Kesar Karamjit ਕੇਸਰ ਕਰਮਜੀਤ

ਕੇਸਰ ਕਰਮਜੀਤ ਦਾ ਜਨਮ ਨਵੰਬਰ 1956 ਈਸਵੀ ਵਿੱਚ ਪਿੰਡ ਧਨੌਲਾ ਜ਼ਿਲ੍ਹਾ ਬਰਨਾਲਾ ਵਿਖੇ ਪਿਤਾ ਸ਼੍ਰੀ ਸੰਤ ਰੇਣੂ ਅਤੇ ਮਾਤਾ ਸ੍ਰੀਮਤੀ ਤੇਜ ਕੌਰ ਦੇ ਘਰ ਹੋਇਆ। ਕਰਮਜੀਤ ਦੀ ਵਿਦਿਅਕ ਯੋਗਤਾ ਐਮ.ਐਸ.ਸੀ (ਜੂਓਲੋਜੀ), ਐਮ.ਏ.(ਪੰਜਾਬੀ) ਅਤੇ ਬੀ.ਐੱਡ ਤੱਕ ਦੀ ਹੈ ਅਤੇ ਉਹ ਸਕੂਲ ਸਿੱਖਿਆ ਵਿਭਾਗ ਪੰਜਾਬ ਤੋਂ ਬਤੌਰ ਲੈਕਚਰਾਰ (ਬਾਇਓਲੋਜੀ) ਸੇਵਾ ਮੁਕਤ ਹਨ ਅਤੇ ਅੱਜਕਲ੍ਹ ਆਸਟ੍ਰੇਲੀਆ ਵਿਖੇ ਪੱਕੇ ਤੌਰ ਤੇ ਰਹਿ ਰਹੇ ਹਨ।
ਕੇਸਰ ਕਰਮਜੀਤ ਦਾ ਪਹਿਲਾ ਗ਼ਜ਼ਲ ਸੰਗ੍ਰਹਿ 'ਦਿਨ ਢਲੇ' (2023) ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਤੋਂ ਪਹਿਲਾਂ ਉਸਦੀਆਂ ਰਚਨਾਵਾਂ ਮੈਗਜੀਨਾਂ/ਰਸਾਲਿਆਂ ਵਿਚ ਵੀ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਕਰਮਜੀਤ ਨੂੰ ਸ਼ਾਇਰੀ ਕਰਨ ਦਾ ਅਮਲ ਵੰਸ਼ਕ ਰੂਪ ਵਿਚ ਪ੍ਰਾਪਤ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਸਵਰਗੀ ਸ਼੍ਰੀ ਸੰਤ ਰੇਣ “ਰੇਣ” (ਪੰਜਾਬ ਸਿਹਤ ਵਿਭਾਗ ਵਿਚ ਵੈਦ) ਪੰਜਾਬੀ ਦੇ ਕਵੀ ਸਨ, ਜਿਨਾਂ ਦਾ ਇਕ ਕਾਵਿ ਸੰਗ੍ਰਹਿ 'ਤਿੱਲ ਫੁੱਲ' ਵੀ 1956 ਪ੍ਰਕਾਸ਼ਿਤ ਹੋਇਆ ਹੈ । ਕੇਸਰ ਨੂੰ ਕਵਿਤਾ ਦੀ ਪ੍ਰਾਪਤੀ ਨਿਰੋਲ ਵੰਸ਼ ਰੂਪ ਵਿੱਚ ਨਹੀਂ ਬਲਕਿ ਉਸਦੇ ਆਪਣੇ ਅਭਿਆਸ, ਅਨੁਭਵ ਅਤੇ ਮਿਹਨਤ ਦਾ ਵੀ ਫ਼ਲ ਹੈ। ਉਹ ਸ੍ਰੀ ਕ੍ਰਿਸ਼ਨ ਭਨੋਟ ਗ਼ਜ਼ਲ ਸਕੂਲ ਦੇ ਸਿੱਖਿਆਰਥੀ ਹਨ ।

Din Dhale (Ghazals) : Kesar Karamjit

ਦਿਨ ਢਲ਼ੇ (ਗ਼ਜ਼ਲ ਸੰਗ੍ਰਹਿ) : ਕੇਸਰ ਕਰਮਜੀਤ

 • ਕੋਈ ਸੌਖਾ ਨਹੀਂ ਹੈ ਮਨ ਦਾ ਜੰਗਲ ਪਾਰ ਹੋ ਜਾਣਾ
