਨ ਘਰ ਵਿੱਚ ਉਨ੍ਹਾਂ ਦੀ ਸ਼ਾਇਰੀ ਦੀ ਸਰਦਾਰੀ ਸੀ। ਉਸ ਦੇ ਅਸਰ ਸਦਕਾ ਡਾ. ਆਨੰਦ ਵੀ ਆਧੁਨਿਕ ਬੋਧ ਦਾ ਕਵੀ ਬਣ ਗਿਆ।
ਰਿਪੁਦਮਨ ਕਾਲਿਜ ਨਾਭਾ ਵਿੱਚ ਪੜ੍ਹਦਿਆਂ 1960 ਵਿੱਚ ਹੋਏ ਕਵੀ ਦਰਬਾਰ ਵਿੱਚ ਉਸਨੂੰ ਵੀ ਵਿਦਿਆਰਥੀ ਕਵੀ ਵਜੋਂ ਸ਼ਾਮਿਲ ਹੋਣ ਦਾ ਮਾਣ ਮਿਲਿਆ। ਉਸ ਕਵੀ ਦਰਬਾਰ ਦੀ ਪ੍ਰੇਰਨਾ ਹੀ ਉਸ ਦੀ ਅਦਬੀ ਪੂੰਜੀ ਬਣੀ।
ਪਿਛਲੇ ਦਿਨੀਂ ਉਨ੍ਹਾਂ ਦੀ ਸਮੁੱਚੀ ਸ਼ਾਇਰੀ “ਕੁੱਲ ਮਿਲਾ ਕੇ” ਨਾਮ ਹੇਠ ਸਪਰੈੱਡ ਪਬਲੀਕੇਸ਼ਨ ਰਾਮਪੁਰ(ਲੁਧਿਆਣਾ) ਵੱਲੋਂ ਅਮਰਿੰਦਰ ਸੋਹਲ ਨੇ ਛਾਪੀ ਹੈ।
ਮੈਨੂੰ ਮਾਣ ਹੈ ਕਿ ਮੈਂ ਡਾ. ਤਰਲੋਕ ਸਿੰਘ ਆਨੰਦ ਜੀ ਦਾ ਪਿਛਲੀ ਅੱਧੀ ਸਦੀ ਤੋਂ ਪਾਠਕ ਹਾਂ। - ਗੁਰਭਜਨ ਗਿੱਲ

Kull Mila Ke (Ghazals): Tarlok Singh Anand

ਕੁੱਲ ਮਿਲਾ ਕੇ (ਗ਼ਜ਼ਲ ਸੰਗ੍ਰਹਿ) : ਤਰਲੋਕ ਸਿੰਘ ਆਨੰਦ

  • ਡੁਬਿਆ ਰਿਹਾ ਹਾਂ ਇਸ ਕਦਰ ਤੇਰੇ ਖ਼ਿਆਲ ਵਿਚ
  • ਸੋਚਿਆ ਸੀ ਦਰਦ ਹੁਣ ਭੁਲਿਆ ਰਹੇਗਾ ਦੇਰ ਤਕ
  • ਮੇਰੇ ਦਿਲ ਨੂੰ ਭਾ ਗਈ ਸੀ ਜਦ ਤਬਾਹੀ ਦਰਦ ਦੀ
  • ਕਲ੍ਹ ਪਰਸੋਂ ਇਸ ਬਸਤੀ ਅੰਦਰ ਘਟੀਆਂ ਕੁਝ ਘਟਨਾਵਾਂ
  • ਉਸ ਨੇ ਇਕ ਮਕਾਲਾ ਲਿਖਿਐ
  • ਉਜਲੇ ਦਿਨਾਂ ਦੇ ਸਾਥ ਵਾਲ਼ੇ ਤੁਰ ਗਏ
  • ਉੱਤੇ ਓੜ੍ਹ ਹਵਾ ਦੀ ਚਾਦਰ
  • ਆਖਾਂਗਾ ਇਕ ਗੱਲ ਮੈਂ ਤੈਨੂੰ, ਜੇ ਹੋਵੇ ਮਨਜ਼ੂਰ ਮੁਸਾਫ਼ਿਰ
  • ਅੰਜਾਮ ਤਾਂ ਨਿਸ਼ਚਿਤ ਹੈ ਬੇਕਾਰ ਡਰੀ ਜਾਵੇ
  • ਅੰਬਰ ਤਾਂ ਭਰਪੂਰ ਹੈ, ਚਾਹੁੰਦਾ ਮੈਂ ਸਾਰਾ ਨਹੀਂ
  • ਇਕ ਦਿਨ ਅੱਖੀਆਂ ਸਾਹਮਣੇ ਇਹ ਮੰਜ਼ਰ ਵੀ ਆਏਗਾ
