Kiranveer Sidhu ਕਿਰਨਵੀਰ ਸਿੱਧੂ

ਕਿਰਨਵੀਰ ਕੌਰ ਸਿੱਧੂ ਦੇ ਪਿਤਾ ਸਰਦਾਰ ਸੁਖਚੈਨ ਸਿੰਘ ਅਤੇ ਮਾਤਾ ਸਰਦਾਰਨੀ ਸ਼ਰਨਜੀਤ ਕੌਰ ਹਨ । ਉਨ੍ਹਾਂ ਦੀ ਸਿੱਖਿਆ- ਐਮ ਏ ਬੀ.ਐਡ ਹੈ । ਉਨ੍ਹਾਂ ਦੇ ਸ਼ੌਕ ਸਾਹਿਤ ਪੜ੍ਹਨਾ, ਲਿਖਣਾ ਅਤੇ ਗਾਉਣਾ ਹਨ। ਨਵੰਬਰ 2020 ਵਿੱਚ ਉਨ੍ਹਾਂ ਦਾ ਕਾਵਿ- ਸੰਗ੍ਰਹਿ 'ਬੇਮਤਲਬ' ਪ੍ਰਕਾਸ਼ਿਤ ਹੋਇਆ ਹੈ, ਜਿਸ ਵਿਚ ਵੱਖ- ਵੱਖ ਵਿਸ਼ਿਆਂ ਨਾਲ ਸਬੰਧਤ 50 ਕਵਿਤਾਵਾਂ ਹਨ । ਸਾਲ 2016 ਵਿੱਚ ਉਨ੍ਹਾਂ ਦੀ ਕਵਿਤਾ ' ਬੇਮਤਲਬ ' ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ 'ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਉਹ ਪਿੰਡ ਭਾਗੂ (ਸ੍ਰੀ ਮੁਕਤਸਰ ਸਾਹਿਬ) ਵਿਖੇ ਆਪਣੇ ਮਾਤਾ ਪਿਤਾ ਤੇ ਭਰਾ ਸ਼ਮਸ਼ੇਰ ਸਿੰਘ ਸਿੱਧੂ ਨਾਲ ਰਹਿ ਰਹੇ ਹਨ