Uktamoy Khaldorova
ਉਕਤਾਮੋਏ ਖਲਦੋਰੋਵਾ

ਉਕਤਾਮੋਏ ਖਲਦੋਰੋਵਾ ਉਜ਼ਬੇਕਿਸਤਾਨ ਦੀ ਹੋਣਹਾਰ ਕਵਿੱਤਰੀ ਹੈ । ਉਨ੍ਹਾਂ ਨੇ ਉਜ਼ਬੇਕ ਭਾਸ਼ਾ ਵਿੱਚ ਕਈ ਕਾਵਿ ਰਚਨਾਵਾਂ ਲਿਖੀਆਂ ਹਨ । ਜਿਨ੍ਹਾਂ ਦਾ ਅਨੁਵਾਦ ਹੋਰ ਭਾਸ਼ਾਵਾਂ ਵਿੱਚ ਵੀ ਹੋ ਚੁੱਕਿਆ ਹੈ । ਉਨ੍ਹਾਂ ਦੀ ਕਿਤਾਬ “My heart Is weeping” ਦਾ ਪੰਜਾਬੀ ਵਿੱਚ ਅਨੁਵਾਦ ਪੰਜਾਬੀ ਦੇ ਉੱਘੇ ਕਵੀ ਤੇ ਚਿੱਤਰਕਾਰ ਸਵਰਨਜੀਤ ਸਵੀ ਨੇ 'ਸਾਡਾ ਰੋਂਦਾ ਏ ਦਿਲ ਮਾਹੀਆ' ਨਾਂ ਹੇਠ ਕੀਤਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ: “Homesick Birds”, “Relying on Patience”, “Tracks of a Swan”, “A Shedding Soul”, “Sad down”( English) Picture of missing (English) and “My secret”.