Veer Singh Veer ਵੀਰ ਸਿੰਘ ਵੀਰ
ਵੀਰ ਸਿੰਘ ‘ਵੀਰ’ (14 ਫਰਵਰੀ 1905 - 25 ਦਸੰਬਰ 2001) ਉੱਘੇ ਸੁੰਤਤਰਤਾ ਸੰਗਰਾਮੀ, ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦੇ ਸਰਪ੍ਰਸਤ ਸਨ।
ਉਹਨਾਂ ਦਾ ਜਨਮ ਮਾਤਾ ਈਸ਼ਰ ਕੌਰ ਤੇ ਸ: ਗੁਰਮੁੱਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ਹੋਇਆ ਸੀ। ਉਹਨਾਂ ਨੇ ਕਲਗੀਧਰ ਸਕੂਲ ਤੋਂ ਪੰਜਵੀਂ ਅਤੇ ਗੁਰੂ ਅਰਜਨ ਦੇਵ ਮਿਡਲ ਸਕੂਲ ਤੋਂ ਅੱਠਵੀਂ ਪਾਸ ਕੀਤੀ।।
ਵੀਰ ਸਿੰਘ ਨੇ ਸੋਹਣ ਸਿੰਘ ਜਲਾਲ ਉੁਸਮਾਨ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ, ਜਥੇਦਾਰ ਊੂਧਮ ਸਿੰਘ ਨਾਗੋਕੇ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਪ੍ਰਤਾਪ ਸਿੰਘ ਕੈਂਰੋਂ, ਗਿਆਨੀ ਜ਼ੈਲ ਸਿੰਘ, ਦਰਸ਼ਨ ਸਿੰਘ ਫੇਰੂਮਾਨ, ਗੁਰਦਿਆਲ ਸਿੰਘ ਢਿੱਲੋਂ, ਜਥੇਦਾਰ ਮੋਹਨ ਸਿੰਘ ਨਾਗੋਕੇ ਦੇ ਨਾਲ ਅਜ਼ਾਦੀ ਦੀ ਲੜਾਈ ਦੌਰਾਨ ਅਨੇਕ ਵਾਰ ਜੇਲ੍ਹ ਯਾਤਰਾ ਕੀਤੀ। 1930-33 ਦੌਰਾਨ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਚਲੇ ਸਿਵਲ ਨਾਫਰਮਾਨੀ ਅੰਦੋਲਨ ਦੌਰਾਨ ਕਵਿਤਾ ਪੜ੍ਹਨ ਕਰਕੇ ਉਹਨਾਂ ਨੂੰ ਬੋਸਟਨ ਜੇਲ੍ਹ ਲਾਹੌਰ ਵਿੱਚ 9 ਮਹੀਨੇ ਕੈਦ ਹੋਈ। 1937 ਵਿੱਚ ਊੂਧਮ ਸਿੰਘ ਨਾਗੋਕੇ ਦੇ ਨਾਲ ਕਿਸਾਨ ਮੋਰਚੇ ਦੇ ਅੰਦੋਲਨ ਵਿੱਚ ਜੇਲ੍ਹ ਕੱਟੀ। 1938 ਵਿੱਚ ਵੀਰ ਸਿੰਘ ਤੇ ਕਤਲ ਦੇ ਚਾਰ ਕੇਸ ਪਾ ਦਿੱਤੇ ਗਏ ਅਤੇ ਇਸ ਸੰਬੰਧ ਵਿੱਚ ਜ਼ਿਲ੍ਹਾ ਸਿਆਲਕੋਟ ਦੀ ਜੇਲ੍ਹ ਵਿੱਚ ਸਾਲ ਤੋਂ ਵੱਧ ਸਮਾਂ ਰਹਿਣਾ ਪਿਆ।
ਉਹਨਾਂ ਦੀਆਂ ਰਚਨਾਵਾਂ ਹਨ : ਅੰਮ੍ਰਿਤ ਧਾਰਾਂ, ਤਿੱਖੀਆਂ ਧਾਰਾਂ, ਤਲਵਾਰ ਦੀ ਨੋਕ ‘ਤੇ (1946),
ਖੂਨੀ ਤੇਗਾਂ, ਦਸ ਪਾਤਸ਼ਾਹੀਆਂ, ਸ਼ੇਅਰੋ ਸ਼ਾਇਰੀ, ਤੜਫਦੇ ਦਿਲ।
ਸਨਮਾਨ : 15 ਅਗਸਤ 1988 ਨੂੰ ਉੁਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਤਾਮਰ ਪੱਤਰ ਭੇਂਟ ਕੀਤਾ।
ਆਲ ਇੰਡੀਆ ਸਿੱਖ ਯੂਥ ਫੋਰਮ ਨਵੀਂ ਦਿੱਲੀ ਵੱਲੋਂ 1990 ਵਿੱਚ ਉੁਸ ਸਮੇਂ ਦੇ ਰਾਸ਼ਟਰਪਤੀ ਸ੍ਰੀ ਸ਼ੰਕਰ ਦਿਆਲ ਸ਼ਰਮਾ ਨੇ ਸਨਮਾਨਿਤ ਕੀਤਾ।
