ਪੰਜਾਬੀ ਕਵਿਤਾਵਾਂ : ਸ਼ਰਨਜੀਤ ਮਣਕੂ - Punjabi poetry : Sharanjit Manku
1. ਕੂੜਾ ਦਾਨ
ਕੂੜਾਦਾਨ ਬਾਹਰ ਪਿਆ ਹੈ ਕੂੜਾਦਾਨ ਅੰਦਰ ਪਿਆ ਹੈ ਭੁੱਖ ਤੋਂ ਸਤ ਕੇ ਗਰੀਬ ਨੇ ਕੂੜਾਦਾਨ ਬਦਲ ਲਿਆ ਹੈ। ਬਾਹਰ ਵਾਲੇ ਚੋਂ ਰੋਟੀ ਦਾ ਟੁਕੜਾ ਖਾ ਲਿਆ ਹੈ ਦੁਨੀਆਂ ਦਾ ਮੁੱਖ ਮਸਲਾ ਭੁੱਖ ਹੱਲ ਕਰ ਲਿਆ ਹੈ ਜੋ ਸਰਕਾਰਾਂ ਨਾ ਕਰ ਸਕੀਆਂ ਉਹ ਗਰੀਬ ਨੇ ਕਰ ਲਿਆ ਹੈ।
2. ਬੁੱਢਾ ਦਰਿਆ
ਕਈ ਬੁੱਢੇ ਚਲੇ ਗਏ ਕਈਆਂ ਨੇ ਚਲੇ ਜਾਣਾ ਹੈ। ਬੁੱਢਾ ਨਾਲਾ ਏਥੇਂ ਸੀ ਏਥੇ ਰਹਿ ਜਾਣਾ ਹੈ। ਬੁੱਢਾ ਨਾਲਾ ਸਾਫ਼ ਕਰ ਕੇ , ਕੁਰਲਾ ਕਰਵਾ ਕੇ ਤੁਹਾਨੂੰ ਗਊ-ਘਾਟ, ਗੁਰਦੁਆਰੇ ਲਿਜਾਣਾ ਹੈ , ਪਹਿਲਾਂ ਵਾਂਗ ਇਸ ਚੇ ਸੁਟਿਆ ਪੈਸਾ, ਸਾਫ਼ ਨਜ਼ਰ ਆਏਗਾ। ਇਹਨੂੰ ਸਾਫ਼ ਕਰਨ ਲਈ ਮੈਂ ਵਰਲਡ -ਬੈਂਕ ਜਾਂ ਸਰਕਾਰ ਕੋਲ ਨਹੀਂ, ਤੁਹਾਡੇ ਕੋਲ ਆਣਾ ਹੈ। ਤੁਸੀਂ ਕੂੜਾ-ਕਰਕਟ ਬੁੱਢੇ -ਨਾਲੇ ਵਿੱਚ ਨਹੀਂ ਪਾਉਣਾ ਹੈ। ਕਾਰ-ਸੇਵਾ ਵਾਂਗ ਇਹ ਕਾਰਜ ਕਰਵਾਉਣਾ ਹੈ , ਜੇ ਸੁਲਤਾਨ ਪੁਰ ਲੋਧੀ ਦੀ ਬੇਈ ਸਾਫ਼ ਹੋ ਸਕਦੀ ਹੈ ਤਾਂ ਬੁੱਢਾ ਨਾਲਾ ਕਿਉਂ ਨਹੀਂ? ਦੋਹਾਂ ਧਰਤੀਆਂ ਤੇ ਬਾਬੇ ਨਾਨਕ ਨੇ ਪੈਰ ਪਾਇਆ ਸੀ ਬਾਣੀ ਵਿੱਚ ਪਾਣੀ ਨੂੰ ਪਿਤਾ ਫ਼ੁਰਮਾਇਆ ਹੈ ਜਿਸ ਨੂੰ ਤੁਸੀਂ ਗੰਧਲਾ ਬਣਾਇਆ ਹੈ। ਚਲੋ ਪਿਤਾ -ਪਾਣੀ ਦਾ ਸਨਮਾਨ ਕਰੀਏ ਬੁੱਢੇ ਨਾਲੇ ਨੂੰ ਸਾਫ਼ ਕਰੀਏ ਸ਼ੁਧ ਪਾਣੀ ਨਾਲ ਕੁਰਲਾ ਕਰੀਏ।
3. ਸਿਸਟਮ
ਸਿਸਟਮ ਕਿੰਨਾ ਵੀਕ ਹੋ ਗਿਆ ਹੈ ਪੇਪਰ ਫ਼ੇਰ ਲੀਕ ਹੋ ਗਿਆ ਹੈ ਕਿੰਨਿਆ ਦੇ ਸੁਪਨੇ ਚਕਨਾਚੂਰ ਹੋ ਗਏ ਹਨ ਨੌਕਰੀ ਤੋਂ ਦੂਰ ਹੋ ਗਏ ਹਨ ਉਹਨਾਂ ਦਾ ਵਿਸ਼ਵਾਸ ਡੋਲ ਗਿਆ ਹੈ ਨਿਕੰਮੇ, ਵਿਹਲੜ , ਬੇਰੁਜ਼ਗਾਰ ਜ਼ਮਾਨਾ ਬੋਲ ਰਿਹਾ ਹੈ। ਤੁਸੀਂ ਤਾਂ ਸਿਸਟਮ ਚਲਾਉਂਦੇ ਹੋ ਬਾਰ ਬਾਰ ਗਲਤੀ ਦੁਹਰਾਉਂਦੇ ਹੋ ਗ਼ਲਤੀ ਦੀ ਜੇ ਮਾਫ਼ੀ ਚਾਹੁੰਦੇ ਹੋ ਤਾਂ ਬੇਰੁਜ਼ਗਾਰੀ ਦੀ ਉਮਰ ਨੂੰ ਅਧਾਰ ਮੰਨ ਕੇ ਇੰਟਰਵਿਊ ਕਰੋ ਆਸਾਮੀਆਂ ਭਰੋ ਅਗਾਂਹ ਤੋਂ ਗ਼ਲਤੀ ਨਾ ਕਰੋ ਬੱਚੇ ਨਿਰਾਸ਼ ਨਾ ਕਰੋ ਇੰਟਰਵਿਊ ਕਰੋਂ ਵਰਨਾ ਬਗ਼ਾਵਤ ਤੁਹਾਨੂੰ ਮਾਫ਼ ਨਹੀਂ ਕਰੇਗੀ।