Chittrian Ittaan : Hazara Singh Gurdaspuri
ਚਿੱਤ੍ਰੀਆਂ ਇੱਟਾਂ : ਹਜ਼ਾਰਾ ਸਿੰਘ ਗੁਰਦਾਸਪੁਰੀ
ਇਹ ਕੀ ਸਾਡੇ ਬਾਗ਼ੀਂ ਹੋਇਆ
ਇਹ ਕੀ ਸਾਡੇ ਬਾਗੀਂ ਹੋਇਆ ਇਕ ਫੁੱਲ ਹੱਸਿਆ, ਇਕ ਫੁੱਲ ਰੋਇਆ ਦੋ ਬੂੰਦਾਂ ਅੰਬਰ 'ਚੋਂ ਡਿੱਗੀਆਂ ਇਕ ਸਿੱਪੀ ਦੀ ਕੈਦਣ ਬਣ ਗਈ ਇਕ ਮੁੱਖੜਾ ਫੁੱਲਾਂ ਦਾ ਧੋਇਆ ਹਰ ਤਰਕਾਲੀ ਸੂਰਜ ਮਰਦਾ ਹਰ ਪਰਭਾਤੇ ਦੀਵਾ ਮਰਦਾ ਕਿਸ ਰੁੱਤੇ, ਨਾ ਦਰਦਾਂ ਦਾ ਚਾਨਣ ਨੈਣ ਨਾ ਸਾਡੀ ਚੋਇਆ ਹਿਜਰਾਂ ਨੇ ਇਕ ਹੰਝੂ ਦਿਤਾ ਮੁੜ ਮੁੜ ਬੀਜਿਆ ਮੁੜ ਮੁੜ ਬੋਇਆ ਤੇਰੇ ਮੋਤੀ ਤੇਰੀ ਦੌਲਤ ਮੈਂ ਕੀ ਦਿੱਤਾ, ਤੇਰਾ ਢੋਇਆ ਤੇਰੇ ਗ਼ਮ ਦੀ ਕਹੀ ਕਹਾਣੀ ਤੇਰੇ ਗ਼ਮ ਦਾ ਨਗ਼ਮਾ ਛੋਹਿਆ ਪਿਆਰਾਂ ਦੇ ਦਸ ਵਣਜਾਂ ਵਿਚੋਂ ਕਿਸ ਨੇ ਪਾਇਆ ਕਿਸ ਨੇ ਖੋਇਆ ਦੋ ਦਾਣੇ ਡੱਬੀ 'ਚੋਂ ਨਿਕਲੇ ਇਕ ਤੇਰੀ ਤੁਰਬਤ ਤੇ ਡਿੱਗਾ ਦੂਜਾ ਪਲਕੀਂ ਗਿਆ ਪਰੋਇਆ ਨੀਰ ਨਦੀ ਦਾ ਚੜ੍ਹਿਆ ਲਿਹਾ ਦਿਨ ਸੱਜਰੇ ਦਿਨ ਬਹੇ ਵੀ ਹੋ ਗਏ ਤੇਰੇ ਖਿਆਲ ਦਾ ਚੰਨਣ ਲੱਗਾ ਵਿਹੜੇ ਸਾਡੇ ਨਵਾਂ ਨਰੋਇਆ
ਡਿਉਡਾਂ
ਕਾਲੀਆਂ ਕਾਲੀਆਂ ਉੱਡਣ ਕੂੰਜਾਂ, ਜਿਉਂ ਕਜਲੇ ਦੀ ਰੇਖ ਏਧਰ ਵੇਖ। ਕਾਲੀਆਂ ਕਾਲੀਆਂ ਜ਼ੁਲਫ਼ਾਂ ਤੇਰੀਆਂ, ਕਾਲੇ ਮੇਰੇ ਲੇਖ ਏਧਰ ਵੇਖ। ਇਸ਼ਕ ਤੇਰੇ ਦੀ ਦਿਲ ਮੇਰੇ ਵਿਚ, ਠੁਕੀ ਪਈ ਏ ਮੇਖ ਏਧਰ ਵੇਖ। ਸਾਨੂੰ ਰੋਜ਼ ਮਨ੍ਹਾਈਆਂ ਕਰਦਾ, ਆਪੂੰ ਪੀਂਦਾ ਸ਼ੇਖ ਏਧਰ ਵੇਖ। * * * * * ਜ਼ੁਲਫ਼ ਤੇਰੀ ਦੀ ਕਾਲੀ ਸੱਪਣੀਂ, ਦਿਲ ਮੇਰੇ ਨੂੰ ਡੰਗਦੀ ਗਲੀਓਂ ਲੰਘਦੀ। ਰੱਤ ਜਿਗਰ ਦੀ ਪੀ ਗਈ ਮੇਰੀ, ਹੋਰ ਕੀ ਮੈਥੋਂ ਮੰਗਦੀ ਭੈਣ ਭੁਝੰਗਦੀ। ਜੇਕਰ ਇਸ਼ਕ ਫਕੀਰੀ ਕਰਨੀ, ਕੁੱਲੀ ਲੱਭ ਮਲੰਗ ਦੀ ਲੋੜ ਨਾ ਸੰਗ ਦੀ। ਇਸ ਦੁਨੀਆ ਦੀਆਂ ਕਾਹਦੀਆਂ ਬਾਤਾਂ, ਦੁਨੀਆ ਰੰਗ ਬਰੰਗ ਦੀ ਆਪਣੇ ਢੰਗ ਦੀ। * * * * * ਧਰਮ ਕਰਮ ਨੂੰ ਜੰਦਰਾ ਲਾ ਕੇ, ਖੂਹ ਵਿਚ ਸਿਟ ਦੇ ਚਾਬੀ ਮਿਟੇ ਖਰਾਬੀ। ਆਵੋ, ਬੇਪਰਵਾਹੀਆਂ ਕਰੀਏ, ਛਡੀਏ ਅਦਬ ਅਦਾਬੀ ਬੋਲ ਕਿਤਾਬੀ। ਕਾਲੀ ਰਾਤ ਹਿਜਰ ਦੀ ਮੇਰੀ, ਤੇਰਾ ਰੂਪ ਗੁਲਾਬੀ ਬਲੇ ਮਤ੍ਹਾਬੀ। ਤੇਰੇ ਗ਼ਮ ਵਿਚ ਰਾਤੀਂ ਅਸੀਂ, ਪੀ ਗਏ ਬੇ ਹਸਾਬੀ ਹੋਏ ਸ਼ਰਾਬੀ । * * * * * ਗਲੀ ਸਾਡੀ ਵਿਚ ਦਾਰੂਖ਼ਾਨਾ, ਆਵੋ ਰੱਜ ਰੱਜ ਪੀਏ ਰੱਜ ਰੱਜ ਜੀਏ। ਗਲੀ ਉਹਦੀ ਵਿਚ ਝੱਗਾ ਪਾਟਾ, ਵੱਖਰੇ ਬਹਿ ਕੇ ਸੀਏ ਲੰਮੀ ਵੀਹਏ। ਮਾਂ ਹੀਰ ਦੀ ਮੱਤਾਂ ਦੇਵੇ, ਇਸ਼ਕ 'ਚ ਬੜੇ ਤਸੀਹਏ ਮੇਰੀਏ ਧੀਏ। ਹੀਰ ਕਹੇ ਮਾਂ ਇਸ਼ਕੇ ਬਾਝੋਂ, ਇਸ ਦੁਨੀਆ ਵਿਚ ਕੀਏ ਜਿਸ ਨਾਲ ਜੀਏ। * * * * * ਦੂਰੋਂ ਚਲ ਸੈਲਾਨੀ ਆਇਆ, ਤੂੰ ਕਿਉਂ ਬਾਰੀਆਂ ਢੋਈਆਂ ਅੱਖੀਆਂ ਰੋਈਆਂ। ਸਿਖਰ ਦੁਪਹਿਰੇ ਰਾਤਾਂ ਪਈਆਂ, ਕਿਸ ਨੇ ਜ਼ੁਲਫ਼ਾਂ ਧੋਈਆਂ ਮਹਿਕਾਂ ਚੋਈਆਂ। ਸੱਜਣਾਂ ਬਾਝੋਂ ਕੋਲ ਬੈਠ ਕੇ, ਕੌਣ ਕਰੇ ਦਿਲ ਜੋਈਆਂ ਵੇ ਮੈਂ ਮੋਈਆਂ। ਨੈਣਾਂ ਦੇ ਵਿਚ ਇਸ਼ਕ ਬੀਜਿਆ, ਫਸਲਾਂ ਉੱਗ ਖਲੋਈਆਂ ਵੱਡੀਆਂ ਹੋਈਆਂ। * * * * * ਸਾਡੇ ਨੈਣੋਂ ਹੰਝੂ ਡਿੱਗੇ, ਉਹ ਹੱਸੇ ਅਸੀਂ ਰੋਏ ਇਹ ਕੀ ਹੋਏ। ਉਹ ਆਵੇ ਤਾਂ ਜਿੰਦੜੀ ਪੈਂਦੀ, ਉਹ ਜਾਵੇ ਤਾਂ ਮੋਏ ਇਹ ਕੀ ਹੋਏ। ਜੇ ਮੈਂ ਉਸ ਦੀਆਂ ਬਾਰੀਆਂ ਤੱਕਾਂ, ਬਾਰੀਆਂ ਲੈਂਦਾ ਢੋਏ ਇਹ ਕੀ ਹੋਏ। ਰਾਤੀਂ ਸੁਪਨੇ ਦੇ ਵਿਚ ਆਵੇ, ਨੱਸਦਾ ਲੱਗੀ ਲੋਏ ਇਹ ਕੀ ਹੋਏ। * * * * *