Dr. Harkirat Singh ਡਾ. ਹਰਕੀਰਤ ਸਿੰਘ

ਡਾ. ਹਰਕੀਰਤ ਸਿੰਘ ਦਾ ਜਨਮ 28 ਮਾਰਚ 1916 ਨੂੰ ਪਿੰਡ ਘਣੀਕੇ ਬਾਂਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਹਰਨਾਮ ਕੌਰ ਤੇ ਪਿਤਾ ਸਰਦਾਰ ਮਾਹਣਾ ਸਿੰਘ ਸੀ। ਆਪ ਨੇ ਐਮ.ਏ ਤੋਂ ਪੀਐਚ.ਡੀ ਤੱਕ ਦੀ ਵਿਦਿਆ ਹਾਸਲ ਕੀਤੀ। ਆਪ ਦੀ ਪੀਐਚ.ਡੀ ਦਾ ਵਿਸ਼ਾ “ਏ ਕੰਮਪੈਰੇਟਿਵ ਸਟੱਡੀ ਆਫ ਮਾਝੀ ਐਂਡ ਮੁਲਤਾਨੀ” ਸੀ, ਜਿਸ ਦੀ ਡਿਗਰੀ ਆਪ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੰਨ 1968 ਈ. ਵਿਚ ਪ੍ਰਾਪਤ ਕੀਤੀ। ਡਾ. ਹਰਕੀਰਤ ਸਿੰਘ ਜੀ ਨੇ ਪੰਜਾਬੀ ਭਾਸ਼ਾ, ਭਾਸ਼ਾ ਵਿਗਿਆਨ ਅਤੇ ਗੁਰਬਾਣੀ ਵਿਆਕਰਣ ਆਦਿ ਬਾਰੇ ਬੜੇ ਇਤਿਹਾਸਕ ਅਤੇ ਮਹੱਤਵਪੂਰਨ ਖੋਜ ਕਾਰਜ ਕੀਤੇ ਹਨ। ਉਨ੍ਹਾਂ ਨੇ 20-25 ਦੇ ਕਰੀਬ ਪੁਸਤਕਾਂ ਅਤੇ 50 ਦੇ ਲਗਪਗ ਖੋਜ-ਪੱਤਰ ਲਿਖੇ ਹਨ। ਆਪ ਦੀਆਂ ਕਈ ਪੁਸਤਕਾਂ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੰਜਾਬੀ ਭਾਸ਼ਾ ਵਿਗਿਆਨ ਦੇ ਸਿਲੇਬਸਾਂ ਦਾ ਹਿਸਾ ਹਨ।

ਸਨਮਾਨ : ਪੰਜਾਬੀ ਭਾਸ਼ਾ ਵਿਗਿਆਨ ਤੇ ਗੁਰਬਾਣੀ ਵਿਆਕਰਣ ਦੇ ਖੇਤਰ ਵਿਚ ਆਪ ਵਲੋਂ ਵਡਮੁਲੀਆਂ ਸੇਵਾਵਾਂ ਪ੍ਰਦਾਨ ਕਰਨ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਪ ਨੂੰ 1993 ਤੋਂ ਆਜੀਵਨ ਫੈਲੋਸ਼ਿਪ ਸਨਮਾਨ ਵਜੋਂ ਦਿਤੀ ਗਈ।

ਮੌਲਿਕ ਰਚਨਾਵਾਂ : 1. ਪੰਜਾਬੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1966.
2. ਪੰਜਾਬੀ ਬਾਰੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1967.
3. ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ, ਬਾਹਰੀ ਪਬਲੀਕੇਸ਼ਨ, ਦਿੱਲੀ, 1973.
4. ਭਾਸ਼ਾ ਤੇ ਭਾਸ਼ਾ-ਵਿਗਿਆਨ, ਬਾਹਰੀ ਪਬਲੀਕੇਸ਼ਨ, ਦਿੱਲੀ, 1974.
5. ਪੰਜਾਬੀ ਦਾ ਰੂਪਾਂਤਰੀ ਵਿਆਕਰਣ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ-ਬੁਕ ਬੋਰਡ, ਚੰਡੀਗੜ੍ਹ, 1980.
6. ਚੀਸਾਂ, 1994 (ਕਵਿਤਾਵਾਂ).
7. ਯਾਦਾਂ ਗੰਜੀ ਬਾਰ ਦੀਆਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1995.
8. ਗੁਰਬਾਣੀ ਦੀ ਭਾਸ਼ਾ ਤੇ ਵਿਆਕਰਣ : ਗੁਰਬਾਣੀ ਦਾ ਭਾਸ਼ਾਈ ਤੇ ਵਿਆਕਰਨਿਕ ਅਧਿਐਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1997

ਸੰਪਾਦਿਤ ਰਚਨਾਵਾਂ : 1. ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਹਿਲੀ ਛਾਪ 1985 (ਸੱਤ ਜਿਲਦਾਂ), ਦੂਜੀ ਛਾਪ 1988 (ਇਕ ਜਿਲਦ).
2. ਗੁਰਬਾਣੀ ਦਾ ਸੁੱਧ ਉਚਾਰਨ, ਚੀਫ ਖਾਲਸਾ ਦੀਵਾਨ, ਅੰਮ੍ਰਿਤਸਰ, 1985.
3. ਕਿੱਤਾ ਸ਼ਬਦ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999 ਆਦਿ।