 • ਉਸੇ ਥਾਂ ਚੰਨ ਸੀ ਉੱਥੇ ਜ਼ਮੀਂ ਸੀ
 • ਕੇਤਕੀ, ਚੰਪਾ, ਚਮੇਲੀ, ਦਿਲ ਖਿੜਾ ਕੇ
 • ਮੇਰੇ ਤੋਂ ਕਿਸ ਤਰਾਂ ਸੀ ਉਹ ਕਤਰਾ ਕੇ ਤੁਰ ਗਿਆ
 • ਦੇਰ ਤੀਕਣ ਇੱਕ ਜਗ੍ਹਾ ਉਹ ਖੜ ਗਿਆ ਹੋਣੈ
 • ਕਤਲ਼ ਹੋਣੇ ਅਸਾਂ ਚੋਂ ਜੋ, ਉਨ੍ਹਾਂ ਨੇ ਖਾਦ ਹੋਣਾ ਹੈ
 • ਕਦੇ ਬੰਦੇ ਦੇ ਹੱਥਾਂ ਵਿੱਚ ਨਾ ਹਾਲਾਤ ਹੁੰਦੀ ਹੈ
 • ਬਾਰਹਾ ਗਲਤੀ ਉਹੀ ਕਰਦੇ ਰਹੇ
 • ਰੌਸ਼ਨੀ ਕਿਉਂ ਨ ਮੁਲ਼ਾਕਾਤ ਕਦੇ ਹੁੰਦੀ ਹੈ
 • ਜਦੋਂ ਇਕ ਦਿਨ ਮੁਕੱਰਰ ਹੈ ਕਿ ਸੁਪਨੇ ਨੇ ਫ਼ਨਾਹ ਹੋਣਾ
 • ਬਾਦਬਾਨਾਂ ਦੇ ਜੇ ਕਿਸ਼ਤੀ ਨੂੰ ਸਹਾਰੇ ਹੁੰਦੇ
 • ਬੇਬਸੀ ਦੇ ਦੌਰ ਇਉਂ ਚਲਦੇ ਰਹੇ
 • ਇਸ ਘਰੇ ਮਹਿਮਾਨ ਹੋਏ ਇਕ ਜ਼ਮਾਨਾ ਹੋ ਗਿਆ
 • ਆਇਆ ਜੁਬਾਨ ਉਸਦੇ ਸ਼ਾਇਦ ਸੀ ਨਾਮ ਮੇਰਾ
 • ਇਹ ਪੌਣ ਦੇ ਲਬਾਂ ਤੇ ਇੱਕੋ ਸਵਾਲ ਕਿਉਂ
 • ਪੀੜ ਮੈਂ ਇੱਦਾਂ ਸਹਾਰਾਂ ਜ਼ਿੰਦਗੀ
 • ਤੇਰਿਆਂ ਰੰਗਾਂ ਚ ਰੰਗੀ ਦੋਸਤੀ
 • ਅੱਜ ਕਲ ਹੈ ਸ਼ਹਿਰ ਦੀ ਵਿਗੜੀ ਹਵਾ
 • ਭੱਜੇ ਬਥੇਰੇ ਪਿੱਛੇ ਜੀ ਤੋੜ, ਜਿੰਦਗੀ ਦੇ
 • ਭੁੱਲ ਜਾਵਾਂ ਓਸ ਨੂੰ ਮਨਜੂਰ ਨਾ ਹੋਵੇ
 • ਚੁੰਮਕੇ ਦਰਿਆ ਵਗੇ ਪੱਤਣ ਕਦੇ
 • ਦਿਲ ਅਟਾਰੀ ਰੋਜ਼ ਉਹ ਆਇਆ ਕਰੇ
 • ਮੁੱਕ ਜਾਣੀ ਹੈ ਹਨੇਰੀ ਰਾਤ ਵੀ
 • ਕਿਸ ਲਈ ਦਿਲ, ਰਾਖ ਵਿਚ ਚਿਣਗਾਂ ਫਰੋਲੇ
 • ਮਿਲ ਨਾ ਮਿਲ ਤੂੰ ਖੋਜ ਦਾ ਜਜ਼ਬਾ ਤਾਂ ਦੇ
 • ਆਵੇ ਨ ਤਰਸ ਮੈਨੂੰ, ਖਿੱਦੋਆਂ ਦੇ ਹਾਲ ਤੇ
 • ਇਸ ਤਰਾਂ ਤੇਰੇ ਬਿਨਾਂ ਕੁਝ ਜ਼ਿੰਦਗੀ ਦਾ ਹਾਲ ਹੈ
 • ਓਸ ਦੇ ਦਰ ਜੋ ਭਿਖਾਰੀ ਹੋ ਗਿਆ
 • ਦਰਦੇ ਦਿਲ ਦੀ ਤੂੰ ਕੁਝ ਦਵਾ ਕਰਨਾ
 • ਮੁਹੱਬਤ ਪਾਰ ਹੈ ਦੇਹ ਤੋਂ ਅਤੇ ਅਖ਼ਲਾਕ ਤੋਂ ਅੱਗੇ
 • ਖ਼ਾਬ ਫਿਰ ਲੈ ਕੇ ਹਸੀਂ ਮੁੜ ਆ ਗਈ ਹੈ ਜ਼ਿੰਦਗੀ
