Mark Twain
ਮਾਰਕ ਟਵੇਨ

ਸੈਮੂਅਲ ਲੈਂਗਹੋਰਨ ਕਲੇਮਨਜ਼ (30 ਨਵੰਬਰ 1835-21 ਅਪਰੈਲ 1910) ਜੋ ਜ਼ਿਆਦਾਤਰ ਆਪਣੇ ਕਲਮੀ ਨਾਂ ਮਾਰਕ ਟਵੇਨ (Mark Twain) ਨਾਲ ਜਾਣੇ ਜਾਂਦੇ ਹਨ, ਇੱਕ ਅਮਰੀਕੀ ਪੱਤਰਕਾਰ, ਨਾਵਲਕਾਰ, ਵਿਅੰਗਕਾਰ, ਲੇਖਕ ਅਤੇ ਅਧਿਆਪਕ ਸਨ। ਟਵੇਨ ਆਪਣੇ ਨਾਵਲਾਂ ਟਾਮ ਸਾਇਅਰ ਦੇ ਕਾਰਨਾਮੇ (The Adventures of Tom Sawyer, 1876) ਅਤੇ ਹੱਕਲਬਰੀ ਫ਼ਿਨ ਦੇ ਕਾਰਨਾਮੇ (Adventures of Huckleberry Finn, 1885) ਕਾਰਨ ਸਾਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ।