Malkiat Sohal
ਮਲਕੀਅਤ 'ਸੁਹਲ'

"ਉਨੀਂ ਸੌ ਸੰਤਾਲੀ ਦੀ ਵੰਡ ਵੇਲੇ ਮੈਂ ਸਤਾਂ ਕੁ ਵਰ੍ਹਿਆਂ ਦਾ ਸੀ ਤੇ ਪਹਿਲੀ ਜਮਾਤ ਵਿਚ ਪੜ੍ਹਦਾ ਸਾਂ। ਸਾਡੇ ਮਦਰੱਸੇ ਦਾ ਮੁਨਸ਼ੀ ਬੜੇ ਸਖਤ ਸੁਭਾਅ ਦਾ ਸੀ। ਉਸ ਤੋਂ ਸਾਰੇ ਮੁਸਲਮਾਨ, ਹਿੰਦੂ ਤੇ ਸਿੱਖ ਬੱਚੇ ਬੜੇ ਡਰਦੇ ਸਨ। ਸਾਡੇ ਪਿੰਡ ਨੋਸ਼ਹਿਰਾ ਬਹਾਦਰ ਤੋਂ ਮਦਰੱਸਾ ਦੋ ਕੁ ਮੀਲ ਦੀ ਦੂਰੀ (ਤਕਰੀਬਨ ਤਿੰਨ ਕਿ:ਮੀ:) ਤੇ ਸੀ। ਮਦਰੱਸੇ ਵਿਚ ਦਸ ਬਾਰ੍ਹਾਂ ਪਿੰਡਾਂ ਦੇ ਬੱਚੇ ਪੜ੍ਹਨ ਆਉਂਦੇ ਸਨ।ਖੱਦਰ ਦਾ ਕੁੱੜਤਾ ਪਜਾਮਾਂ, ਨੰਗੇ ਪੈਰੀਂ,ਮੋਢੇ ਤੇ ਝੋਲਾ ਜਿਸ ਵਿਚ ਕੈਦਾ,ਸਲੇਟ,ਕਲਮ-ਦਵਾਤ,ਸਲੇਟੀ ਤੇ ਫੱਟੀ ਪੋਚਣ ਵਾਸਤੇ ਗਾਚਨੀ ਤੇ ਬੈਠਣ ਲਈ ਬੋਰੀ ਹੁੰਦੀ ਸੀ।ਚਾਰ ਜਮਾਤਾਂ ਦੀ ਪ੍ਰਾਇਮਰੀ ਹੁੰਦੀ ਸੀ ।ਹਾਈ ਸਕੂਲ ਪੰਜ ਮੀਲ (ਸੱਤ ਅੱਠ ਕਿ: ਮੀ:) ਪੈਦਲ ਹੀ ਜਾਣਾਂ ਪੈਂਦਾ ਸੀ।
1958 ਵਿਚ ਦਸਵੀਂ ਜਮਾਤ ਕੀਤੀ ਤੇ ਬਾਅਦ ਵਿਚ ਆਪਣੇ ਕੁਝ ਮਿਤੱਰਾਂ ਨਾਲ ਮਿਹਨਤ-ਮਜ਼ਦੂਰੀ ਵੀ ਕੀਤੀ। ਬਟਾਲੇ ਵਿਚ ਲੋਹੇ ਦੇ ਕਾਰਖਾਨੇ ਵਿਚ ਵੀ ਦੋ ਕੁ ਸਾਲ ਕੰਮ ਕੀਤਾ।ਬਟਾਲੇ ਰਹਿੰਦਿਆਂ ਮੇਰੀ ਕਲਮ ਗੀਤ,ਕਵਿਤਾ ਲਿਖਣ ਵਲ ਤੁਰੀ ਤੇ ਮੇਰੀਆਂ ਰਚਨਾਵਾਂ, ਮੈਗ਼ਜ਼ੀਨ ਤੇ ਅਖ਼ਬਾਰਾਂ ਵਿਚ ਜਦੋਂ ਛਪੀਆਂ ਤਾਂ ਉਤਸਾਹ ਵਧਦਾ ਗਿਆ।ਬਟਾਲਾ ਸ਼ਾਇਰਾਂ ਦਾ ਗੜ੍ਹ ਸੀ ਜਿਥੇ ਨੋਜਵਾਨ ਸ਼ਾਇਰ ਸ਼ਿਵ ਬਟਾਲਵੀ,ਬਰਕੱਤ ਰਾਮ ਯੁਮਨ, ਮੇਲਾ ਰਾਮ ਤਾਇਰ ਗੋਪਾਲ ਦਾਸ ਗੋਪਾਲ ਤੇ ਹਰਭਜਨ ਬਾਜਵਾ ਜੀ ਅਤੇ ਹੋਰ ਸਾਹਿਤਕਾਰਾਂ ਦੇ ਦਰਸ਼ਨ ਹੁੰਦੇ ਰਹੇ ਅਤੇ ਕਵੀ ਦਰਬਾਰਾਂ ਵਿਚ ਜਾਣ ਦਾ ਮੌਕਾ ਮਿਲਦਾ ਰਿਹਾ। ਪੰਜਾਬੀ ਤੇ ਉਰਦੂ ਦੇ ਉਸਤਾਦ ਕਵੀ ਦੀਵਾਨ ਸਿੰਘ ‘ਮਹਿਰਮ’ ਅਕਸਰ ਬਟਾਲੇ ਹੀ ਰਹਿੰਦੇ ਸਨ ਅਤੇ ਰਿਹਾਇਸ਼ ਕਾਦੀਆਂ ਵਿਚ ਸੀ, ਕਿਉਂ ਕਿ ਉਹ ਨੈਸ਼ਨਲ ਖਾਲਸਾ ਕਾਲਜ ਵਿਚ ਪੰਜਾਬੀ ਪੜ੍ਹਾਉਂਦੇ ਸਨ।ਉਹ ਮੇਰੇ ਉਸਤਾਦ ਸਨ ਤੇ ਮੇਰਾ ਤਖੱਲਸ ‘ਸੁਹਲ’ ਵੀ ਉਨ੍ਹਾਂ ਰਖਿਆ ਸੀ। ਮੇਰੀਆਂ ਰਚਨਾਵਾਂ ਮਲਕੀਅਤ ‘ਸੁਹਲ’ ਦੇ ਨਾਂ ਹੇਠ ਛੱਪਦੀਆਂ ਹਨ।
ਸਕੂਲ ਦੇ ਰੀਕਾਰਡ ਅਨੁਸਾਰ ਮੇਰਾ ਜਨਮ 1942 ਵਿਚ ਨੋਸ਼ਹਿਰਾ (ਬਹਾਦਰ) ਪੁਲ ਤਿੱਬੜੀ ਜਿਲਾ ਗੁਰਦਾਸਪੁਰ ਵਿਖੇ ਹੋਇਆ।ਪਿਤਾ ਸ੍ਰ ਹਰਬੰਸ ਸਿੰਘ ਤੇ ਮਾਤਾ ਮਹਿੰਦਰ ਕੌਰ ਜੀ ਸਨ।ਸੰਨ 1961 ਵਿਚ ਮੈਂ ਫੌਜ ਵਿਚ ਭਰਤੀ ਹੋ ਗਿਆ ਮੇਰੀਆਂ ਸਾਹਿਤਕ ਗਤੀ-ਵਿਧੀਆਂ ਵੀ ਮੇਰੇ ਨਾਲ ਹੀ ਰਹੀਆਂ। ਮੇਰੀਆਂ ਤਿੰਨ ਲੜਕੀਆਂ ਤੇ ਇਕ ਲੜਕਾ ਜੋ ਸਾਰੇ ਸ਼ਾਦੀਸ਼ੁਦਾ ਹਨ ਅਤੇ ਮੇਰੀ ਧਰਮ ਪਤਨੀ ਸ੍ਰੀ ਮਤੀ ਕੁਲਵੰਤ ਕੌਰ ਜੀ 2007 ਵਿਚ ਸੰਖੇਪ ਬੀਮਾਰੀ ਤੋਂ ਬਾਅਦ ਸੁਵਰਗਵਾਸ ਹੋ ਗਏ ਹਨ।
ਮਾਨ ਸਨਮਾਨ :-ਪ੍ਰਸੰਸਾ ਪੱਤਰ 1997 ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਰਜਿ: ਪੰਜਾਬ(ਗੁਰਦਾਸਪੁਰ), ਵਿਸ਼ੇਸ਼ ਸਨਮਾਨ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ (ਪੰਜਾਬ), ਬਾਬਾ ਕਲੂਸ਼ਾਹ ਅਵਾਰਡ2004 (ਬਾਬਾ ਕਲੂਸ਼ਾਹ ਸਭਿਆਚਾਰ ਮੰਚ,ਨੈਣੋਵਾਲ ਵੈਦ (ਹੁਸ਼ਿਆਰਪੁਰ), ਸਨਮਾਨ ਪੱਤਰ 2017, ਸਾਹਿਤ ਸਭਾ ਗੁਰਦਾਸਪੁਰ ਰਜਿ:(ਗੁਰਦਾਸਪੁਰ), ਬਸੰਤ ਰੁੱਤ ਸਮੇਲਨ 2018(ਈਸ਼ਵਰ ਚੰਦ ਨੰਦਾ ਸਾਹਿਤ ਤੇ ਵੈਲਫੇਅਰ ਸੁਸਾਈਟੀ ਰਜਿ: ਗਾਂਧੀਆਂ (ਗੁਰਦਾਸਪੁਰ), ਵਿਸ਼ੇਸ਼ ਸਨਮਾਨ 2004 (ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ,) ਪੰਜਾਬੀ ਗੀਤਕਾਰ ਤੇ ਲੇਖਕ ਸਨਮਾਨ (ਜਕੜੀਆ ਯੂਥ ਕਲੱਬ(ਗੁਰਦਾਸਪੁਰ) ਮਹਿਰਮ ਕਵੀ ਯਾਦਗਾਰੀ ਸਨਮਾਨ (ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ (ਗੁਰਦਾਸਪੁਰ), ਵਿਸ਼ੇਸ਼ ਸਨਮਾਨ 2019 (ਰਣਜੀਤ ਪੰਜਾਬੀ ਸਾਹਿਤ ਸਭਾ ਰਜਿ: ਅੰਮ੍ਰਿਤਸਰ) ਅਤੇ ਹੋਰ ਵੀ ਸਾਹਿਤ ਸਭਾਵਾਂ ਵਲੋਂ ਨਿਵਾਜਿਆ ਗਿਆ ਹੈ।
ਫੌਜ ਦੀ ਨੌਕਰੀ ਕਰਦਿਆਂ ਹੀ ਮੇਰੀਆਂ ਦੋ ਪੁਸਤਕਾਂ ਸੁਹਲ ਦੇ ਲੋਕ ਗੀਤ ਭਾਗ ਪਹਿਲਾ ਤੇ ਭਾਗ ਦੂਜਾ ਛਪੀਆਂ।ਸੰਨ 1996 ਵਿਚ “ਮਘਦੇ ਅੱਖਰ” 2004ਵਿਚ “ਮਹਿਰਮ ਦਿਲਾਂ ਦੇ”2009 ਵਿਚ“ਸੱਜਣਾਂ ਬਾਝ ਹਨੇਰਾ” 2010 ਵਿਚ “ਸ਼ਹੀਦ ਬੀਬੀ ਸੁੰਦਰੀ”, 2015 ਵਿਚ “ਕੁਲਵੰਤੀ ਰੁੱਤ ਬਸੰਤੀ” ਅਤੇ 2020 ਨੂੰ ਅੱਠਵੀਂ ਪੁਸਤਕ “ਸੁਣ ਵੇ ਸੱਜਣਾ” ਛਪ ਚੁੱਕੀਆਂ ਹਨ ਅਤੇ ਧਾਰਮਿਕ ਗੀਤਾਂ ਦੀ ਕੈਸਟ “ਪੁੱਤ ਗੁਰੁ ਦਸ਼ਮੇਸ਼ ਦੇ” ਭਾਈ ਸਰਬਜੀਤ ਸਿੰਘ ਰਾਗੀ ਵਲੋਂ ਗਾਇਨ ਕੀਤੀ ਗਈ।ਅਨੇਕਾਂ ਮੈਗ਼ਜ਼ੀਨਾਂ ਤੇ ਅਖ਼ਬਾਰਾਂ ਵਿਚ ਛਪ ਰਿਹਾ ਹਾਂ ਤੇ ਨਿਰੰਤਰ ਲਿਖ ਰਿਹਾ ਹਾਂ।ਅੱਜ ਕੱਲ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਿਖੇ ਪ੍ਰਧਾਨ ਵਜੋਂ ਸੇਵਾ ਨਿਭਾ ਰਿਹਾ ਹਾਂ।"-ਮਲਕੀਅਤ 'ਸੁਹਲ'

ਮਲਕੀਅਤ 'ਸੁਹਲ' ਪੰਜਾਬੀ ਕਵਿਤਾਵਾਂ

 • ਗ਼ਜ਼ਲ-ਦਰਦ ਭਰੀ ਹੈ ਦਾਸਤਾਂ
 • ਏਥੇ ਰੱਖ
 • ਜੁਗ ਜੁਗ ਜੀਵੇ ਕਿਸਾਨ
 • ਦਿੱਲੀ ਦੀ ਹਿੱਕ ਉੱਤੇ
 • ਆਪਣੀ ਹੀ ਕੁੱਲੀ
 • ਆਪਣੀ ਬਾਤ
 • ਅਵਗਤ ਰੂਹਾਂ
 • ਬਾਗਾਂ ਦੇ ਮਾਲੀ
 • ਬੰਦਾ ਮਰਵਾਇਆ
 • ਬਾਪੂ ਜਦ ਸ਼ਹਿਰ ਨੂੰ ਜਾਵੇ
 • ਬੜਾ ਤੰਗ ਕੀਤਾ
 • ਬਾਣੀ ਨਾਨਕ ਦੀ
 • ਭਾਂਬੜ ਬਲਦੇ
 • ਭੈੜੀਆਂ ਅਲਾਮਤਾਂ
 • ਬੁੱਢੇ ਬਾਪੂ ਨੂੰ
 • ਚੰਨ ਚੜ੍ਹਾਏਗਾ
 • ਚੰਨ ਤਾਰਿਆਂ ਦੀ ਗੱਲ
 • ਬਿਰਹੋਂ ਦੀਆਂ ਪੀੜਾਂ
 • ਬਿਰਹੋਂ ਦਾ ਸੁਲਤਾਨ
 • ਬੋਲੀ ਪਉਣ ਦਿਉ
 • ਚਿੱਟੀ ਚਾਨਣੀ
 • ਛੱਲੀਆਂ
 • ਤਨ ਤੋਂ ਨੰਗੇ
 • ਚਿੰਤਾ
 • ਚੋਣਵੇਂ ਸ਼ੇਅਰ
 • ਚੁੱਪ ਕਰ ਜਾ
 • ਡਰੀਂ ਨਾ ਬੇਗ਼ਾਨਿਆਂ ਤੋਂ
 • ਦੇਸ਼ ਮੇਰੇ ਦੇ ਨੇਤਾ
 • ਦਿਲ ‘ਚ ਪਿਆਰ
 • ਦਿਲ ਦਾ ਮਹਿਰਮ
 • ਦੀਵਾਲੀ ਦੀ ਵਧਾਈ
 • ਦੋ ਸ਼ਿਕਾਰੀ
 • ਦੂਰ ਨਹੀਂ ਨਨਕਾਣਾ
 • ਦੋਸ਼ੀ
 • ਗ਼ਜ਼ਲ-ਸੱਜਣ, ਮਿੱਤਰ, ਰਿਸ਼ਤੇਦਾਰ
 • ਜ਼ਿੰਦਗ਼ੀ ਦਾ ਸਫਰ
 • ਆਪਣੀ ਮੰਜ਼ਿਲ ‘ਤੇ
 • ਬਚ ਕੇ ਰਹਿ ਯਾਰਾ
 • ਬਚਾ ਕੇ ਰਖੀਂ
 • ਬਦੀ ਦਾ ਰਾਵਣ
 • ਚਿੱਟੀ ਚਾਨਣੀ
 • ਏਧਰ ਵੀ ਤੇ ਓਧਰ ਵੀ
 • ਇਲੈਕਸ਼ਨ
 • ਦੂਰ ਨਹੀਂ ਨਨਕਾਣਾ
 • ਗੁਰੁ ਦੇ ਲਾਲਾਂ
 • ਗੰਗੂ ਰਸੋਈਆ
 • ਗੁਰ ਨਾਨਕ ਪਰਗਟਿਆ
 • ਹਿੰਦ ਦੀ ਚਾਦਰ
 • ਨਾਨਕ ਦਾ ਉਪਦੇਸ਼
 • ਜਦ ਲਾਗੋਂ ਦੀ ਲੰਘੇ
 • ਚੁੱਪ ਕਰ ਕੇ ਬਹਿ ਜਾ
 • ਘਰ-ਘਰ ਪਾਏ ਸਿਆਪੇ
 • ਹਮ-ਯਾਰ ਦੀ ਭਾਲ
 • ਹਾਰ ਗਿਆ
 • ਹੁੰਦੀ ਏ ਹੁਣ ਚਰਚਾ
 • ਹੂੱਟਰ ਮਾਰ ਕੇ ਲੰਘੇ
 • ਇਨਸਾਨ ਜੀ
 • ਇਸ਼ਕ ਦੀਆਂ ਫੁਹਾਰਾਂ
 • ਜੰਗ ਵਿਚ ਲੈ ਜਾ ਫੌਜੀਆ
 • ਜਵਾਨੀਆਂ ਵੀ ਆਈਆਂ
 • ਕਲਮ ਤੇ ਕਵਿਤਾ
 • ਕਰ ਲੈ ਮੌਜ ਬਹਾਰਾਂ
 • ਕਰ ਲੈ ਤੂੰ ਸੇਵਾ
 • ਕਰਵੇ ਚੌਥ ਦਾ ਵਰਤ
 • ਕਰਤਾਰਪੁਰੇ ਗੁਰੂ ਨਾਨਕ
 • ਖ਼ੁਸ਼ੀ
 • ਕੀ ਬਣੂ ਬੱਚਿਆਂ ਦਾ
 • ਕਿਰਤੀ ਕਾਮੇਂ
 • ਕਿਸਾਨ
 • ਕੋਈ ਸੋਹਣਾ ਰੁੱਖ
 • ਕੁਦਰਤ
 • ਲਾਈਏ ਤੋੜ ਨਿਭਾਈਏ
 • ਲੂਣਾ ਦੀ ਤਾਂਘ
 • ਮਾਂ ਜਿਹੀਆਂ ਕਵਿਤਾਵਾਂ
 • ਮਾਂ-ਬਾਪ
 • ਮਾਂ ਬੋਲੀ ਤੇ ਮਾਂ ਪਿਆਰੀ
 • ਰੱਬ ਤੋਂ ਉੱਚਾ ਰਿਸ਼ਤਾ
 • ਮਾਂ ਦਾ ਵਿਹੜਾ
 • ਮਾਪੇ
 • ਮੱਕਈ ਦੀਆਂ ਛੱਲੀਆਂ
 • ਮਾਪਿਆਂ ਦੀ ਕੱਲੀ-ਕੱਲੀ ਧੀ
 • ਮਸਲੇ ਬੇ-ਸ਼ੁਮਾਰ
 • ਮਸਜ਼ਿਦ-ਮੰਦਰ ਤੇ ਹਰਿਮੰਦਰ
 • ਮੌਜ ਬਹਾਰਾਂ
 • ਉਮਰਾਂ ਦਾ ਰਸਤਾ
 • ਮੌਤ ਲਾੜੀ
 • ਮਾਵਾਂ ਰਹਿਣ ਜੀਊਂਦੀਆਂ
 • ਮੇਲੇ ਮਿੱਤਰਾਂ ਦੇ
 • ਮੇਰੀ ਪਿਆਰੀ ਮਾਂ
 • ਨੱਚ ਲੈਣ ਦਉ
 • ਨੈਣਾ ’ਚ ਸਵਾਲ ਨੇ
 • ਨਸ਼ੇ ਦਾ ਬਿਉਪਾਰ
 • ਨਵੇਂ ਸਾਲ ‘ਤੇ
 • ਨਸ਼ੇ ਦੇ ਸੌਦਾਗਰ
 • ਉਹ ਸਾਡੀ ਸਰਕਾਰ
 • ਕਿਹੜੀ ਚੁਣਾਂ ਸਰਕਾਰ
 • ਪ੍ਰਛਾਵੇਂ ਦੇ ਨਾਲ ਨਾਲ
 • ਪੀੜ ਬਿਰਹੋਂ ਦੀ
 • ਪਿਆਰੀ ਤਿੱਤਲੀ
 • ਪਿਆਰ ਦੀ ਤੰਦ
 • ਪਿੰਡ ਦੇ ਨੇਤਾ
 • ਪਿਆਕੱੜ
 • ਪ੍ਰੇਮ ਪੱਤਰ
 • ਪੰਜਾਬ ਕੌਰੇ
 • ਮਾਂ ਪੰਜਾਬੀ ਬੋਲੀ
 • ਰਾਵੀ ਨੂੰ ਝੰਜੋੜ ਗਏ
 • ਰਾਜ-ਭਾਗ ਦੇ ਮਾਲਿਕ
 • ਰੱਖੜੀ ਹੈ ਤਿਉਹਾਰ
 • ਰਾਤ ਨਾ ਮੁਕੀ
 • ਸਬਰ ਪਿਆਲਾ
 • ਸੱਚੇ-ਸੁੱਚੇ ਹੁੰਦੇ ਬੋਟ
 • ਸਾਡਾ ਵਧੀਆ ਬਿਆਸਾ
 • ਸਾਧਾਂ ਨੇ
 • ਸਾਹਿਤਕਾਰ ਵੀ
 • ਸੱਜਣ ਹੱਥ ਛੁਡਾ ਕੇ
 • ਸਉਣ ਦਾ ਮਹੀਨਾ
 • ਮੋਰਚਾ
 • ਸ਼ਰਧਾ ਦੇ ਫੁੱਲ
 • ਮਲਕੀਅਤ 'ਸੁਹਲ' ਪੰਜਾਬੀ ਲੇਖ