  • ਸਹਿਜੇ-ਸਹਿਜੇ ਹੋ ਗਿਆ ਇਸ ਗੱਲ ਦਾ ਅਹਿਸਾਸ
  • ਸੰਨਾਟੇ ਦੀ ਗਹਿਰੀ ਝੀਲ
  • ਸਾਥ ਤੇਰਾ ਦੋ ਘੜੀ ਜਦ ਮਾਣਿਆ
  • ਹਨੇਰਾ ਹੀ ਹਨੇਰਾ ਹੈ ਦਿਖਾਈ ਕੁਝ ਨਹੀਂ ਦਿੰਦਾ
  • ਜਦ ਰਹਿੰਦਾ ਨਾ ਬਾਕੀ ਦਵਾ 'ਤੇ ਭਰੋਸਾ
  • ਹਾਕਮ ਕੋਲੋਂ ਮੰਗ ਵੇ ਬੰਦਿਆ
  • ਉਸ ਦਾ ਕੋਈ ਪਤਾ ਨਹੀਂ ਹੈ
  • ਤਮਗ਼ਾ ਗਲ ਵਿਚ ਪਾ ਦੇਵਾਂਗੇ ਤੇਰੀ ਇਸ ਆਵਾਜ਼ ਦੇ ਬਦਲੇ
  • ਤੱਕਿਆ ਰੁੱਖਾਂ ਹੇਠਾਂ ਖੜ੍ਹ ਕੇ
  • ਡੂੰਘੇ ਦਿਲ ਤੋਂ ਵੀ ਕੁਝ ਡੂੰਘਾ ਸਰ ਸੀ ਉਸ ਦੀਆਂ ਅੱਖਾਂ ਵਿਚ
  • ਤਕਦੇ-ਤਕਦੇ, ਸਹਿਜੇ-ਸਹਿਜੇ ਦੀਨ ਧਰਮ ਈਮਾਨ ਗਿਆ
  • ਤੁਸੀਂ ਜੇ ਸੱਚ ਬੋਲਣ ਦਾ ਰਤਾ ਕੁ ਹੌਸਲਾ ਕਰਦੇ
  • ਦਿਲ ਤਾਂ ਕਰਦੈ ਮੋਰ ਬਣਜਾਂ ਬਦਲੀਆਂ ਨੂੰ ਦੇਖਕੇ
  • ਦਿਲ ਕਰਦੈ ਸੁਸਤਾਵਾਂ ਹੁਣ ਤਾਂ
  • ਪਤੈ ਮੈਨੂੰ ਮੈਂ ਖ਼ੁਦ ਹੀ ਬੇਵਫ਼ਾ ਹਾਂ
  • ਫੁੱਲ ਸੁਰੱਖਿਅਤ ਖ਼ਾਰਾਂ ਕੋਲ਼ੋਂ
  • ਅੰਦਰ ਦੀ ਇਸ ਘੁਟਨ ਤੋਂ ਮਾਯੂਸ ਕਾਹਨੂੰ ਹੋਇਐਂ
  • ਬਚਾਓ ਜ਼ਿੰਦਗੀ ਜੇਕਰ ਬਚਾਈ ਜਾਂਦੀ ਹੈ
  • ਬਾਹਰਲੇ ਹਾਲਾਤ ਕੋਲ਼ੋਂ ਡਰ ਗਿਆ ਹੈ
  • ਬੋਲ ਕਹੇਗਾ ਜਿਹੜਾ ਸੱਚੇ
  • ਮੇਰੀ ਚੰਗੀ-ਚੰਗੀ ਕਹਿ ਕੇ ਲੜਦੇ ਨੇ ਸੰਸਾਰੀ
  • ਮੈਂ ਤਾਂ ਸ਼ਾਮ ਸਵੇਰੇ ਲੱਭਾਂ
  • ਮੰਨਿਆ ਅਸਥਾਈ ਹੈ ਰਹਿਣੀ ਸਦਾ ਕਾਇਆ ਨਹੀਂ
  • ਰੁੰਡ-ਮਰੁੰਡੇ ਰੁੱਖਾਂ ਉੱਤੇ ਨਾ ਟਾਹਣੀ ਨਾ ਪੱਤਾ ਸੀ
  • ਲਾ ਲੈ ਜ਼ੋਰ ਤੂੰ ਕਿੰਨਾ ਭਾਵੇਂ
  • ਸ਼ਹਿਰ ਤਾਂ ਸਭ ਵੀਰਾਨ ਹੋ ਗਿਆ
  • ਸਰਸਬਜ਼ ਮੌਸਮ ਵਿਚ ਵੀ ਜੋ ਜ਼ਰਦ ਹੈ ‘ਆਨੰਦ’
