Mandeep Singh Chhiniwal ਮਨਦੀਪ ਸਿੰਘ ਛੀਨੀਵਾਲ

ਮਨਦੀਪ ਸਿੰਘ ਛੀਨੀਵਾਲ ਦਾ ਜਨਮ ੧੨ ਦਸੰਬਰ, ੧੯੯੪ ਨੂੰ ਪਿੰਡ ਛੀਨੀਵਾਲ ਖੁਰਦ, ਜਿਲ੍ਹਾ ਬਰਨਾਲਾ ਵਿਖੇ ਸਰਦਾਰ ਜਗਜੀਤ ਸਿੰਘ ਅਤੇ ਸਰਦਾਰਨੀ ਜਸਵੀਰ ਕੌਰ ਜੀ ਦੇ ਘਰ ਹੋਇਆ। ਉਹ ਅੱਜਕੱਲ੍ਹ ਕੈਨੇਡਾ ਦੇ ਵਿੰਨੀਪੈੱਗ ਸ਼ਹਿਰ ਵਿੱਚ ਰਹਿ ਰਹੇ ਹਨ।
ਉਹਨਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਹੀ ਕੀਤੀ। ਉਸਤੋਂ ਬਾਅਦ ਤਲਵੰਡੀ ਸਾਬੋ, ਬਠਿੰਡਾ ਦੇ ਪੰਜਾਬੀ ਯੂਨੀਵਰਸਿਟੀ ਅਧੀਨ ਪੈਂਦੇ ਯਾਦਵਿੰਦਰਾ ਕਾਲਜ ਆਫ ਇੰਜ: ਤੋਂ B.Tech in ECE. ਸਾਲ ੨੦੧੬ ਵਿੱਚ ਪੂਰੀ ਕੀਤੀ।
ਲਿਖਣ-ਪੜ੍ਹਨ ਦਾ ਸ਼ੌਂਕ ਉਹਨਾਂ ਨੂੰ ਕਾਲਜ ਵਿੱਚ ਹੀ ਪਿਆ। ਉਹ ਕਵਿਤਾਵਾਂ ਅਤੇ ਗੀਤ ਲਿਖਣਾ ਪਸੰਦ ਕਰਦੇ ਹਨ। ਉਹ ਅਖ਼ਬਾਰੀ ਅਤੇ ਮਹਿਜ਼ ਤੁਕਬੰਦੀ ਵਾਲੀਆਂ ਕਵਿਤਾਵਾਂ ਦੀ ਬਜਾਇ ਅਸਲੀਅਤ ਵਿੱਚ ਵਾਪਰੀਆਂ ਘਟਨਾਵਾਂ ਨੂੰ ਸ਼ਾਬਦਿਕ ਰੂਪ ਦੇਣ ਨੂੰ ਤਰਜ਼ੀਹ ਦਿੰਦੇ ਹਨ ਜੋ ਸਭ ਨੂੰ ਆਪਣੇ ਨਾਲ ਹੋਈਆਂ ਬੀਤੀਆਂ ਲੱਗਣ।
ਚੰਗੀ ਸ਼ਾਇਰੀ ਨੂੰ ਲੋਕਾਂ ਅੱਗੇ ਲੈਕੇ ਆਉਣ ਅਤੇ ਨਵੇਂ ਸ਼ਾਇਰਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ instagram ਤੇ ਪੇਜ ਚਲਾਉਂਦੇ ਹਾਂ, TheImperialpoet ਦੇ ਨਾਮ ਹੇਠ।