Ali Akbar Natiq
ਅਲੀ ਅਕਬਰ ਨਾਤਿਕ

ਅਲੀ ਅਕਬਰ ਨਾਤਿਕ਼ (15 ਅਗਸਤ 1976-) ਲਹਿੰਦੇ ਪੰਜਾਬ ਦੇ ਉਰਦੂ ਸ਼ਾਇਰ, ਕਹਾਣੀਕਾਰ ਅਤੇ ਨਾਵਲਕਾਰ ਹਨ। ਉਨ੍ਹਾਂ ਦਾ ਜਨਮ ਜ਼ਿਲਾ ਓਕਾੜਾ ਦੇ ਪਿੰਡ 32-2L ਵਿੱਚ ਹੋਇਆ । ਉਹ ਪਾਕਿਸਤਾਨੀ ਉਰਦੂ ਸਾਹਿਤ ਦੀ ਨਵੀਂ ਪੀੜ੍ਹੀ ਦੇ ਉਘੇ ਲੇਖਕ ਹਨ । ਉਨ੍ਹਾਂ ਦੀਆਂ ਰਚਨਾਵਾਂ ਦੇ ਅੰਗਰੇਜ਼ੀ, ਜਰਮਨ ਤੇ ਹਿੰਦੀ ਅਨੁਵਾਦ ਦੀਆਂ ਕਿਤਾਬਾਂ ਵੀ ਛਪ ਚੁਕੀਆਂ ਹਨ । ਪੰਦਰਾਂ ਸਾਲ ਦੀ ਉਮਰ ਵਿਚ ਉਹ ਰਾਜ-ਮਿਸਤਰੀ ਦਾ ਕੰਮ ਕਰਨ ਲੱਗੇ ਅਤੇ ਕਈ ਰਚਨਾਵਾਂ ਇਸੇ ਤਜ਼ਰਬੇ ਦੀ ਉਪਜ ਹਨ। ਅੱਜ ਕੱਲ੍ਹ ਉਹ ਲਾਹੌਰ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਬੇਯਕੀਨੀ ਬਸਤੀਓਂ ਮੇਂ' (ਕਾਵਿ-ਸੰਗ੍ਰਹਿ), 'ਯਾਕੂਤ ਕੇ ਵਰਕ' (ਕਾਵਿ-ਸੰਗ੍ਰਹਿ), 'ਕਾਇਮ ਦੀਨ' (ਕਹਾਣੀ-ਸੰਗ੍ਰਹਿ), ਸ਼ਾਹ ਮੁਹੰਮਦ ਕਾ ਟਾਂਗਾ (ਕਹਾਣੀ-ਸੰਗ੍ਰਹਿ), ਅਤੇ ਨੌਲੱਖੀ ਕੋਠੀ (ਨਾਵਲ) ਸ਼ਾਮਿਲ ਹਨ ।