 • ਦਿਲ ਤੇ ਕੈਸਾ ਸਰੂਰ ਛਾਇਆ ਹੈ
 • ਕਿਉਂ ਉਲਝੇ ਮੈਂ ਮੇਰਾ ਸਾਇਆ
 • ਥਿਰਕਦੇ ਪੈਰਾਂ ਨਾ ਵਿਹੜਾ ਤੰਗ ਵੀ
 • ਕੁਝ ਇਸ ਤਰਾਂ ਕੁਝ ਉਸ ਤਰਾਂ ਚਲਦਾ ਰਿਹਾ ਸੀ ਜਿੰਦਗੀ
 • ਬੜਾ ਯਾਦ ਆਵੇ, ਨਾ ਆਵੇ ਕਦੇ
 • ਦਿਲਾਸਾ ਤੇਰਾ ਕੇ ਮਿਲਾਂਗੇ ਦੁਬਾਰਾ
 • ਜੇ ਸੋਚ ਜਗਦੀ ਦਿਮਾਗ ਅੰਦਰ
 • ਫਿਰਦੇ ਲੱਭਦੇ ਜਿਸਨੂੰ ਅੜਿਆ
 • ਕਿਉਂ ਭਾਲ ਰਿਹਾ ਉਸਨੂੰ ਬੇਕਾਰ ਚਟਾਨਾਂ ਵਿਚ
 • ਰਾਤ ਹੈ ਭਾਵੇਂ ਹਨੇਰੀ ਹੁਣ ਤਾਂ ਢਲਣੀ ਚਾਹਿਦੀ
 • ਤੇਰੀ ਮਹਿਫ਼ਿਲ ਦੇ ਮੈਂ ਕਾਬਿਲ ਨਹੀਂ ਸੀ
 • ਤੂੰ ਪਾਸ ਹੈਂ ਜਾਂ ਦੂਰ ਹੈਂ ਨਹੀਂ ਕੋਈ ਮਲਾਲ ਹੈ
 • ਮੇਰੀ ਇਕੱਲ ਵਿਚੋਂ ਦਿਲ ਦਾ ਕਰਾਰ ਨਿਕਲੇ
 • ਔਰਤ ਹੈ ਹੁੰਦੀ ਬਾਰਹਾ ਰੁਸਵਾ ਇਸੇ ਤਰਾਂ
 • ਰੋਂਦਿਆਂ ਛੱਡ ਕੇ ਗਿਆ ਨਾ ਤਿਲਮਿਲਾਇਆ ਬਾਦ ਵਿਚ
 • ਕੁਝ ਨ ਹਾਸਲ ਏਸ ਚੋਂ ਆਖ਼ਰ ਜਿਵੇਂ
 • ਜਿੰਦਰੇ ਮੂੰਹ ਤੇ ਲਗਾਏ ਕਿਸ ਲਈ
 • ਰਹਿਨੁਮਾਂ ਜੇ ਨਾ ਸਹੀ ਰਾਹ ਦਿਖਾਇਆ ਹੁੰਦਾ
 • ਦਿੱਲਗੀ ਦਿਲਦਾਰ ਇਹ ਚੰਗੀ ਨਹੀਂ
 • ਭੌਂ ਤਰਸਦੀ ਮੇਹੁ ਨੂੰ, ਬਣ ਮੇਘ ਆ
 • ਕਿਉਂ ਖ਼ੌਫ਼ ਵਿਚ ਬਿਆਰ ਹੈ ਗੁਮਸੁਮ ਹੈ ਚਾਂਦਨੀ
 • ਇਹ ਕਤਰੇ ਦਾ ਕਿਵੇਂ ਮੁਮਕਿਨ ਸਮੁੰਦਰ ਫੇਰ ਤੋਂ ਹੋਣਾ
 • ਮੈਂ ਪੌਣ ਉੱਤੇ ਲਿਖੇ ਨੇ ਅੱਖਰ
 • ਮੈਕਦੇ ਵਿਚ ਇਉਂ ਸਜੇ ਮਹਿਫ਼ਿਲ ਕਦੇ
 • ਫਿਰ ਕਿਸੇ ਦੀ ਯਾਦ ਆਈ ਸੋਬਤੀ
 • ਲਗਦਾ ਹੈ ਉਹ ਰਾਤੀਂ ਚਿਰ ਤਕ ਰੋਇਆ ਸੀ
 • ਜੇ ਹੌਂਕੇ ਰੱਖਣੇ ਤਰਤੀਬ ਵਿਚ ਇਸ ਸ਼ਹਿਰ ਦੇ ਅੰਦਰ
 • ਛੱਡ ਇਉਂ ਅੱਖਾਂ ਚੁਰਾ ਨਾ ਜਾਣ ਦੇ
 • ਐ ਸਮੁੰਦਰ ਕੀ ਤੇਰਾ ਦੂਜਾ ਕਿਨਾਰਾ ਹੈ ਕਿ ਨਾ
 • ਹਾਂ ਸ਼ਰਾਬੀ ਨ ਦਿਸ਼ਾ ਬੋਧ ਕਿਧਰ ਜਾਵਾਂਗਾ