ਮੋਹਨਜੀਤ ਕੁਕਰੇਜਾ (ਐਮਕੇ), ਦਿੱਲੀ ਯੂਨਿਵਰਸਿਟੀ ਤੋਂ ਐਮ. ਫ਼ਾਰਮ. ਹਨ ਅਤੇ ਪੇਸ਼ੇ ਵਜੋਂ ਫ਼ਾਰਮਾਸਿਊਟੀਕਲ ਉਦਯੋਗ ਨਾਲ ਜੁੜੇ ਹੋਏ ਹਨ ।
ਉਨ੍ਹਾਂ ਦਾ ਲਿਖਣ ਵੱਲ ਰੁਝਾਨ ਬਚਪਨ ਤੋਂ ਹੀ ਹੈ । ਉਨ੍ਹਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ 'ਤੇ ਕਵਿਤਾ ਅਤੇ ਕਹਾਣੀ ਲਿਖਣ 'ਚ ਬਹੁਤ
ਦਿਲਚਸਪੀ ਹੈ । ਉਨ੍ਹਾਂ ਨੇ ਛੰਦ ਮੁਕਤ ਕਵਿਤਾ ਤੋਂ ਸ਼ੁਰੂਆਤ ਕੀਤੀ ਪਰ ਹੁਣ ਉਹ ਔਖੀਆਂ ਬਹਿਰਾਂ ਵਿੱਚ ਵੀ ਕਵਿਤਾ ਅਤੇ ਗ਼ਜ਼ਲ ਕਹਿ ਲੈਂਦੇ ਹਨ ।
ਉਨ੍ਹਾਂ ਨੂੰ ਆਪਣੀ ਅਵਾਜ਼ ਵਿੱਚ ਆਪਣੀਆਂ ਤੇ ਦੂਜੇ ਕਵੀਆਂ ਦੀਆਂ ਰਚਨਾਵਾਂ ਦੀ ਆਡੀਓ-ਰਿਕਾਰਡਿੰਗ ਸਾਂਝਾ ਕਰਨ ਦਾ ਵੀ ਸ਼ੌਕ ਹੈ ।
ਤੁਸੀਂ ਲੇਖਕ ਦੇ ਯੂਟਿਊਬ ਚੈਨਲ 'ਤੇ ਇਨ੍ਹਾਂ ਨੂੰ ਸੁਣ ਸਕਦੇ ਹੋ ।
ਲੇਖਕ ਦੀਆਂ ਪ੍ਰਕਾਸ਼ਿਤ ਪੁਸਤਕਾਂ ਹਨ:
1. ‘ਅਭਿਵਿਅਕਤੀ - ਏਕ ਕਾਵ੍ਯ ਸੰਕਲਨ’ (ਹਿੰਦੀ ਕਵਿਤਾ)
2. ‘ਮਨਘੜੰਤ’ (ਹਿੰਦੀ ਕਹਾਣੀ ਸੰਗ੍ਰਹਿ)
3. ‘ਫ਼ੋਰ ਪਿੱਲਰਸ ਫ਼ਾਇਵ ਸਟੋਰੀਜ਼’
4. ‘ਵਿਧਿਨ ਐਂਡ ਅਰਾਉਂਡ’ (ਅੰਗਰੇਜ਼ੀ ਕਹਾਣੀ ਸੰਗ੍ਰਹਿ)
5. ‘ਖ਼ਯਾਲਾਤ: ਚੰਦ ਗ਼ਜ਼ਲੇਂ’