Jagir Sadhar ਜਗੀਰ ਸੱਧਰ

ਜਗੀਰ ਸੱਧਰ ਪੰਜਾਬੀ ਦੇ ਨਾਮਵਰ ਲੇਖਕਾਂ ਵਿਚੋਂ ਹਨ। ਉਹ ਵਧੀਆ ਕਵੀ ਅਤੇ ਲੇਖਕ ਹਨ । ਹੁਣ ਤੱਕ ਉਹਨਾਂ ਦੀਆਂ ਅੱਠ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਹਨਾਂ ਵਿੱਚ ਗੀਤ, ਗ਼ਜ਼ਲਾਂ, ਕਵਿਤਾਵਾਂ ਅਤੇ ਕਹਾਣੀਆਂ ਆਦਿ ਦੀਆਂ ਪੁਸਤਕਾਂ ਸ਼ਾਮਿਲ ਹਨ। ਜਗੀਰ ਸੱਧਰ ਜੀ ਦਾ ਜਨਮ 20 ਅਗਸਤ 1949, ਨੂੰ ਜ਼ਿਲਾ ਕਰਨਾਲ ਦੇ ਪਿੰਡ ਸ਼ਾਦੀਪੁਰ ਵਿਖੇ ਹੋਇਆ ਪਰ ਉਹਨਾਂ ਦਾ ਸਾਰਾ ਜੀਵਨ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਛੋਹ ਧਰਤੀ ਫਰੀਦਕੋਟ ਵਿਖੇ ਬੀਤਿਆ, ਤੇ ਮੌਜੂਦਾ ਵਕਤ ਵੀ ਉਹ ਫਰੀਦਕੋਟ ਵਿਖੇ ਰਹਿ ਰਹੇ ਨੇ ।
ਧਰਤੀ ਤਾਂਬਾ ਹੋ ਗਈ, ਕਲਪ ਬ੍ਰਿੱਛ, ਗੰਗੋਤਰੀ ਤੋਂ ਸਾਗ਼ਰ ਵੱਲ, ਇਕ ਤੁਪਕਾ ਸਮੁੰਦਰ ਅਤੇ ਬੋਲਾਂ ਦੀ ਮਹਿਕ , ਉਹਨਾਂ ਦੀਆਂ ਪੁਸਤਕਾਂ ਕਾਫੀ ਚਰਚਾ ਵਿਚ ਰਹੀਆਂ ਹਨ । - ਹਰਦੀਪ ਸ਼ਿਰਾਜ਼ੀ