  • ਸ਼ਿਅਰ ਮੇਰੇ ਚੁਲਬਲੇ ਨੇ
  • ਚਿੱਟੇ ਦਿਨ ਵਿਚ ਸਿਖਰ ਦੁਪਹਿਰੇ ਸੌਣ ਤੋਂ ਪਹਿਲਾਂ ਇਹ ਗੱਲ ਸੁਣ
  • ਸੁਬਹ ਦਾ ਭੁਲਿਆ ਜਦ ਸ਼ਾਮ ਨੂੰ ਘਰ ਆਏਗਾ
  • ਆ ਆਪਾਂ ਦੋਵੇਂ ਹੀ ਰਲ਼ ਕੇ, ਅਪਣੀ ਇਕ ਬਣਾਈਏ ਐਲਬਮ
  • ਭਾਲ਼ ਤੇਰੀ ਵਿਚ ਨਿਕਲ਼ਿਆ ਜਿਹੜਾ ਹੋਰ ਭਲਾ ਕੀ ਕਰ ਜਾਵੇਗਾ
  • ਹੋਵੇ ਜੇ ਦਿਲ ਉਦਾਸ ਤਾਂ ਮੇਰਾ ਕਲਾਮ ਪੜ੍ਹ
  • ਕਲ੍ਹ ਤਕ ਹਰ ਪਾਸੇ ਦਿਸਦੇ ਸਨ ਖਿੰਡੇ ਹੋਏ ਕੁਝ ਖ਼ਾਬ ਸੁਨਹਿ
  • ਸੀਮਿੰਟ, ਗਾਰਾ, ਇੱਟਾਂ, ਚੂਨਾ, ਬਣਦੇ ਪਏ ਮਕਾਨ
  • ਅੱਧੀ ਰਾਤੀਂ ਬੂਹੇ ਉੱਤੇ ਹੋਵੇ ਰੋਜ਼ ਬਰਾਬਰ ਦਸਤਕ
  • ਅਪਣੀ ਅਣਖ ਨੂੰ ਛਿੱਕੇ ਟੰਗ ਕੇ ਕੰਡੇ ਉੱਤੇ ਤੁੱਲ ਗਿਆ ਹਾਂ
  • ਨਾਮ ਚਾਹੇ ਦੇ ਲਵੋ ਇਸ ਨੂੰ ਕੋਈ
  • ਕੰਡਿਆਂ ਵਰਗੇ ਫੁੱਲ ਸਨ ਉਹ ਜਾਂ ਫੁੱਲਾਂ ਵਰਗੇ ਖ਼ਾਰ
  • ਇਸ ਦੇ ਅੰਦਰ ਵੜਨ ਦੀ ਮੈਨੂੰ ਇਜਾਜ਼ਤ ਹੀ ਨਹੀਂ
  • ਬਰਫ਼ ਲੱਦੀਆਂ ਚੋਟੀਆਂ 'ਤੇ ਸੀ ਹੁਣੇ ਚਲਦੀ ਹਵਾ
  • ਰਸਤੇ ਵਿਚ ਅੰਗਿਆਰ ਬੜੇ ਨੇ
  • ਜਦ ਕਦੇ ਵੀ ਅਰਸ਼ੀਂ ਤਾਰਾ ਟੁੱਟਿਆ
  • ਖ਼ੌਰੇ ਉਹ ਕਿਹੜਾ ਸ਼ਬਦ ਸੀ ਜੋ ਆਖਿਆ ‘ਆਨੰਦ’
  • ਸੜ ਗਿਆ ਹੈ ਜਿਸਮ ਯਾਰੋ ਫਿਰ ਕਿਸੇ ਇਹਸਾਸ ਦਾ
  • ਕਿਹੜੀ ਗੱਲ ਦੀ ਚਿੰਤਾ ਯਾਰੋ ਹੋਇਆ ਕੀ ਐਡਾ ਹੈ ਕਹਿਰ
  • ਛੋਹਿਆ ਜਦੋਂ ਮੈਂ ਰਾਤ ਨੂੰ ਉਹ ਭੁਰਭੁਰਾ ਬਦਨ
  • ਦਿਨ ਵਿਚ ਕਾਲਖ਼ ਦੀ ਬਰਸਾਤ
  • ਸ਼ਹਿਰ ਬਿਲਕੁਲ ਅਜਨਬੀ ਹੈ
  • ਚਾਰਾਗਰ ਦੀ ਲਾਚਾਰੀ ਦਾ ਕਾਹਦਾ ਕਰਨਾ ਸੋਗ
  • ਮਹਿਕਾਂ ਦੀ ਮੌਤ ਹੋਈ ਤਾਂ ਜੰਗਲ ਉਦਾਸ ਹੋ ਗਿਆ
