Harvinder Riar
ਹਰਵਿੰਦਰ ਰਿਆੜ

ਹਰਵਿੰਦਰ ਰਿਆੜ ਪੰਜਾਬੀ ਸਾਹਿਤ ਦਾ ਗੰਭੀਰ ਵਿਦਿਆਰਥੀ ਰਿਹਾ ਹੈ। ਗੁਰੂ ਗੋਬਿੰਦ ਸਿੰਘ ਰੀਪਬਲਿਕ ਕਾਲਿਜ ਜੰਡਿਆਲਾ ਤੇ ਲਾਇਲਪੁਰ ਖਾਲਸਾ ਕਾਲਿਜ ਚੋਂ ਐੱਮ. ਏ. ਪੰਜਾਬੀ ਕਰਦਿਆਂ ਦੌਰਾਨ ਉਹ ਦੂਰਦਰਸ਼ਨ ਦਾ ਸਫ਼ਲ ਪੇਸ਼ਕਾਰ ਬਣ ਗਿਆ। ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਲੁਧਿਆਣਾ ਦਾ ਵੀ ਉਹ ਅਹਿਮ ਹਿੱਸਾ ਰਿਹਾ। ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਕਾਰਟਰੇਟ 'ਚ ਮਾਪਿਆਂ ਤੋਂ ਇਲਾਵਾ ਜੀਵਨ ਸਾਥਣ ਅਮਰਜੀਤ ਕੌਰ ਤੇ ਪੁੱਤਰ ਧੀ ਸਮੇਤ ਵਸਦਿਆਂ ਉਸ ਨੇ ਪਿਛਲੇ ਉੱਨੀ ਸਾਲ ਤੋਂ ਪੱਤਰਕਾਰੀ, ਸਾਹਿਤ ਸਿਰਜਣਾ ਤੇ ਮੰਚ ਪੇਸ਼ਕਾਰੀਆਂ ਕਰਕੇ ਪੂਰੇ ਉੱਤਰੀ ਅਮਰੀਕਾ 'ਚ ਆਪਣੀ ਲਿਆਕਤ ਦਾ ਲੋਹਾ ਮੰਨਵਾਇਆ ਹੈ। ਪੰਜਾਬੀ ਰਾਈਟਰ ਵੀਕਲੀ ਤੇ ਪੰਜਾਬੀ ਟੀ. ਵੀ. ਚੈਨਲ ਬਾਜ਼ ਉਸ ਦੇ ਲੰਮੇ ਮੀਡੀਆ ਸਫ਼ਰ ਤੇ ਪਰਿਵਾਰਕ ਘਾਲਣਾ ਸਮੇਤ ਦੂਰ ਦ੍ਰਿਸ਼ਟੀ ਦਾ ਹੀ ਨਤੀਜਾ ਹੈ। ਆਪਣੇ ਰਸਵੰਤੇ ਅੰਦਾਜ਼ ਕਾਰਨ ਉਹ ਅਮਰੀਕਾ ਦੀ ਸਭ ਤੋਂ ਵੱਡੀ ਪੰਜਾਬੀ ਮੀਡੀਆ ਹਸਤੀ ਵਜੋਂ ਉੱਭਰਿਆ ਹੈ। ਨਾਗਮਣੀ 'ਚ ਕਵਿਤਾ ਛਪਣ ਦੇ ਸਫ਼ਰ ਤੋਂ ਲੈ ਕੇ ਉਸ ਦਾ ਕਾਵਿ ਸਫ਼ਰ ਨਿਰੰਤਰ ਜਾਰੀ ਹੈ। ਨੇੜ ਭਵਿੱਖ 'ਚ ਉਸ ਦਾ ਕਾਵਿ ਸੰਗ਼੍ਰਹਿ ਮਨ ਮੰਦਰ ਛਪ ਰਿਹਾ ਹੈ।-ਗੁਰਭਜਨ ਗਿੱਲ

ਹਰਵਿੰਦਰ ਰਿਆੜ ਪੰਜਾਬੀ ਕਵਿਤਾਵਾਂ