  • ਦਿਲ ਦਾ ਚੈਨ, ਕਰਾਰ ਤੇ ਨੀਂਦਰ ਖੋਹ ਕੇ ਮੈਥੋਂ ਮੇਰੇ ਯਾਰ
  • ਹੋਰ ਭਲਾ ਤੂੰ ਦੱਸ ਖਾਂ ਮੈਨੂੰ ਰਸਤੇ ਦੇ ਵਿਚ ਕੌਣ ਮਿਲੇ
  • ਜਦ ਨਾ ਕਿਧਰੇ ਉਸ ਦਾ ਦਿਸਦਾ ਚਿਹਰਾ ਹੈ
  • ਯਾਦਾਂ ਦੇ ਪਰਛਾਵੇਂ ਜਦ ਵੀ ਰਾਤ ਬਰਾਤੇ ਹਸਦੇ ਨੇ
  • ਏਸ ਸ਼ਹਿਰ ਵਿਚ ਜਿਧਰ ਦੇਖੋ ਬਾਹਰੋਂ ਲਗਦੇ ਹਸਦੇ ਘਰ
  • ਮੇਰੀ ਖ਼ਾਤਰ ਅਤਿ ਦੀ ਘਿਰਣਾ ਦਿਲ ਦੇ ਵਿਚ ਛੁਪਾ ਕੇ
  • ਯਾਦ ਤੈਨੂੰ ਦਿਲਰੁਬਾ ਇਕ ਦਿਲਰੁਬਾ ਰਹਿ ਜਾਏਗੀ
  • ਲੋਕ ਦਿਖਾਵੇ ਖ਼ਾਤਰ ਉਸ ਨੇ ਸੀਸ ਤਲੀ 'ਤੇ ਧਰਿਐ ਹੋਇਐ
  • ਚੰਗੇ ਕੰਮ ਤੋਂ ਰਤਾ ਨਾ ਉੱਕ
  • ਨਾ ਚਿੱਟਾ ਨਾ ਕਾਲ਼ਾ ਸੂਰਜ
  • ਅੱਜ ਦੁਪਹਿਰੇ ਤੱਕੇ ਸੁਪਨੇ
  • ਉਹ ਗਿਆ ਹੈ ਕੁਝ ਅਜੇਹਾ ਬੋਲ ਕੇ
  • ਪਿੰਜਰੇ ਵਿਚ ਬੰਦ ਹੋਈ ਨਹੀਂ ਸੀ
  • ਨ੍ਹੇਰੀਆਂ ਤੇ ਬਾਰਸ਼ਾਂ ਦਾ ਝੰਬਿਆ
  • ਗ਼ੈਰ ਬਣ ਕੇ ਕੋਲ਼ੋਂ ਲੰਘਿਆ ਤੇਰੇ ਤੋਂ ਪਰਦਾ ਵੀ ਕੀ
  • ਨ੍ਹੇਰਿਆਂ ਨੂੰ ਦੇਖ ਕੇ ਸੀ ਮੁਸਕਰਾਈ ਚਾਨਣੀ
  • ਕੀਤਾ ਸੀ ਜੋ ਪਿਆਰ ਜਿਹਾ
  • ਜੋ ਪਹਿਲਾਂ ਸਾਰਾ ਹੀ ਜੀਵਨ ਮੱਲਦਾ ਹੈ
  • ਜਦ ਵੀ ਤੇਰਾ ਨਾਮ ਲਿਆ ਹੈ
  • ਉਹ ਇਕ ਚਾਨਣ ਬਣ ਕੇ ਦੇਖੋ ਚਮਕ ਰਿਹਾ
  • ਜਿਸ ਨੇ ਅਪਣੇ ਆਪੇ ਉੱਤੇ ਸੁਪਨੇ ਦੀ ਹੈ ਚਾਦਰ ਤਾਣੀ
  • ਕੋਈ ਸੂਰਜ ਸ਼ਾਇਦ ਮੇਰੇ ਅੰਦਰ ਬੈਠ ਗਿਆ
  • ‘ਨਾਲ ਜੀਆਂਗੇ ਨਾਲ ਮਰਾਂਗੇ' ਵਾਅਦੇ ਸੀ ਜੋ ਕਰਦਾ
  • ਅਹੁ ਗਈ ਤਿਤਲੀ, ਅਹਿ ਗਈ ਤਿਤਲੀ
  • ਇਕ ਅਜੇਹੇ ਮੋੜ 'ਤੇ ਅਜ ਆ ਖਲੋਈ ਜ਼ਿੰਦਗੀ
  • ਸੋਚਦਾ ਹਾਂ ਜਿਸ ਘੜੀ ਮੈਨੂੰ ਬੁਲਾਇਆ ਜਾਏਗਾ